ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ | ras in punjabi grammar

रस (ਰਸ) ras in punjabi grammar पंजाबी व्याकरण का महत्वपूर्ण टॉपिक  है | रस, पंजाबी कविता के सहज रूप को समझने में सहायता करता है | यहाँ मुख्य रूप से 9 रस जैसे – श्रृंगार, हास्य, करुणा, रोद्र, वीर, भयानक, अद्धभुत, वीभत्स और सांत रस को विस्तार से वर्णन किया गया है | यह टॉपिक राजस्थान REET परीक्षा सहित अन्य परीक्षाओं जैसे PSTET, KVS, CTET आदि के लिए भी उपयोगी है |

Contents

ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ | ras in punjabi grammar

 
punjabi-grammar-ras-notes

 

ਰਸ (रस )

  •  ਕਵਿਤਾ ਵਿੱਚ ਰਸ ਦਾ ਅਰਥ ਹੈ- ‘ ਸਹਜਮਈ ਅਨੰਦ ॥
  •  ਰਸ` ਤੋਂ ਭਾਵ ਸਾਹਿਤਕ ਅਨੰਦ ਹੈ ਜਿਸ ਦਾ ਅਧਾਰ ਸਾਹਿਤ ਰਚਨਾ ਹੁੰਦੀ ਹੈ।
  •  ਰਸ ਦਾ ਮੋਢੀ: ਭਾਰਤੀ ਕਾਵਿ-ਸ਼ਾਸਤਰ ਵਿੱਚ ਆਚਾਰੀਆ ਭਰਤ ਮੁਨੀ ਨੂੰ ਮੰਨਿਆ ਜਾਂਦਾ ਹੈ। ਅਜਿਹੇ ਪਹਿ ਵਿਦਗਾਨ ਹੋਏ ਹਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਰਸ ਦੇ ਸੰਕਲਪ ਬਾਰੇ ਚਾਨਣਾ ਪਾਇਆ ਹੈ।
  •   ਉਨ੍ਹਾਂ ਦੇ ਆਪਣੇ ਗ੍ਰੰਥ ਨਾਟਯ ਸ਼ਾਸਤਰ ਵਿੱਚ ਰਸ ਮੌਜੂਦ ਹੈ।
  •  ਰਸ ਦੀ ਸਮੱਗਰੀ: ਰਸ ਨੂੰ ਸਮਝਣ ਲਈ ਵਿਦਵਾਨਾਂ ਦੇ ਤਿੰਨ ਤਰ੍ਹਾਂ ਦੀ ਕਲਾ-ਸਮੱਗਰੀ ਦਾ ਵਰਨਣ ਕੀਤਾ ਹੈ। ਇੱਕ ਹੈ ਕਾਰਨ-ਦੂਜਾ ਹੈ ਕਾਰਕ ਤੇ ਤੀਜਾ ਹੈ ਸਹਿਕਾਰੀ ਕਾਰਨ। ਜਿਨ੍ਹਾਂ ਵਸਤੂਆਂ, ਵਿਸ਼ਿਆ, ਘਟਨਾਵਾਂ ਜਾਂ ਦ੍ਰਿਸ਼ਾਂ ਦੇ ਵਰਨਣ ਨਾਲ ਪਿਆਰ ਵਰਗੇ ਸਥਾਈ ਭਾਵ ਉਜਾਗਰ ਹੋਣ, ਉਹ ਕਾਰਨ ਹੁੰਦੇ ਹਨ।
 
ਸਥਾਈ ਭਾਵ ਗਿਣਤੀ ਵਿੱਚ ਨੌਂ ਹਨ,  ਇਨ੍ਹਾਂ ਦੇ ਆਧਾਰ’ ਤੇ ਰਸ ਵੀ ਨੂੰ ਹੀ ਮੰਨੇ ਗਏ ਹਨ, ਜਿਵੇਂ:
ਰਸ ਸਥਾਈ                                  ਭਾਵ
1.  ਸ਼ਿਗਾਰ ਰਸ                              ਪ੍ਰੀਤ
2. ਹਾਸ ਰਸ                                  ਹਾਸਾ
3. ਕਰੁਣਾ ਰਸ                                ਸ਼ੌਕ
4. ਰੌਦਰ ਰਸ                                ਕਰੋਧ
5. ਬੀਰ ਰਸ                                 ਉਤਸ਼ਾਹ
6. ਭਿਆਨਕ ਰਸ                           ਭੈ, ਡਰ
7. ਅਦਭੁਤ ਰਸ                             ਅਸਚਰਜ, ਵਿਸਮਾਦ
8. ਵੀਭਤਸ ਰਸ                             ਘਿਰਣਾ, ਨਫ਼ਰਤ
9. ਸ਼ਾਂਤ ਰਸ                                    ਵੈਰਾਗ

ਸ਼ਿੰਗਾਰ ਰਸ(श्रंगार रस )

  •  ਸ਼ਿਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ।
 

ਸ਼ਿੰਗਾਰ ਰਸ ਦੋ ਤਰ੍ਹਾਂ ਦਾ ਹੁੰਦਾ ਹੈ:

1.  ਸੰਯੋਗ/ ਵਸਲ ਸ਼ਿੰਗਾਰ
2.  ਵਿਯੋਗ/ ਬਿਰਹੋਂ ਸ਼ਿੰਗਾ
 
ਸ਼ਿੰਗਾਰ ਦਾ ਸਥਾਈ ਭਾਵ ਪ੍ਰੀਤ-ਪਿਆਰ ਹੈ। ਪ੍ਰੀਤਵਾਨ ਨਾਇਕਾ ਵਲੋਂ  ਮਿਲਣੀ ਦੀ ਖੁਸੀ, ਵਿਛੋੜੇ ਦੀ ਚੀਜ, ਬ੍ਰਿਹੋਂ ਦੀ
ਪੀੜ ਜਾਂ ਵਸਲ  ਲਈ ਤੜਪ ਤੇ  ਵਿਆਕੁਲਤਾ ਆਦਿ ਜੋ ਕੁਝ ਵੀ ਜ਼ਿੰਦਗੀ ਨੂੰ ਹਸੀਨ ਬਣਾਉਂਦਾ ਹੈ, ਉਹ ਸਭ ਸ਼ਿੰਗਾਰ ਰਸ ਦਾ ਕਮਾਲ ਹੈ;
 
ਸੰਯੋਗ ਜਾਂ ਵਸਲ ਸ਼ਿੰਗਾਰ
ਉਦਾਹਰਨ:-1
 ਨੀ ਅੱਜ ਕੋਈ ਆਇਆ ਸਾਡੇ ਵਿਹੜੇ,

ਤੱਕਣ ਚੰਨ ਸੂਰਜ ਢੁੱਕ-ਚੁੱਕ ਨੇੜੇ
ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ,
ਆਇਆ ਨੀ ਖੌਰੇ ਅੰਬਰ ਘੁੰਮ-ਘੁੰਮ ਕਿਹੜੇ ॥        

 
ਉਦਾਹਰਨ:-2
 ਸੱਜਣ ਦੇ ਹੱਥ ਬਾਂਹਿ ਅਸਾਡੀ,
ਕਿਉਂ ਕਰਿ ਆਖਾਂ ਛੱਡ ਵੇਂ ਅੜਿਆ।
ਪੋਸਤੀਆਂ ਦੇ ਪੋਸਤ ਵਾਂਗੂ, 5 उपमा
ਇਸ਼ਕ ਪਿਆ ਸਾਡੇ ਹੱਡ ਵੇ ਅੜਿਆ।               

 

ਵਿਯੋਗ ਜਾਂ ਬਿਰਹੋਂ( ਹਿਜ਼ਰ) ਸ਼ਿੰਗਾਰ
ਵਿਯੋਗ ਸ਼ਿੰਗਾਰ ਦੀ ਪ੍ਰਕਿਰਤੀ ਸੰਯੋਗ ਸ਼ਿੰਗਾਰ ਤੋਂ ਬਿਲਕੁਲ ਉਲਟ ਹੁੰਦੀ ਹੈ। ਜਿੱਥੇ ਸੰਯੋਗ ਸ਼ਿੰਗਾਰ ਮਿਲਾਪ ਵਾਲੀ
ਸਥਿਤੀ ਨਾਲ ਜੁੜਿਆ ਹੁੰਦਾ ਹੈ ਉੱਥੇ ਵਿਯੋਗ ਸ਼ਿੰਗਾਰ ਵਿਛੋੜੇ, ਹਿਜਰ, ਬਿਰਹੋਂ ਆਦਿ ਪਲਾਂ ਦੀ ਦਾਸਤਾਨ ਹੁੰਦੀ ਹੈ।
 
ਉਦਾਹਰਨ:-1
 ਸੱਜਣ ਬਿਨ ਰਾਤੀਂ ਹੋਈਆਂ ਵੱਡੀਆਂ,
ਮਾਸ ਝੜੇ ਝੜ ਪਿੰਜਰ ਹੋਇਆ
ਕੜਿ ਚੜਿ ਹੋਈਆਂ ਹੱਡੀਆਂ।            

 

ਉਦਾਹਰਨ:-2
ਚਿੱਟੀ ਚਾਦਰ ਤੇ ਪੱਲੇ ‘ ਦਵਾਨੀ
ਚੀਰੇ ਵਾਲੇ ਦੀ ਅਹਿਲ ਜਵਾਨੀ
ਰੱਬਾ! ਕਿਤੇ ਮਿਲੀਏ
ਮਿਲੀਏ, ਮਿਲੀਏ ਨੀ ਮੇਰੀਏ ਜਾਨੇ
ਜਾਨ ਪੈ ਗਈ ਵੱਸ ਬਗਾਨੇ
ਰੱਬਾ! ਕਿਤੇ ਮਿਲੀਏ ॥                (ਲੋਕ ਗੀਤ)

ਹਾਸ ਰਸ (हास्यरस)

  • ਹਾਸੇ ਤੋਂ ਹੀ ਹਾਸ ਰਸ ਪੈਦਾ ਹੁੰਦਾ ਹੈ।
  •  ਇਸ ਦਾ ਸਥਾਈ ਭਾਵ ਹਾਸਾ ਹੁੰਦਾ ਹੈ।
  •  ਸਾਹਿਤ ਜਾਂ ਨਾਟਕਾਂ ਦੇ ਉਹ ਰੂਪ,ਜਿਨ੍ਹਾਂ ਨੂੰ ਪੜ, ਸੁਣ ਤੇ ਵੇਖ ਦੇ ਬਦੋਬਦੀ ਹਾਸਾ ਆ ਜਾਵੇ, ਉਹ ਰਚਨਾ ਹਾਸ ਰਸੀ ਹੁੰਦੀ ਹੈ।
ਉਦਾਹਰਨ:-1
 ਪੰਜ ਸੱਤ ਜੇਬਾਂ ਲਵਾਈਆਂ ਬਾਪੂ ਨੇ ਬਨਿਆਣ ਨੂੰ,

ਸੋਨੇ ਦੇ ਅਮਰੀਕਨ ਬਿਸਕੁਟ ਪਾਕਿਸਤਾਨੋਂ ਲਿਆਉਣ ਨੂੰ।
ਕੱਲ੍ਹ ਬਾਪੂ ਬਨਿਆਣ ਮੰਗੀ ਤਾਂ ਬੇਬੇ ਹੱਸ ਕੇ ਬੋਲੀ,
ਉਹ ਬਨਿਆਣ ਤਾਂ ਕਾਕਾ ਪਾ ਕੇ ਤੁਰ ਗਿਆ ਇਮਤਿਹਾਨ ਨੂੰ। 

 
ਉਦਾਹਰਨ:-2

 ਬਾਊ ਇਕ ਵਲੈਤ ਜਦ ਜਾਣ ਲੱਗਾ,
ਤੇ ਵਹੁਟੀ ਉਹਦੀ ਨੇ ਰੇੜਕਾ ਪਾ ਦਿੱਤਾ।
ਉਥੋਂ ਏਸ ਨੇ ਮੇਮ ਹੈ ਲੈ ਆਉਣੀ,
ਖੜ ਕੇ ਗਲੀ’ ਚ ਸ਼ੋਰ ਮਚਾ ਦਿੱਤਾ।
ਪੁੱਛਿਆ ਇਕ ਗਵਾਂਢੀ ਤਾਂ ਕਿਹਾ ਬਾਬੂ,
ਮੈਂ ਤਾਂ ਝਗੜਾ ਹੀ ਸਾਰਾ ਮੁਕਾ ਦੇਣੈ।
ਆਪਣੇ ਲਈ ਜੇ ਮੇਮ ਇਕ ਲੈ ਆਂਦੀ,
ਇਹਦੇ ਲਈ ਵੀ ਸਾਹਬ ਲਿਆ ਦੇਣੇ। 

ਕਰੁਣਾ ਰਸ (करुणा रस )

  • ਇਸ ਦਾ ਸਥਾਈ ਭਾਵ ਕਰੁਣਾ, ਤਰਸ, ਦਇਆ, ਹਮਦਰਦੀ ਆਦਿ ਹੁੰਦਾ ਹੈ।
  •  ਭਾਰਤੀ ਕਾਵਿ ਸ਼ਾਸਤਰੀ ਵਿਸ਼ਵਾਨਾਥ ਦਾ ਵਿਚਾਰ ਹੈ ਕਿ ਮਨਚਾਹੀ ਚੀਜ਼ ਦੇ ਨਾਸ਼ ਅਤੇ ਅਣਚਾਹੀ ਚੀਜ਼ ਦੀ ਪ੍ਰਾਪਤੀ ਕਰਕੇ ਜਿੱਥੇ ਸ਼ੋਕ ਸਥਾਈ ਭਾਵ ਦੀ ਪੁਸ਼ਟੀ ਹੋਵੇ, ਉੱਥੇ ਕਰੁਣਾ ਰਸ ਪ੍ਰਧਾਨ ਹੁੰਦਾ ਹੈ।
  • ਮਹਾਂਕਵੀ ਭਵਭੂਮੀਂ ਨੇ ਤਾਂ ਕਰੁਣਾ ਰਸ  ਨੂੰ  ਸਭ ਰਸਾਂ ਤੋਂ ਅਹਿਮ ਤੇ ਵਿਸ਼ੇਸ਼ ਮੰਨਿਆ ਹੈ
ਉਦਾਹਰਨ:-1
ਕਈਆਂ ਮਾਵਾਂ ਦੇ ਪੁੱਤ ਨੀ ਮੋਏ ਉਥੇ,
ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।
ਜਿਨ੍ਹਾਂ ਭੈਣਾ ਦੇ ਵੀਰ ਨਾ ਮਿਲੇ ਮਰ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀਂ।
ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ,
ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀਂ।
 
ਉਦਾਹਰਨ:-2
 ਤੇਰੀ ਕਬਰ ਤੇ ਆਈ ਆਂ ਨੇਕ ਬਖਤਾ,
ਆਪਣੇ ਦੁੱਖਾਂ ਦੇ ਮੁੱਢੇ ਅਟੇਰਨੇ ਲਈ।
ਦੀਵਾ ਭਰਨ ਲਈ ਬੁਕ ਦਾ ਖੂਨ ਭਰ ਕੇ,
ਪੱਲਾ ਰੁੱਖਿਆਂ ਵਾਲਾਂ ਦਾ ਫੇਰਨੇ ਲਈ।
ਆਪ ਚੜਿਉਂ ਜਨਾਜ਼ੇ ਤੇ ਹਾਏ ਮੈਨੂੰ
ਜੀਊਣ ਮਰਨ ਦੇ ਵਿਚ ਅੜਾ ਗਿਆ ਏ।
ਮੌਤ ਨਾਲ ਨਿਕਾਹ ਤੂੰ ਕਰ ਬੈਠਾ,
ਸਾਨੂੰ ਗ਼ਮ ਦਾ ਲੜ ਫੜਾ ਗਿਆ ਏਂ।

👉 ये भी पढ़े : रीट 2021 परीक्षा के लिए हिंदी व्याकरण के टॉपिक वाइज महत्वपूर्ण प्रश्न

👉 ये भी पढ़े :  सामाजिक अध्ययन की शिक्षण विधियाँ के important प्रश्न

ਰੌਦਰ ਰਸ ( रोद्र रस)

  • ਰੌਦਰ ਰਸ ਦਾ ਸਥਾਈ ਭਾਵ ਕਰੋਧ ਜਾਂ ਗੁੱਸਾ ਹੁੰਦਾ ਹੈ।
  • ਜਦੋਂ ਵਿਰੋਧੀਆਂ ਵੱਲੋਂ ਬੇਇਜ਼ਤੀ ਜਾਂ ਨਿਰਾਦਰੀ ਕੀਤੀ ਜਾਵੇ, ਦੇਸ਼-ਧਰਮ ਦਾ ਅਪਮਾਨ ਕੀਤਾ ਜਾਵੇ, ਤਾਂ ਉੱਥੇ ਬਦਲੇ ਦੀ ਭਾਨਾ ਵਿੱਚੋਂ ਕਰੋਧ ਭਾਵ ਉਜਾਗਰ ਹੁੰਦਾ ਹੈ, ਤਾਂ ਰੌਦਰ ਰਸ ਦਾ ਪ੍ਰਗਟਾਵਾ ਹੁੰਦਾ ਹੈ।
 
ਉਦਾਹਰਨ:-1

 ਚੰਡ ਚਿਤਾਰੀ ਕਾਲਿਕਾ, ਮਨ ਬਾਹਲਾ ਰੋਸ ਬਢਾਇ ਕੈ,
ਨਿਕਲੀ ਮੱਥਾ ਫੋੜ ਕੇ, ਜਣ ਫਤੇ ਨੀਸਾਣ ਬਜਾਇ ਕੈ।
ਦਲ ਵਿਚ ਘੇਰਾ ਘੱਤਿਆ, ਮਰ ਮੀਂਹ ਤੁਰਿਆ ਗੁਣ ਨਾਇਕੈ,
ਪਕੜ ਪਛਾੜੇ ਰਾਕਸ਼ਾਂ ਦਲ ਦੈਤਾਂ ਅੰਦਰ ਜਾਇ ਕੈ।
ਬਹੁ ਕੇਸੀਂ ਪਕੜ ਪਿਛਾੜੀਅਨ ਰਣ ਅੰਦਰ ਧੂਮ ਰਚਾਇਕੈ,
ਰਣ ਕਾਲੀ ਗੁੱਸਾ ਖਾਇ ਕੈ।

 
ਉਦਾਹਰਨ:-2

 ਮੈਂ ਕਿਹੜੀ ਵੇਖਾਂ ਫਤਹਿ ਦੀ, ਇਹ ਤਰਕਸ਼ ਦੇ ਕਾਨੀ।
ਅੱਜ ਚੜ ਕੇ ਢੱਕਾ ਨਾਦਰ ਸ਼ਾਹ, ਹੱਥ ਪਵੇ ਖਜ਼ਾਨੀ।
ਤੁਸੀ ਦਿਓ ਲੋਹੇ ਸਾਰ ਦੀ, ਕਰ ਤਰ ਮਿਜ਼ਮਾਨੀ।
ਚੁਗੱਤੇ ਦਾ ਨਿਮਕ ਹਲਾਲ ਕਰੋ, ਹੋਵੇ ਕੁਰਬਾਨੀ।
ਉਸ ਦੂਰੋਂ ਡਿੱਠਾ ਆਂਵਦਾ, ਫਿਰ ਸ਼ਾਹ ਗਿਜ਼ਾਲੀ।
ਉਸ ਲਗਦੀ ਬੱਬਰ ਬੋਲਿਆ, ਜਿਵੇਂ ਖੋੜੀ ਥਾਲੀ।
ਜਿਵੇਂ ਲਾਟੂ ਟੁੱਟਾ ਡੋਰ ਤੋਂ, ਪਾ ਗਿਰਦ ਭਾਵਲੀ।
ਅੱਗੇ ਥੋੜੀ-ਥੋੜੀ ਸੁਲਗਦੀ, ਫੇਰ ਆਕਲ ਬਾਲੀ।

ਬੀਰ ਰਸ ( वीर रस )

  • ਇਸ ਦਾ ਸਥਾਈ ਭਾਵ ਉਤਸ਼ਾਹ ਜੋਸ਼ ਹੁੰਦਾ ਹੈ।
  • ਜਿਹੜੇ ਸਾਹਿਤ ਜਾਂ ਨਾਟਕ ਵਿੱਚ ਜੰਗਾਂ-ਯੁੱਧਾਂ ਵਿੱਚ ਬੀਰਤਾ, ਸੂਰਮਗਤੀ ਤੇ ਬਹਾਦਰੀ ਦਾ ਬੋਲਬਾਲਾ ਵਧੇਰੇ ਹੁੰਦਾ ਹੈ, ਉੱਥੇ ‘ ਬੀਰ ਰਸ ਦੇ ਭਾਵ ਉਜਾਗਰ ਹੁੰਦੇ ਹਨ।
  •  ਅਚਾਰੀਆ ਮੰਮਟ ਲਿਖਦੇ ਹਨ ਕਿ ਜਿਹੜੀ ਕਿਸੇ ਖ਼ਾਸ ਕਿਸਮ ਦਾ ਹੌਸਲਾ ਭਰਪੂਰ ਕਿਰਿਆ ਕਿਸੇ ਖ਼ਾਸ ਕੰਮ ਨੂੰ ਤੋੜ ਤੱਕ ਨਿਭਾਉਣ ਦੀ ਹੁੰਦੀ ਹੈ, ਉਹੋ ਹੀ ਉਤਸ਼ਾਹ ਹੈ।
  • ਇਹ ਉਤਸ਼ਾਹ ਜੰਗ ਦੇ ਮੈਦਾਨ ਵਿੱਚ ਹੀ ਨਹੀਂ ਬਲਕਿ ਉਸ ਤੋਂ ਬਾਹਰ ਧਰਮ ਦੀ ਰੱਖਿਆ ਲਈ ਤੇ ਗ਼ਰੀਬ ਤੇ ਦੀਨ-ਦੁਖੀਆਂ ਦੀ ਸਹਾਇਤਾ ਲਈ ਵੀ ਹੋ ਸਕਦਾ ਹੈ।
ਉਦਾਹਰਨ:-1

 ਸ਼ਾਹ ਮੁਹੰਤਦਾ ਸਿੰਘਾਂ ਨੇ ਗੋਰਿਆ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ। 

 
ਉਦਾਹਰਨ:-2

 ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜੇ, ਸੁਰਮੇ ਸਿੰਘ ਦਲੇਰ ਮੀਆਂ।
ਚੜੇ, ਪੁੱਤ ਸਰਦਾਰਾਂ ਦੇ ਛੈਲ ਬਾਂਗੇ, ਜਿਵੇਂ ਬੇਲਿਓਂ ਨਿਕਲਦੇ ਸ਼ੇਰ ਮੀਆਂ। 

 
ਉਦਾਹਰਨ:-3

 ਰਾਹ ਛੁਪਾਇਆ ਗੁਰਦ ਨੇ, ਨਾ ਦਿੱਸਣ ਵਾਟਾਂ।
ਲਸ਼ਕਰ ਪਾਰ ਚੜੀਂਦੀਆਂ, ਨਾ ਵਾਰੀ ਘਾਟਾਂ,
ਨੇਜੇ ਸੂਰਜ ਸਾਹਮਣੇ, ਵਿਚ ਮਾਰਨ ਲਾਟਾਂ।
ਹੋਇਆ ਜੰਗ ਮੁਕਾਬਲਾ, ਵਿਚ ਸਿੰਘਾਂ ਰਾਠਾਂ।       (ਚੰਡੀ ਦੀ ਵਾਰ)

 
ਉਦਾਹਰਨ:-4

ਉਮਲ ਲੱਥੇ ਜੋਧੇ ਮਹਿਖਾਸੁਰ ਰਣ ਵਿਚ ਗੱਜਿਆ
ਇੰਦਰ ਜੇਹਾ ਜੋਧਾ ਮੈਥੋਂ ਭੱਜਿਆ।
ਕੌਣ ਵਿਚਾਰੀ ਦੁਰਗਾ ਜਿਣ ਰਣ ਸੱਜਿਆ।             (ਚੰਡੀ ਦੀ ਵਾਰ)

ਭਿਆਨਕ ਰਸ ( भयानक रस )

  • ਭਿਆਨਕ ਰਸ ਦਾ ਸਥਾਈ ਭਾਵ ‘ ਭੈ’, ਡਰ ਹੁੰਦਾ ਹੈ।
  •  ਕਿਸੇ ਡਰਾਉਣੀ ਚੀਜ਼ ਨੂੰ ਵੇਖਣ-ਸੁਣਨ ਨਾਲ ਜਦੋਂ ਮਨ ਦੇ ਅੰਦਰ ਡਰ ਪ੍ਰਗਟ ਹੁੰਦਾ ਹੈ ਤਾਂ ਭਿਆਨਕ ਰਸ ਉਪਜਦਾ ਹੈ।
  • ਵਿਦਵਾਨਾਂ ਨੇ ਲਿਖਿਆ ਹੈ ਕਿ ਚਿੱਤ ਦੀ ਬੇਚੈਨੀ ਤੇ ਵਿਆਕੁਲਤਾ ਤੋਂ ਪੈਦਾ ਹੋਈ ਕਲਪਨਾ ਕਨ, ਸ਼ਮਸ਼ਾਨ ਭੂਮੀ ਤੇ  ਦੁਸ਼ਮਣਾਂ  ਦਾ ਖਿਆਲ ਆਦਿ  ਭਿਆਨਕ ਰਸ ਦੇ ਕਾਰਨ ਹਨ।
ਉਦਾਹਰਨ:-1

 ਦੋਹੀਂ ਦਲ਼ੀ ਮੁਕਾਬਲੇ ਰਣ ਸੂਰੇ ਗੜਕਣ
ਚੜ ਤੋਪਾਂ ਗੱਡੀ ਚੁੱਕੀਆਂ, ਲੱਖ ਸੰਗਲ ਖੜਕਣ
ਜਿਉਂ ਝੱਲਾਂ ਅੱਗਾਂ ਲੱਗੀਆਂ ਰਣਸੂਰੇ ਤੜਕਣ
ਉਹ ਹਸ਼ਰ ਦਿਹਾੜਾ ਵੇਖ ਕੇ ਦਲ ਦੋਵੇਂ ਧੜਕਣ ॥ 

 
ਉਦਾਹਰਨ:-2
 ਕਾਲੀ ਰਾਤ ਅੰਧੇਰ ਤੇ ਗਿਰਨ ਗੋਲੇ,
ਜੈਸੇ ਛਡਦੇ ਤੀਰ ਕਮਾਨ ਲੋਕੋ।
ਬਿਜਲੀ ਬੱਦਲਾਂ ਥੀਂ ਕੜਕ ਕੜਕ ਪੈਂਦੀ,
ਕੰਬ ਜਾਂਵਦੇ ਜ਼ਿਮੀਂ ਅਸਮਾਨ ਲੋਕੋ।
ਮਾਰੇ ਸੀਤ ਨੇ ਸ਼ੇਰ ਲੰਗੂਰ ਹਾਥੀ,
ਤੜਫਨ ਵਿੱਚ ਪਏ ਬੀਆਬਾਨ ਲੋਕੋ। 
 
ਮਹਾਨ ਭਾਰਤੀ ਕਾਵਿ ਸ਼ਾਸ਼ਤਰੀ ਭਰਤਮੁਨੀ ਨੇ ਭਿਆਨਕ ਰਸ ਦੇ ਤਿੰਨ ਉਪਭੇਦ ਕੀਤੇ ਹਨ:
1. ਮਜਨਕ ਭਿਆਨਕ ਰਸ।
2. ਕਾਲਪਨਿਕ ਭਿਆਨਕ ਰਸ।
3. ਵਾਸਤਵਿਕ ਭਿਆਨਕ ਰਸ।
1. ਮਜਨਕ ਭਿਆਨਕ ਰਸ:- ਹਨੇਰੇ ‘ ਚ ਕਿਸੇ ਰੱਸੀ ਨੂੰ ਸੱਪ ਸਮਝਣਾ ਮਜਨਕ ਭੈਅ ਹੁੰਦਾ ਹੈ।
2. ਕਾਲਪਨਿਕ ਭਿਆਨਕ ਰਸ:- ਕਿਸੇ ਮਾੜੇ ਕੰਮ ਨੂੰ ਕਰਨ ਸਮੇਂ ਉਸ ਦੇ ਸਿੱਟੇ ਵੱਜੋਂ ਮਿਲਣ ਵਾਲੀ ਸਜਾ ਕਾਰਨ ਭੈਭੀਤ ਹੋਣਾ ਕਾਲਪਨਿਕ ਭੈਅ ਹੁੰਦਾ ਹੈ।
3. ਵਾਸਤਵਿਕ ਭਿਆਨਕ ਰਸ:- ਜਦੋਂ ਭੈਅ ਦਾ ਅਧਾਰ ਹਕੀਕੀ ਹੁੰਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਭੈਅ ਨੂੰ ਵਾਸਤਵਿਕ ਭੈਅ ਆਖਦੇ ਹਨ।

 

ਵੀਭਤਸ ਰਸ ( वीभत्स रस )

  • ਇਸ ਦਾ ਸਥਾਈ ਭਾਵ ਘਿਣਾ, ਨਫ਼ਰਤ ਹੁੰਦਾ ਹੈ।
  •  ਮ੍ਰਿਤਕ ਲੋਥ, ਚਰਬੀ, ਸੜਾਂਦ, ਹਵਾੜ, ਮਲ-ਮੂਤਰ, ਹੱਡਾ-ਰੋੜੀ, ਘਿਨੌਣੀਆਂ ਚੀਜ਼ਾਂ ਤੇ ਘਿਣਾਜਨਕ ਕੁਕਰਮਾਂ ਦਾ ਵਰਨਣ ਜਾਂ ਨਾਟਕੀ ਪੇਸ਼ਕਾਰੀ ਨਾਲ ਪਾਠਕਾਂ/ ਦਰਸ਼ਕਾਂ ਦੇ ਹਿਰਦੇ ਵਿੱਚ ਜਿਹੜੀ ਕਚਿਆਣ ਜਿਹੀ ਤੇ ਗਿਲਾਨੀ ਭਾਵ ਪੈਦਾ ਹੁੰਦੇ ਹਨ, ਉਨ੍ਹਾਂ ਤੋਂ ਣਾ ਦਾ ਸਥਾਈ ਭਾਵ ਉਜਾਗਰ ਹੁੰਦਾ ਹੈ।
  • ਕੇਵਲ ਰੱਤ-ਲਹੂ, ਮਾਸ ਆਦਿ ਦੀ ਬਿਆਨਬਾਜ਼ੀ ਹੀ ਵੀਭਤਸ ਰਸ ਨਹੀਂ ਹੁੰਦੀ ਸਗੋਂ ਵਿਭਚਾਰ, ਦੁਰਾਚਾਰ ਤੇ ਭ੍ਰਿਸ਼ਟਾਚਾਰ ਵਾਲੀਆਂ ਵਸਤਾਂ ਦੀ ਕੋਰੀ ਕਲਪਨਾ ਵੀ ਵੀਭਤਸ ਦਾ ਸੰਚਾਰ ਕਰ ਸਕਦੀ ਹੈ।
ਉਦਾਹਰਨ:-1
ਜਿਧਰ ਨਜਰ ਜਾਵੇ ਤਬਾਹੀ ਮਚੀ, ਕਹਾਣੀ ਰਹੀ ਹੈ ਲਹੂ-ਮਿੱਝ ਦੀ,
ਕਿਤੇ ਮਗਜ਼ ਖੋਪਤ ਵਿਚੋਂ ਵਹਿ ਰਹਿਆ, ਗਇਆ ਟੁੱਟ ਮਟਕਾ ਦਹੀਂ ਹੈ ਵਹਿਆ।
ਕਿਤੇ ਧੌਣ ਵਿਚੋਂ ਫੁਹਾਰਾਂ ਫੁੱਟੇ, ਕਿਤੇ ਮਗਜ਼ ਦੀ ਖੋਪਰੀ ਪਏ ਟੁੱਟੇ।
ਅਕਾਲੀ ਹੈ ਸਿੰਘ ਨਾਦ ਕਰ ਗੱਜਿਆ, ਪਠਾਣਾਂ ਦਾ ਦਲ ਦਹਿਲ ਕੇ ਲਰਜ਼ਿਆ ..
 
ਉਦਾਹਰਨ:-2
ਰਣ ਵਿਚ ਘੱਤੀ ਘਾਣੀ ਲਹੂ ਮਿੱਝ ਦੀ ॥
ਬਿਧਣ ਖੇਤ ਵਿਹਾਣੀ ਮਹਿਖੇ ਦੈਂਤ ਨੂੰ ॥           (ਚੰਡੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ)

 

ਅਦਭੁਤ ਰਸ ( अदभुत रस )

  • ਇਸ ਦਾ ਸਥਾਈ ਭਾਵ ਅਚਰਜਤਾ, ਹੈਰਾਨੀ ਹੁੰਦਾ ਹੈ।
  •  ਹੈਰਾਨੀਜਨਕ ਗੱਲਾਂ-ਬਾਤਾਂ, ਅਨੋਖੀਆਂ ਕਥਾ-ਕਹਾਣੀਆਂ,ਵਚਿੱਤਰ ਘਟਨਾਵਾਂ ਅਤੇ ਚਕਾਚੌਂਧ ਕਰਨ ਵਾਲੇ ਦ੍ਰਿਸ਼ਾਂ ਨੂੰ ਪੜ੍ਹ-ਸੁਣ ਕੇ ਪਾਠਕਾਂ/ ਦਰਸ਼ਕਾਂ ਦੇ ਮਨ ਵਿੱਚ ਜਦੋਂ ਅਸਚਰਜ ਭਾਵ ਪ੍ਰਬਲ ਹੁੰਦੇ ਹਨ ਉਦੋਂ ਅਦਭੁਤ ਰਸ ਪ੍ਰਗਟ ਹੁੰਦਾ ਹੈ।
  •  ਇਸ ਨੂੰ ਵਿਸਮੈ ਵੀ ਕਿਹਾ ਗਿਆ ਹੈ।
  •  ਆਮ ਰਵਾਇਤੀ ਕਿਸਮ ਦੀਆਂ ਰੂੜੀਆਂ ਅਤੇ ਰਵਾਇਤਾਂ ਨੂੰ ਛੱਡ ਕੇ ਜਦੋਂ ਚੀਜ਼ਾ ਤੇ ਘਟਨਾਵਾਂ ਵਿੱਚ ਅਨੋਖਾਪਣ ਅਤੇ ਅਚੰਭਾ ਪੈਦਾ ਹੁੰਦਾ ਹੈ ਤਾਂ ਉਸ ਨਾਲ ਚਿੱਤ ਖੁਸ਼ ਹੋ ਜਾਂਦਾ ਹੈ। ਉਹੋ ਹੀ ਅਸਚਰਜ ਭਾਵ ਹੁੰਦਾ ਹੈ।

ਉਦਾਹਰਨ:-1

 ਕਬੀਰ ਐਸਾ ਕੋਈ ਨ ਜਨਮਿਓ, ਆਪਨੈ ਧਰਿ ਲਾਵੈਆਗਿ ॥

ਪਾਂਚਉ ਲਰਿਕੇ ਜਾਰਿਕੈ ਹੈ ਰਾਮ ਲਿਵ ਲਾਗਿ ॥ 

 
ਉਦਾਹਰਨ:-2
 ਵਿਸਮਾਦੁ ਨਾਦੁ ਵਿਸਮਾਦ ਵੇਦ ਵਿਸਮਾਦੁ ਨਾਗੇ ਫਿਰਹਿ ਜੰਤ ॥

ਵਿਸਮਾਦੁ ਪਉਣੁ ਵਿਸਮਾਦ ਪਾਣੀ। ਵਿਸਮਾਦ ਅਗਨੀ ਖੇਡਹਿ ਵਿਡਾਣੀ ॥

ਸ਼ਾਂਤ ਰਸ (शान्त रस )

  • ਸ਼ਾਂਤ ਰਸ ਦਾ ਸਥਾਈ ਭਾਵ ’ ਵੈਰਾਗ ਹੁੰਦਾ ਹੈ, ਜਿਸ ਤੋਂ ਸ਼ਾਂਤੀ ਮਿਲਦੀ ਹੈ ਅਤੇ ਸ਼ਾਂਤ ਰਸ ਅਭਿਵਿਅਕਤ ਹੁੰਦਾ ਹੈ।
  • ਇਸ ਰਹੱਸਮਈ ਸੰਸਾਰ ਤੇ ਇਸ ਪਸਾਰੇ ਬਾਰੇ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੁੰਦੇ ਰਹਿੰਦੇ ਹਨ ਕਿ ਸੰਸਾਰ ਦੀ ਹੈ? ਮਨੁੱਖ ਕੀ ਹੈ? ਜੀਵਨ ਕੀ ਹੈ? ਮੈਂ ਕੌਣ ਹਾਂ? ਕਿੱਥੋਂ ਆਇਆ ਤੇ ਕਿੱਥੇ ਜਾਣਾ ਹੈ? ਆਦਿ ਪ੍ਰਸ਼ਨਾਂ ਦੇ ਉੱਤਰ ਭਾਲਦਾ-ਭਾਲਦਾ ਸੰਵੇਦਨਸ਼ੀਲ ਮਨੁੱਖ ਪ੍ਰਸ਼ਨਾਂ ਦੀ ਭੀੜ ਵਿੱਚ ਹੀ ਗਵਾਚ ਜਾਂਦਾ ਹੈ। ਪਰ ਉੱਤਰ ਫਿਰ ਵੀ ਨਹੀਂ ਮਿਲਦਾ।
  •  ਜਦੋਂ ਉਸ ਨੂੰ ਸੋਝੀ ਆਉਂਦੀ ਹੈ ਕਿ ਇਹ ਸੰਸਾਰ ਨਾਸ਼ਮਾਨ ਹੈ। ਉਸ ਦੇ ਇੱਕ ਦਿਨ ਇਸ ਸੰਸਾਰ ਤੋਂ ਲੋਪ ਹੋ ਜਾਣਾ ਹੈ ਤਾਂ ਉਸ ਦੇ ਦਿਲ ਵਿੱਚ ਇਸ ਨਾਸ਼ਮਾਨ ਸੰਸਾਰ ਵਲੋਂ ਵੈਰਾਗ ਉਪਜਦਾ ਹੈ।
  •  ਸੰਸਾਰ ਨਾਲ ਬੱਝਣਾ ਪ੍ਰੀਤ ਪਾਉਣੀ ਰਾਗ ਹੈ ਜਦਕਿ ਸੰਸਾਰ ਤੋਂ ਉੱਪਰ ਉੱਠਣਾ ਵੈਰਾਗ ਹੈ।
ਉਦਾਹਰਨ:-1
 

ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿਚ ਵੱਜਦਾ ॥
ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇਕ ਸਿਜਦਾ ॥

 
ਉਦਾਹਰਨ:-2
 ਮੇਰੇ ਜੀਅੜਿਆ ਪਰਦੇਸੀਆ ਕਿਵ ਪਵਹਿ ਜੰਜਾਲੇ ਰਾਮ ॥

ਸਾਚਾ ਸਾਹਿਬ ਮਨ ਵਸੈ ਕੀ ਫਾਸਹਿ ਜਮ ਜਾਲੇ ਰਾਮ ॥

ਮਛੁਲੀ ਵਿਛੁਨੀ ਨੈਣ ਹੁੰਨੀ ਜਾਲ ਬੀਧਕਿ ਪਾਇਆ ॥
ਸੰਸਾਰ ਮਾਇਆ ਮੋਹ ਮੀਠਾ ਅੰਤ ਭਰਮੁ ਚੁਕਾਇਆ ॥
 
ਉਦਾਹਰਨ:-3
 ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ॥
ਨਾਨਕ ਏਵੈ ਜਾਈਐ ਸਭੁ ਆਪੇ ਸਚਿਆਰ ॥

 

Read Also

12 thoughts on “ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ | ras in punjabi grammar”

Leave a Reply

%d