Guru nanak dev ji| ਗੁਰੂ ਨਾਨਕ ਦੇਵ ਜੀ ਦਾ ਇਤਿਹਾਸ

ਗੁਰੂ ਨਾਨਕ ਦੇਵ ਜੀ ( Guru nanak dev ji ) : ਗੁਰੂ ਨਾਨਕ ਦੇਵ ਜੀ ਇਕ ਮਹਾਨ ਕਵੀ, ਸਮਾਜ ਸੁਧਾਰਕ, ਨਿਡਰ, ਦੇਸ਼ ਭਗਤ ਸਨ। ਉਹਨਾਂ ਨੇ ਅੰਧਕਾਰ ਵਿੱਚ ਡੁੱਬੀ ਦੁਨੀਆਂ ਨੂੰ ਸੱਚਾਈ ਅਤੇ ਭਗਤੀ ਦਾ ਸੱਚਾ ਮਾਰਗ ਦਿਖਾਉਣ ਦਾ ਜਤਨ ਕੀਤਾ। ਉਹਨਾਂ ਨੇ ਸਰਬ ਦਾ ਭਲਾ ਚਾਹੁਣ ਵਾਲਾ ਸਾਂਝੀਵਾਲਤਾ ਦਾ ਰਾਹ ਦੱਸਿਆ। ਗੁਰੂ ਜੀ ਨੇ ਲੋਕਾਂ ਨੂੰ ਦਸਾਂ ਨਹੁੰਆਂ ਦੀ ਕਮਾਈ ਕਰ ਕੇ ਖਾਣ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਉਹਨਾਂ ਦੇ ਉਪਦੇਸ਼ ਅੱਜ ਕਲ ਦੀ ਜਿੰਦਗੀ ਵਿੱਚ ਬਹੁਤ ਮਹਤੱਤਾ ਰਖਦੇ ਹਨ। ਉਹ ਸਾਨੂੰ ਦੁਨੀਆਦਾਰੀ ਵਿੱਚ ਰਹਿੰਦੇ ਹੋਏ ਇਸ ਤੋਂ ਨਿਰਲੇਪ ਅਤੇ ਉੱਚਾ ਰਹਿ ਕੇ ਆਪਣੇ ਫ਼ਰਜ ਨਿਭਾਉਣ ਦਾ ਰਾਹ ਦੱਸਦੇ ਹਨ।

Contents

Guru nanak dev ji ( ਗੁਰੂ ਨਾਨਕ ਦੇਵ ਜੀ ਦਾ ਲੇਖ )

ਗੁਰੂ ਨਾਨਕ ਦੇਵ ਜੀ ਦਾ ਜਨਮ ਅਤੇ ਵਿੱਦਿਆ ਪ੍ਰਾਪਤੀ

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈ. ਨੂੰ ਰਾਇ ਭੋਇ ਦੀ ਤਲਵੰਡੀ (ਪਾਕਿਸਤਾਨ, ਨਨਕਾਣਾ ਸਾਹਿਬ) ਵਿਖੇ ਮਹਿਤਾ
ਕਾਲੂ ਦੇ ਘਰ ਅਤੇ ਮਾਤਾ ਤ੍ਰਿਪਤਾ ਦੀ ਪਵਿੱਤਰ ਕੁੱਖੋਂ ਹੋਇਆ। ਆਪ ਜੀ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾ ਨਾਨਕੀ ਸੀ। ਕਿਹਾ ਜਾਂਦਾ ਹੈ ਕਿ ਆਪ ਜੀ ਦਾ ਨਾਂ ਨਾਨਕ ਇਸ ਕਾਰਨ ਪਿਆ ਕਿ ਆਪ ਆਪਣੇ ਨਾਨਕੇ ਘਰ ਵਿੱਚ ਪੈਦਾ ਹੋਏ ਸੀ। ਆਪ ਜੀ ਦਾ ਜਨਮ ਕੱਤੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਪੰਜ ਸਾਲ ਦੀ ਉਮਰ ਵਿੱਚ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ ਤਾਂ ਆਪ ਨੇ ਅਪਨੇ ਗਿਆਨ ਅਤੇ ਸੂਝ-ਬੂਝ ਨਾਲ ਉਸ ਨੂੰ ਹੈਰਾਨ ਕਰ ਦਿੱਤਾ।

ਰਸਮਾਂ ਦਾ ਤਿਆਗ ( Guru nanak dev ji )

ਰਸਮਾਂ ਦਾ ਤਿਆਗ ਕੁੱਝ ਹੋਰ ਵੱਡੇ ਹੋਣ ਤੇ ਗੁਰੂ ਜੀ ਨੂੰ ਜਨੇਊ ਪਾਉਣ ਲਈ ਪੰਡਤ ਬੁਲਾਇਆ ਗਿਆ। ਪਰ ਗੁਰੂ ਜੀ ਨੇ ਉਸ ਜਨੇਊ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਨੂੰ ਦੱਸਿਆ ਕਿ ਸਾਨੂੰ ਅਜਿਹਾ ਜਨੇਊ ਪਾਉਣਾ ਚਾਹੀਦਾ ਹੈ ਜੋ ਸਾਡਾ ਸਦਾ ਸਾਥ ਦੇਵੇ ਤੇ ਨਾ ਟੁੱਟੇ ਅਤੇ ਨਾ ਹੀ ਮੈਲਾ ਹੋਵੇ। ਕਹਿਣ ਦਾ ਭਾਵ ਸੀ ਕਿ ਸਾਨੂੰ ਦਇਆ, ਸੰਤੋਖ, ਜਤ ਅਤ ਸਤ ਦਾ ਜਨੇਊ ਪਾਉਣਾ ਚਾਹੀਦਾ ਹੈ

ਗੁਰੂ ਨਾਨਕ ਦੇਵ ਜੀ ਦਾ ਘਰੋਗੀ ਕੰਮ ਵਿੱਚ ਲੱਗਣਾ

ਘਰੋਗੀ ਕੰਮ ਵਿੱਚ ਲੱਗਣਾ :- ਵਿੱਦਿਆ ਪ੍ਰਾਪਤੀ ਤੋਂ ਬਾਅਦ ਆਪਦੇ ਪਿਤਾ ਨੇ ਆਪ ਨੂੰ ਘਰੇਲੂ ਕੰਮਾਂ ਵਿੱਚ ਲਾਉਣ ਦਾ ਜਤਨ ਕੀਤਾ। ਇਸ ਸਮੇਂ ਦੌਰਾਨ ਆਪ ਨੇ ਮੱਝਾਂ ਚਾਰੀਆਂ ਅਤੇ ਦੁਕਾਨ ਕੀਤੀ। ਫਿਰ ਮਹਿਤਾ ਕਾਲੂ ਜੀ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਰਾਹ ਵਿੱਚ ਗੁਰੂ ਜੀ ਨੂੰ ਕੁੱਝ ਸਾਧੂ ਕਿਲੇ। ਆਪਨੇ ਇਹਨਾਂ ਪੈਸਿਆਂ ਨਾਲ ਉਹਨਾਂ ਨੂੰ ਭੋਜਨ ਕਰਾ ਦਿੱਤਾ। ਪਿਤਾ ਜੀ ਦੇ ਪੁੱਛਣ ਤੇ ਆਪ ਜੀ ਨੇ ਇਸ ਨੂੰ ਸੱਚਾ ਸੌਦਾ ਕਹਿ ਕੇ ਪੁਕਾਰਿਆ।

ਗੁਰੂ ਨਾਨਕ ਦੇਵ ਜੀ : ਸੁਲਤਾਨ ਪੁਰ ਵਿੱਚ ਨੌਕਰੀ

ਸੁਲਤਾਨ ਪੁਰ ਵਿੱਚ ਨੌਕਰੀ :- ਆਪ ਦੇ ਪਿਤਾ ਨੇ ਦੁੱਖੀ ਹੋ ਕੇ ਅਖ਼ੀਰ ਆਪ ਨੂੰ ਆਪਣੀ ਭੈਣ ਨਾਨਕੀ ਦੇ ਘਰ ਭੇਜ ਦਿੱਤਾ। ਇੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ। ਨੌਕਰੀ ਦੇ ਨਾਲ ਨਾਲ ਆਪ ਸਦਾ ਉਸ ਪਰਮ ਪਿਤਾ ਪਰਮਾਤਮਾ ਦੀ ਧੁਨ ਵਿੱਚ ਇਕਮਿਕ ਰਹਿੰਦੇ।

ਗੁਰੂ ਨਾਨਕ ਦੇਵ ਜੀ ਦਾ ਵਿਆਹ

ਆਪ ਜੀ ਦਾ ਵਿਆਹ ਮੂਲਚੰਦ ਜੀ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ

ਗੁਰੂ ਨਾਨਕ ਦੇਵ ਜੀ : ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼

ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼– ਆਪ ਜੀ ਦਾ ਵਿਆਹ ਮੂਲਚੰਦ ਜੀ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਹੋਇਆ। ਕੁਝ ਸਮੇਂ ਬਾਅਦ ਹੀ ਆਪਜੀ ਦੇ ਘਰ ਦੋ ਪੁੱਤਰਾਂ ਸ੍ਰੀਚੰਦ ਤੇ ਲਛਮੀਚੰਦ ਨੇ ਜਨਮ ਲਿਆ। ਇਨਾਂ ਸਮਾਂ ਗ੍ਰਹਿਸਥ ਵਿੱਚ ਰਹਿ ਕੇ ਵੀ ਆਪ ਜੀ ਦਾ ਮਨ ਦੂਨੀਆਦਾਰੀ ਵੱਲੋਂ ਨਿਰਲੋਪ ਹੀ ਗਿਆ।

ਗੁਰੂ ਨਾਨਕ ਦੇਵ ਜੀ : ਗਿਆਨ ਪ੍ਰਾਪਤੀ

ਗਿਆਨ ਪ੍ਰਾਪਤੀ :- ਸੁਲਤਾਨਪੁਰ ਨੌਕਰੀ ਕਰਦੇ ਸਮੇਂ ਹੀ ਆਪ ਇਕ ਦਿਨ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਅਤੇ ਤਿਨ ਦਿਨ ਅਲੋਪ ਰਹੇ। ਇਸ ਅਲੋਪਤਾ ਤੋਂ ਬਾਅਦ ਵਾਪਸ ਆ ਕੇ ਆਪ ਨੇ ‘ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਨਾਰਾ ਦਿੱਤਾ। ਇਸ ਨੂੰ ਅਸਲ ਰੂਪ ਦੇਣ ਲਈ ਆਪ ਨੇ ਚਾਰਾਂ ਦਿਸ਼ਾਵਾਂ ਦੀ ਯਾਤਰਾ ਕੀਤੀ। ਇਹਨਾਂ ਯਾਤਰਾਵਾਂ ਨੂੰ ਚਾਰ ਉਦਾਸੀਆਂ ਦਾ ਨਾਂ ਵੀ ਦਿੱਤਾ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਦਾ : ਉਪਦੇਸ਼

ਉਪਦੇਸ਼ :- ਗੁਰੂ ਜੀ ਨੇ ਚਾਰਾਂ ਦਿਸ਼ਾਵਾਂ ਪੂਰਬ, ਪੱਛਮ, ਉੱਤਰ, ਦੱਖਣ ਵਿੱਚ ਚਾਰ ਮਹੱਤਵਪੂਰਨ ਉਦਾਸੀਆਂ ਕੀਤੀਆਂ ਇਹਨਾਂ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਧਰਮ ਦਾ ਅਸਲੀ ਮਤਲਬ ਸਮਝਾਉਣ ਦਾ ਜਤਨ ਕੀਤਾ। ਗੁਰੂ ਜੀ ਦਾ ਲੋਕਾਂ ਨੂੰ ਸਮਝਾਉਣ ਦਾ ਢੰਗ ਵੀ ਨਿਰਾਲਾ ਸੀ। ਹਰਦਵਾਰ ਜਾ ਕੇ ਗੰਗਾ ਦੇ ਪਾਣੀ ਨੂੰ ਪੂਰਬ ਦੀ ਬਜਾਏ ਪਛਮ ਵੱਲ ਸੁੱਟ ਕੇ ਪੁਜਾਰਿਆਂ ਦੀ ਪੋਪ ਲੀਲਾ ਦਾ ਭਾਂਡਾ ਫੋੜਿਆ, ਮੱਕੇ ਮਦੀਨੇ ਵਿੱਚ ਮਸੀਤ ਵੱਲ ਪੈਰ ਕਰਕੇ ਸੌਂ ਕੇ ਮੌਲਾਣਿਆਂ ਦੇ ਧਰਮ ਦੇ-ਨਾਂ ਤੇ ਚਲ ਰਹੇ ਪਖੰਡ ਅਤੇ ਲੁੱਟ ਦੇ ਬਖੀਏ ਉਧੇੜ ਸੁੱਟੇ।

Guru nanak dev ji

ਗੁਰੂ ਨਾਨਕ ਦੇਵ ਜੀ : ਮਹਾਨ ਕਵੀ

ਮਹਾਨ ਕਵੀ :- ਗੁਰੂ ਨਾਨਕ ਦੇਵ ਜੀ ਜਿੱਥੇ ਇਕ ਮਹਾਨ ਧਾਰਮਕ ਆਗੂ ਸਨ, ਉਸਦੇ ਨਾਲ-ਨਾਲ ਉਹ ਪੰਜਾਬੀ ਦੇ ਇਕ ਮਹਾਨ ਕਵੀ ਵੀ ਸਨ। ਆਪ ਨੇ 19 ਰਾਗਾਂ ਵਿੱਚ ਬਾਣੀ ਰਚੀ, ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ‘ ਜਪੁਜੀ’ ਅਤੇ ‘ ਆਸਾਂ ਦੀ ਵਾਰ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ।

ਗੁਰੂ ਨਾਨਕ ਦੇਵ ਜੀ : ਸਮਾਜ ਸੁਧਾਰਕ

ਸਮਾਜ ਸੁਧਾਰਕ :- ਗੁਰੂ ਜੀ ਮਹਾਨ ਕਵੀ ਹੋਣ ਦੇ ਨਾਲ-ਨਾਲ ਇਕ ਚੰਗੇ ਸਮਾਜ ਸੁਧਾਰਕ ਵੀ ਸਨ। ਉਹ ਬਹੁਤ ਹੀ ਸੂਝ-ਬੂਝ ਵਾਲੇ ਵਿਅਕਤੀ ਸਨ। ਸਮਾਜਿਕ ਬੁਰਾਈਆਂ ਗੁਰੂ ਜੀ ਦੀ ਮਹਾਨ ਨਜ਼ਰ ਤੋਂ ਪਰੇ ਨਹੀਂ ਸਨ ਰਹਿ ਸਕੀਆਂ। ਉਸ ਵੇਲੇ ਸਮਾਜ ਵਿੱਚ ਔਰਤ ਦੀ ਖਰਾਬ ਹਾਲਤ ਅਤੇ ਉਸ ਉਪਰ ਹੋ ਰਹੇ ਸਮਾਜਿਕ ਅਤਿਆਚਾਰਾਂ ਨੂੰ ਅਨੁਭਵ ਕੀਤਾ ਅਤੇ ਇਸ ਦਾ ਜਮ ਕੇ ਵਿਰੋਧ ਕੀਤਾ। ਇਸ ਤੋਂ ਇਲਾਵਾਂ ਗੁਰੂ ਜੀ ਨੇ ਹੋਰ ਸਮਾਜਿਕ ਬੁਰਾਇਆਂ ਜਿਵੇਂ- ਛੂਤ-ਛਾਤ, ਸੂਤਕ, ਮੂਰਤੀ ਪੂਜਾ ਅਤੇ ਹੋਰ ਵੀ ਕਈ ਵਹਿਮਾਂ-ਭਰਮਾ ਦਾ ਡੱਟ ਕੇ ਵਿਰੋਧ ਕੀਤਾ।

ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਸਮਾਉਣਾ

ਜੋਤੀ-ਜੋਤ ਸਮਾਉਣਾ :- ਆਪ ਆਪਣੇ ਆਖਿਰੀ ਸਮੇਂ ਕਰਤਾਰਪੁਰ ਦਰਿਆ ਰਾਵੀ ਦੇ ਕੰਢੇ ਆ ਕੇ ਰਹਿਣ ਲੱਗ ਪਏ। ਇਥੇ ਆਪ ਜੀ ਨੈ ਰੱਬੀ ਕੀਰਤਨ ਦੇ ਨਾਲ ਖੇਤੀ ਬਾੜੀ ਦਾ ਕੰਮ ਕੀਤਾ। 1539 ਈ. ਵਿੱਚ ਗੁਰੂ ਜੀ ਜੋਤੀ ਜੋਤ ਸਮਾਂ ਗਏ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੀ ਗੱਦੀ ਬਖ਼ਸ਼ ਦਿੱਤੀ ਜੋ ਕਿ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ।

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ

ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਕੀਤੀਆਂ

Read Also

Leave a Reply

%d bloggers like this: