Maharaja ranjeet singh da itihas | ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ

ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ( Maharaja ranjeet singh da itihas ) : ਪੰਜਾਬ ਸਦਾ ਤੋਂ ਹੀ ਸੂਰਮੇਆਂ ਦੀ ਧਰਤੀ ਰਿਹਾ ਹੈ। ਭਾਰਤ ਨੂੰ ਕੌੜੀ ਅੱਖ ਨਾਲ ਵੇਖਣ ਵਾਲਿਆਂ ਨੂੰ ਹਮੇਸ਼ਾਂ ਹੀ ਪੰਜਾਬ ਦੇ ਵੀਰਾਂ ਦਾ ਟਾਕਰਾ ਕਰਨਾ ਪਿਆ ਹੈ। ਪੰਜਾਬ ਦੀ ਇਸੇ ਧਰਤੀ ਦੇ ਇਸ ਮਹਾਨ ਸ਼ਖਸੀਅਤ ਸ਼ੂਰਵੀਰ ਅਤੇ ਮਹਾਬਲੀ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ। ਹਰ ਸਦੀ ਵਿੱਚ ਪੱਛਮ ਵੱਲ ਭਾਰਤ ਤੇ ਹਮਲਾ ਕਰਨ ਵਾਲੇ ਧਾੜਵੀਆਂ ਨੂੰ ਪੰਜਾਬ ਦੇ ਲੋਕਾਂ ਦਾ ਹੀ ਸਾਹਮਣਾ ਕਰਨਾ ਪਿਆ। ਜਿਸ ਨਾਲ ਪੰਜਾਬ ਦੇ ਲੋਕ ਬਹੁਤ ਹੀ ਪਰੇਸ਼ਾਨ ਸਨ ਪਰ ਇਸ ਸੂਰਮੇ ਨੇ ਪੰਜਾਬ ਨੂੰ ਇੰਨੀ ਤਾਕਤ ਪ੍ਰਦਾਨ ਕੀਤੀ ਕਿ ਫੇਰ ਕਿਸੇ ਨੂੰ ਪੱਛਤ ਵਲੋਂ ਭਾਰਤ ਤੇ ਹਮਲਾ ਕਰਨ ਦਾ ਹੌਂਸਲਾ ਨਾ ਪਿਆ।

Contents

ਮਹਾਰਾਜਾ ਰਣਜੀਤ ਸਿੰਘ ਦਾ ਜਨਮ

ਜਨਮ :- ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈ. ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ ਜੋ ਕਿ ਗੁਜ਼ਰਾਂਵਾਲਾ ਵਿੱਚ ਸ਼ੁਕਰਚੱਕੀਆਂ ਮਿਸਨ ਦੇ ਆਗੂ ਸਨ। ਆਪ ਦੀ ਮਾਤਾ ਦਾ ਨਾਂ ਰਾਜ ਕੌਰ ਸੀ। ਬਚਪਨ ਵਿੱਚ ਚੇ ਚਕ ਨਿਕਲ ਆਉਣ ਕਾਰਨ ਆਪ ਦੀ ਇਕ ਅੱਖ ਦੀ ਰੌਸ਼ਨੀ ਜਾਂਦੀ ਰਹੀ। ਆਪ ਦੇ ਜਨਮ ਸਮੇਂ ਆਪ ਦੇ ਪਿਤਾ ਇਕ ਜੰਗ ਜਿੱਤ ਕੇ ਆਏ ਸਨ ਇਸ ਲਈ ਉਹਨਾਂ ਨੇ ਆਪ ਦਾ ਨਾ ਰਣਜੀਤ ਸਿੰਘ ਰੱਖਿਆ। Maharaja ranjeet singh da itihas

ਮਹਾਰਾਜਾ ਰਣਜੀਤ ਸਿੰਘ : ਮਿਸਲ ਦੀ ਅਗਵਾਈ

ਮਿਸਲ ਦੀ ਅਗਵਾਈ :- ਆਪ ਅਜੇ 12 ਸਾਲਾਂ ਦੇ ਹੀ ਸਨ ਕਿ ਜਦ ਆਪ ਜੀ ਦੇ ਪਿਤਾ ਦਾ ਸਵਰਗਵਾਸ ਹੋ ਗਿਆ ਅਤੇ ਉਸ ਪਿੱਛੋਂ ਮਿਸਲ ਦੀ ਸਰਦਾਰੀ ਕਰਨ ਦਾ ਬੋਝ ਆਪ ਦੇ ਨਿਮਾਣੇ ਮੋਢਿਆ ਤੇ ਆ ਪਿਆ। ਆਪ ਨੇ ਇਸ ਕੰਮ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਇਆ।

ਮਹਾਰਾਜਾ ਰਣਜੀਤ ਸਿੰਘ ਦਾ ਵਿਆਹ

ਵਿਆਹ :- 1796 ਈ. ਵਿੱਚ ਆਪ ਦੀ ਸ਼ਾਦੀ ਘਨ੍ਹਈਆ ਮਿਸਲ ਦੇ ਆਗੂ ਸਰਦਾਰ ਗੁਰਬਖਸ਼ ਸਿੰਘ ਦੀ ਲੜਕੀ ਮਹਿਤਾਬ ਕੌਰ ਨਾਲ ਹੋਈ। ਆਪ ਦੇ ਵਿਆਹ ਕਾਰਨ ਦੋ ਮਿਸਲਾਂ ਦੀ ਨਜਦੀਕੀ ਹੋਰ ਵੱਧ ਗਈ ਅਤੇ ਆਪ ਦੀ ਸ਼ਕਤੀ ਹੋਰ ਮਜ਼ਬੂਤ ਹੋ ਗਈ। ਆਪ ਦੀ ਸੱਸ ਸਦਾ ਕੌਰ ਨੇ ਹਮੇਸ਼ਾ ਆਪ ਦੀ ਸਰਪ੍ਰਸਤੀ ਕੀਤੀ।

ਮਹਾਰਾਜਾ ਰਣਜੀਤ ਸਿੰਘ ਦੇ ਕਿੰਨੇ ਪੁੱਤਰ ਸਨ

ਮਹਾਰਾਜਾ ਰਣਜੀਤ ਸਿੰਘ ਦੀਆਂ 17 ਸ਼ਾਦੀਆਂ ਸਨ| ਆਖਿਰੀ ਸ਼ਾਦੀ ਮਹਾਰਾਨੀ ਜਿੰਦਾ ਨਾਲ ਹੋਈ|
ਇਨ੍ਹਾ ਦੇ ਅਠ ਪੁਤਰ ਹੋਏ|
1. ਖੜਕ ਸਿੰਘ 2. ਈਸ਼ਰ ਸਿੰਘ
3. ਸ਼ੇਰ ਸਿੰਘ 4. ਤਾਰਾ ਸਿੰਘ
5.ਕਸ਼ਮੀਰਾ ਸਿੰਘ 6. ਪਿਸ਼ੋਰਾ ਸਿੰਘ
7. ਮੁਲਤਾਨਾ ਸਿੰਘ 8. ਦਲੀਪ ਸਿੰਘ

ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਬਣਨਾ

ਮਹਾਰਾਜਾ ਬਣਨਾ :- 1799 ਈ. ਵਿੱਚ ਆਪ ਨੇ ਲਾਹੌਰ ਨੂੰ ਆਪਣੇ ਅਧੀਨ ਰਾਜ ਵਿੱਚ ਸ਼ਾਮਿਲ ਕਰ ਲਿਆ। 1801 ਈ. ਵਿੱਚ ਵਿਸਾਖੀ ਵਾਲੇ ਦਿਨ ਲਾਹੌਰ ਦੀ ਜਨਤਾ ਨੇ ਆਪ ਨੂੰ ‘ ਮਹਾਰਾਜ’ ਦੀ ਪਦਵੀ ਦਿੱਤੀ। ਆਪ ਦੀ ਯੋਗਤਾ ਤੇ ਦੂਰਦਰਸ਼ਤਾ ਕਾਰਨ ਆਪ ਦਾ ਜੱਸ ਹਰ ਪਾਸੇ ਫੈਲਣ ਲੱਗਾ। ਉਸ ਵੇਲੇ ਭਾਰਤ ਵਿੱਚ ਅੰਗਰੇਜਾਂ ਦਾ ਰਾਜ਼ ਸੀ। ਅੰਗਰੇਜ਼ਾਂ ਨੇ ਵੀ ਆਪ ਦੀ ਸ਼ਕਤੀ ਨੂੰ ਪਛਾਣ ਕੇ ਆਪ ਵੱਲ ਮਿੱਤਰਤਾ ਦਾ ਸੰਦੇਸ਼ ਭੇਜਿਆ। ਆਪਨੇ 1809 ਈ. ਵਿੱਚ ‘ ਅੰਮ੍ਰਿਤਸਰ ਦੀ ਸੰਧੀ ਕਰਕੇ ਅੰਗਰੇਜ਼ਾਂ ਨਾਲ ਮੈਤ੍ਰੀ ਸੰਬੰਧ ਕਾਯਮ ਕੀਤੇ

ਮਹਾਰਾਜਾ ਰਣਜੀਤ ਸਿੰਘ : ਨਿਆਅ ਦੀ ਸ਼ਕਤੀ

ਨਿਆਅ ਦੀ ਸ਼ਕਤੀ :- ਆਪ ਲਈ ਮਸ਼ਹੂਰ ਸੀ ਕਿ ਆਪ ਸਭ ਨੂੰ ਇਕ ਅੱਖ ਨਾਲ ਵੇਖਦੇ ਸਨ। ਕਹਿਣ ਤੋਂ ਭਾਵ ਹੈ ਕਿ ਸਭ ਨੂੰ ਇਕ ਬਰਾਬਰ ਸਮਝਦੇ ਸਨ

Maharaja ranjeet singh da itihas
Maharaja ranjeet singh da itihas

ਆਪ ਨੂੰ ਕਦੇ ਵੀ ਅਮੀਰ-ਗਰੀਬ ਜਾਂ ਛੂਆ-ਛਾਤ, ਜਾਤ-ਪਾਤ ਆਦਿ ਦੇ ਵਿਤਕਰੇ ਨੂੰ ਆਪਣੇ ਨਿਆਅ ਵਿੱਚ ਨਹੀਂ ਸੀ ਆਉਣ ਦਿੱਤਾ।

ਮਹਾਰਾਜਾ ਰਣਜੀਤ ਸਿੰਘ : ਪੰਜਾਬ ਨੂੰ ਸੰਗ੍ਰਹਿਤ ਕਰਨਾ

ਪੰਜਾਬ ਨੂੰ ਸੰਗ੍ਰਹਿਤ ਕਰਨਾ :- ਜਿਸ ਵੇਲੇ ਪੰਜਾਬ ਵਿੱਚ ਆਪ ਮਹਾਰਾਜ ਬਣੇ ਉਸ ਵੇਲੇ ਅਬਦਾਲੀ ਦੇ ਲਗਾਤਾਰ ਹਮਲਿਆਂ ਕਾਰਨ ਪੰਜਾਬ ਦਾ ਜੀਵਨ ਨਰਕ ਸਮਾਨ ਬਣ ਚੁੱਕਾ ਸੀ। ਪੰਜਾਬ ਦੇ ਗੁਆਚੇ ਹੋਏ ਅਭਿਮਾਨ ਨੂੰ ਫਿਰ ਤੋਂ ਸਥਾਪਿਤ ਕਰਨ ਲਈ ਪੰਜਾਬੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਆਪ ਨੇ ਆਪਣੀਆਂ ਹੱਦਾਂ ਨੂੰ ਉੱਤਰ-ਪੱਛਮ ਵਲ ਵਧਾਉਣਾ ਸ਼ੁਰੂ ਕੀਤਾ। ਆਪ ਨੇ ਲੱਦਾਖ, ਕਸ਼ਮੀਰ, ਕਾਂਗੜਾ, ਚੰਬਾ, ਕਾਬੂਲ, ਪਿਸ਼ਾਵਰ ਤਿਬੱਤ ਆਦਿ ਇਲਾਕਿਆਂ ਤੇ ਕਬਜ਼ਾ ਕਰ ਲਿਆ ਤੇ ਇਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਕਰ ਲਿਆ

ਮਹਾਰਾਜਾ ਰਣਜੀਤ ਸਿੰਘ : ਸ਼ੇਰੇ ਪੰਜਾਬ ਕਹਾਉਣਾ

ਸ਼ੇਰੇ ਪੰਜਾਬ ਕਹਾਉਣਾ :- ਆਪ ਨੇ ਜਿਸ ਬਹਾਦਰੀ ਅਤੇ ਸ਼ੂਰਵੀਰਤਾ ਨਾਲ ਪੰਜਾਬ ਦੀ ਧਰਤੀ ਨੂੰ ਸੰਭਾਲਿਆ ਉਸ ਦਾ ਵਿਸਤਾਰ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਨਿਆਅ ਅਤੇ ਅਨੁਸ਼ਾਸਨ ਨਾਲ ਪ੍ਰਭਾਵਿਤ ਕੀਤਾ, ਆਪ ਦੀ ਇਸ ਯੋਗਤਾ ਤੇ ਦੂਰਦਰਸ਼ਤਾ ਕਾਰਨ ਪੰਜਾਬ ਦੇ ਲੋਕਾਂ ਨੇ ਆਪ ਨੂੰ ‘ ਸ਼ੇਰੇ ਪੰਜਾਬ’ ਕਹਿਣਾ ਸ਼ੁਰੂ ਕਰ ਦਿੱਤਾ।

ਮਹਾਰਾਜਾ ਰਣਜੀਤ ਸਿੰਘ : ਮਹਾਨ ਜਰਨੈਲ ਅਤੇ ਨੀਤੀਵਾਨ

ਮਹਾਨ ਜਰਨੈਲ ਅਤੇ ਨੀਤੀਵਾਨ :- ਆਪ ਜਿੱਥੇ ਇਕ ਨਿਡਰ ਯੋਧਾ ਸਨ, ਨਾਲ ਹੀ ਇਕ ਸੁਲਝੇ ਹੋਏ ਨੀਤੀਵਾਨ ਤੇ ਜਰਨੈਲ ਵੀ ਸਨ ਆਪ ਦੀ ਅਗਵਾਈ ਹੇਠ ਆਪ ਦੀਆਂ ਫੌਜਾਂ ਨੇ ਹੀ ਨਹੀਂ ਕਈ ਮੈਦਾਨ ਮਾਰੇ। ਆਪ ਦੀ ਫੌਜੀ ਸ਼ਕਤੀ ਦੀਆਂ ਧੁੰਮਾਂ ਨਾ ਸਿਰਫ਼ ਦੇਸ਼ ਵਿੱਚ ਬਲਕਿ ਵਿਦੇਸ਼ ਵਿੱਚ ਵੀ ਫੈਲਿਆਂ। ਦੁਨੀਆਂ ਦੀਆਂ ਤਾਕਤਾਂ ਆਪ ਦੀ ਸੈਨਿਕ ਸ਼ਕਤੀ ਦਾ ਲੋਹਾ ਮੰਨਣ ਲੱਗੀਆਂ। ਆਪ ਦੇ ਰਾਜ ਦੌਰਾਨ ਕਿਸੇ ਵੈਰੀ ਨੇ ਵੀ ਪੰਜਾਬ ਵੱਲ ਕੈਰੀ ਅੱਖ ਨਾਲ ਵੇਖਣ ਦਾ ਹੀਆ ਨਾ ਕੀਤਾ

ਮਹਾਰਾਜਾ ਰਣਜੀਤ ਸਿੰਘ : ਕੁਸ਼ਲ ਰਾਜ ਪ੍ਰਬੰਧਕ

ਕੁਸ਼ਲ ਰਾਜ ਪ੍ਰਬੰਧਕ :- ਆਪ ਇਕ ਸੁਚੱਜੇ ਅਤੇ ਕੁਸ਼ਲ ਰਾਜ ਪ੍ਰਬੰਧਕ ਵੀ ਸਨ। ਆਪ ਨੇ ਲੋਕ ਭਲਾਈ ਲਈ ਕਈ ਚੰਗੇ ਕੰਮ ਕੀਤੇ ਅਨਪੜ੍ਹ ਹੁੰਦਿਆਂ ਹੋਇਆ ਵੀ ਆਪ ਨੇ ਪੂਰੀ ਨਿਪੁੰਨਤਾ ਨਾਲ ਰਾਜ ਚਲਾਇਆ। ਆਪ ਹਰ ਛੋਟੇ ਤੋਂ ਛੋਟਾ ਕੰਮ ਆਪਣੀ ਨਿਰਾਗਨੀ ਵਿੱਚ ਕਰਵਾਉਦੇ ਸੀ। ਆਪ ਸਦਾ ਸਾਰੇ ਕੰਮ ਦਰਬਾਰੀਆ ਦੀ ਸਲਾਹ ਨਾਲ ਹੀ ਕਰਦੇ ਸਨ। ਆਪ ਨੇ ਬਿਨਾਂ ਕਿਸੇ ਮਜ਼ਹਬੀ ਭੇਦ ਭਾਅ ਦੇ ਹਰ ਕਿਸੇ ਦੀ ਭਲਾਈ ਬਾਰੇ ਸੋਚਿਆ। ਜਿੱਥੇ ਆਪ ਨੇ ‘ ਹਰਿਮੰਦਰ ਸਾਹਿਬ ਤੇ ਸੋਨੇ ਦਾ ਪੱਤਰਾ ਚੜ੍ਹਾਇਆ ਉਥੇ ਹੀ ਹਿੰਦੂਆਂ ਅਤੇ ਮੁਲਸਮਾਨਾਂ ਦੇ ਧਰਮ ਸਥਾਨਾਂ ਲਈ ਵੀ ਜਗੀਰਾਂ ਦਿੱਤੀਆਂ

ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸਮ੍ਹਾਂ

ਅੰਤਮ ਸਮ੍ਹਾਂ :- ਪੰਜਾਬੀਆਂ ਦਾ ਹਰਮਨ ਪਿਆਰਾ ਅਤੇ ਇਤਨੀ ਸ਼ਕਤੀ ਤੇ ਯੋਗਤਾ ਦਾ ਮਾਲਕ ਇਹ ਸ਼ੇਰੇ ਪੰਜਾਬ ਰਣਜੀਤ ਸਿੰਘ 28 ਜੂਨ, 1839 ਈ. ਵਿੱਚ ਇਕ ਲੰਮੀ ਬੀਮਾਰੀ ਕਾਰਨ ਇਸ ਦੁਨੀਆਂ ਤੋਂ ਚਲਾਣਾ ਕਰ ਗਿਆ। ਪੰਜਾਬ ਦੇ ਲੋਕ ਇਸ ਵਿਛੋੜੇ ਕਾਰਨ ਸ਼ੋਕ ਦੇ ਮਾਹੌਲ ਵਿੱਚ ਡੁੱਬ ਗਏ। ਇਸ ਸ਼ੇਰੇ ਪੰਜਾਬ ਦੇ ਜਾਣ ਦੇ ਨਾਲ ਹੀ ਪੰਜਾਬ ਇਕ ਵਾਰ ਫਿਰ ਉਸੇ ਨਰਕਮਈ ਅੰਧਕਾਰ ਵਿੱਚ ਡੁੱਬ ਗਿਆ।

Read Also

Leave a Reply

%d bloggers like this: