ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ – kriya visheshan in punjabi

kriya visheshan in punjabi : ਪਿਆਰੇ ਦੋਸਤੋ ਇਸ ਪੋਸਟ ਵਿਚ ਅਸੀਂ ਦਸਿਆ ਹੈ ਕਿ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਕਿ ਹੈ?, ਕਿਰਿਆ ਵਿਸ਼ੇਸ਼ਣ ਕਿਸ ਨੂੰ ਆਖਦੇ  ਹਨ? ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਜਾ ਭੇਦ ਹੁੰਦੇ ਹਨ?
ਇਸ ਲਈ ਇਸ ਪੋਸਟ ਨੂੰ ਚੰਗੀ ਤਰਾਂ ਰੁਝ ਕੇ ਪੜੋ ਤਾਕਿ ਤੁਸੀਂ ਪ੍ਰੀਖਿਆ ਵਿਚ ਚੰਗੇ ਨੰਬਰ ਲੈ ਕੇ ਆਪਣੇ ਸੁਪਨੇ ਪੂਰੇ ਕਰ ਸਕੋਂ ਤਾਕਿ ਸਾਨੂ ਵੀ ਬਹੁਤ ਖੁਸ਼ੀ ਮਿਲੇ | 💗
punjabi-grammar-kriya-visheshan-notes

Contents

ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ

ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ kriya visheshan in punjabi

ਕਿਰਿਆ ਵਿਸ਼ੇਸ਼ਣ ਦੋ ਵੱਖ ਵੱਖ ਸ਼ਬਦ ਸ਼੍ਰੇਣੀਆਂ ਹਨ ਜੋ ਦੋਵੇਂ ਮਿਲ ਕੇ ਵੱਖਰੀ ਸ਼ਬਦ ਸ਼੍ਰੇਣੀ ਕਿਰਿਆ ਵਿਸ਼ੇਸ਼ਣ ਬਣਦੀ ਹੈ। ਇਸੇ ਅਧਾਰ ‘ ਤੇ ਕਿਹਾ ਜਾ ਸਕਦਾ ਹੈ ਕਿ ਜੋ ਸ਼ਬਦ ਕਿਰਿਆ ਅਤੇ ਵਿਸ਼ੇਸ਼ਣਾਂ ਦੇ ਅਰਥਾਂ ਨੂੰ ਵਿਸ਼ੇਸ਼ਤਾ ਪ੍ਰਦਾਨ ਕਰਦੇ ਹਨ, ਉਨ੍ਹਾਂ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈਂ।

ਕਿਰਿਆ ਵਿਸ਼ੇਸ਼ਣ ਦੇ ਉਦਾਹਰਨ

(ਉ) ਜਰਨੈਲ ਤੇਜ਼ ਤੁਰਦਾ ਹੈ। ॥
(ਅ) ਮਨਜੀਤ ਬਹੁਤ ਹੁਸ਼ਿਆਰ ਹੈ।

ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਜਾਂ ਭੇਦ 

ਕਿਰਿਆ ਵਿਸ਼ੇਸ਼ਣ ਦੀਆਂ ਅੱਠ ਕਿਸਮਾਂ ਹੁੰਦੀਆਂ ਹਨ।

  1. ਕਾਲ-ਵਾਚਕ ਕਿਰਿਆ ਵਿਸ਼ੇਸ਼ਣ
  2. ਸਥਾਨ ਵਾਚਕ ਕਿਰਿਆ ਵਿਸ਼ੇਸ਼ਣ
  3. ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ
  4. ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ
  5. ਸੰਖਿਆ ਵਾਚਕ ਕਿਰਿਆ-ਵਿਸ਼ੇਸ਼ਣ
  6. ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ
  7. ਕਾਰਨ ਵਾਚਕ ਕਿਰਿਆ ਵਿਸ਼ੇਸ਼ਣ
  8. ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ

1. ਕਾਲ ਵਾਚਕ ਕਿਰਿਆ ਵਿਸ਼ੇਸ਼ਣ- kriya visheshan in punjabi

ਜਿਹੜੇ ਕਿਰਿਆ-ਵਿਸ਼ੇਸ਼ਣ ਕਿਰਿਆ ਦੇ ਵਾਪਰਨ ਅਰਥਾਤ ਕੰਮ ਦੇ ਸਮਾਂ ਹੋਣ ਦਾ ਸਮਾਂ ਦੱਸਦੇ ਹਨ, ਉਨ੍ਹਾਂ ਨੂੰ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ-ਹੁਣੇ, ਅੱਜ, ਸਵੇਰੇ, ਪਰਸੋਂ, ਦੁਪਹਿਰੇ, ਭਲਕੇ, ਕੁਵੇਲੇ, ਉਦੋਂ ਆਦਿ।
(ਉ) ਸੀਤਾ ਸਵੇਰੇ ਮੰਦਰ ਜਾਵੇਗੀ।
(ਅ) ਰਮਨ ਹੁਣੇ ਆਇਆ ਹੈ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹਨ।

2. ਸਥਾਨ ਵਾਚਕ ਕਿਰਿਆ ਵਿਸ਼ੇਸ਼ਣ-

ਜਿਹੜੇ ਕਿਰਿਆ ਵਿਸ਼ੇਸ਼ਣ ਕਿਰਿਆ ਦੇ ਵਾਪਰਨ ਦੇ ਸਥਾਨ ਅਰਥਾਤ ਕੰਮ ਦੇ ਹੋਣ ਦੀ ਥਾਂ ਬਾਰੇ ਦੱਸਦੇ ਹਨ। ਉਨ੍ਹਾਂ ਨੂੰ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ: ਬਾਹਰ, ਵਿਚਕਾਰ, ਉੱਪਰ, ਦੂਰ, ਸੱਜੇ, ਖੱਬੇ, ਹੇਠਾਂ, ਅੰਦਰ, ਨੇੜੇ ਆਦਿ।
(ਉ) ਉਹ ਅੰਦਰ ਪੜ੍ਹਦੇ ਹਨ।
(ਅ) ਬਬੀਤਾ ਦੋਹਾਂ ਦੇ ਵਿਚਕਾਰ ਬੈਠੀ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਸਥਾਨ ਵਾਚਕ ਕਿਰਿਆ ਵਿਸ਼ੇਸ਼ਣ ਹਨ।

3. ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ-

ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਕਰਨ ਦੇ ਢੰਗ ਤਰੀਕੇ ਸੰਬੰਧੀ ਜਾਣਕਾਰੀ ਮਿਲੇ, ਉਨਾਂ ਨੂੰ ਪ੍ਰਕਾਰ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ-ਛੇਤੀ, ਹੌਲੀ, ਏਦਾਂ, ਇੰਜ, ਤੇਜ਼, ਰੁਕ ਰੁਕ, ਫਟਾਫਟ ਆਦਿ।
(ਉ) ਮੀਂਹ ਰੁਕ-ਰੁਕ ਕੇ ਪੈ ਰਿਹਾ ਹੈ।
(ਅ) ਹਰਸਿਮਰਨ ਹਰ ਕੰਮ ਫਟਾਫਟ ਕਰਦੀ ਹੈ
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ ਹਨ।

4. ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ-

ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੀ ਮਿਣਤੀ ਜਾਂ ਮਿਕਦਾਰ ਬਾਰੇ ਜਾਣਕਾਰੀ ਮਿਲੇ, ਉਨਾਂ ਨੂੰ ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ| ਜਿਵੇਂ- ਘੱਟ,  ਬਹੁਤ, ਥੋੜਾ, ਕਿੰਨਾ,  ਜ਼ਰਾ ਕੁ,  ਕੁਝ

(ਉ) ਸੁਰਜੀਤ ਨੂੰ ਥੋੜਾ ਪਾਣੀ ਚਾਹੀਦਾ ਹੈ।
(ਅ) ਜੱਗ ਵਿੱਚ ਦੁੱਧ ਘੱਟ ਹੈ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ ਹਨ।

5. ਸੰਖਿਆ ਵਾਚਕ ਕਿਰਿਆ ਵਿਸ਼ੇਸਣ-

ਜਿਹੜੇ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੀ ਸੰਖਿਆ, ਵਾਰੀ ਜਾਂ ਗਿਣਤੀ ਸੰਬੰਧੀ ਜਾਣਕਾਰੀ ਮਿਲੇ ਉਨਾਂ ਨੂੰ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ। ਜਿਵੇਂ-ਦੁਬਾਰਾ, ਘੜੀ-ਮੁੜੀ, ਇੱਕ-ਇੱਕ, ਕਈ ਵਾਰ, ਮੁੜ-ਮੁੜ, ਕਦੀ-ਕਦਾਈਂ, ਚਾਰ-ਵਾਰ ਆਦਿ।
(ਉ) ਮੋਹਨ ਕਦੀ ਕਦਾਈ ਹੀ ਮਿਲਣ ਆਉਂਦਾ ਹੈ।
(ਅ) ਹਰਮਨ ਦੁਬਾਰਾ ਦਿੱਲੀ ਗਿਆ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਹਨ।

6. ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ-

ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਅਰਥਾਤ ਕੰਮ ਦੇ ਕੀਤੇ ਜਾ ਸਕਣ ਜਾਂ ਨਾ ਕੀਤੇ ਜਾ ਸਕਣ ਨਿਰਣੇ ਦੇ ਰੂਪ ਵਿੱਚ ਕੋਈ ਜਾਣਕਾਰੀ ਮਿਲੇ, ਉਸਨੂੰ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ-ਜੀ ਹਾਂ, ਨਹੀਂ, ਨਾ ਜੀ, ਕਦੇ ਨਹੀਂ, ਜਰੂਰ, ਚੰਗਾ ਜੀ, ਹੋਰ ਕੀ, ਬਿਲਕੁਲ ਨਹੀਂ, ਨਾਂਹ ਆਦਿ।
(ਉ) ਜੀ ਹਾਂ, ਮੈਂ ਜਰੂਰ ਆਵਾਂਗਾ।
(ਅ) ਨਾ ਜੀ, ਇਹ ਸੌਦਾ ਮੈਨੂੰ ਮੰਜੂਰ ਨਹੀਂ।
ਇਨ੍ਹਾਂ ਸ਼ਬਦਾਂ ਵਿੱਚ ਮੋਟੇ ਸ਼ਬਦ ਨਿਰਣਾ ਵਾਚਕ ਕਿਰਿਆ ਵਿਸ਼ੇਸ਼ਣ ਹਨ।

7. ਕਾਰਨ ਵਾਚਕ ਕਿਰਿਆ ਵਿਸ਼ੇਸ਼ਣ

 ਜਿਹੜੇ ਕਿਰਿਆ ਵਿਸ਼ੇਸ਼ਣ  ਤੋਂ  ਕਿਰਿਆ ਦੇ ਹੋਣ ਅਰਥਾਤ ਵਾਪਰਨ ਦੇ ਕਾਰਨ ਸੰਬੰਧੀ ਜਾਣਕਾਰੀ ਮਿਲੇ, ਉਸਨੂੰ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ- ਕਿਉਂਕਿ,  ਇਸ ਕਰਕੇ,  ਕਿਉਂ ਜੋ, ਇਸ ਲਈ, ਤਾਂ ਜੋ, ਸੋ, ਤਾਂ ਹੀ, ਤਦੇ ਆਦਿ।
(ਉ) ਪ੍ਰਕਾਸ਼ ਆਗਰੇ ਨਹੀਂ ਜਾ ਸਕਦਾ ਕਿਉਂਕਿ ਉਸਨੂੰ ਬੁਖਾਰ ਹੈ।
(ਅ) ਹਰਵਿੰਦਰ ਨੇ ਮਿਹਨਤ ਕੀਤੀ ਇਸ ਲਈ ਪਾਸ ਹੋ ਗਿਆ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਹਨ।

8. ਨਿਸ਼ਚੇ ਵਾਚਕ/ ਤਾਕੀਦ ਵਾਚਕ ਕਿਰਿਆ ਵਿਸ਼ੇਸ਼ਣ-

ਜਿਸ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੀ ਪਕਿਆਈ ਜਾਂ ਤਾਕੀਦ ਬਾਰੇ ਜਾਣਕਾਰੀ ਮਿਲੇ, ਉਸਨੂੰ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ, ਜਿਵੇਂ-ਜਰੂਰ, ਬਿਲਕੁਲ ਨਹੀਂ, ਬੇਸ਼ਕ, ਹੀ, ਵੀ ਆਦਿ।
(ਉ) ਮੈਂ ਕੱਲ੍ਹ ਸਿਨੇਮਾ ਵੇਖਣ ਜਰੂਰ ਜਾਵਾਂਗਾ।
(ਅ) ਮੈਂ ਤੇਰੀ ਗੱਲ ਬਿਲਕੁਲ ਨਹੀਂ ਮੰਨਦਾ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਹਨ।

10 thoughts on “ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ – kriya visheshan in punjabi”

Leave a Reply

%d