vismik chin in punjabi : विस्मक शब्द पंजाबी व्याकरण का एक महत्वपूर्ण टॉपिक vishamak shabd in punjabi है , इस पोस्ट में विस्मक के भेद और उनका विस्तारपूर्वक वर्णन किया गया है | ये पोस्ट REET Leval I & II के विद्यार्थियों के लिए बहुत महत्वपूर्ण है |
ਵਿਸਮਕ ਦੀ ਪਰਿਭਾਸ਼ਾ vismik chin in punjabi
ਪਰਿਭਾਸ਼ਾ:- ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਜਾਂ ਮਨ ਦੇ ਭਾਵ ਜਿਵੇਂ ਖੁਸ਼ੀ, ਹੈਰਾਨੀ, ਗੁੱਸੇ, ਹਾਸੇ, ਗਮੀ, ਇੱਛਾ ਆਦਿ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਵਿਸਮਕ ਕਿਹਾ ਜਾਂਦਾ ਹੈ।
ਜਿਵੇਂ:- ਹੇ ਪਰਮਾਤਮਾਂ! ਬੱਲੇ-ਬੱਲੇ !, ਕਾਸ਼ !, ਬੇਸ਼ਰਮ !, ਫਿੱਟੇ ਮੂੰਹ !, ਸ਼ਾਬਾਸ਼ !, ਧੰਨ ਭਾਗ !, ਆਦਿ
ਵਿਸਮਕ ਸ਼ਬਦ ਦੇ ਪਿਛੇ ਹਮੇਸ਼ਾਂ ਵਿਸਮਕ ਚਿਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ!
ਉਦਾਹਰਨ:-
1. ਬੱਲੇ-ਬੱਲੇ! ਤੂੰ ਤਾਂ ਕਮਾਲ ਕਰ ਦਿੱਤਾ ਹੈ।
2. ਧੰਨ ਭਾਗ! ਤੁਸੀਂ ਸਾਡੇ ਘਰ ਚਰਨ ਪਾਏ ਹਨ।
ਵਿਸਮਕ ਦੀਆਂ ਕਿਸਮਾਂ:- ਵਿਸਮਕ ਦੱਸ ਪ੍ਰਕਾਰ ਦੇ ਹੁੰਦੇ ਹਨ:
1. ਸੰਬੋਧਨੀ/ ਸੰਬੋਧਨ ਵਾਚਕ ਵਿਸਮਕ
2. ਸੂਚਨਾਂ-ਵਾਚਕ ਵਿਸਮਕ
3. ਪ੍ਰਸੰਸਾ ਵਾਚਕ ਵਿਸਮਕ
4. ਸ਼ੋਕ ਵਾਚਕ ਵਿਸਮਕ
5. ਸਤਿਕਾਰ ਵਾਚਕ ਵਿਸਮਕ
6. ਫਿਟਕਾਰ ਵਾਚਕ ਵਿਸਮਕ
7. ਅਸੀਸ- ਵਾਚਕ ਵਿਸਮਕ
8. ਇੱਛਾ ਵਾਚਕ ਵਿਸਮਕ
9. ਹੈਰਾਨੀ- ਵਾਚਕ ਵਿਸਮਕ
10. ਖੁਸ਼ੀ ਵਾਚਕ ਵਿਸਮਕ
1. ਸੰਬੋਧਨੀ / ਸੰਬੋਧਨ ਵਾਚਕ ਵਿਸਮਕ:-
ਜਿਹੜੇ ਵਿਸਮਕ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਣ, ਉਨ੍ਹਾਂ ਨੂੰ ਸੰਬੋਧਨੀ ਜਾਂ ਸੰਬੋਧਨ ਵਾਚਕ ਵਿਸਮਕ ਕਿਹਾ ਜਾਂਦਾ ਹੈ। ਜਿਵੇਂ:- ਮੁੰਡਿਓ!, ਮੁੰਡਿਆ!, ਵੇ!, ਨੀ !, ਉਏ ਕੁੜੀਓ!
ਉਦਾਹਰਨ:-
1. ਓਏ ਮੁੰਡਿਓ! ਰੌਲਾ ਨਾ ਪਾਵੈ ।
2. ਨੀ ਕੁੜੀਏ! ਪੱਖਾ ਬੰਦ ਕਰ ਦੇ।
2. ਸੂਚਨਾ ਵਾਚਕ ਵਿਸਮਕ: – vismik chin in punjabi
ਜਿਹੜੇ ਵਿਸਮਕ ਸੁਚੇਤ ਕਰਨ ਜਾਂ ਤਾੜਨਾਂ ਕਰਨ ਲਈ ਵਰਤੇ ਜਾਂਦੇ ਹਨ, ਉਨਾਂ ਨੂੰ ਸੂਚਨਾ ਵਾਚਕ ਵਿਸਮਕ ਕਿਹਾ ਜਾਂਦਾ ਹੈ;
ਜਿਵੇਂ:- ਠਹਿਰੋ ਜ਼ਰਾ !, ਬਚ ਕੇ !, ਹਟ ਜਾਓ !, ਹੋਸ਼ ਕਰ !, ਖ਼ਬਰਦਾਰ !, ਸੁਣੋ ਜੀ !, ਦੇਖਿਓ !, ਜਾਗਦੇ ਰਹੋ! ਆਦਿ।
ਉਦਾਹਰਨ:-
1. ਹੋਸ਼ ਕਰ! ਅੱਗੇ ਤੋਂ ਇਹ ਗਲਤੀ ਨਾ ਕਰੀਂ।
2. ਦੇਖਿਓ! ਉਸ ਤੇ ਇਤਬਾਰ ਕਰਕੇ ਬੁਰੇ ਫਸ ਜਾਵੋਗੇ।
3. ਪ੍ਰਸ਼ੰਸਾ ‘ ਵਾਚਕ ਵਿਸਮਕ:-
ਜਿਹੜੇ ਵਿਸਮਕ ਪ੍ਰਸ਼ੰਸਾ, ਖੁਸ਼ੀ, ਹੁਲਾਸ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ, ਉਨਾਂ ਨੂੰ ਪ੍ਰਸ਼ੰਸਾ ਵਾਚਕ ਵਿਸਮਕ ਕਿਹਾ ਜਾਂਦਾ ਹੈ: ਜਿਵੇਂ:- ਵਾਹ !, ਸ਼ਾਬਾਸ਼ !, ਆਹਾ !, ਖੂਬ! ਧੰਨ! ਬਹੁਤ ਅੱਛਾ !, ਕਮਾਲ ਹੈ! ਆਦਿ
ਉਦਾਹਰਨ:-
1. ਕਮਾਲ ਹੈ! ਇਹ ਤਸਵੀਰ ਤੁਸੀਂ ਬਣਾਈ ਹੈ।
2. ਵਾਹ! ਤੈਨੂੰ ਮਿਲ ਕੇ ਮਨ ਖੁਸ ਹੋ ਗਿਆ ਹੈ।
4. ਸ਼ੋਕ-ਵਾਚਕ ਵਿਸਮਕ:-
ਜਿਹੜੇ ਵਿਸਮਕ ਸ਼ੋਕ ਜਾਂ ਦੁੱਖ ਦੇ ਭਾਵ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ, ਉਨਾ ਨੂੰ ਲੋਕ ਵਾਚਕ ਵਿਸਮਕ ਆਖਦੇ ਹਨ:
ਜਿਵੇਂ:- ਉਫ !, ਹਾਇ !, ਉਈ ਮਾਂ !, ਹਾਏ ਓਏ !, ਆਹ !, ਹਾਏ ਰੱਬਾ !, ਅਫਸੋਸ! ਆਦਿ।
ਉਦਾਹਰਨ:-
1. ਆਹ! ਇਹ ਕੀ ਭਾਣਾ ਵਰਤਿਆ ਹੈ?
2. ਹਾਏ ਰੱਬਾ! ਗਰੀਬਾਂ ਤੇ ਅਜਿਹੀਆਂ ਮੁਸੀਬਤਾਂ ਕਿਉਂ ਆਉਂਦੀਆਂ ਹਨ?
5. ਸਤਿਕਾਰ ਵਾਚਕ ਵਿਸਮਕ:-
ਜਿਹੜੇ ਸ਼ਬਦ ਕਿਸੇ ਲਈ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ, ਉਨਾਂ ਨੂੰ ਸਤਿਕਾਰ ਵਾਚਕ ਵਿਸਮਕ ਕਿਹਾ ਜਾਂਦਾ ਹੈ। ਜਿਵੇਂ- ਧੰਨ ਭਾਗ !, ਜੀ ਆਇਆਂ ਨੂੰ! ਆਓ ਜੀ! ਆਦਿ
ਉਦਾਹਰਨ:-
1. ਜੀ ਆਇਆਂ ਨੂੰ! ਤੁਸੀਂ ਬੜੀ ਦੇਰ ਮਗਰੋਂ ਦਰਸ਼ਨ ਦਿੱਤੇ ਹਨ।
2. ਆਓ ਜੀ! ਅਰਾਮ ਨਾਲ ਖੁਲੇ ਹੋ ਕੇ ਬੈਠੋ।
6. ਫਿਟਕਾਰ ਵਾਚਕ ਵਿਸਕਮ:-
ਜਿਹੜੇ ਸ਼ਬਦ ਲਾਹਨਤ ਜਾਂ ਫਿਟਕਾਰ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ, ਉਨਾਂ ਨੂੰ ਫਿਟਕਾਰ ਵਾਚਕ ਵਿਸਮਕ ਕਿਹਾ ਜਾਂਦਾ ਹੈ | ਜਿਵੇਂ:- ਬੇਸ਼ਰਮਾਂ !, ਫਿੱਟੇ ਮੂੰਹ !, ਲੱਖ ਲਾਹਨਤ ‘, ਦੂਰ-ਦੁਰ! ਆਦਿ
ਉਦਾਹਰਨ:-
1. ਲੱਖ ਲਾਹਨਤ! ਪਿਤਾ ਸਾਹਮਣੇ ਬੋਲਦਿਆਂ ਤੈਨੂੰ ਸ਼ਰਮ ਨਾ ਆਈ।
2. ਫਿੱਟੇ ਮੂੰਹ! ਤੂੰ ਇਹ ਭੈੜਾ ਕੰਮ ਕੀਤਾ।
7. ਅਸ਼ੀਸ ਵਾਚਕ ਵਿਸਮਕ-
ਜਿਹੜੇ ਵਿਸਮਕ ਅਸ਼ੀਰਵਾਦ ਜਾਂ ਅਸੀਸ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ, ਉਨਾਂ ਨੂੰ ਅਸ਼ੀਸ ਵਾਚਕ ਵਿਸਮਕ ਕਿਹਾ ਜਾਂਦਾ ਹੈ। ਜਿਵੇਂ:- ਬੁੱਢ ਸੁਹਾਗਣ ਹੋਵੇ! ਖੁਸ਼ ਰਹੋ !, ਜੀਊਂਦੇ ਰਹੋ!
ਉਦਾਹਰਨ:-
1. ਸਾਈਂ ਜੀਵੇ! ਤੂੰ ਮੇਰੀ ਸਹਾਹਿਤਾ ਕਰਕੇ ਪੁਨ ਖੱਟਿਆ ਹੈ।
2. ਖੁਸ਼ ਰਹੋ! ਇਸੇ ਤਰਾਂ ਹੀ ਲੋੜਵੰਦਾ ਦੀ ਸਹਾਇਤਾ ਕਰਦੇ ਰਹੋ।
8. ਇੱਛਾ ਵਾਚਕ ਵਿਸਮਕ:-
ਜਿਹੜੇ ਵਿਸਮਕ ਮਨ ਦੀ ਇੱਛਾ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ, ਪਰਮਾਤਮਾ ਪ੍ਰਗਟ ਉਨਾਂ ਨੂੰ ਇੱਛਾ ਵਾਚਕ ਵਿਸਮਕ ਆਖਦੇ ਹਨ| ਜਿਵੇਂ:- ਹੇ ਕਰਤਾਰ!, ਕਾਸ਼ !, ਬਖਸ਼ੀ ਪਰਮਾਤਮਾ!, ਹਾਏ ਜੇ!, ਹੇ ਪਰਮਾਤਮਾ!
ਉਦਾਹਰਨ:-
1. ਜੇ ਕਿਤੇ! ਮੇਰੇ ਕੋਲ ਵੀ ਵੱਡੀ ਕਾਰ ਹੁੰਦੀ।
9. ਹੈਰਾਨੀ ਵਾਚਕ ਵਿਸਮਕ-
ਜਿਹੜੇ ਵਿਸਮਕ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਨਾਂ ਨੂੰ ਹੈਰਾਨੀ ਵਾਚਕ ਵਿਸਮਕ ਆਖਦੇ ਹਨ
ਜਿਵੇਂ:- ਹੈਂ!, ਅੱਛਾ !, ਵਾਹ ਭਈ ਵਾਹ !, ਓ ਹੋ ਹੋ!
ਉਦਾਹਰਨ:-
1. ਵਾਹ ਭਈ ਵਾਹ ! ਇਹ ਤਾਂ ਤੂੰ ਨਵੀਂ ਕਹਾਣੀ ਸੁਣਾ ਦਿੱਤੀ ਹੈ।
2. ਹੈਂ! ਉਸਦਾ ਸਵਰਗਵਾਸ ਹੋ ਗਿਆ ।
10. ਖੁਸ਼ੀ ਵਾਚਕ ਵਿਸਮਕ-:
ਜਿਹੜੇ ਵਿਸਮਕ ਖੁਸ਼ੀ ਦੇ ਭਾਵਾਂ ਨੂੰ ਪ੍ਰਗਟ। ਕਰਨ ਲਈ ਵਰਤੇ ਜਾਂਦੇ ਹਨ, ਉਨਾਂ ਨੂੰ ਖੁਸ਼ੀ ਵਾਚਕ ਵਿਸਮਕ ਆਖਦੇ ਹਨ| ਜਿਵੇਂ:- ਬੱਲੇ!, ਕਮਾਲ ਹੋ ਗਈ !, ਆਹਾ! ਆਦਿ।
ਉਦਾਹਰਨ:-
1. ਬੱਲੇ-ਬੱਲੇ! ਸਾਡੀ ਟੀਮ ਮੈਚ ਜਿੱਤ ਗਈ।
2. ਆਹਾ! ਮੈਂ ਜਮਾਤ ਵਿੱਚ ਫਸਟ ਆਇਆ।
Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ