Guru govind singh ji | ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਜੀ ( Guru govind singh ji ) : ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦੱਸਵੇਂ ਗੁਰੂ ਸਨ। ਜਿਸ ਸਮੇਂ ਵਿੱਚ ਆਪ ਦਾ ਜਨਮ ਹੋਇਆ ਉਸ ਵੇਲੇ ਮੁਗਲ ਸਾਮਰਾਜ ਦੀ ਤੂਤੀ ਬੋਲ ਰਹੀ ਸੀ ਅਤੇ ਚਾਰੋਂ ਪਾਸੇ ਜਬਰ, ਜ਼ੁਲਮ ਅਤੇ ਧਾਰਮਿਕ ਕੱਟੜਪੁਣੇ ਤੇ ਅਨਿਆ ਦਾ ਗਹਿਰਾ ਹਨੇ ਰਾ ਫੈਲਿਆ ਹੋਇਆ ਸੀ।

Contents

ਗੁਰੂ ਗੋਬਿੰਦ ਸਿੰਘ ਜੀ ਦਾ ਲੇਖ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ

ਜਨਮ – ਗੋਬਿੰਦ ਸਿੰਘ ਜੀ ਦਾ ਜਨਮ 26 ਦਸੰਬਰ 1666 ਈ. ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ। ਆਪ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਸਨ ਜੋ ਕਿ ਸਿੱਖਾਂ ਦੇ ਨੌਵੇਂ ਗੁਰੂ ਸਨ। ਆਪ ਦੀ ਮਾਤਾ ਦਾ ਨਾਂ ਗੁਜਰੀ ਦੇਵੀ ਸੀ।

ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ

ਬਚਪਨ ਵਿੱਚ ਹੀ ਆਪ ਆਪਣੇ ਸੰਗੀਆਂ-ਸਾਥੀਆਂ ਦੀਆਂ ਦੋ ਟੋਲਿਆ ਬਣਾ ਲੈਂਦੇ ਅਤੇ ਝੂਠੀਆਂ ਲੜਾਈਆਂ ਲੜਦੇ ਸਨ। ਆਪ ਦੇ ਘਰ ਕੋਲ ਇਕ ਮਿੱਠੇ ਪਾਣੀ ਦੀ ਖੂਹੀ ਸੀ। ਜਦੋਂ ਕੋਈ ਮੁਸਲਮਾਨੀਆ ਖੂਹੀ ਤੋਂ ਪਾਣੀ ਭਰਨ ਆਉਂਦਿਆਂ ਤਾਂ ਆਪ ਤੀਰ ਜਾਂ ਗੁਲੇਲ ਮਾਰ ਕੇ ਉਹਨਾਂ ਦੇ ਘੜੇ ਭੰਨ ਦਿੰਦੇ ਸਨ।

ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਆਉਣਾ

ਅਨੰਦਪੁਰ ਆਉਣਾ :- ਆਪ 1673 ਈ. ਵਿੱਚ ਆਨੰਦਪੁਰ ਆ ਗਏ। ਇਥੇ ਆਪ ਨੇ ਬਜੀ, ਸੰਸਕ੍ਰਿਤ, ਫਾਰਸੀ ਆਦਿ ਬੋਲੀਆਂ ਸਿੱਖੀਆਂ। ਇਨ੍ਹਾਂ ਵਿੱਚ ਲਿਖੇ ਸਾਹਿਤ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਿਆ ਅਤੇ ਸਮਝਿਆ।ਏਥੇ ਹੀ ਆਪਨੇ ਸ਼ਸਤਰ-ਵਿਦਿਆ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ।

ਗੁਰੂ ਗੋਬਿੰਦ ਸਿੰਘ ਜੀ : ਕਸ਼ਮੀਰੀ ਪੰਡਿਤਾਂ ਦੀ ਘਟਨਾ

ਕਸ਼ਮੀਰੀ ਪੰਡਿਤਾਂ ਦੀ ਘਟਨਾ – ਜਦੋਂ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਔਰੰਗਜ਼ੇਬ ਦੇ ਜ਼ੁਲਮਾਂ ਦੀ ਪੁਕਾਰ ਲੈ ਕੇ ਆਏ ਤਾਂ ਗੁਰੂ ਤੇਗ ਬਹਾਦਰ ਜੀ ਸੋਚ ਵਿੱਚ ਪੈ ਗਏ। ਕੁਝ ਦੇਰ ਸੋਚਣ ਤੋਂ ਬਾਅਦ ਗੁਰੂ ਜੀ ਨੇ ਕਿਹਾ ਕਿ ਇਸ ਵੇਲੇ ਕਿਸੇ ਮਹਾਪੁਰਖ ਦੀ ਕੁਰਬਾਨੀ ਦੀ ਲੋੜ ਹੈ। ਉਹਨਾਂ ਦੀ ਇਹ ਗੱਲ ਸੁਣ ਗੁਰੂ ਗੋਬਿੰਦ ਸਿੰਘ ਜੀ, ਜੋ ਕਿ ਉਸ ਵੇਲੇ ਸਿਰਫ਼ ਨੌ ਸਾਲਾਂ ਦੇ ਸਨ, ਨੇ ਬੜੀ ਹੀ ਨਿਰਭੀਕਤਾ ਨਾਲ ਜਵਾਬ ਦਿੱਤਾ ਕਿ ਇਸ ਵੇਲੇ ਤੁਹਾਡੇ ਤੋਂ ਵੱਧ ਕੇ ਮਹਾਪੁਰਖ ਹੋਰ ਕੌਣ ਹੋ ਸਕਦਾ ਹੈ। ਇਸ ਤਰ੍ਹਾਂ ਨੌ ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੱਦੀ ਤੇ ਆਸੀਨ ਕਰਕੇ ਨੌਵੀਂ ਪਾਤਸ਼ਾਹੀ ਨੇ ਦਿੱਲੀ ਪੁੱਜ ਕੇ ਚਾਂਦਨੀ ਚੌਕ ਵਿੱਚ ਆਪਣੀ ਸ਼ਹਾਦਤ ਦਿੱਤੀ।

ਗੁਰੂ ਗੋਬਿੰਦ ਸਿੰਘ ਜੀ : ਬੇਅੰਤ ਸਮੱਸਿਆਵਾਂ ਦਾ ਸਾਮਨਾ

ਬੇਅੰਤ ਸਮੱਸਿਆਵਾਂ ਦਾ ਸਾਮਨਾ – ਗੁਰੂ-ਗੱਦੀ ਤੇ ਬੈਠਦੇ ਹੀ ਆਪ ਨੂੰ ਕਈ ਤਰ੍ਹਾਂ ਅਨੇ ਕਾਂ ਮੁਸ਼ਕਲਾਂ ਦੀ ਸਾਮਨਾ ਕਰਨਾ ਪਿਆ। ਨਾਹਨ ਦੇ ਰਾਜੇ ਦੇ ਸੱਦੇ ਤੇ ਗੁਰੂ ਨਾਹਨ ਤੁਰ ਗਏ। ਇੱਥੇ ਆਪ ਨੂੰ ਆਉਣ ਵਾਲੀ ਗੰਭੀਰ ਸਥਿਤੀ ਦਾ ਟਾਕਰਾ ਕਰਨ ਲਈ ਚੰਗਾ-ਚੋਖਾ ਸਮਾਂ ਮਿਲ ਗਿਆ। ਇੱਥੇ ਹੀ ਭੰਗਾਣੀ ਦੇ ਸਥਾਨ ਤੇ ਪਹਾੜੀ ਰਾਜਿਆਂ ਨਾਲ ਯੁੱਧ ਹੋਇਆ ਜਿਸ ਵਿੱਚ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ 1687 ਈ. ਵਿੱਚ ਗੁਰੂ ਜੀ ਵਾਪਸ ਆਨੰਦਪੁਰ ਪਰਤ ਗਏ।

ਗੁਰੂ ਗੋਬਿੰਦ ਸਿੰਘ ਜੀ : ਲੜਾਈਆਂ

ਲੜਾਈਆਂਗੁਰੂ ਗੋਬਿੰਦ ਸਿੰਘ ਜੀ ਦਾ ਜਿਆਦਾ ਜੀਵਨ ਮੁਗਲਾਂ ਦੇ ਵਿਰੁੱਧ ਯੁੱਧ ਕਰਕੇ ਹੋਏ ਗੁਜ਼ਾਰਿਆ ਆਪਣੇ ਜੀਵਨ ਵਿੱਚ ਆਪਣੇ ਕਈ ਯੁੱਧ ਲੜੇ ਜਿਨ੍ਹਾਂ ਵਿੱਚੋਂ ਕੁਝ ਪ੍ਰਮੁੱਖ ਸਨ ਜਿਵੇਂ :-
(1) ਭੰਗਾਣੀ ਯੁੱਧ
(2) ਨਦੇੜ ਦਾ ਯੁੱਧ
(3) ਆਨੰਦਪੁਰ ਦੀਆਂ ਲੜਾਈਆਂ
(4) ਨਿਰਮੋਈ ਦੀ ਲੜਾਈ
(5) ਹੁਸੈਨੀ ਦੀ ਲੜਾਈ
(6) ਸਰਸਾ ਦੀ ਲੜਾਈ
(7) ਚਮਕੌਰ ਦੀ ਲੜਾਈ
(8) ਮੁਕਤਸਰ ਦੀ ਲੜਾਈ।
ਇਨ੍ਹਾਂ ਵਿੱਚੋਂ ਚਮਕੌਰ ਦੀ ਲੜਾਈ ਅਤੇ ਮੁਕਤਸਰ ਦੀ ਲੜਾਈ ਪ੍ਰਮੁੱਖ ਹਨ ,ਕਿਉਂਕਿ ਚਮਕੌਰ ਵਿੱਚ ਹੋਈ ਲੜਾਈ ਦੌਰਾਨ ਦੋਨੋ ਵੱਡੇ ਸਾਹਿਬਜਾਦੇ ਸ਼ਹੀਦ ਹੋ ਗਏ ਸਨ ਅਤੇ ਦੋ ਛੋਟੇ ਸਾਹਿਬਜ਼ਾਦੇ ਸਰਹਿੰਦ ਵਿੱਚ ਜਿਉਂਦੇ ਹੀ ਦੀਵਾਰਾਂ ਵਿੱਚ ਚੁਣਵਾ ਦਿੱਤੇ ਗਏ ਸਨ|

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ

ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ
1. ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ 23 ਮਾਘ ਸੰਮਤ 1743 ਨੂੰ, ਪਾਉਂਟਾ ਸਾਹਿਬ ਵਿਖੇ ਹੋਇਆ|
2. ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿਖੇ ਸੰਮਤ 1747 ਵਿਚ ਹੋਇਆ

Guru govind singh ji
Guru govind singh ji

3. ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਵੀ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਮੱਘਰ ਸ਼ੁਦੀ 3 ਸੰਮਤ 1753 ਨੂੰ ਹੋਇਆ|
4. ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦਾ ਜਨਮ ਵੀ ਮਾਤਾ ਜੀਤੋ ਜੀ ਦੀ ਕੁੱਖ ਤੋਂ ਅਨੰਦਪੁਰ ਸਾਹਿਬ ਵਿਖੇ, ਫੱਗਣ ਸ਼ੁਦੀ 7 ਸੰਮਤ1755 ਨੂੰ ਹੋਇਆ।

ਗੁਰੂ ਗੋਬਿੰਦ ਸਿੰਘ ਜੀ : ਖਾਲਸਾ ਪੰਥ ਦੀ ਸਥਾਪਨਾ

ਖਾਲਸਾ ਪੰਥ ਦੀ ਸਥਾਪਨਾ – ਗੁਰੂ ਜੀ ਨੇ 13 ਅਪ੍ਰੈਲ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ। ਆਪਨੇ ਉਥੇ ਆਹੀ ਸੰਗਤ ਵਿੱਚੋਂ ਪੰਜ ਪਿਆਰਿਆਂ ਦਇਆ ਰਾਮ, ਧਰਮ ਦਾਸ, ਭਾਇ ਹਿਮੰਤਾ, ਹੁਕਮ ਚੰਦ ਅਤੇ ਸਾਹਿਬ ਚੰਦ ਦੀ ਚੋਣ ਕੀਤੀ, ਆਪਣੇ ਪੰਜਾਂ ਨੂੰ ਅਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਬਾਅਦ ਵਿੱਚ ਆਪ ਵੀ ਉਹਨਾਂ ਕੋਲੋਂ ਅੰਮ੍ਰਿਤ ਛਕਿਆ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ।
ਇਸ ਬਾਰੇ ਭਾਈ ਗੁਰਦਾਸ ਲਿਖਦੇ ਹਨ :-

ਵਾਹ-ਵਾਹ! ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਆਪ ਨੇ ਸਿੱਖਾਂ ਨੂੰ ਕੱਛਾ, ਕੜਾ, ਕਿਰਪਾਨ, ਕੰਘਾ ਤੇ ਕੇਸ ਰੱਖਣ ਦਾ ਹੁਕਮ ਦਿੱਤਾ। ਆਪਨੇ ਖਾਲਸੇ ਨੂੰ ਉੱਚੀ ਪਦਵੀ, ਦਿੰਦੇ ਹੋਏ ਕਿਹਾ-
ਖਾਲਸਾ ਮੇਰੋ ਰੂਪ ਹੈ ਖਾਸ ।।
ਖਾਲਸੇ ਮਹਿ ਹਉਂ ਕਰੋਂ ਨਿਵਾਸ ।।

ਗੁਰੂ ਗੋਬਿੰਦ ਸਿੰਘ ਜੀ : ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ

ਤਲਵੰਡੀ ਸਾਬੋ ਵਿੱਚ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਇਸ ਵਿੱਚ ਸ਼ਾਮਿਲ ਕੀਤਾ। ਇਸ ਬਾਣੀ ਨੂੰ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ ਪਰ ਅਜਕਲ ਭਾਈ ਮਨੀ ਸਿੰਘ ਜੀ ਲਿਖੀ ਬੀੜ ਨਹੀਂ ਮਿਲਦੀ ਕੇਵਲ ਇਸਦੇ ਉਤਾਰੇ ਹੀ ਮਿਲਦੇ ਹਨ।

ਗੁਰੂ ਗੋਬਿੰਦ ਸਿੰਘ ਜੀ : ਮਹਾਨ ਕਵੀ

ਮਹਾਨ ਕਵੀ ਗੁਰੂ ਜੀ ਇਕ ਮਹਾਨ ਯੋਧਾ ਹੋਣ ਦੇ ਨਾਲ ਇਕ ਉੱਚੇ ਕਵੀ ਵੀ ਸਨ। ‘ ਚੰਡੀ ਦੀ ਵਾਰ’ ਅਤੇ ‘ ਜਾਪ ਸਾਹਿਬ’ ਅਤੇ ‘ ਦਸ਼ਮ ਗ੍ਰੰਥ’ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ।

ਗੁਰੂ ਗੋਬਿੰਦ ਸਿੰਘ ਜੀ : ਬੰਦਾ ਬਹਾਦਰ ਨੂੰ ਮਿਲਣਾ

ਬੰਦਾ ਬਹਾਦਰ ਨੂੰ ਮਿਲਣਾਨੰਦੇੜ ਵਿੱਚ ਗੁਰੂ ਜੀ ਦੀ ਮੁਲਾਕਾਤ ਬੰਦਾ ਬਹਾਦਰ ਨਾਲ ਹੋਈ। ਆਪਨੇ ਬੰਦਾ ਬਹਾਦਰ ਨੂੰ ਵੀ ਅਮ੍ਰਿਤ ਛਕਾ ਕੇ ਸਿੰਘ ਬਣਾਇਆ ਅਤੇ ਉਸਨੂੰ ਆਸ਼ੀਰਵਾਦ ਦੇ ਕੇ ਮੁਗਲਾਂ ਦਾ ਟਾਕਰਾ ਕਰਨ ਲਈ ਪੰਜਾਬ ਭੇਜਿਆ।

ਜੋਤੀ ਜੋਤ ਗੁਰੂ ਗੋਬਿੰਦ ਸਿੰਘ ਜੀ

ਜੋਤੀ ਜੋਤ ਸਮਾਉਣਾ – 1708 ਈ. ਵਿੱਚ ਨੰਦੇੜ ਵਿੱਚ ਸਰਹੰਦ ਦੇ ਨਵਾਬ ਦੁਆਰਾ ਭੇਜੇ ਗਏ ਇਕ ਪਠਾਣ ਨੇ ਆਪ ਦੇ ਪੇਟ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖ਼ਮੀ ਕਰ ਦਿੱਤਾ। ਇਥੇ ਵੀ ਆਪ ਜੋਤੀ-ਜੋਤ ਸਮਾ ਗਏ। ਪਰ ਉਸ ਤੋਂ ਪਹਿਲਾਂ ਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣਾ ਹੈ ਅਤੇ ਉਸ ਵਿੱਚ ਦਿੱਤੇ ਗਏ ਨਿਯਮਾਂ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਹੈ। ਨੰਦੇੜ ਵਿੱਚ ਗੁਰੂ ਜੀ ਦੇ ਜੋਤੀ-ਜੋਤ ਸਮਾਉਣ ਦੀ ਥਾਂ ਤੇ ਗੁਰਦੁਆਰਾ ਹਜ਼ੂਰ ਸਾਹਿਬ ਬਣਾਇਆ ਗਿਆ ਹੈ।

ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ

ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਮਾਤਾ ਜੀਤੋ ਜੀ ਦੇ ਨਾਲ

ਗੁਰਦੁਆਰਾ ਤ੍ਰਿਵੈਣੀ ਸਾਹਿਬ

ਗੁਰਦੁਆਰਾ ਤ੍ਰਿਵੈਣੀ ਸਾਹਿਬ :- ਇਲਾਕੇ ਦੀ ਸੰਗਤ ਵੱਲੋਂ ਪਾਣੀ ਦੀ ਕਮੀ ਦੀ ਬੇਨਤੀ ਦੇ ਮੱਦੇਨਜ਼ਰ ਦਸ਼ਮੇਸ਼ ਪਿਤਾ ਜੀ ਨੇ ਤ੍ਰਿਵੈਣੀ ਪ੍ਰਗਟ ਕਰਨ ਲਈ ਧਰਤੀ ‘ਚ ਬਰਛਾ ਮਾਰਿਆ, ਜਿੱਥੇ ਗੁਰਦੁਆਰਾ ਤ੍ਰਿਵੈਣੀ ਸਾਹਿਬ ਸੁਸ਼ੋਭਿਤ ਹੈ।

Guru govind singh ji
Guru govind singh ji

ਗੁਰਦੁਆਰਾ ਪੌੜ ਸਾਹਿਬ

ਪੌੜ ਸਾਹਿਬ ਗੁਰਦੁਆਰਾ :- ਜਿਸ ਅਸਥਾਨ ‘ਤੇ ਗੁਰੂ ਮਹਾਰਾਜ ਜੀ ਦੇ ਘੋੜੇ ਨੇ ਪੌੜ ਮਾਰ ਕੇ ਪਾਣੀ ਪ੍ਰਗਟ ਕੀਤਾ ਸੀ, ਉੱਥੇ ਗੁਰਦੁਆਰਾ ਪੌੜ ਸਾਹਿਬ ਸੁਭਾਏਮਾਨ ਹੈ।

ਗੁਰਦੁਆਰਾ ਸਿਹਰਾ ਸਾਹਿਬ

ਇਸ ਅਸਥਾਨ ‘ਤੇ ਵਿਆਹ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਹਰਾਬੰਦੀ ਹੋਈ ਸੀ।

Guru govind singh ji
Guru govind singh ji
Read Also

3 thoughts on “Guru govind singh ji | ਗੁਰੂ ਗੋਬਿੰਦ ਸਿੰਘ ਜੀ”

Leave a Reply

%d