Ling in punjabi ( ਲਿੰਗ ) : पंजाबी व्याकरण की इस महत्वपूर्ण पोस्ट में पंजाबी के एक विशेष टॉपिक ( ਲਿੰਗ ling in punjabi ) ling के बारे में विस्तार पूर्वक समझाया गया है, यह टॉपिक परीक्षा की दृष्टी से अति महत्वपूर्ण टॉपिक है
Contents
ਲਿੰਗ ( Ling )
ਪਰਿਭਾਸ਼ਾ :-
ਜਿਹੜੇ ਸ਼ਬਦ ਇਸਤਰੀ ਤੇ ਪੁਰਖ ਦੇ ਭੇਦਾਂ ਨੂੰ ਪ੍ਰਗਟ ਕਰੇ ਉਸ ਨੂੰ ਲਿੰਗ ਆਖਦੇ ਹਨ |
ਲਿੰਗ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ
1. ਪੁਲਿੰਗ
2. ਇਸਤਰੀ ਲਿੰਗ।
(1) ਪੁਲਿੰਗ :- ਪੁਲਿੰਗ ਉਹ ਨਾਂਵ ਹੈ ਜਿਹੜੇ ਮਰਦਾਨੇ ਭੇਦ ਦੱਸਣ
ਜਿਵੇਂ :-
ਘੋੜਾ, ਤੋਤਾ, ਰਾਜਾ ਆਦਿ।
(2) ਇਸਤਰੀ ਲਿੰਗ :-
ਜਿਹੜਾ ਨਾਂਵ ਜਨਾਨੇ ਭੇਦ ਨੂੰ ਪ੍ਰਗਟ ਕਰੇ ਉਸ ਨੂੰ ਇਸਤਰੀ ਲਿੰਗ ਕਹਿੰਦੇ ਹਨ
ਜਿਵੇਂ :-
ਰਾਣੀ, ਘੋੜੀ, ਸਾਲੀ ਆਦਿ।
ਕੁਝ ਨਾਂਵ ਅਜਿਹੇ ਹੁੰਦੇ ਹਨ ਜਿੰਨ੍ਹਾਂ ਦਾ ਪੁਲਿੰਗ ਨਹੀਂ ਹੁੰਦਾ ਅਤੇ ਕੁਝ ਨਾਂਵਾ ਦਾ ਇਸਤਰੀ ਲਿੰਗ ਨਹੀਂ ਹੁੰਦਾ ਜਿਵੇਂ
(1) ਪਤਾਲ, ਚੰਦ, ਸੂਰਜ, ਆਕਾਸ਼, ਜੰਗ, ਅਸਲ, ਸਿੱਕਾ, ਲੋਹਾ, ਤਾਂਬਾ, ਅਬਰਕ, ਕਲੇਸ਼, ਬੰਬ, ਧਿਆਨ, ਆਦਿ।
(2) ਇਮਾਰਤ, ਅੱਗ, ਰੁੱਤ, ਮਿਠਾਸ, ਸਲੇਟ, ਭੋ, ਸ਼ਾਂਤੀ, ਸੀਤ, ਬਿਜਲੀ, ਹਵਾ, ਛਾਂ , ਟਾਹਲੀ, ਜੀਭ ਤੇ ਕੰਧ ਦੇ ਨਾਲ ਪੁਲਿੰਗ ਨਹੀਂ ਹੁੰਦਾ ਇਹ ਇਸਰਤੀ ਲਿੰਗ ਵਿੱਚ ਵਰਤੇ ਜਾਂਦੇ ਹਨ। ling in punjabi
ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
(1) ਜਿਨ੍ਹਾਂ ਪੁਲਿੰਗ ਨਾਂਵ ਦੇ ਨਾਲ ਅੰਤ ਵਿੱਚ ਇਸਤਰੀ ਲਿੰਗ ਕੰਨਾ (T) ਹੋਵੇ ਉਸ ਦੀ ਥਾਂ ਬਿਹਾਰੀ ਕੀਤਿਆਂ ਇਸਤਰੀ ਲਿੰਗ ਬਣਾਇਆ ਜਾਂਦਾ ਹੈ|
ਪੁਲਿੰਗ ਇਸਤਰੀ ਲਿੰਗ
ਕਾਕਾ – ਕਾਕੀ
ਆਰਾ – ਆਰੀ
ਚਾਚਾ – ਚਾਚੀ
ਕਾਲਾ – ਕਾਲੀ
ਮਹਿਰਾ – ਮਹਿਰੀ
ਕੁੜਤਾ – ਕੁੜਤੀ
ਦੋਹਤਾ – ਦੋਹਤੀ
ਚਿੜਾ – ਚਿੜੀ
(2) ਮੁਕਤਾ ਅਤੇ ਪੁਲਿੰਗ ਦੇ ਅੰਤ ਵਿੱਚ ਬਿਹਾਰੀ ਲਾਇਆਂ ਇਸਤਰੀ ਲਿੰਗ ਬਣ ਜਾਂਦਾ ਹੈ
ਪੁਲਿੰਗ ਇਸਤਰੀ ਲਿੰਗ
ਮੱਟ – ਮਿੱਟੀ
ਨੈੱਟ ਨੱਟੀ
ਹੱਟ – ਹੱਟੀ
ਤੱਕੜ – ਤੱਕੜੀ
ਮੱਖਣ – ਮੱਖਣੀ
ਜੱਟ – ਜੱਟੀ
ਹਰਨ – ਹਰਨੀ
ਪਹਾੜ – ਪਹਾੜੀ
(3) ਅੰਤਲੇ ਮੁਕਤੇ ਨੂੰ ( T ) ਕੰਨੇ ਵਿੱਚ ਬਦਲਣਾ
ਪੁਲਿੰਗ ਇਸਤਰੀ ਲਿੰਗ
ਸੇਵਕ – ਸੇਵਕਾ
ਅਧਿਆਪਕ – ਅਧਿਆਪਕਾ
ਲੇਖਕ – ਲੇਖਕਾ
ਪ੍ਰੀਤਮ – ਪ੍ਰੀਤਮਾ
ਸ਼ੁਭਚਿੰਤਕ – ਸ਼ੁਭਚਿੰਤਕਾ
ਉਪਦੇਸ਼ਕ – ਉਪਦੇਸ਼ਕਾ
ਨਾਇਕ – ਨਾਇਕਾ
ਪਾਠਕ – ਪਾਠਕਾ
(4) ਅੰਤਲੇ ਮੁਕਤੇ ਦੀ ਥਾਂ ’ ਣੀ ਜਾਂ ਨੀ ਵਧਾਉਣ ਨਾਲ।
ਪੁਲਿੰਗ ਇਸਤਰੀ ਲਿੰਗ
ਉਠ – ਉਠਣੀ
ਸਰਪੰਚ – ਸਰਪੰਚਣੀ
ਸਿੱਖ – ਸਿੱਖਣੀ
ਸ਼ੇਰ – ਸ਼ੇਰਨੀ
ਮਹੰਤ – ਮਹੰਤਣੀ
ਰਿੱਛ – ਛਣੀ
ਨੰਬਰਦਾਰ – ਨੰਬਰਦਾਰਨੀ
ਇਸਤਰੀ ਲਿੰਗ ਤੋਂ ਬਣੇ ਪੁਲਿੰਗ
ਇਸਤਰੀ ਲਿੰਗ – ਪੁਲਿੰਗ
ਇੱਟ – ਇੱਟ
ਅਰਦਾਸ – ਅਰਦਾਸਾ
ਨਣਦ – ਨਣਦੋਇਆ
ਲਾਗ – ਲਾਗਾ
ਠੀਕਰ – ਠੀਕਰਾ
ਜੋੜ – ਜੋਤਾ
ਗੱਡ – ਗੱਡਾ
ਗਰਦ – ਗੁਰਦਾ
ਮਾਸੀ – ਮਾਸੜ
ਕਾਰ – ਕਾਰਾਂ
ਸਧਾਰਨ ਤੋਂ ਵਧੇਰੇ ਆਕਾਰ ਪ੍ਰਗਟ ਕਰਨ ਵਾਲੇ ਸ਼ਬਦ
ਇਸਤਰੀ ਲਿੰਗ – ਪੁਲਿੰਗ
ਘੜੀ – ਘੜਾ
ਕੈਚੀ – ਕੈਜ
ਕਾੜਨੀ – ਕਾੜਨਾ
ਸੋਟੀ – ਸੋਟਾ
ਖਰਲੀ – ਖੁਰਲ
ਮੋਟੀ – ਮੋਟਾ
ਹੱਟੀ – ਹੱਟ
ਸਹੁਰੇ ਦੇ ਪੁਲਿੰਗ ਤੇ ਇਸਤਰੀ ਲਿੰਗ
ਪੁਲਿੰਗ – ਇਸਤਰੀ ਲਿੰਗ
ਸਹੁਰਾ – ਸੱਸ
ਪਤਿਆਹੁਰਾ – ਪਤੀਸ
ਦਦਿਆਹੁਰਾ – ਦਦੇਹਸ
ਮਮਿਆਹੁਰਾ – ਮਮਹੇਸ
ਸਾਲਾ – ਸਾਲੇਹਾਰ
ਨਨਿਹੁਰਾ – ਨਨਹੇਸ
ਫੁਫਿਆਹੁਰਾ – ਫੁਫੇਸ
ਮਲ੍ਹਿਆਹੁਰਾ – ਮਲੇਸ
ਅੰਤਲੇ ਮੁਕਤੇ ਤੇ (ਕੰਨਾ + ਣੀ) ਵਧਾਉਣ ਨਾਲ
ਪੁਲਿੰਗ – ਇਸਤਰੀ ਲਿੰਗ
ਤੁਰਕ – ਤੁਰਕਾਣੀ
ਮਾਸਟਰ – ਮਾਸਟਰਾਣੀ
ਪ੍ਰੋਹਤ – ਪ੍ਰੋਹਤਾਣੀ
ਮੁਗਲ – ਮੁਗਲਾਣੀ
ਪ੍ਰੋਫੈਸਰ – ਪ੍ਰੋਫੈਸਰਾਣੀ
ਕਈ ਪੁਲਿੰਗਾ ਦਾ ਇਸਤਰੀ ਲਿੰਗ ਵੱਖ-ਵੱਖ ਰੂਪ ਵਿੱਚ ਹੁੰਦਾ ਹੈ
ਪੁਲਿੰਗ – ਇਸਤਰੀ ਲਿੰਗ
ਫੁੱਫੜ – ਭੂਆ
ਪੁਰਖ – ਇਸਤਰੀ
ਸਾਢੂ – ਸਾਲੀ
ਮੁੰਡਾ – ਕੁੜੀ
ਉਲੂ – ਬਤੋਰੀ
ਨਰ – ਨਾਰੀ
ਨਰ – ਮਾਦਾ
ਦਰਿਆ – ਨਦੀ
ਗੱਭਰੂ – ਤੀਵੀਂ
ਕਈ ਵਾਰੀ ਪੁਲਿੰਗ ਦਾ ਅੰਤਲਾ ਸ਼ਬਦ ਮੁਕਤਾ ਹੋਵੇ ਤਾਂ ਉਹਨਾ ਨਾਲ ’ ੜੀ ਲਗਾਉਣ ਤੇ ਉਹ ਇਸਤਰੀ ਲਿੰਗ ਵਿੱਚ ਬਦਲ ਜਾਂਦੇ ਹਨ।
ਪੁਲਿੰਗ – ਇਸਤਰੀ ਲਿੰਗ
ਖੰਭ – ਖੰਭੜੀ
ਸੰਦੂਕ – ਸੰਦੂਕੜੀ
ਲਾਲ – ਲਾਲੜੀ
ਬਾਲ – ਬਾਲੜੀ
Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
11 thoughts on “ਲਿੰਗ | ling in punjabi”