ਵਚਨ | vachan in punjabi

vachan (ਵਚਨ vachan in punjabi ) : पंजाबी व्याकरण की इस पोस्ट में पंजाबी के एक महत्वपूर्ण टॉपिक ਵਚਨ ( vachan in punjabi ) का व्याख्या सहित विस्तार पूर्वक वर्णन किया गया है

Contents

ਵਚਨ ( vachan )

ਪਰਿਭਾਸ਼ਾ :-
ਉਹ ਸ਼ਬਦ ਜਿਨ੍ਹਾਂ ਨਾਲ ਕਿਸੇ ਵਿਅਕਤੀ, ਸਥਾਨ ਅਤੇ ਵਸਤੂ ਆਦਿ ਦੇ ਇਕ ਜਾਂ ਇਕ ਤੋਂ ਵਧ ਹੋਣ ਦਾ ਬੋਧ ਹੁੰਦਾ ਹੈ, ਉਨ੍ਹਾਂ ਨੂੰ ਵਚਨ ਕਿਹਾ ਜਾਂਦਾ ਹੈ|

ਵਚਨ ਦੋ ਪ੍ਰਕਾਰ ਦੇ ਹੁੰਦੇ ਹਨ ।
1.ਇੱਕ ਵਚਨ
ਜਿਨ੍ਹਾਂ ਸ਼ਬਦਾਂ ਦੁਆਰਾ ਕਿਸੇ ਵਸਤੂ, ਸਥਾਨ ਜਾਂ ਵਿਅਕਤੀ ਆਦਿ ਦੇ ਗਿਣਤੀ ਵਿੱਚ ਇੱਕ ਹੋਣ ਦਾ ਪਤਾ ਲਗਦਾ ਹੈ, ਉਨ੍ਹਾਂ ਨੂੰ ਇੱਕ ਵਚਨ ਕਿਹਾ ਜਾਂਦਾ ਹੈ|
ਜਿਵੇਂ :- ਕਿਤਾਬ, ਕਾਪੀ, ਮੁੰਡਾ, ਕੁੜੀ, ਸ਼ਹਿਰ, ਘੋੜਾ ਆਦਿ।

2. ਬਹੁ ਵਚਨ :-
ਜਿਨ੍ਹਾਂ ਸ਼ਬਦਾਂ ਦੁਆਰਾ ਕਿਸੇ ਵਸਤੂ, ਸਥਾਨ ਜਾਂ ਵਿਅਕਤੀ ਆਦਿ ਦੇ ਗਿਣਤੀ ਵਿੱਚ ਇੱਕ ਤੋਂ ਵੱਧ ਹੋਣ ਦਾ ਪਤਾ ਲੱਗਦਾ ਹੈ, ਉਨ੍ਹਾਂ ਨੂੰ ਬਹੁ ਵਚਨ ਕਿਹਾ ਜਾਂਦਾ ਹੈ|
ਜਿਵੇਂ :- ਕਿਤਾਬਾਂ ਕਾਪੀਆਂ, ਮੁੰਡੇ, ਕੁੜੀਆਂ, ਸ਼ਹਿਰਾਂ, ਘੋੜੇ ਆਦਿ।

ਵਚਨ ਬਦਲਣ ਦੇ ਪ੍ਰਮੁੱਖ ਨਿਯਮ

1. ਉਹ ਪੁਲਿੰਗ ਨਾਂਵ ਜਿਨ੍ਹਾਂ ਦੇ ਅੰਤ ਵਿੱਚ ਕੰਨਾ ਨਾ ਹੋਵੇ, ਤਾਂ ਵਚਨ ਬਦਲਣ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ|
ਜਿਵੇਂ :- ਪੈਨ, ਸੱਪ, ਚੋਰ, ਮੋਰ ਆਦਿ।


(1) ਪੈਨ: (ਇਕ ਵਚਨ) :-
ਮੇਰੇ ਕੋਲ ਨੀਲਾ ਪੈਨ੍ਹ ਹੈ।
(ਬਹੁ ਵਚਨ) :- ਮੇਰੇ ਕੋਲ ਨੀਲਾ ਅਤੇ ਕਾਲਾ ਦੋ ਪੈਨ੍ਹ ਹਨ।

2. ਉਹ ਪੁਲਿੰਗ ਸ਼ਬਦ ਜਿਨ੍ਹਾਂ ਦੇ ਅੰਤ ਵਿੱਚ ਕੰਨਾ ਹੋਵੇ, ਤਾਂ ਕੰਨੇ ਦੀ ਥਾਂ ‘ ਲਾਂ ਦੀ ਵਰਤੋਂ ਕਰਕੇ ਬਹੁ ਵਚਨ ਬਣਾਇਆ ਜਾਂਦਾ ਹੈ
ਜਿਵੇਂ :-
ਇਕ-ਵਚਨ ਬਹੁ-ਵਚਨ
ਰਾਜਾ – ਰਾਜੇ
ਗੰਨਾ – ਗੰਨੇ
ਪੈਸਾ – ਪੈਸੇ
ਸੋਟਾ – ਸੋਟੇ
ਛੋਟਾ – ਛੋਟੇ
ਤੋਤਾ – ਤੋਤੇ
ਡੰਡਾ – ਡੰਡੇ

3. ਉਹ ਇਸਤਰੀ ਲਿੰਗ ਜਾਂ ਪੁਲਿੰਗ ਸ਼ਬਦ ਜਿਨ੍ਹਾਂ ਦੇ ਅੰਤ ਵਿੱਚ ਮੁਕਤਾ ਹੋਵੇ ਤਾਂ ਕੰਨੇ ਉੱਤੇ ਬਿੰਦੀ ਵਧਾ ਕੇ ਬਹੁ-ਵਚਨ ਬਣਾਇਆ ਜਾਂਦਾ ਹੈ|
ਜਿਵੇਂ :- ਪੁਲਿੰਗਾ ਦੇ ਬਹੁ-ਵਚਨ
ਇਕ ਵਚਨ ਬਹੁ-ਵਚਨ
ਰੁੱਖ – ਰੁੱਖਾਂ
ਅੱਖ – ਅੱਖਾਂ
ਲੱਖ – ਲੱਖਾਂ
ਮਿੱਤਰ – ਮਿੱਤਰਾਂ

(4) ਇਸਤਰੀ ਲਿੰਗ ਦਾ ਬਹੁ-ਵਚਨ-
ਇਕ-ਵਚਨ ਬਹੁ-ਵਚਨ
ਗੇਂਦ – ਗੇਂਦਾਂ
ਰੂਹ – ਰੂਹਾ
ਮੱਝ – ਮੱਝਾਂ
ਕਲਮ – ਕਲਮਾਂ
ਪੁਸਤਕ – ਪੁਸਤਕਾਂ

(5) ਦੁਲੈਂਕੜ – ਅੰਤ ਦਾ ਬਹੁ-ਵਚਨ
ਇਕ ਵਚਨ ਬਹੁ-ਵਚਨ
ਆਲੂ – ਆਲੂਆਂ
ਗਊ – ਗਊਆਂ
ਕਚਾਲੂ – ਕਚਾਲੂਆਂ
ਵਸਤੂ – ਵਸਤੂਆਂ
ਬਹੂ – ਬਹੂਆਂ

(6) ਹੋੜਾ ਜਾਂ ਕਨੌੜਾ – ਅੰਤ ਦਾ ਬਹੁ ਵਚਨ
ਇਕ-ਵਚਨ ਬਹੁ-ਵਚਨ
ਖ਼ੁਸ਼ਬੋ – ਖ਼ੁਸ਼ਬੋਆਂ
ਬਦਬੋ – ਬਦਬੋਆ
ਰੋ – ਰੋਆਂ
ਸੋ – ਸੋਆਂ

(7) ਦੁਲਾਵਾਂ – ਅੰਤ ਦਾ ਬਹੁ-ਵਚਨ
ਇਕ-ਵਚਨ ਬਹੁ-ਵਚਨ
ਸ਼ੇ – ਸ਼ੈਆਂ
ਲੈ – ਲੈਆਂ

vachan in punjabi pdf

8. ਉਹ ਇਸਤਰੀ ਲਿੰਗ ਸ਼ਬਦ ਜਿਨ੍ਹਾਂ ਦੇ ਅੰਤ ਵਿੱਚ ਬਿੰਦੀ ਜਾਂ ਟਿੱਪੀ ਦੀ ਵਰਤੋਂ ਹੋਵੇ, ਤਾਂ ਬਿੰਦੀ ਜਾਂ ਟਿੱਪੀ ਦੀ ਥਾਂ ‘ ਜਾਂ ‘ ਵਾਂ ਲਾ ਕੇ ਬਹੁ-ਵਚਨ ਬਣਾਇਆ ਜਾਂਦਾ ਹੈ
ਜਿਵੇਂ :-
ਇਕ-ਵਚਨ ਬਹੁ-ਵਚਨ
ਮਾਂ – ਮਾਵਾਂ
ਨਾਂ – ਨਾਵਾਂ
ਗਾਂ – ਗਾਵਾਂ
ਜ – ਜੂੰਆਂ

9. ਕਿਸੇ ਮਹਾਨ ਵਿਅਕਤੀ ਦਾ ਸਤਿਕਾਰ ਵਜੋਂ ਜਾਂ ਭਾਸ਼ਨ ਦੇਣ ਲੱਗਿਆਂ ਜਾਂ ਕੋਈ ਲੇਖ ਲਿਖਣ ਲੱਗਿਆਂ ਇੱਕ-ਵਚਨ ਦੀ ਥਾਂ ਬਹੁ-ਵਚਨ ਵਰਤਿਆ ਜਾਂਦਾ ਹੈ
ਜਿਵੇਂ
:-
(1) ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ।
(ਇਥੇ ਗੁਰੂ ਨਾਨਕ ਦੇਵ ਇੱਕ-ਵਚਨ ਹੈ ਪਰ ਸਤਿਕਾਰ ਕਾਰਨ ਕਿਰਿਆ ‘ ਹੈ’ ਦੀ ਥਾਂ ‘ ਹਨ ’ ਦੀ ਵਰਤੋਂ ਕੀਤੀ ਗਈ ਹੈ।)

(2) ਅਸੀਂ ਸਿੱਖ ਧਰਮ ਨੂੰ ਮੰਨਦੇ ਹਾਂ
(ਇਥੇ ਭਾਸ਼ਨ ਕਰਤਾ ਇਕ ਹੈ, ਪਰ ਉਹ ਆਪਣੇ ਲਈ ਬਹੁ-ਵਚਨ ਪੜਨਾਂਵ ‘ ਅਸੀਂ ਵਰਤ ਰਿਹਾ ਹੈ।)

10. ਜੇ ਇਕ-ਵਚਨ ਨਾਵਾਂ ਦੇ ਪਹਿਲਾਂ ਸ਼੍ਰੀਮਾਨ, ਸ਼੍ਰੀਮਤੀ ਆਦਿ ਜਾਂ ਬਾਅਦ ਵਿੱਚ ਸਾਹਿਬ, ਜੀ, ਹੁਰੀਂ, ਆਦਿ ਸ਼ਬਦ ਸਤਿਕਾਰ ਕਾਹਨ ਵਰਤੇ ਜਾਣ, ਤਾਂ ਇੱਕ ਵਚਨ ਨਾਂਵ ਵੀ ਬਹੁ-ਵਚਨ ਬਣ ਜਾਂਦੇ ਹਨ|
ਜਿਵੇਂ :-
(1) ਡਾਕਟਰ ਸਾਹਿਬ ਨੇ ਮਰੀਜ ਨੂੰ ਦਵਾਈ ਲੈਣ ਲਈ ਕਿਹਾ।
(2) ਪ੍ਰਿੰਸੀਪਲ ਚੋਪੜਾ ਜੀ ਕਨੇਡਾ ਜਾ ਰਹੇ ਹਨ।
(3) ਅੱਜ ਸ਼੍ਰੀਮਾਨ ਪ੍ਰਕਾਸ਼ ਸਿੰਘ ਬਾਦਲ ਦਿੱਲੀ ਜਾ ਰਹੇ ਹਨ।

(9) ਕਈ ਸ਼ਬਦ ਅਜਿਹੇ ਹਨ ਜਿਨ੍ਹਾਂ ਦਾ ਇੱਕ ਵਚਨ ਹੁੰਦਾ ਹੀ ਨਹੀਂ, ਉਹ ਹਮੇਸ਼ਾ ਬਹੁ-ਵਚਨ ਰੂਪ ਵਿੱਚ ਵਰਤੇ ਜਾਂਦੇ ਹਨ|
ਜਿਵੇਂ :-
ਮਾਪੇ, ਸਹੁਰੇ, ਪੇਕੇ, ਲੋਕ, ਨਾਨਕੇ, ਦਾਦਕੇ ਆਦਿ।

Read Also

%d