punjabi teaching methods MCQ 5

punjabi teaching methods MCQ 5 : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( punjabi teaching methods MCQ 5 ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ| punjabi teaching methods MCQ 5
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi teaching methods MCQ 5

1. ਹੇਠ ਲਿਖਿਆ ਵਿੱਚੋਂ ਬੱਚਿਆਂ ਦੇ ਬੋਲਚਾਲ ਕੌਂਸਲ ਦੇ ਦੇ ਸੁਧਾਰ ਲਈ ਸਭ ਤੋਂ ਯੋਗ ਸਾਧਨ ਕਿਹੜਾ ਹੈ?
(ੳ) ਗੱਦ ਤੇ ਨਾਟਕ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨਾ
(ਅ) ਮੌਖਿਕ ਭਾਸ਼ਾ
(ੲ) ਵਾਦ-ਵਿਵਾਦ, ਗੁੱਟ ਵਿਚਾਰ ਤੇ ਪਿੱਛੋਂ ਰਲ ਖੇਡਣੇ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

2. ਪ੍ਰਭਾਵਸ਼ਾਲੀ ਸਿੱਖਣ ਉੱਤੇ ਵਾਪਰਦਾ ਹੈ ਜਦੋਂ ਵਿਦਿਆਰਥੀ
(ੳ) ਚੁੱਪ ਹਨ
(ਅ) ਸੁਸਤ ਹਨ
(ੲ) ਅੰਤਰੀ ਕਿਰਿਆ ਕਰਦੇ ਹਨ
(ਸ) ਪ੍ਰੀਖਿਆ ਦੀ ਤਿਆਰੀ ਕਰਦੇ ਹਨ
ਸਹੀ ਜਵਾਬ – (ੲ)

3. ਭਾਸ਼ਾ ਸ਼੍ਰੇਣੀ ਦੇ ਕਮਰੇ ਵਿੱਚ ਸ਼ੋਰਸ਼ਰਾਬਾ ਕੀ ਦਰਸਾਉਂਦਾ ਹੈ?
(ੳ) ਅਧਿਆਪਕ ਦਾ ਸ੍ਰੇਣੀ ਉੱਪਰ ਕੰਟਰੋਲ ਨਹੀ ਹੈ
(ਅ) ਅਧਿਆਪਕ ਦੀ ਅਯੋਗਤਾ
(ੲ) ਵਿਦਿਆਰਥੀਆਂ ਵਿੱਚ ਅਨੁਸ਼ਾਸਨ ਦੀ ਘਾਟ
(ਸ) ਭਾਸ਼ਾ ਸਿੱਖਿਆ ਵਿੱਚ ਰੁਝੇ ਵਿਦਿਆਰਥੀਆਂ ਵਿਚਕਾਰ ਉਸਾਰੂ ਕਿਰਿਆਵਾਂ
ਸਹੀ ਜਵਾਬ – (ਸ)

4. ਨਾਟਕ ਸਿੱਖਿਆ ਦੀ ਸਭ ਤੋਂ ਵਧੀਆ ਵਿਧੀ ਕਿਹੜੀ ਹੈ?
(ੳ) ਨਾਟਕ ਨਾਲ ਸੰਬੰਧਤ ਪ੍ਰਸ਼ਨ ਪੁੱਛਣੇ
(ਅ) ਨਾਟਕ ਨੂੰ ਮੰਚ ਉੱਪਰ ਖੇਡਣ ਲਈ ਉਤਸ਼ਾਹਿਤ ਕਰਨਾ
(ੲ) ਨਾਟਕ ਦੀ ਕਹਾਣੀ ਤੇ ਵਿਆਕਰਨ ਸੰਬੰਧੀ ਗੱਲਬਾਤ ਕਰਨੀ
(ਸ) ਉਪਰੋਕਤ ਕੋਈ ਨਹੀ
ਸਹੀ ਜਵਾਬ – (ਅ)

5. ਹੇਠ ਲਿਖਿਆਂ ਵਿੱਚੋਂ ਕਿਸੇ ਬੱਚੇ ਦੇ ਭਾਸ਼ਾ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਨਹੀਂ ਹੈ।
(ੳ) ਉਮਰ
(ਅ) ਚੰਗੀ ਸਿਹਤ
(ੲ) ਬੁੱਧੀ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

6. ਹੇਠ ਲਿਖਿਆਂ ਵਿੱਚੋ ਕਿਹੜਾ ਭਾਸ਼ਾ-ਦੋਸ਼ ਨਹੀਂ ਹੈ।
(ੳ) ਧੁਨੀ ਵਿੱਚ ਅਸ਼ੁੱਧ ਉਚਾਰਨ ਹੋਣਾ
(ਅ) ਧੁਨੀ ਦਾ ਅਤਿ-ਅਧਿਕ ਤੀਬਰ ਹੋਣਾ
(ੲ) ਧੁਨੀ ਵਿਚ ਪ੍ਰਤਿਸਥਾਪਨ ਦਾ ਨਾ ਹੋਣਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

7. ਇਸ ਅਧਿਆਪਕ ਨਾਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਆਪਕ ਨੂੰ ਵੱਧ ਤੋਂ ਵੱਧ ਪ੍ਰਸ਼ਨ ਪੁੱਛਣੇ ਚਾਹੀਦੇ ਹਨ ਕਿਉਂਕਿ
(ੳ) ਸ਼੍ਰੇਣੀ ਵਿੱਚ ਅਨੁਸ਼ਾਸਨ ਬਣਿਆ ਰਹਿੰਦਾ ਹੈ
(ਅ) ਵਿਦਿਆਰਥੀਆਂ ਨੂੰ ਆਤਮ – ਪ੍ਰਗਟਾਅ ਦਾ ਮੌਕਾ ਮਿਲਦਾ ਹੈ
(ੲ ) ਅਧਿਆਪਕ ਨੂੰ ਸਵੈ – ਪ੍ਰਗਟਾਅ ਦਾ ਮੌਕਾ ਮਿਲਦਾ ਹੈ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

8. ਚਿੰਤਨ ਦੀ ਦ੍ਰਿਸ਼ਟੀ ਤੋਂ ਕਿਸੇ ਬੱਚੇ ਦਾ ਸਰਵ-ਸ੍ਰੇਸ਼ਠ ਚਿਤੰਨ ਕਿਹੜਾ ਹੈ?
(ੳ) ਤਾਰਕਿਕ ਚਿੰਤਨ
(ਅ) ਕਲਪਨਾਤਮਿਕ ਚਿੰਤਨ
(ੲ) ਪ੍ਰਤੱਖਾਤਮਿਕ ਚਿੰਤਨ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)

9. ਲਿਖਤ ਰਚਨਾ ਦੀ ਮਹੱਤਤਾ ਕਿਉਂ ਹੈ?
(ੳ) ਵਿਅਕਤੀ ‘ ਨੂੰ ਆਪਣੇ ਵਿਚਾਰ ਪ੍ਰਗਟਾਉਣ ਲਈ
(ਅ) ਕਿਸੇ ਵੀ ਗੱਲ ਦਾ ਹਮੇਸ਼ਾ ਲਈ ਯਾਦ ਰੱਖਣ ਲਈ
(ੲ) ਵਿਦਿਆਰਥੀਆਂ ਨੂੰ ਮੁਲਾਂਕਣ ਕਰਨ ਲਈ
(ਸ) ਉਪਰੋਕਤ ਸਾਰੇ ਕਾਰਨਾਂ ਲਈ
ਸਹੀ ਜਵਾਬ – (ਸ)

10. ਬੱਚੇ ਨੂੰ ਟੇਢੀਆਂ-ਮੇਢੀਆਂ ਲਕੀਰਾਂ
(ੳ) ਬਿਲਕੁਲ ਨਹੀਂ ਮਾਰਨ ਦੇਣੀਆਂ ਚਾਹੀਦੀਆਂ
(ਅ) ਇਸ ਨਾਲ ਬੱਚਿਆਂ ਦੀ ਲਿਖਾਈ ਖਰਾਬ ਹੁੰਦੀ ਹੈ
(ੲ) ਮਾਰਨ ਦੇਣੀਆਂ ਚਾਹੀਦੀਆਂ ਹਨ, ਇਸ ਨਾਲ ਉਂਗਲਾਂ ਦੀ ਕਸਰਤ ਹੁੰਦੀ ਹੈ
(ਸ) ਮਾਰਨ ਤੋਂ ਸਖਤੀ ਨਾਲ ਰੋਕਣਾ ਚਾਹੀਦਾ ਹੈ
ਸਹੀ ਜਵਾਬ – (ੲ)

11. ਪ੍ਰਭਾਵਸ਼ਾਲੀ ਸਿੱਖਣ ਕਿਸ ਤਰ੍ਹਾਂ ਦੀ ਕਿਰਿਆ ਹੈ?
(ੳ) ਇਕ ਸਕਾਰਾਤਮਕ ਕਿਰਿਆ
(ਅ) ਇਕ ਨਕਾਰਾਤਮਕ ਕਿਰਿਆ
(ੲ) (ੳ) ਤੇ (ਅ) ਦੋਵੇਂ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

12. ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲਾ ਕਾਰਕ ਕਿਹੜਾ ਹੈ?
(ੳ) ਅਧਿਆਪਨ ਸੰਬੰਧੀ
(ਅ) ਕਾਰਜ ਸੰਬੰਧੀ
(ੲ) ਸਿੱਖਿਆਰਥੀ ਸੰਬੰਧੀ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

13. ਅਭਿਪ੍ਰੇਰਨਾ ਦੇ ਸਿਧਾਂਤ ’ ਤੇ ਚਲਦੇ ਹੋਏ ਬੱਚੇ ਅੰਦਰ ਪੈਦਾ ਹੁੰਦੀ ਹੈ
(ੳ) ਧੀਮਾਪਣ
(ਅ) ਕਿਰਿਆਸ਼ੀਲਤਾ
(ੲ) ਉਕਤਾਊਪਣ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਅ)

14. ਮਾਤ ਭਾਸ਼ਾ ਦੀ ਸਿੱਖਿਆ ਕਿਹੜੀ ਗੱਲ ‘ ਤੇ ਕੇਂਦਰਿਤ ਹੋਣੀ ਚਾਹੀਦਾ ਹੈ?
(ੳ) ਅਧਿਆਪਨ
(ਅ) ਲਿਖਤ
(ੲ) ਬਾਲ ਕੇਂਦਰਿਤ
(ਸ) ਉਚਾਰਨ
ਸਹੀ ਜਵਾਬ – (ੲ)

15. ਵਿਦਿਆਰਥੀ ਅੰਦਰ ਗ੍ਰਹਿਣ ਕਰਨ ਦੀ ਪ੍ਰਕਿਰਿਆ ਕਿਸ ਤਰ੍ਹਾਂ ਪੈਦਾ ਹੁੰਦੀ ਹੈ?
(ੳ) ਦੂਸਰਿਆ ਦੀ ਗੱਲ ਸੁਣ ਕੇ
(ਅ) ਪੜ੍ਹ ਕੇ
(ੲ) (ੳ) ਤੇ (ਅ) ਦੁਵੇਂ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

16. ਭਾਸ਼ਾ ਸਿੱਖਿਆ ਦੇ ਪੱਧਰਾਂ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਾਮਿਲ ਹੈ?
(ਅ) ਬੋਲਣ
(ੳ) ਸੁਣਨਾ ਤੇ ਸਮਝਣਾ
(ਸ) ਸੁਣਨਾ ਤੇ ਸਮਝਣਾ, ਬੋਲਣਾ, ਪੜ੍ਹਨਾ, ਲਿਖਣਾ
(ੲ) ਸੁਣਨਾ, ਬੋਲਣਾ, ਪੜ੍ਹਨਾ, ਲਿਖਣਾ
ਸਹੀ ਜਵਾਬ – (ਸ)

punjabi grammar important questions

17. ਚੰਗੀ ਬੋਲਚਾਲ ਦੇ ਗੁਣਾਂ ਵਿੱਚ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਾਮਿਲ ਹੈ?
(ਅ) ਬੋਲਚਾਲ ਵਿੱਚ ਸਰਲਤਾ
(ੳ) ਬੋਲਚਾਲ ਵਿੱਚ ਸਪੱਸਟਤਾ
(ੲ) ਭਾਸ਼ਾ ਦੀ ਸੁੱਧਤਾ ਤੇ ਉਪਰੋਕਤ ਸਾਰੇ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

18. ਵਿਆਕਰਨ ਦਾ ਕੀ ਅਰਥ ਹੈ?
(ੳ) ਜੋੜ ਖੋਲ੍ਹਣਾ
(ਅ) ਵਿਸ਼ਲੇਸ਼ਣ ਕਰਨਾ
(ੲ) ਕਿਸੇ ਸਮੂਹ ਦੇ ਅੰਗਾਂ ਨੂੰ ਵੱਖ ਕਰਨਾ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

19. ਵਿਆਕਰਨ ਪੜ੍ਹਾਉਣ ਦੀ ਕਿਹੜੀ ਵਿਧੀ ਸਭ ਤੋਂ ਵਧੀਆ ਤੇ ਮਨੋਵਿਗਿਆਨਿਕ ਮੰਨੀ ਗਈ ਹੈ
(ੳ) ਪ੍ਰਮਾਣ ਵਿਧੀ
(ਅ) ਅਨੁਕਰਣ ਵਿਧੀ
(ੲ) ਤਸਵੀਰਾਂ ਦਿਖਾ ਕੇ ਪੜ੍ਹਾਉਣਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)

20. ਸੁੱਧ ਉਚਾਰਨ ਲਈ ਬੱਚਿਆਂ ਨੂੰ ਕਿਸਦਾ ਗਿਆਨ ਦੇਣਾ ਚਾਹੀਦਾ ਹੈ?
(ੳ) ਧੁਨੀ ਵਿਗਿਆਨ
(ਅ) ਲਿਪੀ
(ੲ) ਵਰਨ ਬੋਧ
(ਸ) ਸ਼ਬਦ ਬੋਧ
ਸਹੀ ਜਵਾਬ – (ੳ)

21. ਪੰਜਾਬੀ ਭਾਸ਼ਾ ਵਿੱਚ ਸੁਧਾਰ ਲਿਆਉਣ ਲਈ ਸਕੂਲ ਵਿੱਚ ਕੀ ਹੋਣਾ ਚਾਹੀਦਾ ਹੈ?
(ੳ) ਵਧੇਰੇ ਅਧਿਆਪਕ
(ਅ) ਭਾਸ਼ਾ ਪ੍ਰਯੋਗਸ਼ਾਲਾ
(ੲ) ਵਧੀਆ ਸਕੂਲ ਪ੍ਰਬੰਧ
(ਸ) ਉਪਰੋਕਤ ਕੋਈ ਨਹੀ
ਸਹੀ ਜਵਾਬ – (ਅ)

22. ਭਾਸ਼ਾ ਦੁਆਰਾ ਵਿਚਾਰਾਂ ਦਾ ਆਦਾਨ-ਪ੍ਰਦਾਨ ਕਿਵੇਂ ਕੀਤਾ ਜਾਂਦਾ ਹੈ?
(ੳ) ਬੋਲ ਕੇ
(ਅ) ਲਿਖ ਕੇ
(ੲ) ਬੋਲ ਕੇ, ਸੁਣ ਕੇ, ਲਿਖ ਕੇ ਤੇ ਪੜ੍ਹ ਕੇ
(ਸ) ਉਪਰੋਕਤ ਕੋਈ ਨਹੀ
ਸਹੀ ਜਵਾਬ – (ੲ)

23. ਭਾਸ਼ਾ ਸਿੱਖਿਆ ਦਾ ਉਦੇਸ਼ ਕੀ ਹੈ?
(ੳ) ਭਾਸ਼ਾ ਦੇ ਸਾਰੇ ਕੌਂਸਲਾਂ ਵਿੱਚ ਨਿਪੁੰਨ ਕਰਨਾ
(ਅ) ਲਿਖਣਾ ਸਿੱਖਣਾ
(ੲ) ਪੜ੍ਹਨ ਵਿੱਚ ਹੁਸ਼ਿਆਰ ਕਰਨਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)

24. ਵਿਆਕਰਨ ਦੇ ਗਿਆਨ ਦੀ ਪਰਖ ਦੁਆਰਾ ਬੱਚਿਆਂ ਅੰਦਰ ਕਿਹੜੀ ਯੋਗਤਾ ਪੈਦਾ ਹੁੰਦੀ ਹੈ ਹੈ
(ਅ) ਵਧੀਆਂ ਲਿਖਾਰੀ ਬਣਨਾ
(ੳ) ਸੁੰਦਰ ਲਿਖਣਾ
(ੲ) ਭਾਸ਼ਾ ਦੀ ਸ਼ੁੱਧ ਤੌਰ ਤੇ ਵਰਤੋਂ ਕਰਨਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

25. ਸਵੈ-ਅਧਿਐਨ ਦਾ ਸਭ ਤੋਂ ਵਧੀਆ ਸਾਧਨ ਕਿਹੜਾ ਹੈ?
(ੳ) ਪਾਠ-ਪੁਸਤਕ
(ਅ) ਸਹਿਪਾਠ
(ੲ) ਮੁੜ ਦੁਹਰਾਈ
(ਸ) ਮੁਲਾਕਦ
ਸਹੀ ਜਵਾਬ – (ੳ)

reet teaching methods important questions

26. ਮੁਲਾਂਕਣ ਦਾ ਖੇਤਰ ਹੁੰਦਾ ਹੈ
(ੳ) ਵਿਸ਼ਾਲ
(ਅ) ਸੰਕੁਚਿਤ
(ੲ) ਦੋਵੇਂ
(ਸ) ਉਪਰੋਕਤ ਸਾਰੇ
ਸਹੀ ਜਵਾਬ – (ੳ)

27. ਹੇਠ ਲਿਖੇ ਵਿਚੋਂ ਕਿਹੜਾ ਬੁੱਧੀ ਦਾ ਸੰਰਚਨਾ ਅਤੇ ਉਸ ਦੀਆਂ ਮੂਲ ਤਹਿਆਂ ਦੇ ਪਾਸਾਰਾਂ ਦਾ ਮੁੱਲਾਂਕਣ ਕਰਦਾ ਹੈ
(ੳ) ਮਨੋਮਿਤੀ ਪਹੁੰਚ
(ਅ) ਸੰਰਚਨਾਤਮਕ ਪਹੁੰਚ
(ੲ) ਮਨੋਵਿਸ਼ਲੇਸ਼ਣਾਤਮਕ ਪਹੁੰਚ
(ਸ) ਸੂਚਨਾ ਪ੍ਰਕਰਮਣ ਪਹੁੰਚ
ਸਹੀ ਜਵਾਬ – (ੳ)

28. ਮੁਲਾਂਕਣ ਦੀਆਂ ਵਿਸ਼ੇਸ਼ਤਾਵਾਂ ਵਿੱਚ ਇਨ੍ਹਾਂ ‘ ਚੋਂ ਕੀ ਸ਼ਾਮਿਲ ਹੈ?
(ੳ) ਵਿਆਪਕਤਾ
(ਅ) ਨਿਰੰਤਰਤਾ
(ੲ) ਵਿਹਾਰਮੁਖੀ
(ਸ) ਗੁਣਾਤਮਕਤਾ ਅਤੇ ਪਰਿਮਾਣਕਤਾ
ਸਹੀ ਜਵਾਬ – (ਸ)

29. ਇਨ੍ਹਾਂ ਵਿਚੋਂ ਕਿਹੜਾ ਵਿਕਲਪ ’ ਪ੍ਰਗਤੀਸ਼ੀਲ ਵਿੱਦਿਆ ’ ਦਾ ਲੱਛਣ ਦਰਸਾਉਂਦਾ ਹੈ
(ੳ) ਬੈਠਣ ਦੀ ਲਚੀਲੀ ਵਿਵਸਥਾ (ਅ) ਲਗਾਤਾਰ ਮੁਲਾਂਕਣ
(ੲ) ਪਾਠ-ਕੇਂਦਰਿਤ ਅਧਿਆਪਨ (ਸ) ਟੈੱਸਟ ਦੀ ਪੇਸ਼ਕਾਰੀ ਉੱਤੇ ਜ਼ੋਰ
ਸਹੀ ਜਵਾਬ – (ਅ)

30. ਕਿਹੜਾ ਸਿੱਖਿਆ-ਪ੍ਰਾਪਤੀ ਘਟਨਾ ਦਾ ਤੱਤ ਨਹੀਂ ਹੈ?
(ੳ) ਸਿੱਖਿਆਰਥੀ
(ਅ) ਅੰਦਰੂਨੀ ਹਾਲਤ
(ੲ) ਉਦੀਪਨ
(ਸ) ਅਧਿਆਪਨ
ਸਹੀ ਜਵਾਬ – (ਸ)

Read Now

punjabi teaching methods MCQ 1Read Now
punjabi teaching methods MCQ 2Read Now
punjabi teaching methods MCQ 3Read Now
punjabi teaching methods MCQ 4Read Now
punjabi teaching methods MCQ 5Read Now
punjabi teaching methods MCQ 6Read Now
punjabi teaching methods MCQ 7Read Now
punjabi teaching methods MCQ 8Read Now
punjabi teaching methods MCQ 9Read Now
punjabi teaching methods MCQ 10Read Now


1 thought on “punjabi teaching methods MCQ 5”

Leave a Reply