punjabi teaching methods MCQ 7

punjabi teaching methods MCQ 7 : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( punjabi teaching methods MCQ 7 ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ| punjabi teaching methods MCQ 7
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi teaching methods MCQ 7

1. ਐਨ.ਸੀ.ਐਫ 2005 ਦੇ ਅਨੁਸਾਰ ਭਾਸ਼ਾ ਸਿੱਖਿਆ-
(ੳ) ਵਿਦਿਆਰਥੀਆਂ ਦੇ ਉਚਾਰਨ ਅਤੇ ਲਗਾਂ ਦੇ ਸੁਧਾਰ ਤੇ ਜ਼ਿਆਦਾ ਬਲ ਦਿੰਦੀ ਹੈ
(ਅ) ਵਿਦਿਆਰਥੀਆਂ ਨੂੰ ਪਾਠ-ਪੁਸਤਕ ਦਾ ਅੱਖਰ ਯਾਦ ਕਰਨ ਤੇ ਬਲ ਦਿੰਦੀ ਹੈ
(ੲ) ਵਿਦਿਆਰਥੀਆਂ ਦੀ ਕਿਰਿਆਸ਼ੀਲ ਸਹਿਭਾਗਤਾ ਤੋ ਬਲ ਦਿੰਦੀ ਹੈ
(ਸ) ਵਿਦਿਆਰਥੀਆਂ ਦੇ ਲਿਖਣ ਤੋ ਵੱਧ ਬਲ ਦਿੰਦੀ ਹੈ
ਸਹੀ ਜਵਾਬ – (ੲ)

2. ਪ੍ਰਾਇਮਰੀ ਪੱਧਰ ਤੋ ਪੜਨ ਦਾ ਆਦਰਸ ਰੂਪ ਕੀ ਹੈ?
(ੳ) ਬੋਲ-ਬੋਲ ਕੇ ਪੜਨਾ
(ਅ) ਤੇਜੀ ਨਾਲ ਪੜਨਾ
(ੲ) ਮੌਨ ਪੜਨਾ
(ਸ) ਗਹਿਨ ਪੜਨਾ
ਸਹੀ ਜਵਾਬ – (ੳ)

3. ਭਾਸ਼ਾ ਸਿੱਖਿਆ ਦਾ ਬਹੁਤਾ ਕਾਰਜ ਹੁੰਦਾ ਹੈ
(ੳ) ਪੜ੍ਹਨ ਕੋਲ ਨਾਲ
(ਅ) ਲਿਖਤ ਕੌਂਸਲ ਨਾਲ
(ੲ) ਮੌਖਿਕ ਕੌਸਲ ਨਾਲ
(ਸ) ਸੁਣਨ ਅਤੇ ਸਮਝਣ ਕੌਸਲ ਲਈ
ਸਹੀ ਜਵਾਬ – (ੲ)

4. ਭਾਸ਼ਾ ਸੁਣਨ ਅਤੇ ਸਮਝਣ ਦੇ ਕਾਰਜ ਵਿੱਚ ਬੱਚਾ
(ੳ) ਸੁਣਦਾ ਪਹਿਲਾਂ ਹੈ ਅਤੇ ਸਮਝਣਾ ਪਿੱਛੋ ਹੈ
(ਅ) ਸਮਝਦਾ ਪਹਿਲਾਂ ਹੈ ਅਤੇ ਸੁਣਦਾ ਪਿੱਛੋਂ ” ਹੈ
(ੲ) ਦੋਵੇ” ਕੰਮ ਵੱਖ-ਵੱਖ ਤੌਰ ਤੇ ਕਰਦਾ ਹੈ
(ਸ) ਦੌਵੇਂ ਕੰਮ ਇੱਕੋ ਸਮੇਂ ਨਾਲੋਂ ” ਨਾਲ ਕਰਦਾ ਹੈ
ਸਹੀ ਜਵਾਬ – (ਸ)

5. ਭਾਸ਼ਾ ਦੇ ਸੁਣਨ ਕੌਸਲ ਤੋਂ” ਭਾਵ ਹੈ?
(ੳ) ਭਾਸ਼ਾ ਨੂੰ ਸਮਝਣਾ
(ਅ) ਭਾਸ਼ਾ ਨੂੰ ਸੁਣਨਾ
(ੲ) ਅਰਥ ਗ੍ਰਹਿਣ ਕਰਨੇ
(ਸ) ਧੁਨੀਆਂ ਸੁਣ ਕੇ, ਅਰਥ ਗ੍ਰਹਿਣ ਕਰਨੇ
ਸਹੀ ਜਵਾਬ – (ਸ)

6. ਸਿੱਖਿਆਂ ਦਾ ਸਰਵੋਤਮ ਸਾਧਨ ਹੈ?
(ੳ) ਰੇਡੀਉ
(ਅ) ਟੈਲੀਵਿਜਨ
(ੲ) ਭਾਸ਼ਾ
(ਸ) ਲਿਪੀ
ਸਹੀ ਜਵਾਬ – (ੲ)

7. ਜੇਕਰ ਸਿੱਖਿਆ ਤੋਂ ” ਭਾਵ’ ਜੀਵਨ ਲਈ ਤਿਆਰੀ ‘ ਹੈ ਤਾਂ ਇਸ ਲਈ ਸਭ ਤੋਂ” ਪ੍ਰਮੁੱਖ ਸਾਧਨ ਹੈ?
(ੳ) ਪੁਸਤਕਾਂ
(ਅ) ਖੇਡਾਂ
(ੲ) ਭਾਸ਼ਾ
(ਸ) ਪੁਸਤਕਾਲਾ
ਸਹੀ ਜਵਾਬ – (ੲ)

8. ਇੱਕ ਅਧਿਆਪਕ ਦੇ ਤੋਰ ਦੇ ਤੁਸੀ ਅਧਿਆਪਨ ਦਾ ਕਿਹੜਾ ਢੰਗ ਅਪਣਾਉਣ ਨੂੰ ਤਰਜੀਹ ਦਿਉਗੇ?
(ੳ) ਲੈਕਚਰ
(ਅ) ਪ੍ਰਦਰਸ਼ਨ
(ੲ) ਪ੍ਰਸ਼ਨ-ਉੱਤਰ ਲੈਕਚਰ
(ਸ) ਪ੍ਰੋਜੈਕਟ ਦਾ ਤਰੀਕਾ
ਸਹੀ ਜਵਾਬ – (ਸ)

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

9. ਪ੍ਰਾਇਮਰੀ ਪੱਧਰ ਤੇ ਇੱਕ ਬੱਚਾ ਜੇ ਜਮਾਤ ਵਿੱਚ ਗੱਲਾਂਬਾਤਾਂ ਕਰਦੇ ਹੋਵੇ ਵਿੱਵਿੱਚ ਆਪਣੀ ਮਾਂਬੋਲੀ ਦੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ, ਤਾਂ ਤੁਸੀਂ ” ਕੀ ਕਰੋਗੇ?
(ੳ) ਮਾਂ-ਬੋਲੀ ਦਾ ਇਸਤੇਮਾਲ ਕਰਨ ਤੋਂ” ਮਨ੍ਹਾਂ ਕਰੋਗੇ
(ਅ) ਉਸ ਨੂੰ ਨਿਰੋਲ ਪੰਜਾਬੀ ਦੀ ਵਰਤੋ ” ਕਰਨ ਲਈ’ ਮਜਬੂਰ ਕਰੋਗੇ
(ੲ) ਉਸ ਦੀ ਗੱਲ ਚਾਅ ਨਾਲ ਸੁਣੋਗੇ ਅਤੇ ਉੱਸ ਦੀ ਗੱਲ ਨੂੰ ਪੰਜਾਬੀ ਵਿੱਚ ਦੁਹਰਾਉਗੇ
(ਸ) ਸਾਰੀ ਜਮਾਤ ਤੋਂ ” ਠੀਕ ਸ਼ਬਦ ਦਾ ਊਚਾਰਨ ਕਰਵਾਉਗੇ
ਸਹੀ ਜਵਾਬ – (ੲ)

10.” ਸਿੱਖਿਆ ਇੱਕ ਤਿੰਨ ਧਰੁਵੀ ਪ੍ਰਕਿਰਿਆ ਹੈ। ’ ’ ਕਿਹਾ ਸੀ-
(ੳ) ਅਰਸਤੂ ਨੇ
(ਅ) ਜਾੱਨ ਡੈਵੀ ਨੇ
(ੲ) ਵਿਲਿਅਮ ਜੋਮਜ਼ ਨੇ
(ਸ) ਰੋਜ਼ ਨੇ
ਸਹੀ ਜਵਾਬ – (ਅ)

11. ਭਾਸ਼ਾ ਅਖਤਿਆਰ ਕਰਨ ਦਾ ਸਭ ਤੋਂ ” ਅਹਿਮ ਢੰਗ ਹੈ
(ੳ) ਉਸ ਨੂੰ ਕੁਦਰਤੀ ਵਾਤਾਵਰਨ ਵਿੱਚ ਸੁਣਨਾ
(ਅ) ਉੱਚਿਤ ਸਮੱਰਾਰੀ ਪੜਨਾ
(ੲ) ਵਿਆਕਰਣਕ ਸੰਰਚਨਾਵਾਂ ਨੂੰ ਸਿੱਖਣਾ
(ਸ) ਜਮਾਤ ਵਿੱਚ ਉਪਚਾਰਿਕ ਅਧਿਆਪਨ
ਸਹੀ ਜਵਾਬ – (ੳ)

12. ਪ੍ਰਯੋਗਾਂ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦਾ ਉਪਯੁਕਤ ਰੂਪ ਹੈ-
(ੳ) ਇੰਟਰਵਿਊ
(ਅ) ਨਿਰੀਖਣ
(ੲ) ਪ੍ਰਸ਼ਨਾਵਲੀ
(ਸ) ਲਿਖਤੀ ਪਰੀਖਣ
ਸਹੀ ਜਵਾਬ – (ਅ)

13. ਕਵਿਤਾ, ਵਾਰਤਕ ਅਤੇ ਨਾਟਕ ਨੂੰ ਉੱਚੇ ਜਮਾਤਾਂ ਵਿੱਚ ਪੜਾਉਣ ਦਾ ਮੂਲ ਮਨੋਰਥ ਹੈ?
(ੳ) ਕੇਵਲ ਸਾਹਿਤਕ ਵਿਧਾਵਾਂ ਨਾਲ ਜਾਣ-ਪਛਾਣ ਕਰਵਾਉਣਾ
(ਅ) ਵਿਦਿਆਰਥੀਆਂ ਨੂੰ ਵਧੀਆਂ ਲੇਖਕ ਬਣਾਉਣਾ
(ੲ) ਸਾਹਿਤ ਪੜਾਉਣ ਦੀ ਪਰੰਪਰਾ ਵਧਾਉਣਾ
(ਸ) ਸਾਹਿਤਕ ਸੰਵੇਦਨਸ਼ੀਲਤਾ ਨੂੰ ਵਧਾਉਣਾ
ਸਹੀ ਜਵਾਬ – (ਸ)

14. ਭਾਸ਼ਾ ਸੰਬੰਧੀ ਕਿਹੜਾ ਕਥਨ ਦਰੁਸਤ ਹੈ?
(ੳ) ਭਾਸ਼ਾ ਸਮਾਜ ਤੋਂ ” ਬਾਹਰ ਮੌਜੂਦ ਅਤੇ ਵਿਕਸਤ ਨਹੀਂ ਹੋ ਸਕਦੀ
(ਅ) ਭਾਸ਼ਾ ਸਿਰਫ ਜਮਾਤ ਵਿੱਚ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ
(ੲ) ਸਾਰੀਆਂ ਭਾਸ਼ਾਵਾਂ ਇੱਕ ਲਿੱਪੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ
(ਸ) ਭਾਸ਼ਾ ਦਾ ਸਮਾਜ ਅਤੇ ਸੱਭਿਆਚਾਰ ਨਾਲ ਕੋਈ ਰਿਸ਼ਤਾ ਨਹੀਂ ਹੈ
ਸਹੀ ਜਵਾਬ – (ੳ)

15. ਭਾਸ਼ਾ ਦੇ ਵਿਗਿਆਨ ਨੂੰ ਕਿਹਾ ਜਾਂਦਾ ਹੈ-
(ੳ) ਸ਼ੈਲੀ ਵਿਗਿਆਨ
(ਅ) ਧੁਨੀ ਵਿਗਿਆਨ
(ੲ) ਭਾਸ਼ਾ ਵਿਗਿਆਨ
(ਸ) ਸਾਬਦਿਕ ਗਿਆਨ
ਸਹੀ ਜਵਾਬ – (ੲ)

punjabi grammar important questions

16.’ ਰਜਿਸਟਰ ‘ ਸੰਬੰਧਿਤ ਹੈ
(ੳ) ਵਿਸ਼ੇਸ਼ ਅਨੁਸ਼ਾਸਨ ਦੀ ਸ਼ਬਦਾਵਾਲੀ ਨਾਲ
(ਅ) ਵਿਸ਼ੇ ਵਿੱਚ ਇਸਤੇਮਾਲ ਹੋਣ ਵਾਲੀਆਂ ਕਿਸਮਾਂ ਦੇ ਵਾਕਾਂ ਨਾਲ
(ੲ) ਹਰ ਕਿਸਮ ਦੀ ਪੜਾਈ ਨਾਲ
(ਸ) ਮੁੱਲਾਂਕਣ ਦਾ ਰਿਕਾਰਡ ਰੱਖਣ ਨਾਲ
ਸਹੀ ਜਵਾਬ – (ੳ)

17. ਅਧਿਆਪਕ ਨੂੰ ਭਾਸ਼ਾ ਸਿੱਖਣ ਦੇ ਸਮੇ” ਕਿਹੜੀ ਗੱਲ ਤੇ ਬਲ ਦੇਣਾ ਚਾਹੀਦਾ ਹੈ?
(ੳ) ਭਾਸ਼ਾ ਦੀ ਕਿਤਾਬ
(ਅ) ਭਾਸ਼ਾਈ ਸਿੱਖਣ
(ੲ) ਭਾਸ਼ਾ ਇਸਤੇਮਾਲ ਕਰਨ ਲਈ ਮੌਕੇ
(ਸ) ਘਰ ਦੇ ਕੰਮ ਵਿੱਚ ਵਸੁਵੰਨਤਾ
ਸਹੀ ਜਵਾਬ – (ੲ)

18. ਸਮਾਜਿਕ ਵਰਤਾਰੇ ਵਿੱਚ ਭਾਸ਼ਾ ਦੇ ਸਿਧਾਂਤ ਨੂੰ ਵਿਕਸਿਤ ਕਰਨ ਵਿੱਚ ਕਿਸ ਨੇ ਸਭ ਤੋਂ ” ਜ਼ਿਆਦਾ ਮਹੱਤਤਾ ਦਿੱਤੀ ਹੈ?
(ੳ) ਸਕਿਨਰ
(ਅ) ਚੌਮਸਕੀ
(ੲ) ਪਿਆਜੇ
(ਸ) ਵਾਇਗੋਤਸਕੀ
ਸਹੀ ਜਵਾਬ – (ਸ)

19. ਜਦੋਂ” ਕੋਈ ਗੈਰ ਪੰਜਾਬੀ, ਪੰਜਾਬੀ ਭਾਸ਼ਾ ਸਿੱਖਦਾ ਹੈ, ਤਾਂ ਉਸ ਲਈ ਵੁਹ ਕਿਹੜੀ ਭਾਸ਼ਾ ਹੋਵੇਗੀ?
(ੳ) ਮਾਤ ਭਾਸ਼ਾ
(ਅ) ਦੂਜੀ ਭਾਸ਼ਾ
(ੲ) ਪਹਿਲੀ ਭਾਸ਼ਾ
(ਸ) ਵਿਦੇਸ਼ੀ ਭਾਸ਼ਾ
ਸਹੀ ਜਵਾਬ – (ਅ)

20. ਅਭਿਪ੍ਰੇਰਨਾ ਬੱਚੇ ਵਿੱਚ ਉਤਪੰਨ ਕਰਦੀ ਹੈ?
(ੳ) ਉਥਾਉਪਨ
(ਅ) ਧੀਮਾਪਨ
(ੲ) ਆਲਸ
(ਸ) ਕਿਰਿਆਸ਼ੀਲਤਾ
ਸਹੀ ਜਵਾਬ – (ਸ)

21. ਅਧਿਆਪਨ ਬੱਚੇ ਨੂੰ ਬਣਾਉਣ ਵਿੱਚ ਸਹਾਇਤਾ ਕਰਦਾ ਹੈ।
(ੳ) ਸਿਆਣਾ
(ਅ) ਪ੍ਰਭਾਵਸ਼ਾਲੀ
(ੲ) ਯੋਗ
(ਸ) ਪ੍ਰਭਾਵਸ਼ਾਲੀ ਅਤੇ ਯੋਗ
ਸਹੀ ਜਵਾਬ – (ਸ)

22. ਕਿਸੇ ਭਾਸ਼ਾ ਵਿੱਚ, ਮੌਖਿਕ ਅਤੇ ਲਿਖਤ ਰੂਪਾਂ ਨੂੰ ਸ਼ੁੱਧ ਅਤੇ ਸਪਸ਼ਟ ਰੱਖਣ ਲਈ ਲੌੜ ਪੈਂਦੀ ਹੈ?
(ੳ) ਬੋਲਚਾਲ ਦੇ ਢੰਗ ਦੀ
(ਅ) ਪੜੇ-ਲਿਖੇ ਲੋਕਾਂ ਦੀ
(ੲ) ਵਿਆਕਰਣ ਦੇ ਨਿਯਮਾਂ ਦੀ
(ਸ) ਸੁਲੇਖ ਲਿਖਣ ਦੀ
ਸਹੀ ਜਵਾਬ – (ੲ)

23. ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ, ਉਨ੍ਹਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਬੇਲੀ
(ਅ) ਵਰਨ ਬੋਧ
(ੲ) ਲਿਖਤੀ ਬੋਲੀ
(ਸ) ਵਿਆਕਰਣ
ਸਹੀ ਜਵਾਬ – (ਸ)

24. ਵਿਆਕਰਣ ਦੀ ਸਿੱਖਿਆ ਬਹੁਤ ਜਰੂਰੀ ਹੈ, ਜਦੋ ” –
(ੳ) ਗੁਆਢੀ ਭਾਸ਼ਾ ਸਿੱਖਣੀ ਹੋਵੇ
(ਅ) ਮਾਤ ਭਾਸ਼ਾ ਸਿੱਖਣੀ ਹੋਵੇ
(ੲ) ਵਿਦੇਸ਼ੀ ਭਾਸ਼ਾ ਸਿੱਖਣੀ ਹੋਵੇ
(ਸ) ਕੋਈ ਵੀ ਭਾਸ਼ਾ ਸਿੱਖਣੀ ਹੋਵੇ
ਸਹੀ ਜਵਾਬ – (ਸ)

reet teaching methods important questions

25. ਖੰਡੀ ਧੁਨੀ ਵਿਉ ” ਤੇ ਵਿੱਚ ਕੀ ਆਉਦਾ ਹੈ?
(ੳ) ਸਵਰ ਅਤੇ ਅਰਧ ਸਵਰ
(ਅ) ਵਾਕ ਅਤੇ ਸਵਰ
(ੲ) ਸਵਰ ਅਤੇ ਨਾਸਿਕਤਾ
(ਸ) ਸਵਰ, ਵਿਅੰਜਨ ਅਤੇ ਅਰਧ ਸਵਰ
ਸਹੀ ਜਵਾਬ – (ਸ)

26. ਉਹ ਅੱਖਰ ਜਿਹੜੇ ਕਿਸੇ ਦੂਸਰੇ ਅੱਖਰ ਦੀ ਸਹਾਇਤਾ ਤੋਂ” ਬਿਨਾ ਬੋਲੇ ਜਾ ਸਕਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਸਵਰ
(ਅ) ਅਨੁਨਾਸਕੀ
(ੲ) ਵਿਅੰਜਨ
(ਸ) ਦੁੱਤ ਅੱਖਰ
ਸਹੀ ਜਵਾਬ – (ੳ)

27. ਗੱਦ ਅਧਿਐਨ ਦਾ ਪ੍ਰਮੁੱਖ ਉਦੇਸ਼ ਹੈ
(ਅ) ਭਾਸ਼ਾ, ਹਾਵ-ਭਾਵ, ਵਿਚਾਰ ਦਾ ਵਿਸ਼ਲੇਸ਼ਣ
(ੳ) ਵੇਗ ਵਿੱਚ ਪੜ੍ਹਨ ਦਾ ਅਭਿਆਸ
(ਸ) ਰਸ, ਛੰਦ, ਅਲੰਕਾਰ ਦਾ ਅਧਿਐਨ
(ੲ) ਧੁਨੀ, ਸ਼ਬਦ, ਵਾਕ-ਰਚਨਾ ਦਾ ਵਿਸ਼ਲੇਸ਼ਣ
ਸਹੀ ਜਵਾਬ – (ਅ)

28. ” ਬੱਚਾ ਘਰ ਦੇ ਵਾਤਾਵਰਨ ਵਿੱਚੋਂ” ਕਿਹੜੇ ਭਾਸ਼ਾ ਕੌਸਲ ਸਿੱਖਦਾ ਹੈ?
(ੳ) ਸੁਣਨ-ਬੋਲਣ
(ਅ) ਸੁਣਨ-ਪੜ੍ਹਨ
(ੲ) ਪੜ੍ਹਨ-ਲਿਖਣ
(ਸ) ਬੋਲਣ-ਲਿਖਣ
ਸਹੀ ਜਵਾਬ – (ੳ)

29. ਭਾਸ਼ਾ ਸਿਖਣ ਦਾ ਪਹਿਲਾ ਪੜਾਅ ਹੈ?
(ੳ) ਅੱਖਰਾਂ ਦੀ ਸਮਝ
(ਅ) ਸ਼ਬਦਾ ਦੀ ਸਮਝ
(ੲ) ਵਾਕਾਂ ਦੀ ਸਮਝ
(ਸ) ਭਾਸ਼ਾ ਦੇ ਭਿੰਨ-ਭਿੰਨ ਤੱਤਾਂ ਦੇ ਗਿਆਨ ਨੂੰ ਗ੍ਰਹਿਣ ਕਰਨਾ
ਸਹੀ ਜਵਾਬ – (ਸ)

30 . ਮੁੱਲਾਂਕਣ ਦਾ ਅਧਿਆਪਨ ਸੰਬੰਧੀ ਕੀ ਉਦੇਸ਼ ਹਨ?
(ੳ) ਅਧਿਆਪਨ ਦੀਆਂ ਜੁਗਤੀਆਂ ਨੂੰ ਮਾਪਣਾ
(ਅ) ਅਧਿਆਪਨ ਦੀਆਂ ਤਕਨੀਕਾਂ ਅਤੇ ਵਿਧੀਆਂ ਨੂੰ ਮਾਪਣਾ
(ੲ) ਅਧਿਆਪਨ ਦੀ ਪ੍ਰਭਾਵਸ਼ੀਲਤਾ ਨੂੰ ਮਾਪਣਾ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

Read Now

punjabi teaching methods MCQ 1Read Now
punjabi teaching methods MCQ 2Read Now
punjabi teaching methods MCQ 3Read Now
punjabi teaching methods MCQ 4Read Now
punjabi teaching methods MCQ 5Read Now
punjabi teaching methods MCQ 6Read Now
punjabi teaching methods MCQ 7Read Now
punjabi teaching methods MCQ 8Read Now
punjabi teaching methods MCQ 9Read Now
punjabi teaching methods MCQ 10Read Now

Leave a Reply

%d