punjabi teaching methods MCQ 2

punjabi teaching methods MCQ 2 : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( punjabi teaching methods MCQ 2 ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ| punjabi teaching methods MCQ 2
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi teaching methods MCQ 2

1. ਉਪਚਾਰਿਕ ਸਿੱਖਿਆ ਇੱਕ ਧੀਰਜ ਤੇ ਲਗਨ ਵਾਲਾ ਕਾਰਜ ਹੈ ਕਿਉਂਕਿ-
(ੳ) ਭਾਸ਼ਾ ਸੰਬੰਧੀ ਸਾਰੇ ਦੋਸ਼ ਇੱਕਦਮ ਨਹੀਂ ਸੁਧਾਰੇ ਜਾ ਸਕਦੇ।
(ਅ) ਤੇਜ਼ੀ ਕਰਨ ਨਾਲ ਬੱਚਾ ਉਲਝਣ ਦਾ ਸ਼ਿਕਾਰ ਹੋ ਜਾਂਦਾ ਹੈ।
(ੲ) ਤੇਜ਼ੀ ਕਰਨ ਨਾਲ ਬੱਚੇ ਚਿੜਚਿੜੇ ਸੁਭਾਅ ਦੇ ਹੋ ਜਾਂਦੇ ਹਨ।
(ਸ) ਤੇਜ਼ੀ ਕਰਨ ਨਾਲ ਬੱਚੇ ਵਿੱਚ ਹੀਣ ਭਾਵਨਾ ਪੈਂਦਾ ਹੋ ਜਾਂਦੀ ਹੈ।
ਸਹੀ ਜਵਾਬ – (ੳ)

2. ਉਪਚਾਰਿਕ ਸਿੱਖਿਆ ਲਈ ਅਧਿਆਪਕ ਦਾ ਨਿਰੀਖਣ ਕਿਹੋ ਜਿਹਾ ਹੋਣਾ ਚਾਹੀਦਾ ਹੈ
(ੳ) ਜਿਹੋ ਜਿਹਾ ਮਰਜ਼ੀ ਹੋਣਾ ਚਾਹੀਦਾ ਹੈ
(ਅ) ਸੁਚੇਤ ਹੋਣਾ ਚਾਹੀਦਾ ਹੈ
(ੲ) ਕਿਰਿਆਸ਼ੀਲ ਹੋਣਾ ਚਾਹੀਦਾ ਹੈ।
(ਸ) ਸੁਚੇਤ ਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ।
ਸਹੀ ਜਵਾਬ – (ਸ)

3. ਉਪਚਾਰਿਕ ਸਿੱਖਿਆ ਦੇਣ ਸਮੇਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਤਿਆਰ ਕਰੇ
(ੳ) ਸਰੀਰਕ ਤੌਰ ਤੇ
(ਅ) ਮਾਨਸਿਕ ਤੌਰ ਤੇ
(ੲ) ਸਰੀਰਕ ਤੇ ਮਾਨਸਿਕ ਤੌਰ ਤੇ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

4. ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚੇ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ-
(ੳ) ਆਰੰਭ ਵਿੱਚ ਸਮਝ ਕੇ ਹੀ ਦੂਰ ਕਰੇ।
(ਅ) ਬੱਚੇ ਦੇ ਬਾਲਗ ਹੋਣ ਤੇ ਦੂਰ ਕਰੇ
(ੲ) ਬੱਚੇ ਉੱਪਰ ਹੀ ਛੱਡ ਦੇਵੇ
(ਸ) ਸਜ਼ਾ ਦੇ ਡਰ ਨਾਲ ਠੀਕ ਕਰੇ।
ਸਹੀ ਜਵਾਬ – (ੳ)

5. ਉਹ ਕਿਹੜੀ ਨਵੀਂ ਵਿਧੀ ਹੈ, ਜਿਸ ਵਿੱਚ ਬੱਚੇ ਸਵੈ-ਅਧਿਐਨ ਦੁਆਰਾ ਆਪਣੇ ਭਾਸ਼ਾ-ਸਿੱਖਿਆ ਸੰਬੰਧੀ ਦੋਸ਼ਾਂ (ਤਰੁੱਟੀਆਂ) ਨੂੰ ਦੂਰ ਕਰ ਸਕਦੇ ਹਨ –
(ੳ) ਨਿਰੀਖਣ ਵਿਧੀ
(ਅ) ਕਿਰਿਆਤਮਿਕ ਅਨੁਸੰਧਾਨ ਵਿਧੀ
(ੲ) ਅਭਿਕ੍ਰਮਿਤ ਅਨੁਦੇਸਨ ਵਿਧੀ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

6. ਕਿਰਿਆਤਮਿਕ ਅਨੁਸੰਧਾਨ ਉਪਚਾਰਿਕ ਸਿੱਖਿਆ ਵਿੱਚ ਕੀ ਸਹਾਇਤਾ ਕਰਦਾ ਹੈ
(ੳ) ਇਸ ਦੁਆਰਾ ਅਧਿਆਪਨ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਵਿਗਿਆਨਿਕ ਢੰਗ ਨਾਲ ਅਧਿਐਨ ਕੀਤਾ ਜਾਂਦਾ ਹੈ ਤੇ ਫਿਰ ਹੱਲ ਲੱਭਿਆ ਜਾਂਦਾ ਹੈ।
(ਅ) ਜਦੋਂ ਬੱਚੇ ਕੋਈ ਕਿਰਿਆ ਕਰ ਰਹੇ ਹੋਣ ਤਾਂ ਉਨ੍ਹਾਂ ਦੇ ਭਾਸ਼ਾ ਦੋਸ਼ ਨੋਟ ਕੀਤੇ ਜਾਂਦੇ ਹਨ।
(ੲ) ਅਧਿਆਪਕ ਤੇ ਬੱਚੇ ਸਕੂਲ ਤੋਂ ਬਾਹਰ ਅਨੁਸੰਧਾਨ ਕਰਨ ਜਾਂਦੇ ਹਨ।
(ਸ) ਬੱਚੇ ਆਪ, ਇੱਕ ਦੂਸਰੇ ਦੇ ਭਾਸ਼ਾ ਦੋਸ਼ ਲੱਭਦੇ ਹਨ ਤੇ ਉਨ੍ਹਾਂ ਨੂੰ ਦੂਰ ਕਰਦੇ ਹਨ।
ਸਹੀ ਜਵਾਬ – (ੳ)

7. ਭਾਸ਼ਾ ਸਿੱਖਣ ਉਪਚਾਰਿਕ ਸਿੱਖਿਆ ਦੀ ਲੋੜ ਕਿਹੜੇ-ਕਿਹੜੇ ਭਾਸ਼ਾ-ਕੌਸ਼ਲਾਂ ਵਿੱਚ ਪੈਂਦੀ ਹੈ?
(ੳ) ਵਾਚਨ ਵਿੱਚ
(ਅ) ਲਿਖਣ ਵਿੱਚ
(ੲ) ਉਚਾਰਨ ਵਿੱਚ
(ਸ) ਉਪਰੋਕਤ ਸਾਰੇ ਕੌਸ਼ਲਾ ਵਿੱਚ
ਸਹੀ ਜਵਾਬ – (ਸ)

8. ਉਪਚਾਰਾਤਮਿਕ ਸਿੱਖਿਆ, ਭਾਸ਼ਾ ਸਿੱਖਿਆ ਦੀਆਂ ਕਿਹੜੀਆਂ ਤਰੁੱਟੀਆਂ ਨੂੰ ਦੂਰ ਕਰਦੀ ਹੈ, ਜੋ ਕਿ
(ੳ) ਅਧਿਆਪਕ ਨੋਟ ਨਹੀਂ ਕਰਦਾ
(ਅ) ਸਾਡੀ ਸਧਾਰਨ ਪ੍ਰੀਖਿਆ ਪ੍ਰਣਾਲੀ ਤੋਂ ਬਾਹਰ ਦੀਆਂ ਵਸਤੂਆਂ ਹਨ।
(ੲ) ਬੱਚੇ ਤੋਂ ਸਹਿਜ ਸੁਭਾਅ ਹੀ ਹੋ ਜਾਂਦੀਆਂ ਹਨ।
(ਸ) ਮਾਪਿਆਂ ਦੀ ਨਜ਼ਰ ਨਹੀਂ ਪੈਂਦੀ।
ਸਹੀ ਜਵਾਬ – (ਅ)

9. ਉਪਚਾਰਾਤਮਿਕ ਸਿੱਖਿਆ ਤੋਂ ਪਹਿਲਾਂ ਬੱਚੇ ਦੇ ਦੋਸ਼ ਜਾਂ ਤਰੁੱਟੀਆਂ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ
(ੳ) ਪ੍ਰੀਖਿਆ ਲੈ ਕੇ
(ਅ) ਨਿਰੀਖਣ ਕਰਕੇ
(ੲ) ਤਖਸ਼ੀਸ਼ੀ (Diagnosti)
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

10. ਤਖਸ਼ੀਸ਼ੀ ਸਿੱਖਿਆ ਦੀ ਲੋੜ ਭਾਸ਼ਾ ਦੇ ਕਿਹੜੇ ਕੌਸ਼ਲਾਂ ਵਿੱਚ ਪੈਂਦੀ ਹੈ-
(ੳ) ਪੜ੍ਹਨ ਨਾਲ ਸੰਬੰਧਿਤ ਅਸ਼ੁੱਧੀਆਂ ਲਈ।
(ਅ) ਵਿਆਕਰਨ ਨਾਲ ਸੰਬੰਧਿਤ ਅਸ਼ੁੱਧੀਆਂ ਲਈ।
(ੲ) ਵਾਕਾਂ ਨਾਲ ਸੰਬੰਧਿਤ ਅਸ਼ੁੱਧੀਆਂ ਲਈ।
(ਸ) ਉਪਰੋਕਤ ਸਾਰੀਆਂ ਕਿਸਮਾਂ ਦੀਆਂ ਅਸ਼ੁੱਧੀਆਂ ਲਈ
ਸਹੀ ਜਵਾਬ – (ਸ)

11. ਉਪਚਾਰਿਕ ਸਿੱਖਿਆ ਦਾ ਅਰਥ ਹੈ
(ੳ) ਕਮਜ਼ੋਰ ਵਿਦਿਆਰਥੀਆਂ ਦੇ ਅਧਿਆਪਨ-ਲਿਖਣ ਦੇ ਦੋਸ਼ਾਂ ਨੂੰ ਦੂਰ ਕਰਨ ਦੀ ਪ੍ਰੀਕ੍ਰਿਆ
(ਅ) ਬੱਚੇ ਨੂੰ ਮਿਹਤਮੰਦ ਬਣਾਉਣਾ
(ੲ) ਛੁੱਟੀ ਤੋਂ ਪਿੱਛੋਂ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ।
(ਸ) ਉਪਰੋਕਤ ਸਾਰੇ।
ਸਹੀ ਜਵਾਬ – (ੳ)

punjab tet important questions

12. ਤਖਸ਼ੀਸ਼ੀ ਸਿੱਖਿਆ ਲਈ ਨਿਰੀਖਣ, ਪਰੀਖਣ, ਇੰਟਰਵਿਊ ਆਦਿ ਤੋਂ ਬਿਨ੍ਹਾਂ ਕਿਹੜੀ ਆਧੁਨਿਕ ਕਿਸਮ ਦੀ ਵਿਧੀ ਅਪਣਾਈ ਜਾਂਦੀ ਹੈ?
(ੳ) ਨਿਰੀਖਣ ਵਿਧੀ
(ਅ) ਆਪਸੀ ਗੱਲਬਾਤ
(ੲ) ਪ੍ਰੀਖਿਆਵਾਂ
(ਸ) ਯਾਂਤਰਿਕ ਉਪਕਰਨ ਵਿਧੀ
ਸਹੀ ਜਵਾਬ – (ਸ)

13. ਬੱਚੇ ਦੇ ਭਾਸ਼ਾ ਸੰਬੰਧੀ ਅੰਦਰੂਨੀ-ਮੁੱਲਾਂਕਣ ਲਈ ਕਿਹੜੇ ਮੁੱਲਾਂਕਣ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਘਰ ਦਾ ਕੰਮ
(ਅ) ਰੋਜ਼ਾਨਾ ਕਾਰਜ
(ੲ) ਘਰ ਦਾ ਕੰਮ ਤੇ ਰੋਜ਼ਾਨਾ ਕਾਰਜ
(ਸ) ਬੱਚੇ ਦਾ ਸਮੁੱਚਾ ਵਿਵਹਾਰ
ਸਹੀ ਜਵਾਬ – (ੲ)

14. ਲਿਖਣ ਦੀ ਸੁੰਦਰਤਾ ਬੋਧ ਜਿਵੇਂ-ਛੰਦ, ਅਲੰਕਾਰ, ਸ਼ੈਲੀ ਆਦਿ ਦਾ ਮੁੱਲਾਂਕਣ ਕਿਵੇਂ ਹੋ ਸਕਦਾ ਹੈ
(ੳ) ਲਿਖਤੀ ਪ੍ਰੀਖਿਆਵਾਂ ਦੁਆਰਾ।
(ਅ) ਵਸਤੂਨਿਸ਼ਠ ਪ੍ਰੀਖਿਆਵਾਂ ਦੁਆਰਾ
(ੲ) ਨਿਬੰਧਾਤਮਿਕ ਪ੍ਰੀਖਿਆਵਾਂ ਦੁਆਰਾ
(ਸ) ਵਸਤੂਨਿਸ਼ਠ ਅਤੇ ਨਿਬੰਧਾਤਮਿਕ ਪ੍ਰੀਖਿਆਵਾਂ ਦੁਆਰਾ
ਸਹੀ ਜਵਾਬ – (ੲ)

15. ਵਿਦਿਆਰਥੀ ਦੇ ਵਿਆਕਰਨਿਕ ਗਿਆਨ ਦੇ ਮੁੱਲਾਂਕਣ ਲਈ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ?
(ੳ) ਵਸਤੂਨਿਸ਼ਠ ਵਿਧੀ
(ਅ) ਵਿਆਕਰਨ ਦੇ ਵੱਡੇ ਪ੍ਰਸ਼ਨਾਂ ਲਈ ਨਿਬੰਧਾਤਮਕ ਪ੍ਰਸ਼ਨ ਵਿਧੀ
(ੲ) ਛੋਟੇ ਪ੍ਰਸ਼ਨਾਂ ਲਈ ਲਘੂ ਉੱਤਰਾਤਮਿਕ ਪ੍ਰਸ਼ਨ ਵਿਧੀ।
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਸ)

16. ਸੁਲੇਖ ਦੀ ਜਾਂਚ ਕਿਹੜੀ ਭਾਸ਼ਾ ਪ੍ਰੀਖਿਆ ਵਿਧੀ ਦੁਆਰਾ ਹੁੰਦੀ ਹੈ
(ੳ) ਬੋਲ ਲਿਖਤ
(ਅ) ਮੌਖਿਕ ਪ੍ਰੀਖਿਆ
(ੲ) ਵਾਚਨ ਪ੍ਰੀਖਿਆ
(ਸ) ਇਹਨਾਂ ਚੋਂ ਕੋਈ ਨਹੀਂ
ਸਹੀ ਜਵਾਬ – (ੳ)

17. ਵਿਦਿਆਰਥੀਆਂ ਦੀ ਬੋਧ ਸਮਰੱਥਾ ਦੇ ਮੁੱਲਾਂਕਣ ਲਈ ਕਿਹੜੇ ਮੁੱਲਾਂਕਣ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ
(ੳ) ਲਿਖਤੀ ਪ੍ਰੀਖਿਆ
(ਅ) ਮੌਖਿਕ ਤੇ ਵਸਤੂਨਿਸ਼ਠ ਪ੍ਰੀਖਿਆ
(ੲ) ਨਿਬੰਧਾਤਮਕ ਪ੍ਰੀਖਿਆ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

18. ਭਾਸ਼ਾ ਵਿੱਚ ਸ਼ਬਦਾਵਲੀ ਗਿਆਨ ਦੀ ਪ੍ਰੀਖਿਆ ਲਈ ਕਿਹੜੀ ਮੁੱਲਾਂਕਣ ਵਿਧੀ ਦੀ ਵਰਤੋਂ ਹੋਣੀ ਚਾਹੀਦੀ ਹੈ-
(ੳ) ਮੌਖਿਕ ਵਿਧੀ
(ਅ) ਲਘੂ ਉੱਤਰਾਤਮਕ ਪ੍ਰੀਖਿਆ ਵਿਧੀ
(ੲ) ਵਸਤੂਨਿਸ਼ਠ ਪ੍ਰੀਖਿਆ ਵਿਧੀ।
(ਸ) ਮੌਖਿਕ ਤੇ ਵਸਤੂਨਿਸ਼ਠ ਪ੍ਰੀਖਿਆ ਵਿਧੀ।
ਸਹੀ ਜਵਾਬ – (ਸ)

19. ਭਾਸ਼ਾ ਵਾਚਨ ਦੀ ਪ੍ਰੀਖਿਆ ਵਿੱਚ ਕੀ ਸ਼ਾਮਿਲ ਹੋਣਾ ਚਾਹੀਦਾ ਹੈ-
(ੳ) ਲਿਖਤੀ ਕੌਸ਼ਲ
(ਅ) ਉੱਚਿਤ ਗਤੀ ਨਾਲ ਸ਼ੁੱਧ ਵਾਚਨ।
(ੲ) ਸੁਣਨ ਤੇ ਸਮਝਨ ਕੌਸ਼ਲ
(ਸ) ਉਪਰੋਕਤ ਸਾਰੇ ਕੌਸ਼ਲ।
ਸਹੀ ਜਵਾਬ – (ਅ)

punjabi teaching methods important questions

20. ਭਾਸ਼ਾ-ਮੁੱਲਾਕਣ ਦੀ ਪ੍ਰਚਲਿਤ ਵਿਧੀ ਦੀ ਮੁੱਖ ਤਰੁੱਟੀ (ਦੋਸ਼) ਹੈ ਕਿ ਉਹ
(ੳ ਤੇ)) ਵਸਤੂਨਿਸ਼ਠ ਨਹੀਂ
(ਅ) ਵਿਗਿਆਨਿਕ ਨਹੀਂ
(ੲ) ਭਾਸ਼ਾ ਗਿਆਨ ਤਾਂ ਪਰਖਦੀ ਹੈ ਪਰ ਭਾਸ਼ਾ ਕੌਸ਼ਲਾਂ ਦੀ ਪਰਖ ਨਹੀਂ ਕਰਦੀ।
(ਸ) ਉਪਰੋਕਤ ਵਿਚੋਂ ਕਈ ਨਹੀਂ।
ਸਹੀ ਜਵਾਬ – (ੲ)

21. ਭਾਸ਼ਾ ਵਿੱਚ ਵਸਤੂਨਿਸ਼ਠ ਪ੍ਰੀਖਿਆਵਾਂ-
(ੳ) ਕੋਈ ਲਾਭ ਨਹੀਂ
(ਅ) ਬਹੁਤ ਜਟਿਲ ਹੁੰਦੀਆਂ ਹਨ
(ਸ) ਵਸਤੂਨਿਸ਼ਠ ਤੇ ਵਿਸ਼ਵਾਸਯੋਗ ਹੁੰਦੀਆਂ ਹਨ।
(ੲ) ਬੱਚੇ ਦਾ ਉਚਾਰਨ ਸੁਧਾਰਦੀਆਂ ਹਨ।
ਸਹੀ ਜਵਾਬ – (ਸ)

22. ਨਿਬੰਧਾਤਮਿਕ ਪ੍ਰੀਖਿਆਵਾਂ ਦੁਆਰਾ ਬੱਚੇ ਵਿੱਚ
(ੳ) ਵਾਚਨ ਸ਼ਕਤੀ ਵਿਕਸਿਤ ਹੁੰਦੀ ਹੈ।
(ਅ) ਚੰਗੇ ਬੁਲਾਰੇ ਦੇ ਗੁਣ ਪੈਦਾ ਹੁੰਦੇ ਹਨ।
(ੲ) ਚੰਗੇ ਨੇਤਾ ਦੇ ਗੁਣ ਪੈਦਾ ਹੁੰਦੇ ਹਨ।
(ਸ) ਉਪਰੋਕਤ ਕੋਈ ਨਹੀਂ।
ਸਹੀ ਜਵਾਬ – (ਸ)

23. ਨਿਬੰਧਾਤਮਿਕ ਪ੍ਰੀਖਿਆਵਾਂ ਪੂਰੀ ਤਰ੍ਹਾਂ ਪ੍ਰਮਾਣਿਕ ਨਹੀਂ ਹੁੰਦੀਆਂ ਕਿਉਂਕਿ-
(ੳ) ਇਸ ਵਿੱਚ ਵਸਤੂਨਿਸ਼ਠਤਾ ਦੀ ਘਾਟ ਹੁੰਦੀ ਹੈ।
(ਅ) ਇਹ ਵਿਸ਼ਵਾਸਯੋਗ ਨਹੀਂ ਹਨ।
(ੲ) ਇਸ ਨਾਲ ਵਿਦਿਆਰਥੀਆਂ ਦੇ ਦਿਮਾਗ ਤੇ ਬੁਰਾ ਅਸਰ ਪੈਂਦਾ ਹੈ।
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਸ)

24. ਨਿਬੰਧਾਤਮਕ ਪ੍ਰੀਖਿਆ ਦੁਆਰਾ ਭਾਸ਼ਾ ਦੀ ਕਿਹੜੀ ਯੋਗਤਾ ਪੁਰਖੀ ਜਾਂਦੀ ਹੈ।
(ੳ) ਉਚਾਰਨ ਯੋਗਤਾ
(ਅ) ਵਾਚਨ ਯੋਗਤਾ
(ੲ) ਉੱਚੀ ਵਾਚਨ ਯੋਗਤਾ
(ਸ) ਲਿਖਤ ਭਾਸ਼ਾ ਵਿੱਚ ਵਿਚਾਰ ਪ੍ਰਗਟਆ ਕਰਨ ਦੀ ਯੋਗਤਾ
ਸਹੀ ਜਵਾਬ – (ਸ)

25. ਲਿਖਤੀ ਪ੍ਰੀਖਿਆਵਾਂ ਦੁਆਰਾ ਭਾਸ਼ਾ ਦੇ ਕਿਹੜੇ ਕੌਸ਼ਲਾਂ ਦਾ ਮੁੱਲਾਕਣ ਹੁੰਦਾ ਹੈ
(ੳ) ਸੁਣਨ ਤੇ ਸਮਝਣ ਕੌਸ਼ਲ ਦਾ
(ਅ) ਉਚਾਰਨ ਕੋਸ਼ਲਾਂ ਦਾ
(ੲ) ਭਾਸ਼ਾ ਦੇ ਤੌਰ ਅਤੇ ਸਾਹਿਤ ਦੇ ਵੱਖ-ਵੱਖ ਰੂਪਾਂ ਦਾ
(ਸ) ਉਪਰੋਕਤ ਸਾਰੇ ਕੌਸ਼ਲਾਂ ਦਾ
ਸਹੀ ਜਵਾਬ – (ਸ)

26. ਮੁੱਲਾਂਕਣ ਤੇ ਪ੍ਰੀਖਿਆ-
(ੳ) ਕੋਈ ਅੰਤਰ ਨਹੀਂ
(ਅ) ਮੁੱਲਾਂਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਤੇ ਵਿਸ਼ਾਲ ਹੈ
(ੲ) ਪ੍ਰੀਖਿਆ ਵਿੱਚ ਹੀ ਮੁੱਲਾਂਕਣ ਹੁੰਦਾ ਹੈ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

punjabi teaching methods MCQ

27. ਭਾਸ਼ਾ ਦੇ ਸੁਣਨ, ਬੋਲਣ, ਉਚਾਰਨ ਤੇ ਪੜ੍ਹਨ ਕੌਸ਼ਲਾਂ ਦੀ ਜਾਂਚ ਲਈ ਮੁੱਲਾਂਕਣ ਦੀ ਕਿਹੜੀ ਵਿਧੀ ਵਰਤੀ ਜਾਂਦੀ ਹੈ
(ੳ) ਵਸਤੂਨਿਸ਼ਠ ਪ੍ਰੀਖਿਆ ਵਿਧੀ
(ਅ) ਮੌਖਿਕ ਪ੍ਰੀਖਿਆ ਵਿਧੀ
(ੲ) ਨਿਬੰਧਾਤਮਿਕ ਪ੍ਰੀਖਿਆ ਵਿਧੀ
(ਸ) ਉਪਰੋਕਤ ਸਾਰੀਆਂ ਵਿਧੀਆਂ
ਸਹੀ ਜਵਾਬ – (ਅ)

28. ਦੈਨਿਕ ਯੋਜਨਾ ਵਿੱਚ ਕਿਹੜਾ ਤੱਤ ਸ਼ਾਮਿਲ ਨਹੀ ਹੈ?
(ੳ) ਵਾਰਸਿਕ ਪਾਠ ਯੋਜਨਾ
(ਅ) ਸੰਖੇਪ ਪਾਠ-ਯੋਜਨਾ
(ੲ) ਸੂਖਮ ਪਾਠ-ਯੋਜਨਾ
(ਸ) ਦੀਰਘ ਪਾਠ-ਯੋਜਨਾ
ਸਹੀ ਜਵਾਬ – (ੳ)

29. ਕਿਹੜੀ ਵਿਆਕਰਨ ਵਿੱਚ ਸਿਧਾਂਤਾਂ ਨਿਯਮਾਂ ਜਾਂ ਸੰਰਚਨਾਵਾਂ ਨੂੰ ਰੱਟਾ ਲਗਾ ਕੇ ਯਾਦ ਕਰਵਾਇਆ ਜਾਂਦਾ ਹੈ
(ੳ) ਸਿਧਾਂਤਕ ਵਿਆਕਰਨ
(ਅ) ਵਿਵਹਾਰਿਕ ਵਿਆਕਰਨ
(ੲ) ਪ੍ਰਾਸੰਗਿਕ ਵਿਆਕਰਨ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ
ਸਹੀ ਜਵਾਬ – (ੳ)

30. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ?
(ੳ) ਮੂਲਾਂਕਣ ਦਾ ਖੇਤਰ ਵਿਸ਼ਾਲ ਹੈ
(ਅ) ਪ੍ਰੀਖਿਆ ਵਿੱਚ ਬੱਚੇ ਨੂੰ ਜਮਾਤ ਦੇ ਅੱਗੇ ਪੱਧਰ ਵੱਲ ਲੈ ਜਾਣਾ ਹੁੰਦਾ ਹੈ
(ੲ) ਪ੍ਰੀਖਿਆ ਵਿੱਚ ਵਿਦਿਆਰਥੀ ਦੇ ਹਰੇਕ ਪੱਖ ਦੀ ਜਾਂਚ ਕੀਤੀ ਜਾਂਦੀ ਹੈ
(ਸ) ਉਪਰੋਕਤ ਸਾਰੇ ਗਲਤ ਹਨ।
ਸਹੀ ਜਵਾਬ – (ੲ)

Read Now

punjabi teaching methods MCQ 1Read Now
punjabi teaching methods MCQ 2Read Now
punjabi teaching methods MCQ 3Read Now
punjabi teaching methods MCQ 4Read Now
punjabi teaching methods MCQ 5Read Now
punjabi teaching methods MCQ 6Read Now
punjabi teaching methods MCQ 7Read Now
punjabi teaching methods MCQ 8Read Now
punjabi teaching methods MCQ 9Read Now
punjabi teaching methods MCQ 10Read Now

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw
punjabi teaching methods MCQ 2

3 thoughts on “punjabi teaching methods MCQ 2”

Leave a Reply