punjabi teaching methods MCQ 6 : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( punjabi teaching methods MCQ 6 ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ| punjabi teaching methods MCQ 6
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।
Contents
punjabi teaching methods MCQ 6
1. ਤੁਹਾਡੀ ਸ਼੍ਰੇਣੀ ਦਾ ਇੱਕ ਵਿਦਿਆਰਥੀ ਸਕੂਲ ਵਿਚ ਹੋਣ ਵਾਲੀ ਹਰੇਕ ਕ੍ਰਿਆ ਬਾਰੇ ਜਾਣਨ ਲਈ ਉਤਸੁਕ ਰਹਿੰਦਾ ਹੈ। ਤੁਹਾਡੀ ਰਾਇ ਉਸ ਬਾਰੇ ਕੀ ਹੋਵੇਗੀ?
(ੳ) ਉਹ ਇੱਕ ਪਛੜਿਆ ਵਿਦਿਆਰਥੀ ਹੈ
(ਅ) ਉਹ ਇੱਕ ਸਿਰਜਨਸ਼ੀਲ ਵਿਦਿਆਰਥੀ ਹੈ
(ੲ) ਉਸਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)
2. ਹੇਠ ਲਿਖਿਆ ਵਿੱਚੋਂ ਕਿਹੜਾ ਗੁਣ ਬੱਚੇ ਦਾ ਗੁਣ ਨਹੀਂ ਹੈ?
(ੳ) ਵਿਸ਼ਾਲ ਸ਼ਬਦ ਭੰਡਾਰ
(ਅ) ਸੁਸਤ ਮਾਨਸਿਕ ਪ੍ਰਕਿਰਿਆ
(ੲ) ਸਧਾਰਨ ਗਿਆਨ ਵਿੱਚ ਉੱਤਮਤਾ
(ਸ) ਰੋਜਾਨਾ ਕਾਰਜਾਂ ਵਿੱਚ ਵਿਭਿੰਨਤਾ
ਸਹੀ ਜਵਾਬ – (ਅ)
3. ਮੌਲਿਕਤਾ ਦਾ ਗੁਣ ਹੇਠ ਲਿਖੇ ਕਿਨ੍ਹਾਂ ਬੱਚਿਆਂ ਵਿੱਚ ਮੌਜੂਦ ਹੁੰਦਾ ਹੈ?
(ੳ) ਜੋ ਬੱਚੇ ਫ਼ਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ
(ਅ) ਜੋ ਬੱਚੇ ਅਮੀਰ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ
(ੲ) ਜੋ ਬੱਚੇ ਪ੍ਰਤਿਭਾਸ਼ੀਲ ਹੁੰਦੇ ਹਨ
(ਸ) ਜੋ ਬੱਚੇ ਸਿਰਜਨਲ ਦਾ ਗੁਣ ਰੱਖਦੇ ਹਨ
ਸਹੀ ਜਵਾਬ – (ਸ)
4. ਤੁਹਾਡੀ ਸ਼੍ਰੇਣੀ ਵਿੱਚ ਇਕ ਵਿਦਿਆਰਥੀ ਨਸ਼ਾ ਕਰਕੇ ਆਉਂਦਾ ਹੈ। ਤੁਸੀ ਇਸ ਲਈ ਕਿਸ ਨੂੰ ਜਿੰਮੇਵਾਰ ਮੰਨੋਗੇ?
(ੳ) ਉਸ ਦੀ ਅੰਤਰੀ ਇੱਛਾ
(ਅ) ਉਸਦਾ ਮਾਨਸਿਕ ਵਾਤਾਵਰਨ
(ੲ) ਸ਼੍ਰੇਣੀ ਵਿੱਚ ਵੱਖਰੇ ਦਿਖਾਉਣ ਦਾ ਢੰਗ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)
5. ਭਾਸ਼ਾ ਸਿੱਖਣ ਦਾ ਸਭ ਤੋਂ ਢੁੱਕਵਾਂ ਸਾਧਨ ਕਿਹੜਾ ਹੈ?
(ੳ) ਸਮਝਣਾ
(ਅ) ਲਿਖਣਾ
(ੲ) ਪੜ੍ਹਨਾ
(ਸ) ਅਨੁਕਰਨ ਕਰਨਾ
ਸਹੀ ਜਵਾਬ – (ਸ)
6. ” ਲਿਖਣਾ, ਪੜ੍ਹਨ ਤੋਂ ਪਹਿਲਾਂ ਸਿੱਖਣਾ ਚਾਹੀਦਾ ਹੈ।” ਇਹ ਵਿਚਾਰ ਕਿਸ ਵਿਦਵਾਨ ਦਾ ਹੈ?
(ੳ) ਡਾਲਟਨ
(ਅ) ਮਾਂਟੇਸਰੀ ਮੈਡਮ
(ੲ) ਫਰੋਬਲ
(ਸ) ਟੈਗੋਰ
ਸਹੀ ਜਵਾਬ – (ਅ)
7. ਭਾਸ਼ਾ ਦਾ ਮੁੱਲਾਂਕਣ ਹੋਣਾ ਚਾਹੀਦਾ ਹੈ?
(ੳ) ਸਾਲ ਬਾਅਦ
(ਅ) ਛੇ ਮਹੀਨੇ ਪਿੱਛੋਂ
(ੲ) ਸਮੇਂ-ਸਮੇਂ ਤੇ
(ਸ) ਕਦੇ-ਕਦੇ
ਸਹੀ ਜਵਾਬ – (ੲ)
8. ਮੁੱਲਾਂਕਣ ਦਾ ਉਦੇਸ਼ ਇਹ ਪਤਾ ਕਰਨਾ ਹੁੰਦਾ ਕਿ ਵਿਦਿਆਰਥੀ ਨੇ-
(ੳ) ਕੀ ਸਿੱਖਿਆ ਹੈ
(ਅ) ਕਿਵੇਂ ਸਿੱਖ ਰਿਹਾ ਹੈ
(ੲ) ਹੋਰ ਕਿਵੇਂ ਸਿਖਾਉਣ ਦੀ ਲੋੜ ਹੈ
(ਸ) ਉਪਰੋਕਤ ਸਾਰਾ ਕੁਝ
ਸਹੀ ਜਵਾਬ – (ੳ)
सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ
9. ਭਾਸ਼ਾ ਦਾ ਮੁੱਲਾਂਕਣ ਕਰਨਾ ਚਾਹੀਦਾ ਹੈ?
(ੳ) ਛੋਟੇ ਪ੍ਰਸ਼ਨਾਂ ਰਾਹੀ
(ਅ) ਜ਼ੁਬਾਨੀ
(ੲ) ਵੱਡੇ ਪ੍ਰਸ਼ਨਾ ਰਾਹੀਂ
(ਸ) ਸਾਰੇ ਤਰੀਕਿਆਂ ਰਾਹੀਂ
ਸਹੀ ਜਵਾਬ – (ੳ)
10. ਨਵੀਂ ਕੌਮੀ ਸਿੱਖਿਆ ਨੀਤੀ ਅਨੁਸਾਰ ਸਲਾਨਾ ਪ੍ਰੀਖਿਆਵਾ ਨੂੰ ਕਿੰਨੇ ਪ੍ਰਤੀਸ਼ਤ ਦਿੱਤੀ ਜਾਵੇ।
(ੳ) 30?
(ਅ) 50?
(ੲ) 70?
(ਸ) 100?
ਸਹੀ ਜਵਾਬ – (ਸ)
11. ਅਧਿਆਪਕ ਬੱਚਿਆਂ ਨੂੰ ਨਵੇਂ ਪਾਠ ਨਾਲ ਜਾਣ-ਪਛਾਣ ਕਿਵੇਂ ਕਰਾਉਂਦਾ ਹੈ?
ੳ) ਸੂਚਨਾ ਦੁਆਰਾ
(ਅ) ਪ੍ਰਸਤਾਵਨਾ ਦੁਆਰਾ
(ੲ) ਵਾਕ ਦੁਆਰਾ
(ਸ) ਸ਼ਬਦ ਦੁਆਰਾ
ਸਹੀ ਜਵਾਬ – (ਅ)
12. ਪੰਜਾਬੀ ਭਾਸ਼ਾ ਦਾ ਪੜ੍ਹਨਾ-ਲਿਖਣਾ ਕਿਸ ਤੋਂ ਸੁਰੂ ਕਰਨਾ ਚਾਹੀਦਾ ਹੀਦਾ ਹੈ
(ੳ) ਅੱਖਰਾਂ ਤੋਂ
(ਅ) ਸ਼ਬਦਾਂ ਤੋਂ
(ੲ) ਵਾਕਾਂ ਤੋਂ
(ਸ) ਉਪਰੋਕਤ ਸਾਰਿਆ ਤੋਂ
ਸਹੀ ਜਵਾਬ – (ੳ)
13. ਹੇਠ ਲਿਖਿਆਂ ਵਿੱਚੋਂ ਕਿਹੜਾ ਅਧਿਆਪਨ ਸਾਧਨ ਦ੍ਰਿਸ਼ ਸਾਧਨ ਨਹੀਂ ਹੈ?
(ੳ) ਬਲੈਕ ਬੋਰਡ
(ਅ) ਟੈਲੀਵਿਜ਼ਨ
(ੲ) ਕੰਪਿਊਟਰ
(ਸ) ਰੇਡੀਓ
ਸਹੀ ਜਵਾਬ – (ਸ)
14. ਦ੍ਰਿਸ਼ ਸਹਾਇਕ ਸਮੱਗਰੀ ਦੀ ਵਰਤੋਂ ਕਿਸ ਲਈ ਹੁੰਦੀ ਹੈ?
(ੳ) ਸੁੱਧ ਲਿਖਣ ਲਈ
(ਅ) ਸੁੱਧ ਬੋਲਣ ਲਈ
(ੲ) ਸ਼ੁੱਧ ਪੜ੍ਹਨ ਲਈ
(ਸ) ਉਪਰੋਕਤ ਸਾਰੇ ਰਾਹੀਂ
ਸਹੀ ਜਵਾਬ – (ਸ)
15. ਜਿਨ੍ਹਾਂ ਖੇਡਾਂ ਵਿੱਚ ਬੱਚਾ ਆਪਣੇ-ਆਪ ਕੁੱਝ ਬਣਾਉਦਾ ਹੈ, ਉਨ੍ਹਾਂ ਖੇਡਾਂ ਨੂੰ ਕੀ ਕਿਹਾ ਜਾਂਦਾ ਹੈ?
(ੳ) ਕਾਲਪਨਿਕ ਖੇਡਾ
(ਅ) ਗੈਰ-ਰਚਨਾਤਮਿਕ
(ਏ) ਰਚਨਾਤਮਿਕ ਖੇਡਾਂ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਏ)
16. ਸਕੂਲ ਵਿੱਚ ‘ ਇਨਾਮ ’ ਮਿਲਣ ਦੇ ਲਾਭ ਹਨ?
(ੳ) ਮਨੋਬਲ ਵਿੱਚ ਵਾਧਾ
(ਅ) ਉਤਸ਼ਾਹ ਵਿੱਚ ਵਾਧਾ
(ੲ) ਆਨੰਦ ਦੀ ਪ੍ਰਾਪਤੀ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)
17. ਪ੍ਰਭਾਵਸ਼ਾਲੀ ਸਿੱਖਣਾ ਕਦੋਂ ਵਾਪਰਦਾ ਹੈ?
(ੳ) ਜਦੋਂ ਵਿਦਿਆਰਥੀ ਅੰਤਰ ਕਿਰਿਆ ਕਰਦੇ ਹਨ
(ਅ) ਜਦੋਂ ਵਿਦਿਆਰਥੀ ਚੁੱਪ ਬੈਠੇ ਹੁੰਦੇ ਹਨ
(ੲ) ਜਦੋਂ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਕਰਦੇ ਹਨ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)
18. ਕਵਿਤਾ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ?
(ੳ) ਭਾਸ਼ਾ ਦੀ ਅਨੁਭੂਤੀ ਕਰਾਉਣਾ
(ਅ) ਭਾਵਾਂ ਦੀ ਅਨੁਭੂਤੀ ਕਰਾਉਣਾ
(ੲ) ਮਨੋਰੰਜਨ ਦੀ ਅਨੁਭੂਤੀ ਕਰਾਉਣਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)
Punjabi grammar important questions
19. ਭਾਸ਼ਾ ਸਿੱਖਿਆ ਵਿੱਚ ਸਭ ਤੋਂ ਮਹੱਤਵਪੂਰਨ ਸਿਧਾਂਤ ਕਿਹੜਾ ਹੈ?
(ੳ) ਚੋਣ ਦਾ ਸਿਧਾਂਤ
(ਅ) ਲਿਖਣ ਦਾ ਸਿਧਾਂਤ
(ੲ) ਦੁਹਰਾਈ ਦਾ ਸਿਧਾਂਤ
(ਸ) ਗੱਲਬਾਤ ਦਾ ਸਿਧਾਂਤ
ਸਹੀ ਜਵਾਬ – (ੲ)
20. ਪ੍ਰਾਥਮਿਕ ਪੱਧਰ ਤੇ ਤੁਸੀ ਕਿਸ ਤਰ੍ਹਾਂ ਦੇ ਬਾਲ ਸਾਹਿਤ ਨੂੰ ਵਧੀਆ ਮੰਨਦੇ ਹੋ?
(ੳ) ਅਜਿਹਾ ਸਾਹਿਤ ਜਿਸ ਵਿੱਚ ਸਿਰਖ਼ ਕਵਿਤਾਵਾਂ ਹੋਣ
(ਅ) ਅਜਿਹਾ ਸਾਹਿਤ ਜਿਸ ਵਿੱਚ ਸਿਰਖ ਕਹਾਣੀਆਂ ਹੋਣ
(ੲ) ਅਜਿਹਾ ਸਾਹਿਤ ਜਿਸ ਵਿੱਚ ਸ਼ਬਦਾਂ ਤੇ ਘਟਨਾਵਾ ਨੂੰ ਦੁਹਰਾਇਆ ਗਿਆ ਹੋਵੇ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)
21. ਹੇਠ ਲਿਖਿਆ ਵਿੱਚੋਂ ਕਿਹੜੀਆਂ ਕਿਰਿਆਵਾਂ ਨਾਲੋਂ-ਨਾਲ ਚੱਲਦੀਆਂ ਹਨ?
(ੳ) ਸੁਣਨਾ-ਬੋਲਣਾ
(ਅ) ਪੜ੍ਹਨ-ਸੁਣਨਾ
(ੲ) ਲਿਖਣਾ-ਸੁਣਨਾ
(ਸ) ਉਪਰੋਕਤ ਸਾਰੇ
ਸਹੀ ਜਵਾਬ – (ੳ)
22. ਭਾਸ਼ਾ ਪ੍ਰਵਾਹ ਨੂੰ ਨਿਪੁੰਨ ਬਣਾਉਣ ਲਈ ਸਭ ਤੋਂ ਵੱਧ ਭੂਮਿਕਾ ਕਿਸਦੀ ਹੁੰਦੀ ਹੈ?
(ੳ) ਸੁਣਨ ਦੀ
(ਅ) ਬੋਲਣ ਦੀ
(ੲ) ਸਮਝਣ ਦੀ
(ਸ) ਪੜ੍ਹਨ ਦੀ
ਸਹੀ ਜਵਾਬ – (ਅ)
23. ਹੇਠ ਲਿਖਿਆਂ ਵਿੱਚੋ ਕਿਹੜੀ ਬੋਲਣਾ ਕੌਸਲ ਦੀ ਵਿਧੀ ਨਹੀਂ ਹੈ?
(ੳ) ਵਿਚਾਰ-ਵਟਾਂਦਰਾ
(ਅ) ਭਾਸ਼ਣ
(ੲ) ਵਾਰਤਾਲਾਪ
(ਸ) ਖੇਡ-ਕੁਦ
ਸਹੀ ਜਵਾਬ – (ਸ)
24. ਬੱਚਿਆਂ ਦੇ ਲੇਖਣ ਕੌਸਲਾਂ ਦਾ ਮੁਲਾਂਕਣ ਕਰਨ ਲਈ ਕਿਹੜੀ ਵਿਧੀ ਸ੍ਰੇਸ਼ਟ ਹੋ ਸਕਦੀ ਹੈ?
(ੳ) ਆਪਣੇ ਅਨੁਭਵਾਂ ਨੂੰ ਲਿਖਣਾ
(ਅ) ਸੁੰਦਰ ਲਿਖਾਈ ਦਾ ਅਭਿਆਸ
(ੲ) ਲਿਖ ਕੇ ਪ੍ਰਸ਼ਨਾਂ ਦੇ ਉੱਤਰ ਦੇਣਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)
25. ਵਿਆਕਰਨ ਪੜ੍ਹਾਉਣ ਦੀਆਂ ਵਿਧੀਆਂ ਵਿੱਚ ਸ਼ਾਮਿਲ ਨਹੀਂ
(ੳ) ਨਿਗਮਨ ਵਿਧੀ
(ਅ) ਆਗਮਨ ਵਿਧੀ
(ੲ) ਪ੍ਰਤੱਖ ਵਿਧੀ
(ਸ) ਪ੍ਰਸੰਗ ਵਿਧੀ
ਸਹੀ ਜਵਾਬ – (ਸ)
reet teaching methods important questions
26. ਨਿਗਮਨ ਵਿਧੀ ਵਿਚ ਸੂਤਰ ਪ੍ਰਯੋਗ ਕੀਤਾ ਜਾਂਦਾ ਹੈ?
(ੳ) ਸਾਧਾਰਨ ਤੋਂ ਵਿਸ਼ੇਸ਼
(ਅ) ਵਿਸ਼ੇਸ਼ ਤੋਂ ਸਾਧਾਰਨ
(ੲ) ਸਰਲ ਤੋਂ ਕਠਿਨ
(ਸ) ਉਚਾਈ ਤੋਂ ਨਿਵਾਈ
ਸਹੀ ਜਵਾਬ – (ੳ)
27. ਨਿਗਮਨ ਵਿਧੀ ਕਿੰਨੇ ਪ੍ਰਕਾਰ ਦੀ ਹੈ?
(ੳ) (2)
(ਅ) (3)
(ੲ) (4)
(ਸ) (5)
ਸਹੀ ਜਵਾਬ – (ੳ)
28. ਆਗਮਨ ਵਿਧੀ ਦੀਆਂ ਉਧੀਆਂ ਹਨ?
(ੳ), ਸੂਤਰ ਪ੍ਰਣਾਲੀ
(ਅ) ਪਾਠ-ਪੁਸਤਕ ਪ੍ਰਣਾਲੀ
(ੲ) ਪ੍ਰਯੋਗ ਵਿਧੀ, ਸਹਿਯੋਗ ਵਿਧੀ
(ਸ) ਸੂਤਰ ਪ੍ਰਣਾਲੀ ਅਤੇ ਸਹਿਸੰਬੰਧ ਵਿਧੀ
ਸਹੀ ਜਵਾਬ – (ੲ)
29. ਅਧਿਆਪਨ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ?
(ੳ) ਬਾਲ ਕੇਂਦਰਤ
(ਅ) ਅਧਿਆਪਕ ਕੇਂਦਰਤ
(ੲ) ਪੁਸਤਕ ਕੇਂਦਰਤ
(ਸ) ਸਕੂਲ ਕੇਂਦਰਤ
ਸਹੀ ਜਵਾਬ – (ੳ)
30. ਪ੍ਰੋਜੈਕਟ ਵਿਧੀ, ਪੁਸਤਕ ਆਲੋਚਨਾ ਕਿਸ ਪੜ੍ਹਾਈ ਵਿੱਚ ਆਉਂਦੇ ਹਨ?
(ੳ) ਸੂਖਮ
(ਅ) ਸਥੂਲ
(ੲ) ਦੋਵੇਂ
(ਸ) ਕੋਈ ਨਹੀਂ।
ਸਹੀ ਜਵਾਬ – (ਅ)
Read Now
punjabi teaching methods MCQ 1 | Read Now |
punjabi teaching methods MCQ 2 | Read Now |
punjabi teaching methods MCQ 3 | Read Now |
punjabi teaching methods MCQ 4 | Read Now |
punjabi teaching methods MCQ 5 | Read Now |
punjabi teaching methods MCQ 6 | Read Now |
punjabi teaching methods MCQ 7 | Read Now |
punjabi teaching methods MCQ 8 | Read Now |
punjabi teaching methods MCQ 9 | Read Now |
punjabi teaching methods MCQ 10 | Read Now |
1 thought on “punjabi teaching methods MCQ 6”