punjabi grammar MCQ 22 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 22 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi grammar MCQ 22

1. ਜਿਹੜੇ ਸ਼ਬਦ ਕਿਸੇ ਮਨੁੱਖ, ਵਸਤੂ ਜਾਂ ਸਥਾਨ ਦੇ ਨਾਵਾਂ ਦਾ ਬੋਧ ਕਰਾਉਣ, ਉਨ੍ਹਾਂ ਨੂੰ ਕੀ ਕਹਿੰਦੇ ਹਨ?
(ੳ) ਵਿਸ਼ੇਸ਼ਣ
(ਅ) ਨਾਂਵ
(ੲ) ਪੜਨਾਂਵ
(ਸ) ਵਸਤੂ
ਸਹੀ ਜਵਾਬ – (ਅ)

2. ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ੳ) ਚਾਰ
(ਅ) ਅੱਠ
(ੲ) ਪੰਜ
(ਸ) ਛੇ
ਸਹੀ ਜਵਾਬ – (ੲ)

3. ਜਿਹੜੇ ਸ਼ਬਦ ਖਾਸ-ਖਾਸ ਚੀਜ਼ਾਂ ਲਈ ਵਰਤੇ ਜਾਂਦੇ ਹਨ, ਉਹ ਕਿਹੜੇ ਨਾਂਵ ਹੁੰਦੇ ਹਨ?
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਵਸਤ ਵਾਚਕ ਨਾਂਵ
(ਸ) ਭਾਵ ਵਾਚਕ ਨਾਂਵ
ਸਹੀ ਜਵਾਬ – (ਅ)

4. ਜਿਹੜੇ ਸ਼ਬਦ ਗਿਣਨ ਯੋਗ ਚੀਜਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਹਿੰਦੇ ਹਨ?
(ੳ) ਵਸਤ ਵਾਚਕ ਨਾਂਵ
(ਅ) ਇਕੱਠ ਵਾਚਕ ਨਾਂਵ
(ੲ) ਆਮ ਨਾਂਵ
(ਸ) ਭਾਵ ਵਾਚਕ ਨਾਂਵ
ਸਹੀ ਜਵਾਬ – (ਅ)

5. ਜਿਹੜੇ ਸ਼ਬਦ ਤੋਲੀਆਂ ਜਾ ਗਿਣੀਆਂ ਜਾ ਸਕਣ ਵਾਲੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਹਿੰਦੇ ਹਨ?
(ੳ) ਵਸਤ ਵਾਚਕ ਨਾਂਵ
(ਅ) ਆਮ ਨਾਂਵ
(ੲ) ਭਾਵ ਵਾਚਕ ਨਾਂਵ
(ਸ) ਖਾਸ ਨਾਂਵ
ਸਹੀ ਜਵਾਬ – (ੳ)

6. ਜਿਹੜੀਆਂ ਚੀਜ਼ਾ ਨਾ ਵੇਖੀਆਂ ਜਾ ਸਕਣ, ਨਾ ਫੜੀਆਂ ਜਾ ਸਕਣ, ਕੇਵਲ ਮਹਿਸੂਸ ਹੀ ਕੀਤੀਆ ਜਾ ਸਕਣ, ਉਨ੍ਹਾਂ ਨੂੰ ਕੀ ਕਹਿੰਦੇ ਹਨ।
(ੳ) ਆਮ ਨਾਵ
(ਅ) ਇਕੱਠ ਵਾਚਕ ਨਾਵ
(ੲ) ਵਸਤ ਵਾਚਕ ਨਾਂਵ
(ਸ) ਭਾਵ ਵਾਚਕ ਨਾਂਵ
ਸਹੀ ਜਵਾਬ – (ਸ)

7. ਖਾਸ ਨਾਂਵ ਸ਼ਬਦ ਚੁਣੋ:
(ੳ) ਮਿਠਾਸ, ਕੁੜੱਤਣ
(ਅ) ਹਰਿਮੰਦਰ ਸਾਹਿਬ, ਤਾਜ ਮਹੱਲ
(ੲ) ਹੌਲਾ, ਭਾਰਾ
(ਸ) ਪਹਾੜ, ਕੁਰਸੀ
ਸਹੀ ਜਵਾਬ – (ਅ)

8. ਵਸਤ ਵਾਚਕ ਨਾਂਵ ਚੁਣੋ:
(ੳ) ਦੁੱਧ, ਤੇਲ, ਪਾਣੀ
(ਅ) ਸੈਨਾ, ਸਭਾ, ਇੱਜੜ
(ੲ) ਸੱਚ, ਝੂਠ, ਦੁੱਖ
(ੲ) ਰਾਮ, ਸ਼ਾਮ, ਮੋਹਨ
ਸਹੀ ਜਵਾਬ – (ੳ)

9. ਇਕੱਠ ਵਾਚਕ ਨਾਵ ਚੁਣੋ:
(ੳ) ਕੁਰਸੀ, ਮੇਜ, ਮੰਜਾ
(ਅ) ਕਾਪੀ, ਪੈਨ, ਸਿਆਹੀ
(ੲ) ਟੀਮ, ਜਥਾ, ਜਮਾਤ
(ਸ) ਪੈਂਟ, ਕਮੀਜ਼, ਪੱਗ
ਸਹੀ ਜਵਾਬ – (ੲ)

10. ਆਮ/ ਜਾਤੀ ਵਾਚਕ ਨਾਂਵ ਸ਼ਬਦ ਚੁਣੋ:
(ੳ) ਗੁਮੀ
(ਅ) ਤੇਲ
(ੲ) ਸੋਨਾ
(ਸ) ਵਿਦਿਆਰਥੀ
ਸਹੀ ਜਵਾਬ – (ਸ)

11. ਭਾਵ ਵਾਚਕ ਨਾਂਵ ਚੁਣੋ:
(ੳ) ਗਰਮੀ, ਖੁਸ਼ੀ, ਬੁਢਾਪਾ
(ਅ) ਸਕੂਲ, ਮਕਾਨ
(ੲ) ਅਸੀਂ, ਤੁਸੀ
(ਸ) ਸੈਨਾ, ਜਲੂਸ
ਸਹੀ ਜਵਾਬ – (ੳ)

punjabi grammar important questions

12. ਕੁਰਸੀ, ਮੇਜ਼, ਤਨਵੀਰ, ਚੰਡੀਗੜ੍ਹ ਕੀ ਹਨ?
(ੳ) ਪੜਨਾਵ
(ਅ) ਕਿਰਿਆ
(ੲ) ਨਾਂਵ
(ੲ) ਵਿਸ਼ੇਸ਼ਣ
ਸਹੀ ਜਵਾਬ – (ੲ)

13. ਆਮ ਨਾਂਵ ਚੁਣੋ
(ੳ) ਸਕੂਲ
(ਅ) ਟੀਪੂ ਸੁਲਤਾਨ
(ਅ) ਕਲਪਨਾ
(ੲ) ਸਭਾ
ਸਹੀ ਜਵਾਬ – (ੳ)

14. ਜਥਾ, ਫ਼ੌਜ਼, ਟੀਮ ਕਿਹੜੇ ਨਾਂਵ ਹਨ?
(ੳ) ਖਾਸ ਨਾਂਵ
(ਅ) ਭਾਵ ਵਾਚਨ ਨਾਂਵ
(ੲ) ਇਕੱਠਵਾਚਕ
(ਸ) ਆਮ ਨਾਂਵ
ਸਹੀ ਜਵਾਬ – (ੲ)

ਲਕੀਰੇ ਸ਼ਬਦ ਦੇ ਨਾਵਾਂ ਦੀਆਂ ਕਿਸਮਾਂ ਦੱਸੋ:
15. ਨਵਨਿੰਦਰ ਬਹੁਤ ਉਦਾਸ ਹੈ।
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਭਾਵ ਵਾਚਕ ਨਾਂਵ
(ਸ) ਇਕੱਠ ਵਾਚਕ ਨਾਂਵ
ਸਹੀ ਜਵਾਬ – (ੲ)

16.ਖਰਲੀਆਂ ਬਹੁਤ ਵਧੀਆ ਪਿੰਡ ਹੈ।
(ੳ) ਆਮ ਨਾਂਵ
(ਅ) ਖਾਸ ਨਾਂਵ
(ਸ) ਇਕੱਠ ਵਾਚਕ ਨਾਂਵ
(ੲ) ਵਸਤ ਵਾਚਕ ਨਾਂਵ
ਸਹੀ ਜਵਾਬ – (ਅ)

17. ਅੱਜ ਕੱਲ ਸੋਨਾ ਬਹੁਤ ਮਹਿੰਗਾ ਹੈ।
(ੳ) ਆਮ ਨਾਂਵ
(ਅ) ਵਸਤ ਵਾਚਕ ਨਾਂਵ
(ੲ) ਭਾਵ ਵਾਚਕ ਨਾਂਵ
(ਸ) ਖਾਸ ਨਾਂਵ
ਸਹੀ ਜਵਾਬ – (ਅ)

18. ਅੱਜ ਕੱਲ ਤ੍ਰਿੰਞਣਾਂ ਦੀ ਰੌਣਕ ਅਲੌਪ ਹੋ ਗਈ ਹੈ।
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਵਸਤ ਵਾਚਕ ਨਾਂਵ
(ਸ) ਇਕੱਠ ਵਾਚਕ ਨਾਵ
ਸਹੀ ਜਵਾਬ – (ਸ)

19. ਅਸੀ ਪਿੰਡ ਨਹੀ ਸ਼ਹਿਰ ਰਹਿਣਾ ਹੈ।
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਭਾਵ ਵਾਚਕ ਨਾਂਵ
(ਸ) ਇਕੱਠ ਵਾਚਕ ਨਾਵ
ਸਹੀ ਜਵਾਬ – (ੳ)

20. ਕੁੜੱਤਣ ਸ਼ਬਦ ਕਿਹੜਾ ਨਾਂਵ ਹੈ?
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਭਾਵ ਵਾਚਕ ਨਾਂਵ
(ਸ) ਇਕੱਠ ਵਾਚਕ ਨਾਵ
ਸਹੀ ਜਵਾਬ – (ੲ)

nav in punjabi important questions

21. ਗਿਰੋਹ ਸ਼ਬਦ ਕਿਹੜਾ ਨਾਂਵ ਹੈ?
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਵਸਤ ਵਾਚਕ ਨਾਂਵ
(ਸ) ਇਕੱਠ ਵਾਚਕ ਨਾਂਵ
ਸਹੀ ਜਵਾਬ – (ਸ)

22.ਰੇਤ ’ ਤੇ ਪੱਥਰ ਸ਼ਬਦ ਕਿਹੜੇ ਨਾਂਵ ਹਨ?
(ੳ) ਪਦਾਰਥ ਵਾਚਕ ਨਾਂਵ
(ਅ) ਖਾਸ ਨਾਂਵ
(ੲ) ਭਾਵ ਵਾਚਕ ਨਾਂਵ
(ਸ) ਇਕੱਠ ਵਾਚਕ ਨਾਂਵ
ਸਹੀ ਜਵਾਬ – (ੳ)

23. ਦਰਿਆ ਸ਼ਬਦ ਕਿਹੜਾ ਨਾਂਵ ਹੈ?
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਭਾਵ ਵਾਚਕ ਨਾਂਵ
(ਸ) ਕੋਈ ਵੀ ਨਹੀਂ
ਸਹੀ ਜਵਾਬ – (ੳ)

24. ਸਤਲੁਜ਼ ਸ਼ਬਦ ਕਿਹੜਾ ਨਾਂਵ ਹੈ?
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਭਾਵ ਵਾਚਕ ਨਾਂਵ
(ਸ) ਇਕੱਠ ਵਾਚਕ ਨਾਂਵ
ਸਹੀ ਜਵਾਬ – (ਅ)

25. ਗੁੱਟ ਸ਼ਬਦ ਕਿਹੜਾ ਨਾਂਵ ਹੈ।
(ੳ) ਆਮ ਨਾਂਵ
(ਅ) ਖਾਸ ਨਾਂਵ
(ੲ) ਇੱਕਠ ਵਾਚਕ ਨਾਂਵ
(ਸ) ਭਾਵ ਵਾਚਕ ਨਾਂਵ
ਸਹੀ ਜਵਾਬ – (ੲ)

26. ਨੱਕ ਤੇ ਮੱਖੀ ਨਾ ਬਹਿਣ ਦੇਣਾ
(ੳ) ਭੇਦ ਨਾ ਦੱਸਣਾ
(ਅ) ਭੁਖ ਲੱਗਣੀ
(ੲ) ਕੰਜੂਸੀ ਕਰਨੀ
(ਸ) ਆਪਣੇ ਆਪ ਨੂੰ ਵੱਡਾ ਸਮਝਣਾ
ਸਹੀ ਜਵਾਬ – (ਸ)

27. ਦੰਦ ਪੀਹਣੇ
(ੳ) ਮਸ਼ਹੂਰ ਹੋਣਾ
(ਅ) ਭੜਕਾਉਣਾ
(ੲ) ਗੁਸੇ ਵਿਚ ਆਉਣਾ
(ਸ) ਖੁਸ਼ਾਮਦਾ ਕਰਨੀਆਂ
ਸਹੀ ਜਵਾਬ – (ੲ)

28. ਚਾਂਦੀ ਦੀ ਜੁਤੀ ਮਾਰਨੀ
(ੳ) ਬੋਲ ਕੁਬੋਲ ਕਰਨਾ
(ਅ) ਆਉ ਭਗਤ ਕਰਨੀ
(ੲ) ਬਹੁਤ ਪਿਆਰ ਕਰਨਾ
(ਸ) ਵੱਢੀ ਦੇਣਾ/ ਕ ਗ
ਸਹੀ ਜਵਾਬ – (ਸ)

29. ਭੁਗਤ ਸੁਆਰਨੀ
(ੳ) ਚੰਗੀ ਬਣਾਉਣਾ
(ਅ) ਮਾਰ ਕੁਟਾਈ ਕਰਨੀ
(ੲ) ਜੋਸ਼ ਆਉਣਾ
(ਸ) ਮਖੌਲ ਉਡਾਉਣਾ
ਸਹੀ ਜਵਾਬ – (ਅ)

30. ਵਾਲ ਵਿੰਗਾ ਨਾ ਹੋਣਾ
(ੳ) ਮੱਤ ਮਾਰੀ ਜਾਣੀ
(ਅ) ਕਾਬੂ ਵਿਚ ਰੱਖਣਾ
(ੲ) ਮਚਲਾ ਹੋ ਜਾਣਾ
(ਸ) ਕੋਈ ਨੁਕਸਾਨ ਨਾ ਹੋਣਾ
ਸਹੀ ਜਵਾਬ – (ਸ)

Read Now

1. punjabi grammar MCQ 1Read Now
2. punjabi grammar MCQ – 2Read Now
3. punjabi grammar MCQ 3Read Now
4. punjabi grammar MCQ 4Reab Now
punjabi grammar MCQ 22

9 thoughts on “punjabi grammar MCQ 22 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”

Leave a Reply

%d