punjabi grammar MCQ 21 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 21 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

punjabi grammar MCQ 21

1. ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕੀ ਹੈ?
(ੳ) ਧੁਨੀ
(ਅ) ਵਾਕ
(ੲ) ਸਬਦ
(ਸ) ਅਰਥ।
ਸਹੀ ਜਵਾਬ – (ਅ)

2. ਸ਼ਬਦਾਂ ਦੇ ਮੇਲ ਤੋਂ ਬਣੀ ਅਰਥਪੂਰਣ ਰਚਨਾ ਕੀ ਹੈ?
(ੳ) ਸ਼ਬਦ
(ਅ) ਧੁਨੀ
(ੲ) ਵਾਕ
(ਸ) ਵਾਕਾਂਸ਼।
ਸਹੀ ਜਵਾਬ – (ੲ)

3. ਖੁਸ਼ੀ, ਗਮੀ, ਡਰ, ਹੈਰਾਨੀ ਅਤੇ ਪ੍ਰਸ਼ੰਸਾ ਦੇ ਭਾਵਾਂ ਨੂੰ ਪ੍ਰਗਟਾਉਣ ਲਈ ਸਹਿਜ ਸੁਭਾ ਮੂੰਹੋਂ ਨਿਕਲੇ ਸ਼ਬਦ ਹਨ (ੳ)
(ੳ) ਵਿਸਮਿਕ
(ਅ) ਵਿਸ਼ਰਾਮ ਚਿੰਨ੍ਹ
(ੲ) ਯੋਜਕ
(ਸ) ਸੰਬੰਧਕ।
ਸਹੀ ਜਵਾਬ – (ੳ)

4. ਪੂਰਨ ਵਿਰਾਮ (।) ਦੀ ਵਰਤੋਂ ਹੁੰਦੀ ਹੈ
(ੳ) ਵਾਕ ਦੇ ਵਿਚਕਾਰ
(ਅ) ਵਾਕ ਦੇ ਖਤਮ ਹੋਣ ਤੇ
(ੲ) ਸ਼ਬਦਾਂ ਦੇ ਵਿਚਕਾਰ
(ਸ) ਇਹਨਾਂ ਵਿਚੋਂ ਕੋਈ ਨਹੀਂ।
ਸਹੀ ਜਵਾਬ – (ਅ)

5. ਪੰਜਾਬੀ ਵਿਆਕਰਨ ਵਾਕ ਦੀ ਸਹੀ ਤਰਤੀਬ ਕੀ ਹੈ?
(ੳ) ਕਰਤਾ, ਕਰਮ, ਕਿਰਿਆ
(ਅ) ਕਰਮ, ਕਿਰਿਆ, ਕਰਤਾ
(ੲ) ਕਿਰਿਆ, ਕਰਮ, ਕਰਤਾ
(ਸ) ਇਹਨਾਂ ਵਿਚੋਂ ਕੋਈ ਨਹੀਂ।
ਸਹੀ ਜਵਾਬ – (ੳ)

6. ਵਾਕ ਵਿਚ ਵਰਤੇ ਸ਼ਬਦਾਂ ਦਾ ਇਕ ਦੂਜੇ ਉੱਤੇ ਜੋ ਪ੍ਰਭਾਵ ਪੈਂਦਾ ਹੈ, ਉਹ ਕੀ ਹੈ?
(ੳ) ਤਰਤੀਬ
(ਅ) ਮੇਲ
(ੲ) ਅਧਿਕਾਰ
(ਸ) ਕੁਝ ਨਹੀਂ।
ਸਹੀ ਜਵਾਬ – (ੲ)

7. ਵਾਕ ਵਿਚ ਮੇਲ ਕੀ ਹੈ
(ੳ) ਸ਼ਬਦਾਂ ਦਾ ਮੇਲ
(ਅ) ਲਿੰਗ, ਵਚਨ, ਪੁਰਖ ਕਾਲ ਦਾ ਸਹੀ ਮੇਲ
(ੲ) ਉਪਵਾਕਾਂ ਦਾ ਮੇਲ
(ਸ) ਇਹਨਾਂ ਵਿਚੋਂ ਕੋਈ ਨਹੀਂ।
ਸਹੀ ਜਵਾਬ – (ਅ)

8. ਵਿਆਕਰਣ ਵਿੱਚ ਵਾਕਾਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ?
(ੳ) ਵਾਕ ਬੋਧ
(ਅ) ਸ਼ਬਦ ਬੋਧ
(ੲ) ਅਰਥ ਬੋਧ
(ਸ) ਧੁਨੀ ਬੋਧ।
ਸਹੀ ਜਵਾਬ – (ੳ)

9. ਵਾਕ ਮੁੱਖ ਤੌਰ ’ ਤੇ ਕਿੰਨੀ ਕਿਸਮ ਦੇ ਹਨ?
(8) 2
(ਅ) 3
(ੲ) 4
(ਸ) 5
ਸਹੀ ਜਵਾਬ – (ਅ)

10. ਜਦੋਂ ਵਾਕ ਕੇਵਲ ਇਕ ਕਰਤਾ ਤੇ ਇਕ ਕਿਰਿਆ ਹੋਵੇ, ਉਹ ਵਾਕ ਦੀ ਕਿਹੜੀ ਕਿਸਮ ਹੈ?
(ੳ) ਸਾਧਾਰਨ
(ਅ) ਸੰਯੁਕਤ
(ੲ) ਮਿਸ਼ਰਤ
(ਸ) ਪ੍ਰਸ਼ਨ।
ਸਹੀ ਜਵਾਬ – (ੳ)

11. ਜਦੋਂ ਦੋ ਜਾਂ ਦੋ ਵੱਧ ਸਮਾਨ ਵਾਕਾਂ ਨੂੰ ਆਪਸ ਵਿਚ ਜੋੜਿਆਂ ਜਾਂਦਾ ਹੈ ਤਾਂ ਉਹ ਵਾਕ ਦੀ ਕਿਹੜੀ ਕਿਸਮ ਹੈ?
(ੳ) ਸਾਧਾਰਨ
(ਅ) ਸੰਯੁਕਤ
(ੲ) ਮਿਸ਼ਰਤ
(ਸ) ਵਿਸਮਿਕ
ਸਹੀ ਜਵਾਬ – (ਅ)

punjabi grammar important questions

12. ਸੰਯੁਕਤ ਵਾਕ ਨੂੰ ਕਿਸ ਯੋਜਕ ਨਾਲ ਜੋੜਿਆ ਜਾਂਦਾ ਹੈ?
(ੳ) ਅਧੀਨ ਯੋਜਕ
(ਅ) ਸਮਾਨ ਯੋਜਕ
(ੲ) ਸੰਬੰਧਕ
(ਸ) ਵਿਸਮਿਕ।
ਸਹੀ ਜਵਾਬ – (ਅ)

13. ਮਿਤ ਵਾਕ ਨੂੰ ਕਿਸ ਯੋਜਕ ਨਾਲ ਜੋੜਿਆ ਜਾਂਦਾ ਹੈ?
(ੳ) ਅਧੀਨ ਯੋਜਕ
(ਅ) ਸਮਾਨ ਯੋਜਕ
(ੲ) ਵਿਸਮਿਕ
(ਸ) ਸੰਬੰਧਕ।
ਸਹੀ ਜਵਾਬ –

14. ਜਦੋਂ ਇਕ ਵਾਕ ਵਿੱਚ ਇਕ ਪ੍ਰਧਾਨ ਉਪਵਾਕ ਤੇ ਬਾਕੀ ਉਪਵਾਕ ਉਸਦੇ ਅਧੀਨ ਤਾਂ ਉਹ ਵਾਕ ਕਿਸ ਕਿਸਮ ਦਾ ਹੈ?
(ੳ) ਮਿਸਰਤ ਵਾਕ
(ਅ) ਸੰਯੁਕਤ ਵਾਕ
(ੲ) ਸਾਧਾਰਨ ਵਾਕ
(ਸ) ਹਾਂ ਵਾਚਕ
ਸਹੀ ਜਵਾਬ – (ੳ)

15. ਰੀਟਾ ਨੇ ਪਰਸ ਚੁੱਕਿਆ ਤੇ ਬਾਜ਼ਾਰ ਚਲੀ ਗਈ। ਕਿਸ ਕਿਸਮ ਦਾ ਵਾਕ ਹੈ?
(ੳ) ਸਾਧਾਰਨ ਵਾਕ
(ਅ) ਸੰਯੁਕਤ ਵਾਕ
(ੲ) ਮਿਸ਼ਰਤ ਵਾਕ
(ਸ) ਹਾਂਵਾਚਕ ਵਾਕ
ਸਹੀ ਜਵਾਬ – (ਅ)

16. ਰਾਮ ਰੋਟੀ ਖਾਂਦਾ ਹੈ। ਕਿਸ ਪ੍ਰਕਾਰ ਦਾ ਵਾਕ ਹੈ?
(ੳ) ਸਾਧਾਰਨ ਵਾਕ
(ਅ) ਮਿਸ਼ਰਤ
(ੲ) ਸੰਯੁਕਤ ਵਾਕ
(ਸ) ਇਹਨਾਂ ਵਿਚੋਂ ਕੋਈ ਨਹੀਂ।
ਸਹੀ ਜਵਾਬ – (ੳ)

17. ਵਾਕ ਵਿੱਚ ‘ ਪੂਰਕ’ ਹੁੰਦਾ ਹੈ—
(ੳ) ਜੋ ਵਾਕ ਵਿਚ ਅਰਥ ਨੂੰ ਪੂਰਾ ਕਰਦਾ ਹੈ
(ਅ) ਵਾਕਾਂਸ਼ ਨੂੰ ਪੂਰਾ ਕਰਦਾ ਹੈ
(ੲ) ਵਾਕ ਦੇ ਭਾਵ ਨੂੰ ਪੂਰਾ ਕਰਦਾ ਹੈ
(ਸ) 1 ਤੇ 3 ਸਹੀ ਹਨ।
ਸਹੀ ਜਵਾਬ – (ੳ)

18. ਉਦੇਸ਼ ਅਤੇ ਵਿਧੇਅ ਹਨ
(ੳ) ਵਾਕਾਂਸ਼
(ਅ) ਉਪਵਾਕ
(ੲ) ਵਾਕ ਦੇ ਹਿੱਸੇ
(ਸ) ਇਹਨਾਂ ਵਿਚੋਂ ਕੋਈ ਨਹੀਂ।
ਸਹੀ ਜਵਾਬ – (ੲ)

19. ਵਾਕਾਂਸ਼ ਹੁੰਦਾ ਹੈ
(ੳ) ਵਾਕ ਦਾ ਅੰਸ
(ਅ) ਉਪਵਾਕ
(ੲ) ਵਾਕ ਦੇ ਹਿੱਸੇ
(ਸ) ਇਹਨਾਂ ਵਿਚੋਂ ਕੋਈ ਨਹੀਂ।
ਸਹੀ ਜਵਾਬ – (ੳ)

20. ਜਿਸ ਵਿਚ ਆਪਣਾ ਕਰਤਾ, ਕਰਮ ਅਤੇ ਕਿਰਿਆ ਹੋਣ ਤੇ ਵਾਕ ਨਾਲੋਂ ਅੱਡ ਕਰਨ ਉੱਤੇ ਇਕ ਸੁਤੰਤਰ ਵਾਕ ਬਣ ਸਕਦਾ ਹੋਵੇ
(ੳ) ਵਾਕਾਂਸ਼
(ਅ) ਉਪਵਾ
(ੲ) ਸਾਧਾਰਨ ਵਾਕ
(ਸ) ਤਰਤੀਬ।
ਸਹੀ ਜਵਾਬ – (ਅ)

21. ਵਾਕ ਵਿੱਚ ਠਹਿਰਾਵ ਲਈ ਤੇ ਇਕ ਤੋਂ ਜਿਆਦਾ ਵਸਤੂਆਂ ਦਾ ਵੇਰਵਾ ਦੇਣ ਲਈ ਵਰਤੋਂ ਹੁੰਦੀ ਹੈ
(ੳ) ਵਿਸਰਾਮ ਚਿੰਨ੍ਹ ਦੀ
(ਅ) ਕੌਮੇ ਦੀ
(ੲ) ਬਰੈਕਟ ਦੀ
(ਸ) ਬਿੰਦੀ ਦੀ।
ਸਹੀ ਜਵਾਬ – (ਅ)

vishram chinh important questions

22. ਵਿਸਮਿਕ ਚਿੰਨ੍ਹ (!) ਦੀ ਵਰਤੋਂ ਹੁੰਦੀ ਹੈ
(ੳ) ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ
(ਅ) ਖੁਸ਼ੀ ਗਮੀ ਦੇ ਭਾਵ ਪ੍ਰਗਟਾਉਣ ਲਈ
(ੲ) ਸੰਬੋਧਨ ਕਰਨ ਲਈ
(ਸ) ਉਪਰੋਕਤ ਸਾਰਿਆਂ ਲਈ।
ਸਹੀ ਜਵਾਬ – (ਸ)

23. ਪ੍ਰਸ਼ਨ ਚਿੰਨ੍ਹ (?) ਦੀ ਵਰਤੋਂ ਹੁੰਦੀ ਹੈ
(ੳ) ਪ੍ਰਸ਼ਨ ਪੁੱਛਣ ਲਈ
(ਅ) ਵਾਕ ਵਿਚ ਜਿੱਥੇ ਪ੍ਰਸ਼ਨ ਕੀਤਾ ਜਾਵੇ
(ੲ) ਉੱਤਰ ਦੱਸਣ ਲਈ
(ਸ) ਇਹਨਾਂ ਵਿੱਚੋਂ ਕੋਈ ਨਹੀਂ।
ਸਹੀ ਜਵਾਬ – (ੳ)

24. ਵਾਕ ਦੇ ਖਤਮ ਹੋਣ ‘ ਤੇ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ?
(ੳ) ਡੰਡੀ
(ਅ) ਕਾਮਾ
(ੲ) ਵਿਸਮਿਕ ਚਿੰਨ੍ਹ
(ਸ) ਡੈਸ।
ਸਹੀ ਜਵਾਬ – (ੳ)

25. ਜਦੋਂ ਇਕ ਵਾਕ ਦੂਜੇ ਵਾਕ ਦੀ ਵਿਆਖਿਆ ਕਰੇ ਤਾਂ ਉੱਥੇ ਕਿਹੜਾ ਚਿੰਨ੍ਹ ਆਉਂਦਾ ਹੈ?
(ੳ) ਡੈਸ
(ਅ) ਦੁਬਿੰਦੀ
(ੲ) ਦੁਬਿੰਦੀ ਡੈਸ਼
(ਸ) ਪੁੱਠੇ ਕਾਮੇ।
ਸਹੀ ਜਵਾਬ – (ਅ)

26. ਮੇਰੀ ਨਸੀਹਤ ਨੂੰ ਚੰਗੀ ਤਰ੍ਹਾਂ ਸੁਣਨਾ-ਮਿਹਨਤ ਹੀ ਸਫਲਤਾ ਦੀ ਕੂੰਜੀ ਹੈ- ਮਿਹਨਤ ਕਦੀ ਵਿਅਰਥ ਨਹੀਂ ਜਾਂਦੀ। ਇਸ ਵਾਕ ਵਿੱਚ ਕਿਹੜਾ ਚਿੰਨ੍ਹ ਵਰਤਿਆ ਗਿਆ ਹੈ?
(ੳ) ਡੈਸ
(ਅ) ਦੁਬਿੰਦੀ ਡੈਸ
(ੲ) ਜੋੜਨੀ
(ਸ) ਡੰਡੀ।
ਸਹੀ ਜਵਾਬ – (ੳ)

27. ਉਦਾਹਰਨ ਦੇਣ ਲਈ ਕਿਸ ਚਿੰਨ੍ਹ ਦੀ ਵਰਤੋਂ ਹੁੰਦੀ ਹੈ?
(ੳ) ਕਾਮੇ ਦੀ
(ਅ) ਡੈਸ ਦੀ
(ੲ) ਦੁਬਿੰਦੀ ਡੈਸ਼ ਦੀ
(ਸ) ਡੰਡੀ।
ਸਹੀ ਜਵਾਬ – (ੲ)

28. ਪੁੱਠੇ ਕਾਮੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ੳ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ।
ਸਹੀ ਜਵਾਬ – (ੳ)

29. ਦੂਹਰੇ ਪੁੱਠੇ ਕਾਮੇ ਦੀ ਵਰਤੋਂ ਕਿਸ ਲਈ ਹੁੰਦੀ ਹੈ?
(ੳ) ਖਾਸ ਸ਼ਬਦ ਲਈ
(ਅ) ਖਾਸ ਵਾਕ ਲਈ
(ੲ) ਕਿਸੇ ਦੇ ਕਹੇ ਸ਼ਬਦਾਂ ਨੂੰ ਉਸੇ ਰੂਪ ਵਿੱਚ ਪੇਸ਼ ਕਰਨ ਲਈ
(ਸ) ਸ਼ਬਦਾਂ ਤੇ ਵਾਕਾਂ ਲਈ।
ਸਹੀ ਜਵਾਬ – (ੲ)

30. ਇਕਹਿਰੇ ਪੁੱਠੇ ਕਾਮੇ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?
(ੳ) ਖਾਸ ਸ਼ਬਦ ਲਈ
(ਅ) ਬੋਲੇ ਗਏ ਸ਼ਬਦਾਂ ਲਈ
(ੲ) ਖਾਸ ਅੱਖਰ ਲਈ
(ਸ) ਕਿਸੇ ਲਈ ਵੀ ਨਹੀਂ।
ਸਹੀ ਜਵਾਬ – (ੳ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw

10 thoughts on “punjabi grammar MCQ 21 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”

Leave a Reply

%d