ਬਹੁਅਰਥਕ ਸ਼ਬਦ | Bahuarthak shabd in punjabi

ਬਹੁਅਰਥਕ ਸ਼ਬਦ ( Bahuarthak shabd in punjabi ) : इस पोस्ट में पंजाबी व्याकरण के महत्वपूर्ण टॉपिक ਬਹੁਅਰਥਕ ਸ਼ਬਦ ( Bahuarthak shabd in punjabi ) के बारे में विस्तारपूर्वक बताया गया है|

Contents

ਬਹੁਅਰਥਕ ਸ਼ਬਦ ( Bahuarthak shabd in punjabi )

ਪਰਿਭਾਸ਼ਾ :- ਉਹ ਸ਼ਬਦ ਜਿਨ੍ਹਾਂ ਦੇ ਅਰਥ ਇੱਕ ਤੋਂ ਵੱਧ ਹੋਣ ਉਹ ਬਹੁ-ਅਰਥਕ ਸ਼ਰਦ ਅਖਵਾਉਂਦੇ ਹਨ। ਅਜਿਹੇ ਸ਼ਬਦਾਂ ਵਿੱਚ ਇਕ ਤਾਂ ਇਹਨ੍ਹਾਂ ਸ਼ਬਦਾਂ ਦਾ ਰੂਪ ਓਹੀ ਰਹਿੰਦਾ ਹੈ, ਦੂਜੇ ਇਨ੍ਹਾਂ ਸ਼ਬਦਾਂ ਦੇ ਮੂਲ ਅਰਥ ਭਿੰਨ-ਭਿੰਨ ਹੁੰਦੇ ਹਨ ਨਾ ਕਿ ਮੁਹਾਵਰੇ ਵਿੱਚ ਆਏ ਅਰਥ ਜਿਵੇਂ :-

ਬਹੁਅਰਥਕ ਸ਼ਬਦ

(1) ਉਠਾ
(ਫੋੜਾ) ਰਾਮ ਦੇ ਪੈਰ ‘ ਤੇ ਇਕ ਉਠਾ ਉੱਠ ਪਿਆ ਹੈ।
(ਰੂਪ) ਇਸ ਸੂਟ ਤੇ ਕਢਾਹੀ ਦਾ ਉਠਾ ਬਹੁਤ ਸੋਹਣਾ ਹੈ।
(ਚੁੱਕ) ਪ੍ਰੀਤੋ ਨੇ ਗੁੱਸੇ ਵਿੱਚ ਆ ਕੇ ਇੱਟ ਉਠਾ ਲਈ
(ਉਠਾ ਦੇਣਾ) ਮੈਂ ਬੱਚਿਆ ਨੂੰ ਸਵੇਰੇ ਪੰਜ ਵਜੇ ਉਠਾ ਦਿੱਤਾ।

(2) ਉੱਤਰ
(ਉਤਰਨਾ)
ਹੇਠਾਂ ਉਤਰ ਕੇ ਗੱਲ ਕਰ
(ਘੱਟ) ਗਰਮੀ ਵਿੱਚ ਇਸ ਖੂਹ ਦਾ ਪਾਣੀ। ਉੱਤਰ ਜਾਂਦਾ ਹੈ
(ਜੁਆਬ) ਇਸ ਪ੍ਰਸ਼ਨ ਦਾ ਉੱਤਰ ਬਿਲਕੁੱਲ ਸਹੀ ਹੈ।
(ਦਿਸ਼ਾ) ਭਾਰਤ ਦੇ ਉਤਰ ਵਿੱਚ ਹਿਮਾਲਾ ਪਰਬਤ ਹੈ

(3) ਉਲਟੀ
(ਕੈ)
ਗਰਮੀ ਕਾਰਨ ਮੈਨੂੰ ਉਲਟੀ ਆ ਗਈ।
(ਡਿੱਗੀ) ਬਸ ਉਲਟੀ, ਤੇ ਸਭ ਡਰ ਗਏ।
(ਪੁੱਠੀ) ਕਿਸੇ ਨੂੰ ਵੀ ਉਲਟੀ ਮੱਤ ਨਾ ਦਿਉ.
(ਮੋੜੀ) ਮੇਰੇ ਭਰਾ ਨੂੰ ਮੇਰੀ ਗੱਲ ਕਦੀ ਨਹੀਂ ਉਲਟੀ

(4) ਅਰਕ
(ਪਸੀਨਾ)
ਗਰਮੀ ਕਾਰਨ ਸਾਡਾ ਅਰਕ ਨਿਕਲ ਗਿਆ।
(ਕੁਹਣੀ) ਮੇਰੀ ਅਰਕ ਤੇ ਸੱਟ ਲੱਗ ਗਈ ਹੈ।
(ਦਵਾਈ) ਸੋਂਫਾਂ ਦਾ ਅਰਕ ਬੱਚਿਆਂ ਵਾਸਤੇ ਲਾਭਕਾਰੀ ਹੈ।
(ਨਿਚੋੜ) ਇਸ ਕਾਂਡ ਦਾ ਅਰਕ ਵਿਸਤਾਰ ਰੂਪ ਵਿੱਚ ਲਿਖੋ।

(5) ਅੱਕ
(ਤੰਗ ਆਉਣਾ)
ਮੈਂ ਇੰਨ੍ਹਾਂ ਬੱਚਿਆ ਦੀਆਂ ਸ਼ਰਾਰਤਾਂ ਤੋਂ ਅੱਕ ਗਇਆ ਹਾਂ।
(ਇੱਕ ਬੂਟਾ) ਅੱਕ ਨੂੰ ਕਈ ਲੋਕ ਪੂਜਦੇ ਹਨ।
(ਥੱਕ ਜਾਣਾ) ਮੈਂ ਤੁਰ-ਤੁਰ ਕੇ ਅੱਕ ਗਈ ਹਾਂ।

(6) ਅੱਗਾ
(ਮੌਕਾ)
ਮੈਂ ਹਮੇਸ਼ਾ ਅੱਗਾ ਪਿੱਛਾ ਵੇਖ ਕੇ ਫ਼ੈਸਲਾ ਕਰਦਾ ਹਾਂ।
(ਸੰਤਾਪ ਦਾ ਵਾਧਾ) ਪੁੱਤਰਾਂ ਤੋਂ ਬਿਨ੍ਹਾਂ ਕੁੱਲ ਦਾ ਅੱਗਾ ਨਹੀਂ ਵੱਧਦਾ।
(ਅਗਲਾ ਜਨਮ) ਰੱਬ ਦਾ ਸਿਮਰਨ ਕਰਨ ਨਾਲ ਸਾਡਾ ਅੱਗਾ ਸਫ਼ਰਦਾ ਹੈ।
(ਮੌਤ ਦਾ ਦਿਨ) ਸਭ ਦਾ ਅੱਗਾ ਇਕ ਦਿਨ ਜਰੂਰ ਆਏਗਾ।
(ਅਗਲਾ ਹਿੱਸਾ) ਮੇਰੀ ਕਿਤਾਬ ਦਾ ਅੱਗਾ ਤਾਂ ਠੀਕ ਹੈ ਪਰ ਪਿੱਛਾ ਫਟਿਆ ਹੋਇਆ ਹੈ।

(7) ਆਕੜ
(ਸਖ਼ਤ ਹੋਣਾ)
-ਮੌਤ ਤੋਂ ਬਾਅਦ ਸਰੀਰ ਆਕੜ ਜਾਂਦਾ ਹੈ।
(ਹੰਕਾਰ) ਜਿਆਦਾ ਆਕੜ ਵੀ ਚੰਗੀ ਨਹੀਂ ਹੁੰਦੀ।
(ਲੜਨ ਲਈ ਤਿਆਰ ਹੋਣਾ) ਰਾਮ ਸ਼ਾਮ ਨਾਲ ਐਂਵੇਂ ਹੀ ਆਕੜ ਪਿਆ।

(8) ਆਨਾ
(ਡੇਲਾ)
ਰਾਮ ਦੀ ਅੱਖ ਦਾ ਆਨਾ ਨਵਾਂ ਪੈਣਾ ਹੈ।
(ਸਿੱਕਾ) ਮੇਰੇ ਕੋਲ ਇਕ ਵੀ ਆਨਾ ਨਹੀਂ ਹੈ।

(9) ਅੰਗ
(ਨਾਲ )
ਪ੍ਰਮਾਤਮਾ ਸਭ ਦੇ ਅੰਗ-ਸੰਗ ਸਹਾਈ ਹੁੰਦਾ ਹੈ।
(ਅੰਕ) ਮੈਂ ਗੀਤਾ ਦਾ ਪੰਜਵਾਂ ਅੰਗ ਪੜ੍ਹ ਰਿਹਾ ਹਾਂ।
(ਸਰੀਰਕ ਹਿੱਸਾ) ਸਭ ਅੰਗਾਂ ਦੀ ਸਫ਼ਾਈ ਦਾ ਹਮੇਸ਼ਾ ਧਿਆਨ ਰਖਣਾ ਚਾਹੀਦਾ ਹੈ।
(ਰਿਸ਼ਤੇਦਾਰ)- ਅੰਗ-ਸਾਕ ਨਾਲ ਬਣਾ ਕੇ ਰਖਣੀ ਚਾਹੀਦੀ ਹੈ

(10) ਅੰਬ
(ਫਲ)
ਅੰਬ ਇਕ ਸਵਾਦੀ ਫਲ ਹੈ।
(ਥੱਕਣਾ) ਬੀਮਾਰੀ ਵਿਚ ਸੋਂਸੋਂ ਕੇ ਮੇਰੇ ਅੰਗ ਅੰਬ ਗਏ ਹਨ।

ਬਹੁਅਰਥਕ ਸ਼ਬਦ pdf

(11) ਸਰ
(ਘਾਹ)
ਸਰਕੜੇ ਦੀ ਸੁਰ ਨਾਲ ਮੇਰਾ ਹੱਥ ਚੀਰਿਆ ਗਿਆ।
(ਤਾਸ਼ ਦੀ ਸਰ) ਇਹ ਸਰ ਮੇਰੀ ਹੈ।
(ਖ਼ਤਾਬ) ‘ ਸਰ ਦਾ ਖ਼ਤਾਬ ਮਿਲਣ ਨਾਲ ਉਹ ਦੀ ਬੜੀ ਪ੍ਰਸੰਸਾ ਹੋਈ
(ਸਿਰ) ਹਰ ਕਿਸੇ ਦੇ ਸਰ ਹੋਣਾ ਚੰਗੀ ਗੱਲ ਨਹੀਂ
(ਸਰੋਵਰ) ਇਕ ਮੁੰਡਾ ਸਰ ਵਿੱਚ ਡੁੱਬ ਗਿਆ।
(ਹੋਣਾ) ਮੇਰਾ ਕੰਮ ਬਿਨ੍ਹਾਂ ਪੈਸੇ ਤੋਂ ਹੀ ਸਰ ਗਿਆ।
(ਫਤੇਹ ਕਰਨਾ) ਵੀਰ ਯੋਧੇ ਹੀ ਕਿਲ੍ਹਾ ਸਰ ਕਰ ਸਕਦੇ ਹਨ।

(12) ਸਿੱਕਾ
(ਯਾਤੂ )
ਇਸ ਫ਼ੈਕਟਰੀ ਵਿਚ ਕਈ ਕਵਿੰਟਲ ਸਿੱਕਾ ਹਰ ਰੋਜ਼ ਖਪਦਾ ਹੈ।
(ਸੂਰਮਾ) ਮੇਰੀ ਪੈਂਸਿਲ ਦਾ ਸਿੱਕਾ ਖ਼ਤਮ ਹੋ ਗਿਆ ਹੈ।
(ਰੋਬ ) ਭਾਰਤੀ ਟੀਮ ਨੇ ਜਿੱਤ ਕੇ ਸਾਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾ ਲਿਆ।
(ਰੁਪਿਆ-ਪੈਸਾ) ਮੇਰੇ ਕੋਲੇ 100 ਰੁ. ਦੇ ਸਿੱਕੇ ਹਨ।

(13) ਸੱਟ
(ਚੋਟ )
ਮੇਰੇ ਪੈਰ ਤੇ ਡਿੱਗਣ ਕਾਰਣ ਸੱਟ ਲੱਗ ਗਈ।
(ਦੁੱਖ) ਜਵਾਨ ਪੁੱਤਰ ਦੀ ਮੌਤ ਦੀ ਸੱਟ ਨੇ ਮਾਂ ਨੂੰ ਪਾਗਲ ਕਰ ਦਿੱਤਾ।
(ਡੇਗਣਾ) ਰਾਮ ਨੇ ਗੁੱਸੇ ਵਿਚ ਆ ਕੇ ਸਾਰਾ ਸਮਾਨ ਥੱਲੇ ਸੁੱਟ ਦਿੱਤਾ।

(14) ਸਾਰ
(ਪੂਰਾ ਕਰਨਾ)
ਚੰਗਾ ਮਿੱਤਰ ਹੀ ਵੇਲੇ ਸਿਰ ਕੰਮ ਸਾਰ ਸਕਦਾ ਹੈ।
(ਕਦਰ) ਅੰਨ੍ਹੇ ਨੂੰ ਹੀ ਅੱਖਾਂ ਦੀ ਸਾਰ ਹੁੰਦੀ ਹੈ।
(ਲੋਹਾ) ਸਾਰ ਮਸ਼ੀਨਾਂ ਬਣਾਉਣ ਦੇ ਕੰਮ ਆਉਂਦਾ ਹੈ।
(ਉਹ ਵੇਲੇ) ਉਸ ਨੇ ਉਠਦੇ ਸਾਰ ਹੀ ਪਾਣੀ ਪੀ ਲਿਆ।
(ਖ਼ਬਰ) ਕਿੰਨੇ ਦਿਨ ਹੋ ਗਏ ਉਸ ਨੇ ਮੇਰੀ ਸਾਰ ਹੀ ਨਹੀਂ ਲਈ।
(ਨਚੋੜ) ਕਹਾਣੀ ਦਾ ਸਾਰ ਆਪਣੇ ਸ਼ਬਦ ਵਿੱਚ ਲਿਖੋ।

(15 ਸਤ)
(ਤਾਕਤ)
ਬਿਮਾਰੀ ਕਾਰਨ ਉਸ ਵਿਚ ਸਤ ਹੀ ਨਹੀਂ ਰਿਹਾ।
(ਠੀਕ) ਉਪਦੇਸ਼ਕ ਨੇ ਜੋ ਕੁਝ ਕਿਹਾ, ਸਤ ਹੈ।
(ਨਚੋੜ) ਗੁਲਾਬ ਦਾ ਸਤ ਸ਼ਰੀਰ ਨੂੰ ਠੰਡਕ ਦਿੰਦਾ ਹੈ।
(ਸੱਚੀ) ਆਦਮੀ ਨੂੰ ਹਮੇਸ਼ਾ ਸਤ ਕਮਾਈ ਕਰਨੀ ਚਾਹੀਦੀ ਹੈ।
(ਤੰਗ ਪੈਣਾ) ਰਾਮ ਦੀਆ ਬੇਮਤਲਬ ਗੱਲਾਂ ਸੁਣ ਕੇ ਮੈ ਸਤ ਗਿਆ ਹਾਂ।
(ਬ੍ਰਹਮਚਰਜ) ਰਾਮ ਜਤ-ਸਤ ਆਚਰਣ ਵਾਲਾ ਆਦਮੀ ਹੈ।

(16) ਸਿੱਟਾ
(ਨਤੀਜਾ)
ਬੁਰੇ ਕੰਮਾ ਦਾ ਬੁਰਾ ਸਿੱਟਾ ਨਿਕਲਦਾ ਹੈ।
(ਦੁੰਬ) ਇਸ ਵਾਰ ਕਣਕ ਦਾ ਸਿੱਟਾ ਬਹੁਤ ਲੰਬਾ ਹੋਇਆ ਹੈ।
(ਇੱਕ ਪ੍ਰਕਾਰ ਦਾ ਜੂਆ) ਸਿੱਟਾ ਲਾਉਣਾ ਬਹੁਤ ਬੁਰੀ ਆਦਤ ਹੈ।
(ਨਚੋੜ) ਲੇਖਕ ਨੇ ਲੇਖ ਸਮਾਪਤ ਕਰਨ ਤੋਂ ਪਹਿਲਾਂ ਵਿਚਾਰਾਂ ਦਾ ਸਿੱਟਾ ਦੱਸਿਆ।

(17) ਸਿੱਧ
(ਪੂਰਾ)
ਅੱਜਕਲ ਦੇ ਜ਼ਮਾਨੇ ਵਿੱਚ ਹਰ ਕੋਈ ਆਪਣਾ ਮਤਲਰ ਸਿੱਧ ਕਰਨਾ ਹੀ ਜਾਣਦਾ ਹੈ।
(ਸਾਬਤ) ਦੇਵਾ ਦੇ ਬਿਆਨ ਤੋਂ ਸਿੱਧ ਹੁੰਦਾ ਹੈ ਕਿ ਉਹ ਬੇਗੁਨਾਹ ਹੈ
(ਸਿੱਧੀ ਵਾਲਾ) ਮਹਾਤਮਾ ਲੋਕ ਬੜੇ ਸਿੱਧ ਪੁਰਖ ਹੁੰਦੇ ਹਨ।
(ਪੁੱਠੇ ਦਾ ਉਲਟ) ਕਈ ਕਪੜਿਆਂ ਦੇ ਸਿੱਧ ਪੁੱਠ ਦਾ ਪਤਾ ਨਹੀਂ ਲਗਦਾ।

(18) ਸੁਰ
(ਏਕਤਾ)
ਦੋਹਾਂ ਭਰਾਵਾਂ ਦੀ ਸੁਰ ਮਿਲਦੀ ਹੈ।
(ਪਤਾ) ਮੈਨੂੰ ਗੀਤਾ ਦਾ ਕੋਈ ਸੁਰ ਪਤਾ ਮਾਲੂਮ ਨਹੀਂ।
(ਧੁਨੀ) ਮੁਕੇਸ਼ ਬੜੇ ਸੁਰ ਨਾਲ ਗਾਉਂਦਾ ਹੈ।
(ਨਾਸ) ਦਿਮਾਗ਼ ਦੀ ਸੁਰ ਬੰਦ ਹੋਣ ਨਾਲ ਉਸ ਦੀ ਮੌਤ ਹੋ ਗਈ।

(19) ਸੂਈ
(ਸੀਉਣ ਦਾ ਸੰਦ)
ਸੂਈ ਨਾਲ ਕੱਪੜੇ ਸੀਤੇ ਜਾਂਦੇ ਹਨ।
(ਟੀਕਾ ਲਾਉਣ ਵਾਲੀ ਸੂਈ) ਡਾਕਟਰ ਨੇ ਬੱਚੇ ਨੂੰ ਸੂਈ ਨਾਲ ਟੀਕਾ ਲਾਇਆ।
(ਘੜੀ ਦਾ ਸੂਈ) ਘੜੀ ਦੀ ਮਿੰਟ ਵਾਲੀ ਸੂਈ ਟੁੱਟ ਗਈ।
(ਸੂਣਾ ) ਸਾਡੀ ਗਾਂ ਸੂਈ ਤੇ ਉਸ ਨੇ ਵੱਛੀ ਦਿੱਤੀ।

(20) ਸੰਗ
(ਸੰਜਮ)
ਸੰਗ ਸਰਫੇ ਵਾਲਾ ਹਮੇਸ਼ਾ ਸੁੱਖੀ ਰਹਿੰਦਾ ਹੈ।
(ਇੱਕ ਤਰ੍ਹਾਂ ਦਾ ਪੱਥਰ) ਮਕਰਾਨਾ ਸੰਗਮਰਮਰ ਲਈ ਮਸ਼ਹੂਰ ਹੈ।
(ਟੋਲਾ) ਪ੍ਰਭਾਤ ਫੇਰੀ ਦਾ ਸੰਗ ਗੁਰਦੁਆਰੇ ਤੋਂ ਰਵਾਨਾ ਹੋ ਗਿਆ।
(ਸਾਥ) ਬੁਰੇ ਵਿਅਕਤੀ ਦਾ ਸੰਗ ਨਹੀਂ ਕਰਨਾ ਚਾਹੀਦਾ।
(ਸਰਮ) ਤੂੰ ਸਾਰੀ ਸੰਗ ਹੀ ਲਾਹੀ ਹੋਈ ਹੈ।

Bahuarthak shabd in punjabi pdf

(21) ਸੂਆ
(ਛੋਟੀ ਨਹਿਰ)
ਧਾਣੀ ਦੀ ਕਮੀ ਕਾਰਨ ਸੂਆ ਸੁੱਕਾ ਪਿਆ ਹੈ।
(ਬੱਚਾ) ਸਾਡੀ ਗਾਂ ਦਾ ਇਹ ਪਹਿਲਾ ਸੂਆ ਹੈ।
(ਕੋਨਿਆ ਦਾ ਦੰਦ) ਸੂਆ ਕੱਢਣ ਵੇਲੇ ਬੱਚੇ ਬਿਮਾਰ ਹੋ ਜਾਂਦੇ ਹਨ।
(ਮੋਟੀ ਤੇ ਲੰਮੀ ਸੂਈ) ਬੋਰੀਆਂ ਨੂੰ ਸੀਉਣ ਲਈ ਸੂਆ ਕੰਮ ਆਉਂਦਾ ਹੈ।

(22) ਸੂਤ
(ਠੀਕ)
ਨਹਿਰ ਜਾ ਤੈਨੂੰ ਮੈਂ ਹੁਣੇ ਸੂਤ ਕਰਦਾ ਹਾਂ।
(ਸੂਤਰ) ਚਰਖੇ ਤੇ ਸੂਤ ਅਟੇਰਿਆ ਜਾਂਦਾ ਹੈ।
(ਜ਼ਬਤ) ਸੂਤ ਤੋਂ ਬਿਨਾਂ ਅਮਨ ਕਾਇਮ ਨਹੀਂ ਰਹਿ ਸਕਦਾ।
(ਖਿੱਚੀ) ਨਿਹੰਗ ਸਿੰਘ ਨੇ ਇਕ ਦਮ ਤਲਵਾਰ ਸੂਤ ਲਈ।

(23) ਹਾਰ
(ਹਾਰਨਾ)
ਅਸੀਂ ਮੈਚ ਹਾਰ ਗਏ।
(ਵਾਂਗ) ਸਾਨੂੰ ਸਿਆਣਿਆਂ ਹਾਰ ਕੰਮ ਕਰਨਾ ਚਾਹੀਦਾ ਹੈ।
(ਫੁੱਲਾਂ ਦੇ ਹਾਰ) ਮੈਂ ਗੁਰੂ ਜੀ ਦੀ ਫੋਟੋ ਤੇ ਹਾਰ ਪਾਇਆ।
(ਗਹਿਣਾ) ਮੈਨੂੰ ਇਹ ਹਾਰ ਬਹੁਤ ਪਸੰਦ ਹੈ।

(24) ਹੱਸ
(ਇਕ ਤਰ੍ਹਾਂ ਦਾ ਗਹਿਣਾ)
ਗੀਤਾ ਤੋ ਸੋਨੇ ਦਾ ਹੱਸ ਖਰੀਦਿਆ।
(ਹੱਸਣਾ) ਮੇਰੀ ਗੱਲ ਸੁਣ ਕੇ ਸਭ ਹੱਸ ਪਏ।
(ਗਲੇ ਦੀ ਹੱਡੀ) ਛੱਤ ਤੋਂ ਡਿਗਣ ਨਾਲ ਰਾਮ ਦਾ ਹੱਸ ਟੁੱਟ ਗਿਆ।

(25) ਹਾਲ
(ਹਾਲਤ)
ਹੋਰ ਸੁਣਾ, ਤੇਰਾ ਕੀ ਹਾਲ ਚਾਲ ਹੈ।
(ਇਸ ਵੇਲੇ) ਸਾਨੂੰ ਹਾਲ ਦੀ ਘੜੀ ਚੁੱਪ ਰਹਿਣ ਵਿਚ ਹੀ ਫਾਇਦਾ ਹੈ।
(ਮਸਤੀ) ਕਵਾਲੀ ਗਾਉਂਦੇ ਸੂਫ਼ੀਆਂ ਨੂੰ ਹਾਲ ਚੜ੍ਹ ਗਿਆ।

(26) ਕੱਚਾ
(ਖ਼ਰਾਬ)
ਬੱਸ ਵਿੱਚ ਕਈ ਲੋਕਾਂ ਦਾ ਜੀ ਕੱਚਾ ਹੋਣ ਲੱਗ ਪੈਂਦਾ ਹੈ।
(ਝੂਠਾ) ਰਾਮ ਜ਼ਬਾਨ ਦਾ ਕੱਚਾ ਹੈ।
(ਪੱਕਾ ਦਾ ਉਲਟ) ਕੱਚਾ ਕੇਲਾ ਨਹੀਂ ਖਾਣਾ ਚਾਹੀਦਾ।
(ਸ਼ਰਮਿੰਦਾ) ਮੋਕੇ ‘ ਤੇ ਪਕੜਿਆ ਜਾਣ ` ਤੇ ਰਾਮ ਬਹੁਤ ਕੱਚਾ ਹੋਇਆ।

(27) ਕਹੀ
(ਕਹਿਣਾ)
ਮੇਰੀ ਕਹੀ ਗੱਲ ਦਾ. ਤੇਰੇ’ ਤੇ ਕੋਈ ਅਸਰ ਹੀ ਨਹੀਂ ਹੋਇਆ
(ਕਿੰਨੀ) ਇਹ ਤਸਵੀਰ ਕਹੀ ਸੋਹਣੀ ਹੈ।
(ਮਿੱਟੀ ਪੁੱਟਣ ਵਾਲਾ ਸੰਦ) ਕਹੀ ਨਾਲ ਜ਼ਮੀਨ ਨੂੰ ਪੋਲਾ ਕੀਤਾ ਜਾਂਦਾ ਹੈ।

(28) ਕਾਲ
(ਕਹਿਰ)
ਰਾਜਸਥਾਨ ਵਿੱਚ ਅਕਸਰ ਕਾਲ ਪੈ ਜਾਂਦਾ ਹੈ।
(ਥੁੜ੍ਹ) ਵਧ ਰਹੀ ਜਨ-ਸੰਖਿਆ ਕਾਰਣ ਹਰ ਚੀਜ਼ ਦਾ ਕਾਲ ਪਿਆ ਹੋਇਆ ਹੈ।
(ਮੌਤ) ਪੀਰ-ਪੈਗ਼ੰਬਰ ਵੀ ਕਾਲ-ਵੱਸ ਹੋ ਜਾਂਦੇ ਹਨ।
(ਸਮਾਂ) ਇਸ ਕਲਜੁਗੀ ਕਾਲ ਵਿੱਚ ਕੋਈ ਕਿਸੇ ਦਾ ਭਲਾ ਨਹੀਂ ਕਰਦਾ

(29) ਕਲੀ
(ਸਫ਼ੈਦੀ)
ਅਸੀਂ ਦੀਵਾਲੀ ‘ ਤੇ ਆਪਣੇ ਘਰ ਨੂੰ ਕਲੀ ਕੀਤੀ।
(ਭਾਂਡਿਆਂ ਨੂੰ ਕਰਨ ਵਾਲੀ ਧਾਤ) ਪੀਤਲ ਦੇ ਭਾਂਡਿਆਂ ਨੂੰ ਕਲੀ ਕਰਕੇ ਵਰਤਿਆ ਜਾਂਦਾ ਹੈ।
(ਨਿੱਕਾ ਫੁੱਲ) ਗੁਲਾਬ ਦੀ ਕਲੀ ਸੁਹਣੀ ਲੱਗ ਰਹੀ ਹੈ।
(ਕਲਜੁਗ) ਇਸ ਕਲੀ-ਕਾਲ ਵਿੱਚ ਕੋਈ ਕਿਸੇ ਦਾ ਸੱਕਾ ਨਹੀਂ।

(30) ਕਾਟ
(ਕਟੌਤੀ)
ਸੁਨਾਰ ਨੇ ਸਾਡੇ ਗਹਿਣਿਆਂ ਵਿੱਚੋਂ 100 ਰੁ: ਕਾਟ ਕੱਟ ਲਈ।
(ਪੋਸਟ ਕਾਰਡ) ਮੈਂ, ਮੇਰੀ ਭੈਣ ਨੂੰ ਜਨਮ ਦਿਨ ਦਾ ਕਾਟ ਪਾਇਆ।
(ਕਟਾਈ) ਚੰਗਾ ਦਰਜ਼ੀ ਕਪੜੇ ਦੀ ਕਾਟ ਸਮੇਂ ਦੇ ਫੈਸ਼ਨ ਅਨੁਸਾਰ ਕਰਦਾ ਹੈ।
(ਕਮੀਸ਼ਨ) ਦਲਾਲ ਨੇ ਮਕਾਨ ਦਿਵਾਉਣ ਸਮੇਂ ਆਪਣੀ ਕਾਟ ਲੈ ਲਈ।

Bahuarthak shabd in punjabi grammar

(31) ਕੋਟ
(ਪਾਉਣ ਵਾਲਾ ਕਪੜਾ)
ਮੇਰੇ ਕੋਲ ਕਾਲੇ ਰੰਗ ਦਾ ਕੋਟ ਹੈ।
(ਕਿਲ੍ਹੇ) ਸੂਰਮੇ ਹੀ ਕੋਟ ਸਰ ਕਰਦੇ ਹਨ।
(ਕਰੋੜ) ਕਈ ਕੋਟ ਪਰਮਾਤਮਾ ਦੀ ਪੂਜਾ ਕਰਦੇ ਹਨ।
(ਵਾਰੀ) ਅਸਾਂ ਆਪਣੇ ਘਰ ਕਲੀ ਦੇ ਦੋ ਕੋਟ ਕਰਵਾਏ।
(ਬਵਿੰਜਾ ਸਰ੍ਹਾਂ ਦਾ ਕੋਟ) ਆ ਰਾਮ ਆਪਾਂ ਕੋਟ ਖੇਡਿਏ।

(32) ਕਣੀ
(ਬੂੰਦ)
ਮੀਂਹ ਦੀ ਕਣੀ ਸੀਪ ਵਿੱਚ ਡਿੱਗਣ ਕਾਰਣ ਮੋਤੀ ਬਣ ਗਈ।
(ਟੋਟਾ) ਮੇਰੀ ਅੰਗੂਠੀ ਵਿੱਚ ਹੀਰੇ ਦੀ ਕਣੀ ਜੁੜੀ ਹੋਈ ਹੈ।
(ਕਰਨੀ) ਇਹ ਮਹਾਪੁਰਖ ਬੜੀ ਕਣੀ ਵਾਲਾ ਹੈ।
(ਕੱਚੇ ਚਾਵਲ) ਚਾਵਲਾਂ ਦੀ ਕਣੀ ਦੀਆਂ ਪਿੰਨੀਆਂ ਬਹੁਤ ਸੁਆਦ ਬਣਦੀਆਂ ਹਨ।

(33) ਕੰਡਾ
(ਸੂਲ)
ਮੇਰੇ ਪੈਰ ਵਿੱਚ ਕੰਡਾ ਚੁੱਭ ਗਿਆ ਹੈ।
(ਤੱਕੜ) ਸੌਦੇ ਵਾਲੇ ਦਾ ਕੰਡਾ ਠੀਕ ਨਹੀਂ, ਘੱਟ ਤੋਲਦਾ ਹੈ।
(ਦੁੱਖ ਦਾਇਕ ਬੰਦਾ) ਰਾਮ ਨੇ ਸ਼ਾਮ ਦਾ ਕੰਡਾ ਕੱਢ ਦਿੱਤਾ।
(ਮੱਛੀ ਦੀ ਹੱਡੀ) ਮੱਛੀ ਦਾ ਕੰਡਾ ਗਲ ਵਿੱਚ ਫਸ ਜਾਂਦਾ ਹੈ। ਇਸ ਲਈ ਸਹਿਜੇ ਸਹਿਜੇ ਖਾਓ।

(34) ਖਾਰ
(ਈਰਖਾ)
ਉਹ ਮੇਰੇ ਨਾਲ ਬੜੀ ਖਾਰ ਖਾਉਂਦਾ ਹੈ।
(ਖੋਰਨਾ) ਹੜ੍ਹ ਮੀਨ ਖਾਰ ਕੇ ਲੈ ਜਾਂਦਾ ਹੈ।

(35) ਖ਼ਾਤਰ
(ਵਾਸਤੇ)
ਮੈਂ ਤੇਰੀ ਖ਼ਾਤਰ ਅੱਜ ਝੂਠ ਬੋਲਿਆ।
(ਮਾਰ-ਕੁਟਾਈ) ਲਗਦਾ ਹੈ ਪੁਲਿਸ ਨੇ ਚੋਰ ਦੀ ਚੰਗੀ ਖ਼ਾਤਰ ਕੀਤੀ ਹੈ।
(ਆਓ-ਭਗਤ) ਜ਼ਵਾਈ ਦੀ ਚੰਗੀ ਖ਼ਾਤਰਦਾਰੀ ਕੀਤੀ ਜਾਂਦੀ ਹੈ।

(36) ਖੱਟੀ
(ਪੀਲੇ ਰੰਗ ਦੀ)
ਮੇਰੀ ਖੱਟੀ ਪਗੜੀ ਮੈਨੂੰ ਬਹੁਤ ਜਚਦੀ ਹੈ।
(ਕਮਾਈ) ਆਪਣੀ ਖੱਟੀ ਵਿੱਚੋਂ ਦਸਵੰਧ ਦਿਆ ਕਰੋ।
(ਖਟਾਸ ਵਾਲੀ) ਇਹ ਚਟਨੀ ਤਾਂ ਬਹੁਤ ਖੱਟੀ ਹੈ।
(ਇਕ ਬੂਟਾ) ਇਸ ਖੱਟੀ ਨੂੰ ਬੜਾ ਫਲ ਲਗਦਾ ਹੈ।

(37) ਗੋਲ
(ਗੋਲ ਘੇਰੇ ਵਾਲਾ)
ਸਾਡੀ ਧਰਤੀ ਗੋਲ ਹੈ।
(ਅਸਪਸ਼ਟ) ਉਸ ਦੀ ਆਦਤ ਹੈ ਕਿ ਉਹ ਗੱਲ ਗੋਲ-ਮੋਲ ਕਰ ਜਾਂਦਾ ਹੈ।
(ਖੇਡ ਦੇ ਗੋਲ) ਸਾਡੀ ਟੀਮ ਇਕ ਗੋਲ ਤੋਂ ਮੈਚ ਜਿੱਤ ਗਈ।
(ਨੀਅਤ ਕੀਤੀ ਹੋਈ ਥਾਂ) ਗੇਂਦ ਗੋਲ ਵਿੱਚੋਂ ਲੰਘ ਗਈ, ਗੋਲਕੀਪਰ ਨੂੰ ਪਤਾ ਹੀ ਨਹੀਂ ਲੱਗਾ।

Read Also

%d