ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ | padnav di paribhasha in punjabi

padnav di paribhasha in punjabi : ਪੜਨਾਂਵ ( सर्वनाम ) पंजाबी व्याकरण का एक अति महत्वपूर्ण टॉपिक है, इस पोस्ट में सर्वनाम क्या है ? सर्वनाम के कितने भेद होते है ? के बारे में विस्तार से समझाया है,  यह पोस्ट REET 2021 leval I & II , CTET, PTET, RPSC आदि के लिए बहुत लाभदायक है |
punjabi-grammar-sarvnam-notes
ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ ਜਾਂ ਭੇਦ

Contents

ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ ਜਾਂ ਭੇਦ | REET 2021 Leval I & II

ਪੜਨਾਂਵ ਦੀ ਪਰਿਭਾਸ਼ਾ padnav di paribhasha in punjabi

ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦਾਂ, ਪੜਨਾਂਵ ਕਿਹਾ ਜਾਂਦਾ ਹੈ| ਅਜਿਹੇ ਸ਼ਬਦਾਂ ਦੀ ਵਰਤੋਂ ਨਾਲ ਅਰਥਾਂ ਵਿੱਚ ਕੋਈ ਅੰਤਰ ਨਹੀਂ ਆਉਂਦਾ : ਜਿਵੇਂ ਅਸੀਂ, ਤੁਸੀਂ, ਉਹ, ਉਸ, ਤੁਹਾਡਾ ਆਦਿ ਸ਼ਬਦ ਪੜਨਾਂਵ ਹਨ|

ਪੜਨਾਂਵ ਦੀਆਂ ਕਿਸਮਾਂ:-  ਪੜਨਾਂਵ ਛੇ ਕਿਸਮਾਂ ਦੇ ਹੁੰਦੇ ਹਨ:
1. ਪੁਰਖ-ਵਾਚਕ ਪੜਨਾਂਵ
2. ਨਿੱਜ- ਵਾਚਕ ਪੜਨਾਂਵ
3. ਸੰਬੰਧ-ਵਾਚਕ ਪੜਨਾਂਵ
4. ਪ੍ਰਸ਼ਨ ਵਾਚਕ ਪੜਨਾਂਵ
5. ਨਿਸ਼ਚੇ-ਵਾਚਕ ਪੜਨਾਂਵ
6. ਅਨਿਸ਼ਚੇ ਵਾਚਕ ਪੜਨਾਂਵ

 ਪੁਰਖ-ਵਾਚਕ ਪੜਨਾਂਵ

ਜਿਹੜੇ ਪੜਨਾਂਵ ਕੇਵਲ ਪੁਰਖਾਂ/ ਵਿਅਕਤੀਆਂ ਦੀ ਥਾਂ ਤੇ ਹੀ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਪੁਰਖ ਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ- ਅਸੀਂ, ਮੈਂ, ਤੁਸੀਂ, ਉਨ੍ਹਾਂ, ਤੁਹਾਡਾ ਆਦਿ।
ਉਦਾਹਰਨ:-
(ਉ) ਅਸੀਂ ਸ਼ਤਰੰਜ ਖੇਡ ਕੇ ਮਨ ਪਰਚਾਉਂਦੇ ਹਾਂ।
(ਅ) ਤੁਸੀਂ ਸ਼ਹਿਰ ਕਦੋਂ ਜਾਣਾ ਹੈ?
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਪੁਰਖ-ਵਾਚਕ ਪੜਨਾਂਵ ਹਨ।
 
ਪੁਰਖ ਵਾਚਕ ਪੜਨਾਂਵ ਤਿੰਨ ਕਿਸਮਾਂ ਦੇ ਹੁੰਦੇ ਹਨ।
1.  ਉੱਤਮ-ਪੁਰਖ (First Person):-  ਗੱਲ ਕਰਨ ਵਾਲੇ ਨੂੰ ਉੱਤਮ-ਪੁਰਖ ਕਿਹਾ ਜਾਂਦਾ ਹੈ; ਜਿਵੇਂ: ਮੈਂ, ਅਸੀਂ, ਮੈਨੂੰ, ਸਾਨੂੰ,
ਸਾਡੇ, ਮੈਥੋ ਆਦਿ।
ਉਦਾਹਰਨ:-
1. ਮੈਂ ਜਿੱਤ ਗਿਆ।
2. ਮੇਰਾ ਭਰਾ ਡਾਕਟਰ ਹੈ।
 
(2) ਮੱਧਮ-ਪੁਰਖ (Second Person):-  ਜਿਸ ਨਾਲ ਗੱਲ ਕੀਤੀ ਜਾਵੇ, ਉਸ ਨੂੰ ਮੱਧਮ-ਪੁਰਖ ਕਹਿੰਦੇ ਹਨ: ਜਿਵੇ: ਤੂੰ, ਤੁਸੀਂ,
ਤੁਹਾਨੂੰ, ਤੇਰਾ, ਤੁਹਾਡਾ, ਤੈਥੋ ਆਦਿ।
ਉਦਾਹਰਨ:-
1. ਤੁਸੀਂ ਕਿੱਥੇ ਜਾ ਰਹੇ ਹੋ?
2. ਤੁਹਾਨੂੰ ਏਥੇ ਆਉਣਾ ਪਵੇਗਾ।
 
(3) ਅੱਨਯ-ਪੁਰਖ (Third Person):- ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਅੱਨਯ-ਪੁਰਖ ਕਿਹਾ ਜਾਂਦਾ ਹੈ|  ਜਿਵੇਂ: ਉਹ,
ਇਹ, ਉਸ, ਇਨ੍ਹਾਂ, ਉਨ੍ਹਾਂ ਆਦਿ।
ਉਦਾਹਰਨ:-
1.  ਇਹ ਵਕੀਲ ਹੈ।
2. ਉਹ ਮੇਰੇ ਚਾਚਾ ਜੀ ਹਨ।

ਨਿੰਜ ਵਾਚਕ ਪੜਨਾਂਵ padnav di paribhasha in punjabi

ਜਿਹੜੇ ਪੜਨਾਵ ਵਾਕ ਵਿਚ  ਰਤਾ ਦੀ ਥਾਂ ਵਰਤੇ ਜਾਣ ਜਾਂ ਕਰਤਾ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦਸਦੇ ਹਨ,  ਉਨ੍ਹਾਂ ਨੂੰ ਨਿੱਜ ਵਾਚਕ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ- ਮੈਂ, ਆਪ, ਆਪਸ ਆਦਿ।
ਉਦਾਹਰਨ:-
(1) ਆਪ ਨੂੰ ਤਾਸ਼ ਖੇਡਣ ਦਾ ਸ਼ੌਕ ਨਹੀਂ।
(2) ਮੁੰਡੇ ਆਪਸ ਵਿੱਚ ਲੜ ਰਹੇ ਸਨ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਨਿੱਜ-ਵਾਚਕ ਪੜਨਾਂਵ ਹਨ।

👉ये प्रश्न भी पढ़े : पंजाबी Grammar नोट्स अलंकार 

👉ये प्रश्न भी पढ़े : पंजाबी Grammar नोट्स रस 

👉ये प्रश्न भी पढ़े : पंजाबी grammar नोट्स छंद 

ਸੰਬੰਧ ਵਾਚਕ ਪੜਨਾਂਵ

ਜਿਹੜੇ ਸ਼ਬਦ ਪੜਨਾਂਵ ਹੁੰਦਿਆਂ ਯੋਜਕਾਂ ਦੀ ਤਰ੍ਹਾਂ ਵਾਕਾਂ ਨੂੰ ਜੋੜਨ ਦਾ ਕਾਰਜ ਕਰਦੇ ਹਨ, ਉਨਾਂ ਨੂੰ ਸੰਬੰਧ ਵਾਚਕ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ- ਜਿਹੜਾ, ਜਿਹੜੇ, ਜਿਸ, ਜੋ, ਉਹ, ਉਹੀ ਆਦਿ।
ਉਦਾਹਰਨ:-
(1) ਜਿਹੜੇ ਮਿਹਨਤ ਕਰਨਗੇ, ਉਹ ਜਿੰਦਗੀ ਵਿੱਚ ਸਫਲ ਹੋ ਜਾਣਗੇ।
(2) ਜੋ ਕੰਜੂਸ ਹੁੰਦੇ ਹਨ, ਉਹੀ ਅਮੀਰ ਹੁੰਦੇ ਹਨ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਸੰਬੰਧ ਵਾਚਕ ਪੜਨਾਂਵ ਹਨ।

ਪ੍ਰਸ਼ਨ ਵਾਚਕ ਪੜਨਾਂਵ

ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਉਨਾਂ ਰਾਹੀ ਕੁਝ ਪੁਛਿਆ ਵੀ ਜਾਵੇ, ਉਨ੍ਹਾਂ ਨੂੰ ਪ੍ਰਸ਼ਨ ਵਾਚਕ ਪੜਨਾਂਵ ਕਿਹਾ ਜਾਂਦਾ ਹੈ। ਜਿਵੇਂ- ਕਿਸੇ ਨੇ, ਕੌਣ,  ਕੀ, ਕਿਹੜਾ, ਆਦਿ।
ਉਦਾਹਰਨ:-
(1) ਦੁੱਧ ਕਿਸਨੇ ਪੀਤਾ ਸੀ?
(2) ਕੌਣ ਸਵੇਰੇ ਪਹਿਲਾਂ ਆਵੇਗਾ?
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਪ੍ਰਸ਼ਨ-ਵਾਚਕ ਪੜਨਾਂਵ ਹਨ।

ਨਿਸ਼ਚੇ ਵਾਚਕ ਪੜਨਾਂਵ

ਜਿਹੜੇ ਪੜਨਾਂਵ ਕਿਸੇ ਦੁਰ ਜਾਂ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਦਿਆਂ ਉਸਦੇ ਨਾਂ ਦੀ ਥਾਂ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ-ਉਹ, ਇਹ, ਆਹ, ਇਨ੍ਹਾਂ, ਉਨ੍ਹਾਂ ਆਦਿ।
ਉਦਾਹਰਨ:-
(1) ਇਹ ਘਰ ਮੇਰਾ ਹੈ।
(2) ਉਹ ਰਮਣੀਕ ਦਾ ਘਰ ਹੈ
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਨਿਸ਼ਚੇ-ਵਾਚਕ ਪੜਨਾਂਵ ਹਨ।
 
ਨਿਸ਼ਚੇ ਵਾਚਕ ਪੜਨਾਂਵ ਦੋ ਤਰ੍ਹਾਂ ਦੇ ਹਨ
1. ਨਿਕਟ ਵਰਤੀ ਨਿਸਚੇ-ਵਾਚਕ ਪੜਨਾਂਵ:- ਨੇੜੇ ਦੀ ਵਸਤਾਂ ਵੱਲ ਇਸ਼ਾਰਾ ਕਰਨ ਵਾਲੇ ਪੜਨਾਂਵ ਨੂੰ ਨਿਕਟ ਵਰਤੀ ਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ|  ਜਿਵੇਂ-ਇਹ, ਆਹ, ਇਸ ਆਦਿ।
2. ਦੂਰ-ਵਰਤੀ ਨਿਸ਼ਚੇ ਵਾਚਕ ਪੜਨਾਂਵ:- ਦੂਰ ਦੀਆਂ ਵਸਤਾਂ ਵੱਲ ਇਸ਼ਾਰਾ ਕਰਨ ਵਾਲੇ ਪੜਨਾਂਵ ਨੂੰ ਦੂਰ ਵਰਤੀ ਨਿਸਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ: ਜਿਵੇਂ-ਉਨਾਂ, ਉਹ, ਉਸ ਆਦਿ।

ਅਨਿਸ਼ਚੇ ਵਾਚਕ ਪੜਨਾਂਵ

ਜਿਹੜੇ ਪੜਨਾਂਵ ਕਿਸੇ ਵਸਤੂ ਦੀ ਪੂਰੀ ਗਿਣਤੀ ਜਾਂ ਮਾਪ ਦੱਸਣ ਦੀ ਥਾਂ ਅੰਦਾਜਾ ਹੀ ਦੱਸਣ, ਉਨਾਂ ਨੂੰ ਅਨਿਸ਼ਚੇ ਵਾਚਕ ਪੜਨਾਂਵ ਕਿਹਾ ਜਾਂਦਾ ਹੈ: ਜਿਵੇਂ- ਸਭ, ਥੋੜੇ, ਕੁਝ, ਬਹੁਤ, ਸਾਰੇ, ਕੋਈ, ਅਨੇਕ ਆਦਿ।
ਉਦਾਹਰਨ:-
1. ਕੁਝ ਮੁੰਡੇ ਪੜ ਰਹੇ ਸਨ।
2. ਸਾਰੇ ਲੋਕ ਮੇਲੇ ਵਿੱਚ ਘੁੰਮ ਰਹੇ ਸਨ?
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਅਨਿਸ਼ਚੇ-ਵਾਚਕ ਪੜਨਾਂਵ ਹਨ।

Read Also

12 thoughts on “ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ | padnav di paribhasha in punjabi”

Leave a Reply

%d