ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ | Kal di pribhasha Ate kal di kisma

Kal di pribhasha Ate kal di kisma in Punjabi ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ (काल ) पंजाबी व्याकरण का अति महत्वपूर्ण टॉपिक है, यह टॉपिक REET, CTET, UPTET, PUNJAB TET, RPSC I GRADE, II GRADE आदि भर्ती परीक्षाओ के लिए अति महत्वपूर्ण है |

Kal di pribhasha Ate kal di kisma
Kal di pribhasha Ate kal di kisma

Contents

ਕਾਲ ਦਾ ਅਰਥ, ਪਰਿਭਾਸ਼ਾਂ:

ਕਾਲ ਦਾ ਅਰਥ ਹੈ – “ਸਮਾਂ
ਪਰਿਭਾਸ਼ਾਂ:-
ਕਿਰਿਆ ਦਾ ਉਹ ਰੂਪ, ਜਿਸ ਤੋਂ ਕਿਸੇ ਕੰਮ ਦੇ ਵਾਪਰਨ ਦਾ ਬੋਧ ਹੋਵੇ, ਉਸ ਨੂੰ ਕਾਲ ਕਿਹਾ ਜਾਂਦਾ ਹੈ |
ਜਿਵੇ:-
i ਉਹ ਪੜ੍ਹਦਾ ਹੈ।
i. ਉਹ ਪੜ੍ਹਦਾ ਸੀ।
iii. ਉਹ ਪੜੇਗਾ |
ਇਨ੍ਹਾਂ ਵਾਕਾਂ ਵਿਚ ਹੈ, ਸੀ, ਗਾ, ਕਾਲ-ਸਚੂਕ ਹਨ।

ਕਾਲ ਦੀਆਂ ਕਿਸਮਾਂ

ਕਾਲ ਤਿੰਨ ਤਰ੍ਹਾਂ ਦੇ ਹੁੰਦੇ ਹਨ:
1. ਵਰਤਮਾਨ-ਕਾਲ (Presesnt Tense) ਹੈ, ਹਨ, ਹਾਂ)
2. ਭੂਤਕਾਲ (Past Tense) (ਸੀ, ਸਨ, ਸਾਂ)
3. ਭਵਿੱਖਤ-ਕਾਲ (Future Tense) (ਗਾ, ਗੀ, ਗੇ) (ਜਾਵਾਂਗਾ)

1. ਵਰਤਮਾਨ ਕਾਲ (ਵਰਤਮਾਨ ਦਾ ਅਰਥ ਹੈ, ’ ਚੱਲ ਰਿਹਾ ਸਮਾਂ)

ਪਰਿਭਾਸ਼ਾਂ:- ਕਾਲ ਵਾਕ ਕਿਹਾ ਵਿਚ ਕਿਰਿਆ ਜਾਂਦਾ ਹੈ। ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਚੱਲ ਰਹੇ ਸਮੇ ਵਿਚ ਹੋ ਰਿਹਾ ਹੈ, ਤਾਂ ਉਸ ਨੂੰ ਵਰਤਮਾਨ ਅਜਿਹੇ ਵਾਕਾਂ ਵਿਚ ਹੈ, ਹਨ, ਹਾਂ, ਕਿਰਿਆਵਾਂ ਲਗਦੀਆਂ ਹਨ:
ਜਿਵੇ:-
i. ਰਾਮ ਖੇਡਦਾ ਹੈ।
ii. ਦਲੀਪ ਪਾਠ ਪੜ੍ਹਦਾ ਹੈ।
iii . ਰਾਜੂ ਗੀਤ ਗਾ ਰਿਹਾ ਹੈ।
iv ਕੀ ਤੁਸੀ ਪਾਠ ਕਰ ਰਹੇ ਹੋ?

ਵਰਤਮਾਨ-ਕਾਲ ਦੀਆਂ ਛੇ ਹੋਰ ਕਿਸਮਾਂ ਹਨ:

1. ਸਧਾਰਨ:/ ਅਨਿਸਚਿਤ ਵਰਤਮਾਨ-ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿਚ ਰੋਜ਼ ਹੁੰਦਾ ਹੈ।
ਜਿਵੇ:-
(ਉ) ਮੈਂ ਰੋਟੀ ਖਾਂਦਾ ਹਾਂ।
(ੲ) ਰਾਜੂ ਤੇ ਮੀਤ ਗੀਤ ਗਾਉਂਦੇ ਹਨ।
(ੲ) ਉਹ ਸਕੂਲ ਜਾਂਦਾ ਹੈ।

2. ਚਾਲੂ ਵਰਤਮਾਨ ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿਚ ਹੋ ਰਿਹਾ ਹੈ ਅਤੇ ਖਤਮ ਨਹੀ ਹੋਇਆ
ਜਿਵੇਂ:-
(ਓ) ਰਾਜੂ ਗੀਤ ਗਾ ਰਿਹਾ ਹੈ।
(ਅ) ਹਵਾ ਚੱਲ ਰਹੀ ਹੈ।

3. ਪੂਰਨ-ਵਰਤਮਾਨ-ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿਚ ਹੋ ਚੁੱਕਾ ਹੈ
ਜਿਵੇ:-
(ਉ) ਰਾਜੂ ਗੀਤ ਗਾ ਚੁੱਕਾ ਹੈ।
(ਅ) ਉਹ ਦਿੱਲੀ ਤੋਂ ਆ ਗਿਆ ਹੈ।

4. ਪੂਰਨ-ਚਾਲੂ-ਵਰਤਮਾਨ-ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਤੱਕ ਚਲ ਰਿਹਾ ਹੈ
ਜਿਵੇ:-
(ਉ) ਉਹ ਦੋ ਘੰਟਿਆਂ ਤੋਂ ਇੰਤਜ਼ਾਰ ਕਰ ਰਿਹਾ ਹੈ।
(ਅ) ਮੈਂ ਸਵੇਰ ਤੋਂ ਸਫਰ ਕਰ ਰਹੀ ਹਾਂ।

5. ਸ਼ਰਤੀ ਵਰਤਮਾਨ-ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਨੇ ਕਿਸੇ ਸ਼ਰਤ ‘ ਤੇ ਹੋਣ ਹੈ
ਜਿਵੇ:-
(ਉ) ਜੇ ਤੁਸੀ ਉਸ ਨੂੰ ਕੋਈ ਗੀਤ ਸਿਖਾਓ ਤਾਂ ਉਹ ਵੀ ਗਾ ਸਕਦਾ ਹੈ।
(ਅ) ਜੇ ਤੁਸੀ ਕੁਝ ਮੇਰੀ ਮਦਦ ਕਰੋ ਤਾਂ ਮੈਂ ਉੱਥੇ ਜਾ ਸਕਦਾ ਹਾਂ।

6. ਹੁਕਮੀ ਵਰਤਮਾਨ-ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਰਤਮਾਨ ਸਮੇਂ ਵਿਚ ਕੰਮ ਕਰਨ ਲਈਦਿੱਤਾ ਗਿਆ ਹੈ:
ਜਿਵੇ :-
(ਉ) ਤੁਸੀ ਦਫਤਰ ਜਾਓ।
(ਅ) ਗਰੀਬਾਂ ਦੀ ਮਦਦ ਕਰੋ।

2. ਭੂਤਕਾਲ ( ਭੂਤਕਾਲ ਦਾ ਅਰਥ ਹੈ, ਬੀਤ ਚੁੱਕਿਆ ਸਮਾਂ)


ਪਰਿਭਾਸ਼ਾਂ:- ਵਾਕ ਵਿਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤ ਚੁੱਕੇ ਸਮੇਂ ਵਿਚ ਵਾਪਰ ਗਿਆ ਹੈ, ਉਸ ਨੂੰ ਭੂਤਕਾਲ ਕਿਹਾ ਜਾਂਦਾ ਹੈ।

ਅਜਿਹੇ ਵਾਕਾਂ ਵਿਚ ਸੀ, ਸਨ, ਸ਼ਾਂ ਕਿਰਿਆਵਾਂ ਲਗਦੀਆਂ ਹਨ
ਜਿਵੇ :-
i. ਰਾਜੂ ਖੇਡਦਾ ਸੀ।
ii. ਅਸੀ ਪੜ੍ਹਦੇ ਸਾਂ।
iii. ਰਾਜੂ ਨੇ ਗੀਤ ਗਾਇਆ ਸੀ।
iv. ਅਸੀਂ ਉਸਨੂੰ ਉਡੀਕ ਰਹੇ ਸਾਂ।

ਭੂਤਕਾਲ ਦੀਆਂ 5 ਹੋਰ ਕਿਸਮਾਂ ਹਨ

1. ਸਧਾਰਨ ਜਾਂ ਅਨਿਸਚਿਤ ਭੂਤਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇ ਕਿ ਕੰਮ ਬੀਤੇ ਸਮੇਂ ਵਿਚ ਹੋਇਆ ਹੈ ਪਰ ਇਹ ਨਿਸਚਿਤ ਨਾ ਹੋਵੇ ਕਿ ਕੰਮ ਕਦੋਂ ਹੋਇਆ ਹੈ
ਜਿਵੇਂ :-
(ਉ) ਉਸ ਨੇ ਚਿੱਠੀ ਲਿਖੀ ਸੀ।
(ਅ) ਸਵਰਨ ਨੇ ਗੀਤ ਗਾਇਆ।

2 ਚਾਲੂ-ਭੂਤਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿਚ ਚਾਲੂ ਸੀ ਪਰ ਅਜੇ ਖਤਮ ਨਹੀ ਹੋਇਆ
ਜਿਵੇ:
(ਉ) ਬੱਚੇ ਪਤੰਗ ਉਡਾ ਰਹੇ ਸਨ।
(ਅ) ਸਵਰਨ ਗੀਤ ਗਾ ਰਿਹਾ ਸੀ।

3. ਪੂਰਨ-ਭੂਤਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿਚ ਪੂਰਾ ਹੋ ਚੁੱਕਾ ਸੀ
ਜਿਵੇਂ:-
(ਉ) ਸੂਰਜ ਡੁੱਬ ਚੁੱਕਾ ਸੀ।
(ਅ) ਸਵਰਨ ਗੀਤ ਗਾ ਚੁੱਕਾ ਸੀ

4. ਪੂਰਨ-ਚਾਲੂ-ਭੂਤਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿਚ ਸ਼ੁਰੂ ਹੋਇਆ ਅਤੇ ਹੁਣ ਤੱਕ ਹੋ ਰਿਹਾ ਹੋਵੇ ਪਰ ਹੁਣ ਖਤਮ ਹੋ ਗਿਆ ਹੋਵੇ
ਜਿਵੇ:-
(ਉ) ਰਾਣੀ ਸਵੇਰ ਤੋਂ ਗਾ ਰਹੀ ਸੀ।
(ਅ) ਮੈਂ ਸਵੇਰ ਤੋਂ ਸਫਰ ਕਰ ਰਹੀ ਸੀ।

5. ਸ਼ਰਤੀ-ਭੂਤਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤੇ ਸਮੇ ਵਿਚ ਕਿਸੇ ਸ਼ਰਤ ‘ ਤੇ ਹੋਣ ਸੀ ਜਿਵੇ:
(ਉ) ਜੇ ਤੂੰ ਮਿਹਨਤ ਨਾ ਕਰਦਾ ਤਾਂ ਤੂੰ ਪਾਸ ਨਹੀਂ ਸੀ ਹੋਣਾ।
(ਅ) ਜੇ ਕੁਲਵੰਤ ਸੰਗੀਤ ਸਿੱਖਦਾ ਤਾਂ ਉਹ ਵੀ ਗਾ ਲੈਂਦਾ।

3. ਭਵਿੱਖਤ ਕਾਲ ( ਭਵਿੱਖਤ ਕਾਲ ਦਾ ਅਰਥ ਹੈ, ਆਉਣ ਵਾਲਾ ਸਮਾਂ।

ਪਰਿਭਾਸ਼ਾਂ:- ਵਾਕ ਵਿਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇ ਵਿਚ ਹੋਵੇਗਾ, ਤਾਂ ਉਨ੍ਹਾਂ ਵਾਕਾਂ ਨੂੰ ਭਵਿੱਖਤ ਕਾਲ ਕਿਹਾ ਜਾਂਦਾ ਹੈ।
ਅਜਿਹੇ ਵਾਕਾਂ ਗਾ, ਗੂ, ਗੀ, ਗੀਆਂ ਕਿਰਿਆਵਾਂ ਲਗਦੀਆਂ ਹਨ: ਜਿਵੇ:-
(ਅ) ਤੁਸੀ ਖਾਣਾ ਖਾਓਗੇ।
(ਉ) ਰਾਜੂ ਗੀਤ ਗਾਏਗਾ।

ਭਵਿੱਖਤ-ਕਾਲ ਦੀਆਂ 5 ਹੋਰ ਕਿਸਮਾਂ ਹਨ

1. ਸਧਾਰਨ / ਅਨਿਸਚਿਤ ਭਵਿੱਖਤ -ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ: ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿਚ ਹੋਣਾ ਹੈ ਪਰ ਨਿਸਚਿਤ ਸਮਾਂ ਨਾ ਦੱਸਿਆ, ਜਾਏ:
ਜਿਵੇ:-
(ਉ) ਮੈ ਚਿੱਠੀ ਲਿਖਾਂਗਾ।
(ਅ) ਮੈ ਸਕੂਲ ਜਾਵਾਂਗਾ।

2. ਚਾਲੂ-ਭਵਿੱਖਤ-ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿਚ ਕਿਰਿਆ ਦਾ ਕੰਮ ਅਰੰਭ ਹੋ ਕੇ ਜਾਰੀ ਰਿਹਾ ਹੋਵੇਗਾ
ਜਿਵੇ:-
(ਉ) ਅਸੀਂ ਦਿੱਲੀ ਜਾ ਰਹੇ ਹੋਵਾਂਗੇ।
(ਅ) ਰਾਜੂ ਗੀਤ ਗਾ ਰਿਹਾ ਹੋਵੇਗਾ।

3. ਪੂਰਨ-ਭਵਿੱਖਤ -ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿਚ ਕਿਰਿਆ ਦਾ ਕੰਮ ਪੂਰਾ ਹੋ ਚੁੱਕਾ ਹੋਵੇਗਾ|
ਜਿਵੇ:-
(ਉ)) ਰਾਜੂ ਗੀਤ ਗਾ ਚੁੱਕਾ ਹੋਵੇਗਾ।
(ਅ) ਉਹ ਸਕੂਲੋ ਆ ਗਿਆ ਹੋਵੇਗਾ।

4. ਪੂਰਨ -ਚਾਲੂ ਭਵਿੱਖਤ ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਆਉਣ ਵਾਲੇ ਸਮੇ ਵਿਚ ਕਿਰਿਆ ਦਾ ਕੰਮ ਨਿਸਚਿਤ ਸਮੇਂ ਤੋਂ ਅਰੰਭ ਹੋ ਕੇ ਜਾਰੀ ਹੈ|
ਜਿਵੇਂ:-
(ਉ) ਉਹ ਸਵੇਰ ਤੋਂ ਹੀ ਸਫਰ ਕਰ ਰਿਹਾ ਹੋਵੇਗਾ।
(ਅ) ਰਾਜੂ ਸਵੇਰ ਤੋਂ ਹੀ ਗੀਤ ਗਾ ਰਿਹਾ ਹੋਵੇਗਾ।

5. ਸ਼ਰਤੀ:-ਭਵਿੱਖਤ-ਕਾਲ

ਪਰਿਭਾਸ਼ਾਂ:- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇ ਵਿਚ ਕਿਸੇ ਸ਼ਰਤ ਤੇ ਹੋਵੇਗਾ
ਜਿਵੇ:-
(ਉ) ਜੇ ਉਹ ਪੜੇਗਾ ਤਾ ਪਾਸ ਹੋ ਜਾਏਗਾ।
(ਅ) ਜੇ ਤੁਸੀ ਜਲਦੀ ਚੱਲੋਗੇ ਤਾਂ ਹੀ ਉੱਥੇ ਪਹੁੰਚੋਗੇ।

Read Also

fAQ

1. ਕਾਲ ਦੀ ਪਰਿਭਾਸ਼ਾ ਕਿ ਹੈ ?

ਉੱਤਰ : ਰਿਆ ਦਾ ਉਹ ਰੂਪ, ਜਿਸ ਤੋਂ ਕਿਸੇ ਕੰਮ ਦੇ ਵਾਪਰਨ ਦਾ ਬੋਧ ਹੋਵੇ, ਉਸ ਨੂੰ ਕਾਲ ਕਿਹਾ ਜਾਂਦਾ ਹੈ |

2. ਕਾਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?

ਉੱਤਰ : ਕਾਲ ਦੀਆਂ 3 ਕਿਸਮਾਂ ਹੁੰਦੀਆਂ ਹਨ ।

3. ਵਰਤਮਾਨ ਕਾਲ ਦੇ ਕਿੰਨੇ ਭੇਦ ਹੁੰਦੇ ਹਨ ?

ਉੱਤਰ : ਵਰਤਮਾਨ ਕਾਲ ਦੇ 6 ਭੇਦ ਹੁੰਦੇ ਹਨ ।

4. ਭੂਤਕਾਲ ਦੇ ਕਿੰਨੇ ਭੇਦ ਹੁੰਦੇ ਹਨ ?

ਉੱਤਰ : ਭੂਤਕਾਲ ਦੇ 5 ਭੇਦ ਹੁੰਦੇ ਹਨ ।

5. ਭਵਿਖਤ ਕਾਲ ਦੇ ਕਿੰਨੇ ਭੇਦ ਹੁੰਦੇ ਹਨ ?

ਉੱਤਰ : ਭਵਿਖਤ ਕਾਲ ਦੇ 5 ਭੇਦ ਹੁੰਦੇ ਹਨ ।

9 thoughts on “ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ | Kal di pribhasha Ate kal di kisma”

Leave a Reply