ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ | Visheshan di pribhasha in punjabi

Visheshan di pribhasha in punjabi ਵਿਸ਼ੇਸ਼ਣ ( विशेषण) पंजाबी व्याकरण का एक महत्वपूर्ण टॉपिक है,विशेषण क्या है? विशेषण के कितने भेद होते है ? इस पोस्ट में विशेषण के बारे में विस्तार पूर्वक समझाया गया है यह पोस्ट REET, CTET, UPTET, PUNJAB TET, RPSC 1st GRADE, 2nd GRADE आदि परीक्षा की दृष्टि से महत्वपूर्ण है |

Visheshan di pribhasha in punjabi
Visheshan di pribhasha in punjabi

Contents

ਵਿਸ਼ੇਸ਼ਣ ਦੀ ਪਰਿਭਾਸ਼ਾ

ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ ਔਗੁਣ ਜਾਂ ਗਿਣਤੀ-ਮਿਣਤੀ ਸੰਬੰਧੀ ਦੱਸਦਿਆਂ ਉਸ ਨੂੰ ਆਮ ਤੋਂ ਖਾਸ ਬਣਾਉਣ ਦਾ ਕਾਰਜ ਕਰਦੇ ਹਨ, ਉਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਜਿਵੇਂ-ਕੌੜਾ, ਸਿਹਤਮੰਦ, ਮਾੜਾ, ਚਿੱਟਾ, ਮੋਟਾ,ਮਿੱਠਾ, ਗਰਮ, ਹਰਾ ਆਦਿ।
ਵਿਸ਼ੇਸ਼ਣ ਦੀ ਵਾਕਾਂ ਵਿੱਚ ਵਰਤੋਂ:-
(ਉ) ਗੋਰਾ ਮੁੰਡਾ ਬਹੁਤ ਚੰਗਾ ਹੈ।
(ਅ) ਮਿੱਠਾ ਸੰਤਰਾ ਵਧੀਆ ਹੁੰਦਾ ਹੈ।

ਵਿਸ਼ੇਸ਼ਣ ਦੀਆਂ ਕਿਸਮਾਂ

ਵਿਸ਼ੇਸ਼ਣ ਪੰਜ ਕਿਸਮਾਂ ਦੇ ਹੁੰਦੇ ਹਨ।
1. ਗੁਣ ਵਾਚਕ ਵਿਸ਼ੇਸ਼ਣ
2. ਸੰਖਿਆ-ਵਾਚਕ/ ਗਿਣਤੀ ਵਾਚਕ ਵਿਸ਼ੇਸ਼ਣ
3. ਪਰਿਮਾਣ ਵਾਚਕ/ ਮਿਣਤੀ ਵਾਚਕ ਵਿਸ਼ੇਸ਼ਣ
4. ਨਿਸ਼ਚੇ ਵਾਚਕ ਵਿਸ਼ੇਸ਼ਣ
5. ਪੜਨਾਂਵੀ ਵਿਸ਼ੇਸ਼ਣ


1. ਗੁਣ-ਵਾਚਕ ਵਿਸ਼ੇਸ਼ਣ-

ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਗੁਣ, ਔਗੁਣ, ਆਕਾਰ, ਰੰਗ, ਸਥਾਨ ਆਦਿ ਨੂੰ ਪ੍ਰਗਟ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਨ੍ਹਾਂ ਨੂੰ ਗੁਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ |
ਜਿਵੇਂ- ਮਿੱਠਾ, ਗਰਮ, ਠੰਡਾ, ਸਖਤ, ਹਰਾ, ਹੌਲੀ, ਤੇਜ਼, ਮਾੜਾ, ਨਿਡਰ, ਦਿਆਲੂ, ਡਰਪੋਕ ਆਦਿ |
ਗੁਣ ਵਾਚਕ ਵਿਸ਼ੇਸ਼ਣ ਦੀ ਵਾਕਾਂ ਵਿੱਚ ਵਰਤੋ:
(ਉ) ਸ਼ਿਵਾ ਜੀ ਮਰਹੱਟਾ ਬਹੁਤ ਬਹਾਦਰ ਸਨ।
(ਅ) ਖੱਟੀ ਚਟਨੀ ਹੀ ਚੰਗੀ ਲੱਗਦੀ ਹੈ।

ਤੁਲਨਾ ਦੇ ਦ੍ਰਿਸ਼ਟੀਕੋਣ ਤੋਂ ਗੁਣ-ਵਾਚਕ ਵਿਸ਼ੇਸ਼ਣ ਦੀਆਂ ਤਿੰਨ ਕਿਸਮਾਂ ਅਵਸਥਾਵਾਂ ਹੁੰਦੀਆਂ ਹਨ
(ਉ) ਸਧਾਰਨ ਅਵਸਥਾ
(ਅ) ਅਧਿਕਤਰ ਅਵਸਥਾ
(ਏ) ਅਧਿਕਤਮ ਅਵਸਥਾ

2. ਸੰਖਿਆ ਵਾਚਕ ਵਿਸ਼ੇਸ਼ਣ-

ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਗਿਣਤੀ ਜਾਂ ਦਰਜੇ ਨੂੰ ਦੱਸਣ, ਉਨ੍ਹਾਂ ਨੂੰ ਸੰਖਿਆ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ। ਪਹਿਲਾ ਦੀ, ਵਿਸ਼ੇਸ਼ਣ ਵਰਤੋਂ
ਜਿਵੇਂ- ਪੰਜਵਾਂ, ਛੇਵਾਂ, ਪੰਜਾਹ , ਦੁੱਗਣਾ , ਅੱਧਾ , ਪੌਣਾ , ਥੋੜਾ ਆਦਿ,।
(1) ਮੇਰੇ ਮਾਤਾ ਜੀ ਦੀ ਉਮਰ ਸੱਤਰ ਸਾਲ ਹੈ।
(2) ਸਰਵਨ ਕੋਲ ਦੋ ਕਾਰਾਂ ਹਨ।
(3) ਮੇਰੇ ਕੋਲ ਪੰਜ ਪੁਸਤਕਾਂ ਹਨ।
(4) ਮੋਹਨ ਆਪਣੀ ਜਮਾਤ ਵਿੱਚ ਪੰਜਵੇ ਨੰਬਰ ਤੇ ਹੈ।
(5) ਪੰਜ ਤੇ ਪੰਜ ਲੜਕੇ ਪਾਸ ਹੋਏ।
(6) ਮੈਂ ਅੱਧਾ ਕਿਲੋ ਦੁੱਧ ਪੀਤਾ।
(7) ਬੈਂਚਾਂ ਵਿੱਚ ਦੋ-ਦੋ ਕਰਕੇ ਬੈਠਦੇ ਜਾਓ।
(8) ਬਹੁਤੇ ਲੜਕੇ ਪੜ੍ਹਨ ਲੱਗ ਪਏ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਸੰਖਿਆ-ਵਾਚਕ ਵਿਸ਼ੇਸ਼ਣ ਹਨ।
Visheshan di pribhasha in punjabi

3. ਪਰਿਮਾਣ ਵਾਚਕ ਵਿਸ਼ੇਸ਼ਣ

ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਮਿਣਤੀ, ਤੋਲ ਜਾਂ ਮਾਪ ਬਾਰੇ ਦੱਸਦੇ ਹਨ, ਉਨ੍ਹਾਂ ਨੂੰ ਪਰਿਮਾਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ।
ਜਿਵੇਂ-ਤਿੰਨ ਮੀਟਰ, ਬਹੁਤ ਸਾਰੇ, ਦੋ ਕੁ ਕਿਲੋ, ਥੋੜਾ ਜਿਹਾ ਆਦਿ ।
ਵਾਕਾਂ ਵਿੱਚ ਪਰਿਮਾਣ ਵਾਚਕ ਵਿਸ਼ੇਸ਼ਣ ਦੀ ਵਰਤੋਂ
(ਉ) ਮੈਨੂੰ ਦਸ ਲੀਟਰ ਤੇਲ ਚਾਹੀਦਾ ਹੈ।
(ਅ) ਹਰਭਜਨ ਨੇ ਬਹੁਤ ਸਾਰਾ ਧਨ ਉਜਾੜਿਆ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਪਰਿਮਾਣ ਵਾਚਕ ਵਿਸ਼ੇਸ਼ਣ ਹਨ।

4. ਨਿਸ਼ਚੇ ਵਾਚਕ ਵਿਸ਼ੇਸ਼ਣ

ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਨੂੰ ਇਸ਼ਾਰੇ ਰਾਹੀਂ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ
ਜਿਵੇਂ –ਇਹ , ਉਹ, ਆਹ, ਇਨ੍ਹਾਂ, ਉਨ੍ਹਾਂ, ਉਸ ਇਸ ਆਦਿ
ਵਾਕਾਂ ਵਿੱਚ ਨਿਸ਼ਚੇ ਵਾਚਕ ਵਿਸ਼ੇਸ਼ਣ ਦੀ ਵਰਤੋਂ
(ਉ) ਇਹ ਮੇਰਾ ਘਰ ਹੈ।
(ਅ) ਉਹ ਹਰਕੀਰਤ ਦੀ ਦੁਕਾਨ ਹੈ
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਨਿਸ਼ਚੇ ਵਾਚਕ ਵਿਸ਼ੇਸ਼ਣ ਹਨ।
ਨਿਸ਼ਚੇ ਵਾਚਕ ਵਿਸ਼ੇਸ਼ਣ ਵੀ ਦੋ ਕਿਸਮਾਂ ਹੁੰਦੇ ਹਨ

I. ਨਿਕਟਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ- ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸਨੂੰ ਆਮ ਖਾਸ ਬਣਾਉਣ ਵਾਲੇ ਸ਼ਬਦਾਂ ਨਿਕਟ ਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ
ਜਿਵੇਂ :- ਇਹ, ਅਹਿ, ਇਸ ਆਦਿ ॥
(ਉ) ਇਹ ਮੇਰੀ ਕਿਤਾਬ ਹੈ।
(ਅ) ਇਸ ਕਾਰ ਦੀ ਕੀਮਤ ਛੇ ਲੱਖ ਰੁਪਏ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਨਿਕਟ ਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ ਹਨ।
II. ਦੂਰ ਵਰਤੀ ਨਿਸਚੇ ਵਾਚਕ ਵਿਸ਼ੇਸ਼ਣ-
ਦੂਰ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਦੂਰ ਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ ਆਖਦੇ ਹਨ:
ਜਿਵੇਂ- ਉਹ, ਅਹੁ ਆਦਿ।

(ਉ) ਉਹ ਬਲਜੀਤ ਦਾ ਮੋਟਰ ਸਾਈਕਲ ਹੈ।
(ਅ) ਅਹੁ ਸੰਗੀਤਾ ਦੀ ਕਾਰ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਦੂਰ ਵਰਤੀ ਨਿਸ਼ਚੇ ਵਾਚਕ ਵਿਸ਼ੇਸ਼ਣ ਹਨ।

5. ਪੜਨਾਂਵੀ ਵਿਸ਼ੇਸ਼ਣ-

ਜਿਹੜੇ ਵਿਸ਼ੇਸ਼ਣ ਪੜਨਾਂਵ ਹੁੰਦਿਆਂ ਵੀ ਨਾਂਵ ਨਾਲ ਆ ਕੇ ਵਿਸ਼ੇਸ਼ਣ ਦਾ ਕਾਰਜ ਕਰਨ, ਉਨ੍ਹਾਂ ਨੂੰ ਪੜਨਾਂਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ |
ਜਿਵੇਂ-ਕਿਹੜਾ ਅਫਸਰ, ਮੇਰੀ ਕੁੜੀ, ਉਹ ਸਾਈਕਲ, ਤੁਹਾਡਾ ਘਰ, ਸਾਡੀ ਮਸ਼ੀਨ ਆਦਿ।

ਵਾਕਾਂ ਵਿੱਚ ਵਿਸ਼ੇਸ਼ਣ ਦੀ ਵਰਤੋਂ:-
(ਉ) ਤੁਹਾਡਾ ਬਹੁਤ ਹੀ ਖੁੱਲਾ-ਡੁੱਲਾ ਹੈ।
(ਅ) ਸਾਡੀ ਕਾਰ ਅਕਸਰ ਖਰਾਬ ਹੀ ਰਹਿੰਦੀ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਪੜਨਾਂਵੀ ਵਿਸ਼ੇਸ਼ਣ ਹਨ।

ਪੜਨਾਂਵੀ ਵਿਸ਼ੇਸ਼ਣ ਦੋ ਕਿਸਮਾਂ ਦੇ ਹੁੰਦੇ ਹਨ
(ਉ) ਮੂਲ ਰੂਪ ਪੜਨਾਂਵੀ ਵਿਸ਼ੇਸ਼ਣ
(ਅ) ਉਤਪੰਨ ਰੂਪ ਪੜਨਾਂਵੀ ਵਿਸ਼ੇਸ਼ਣ

Read Also

FAQ

1. ਵਿਸ਼ੇਸ਼ਣ ਦੀ ਪਰਿਭਾਸ਼ਾ ਕਿ ਹੈ ?

ਉੱਤਰ : ਜਿਹੜੇ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ ਔਗੁਣ ਜਾਂ ਗਿਣਤੀ-ਮਿਣਤੀ ਸੰਬੰਧੀ ਦੱਸਦਿਆਂ ਉਸ ਨੂੰ ਆਮ ਤੋਂ ਖਾਸ ਬਣਾਉਣ ਦਾ ਕਾਰਜ ਕਰਦੇ ਹਨ, ਉਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ।

2. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਜਾਂ ਭੇਦ ਹੁੰਦੇ ਹਨ ?

ਉੱਤਰ : ਵਿਸ਼ੇਸ਼ਣ ਦੇ ਪੰਜ ਭੇਦ ਹੁੰਦੇ ਹਨ ।

3. ਗੁਣ-ਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ ਕਿ ਹੈ ?

ਉੱਤਰ : ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਗੁਣ, ਔਗੁਣ, ਆਕਾਰ, ਰੰਗ, ਸਥਾਨ ਆਦਿ ਨੂੰ ਪ੍ਰਗਟ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਨ੍ਹਾਂ ਨੂੰ ਗੁਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ |

4. ਸੰਖਿਆ ਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ ਕਿ ਹੈ ?

ਉੱਤਰ : ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਗਿਣਤੀ ਜਾਂ ਦਰਜੇ ਨੂੰ ਦੱਸਣ, ਉਨ੍ਹਾਂ ਨੂੰ ਸੰਖਿਆ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ।

5. ਸੰਖਿਆ ਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ ਕਿ ਹੈ ?

ਉੱਤਰ : ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਮਿਣਤੀ, ਤੋਲ ਜਾਂ ਮਾਪ ਬਾਰੇ ਦੱਸਦੇ ਹਨ, ਉਨ੍ਹਾਂ ਨੂੰ ਪਰਿਮਾਣ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ।

6. ਨਿਸ਼ਚੇ ਵਾਚਕ ਵਿਸ਼ੇਸ਼ਣ ਦੀ ਪਰਿਭਾਸ਼ਾ ਕਿ ਹੈ ?

ਉੱਤਰ : ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਨੂੰ ਇਸ਼ਾਰੇ ਰਾਹੀਂ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਨਿਸ਼ਚੇ ਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ |

7. ਪੜਨਾਂਵੀ ਵਿਸ਼ੇਸ਼ਣ ਦੀ ਪਰਿਭਾਸ਼ਾ ਕਿ ਹੈ ?

ਉੱਤਰ : ਜਿਹੜੇ ਵਿਸ਼ੇਸ਼ਣ ਪੜਨਾਂਵ ਹੁੰਦਿਆਂ ਵੀ ਨਾਂਵ ਨਾਲ ਆ ਕੇ ਵਿਸ਼ੇਸ਼ਣ ਦਾ ਕਾਰਜ ਕਰਨ, ਉਨ੍ਹਾਂ ਨੂੰ ਪੜਨਾਂਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ |

13 thoughts on “ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ | Visheshan di pribhasha in punjabi”

Leave a Reply

%d