ਛੰਦ ( छंद ), chhand in punjabi grammar पंजाबी व्याकरण का महत्वपूर्ण टॉपिक है | यह टॉपिक राजस्थान REET परीक्षा सहित अन्य परीक्षाओं जैसे PSTET, KVS, CTET आदि के लिए भी उपयोगी है |
Contents
पंजाबी व्याकरण का महत्वपूर्ण छंद
ਛੰਦ(छंद ) chhand in punjabi grammar
- ਛੰਦ ਕਵਿਤਾ ਦਾ ਇੱਕ ਜ਼ਰੂਰੀ ਤੱਤ ਹੈ।
- ਮੱਧਕਾਲ ਵਿੱਚ ਜਿੰਨੀ ਵੀ ਕਵਿਤਾ ਮਿਲਦੀ ਹੈ, ਉਹ ਸਾਰੀ ਛੰਦ-ਬੱਧ ਕਵਿਤਾ ਹੈ
- ਭਾਰਤੀ ਸਹਿਤ ਵਿੱਚ ਛੰਦ ਨੂੰ ਇੱਕ ਜ਼ਰੂਰੀ ਵਿੱਦਿਆ ਵੱਜੋਂ ਹਿਣ ਕੀਤਾ ਜਾਂਦਾ। ਸੀ। ਇਸ ਨੂੰ ਉਸ ਸਮੇਂ ਛੰਦ-ਸ਼ਾਸਤਰ ਜਾਂ ਪਿੰਗਲ -ਸ਼ਾਸਤਰ ਕਿਹਾ ਜਾਂਦਾ ਸੀ।
- ਭਾਰਤ ਵਿੱਚ ਛੰਦ ਵਿੱਦਿਆ ਦਾ ਸਭ ਤੋਂ ਪੁਰਾਣਾ ਗ੍ਰੰਥ ` ਛੰਦ ਨੂੰ-ਹੀ ਸੂਤਰ ਹੈ, ਜਿਸ ਨੂੰ ਪਿੰਗਲ ਰਿਸ਼ੀ ਨੇ ਲਿਖਿਆ
- ਕਵਿਤਾ ਵਿੱਚ ਮਾਤਰਾ ਜਾਂ ਵਰਨਾਂ ਦੀ ਖ਼ਾਸ ਵਿਉਂਤ ਤੇ ਗਿਣਤੀ ਨਾਲ ਜੋ ਸੁਰ।-ਤਾਲ ਤੇ ਤੁਕਾਂਤ-ਮੇਲ ਹੁੰਦਾ ਹੈ, ਉਹ ਛੰਦ ਹੈ
- ਤੋਲ ਤੁਕਾਂਤ ਵਿੱਚ ਲਿਖਿਆ ਹਰ ਵਾਕ ਛੰਦ ਹੈ।
ਛੰਦ,ਦੀ ਵਰਤੋਂ ਨਾਲ ਕਵਿਤਾ ਵਿੱਚ ਹੈਟ ਲਿਖੇ ਗੁਣ ਪ੍ਰਗਟ ਹੁੰਦੇ ਹਨ
- ਛੰਦ, ਕਵਿਤਾ ਦੇ ਭਾਵਾਂ ਤੇ ਖਿਆਲਾਂ ਨੂੰ ਤਿੱਖਾ ਕਰਦੇ ਹਨ
- ਛੰਦ, ਭਾਵਾਂ ਅਤੇ ਖਿਆਲਾਂ ਨੂੰ ਇੱਕ ਲੜੀ ਵਿੱਚ ਪਰੋਂਦੇ ਹਨ
- ਛੰਦ, ਕਵਿਤਾ ਵਿੱਚ ਸੱਜਰਾਪਣ ਤਾਜ਼ਗੀ ਬਖਸ਼ਦੇ ਹਨ।
- ਛੰਦ, ਕਵਿਤਾ ਦੇ ਪ੍ਰਭਾਵ ਵਿੱਚ ਵਾਧਾ ਕਰਦੇ ਹਨ।
- ਛੰਦ, ਕਵਿਤਾ ਵਿੱਚ ਰਸ ਅਤੇ ਰਾਗ ਪੈਦਾ ਕਰਦੇ ਹਨ।
ਵਰਨ :- ਗੁਰਮੁਖੀ ਵਰਨਮਾਲਾ ਵਿਚਲੇ ਹਰ ਅੱਖਰ ਨੂੰ ਛੰਦਾਬੰਦੀ ਵਿੱਚ ਵਰਨ ਕਿਹਾ ਜਾਂਦਾ ਹੈ; ਜਿਵੇਂ: ਕ, ਖ, ਗ, ਚ, ਛ
ਲਗਾਂ:- ਗੁਰਮੁਖੀ ਵਰਨਮਾਲਾ ਦੇ ਅੱਖਰਾਂ ਨਾਲ ਲੱਗਣ ਵਾਲੇ ਚਿੰਨ੍ਹ ਲਗਾਂ ਹੁੰਦੀਆਂ ਹਨ। ਲੱਗਾਂ ਦਾ ਵੇਰਵਾ ਅੱਗੇ ਲਿਖੇ ਅਨੁਸਾਰ ਹੈ। ਲਗਾਂ ਦੀ ਗਿਣਤੀ ਦਸ ਹੈ:
1. ਮੁਕਤਾ 2. ਕੰਨਾਂ 3. ਸਿਹਾਰੀ 4. ਬਿਹਾਰੀ 5. ਔਕਣ 6. ਦੁਲੈਂਕੜ 7 ਲਾਂ 8. ਦੁਲਾਵਾਂ 9. ਹੋੜਾ 10. ਕਨੌੜਾ
1. ਮੁਕਤਾ 2. ਕੰਨਾਂ 3. ਸਿਹਾਰੀ 4. ਬਿਹਾਰੀ 5. ਔਕਣ 6. ਦੁਲੈਂਕੜ 7 ਲਾਂ 8. ਦੁਲਾਵਾਂ 9. ਹੋੜਾ 10. ਕਨੌੜਾ
ਲਗਾਖਰ:- ਲਗਾਂ ਤੋਂ ਇਲਾਵਾ ਤਿੰਨ ਲਗਾਖਰ ਹੁੰਦੇ ਹਨ:-
1. ਟਿੱਪੀ 2. ਬਿੰਦੀ 3. ਅੱਧਕ
ਮਾਤਰਾ:- ਕਿਸੇ ਵਰਨ (ਅੱਖਰ) ਦੇ ਉਚਾਰਨ ਸਮੇਂ ਜਿਹੜਾ ਸਮਾਂ ਲੱਗਦਾ ਹੈ। ਉਸ ਨੂੰ ਮਾਤਰਾ` ਕਿਹਾ ਜਾਂਦਾ ਹੈ।
ਛੰਦਾਬੰਦੀ ਵਿੱਚ ਅੱਖਰਾਂ ਦੀਆਂ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ।
ਮਾਤਰਾਵਾਂ ਦੋ ਕਿਸਮ ਦੀਆਂ ਹੁੰਦੀਆਂ ਹਨ:-
1. ਲਘੂ 2. ਗੁਰੂ
ਲਘੂ ਵਰਨ:- ਲਘੂ ਦਾ ਅਰਥ ਹੈ ਛੋਟੀ।
ਲਘੂ ਵਰਨ
ਮੁਕਤਾ ਅੱਖਰ; – ੫, ਯ, ਰ, ਨ, ਸ ਆਦਿ।
ਸਿਹਾਰੀ ਵਾਲੇ ਅੱਖਰ;- ਕਿ, ਇ, ਨਿ, ਪਿ, ਜਿ ਆਦਿ।
ਔਕੜ ਵਾਲੇ ਅੱਖਰ;- ਹੁ, ਸੁ, ਤੁ, ਗੁ ਆਦਿ।
ਗਿਣਤੀ
1 1 1
ਅ ਮ ਨ = 3 ਮਾਤਰਾ
1 1 1
ਕਿ ਰ ਤ = 3 ਮਾਤਰਾ
ਗੁਰੂ ਵਰਨ:- ਗੁਰੂ ਵਰਨ ਤੋਂ ਭਾਵ ਹੈ ਵੱਡੀ।
ਛੰਦਾਬੰਦੀ ਵਿੱਚ ਗੁਰੂ ਵਰਨ ਦੀਆਂ ਦੋ ਮਾਤਰਾਵਾਂ ਹੁੰਦੀਆਂ ਹਨ।
ਕੰਨੇ ਵਾਲੇ ਵਰਨ:- ਕਾ, ਨਾ, ਆ, ਪਾ, ਜਾ
ਬਿਹਾਰੀ ਵਾਲੇ ਵਰਨ:- ਕੀ, ਤੀ, ਹੀ, ਸੀ
ਦੁਲੈਂਕੜੇ ਵਾਲੇ ਵਰਨ:- ਕੂ, ਸੂ, ਮੂ, ਖੂ
ਲਾਂ ਵਾਲੇ ਵਰਨ:- ਕੇ ਪੇ ਖੇ ਸੇ ਏ, ਤੇ, ਵੇ
ਦੁਲਾਵਾਂ ਵਾਲੇ ਵਰਨ:- ਲੈ, ਨੈ, ਪੈ, ਸੈ, ਐ, ਤੈ, ਗੈ
ਹੋੜਾ ਵਾਲੇ ਵਰਨ:- ਹੋ, ਕੋ, ਪੋ, ਚੋ, ਮੋ, ਰੋ, ਤੋ
ਕਨੌੜਾ ਵਾਲੇ ਵਰਨ:- ਕੌ, ਚੌ, ਪੌ, ਸੌ, ਔ, ਤੌ, ਹੋਂ
ਟਿੱਪੀ ਵਾਲੇ ਵਰਨ:- ਨੂੰ, ਮੰ, ਚੰ, ਪੰ, ਅੰ, ਸੰ, ਧੀ
ਅੱਧਕ ਵਾਲੇ ਵਰਨ:- ਕੇ, ਸੱ, ਖਾਂ, ਬੱ, ਧੱ, ਵਾਂ
ਗਣ:- ਛੰਦਾਬੰਦੀ ਵਿੱਚ ਅੱਖਰਾਂ ਜਾਂ ਮਾਤਰਾ ਦੇ ਜੋੜ ਨੂੰ ਗੁਣ ਹੁੰਦੇ ਹਨ।
ਗਣ ਅੱਠ ਹਨ:-
ਯਗਣ, ਮਗਣ, ਤਗਣ, ਗਗਣ, ਜਗਣ, ਭਗਣ, ਨਗਣ, ਸਗਣ
ਤੁਕ ਜਾਂ ਕਲੀ:– ਛੰਦ ਦੀ ਤੁਕ ਨੂੰ ਮਿਸਰਾ ’ ਕਿਹਾ ਜਾਂਦਾ ਹੈ।
ਵਿਸਰਾਮ:- ਕਵਿਤਾ ਦੀ ਤੁਕ ਨੂੰ ਪੜ੍ਹਦਿਆਂ ਜਿੱਥੇ ਠਹਿਰਾਓ ਆਵੇ ਉਸ ਨੂੰ ਵਿਸਰਾਮ ਜਾਂ ਯਤੀ ਕਿਹਾ ਜਾਂਦਾ ਹੈ।
ਗਤੀ:- ਗਤੀ ਤੋਂ ਭਾਵ ਹੈ ’ ਚਾਲ। ਤੁਕ ਵਿੱਚ ਸ਼ਬਦ ਦੀ ਜੜਤ ਨਾਲ ਜੋ ਬੇਰੋਦ ਰਵਾਨੀ ਜਾਂ ਸਰਲਤਾ ਪੈਦਾ ਹੁੰਦੀ ਹੈ, ਉਸ ਨੂੰ ਗਤੀ ਕਿਹਾ ਜਾਂਦਾ ਹੈ।
ਤੁਕਾਂਤ:- ਤੂਕਾਂਤ ਤੋਂ ਭਾਵ ਹੈ ’ ਤੁਕ ਦਾ ਅੰਤ`। ਛੰਦ ਦੀਆਂ ਤੁਕਾਂ ਦੇ ਅੰਤ ਵਿੱਚ ਮਿਲਦੀ-ਜੁਲਦੀ ਅਵਾਜ਼ ਪੈਦਾ ਕਰਨ
ਵਾਲੇ ਸ਼ਬਦ ਤੁਕਾਂਤ ਹੁੰਦੇ ਹਨ।
ਛੰਦ ਦੀਆਂ ਕਿਸਮਾਂ
ਛੰਦ ਤਿੰਨ ਕਿਸਮਾਂ ਦੇ ਹੁੰਦੇ ਹਨ।
1. ਵਰਨਿਕ ਛੰਦ 2. ਮਾਤ੍ਰਿਕ ਛੰਦ 3. ਗਣਿਕ ਛੰਦ
1.ਵਰਨਿਕ ਛੰਦ:- ਵਰਨਿਕ-ਛੰਦਾਂ ਵਿੱਚ ਕੇਵਲ ਵਰਨਾਂ (ਅੱਖਰਾਂ) ਦੀ ਹੀ ਗਿਣਤੀ ਕੀਤੀ ਜਾਂਦੀ ਹੈ
2. ਮਾਤ੍ਰਿਕ ਛੰਦ:- ਮਾਤ੍ਰਿਕ -ਛੰਦਾਂ ਵਿੱਚ ਵਰਨਾਂ ਦੇ ਨਾਲ-ਨਾਲ ਮਾਤਰਾਵਾਂ ਨਾਲ ਲੱਗੀਆਂ ਮਾਤਰਾਵਾਂ ਦੀ ਵੀ ਗਿਣਤੀ ਕੀਤੀ ਜਾਂਦੀ ਹੈ
3. ਗਣਿਕ-ਛੰਦ:- ਇਨ੍ਹਾਂ ਵਿੱਚ ਗਣਾਂ ਦੀ ਗਿਣਤੀ ਕੀਤੀ ਜਾਂਦੀ ਹੈ। ਪਰ ਪੰਜਾਬੀ ਵਿੱਚ ਸਿਰਫ਼ ਵਰਣਿਕ ਤੇ ਮਾਤ੍ਰਿਕ ਛੰਦ ਹੀ ਪ੍ਰਚੱਲਤ ਹਨ।
ਮਾਤ੍ਰਿਕ ਛੰਦ:- ਦੋਹਰਾਂ, ਦਵਈਆਂ, ਬੈਂਦ, ਚੌਪਾਈ
ਵਰਨਿਕ ਛੰਦ:- ਕੋਰੜਾ, ਕਬਿੱਤ
ਦੋਹਰਾ ਛੰਦ:-
- ਦੋਹਰਾ ਇੱਕ ਮਾਤ੍ਰਿਕ-ਛੰਦ ਹੈ।
- ਇਸ ਦੇ ਵਜ਼ਨ-ਤੋਲ ਨੂੰ ਮਾਪਲ ਲਈ ਮਾਤਰਾਵਾਂ ਦੀ ਗਿਣਤੀ ਕਰਨੀ ਪੈਂਦੀ ਹੈ।
- ਦੋਹਰੇ ਵਿੱਚ ਦੋ ਤੁਕਾਂ ਹੁੰਦੀਆ ਹਨ ਅਤੇ ਚਾਰ ਚਰਣ ਹੁੰਦੇ ਹਨ। ਹਰ ਤੁਕ ਵਿੱਚ 24 ਮਾਤਰਾ ਹੁੰਦੀਆਂ ਹਨ ਅਤੇ
ਹਰ ਤੁਕ ਵਿੱਚ 2 ਵਿਸਰਾਮ। - ਪਹਿਲਾ ਵਿਸਰਾਮ 13 ਅਤੇ ਦੂਜਾ 11 ਮਾਤਰਾ ‘ ਤੇ ਹੁੰਦਾ ਹੈ।
ਤੁਕਾਂ = ਦੇ
ਤੁਕਾਂ = ਦੋ
ਮਾਤਾਵਾਂ = 24
ਵਿਸਰਾਮ = ਦੋ
ਪਹਿਲਾ ਵਿਸਰਾਮ = 13 ਮਾਤਰਾ’ ਤੇ
ਦੂਜਾ = 11 ਮਾਤਰਾ ‘ ਤੇ
ਉਦਾਹਰਨ:-1
ਪੂਰਨ ਤੂ ਪਰਮਾਤਮਾ, ਘਟ ਘਟ ਰਿਹਾ ਸਮਾਇ ॥ = 13 + 1 = 24 ਮਾਤਰਾ
ਉਦਾਹਰਨ:-2
ਪੂਰਾ ਪ੍ਰਭੁ ਆਰਾਧਿਆ, ਪੂਰਾ ਜੋ ਕੇ ਨਾਉ ॥ = 13 + 1 = 24 ਮਾਤਰਾ
ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ ।। = 13 + 1 = 24 ਮਾਤਰਾ
ਦਵੱਈਆ chhand in punjabi grammar
- ਦਵੱਈਆਂ ਇੱਕ ਮਾਤ੍ਰਿਕ-ਛੰਦ ਹੈ।
- ਇਸ ਵਿੱਚ ਚਾਰ ਤੁਕਾਂ ਹੁੰਦੀਆਂ ਹਨ ਅਤੇ ਹਰ ਤੁਕ 28 ਮਾਤਰਾ ਦੀ ਹੁੰਦੀ ਹੈ।
- ਹਰ ਤੁਕ ਵਿੱਚ ਪਹਿਲਾ ਵਿਸਰਾਮ 16 ਮਾਤਰਾ ਉੱਤੇ ਅਤੇ ਦੂਜਾ 12 ਮਾਤਰਾ ਉੱਤੇ ਹੁੰਦਾ ਹੈ
ਛੰਦ ਰੂਪ = ਮਾਤ੍ਰਿਕ
ਤੁਕਾਂ ਦੀ ਗਿਣਤੀ = ਚਾਰ
ਮਾਤਰਾਵਾਂ = 28
ਵਿਸਰਾਮ = 16 + 12
ਉਦਾਹਰਨ:-1
ਨਾਜ਼ਕ ਪੈਰ ਮਲੂਕ ਸਸੀ ਦੇ, ਮਹਿੰਦੀ ਨਾ ਸਵਾਰੇ। = 16 + 12 = 28
ਬੈਂਤ ਛੰਦ
- ਬੈਂਤ ਇੱਕ ਮਾਤ੍ਰਿਕ ਛੰਦ ਹੈ।
- 4 ਤੁਕਾਂ ਤੋਂ ਲੈ ਕੇ 20-22 ਤੁਕਾਂ ਤੱਕ ਬੈਂਤ ਦੀ ਲੰਬਾਈ ਹੁੰਦੀ ਹੈ। ਹਰ ਤੁਕ ਵਿੱਚ 40 ਮਾਤਰਾ ਹੁੰਦੀਆਂ ਹਨ।
- ਹਰ ਤੁਕ ਵਿੱਚ ਪਹਿਲਾਂ ਵਿਸਰਾਮ 20 ਮਾਤਰਾ ‘ ਤੇ ਹੁੰਦਾ ਹੈ। ਪਰ ਕਈ ਵਾਰ ਇਹ ਵਿਸਰਾਮ 19-21 ਜਾਂ 20-20 ਮਾਤਰਾ’ ਤੇ ਵੀ ਹੋ ਜਾਂਦਾ ਹੈ।
- ਬੈਂਤ ਤੇ ਤੁਕਾਂਤ-ਮੇਲ ਨੂੰ ਅਰਬੀ-ਫ਼ਾਰਸੀ ਵਾਲੇ ਕਾਫ਼ੀਆਂ-ਰਦੀਫ਼ ਕਹਿੰਦੇ ਹਨ।
ਉਦਾਹਰਨ:-1
ਤੇਰੀ ਖੋਜ-ਵਿਚ ਅਕਲ ਦੇ ਖੰਭ ਉੱਡ ਗਏ,
ਤੇਰੀ ਭਾਲ ਵਿੱਚ ਥੋਥਾ ਖ਼ਿਆਲ ਹੋਇਆ।
ਲੱਖਾਂ ਉਂਗਲਾਂ ਗੁੰਝਲਾਂ ਖੋਲ ਥਕੀਆਂ,
ਤੇਰੀ ਜ਼ੁਲਫ ਦਾ ਸਿੱਧਾ ਨਾ ਵਾਲ ਹੋਇਆ।
ਘੱਗੀ ਬੱਝ ਗਈ ਸੰਖਾਂ ਦੀ ਰੋ ਰੋ ਕੇ,
ਪਿੱਟ ਪਿੱਟ ਕੇ ਚੂਰ ਘੜਿਆਲ ਹੋਇਆ।
ਚੀਕ ਚੀਕ ਕੇ ਕਲਮ ਦੀ ਜੀਭ ਪਾਟੀ,
ਅਜੇ ਹੱਲ ਨਾ ਤੇਰਾ ਸਵਾਲ ਹੋਇਆ।
ਚੌਪਾਈ
- ਚੌਪਾਈ ਇੱਕ ਮਾਤ੍ਰਿਕ-ਛੰਦ ਹੈ।
- ਚੌਪਾਈ ਦਾ ਅਰਥ ਹੈ ਚਾਰ-ਚਰਨਾਂ ਵਾਲਾ ਛੰਦ ॥
- ਇਸ ਦੀਆਂ 4 ਤੁਕਾਂ ਹੁੰਦੀਆਂ ਹਨ। ਹਰ ਤੁਕ ਵਿੱਚ 8 + 8 = 16 ਜਾਂ 7 + 8 = 15 ਮਾਤਰਾਵਾਂ ਹੁੰਦੀਆਂ ਹਨ।
- ਪਹਿਲਾਂ ਵਿਸਰਾਮ 8 ਜਾਂ 7 ਮਾਤਰਾ ’ ਤੇ ਲੱਗਦਾ ਹੈ ਤੇ ਦੂਜਾ 8 ਮਾਤਰਾ’ ਤੇ ਲੱਗਦਾ ਹੈ।
ਉਦਾਹਰਨ:-1
ਅਬ ਮੈਂ ਅਪਨੀ, ਕਥਾ ਬਖਾਨੋ = 8 + 8 = 16 ਮਾਤਰਾਵਾਂ
ਉਦਾਹਰਨ:-2
ਹਮਰੀ ਕਰੋ ਹਾਥ ਰਛਾ = 7 + 8 = 15
ਪੂਰਨੇ ਹੋਇ, ਚਿਤ ਕੀ ਇੱਛਾ = 7 + 8 = 15
ਉਦਾਹਰਨ:-3
ਜਦ ਤੋਂ ਵੀਰਾਂ, ਦੂਰ ਗਿਆ ਏ।
ਦਿਲ ਮੇਰਾ ਕਰੂ, ਚੂਰ ਗਿਆ ਏ।
ਹੋ ਵੀਰਾ ਹੁਣ ਮੁੱਖ ਵਿਖਾ ਜਾ
ਹਿਰਦੇ ਅੰਦਰ ਠੰਢਾ ਪਾ ਜਾ
ਕੋਰੜਾ-ਛੰਦ
- ਕੋਰੜਾ ਵਰਨਿਕ ਛੰਦ ਹੈ।
- ਇਸ ਦੀ ਪਛਾਣ ਕਰਨ ਲਈ ਵਰਨ (ਅੱਖਰ) ਹੀ ਗਿਣੇ ਜਾਂਦੇ ਹਨ।
- ਕੋਰੜਾ ‘ ਛੰਦ ਵਿੱਚ ਤੁਕਾਂ ਦੀ ਕੋਈ ਪਾਬੰਦੀ ਨਹੀਂ, ਦੋ ਤੁਕਾਂ ਤੋਂ ਲੈ ਕੇ ਗਿਣਤੀ ਵੱਧ ਵੀ ਹੋ ਸਕਦੀ ਹੈ। ਪਰ ਆਮ ਤੌਰ ਤੇ 4 ਤੁਕਾਂ ਦਾ ਇੱਕ ਜੁੱਟ ਬਣਿਆ ਹੁੰਦਾ ਹੈ।
- ਕੋਰੜੇ-ਛੰਦ ਦੀ ਹਰ ਤੁਕ ਵਿੱਚ 13 ਜਾਂ 14 ਵਰਨ ਹੁੰਦੇ ਹਨ ਅਤੇ ਪਹਿਲਾਂ ਵਿਸਰਾਮ 6 ਜਾਂ 7 ਵਰਨਾਂ’ ਤੇ ਹੁੰਦਾ ਹੈ ਤੇ ਦੂਜਾ 7 ਵਰਨਾਂ ਤੇ ਹੁੰਦਾ ਹੈ।
ਉਦਾਹਰਨ:-1
ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ = 6 + 7 = 13 ਵਰਨ
ਕਬਿੱਤ
- ਕਬਿੱਤ ਵਰਨਿਕ-ਛੰਦ ਹੈ।
- ਇਸ ਵਿੱਚ ਚਾਰ ਲੰਮੀਆਂ-ਲੰਮੀਆਂ ਤੁਕਾਂ ਹੁੰਦੀਆਂ ਹਨ।
- ਹਰ ਤੁਕ ਵਿੱਚ ਚਾਰ ਵਿਸਰਾਮ ਹੁੰਦੇ ਹਨ ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਸ ਵਿੱਚ ਹਰ ਤੁਕ ਦੇ ਦੋ-ਦੋ ਚਰਨ ਹੁੰਦੇ ਹਨ ਤੇ ਹਰ ਚਰਨ ਵਿੱਚ ਦੋ-ਦੋ ਵਿਸਰਾਮ ਹੁੰਦੇ ਹਨ।
- ਹਰ ਤੁਕ ਦੇ ਚਾਰੇ ਵਿਸਰਾਮਾਂ ਨੂੰ ਤੁਕਾਂਤ ਕਿਹਾ ਜਾ ਸਕਦਾ ਹੈ।
- ਹਰ ਤੁਕ ਵਿੱਚ 31 ਜਾਂ 32 ਵਰਨ ਹੁੰਦੇ ਹਨ।
ਉਦਾਹਰਨ:-1
ਭਾਈਆਂ ਬਗੈਰ ਕੋਈ, ਪੈਰ ਨਾ ਧਰਨ ਦੇਵੇ, = 8 + 8 = 16
ਭਾਈ ਉੱਠ ਜਾਣ ਭੱਜ, ਪੈਂਦੀਆਂ ਨੇ ਬਾਹਾਂ ਉਇ = 8 + 8 = 16
ਭਾਈਆਂ ਬਗ਼ੈਰ ਲੋਕ, ਸੱਥ ਵਿਚ ਦੇਣ ਗਾਈਂ = 8 + 8 = 16
ਭਾਈ ਹੁੰਦੇ ਪਾਸ ਲੱਖ, ਹੁੰਦੀਆਂ ਪਨਾਹ ਉਇ =8 + 7 = 15
Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
9 thoughts on “ਛੰਦ ਅਤੇ ਛੰਦ ਦੇ ਭੇਦ | chhand in punjabi grammar”