Contents
पंजाबी व्याकरण का महत्वपूर्ण टॉपिक विश्राम चिन्ह (ਵਿਸ਼ਰਾਮ-ਚਿੰਨ੍ਹ )
ਵਿਸ਼ਰਾਮ-ਚਿੰਨ੍ਹ vishram chin in punjabi
ਪਰਿਭਾਸ਼ਾ:- “ਵਿਸ਼ਰਾਮ-ਚਿੰਨ੍ਹ’ ਤੋਂ ਭਾਵ ਵਿਸ਼ਰਾਮ ਜਾਂ ਠਹਿਰਾਓ ਨੂੰ ਪ੍ਰਗਟਾਉਣ ਵਾਲੇ ਉਹ ਚਿੰਨ੍ਹ ਹਨ, ਜਿਹੜੇ ਲਿਖਤ ਵਿਚ ਵਿਭਿੰਨ ਠਹਿਰਾਵਾਂ ਲਈ ਵਰਤੇ ਜਾਂਦੇ ਹਨ। ਕੋਈ ਗੱਲ ਕਰਨ ਲੱਗਿਆਂ ਜਾਂ ਕਿਸੇ ਲਿਖਤ ਨੂੰ ਪੜ੍ਹਨ ਵੇਲੇ ਇਹ ਠਹਿਰਾਓ ਥੋੜ੍ਹੀ-ਥੋੜ੍ਹੀ ਦੇਰ ਬਾਅਦ ਆਉਂਦੇ ਹਨ।ਕਿਤੇ ਬਹੁਤੀ ਦੇਰ ਲਈ ਠਹਿਰਨਾ ਪੈਂਦਾ ਹੈ ਅਤੇ ਕਿਤੇ ਥੋੜ੍ਹੀ ਦੇਰ ਲਈ। ਇਹ ਠਹਿਰਾਓ ਬੋਲਣ ਲੱਗਿਆਂ ਤਾਂ ਸਹਿਜ-ਸੁਭਾਅ ਹੀ ਆ ਜਾਂ ਹਨ, ਪਰ ਲਿਖਤ ਵਿਚ ਇਨ੍ਹਾਂ ਦੇ ਖ਼ਾਸ ਚਿੰਨ੍ਹ ਹੁੰਦੇ ਹਨ। ਹਰ ਭਾਸ਼ਾ ਵਿਚ ਪੜ੍ਹਨ ਵੇਲੇ ਤੇ ਲਿਖਣ ਵੇਲੇ ਕੁਝ ਠਹਿਰਾਓ ਦੀ ਜ਼ਰੂਰਤ ਪੈਂਦੀ ਹੈ। ਇਸ ਠਹਿਰਾਓ ਨੂੰ ਲਿਖਣ ਵੇਲੇ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ‘ਵਿਸ਼ਰਾਮ-ਚਿੰਨ੍ਹ ਆਖਦੇ ਹਨ।
ਮਹੱਤਤਾ:- ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਜੇ ਇਹ ਚਿੰਨ੍ਹ ਬੋਲਣ ਜਾਂ ਲਿਖਣ ਵੇਲੇ ਠੀਕ ਥਾਂ ‘ ਤੇ ਨਾ ਵਰਤੇ ਜਾਣ, ਤਾਂ ਭਾਵਾਂ ਵਿਚ ਫ਼ਰਕ ਪੈ ਜਾਂਦਾ ਹੈ।
ਖੇਡੋ, ਨਾ ਪੜੋ। (ਭਾਵ ਖੇਡੋ)
ਵਿਸ਼ਰਾਮ ਚਿੰਨ੍ਹ:- ਪੰਜਾਬੀ ਵਿਚ ਹੇਠਾਂ ਦਿੱਤੇ ਵਿਸ਼ਰਾਮ-ਚਿੰਨ੍ਹ ਵਰਤੇ ਜਾਂਦੇ ਹਨ:
ਵਿਸ਼ਰਾਮ-ਚਿੰਨ੍ਹ ਦਾ ਨਾਂ ਵਿਸ਼ਰਾਮ-ਚਿੰਨ/ ਸ਼ਬਦ
- ਡੰਡੀ ਜਾਂ ਪੂਰਨ ਵਿਸ਼ਰਾਮ -{ | }
- ਪ੍ਰਸ਼ਨ-ਚਿੰਨ੍ਹ – {? }
- ਵਿਸਮਿਕ-ਚਿੰਨ੍ਹ -{ ! }
- ਕਾਮਾ -{ , }
- ਅਰਧ-ਵਿਸਰਾਮ – { ; }
- ਦੁਬਿੰਦੀ ਜਾਂ ਕੋਲਨ – { : ]
- ਡੈਸ਼ – { __ }
- ਦੁਬਿੰਦੀ ਡੈਸ਼ { :- }
- ਪੁੱਠੇ ਕਾਮੇ – { ” ” , ‘ ‘ }
- ਜੋੜਨੀ – –
- ਬਰੈਕਟ – { ( ), [ ] }
- ਛੁੱਟ ਮਰੋੜੀ – { ‘ }
- ਬਿੰਦੀ – { . }
👉ये प्रश्न भी पढ़े : पंजाबी Grammar नोट्स रस
👉ये प्रश्न भी पढ़े : पंजाबी grammar नोट्स छंद
- ਅਸੀਂ ਸਕੂਲ ਜਾ ਰਹੇ ਹਾਂ।
- ਰਾਮ ਬਜ਼ਾਰ ਗਿਆ ਸੀ।
.2. ਪ੍ਰਸ਼ਨ-ਚਿੰਨ੍ਹ (?) :- ਸਵਾਲੀਆ ਵਾਕ ਦੇ ਅੰਤ ਵਿਚ ਪ੍ਰਸ਼ਨ-ਚਿੰਨ੍ਹ ਆਉਂਦਾ ਹੈ ਪਰ ਜੇ ਸਵਾਲੀਆ ਵਾਕ ਕਿਸੇ ਵਾਕ ਦੇ ਅਧੀਨ ਹੋਵੇ ਤਾਂ ਪੂਰਨ ਵਿਸ਼ਰਾਮ ਚਿੰਨ੍ਹ ਹੀ ਲੱਗਦਾ ਹੈ।
- ਤੁਹਾਡਾ ਕੀ ਨਾਂ ਹੈ?
- ਮੈਂ ਮਰਾਂ ਜਾਂ ਜੀਵਾਂ, ਤੈਨੂੰ ਇਸ ਨਾਲ ਕੀ।
3. ਵਿਸਮਿਕ-ਚਿੰਨ੍ਹ ( ! ):- ਜਿਨ੍ਹਾਂ ਵਾਕਾਂ ਵਿਚ ਕਿਸੇ ਨੂੰ ਸੰਬੋਧਨ ਕਰਨ ਵੇਲੇ ਖੁਸ਼ੀ, ਗ਼ਮੀ ਜਾਂ ਹੈਰਾਨੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੋਵੇ। ਉਹਨਾਂ ਸ਼ਬਦਾਂ ਦੇ ਅੰਤ ਵਿਚ ਇਹ ਚਿੰਨ੍ਹ ਲੱਗਦਾ ਹੈ।
- ਉਏ ਭਰਾਵਾ ! ਤੂੰ ਜਿੱਤ ਗਿਆ।
- ਹੈਂ ! ਮੈਂ ਪਾਸ ਹੋ ਗਿਆ।
4. ਕਾਮਾ ( , ):- ਇਹ ਚਿੰਨ੍ਹ ਵਾਕ ਵਿਚ ਥੋੜ੍ਹਾ ਠਹਿਰਾਓ ਪ੍ਰਗਟ ਕਰਦਾ ਹੈ ਅਤੇ ਇਹ ਵਾਕ ਨੂੰ ਕਈ ਭਾਵਾਂ ਵਿਚ ਵੰਡ ਦਿੰਦਾ ਹੈ।
- ਸ਼ਾਮ ਬੜਾ ਕਮੀਨਾ, ਲਾਲਚੀ, ਬੇਈਮਾਨ ਅਤੇ ਗ਼ੈਰ-ਜ਼ਿੰਮੇਵਾਰ ਲੜਕਾ ਹੈ।
- ਰਾਮ ਉੱਠਿਆ, ਇਸ਼ਨਾਨ ਕੀਤਾ, ਕੱਪੜੇ ਬਦਲੇ ਅਤੇ ਸਕੂਲ ਚਲਾ ਗਿਆ।
👉ये प्रश्न भी पढ़े : हिंदी शिक्षण विधियाँ के महत्वपूर्ण प्रश्न
👉ये प्रश्न भी पढ़े : पंजाबी Grammar नोट्स अलंकार
5. ਅਰਧ-ਵਿਸ਼ਰਾਮ ( ; ) :- ਇਸ ਦੀ ਵਰਤੋਂ ਉਦੋਂ ਹੁੰਦੀ ਹੈ, ਜਦ ਵਾਕ ਵਿਚ ਕਾਮੇ ਨਾਲੋਂ ਜ਼ਿਆਦਾ ਠਹਿਰਾਓ ਦੀ ਲੋੜ ਹੋਵੇ।
- ਖਾਣਾ ਤਿਆਰ ਹੈ; ਮੇਜ਼ ‘ ਤੇ ਲੱਗ ਚੁੱਕਾ ਹੈ; ਬਸ, ਤੁਹਾਡੀ ਉਡੀਕ ਹੈ।
6. ਦੁਬਿੰਦੀ ਜਾਂ ਕੋਲਨ ( : ):- ਜਦੋਂ ਵਾਕ ਦੇ ਦੋ ਹਿੱਸੇ ਹੋਣ ਪਹਿਲਾ ਆਪਣੇ ਆਪ ਵਿਚ ਪੂਰਾ ਹੋਵੇ ਅਤੇ ਦੂਸਰਾ ਉਸ ਦੀ ਪ੍ਰੋੜਤਾ ਕਰੇ ਜਾਂ ਕਿਸੇ ਸ਼ਬਦ ਦੇ ਅੱਖਰ ਪੂਰੇਨਾ ਲਿਖਣੇ ਹੋਣ ਤਾਂ ਦੁਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ।
- ਰਣਜੀਤ ਸਿੰਘ ਇਕ ਮਹਾਨ ਯੋਧਾ ਸੀ: ਵੱਡੇ-ਵੱਡੇ ਰਾਜੇ ਉਸਦੀ ਕਦਰ ਕਰਦੇ ਸਨ।
- ਪਿੰ: (ਪ੍ਰਿੰਸੀਪਲ), ਸ: (ਸਰਦਾਰ), ਗਿ: (ਗਿਆਨੀ) ਆਦਿ।
.
7. ਡੈਸ਼ (-) :- ਜਦੋਂ ਕਿਸੇ ਦੀ ਆਖੀ ਗੱਲ ਨੂੰ ਹੂ-ਬ-ਹੂ ਦੱਸਣਾ ਹੋਵੇ ਤਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
- ਗੁਰੂ ਨਾਨਕਦੇਵਜੀ ਨੇ ਕਿਹਾ-ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।
- ਮਾਸਟਰ ਜੀ ਨੇ ਕਿਹਾ-ਸਾਰੇ ਖੜੇ ਹੋ ਜਾਉ।
8. ਦੁਬਿੰਦੀ ਡੈਸ਼ ( :- ) :- ਇਹ ਕੋਈ ਉਦਾਹਰਨ ਦੇਣ ਸਮੇਂ ਜਾਂ ਕਿਸੇ ਚੀਜ਼ ਦਾ ਵੇਰਵਾ ਦੇਣ ਸਮੇਂ ਲੱਗਦੇ ਹਨ।
- ਹੇਠ ਲਿਖਿਆ ਸਮਾਨ ਭੇਜਿਆ ਜਾਵੇ:- ਇਕ ਸੂਟਕੇਸ, ਦੋ ਅਲਮਾਰੀਆਂ ਅਤੇ ਬੈਂਡ
- ਗੁਰੂ ਜੀ ਨੇ ਆਪਣੇ ਉਪਦੇਸ਼ ਵਿਚ ਧਰਮਾਂ ਬਾਰੇ ਬਹੁਤ ਕੁਝ ਕਿਹਾ ਜਿਵੇਂ:- ਸਭ ਧਰਮ ਬਰਾਬਰ ਹਨ ਅਤੇ ਪਰਮਾਤਮਾ ਇੱਕ ਹੈ ਆਦਿ
1. ਇਕਹਿਰੇ ਪੁੱਠੇ ਕਾਮੇ ( ‘ ‘ ) :- ਜਦ ਵਾਕ ਵਿਚ ਕਿਸੇ ਖਾਸ ਸ਼ਬਦ ਤੇ ਧਿਆਨ ਦਵਾਉਣਾ ਹੋਵੇ ਜਾਂ ਕਿਸੇ ਦਾ ਨਾਮ ਜਾਂ ਉਪਨਾਮ ਲਿਖਣਾ ਹੋਵੇ ਤਾਂ ਇਕਹਿਰੇ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ।
- ਸ: ਕਰਤਾਰ ਸਿੰਘ ‘ਦੁੱਗਲ ਦੀ ਪਹਿਲੀ ਕਹਾਣੀ‘ ਸਵੇਰ ਸਾਰ ਨੇ ਹੀ ਉਸ ਨੂੰ ਮਸ਼ਹੂਰ ਕਰ ਦਿੱਤਾ।
- ‘ਅਜੀਤ’ ਇੱਕ ਚੰਗਾ ਅਖ਼ਬਾਰ ਹੈ।
2. ਦੂਹਰੇ ਪੁੱਠੇ ਕਾਮੇ (” ” ) :- ਜਦ ਕਿਸੇ ਵਾਕ ਵਿਚ ਕਿਸੇ ਦੀ ਕਹੀ ਗੱਲ ਨੂੰ ਹੂ-ਬ-ਹੂ ਦੱਸਿਆ ਜਾਂਦਾ ਹੈ ਤਾਂ ਦੂਹਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ।
- ਰਾਮ ਨੇ ਕਿਹਾ, “ ਮੈਂ ਜ਼ਰੂਰ ਸਕੂਲ ਜਾਵਾਂਗਾ”।
- ਅਧਿਆਪਕ ਨੇ ਕਿਹਾ,“ ਸਾਰੇ ਵਿਦਿਆਰਥੀ ਖੜੇ ਹੋ ਜਾਉ”।
10. ਜੋੜਨੀ (– ) :-
- ਲਿਖਣ ਵੇਲੇ ਜਦੋਂ ਕਿਸੇ ਸਤਰ (ਲਾਈਨ) ਦੇ ਅੰਤ ਵਿਚ ਥਾਂ ਥੋੜੀ ਰਹਿ ਜਾਵੇ, ਜਿਸ ਕਾਰਨ ਕਿਸੇ ਸ਼ਬਦ ਦੇ ਕੁੱਝ ਅੱਖਰ ਤਾਂ ਲਿਖੇ ਜਾਣ ਤੇ ਬਾਕੀ ਦੂਸਰੀ ਸਤਰ ਵਿਚ ਆਉਣ ਤਾਂ ਉਸ ਸ਼ਬਦ ਨੂੰ ਜੋੜਨ ਲਈ ਜੋੜਨੀ ਵਰਤੀ ਜਾਂਦੀ ਹੈ।
- ਸਮਾਸੀ ਸ਼ਬਦਾਂ ਵਿਚਕਾਰ ਜੋੜਨੀ ਵਰਤੀ ਜਾਂਦੀ ਹੈ; ਜਿਵੇਂ:-ਜੰਗ-ਬੰਦੀ, ਲੋਕ-ਰਾਜ ਆਦਿ।
- ਇੱਕ ਹੀ ਅਰਥ ਵਾਲੇ ਸ਼ਬਦਾਂ ਦੇ ਨਾਲ – ਨਾਲ ਆਉਣ ਤੇ ਉਹਨਾਂ ਦੇ ਵਿਚਕਾਰ ਜੋੜਨੀ ਪਾਈ ਜਾਂਦੀਹੈ। ਜਿਵੇਂ : ਕਾਰ- ਵਿਹਾਰ, ਨਾਲ – ਨਾਲ, ਪਾਣੀ – ਪਾਣੀ , ਅੰਗ -ਸੰਗ, ਨੇੜੇ – ਤੇੜੇ ਆਦਿ।
- ਵਿਰੋਧੀ ਸ਼ਬਦਾਂ ਦੇ ਨਾਲ – ਨਾਲ, ਆਉ ਤੇ ਉਹਨਾਂ ਦੇ ਵਿਚਕਾਰ ਜੋੜਨੀ ਪਾਈ ਜਾਂਦੀ ਹੈ। ਜਿਵੇਂ:- ਸੁਖ – ਦੁਖ , ਚੰਗਾ – ਮੰਦਾ, ਬੰਦਾ – ਕੁਬੰਦਾ, ਨਿੱਕਾ – ਮੋਟਾ ਆਦਿ।
- ਰਾਮ: (ਦੁਹੱਥੜ ਮਾਰ ਕੇ) ਹਾਏ ! ਮੇਰਾ ਕੱਖ ਨਾ ਰਿਹਾ।
- ਇਹ ਡੀ.ਸੀ. ( ਡਿਪਟੀ ਕਮਿਸ਼ਨਰ ) ਦਾ ਦਫ਼ਤਰ ਹੈ|
- ਰਾਜ – ਪ੍ਰਬੰਧ ( ਪ੍ਰਸ਼ਾਸ਼ਨ) ਦਾ ਆਵਾ ਗਿਆ ਹੈ|
- (1), (2), (3), ਅਤੇ (ਉ), (ਅ ) ਆਦਿ।
- ਵਿਚ – ‘ਚ, ਉੱਤੇ – ‘ਤੇ ਅਤੇ, ਵਿਚੋਂ – ’ਚੋਂ ਆਦਿ।
- ਬੀ.ਏ., ਐੱਮ.ਏ., ਐੱਮ.ਬੀ.ਬੀ.ਐਸ. ਜਾਂ ਸ.ਸ (ਸਰਦਾਰ ਸਾਹਿਬ) ਲਿਖਿਆ ਜਾਂਦਾ ਹੈ |
- 1, 2., 3., ਆਦਿ |
Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
12 thoughts on “ਵਿਸ਼ਰਾਮ-ਚਿੰਨ੍ਹ – vishram chin in punjabi”