दोस्तों इस पोस्ट में आपके लिए punjabi grammar important questions answer वाले पंजाबी Grammer के महत्वपूर्ण प्रश्न का समावेश किया गया है| जो पंजाबी विषय के REET, CTET, PUNJABTET, RPSE, II GRADE, I GRADE अभ्यर्थियों के लिए महत्वपूर्ण साबित होंगे |
|
Punjabi Grammar MCQ |
Punjabi Grammar Important Questions Answer
ਨਾਂਵ
1. ਜਿਹੜੇ ਸ਼ਬਦ ਕਿਸੇ ਮਨੁੱਖ, ਵਸਤੂ ਜਾਂ ਸਥਾਨ ਦੇ ਨਾਵਾਂ ਦਾ ਬੋਧ ਕਰਾਉਣ, ਉਨ੍ਹਾਂ ਨੂੰ ਕੀ ਕਹਿੰਦੇ ਹਨ?
(ਉ) ਵਿਸ਼ੇਸਣ
(ਅ) ਨਾਂਵ
(ਏ) ਪੜਨਾਂਵ
(ਸ) ਵਸਤੂ
ਸਹੀ ਉਤਰ (ਅ)
2. ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ਉ) ਚਾਰ
(ਅ) ਅੰਨ
(ਏ) ਪੰਜ
(ਸ) ਛੇ
ਸਹੀ ਉਤਰ (ਏ)
3. ਜਿਹੜੇ ਸ਼ਬਦ ਖਾਸ-ਖਾਸ ਚੀਜ਼ਾਂ ਲਈ ਵਰਤੇ ਜਾਂਦੇ ਹਨ, ਉਹ ਕਿਹੜੇ ਨਾਂਵ ਹੁੰਦੇ ਹਨ?
(ੳ) ਆਮ ਨਾਂਵ
(ਅ) ਖਾਸ ਨਾਂਵ
(ਏ) ਵਸਤ ਵਾਚਕ ਨਾਂਵ
(ਸ) ਭਾਵ ਵਾਚਕ ਨਾਂਵ
ਸਹੀ ਉਤਰ (ਅ)
4. ਜਿਹੜੇ ਸ਼ਬਦ ਗਿਣਨ ਯੋਗ ਚੀਜਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਹਿੰਦੇ ਹਨ?
(ਉ) ਵਸਤ ਵਾਚਕ ਨਾਂਵ
(ਅ) ਇਕੱਠ ਵਾਚਕ ਨਾਂਵ
(ਏ) ਆਮ ਨਾਂਵ
(ਸ) ਭਾਵ ਵਾਚਕ ਨਾਂਵ
ਸਹੀ ਉਤਰ (ਅ)
5. ਜਿਹੜੇ ਸ਼ਬਦ ਤੋਲੀਆਂ ਜਾ ਗਿਣੀਆਂ ਜਾ ਸਕਣ ਵਾਲੀਆਂ ਚੀਜਾਂ ਲਈ ਵਰਤੇ ਜਾਣ, ਉਨ੍ਹਾਂ ਨੂੰ ਕਿਹੜੇ ਨਾਂਵ ਕਹਿੰਦੇ ਹਨ?
(ਉ) ਵਸਤ ਵਾਚਕ ਨਾਂਵ
(ਅ) ਆਮ ਨਾਂਵ
(ਏ) ਭਾਵ ਵਾਚਕ ਨਾਂਵ
(ਸ) ਖਾਸ ਨਾਂਵ
ਸਹੀ ਉਤਰ (ਉ)
6. ਜਿਹੜੀਆਂ ਚੀਜ਼ਾ ਨਾ ਦੇਖੀਆਂ ਜਾ ਸਕਣ, ਨਾ ਫੜੀਆਂ ਜਾ ਸਕਣ, ਕੇਵਲ ਮਹਿਸੂਸ ਹੀ ਕੀਤੀਆਂ ਜਾ ਸਕਣ, ਉਨ੍ਹਾਂ ਨੂੰ ਕੀ ਕਹਿੰਦੇ ਹਨ
(ੳ) ਆਮ ਨਾਵ
(ਅ) ਇਕੱਠ ਵਾਚਕ ਨਾਦ
(ਏ) ਵਸਤ ਵਾਚਕ ਨਾਂਵ
(ਸ) ਭਾਵ ਵਾਚਕ ਨਾਂਵ
ਸਹੀ ਉਤਰ (ਸ)
7. ਖਾਸ ਨਾਂਵ ਸ਼ਬਦ ਚੁਣੇ
(ਉ) ਮਿਠਾਸ, ਕੁੜੱਤਣ
(ਅ) ਹਰਿਮੰਦਰ ਸਾਹਿਬ, ਤਾਜ ਮਹਿੱਲ
(ਏ) ਹੌਲਾ, ਭਾਰਾ
(ਸ) ਪਹਾੜ, ਕੁਰਸੀ
ਸਹੀ ਉਤਰ (ਅ)
8. ਵਸਤ ਵਾਚਕ ਨਾਂਵ ਚੁਣੋ:
(ਉ) ਦੁੱਧ, ਤੇਲ, ਪਾਣੀ
(ਅ) ਸੈਨਾ, ਸਭਾ, ਇੱਜੜ
(ੲ) ਸੱਚ, ਝੂਠ, ਦੁੱਖ
(ਸ) ਰਾਮ, ਸ਼ਾਮ, ਮੋਹਨ
ਸਹੀ ਉਤਰ (ਉ)
9. ਇਕੱਠ ਵਾਚਕ ਨਾਵ ਚੁਣੋ:
(ਉ) ਕੁਰਸੀ, ਮੇਜ, ਮੰਜਾ
(ਅ) ਕਾਪੀ, ਪੈਨ, ਸਿਆਹੀ
(ੲ) ਟੀਮ, ਜਥਾ, ਜਮਾਤ
(ਸ) ਪੈਂਟ, ਕਮੀਜ਼, ਪੱਗ
ਸਹੀ ਉਤਰ (ੲ)
10. ਆਮ ਜਾਤੀ ਵਾਚਕ ਨਾਂਵ ਸ਼ਬਦ ਚੁਣੇ
(ੳ) ਗੁਮੀ
(ਅ) ਤੇਲ
(ੲ) ਸੋਨਾ
(ਸ) ਵਿਦਿਆਰਥੀ
ਸਹੀ ਉਤਰ (ਸ)
11. ਭਾਵ ਵਾਚਕ ਨਾਂਵ ਚੁਣੇ.
(ੳ) ਗਰਮੀ, ਖੁਸ਼ੀ, ਬੁਢਾਪਾ
(ਅ) ਸਕੂਲ, ਮਕਾਨ
(ਏ) ਅਸੀਂ, ਤੁਸੀ
(ਸ) ਸੈਨਾ, ਜਲੂਸ
ਸਹੀ ਉਤਰ (ੳ)
12. ਹਰਮਨ ਬਹੁਤ ਉਦਾਸ ਹੈ। ਲਕੀਰੇ ਸਬਦ ਦੇ ਨਾਵਾਂ ਦੀਆਂ ਕਿਸਮਾਂ ਦੱਸੋ?
(ੳ) ਆਮ ਨਾਂਵ
(ਅ) ਖਾਸ ਨਾਂਵ ਵਿਮ
(ਏ) ਭਾਵ ਵਾਚਕ ਨਾਂਵ
(ਸ) ਇਕੱਠ ਵਾਚਕ ਨਾਂਵ
ਸਹੀ ਉਤਰ (ਏ)
13. ਚੰਡੀਗੜ ਬਹੁਤ ਵਧੀਆ ਸੁਹਿਰ ਹੈ।ਲਕੀਰੇ ਸਬਦ ਦੇ ਨਾਵਾਂ ਦੀਆਂ ਕਿਸਮਾਂ ਦੱਸੋ?
(ੳ) ਆਮ ਨਾਂਵ
(ਅ) ਖਾਸ ਨਾਂਵ
(ਏ) ਵਸਤ ਵਾਚਕ ਨਾਂਵ
(ਸ) ਇਕੱਠ ਵਾਚਕ ਨਾਂਵ ਇਨ
ਸਹੀ ਉਤਰ (ਅ)
14. ਅੱਜ ਕੱਲ ਸੋਨਾ ਬਹੁਤ ਮਹਿੰਗਾ ਹੈ।ਲਕੀਰੇ ਸਬਦ ਦੇ ਨਾਵਾਂ ਦੀਆਂ ਕਿਸਮਾਂ ਦੱਸੋ?
(ੳ) ਆਮ ਨਾਂਵ
(ਅ) ਵਸਤ ਵਾਚਕ ਨਾਂਵ
(ਏ) ਭਾਵ ਵਾਚਕ ਨਾਂਵ
(ਸ) ਖਾਸ ਨਾਂਵ
ਸਹੀ ਉਤਰ (ਅ)
15. ਅੱਜ ਕੱਲ ਤਿੰਵਣਾਂ ਦੀ ਰੌਣਕ ਅਲੋਪ ਹੋ ਗਈ ਹੈ। ਲਕੀਰੇ ਸਬਦ ਦੇ ਨਾਵਾਂ ਦੀਆਂ ਕਿਸਮਾਂ ਦੱਸੋ?
(ੳ) ਆਮ ਨਾਂਵ
(ਅ) ਖਾਸ ਨਾਂਵ
(ਏ) ਵਸਤ ਵਾਚਕ ਨਾਂਵ
(ਸ) ਇਕੱਠ ਵਾਚਕ ਨਾਂਵ
ਸਹੀ ਉਤਰ (ਸ)
ਲਿੰਗ
16. ਜਿਹੜੇ ਸ਼ਬਦ ਪੁਰਸ਼-ਇਸਤਰੀ ਦੇ ਭੇਦ ਨੂੰ ਦਰਸਾਉਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਅ) ਲਿੰਗ
(ਏ) ਵਚਨ
(ਸ) ਕਾਰਕ
ਸਹੀ ਉਤਰ (ਅ)
17. ਪੰਜਾਬੀ ਵਿਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ?
(ਉ) ਦੋ
(ਅ) ਤਿੰਨ
(ਇ) ਚਾਰ
(ਸ) ਪੰਜ
ਸਹੀ ਉਤਰ (ਉ)
18. ਜਿਹੜੇ ਸ਼ਬਦ ਮਰਦਾਵੇਂ ਜਾ ਨਰ ਭੇਦ ਨੂੰ ਪ੍ਰਗਟ ਕਰਨ, ਉਨਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਲਿੰਗ
(ਅ) ਪੁਲਿੰਗ
(ਇ ) ਇਸਤਰੀਲਿੰਗ
(ਸ) ਸ਼ਬਦ
ਸਹੀ ਉਤਰ (ਅ)
19. ਪੁਲਿੰਗ ਸ਼ਬਦ ਚੁਣੋ
(ਉ) ਘੋੜਾ, ਤੋਤਾ, ਚਾਚਾ, ਭਰਾ
(ਅ) ਸਬਜੀ, ਫਲ, ਕੁਰਸੀ
(ਇ) ਲੜਕੀ, ਦਾਦੀ, ਭੈਣ
(ਸ) ਮੋਰਨੀ, ਖੌਜਣ, ਧਰਤੀ
ਸਹੀ ਉਤਰ (ਉ)
20. ਜਿਹੜੇ ਸ਼ਬਦ ਇਸਤਰੀ ਜਾਂ ਮਾਦਾ ਭੇਦ ਨੂੰ ਪ੍ਰਗਟ ਕਰਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਲਿੰਗ
(ਅ) ਪੁਲਿੰਗ
(ਏ) ਇਸਤਰੀ-ਲਿੰਗ
(ਸ) ਪੜਨਾਂਵ
ਸਹੀ ਉਤਰ (ਏ)
21. ਇਸਤਰੀ-ਲਿੰਗ ਸ਼ਬਦ ਚੁਣੋ
(ਉ) ਦੇਵਤਾ, ਖੋਜੀ, ਜੇਠ
(ਅ) ਮਾਤਾ, ਜੱਟੀ, ਮੋਰਨੀ, ਘੋੜੀ
(ਏ) ਹਾਥੀ, ਘੋੜਾ
(ਸ) ਧੋਬੀ, ਪਿਤਾ
ਸਹੀ ਉਤਰ (ਅ)
22. ਕਿਹੜੇ ਸ਼ਬਦ ਦਾ ਵਿਰੋਧੀ ਲਿੰਗ ਨਹੀਂ ਹੁੰਦਾ?
(ਉ) ਸ਼ੇਰ
(ਅ) ਭਰਾ
(ਏ) ਦਰਜੀ
(ਸ) ਚੰਨ/ ਧਰਤੀ
ਸਹੀ ਉਤਰ (ਸ)
23. ਮਰਾਸੀ ਸ਼ਬਦ ਦਾ ਸਹੀ ਲਿੰਗ ਦੱਸੋ
(ੳ) ਮਰਾਸੀਣ
(ਅ) ਮਰਾਸਣ
(ਏ) ਮਰਾਸੀਆ
(ਸ) ਮਰਾਰਾਇਣ
ਸਹੀ ਉਤਰ (ਸ)
24. ਕਸਾਈ ਸ਼ਬਦ ਦਾ ਸਹੀ ਲਿੰਗ ਦੱਸੋ
(ਉ) ਕਸਾਈਨ
(ਅ) ਕਸੈਨ
(ਏ) ਕਸਾਇਣ
(ਸ) ਕਸਾਈਅਨ
ਸਹੀ ਉਤਰ (ਏ)
25. ਮਾਸੀ ਸ਼ਬਦ ਦਾ ਸਹੀ ਲਿੰਗ ਦੱਸੋ
(ਉ) ਮਾਸਾ
(ਅ) ਮਾਸੜ
(ਏ) ਮਾਸੁ
(ਸ) ਮਾਸੇ
ਸਹੀ ਉਤਰ (ਅ)
26. ਸਹੇਲੀ ਸ਼ਬਦ ਦਾ ਸਹੀ ਲਿੰਗ ਦੱਸੋ
(ਉ) ਸਹੇਲਣ
(ਅ) ਸਹੇਲਾ
(ਏ) ਮਿੱਤਰ
(ਸ) ਸਹੇਲਣੀ
ਸਹੀ ਉਤਰ (ਏ)
27. ਪਾਪੀ ਸ਼ਬਦ ਦਾ ਸਹੀ ਲਿੰਗ ਦੱਸੋ
(ਉ) ਪਾਪਨ
(ਅ) ਪਾਪਣ
(ਏ) ਪਾਪੀਨ
(ਸ) ਪਾਪਣੀ
ਸਹੀ ਉਤਰ (ਅ)
28. ਸੰਦੂਕ ਸ਼ਬਦ ਦਾ ਸਹੀ ਲਿੰਗ ਦੱਸੋ
(ਉ) ਸੰਦੂਕੜੀ
(ਅ) ਸੰਦੂਕਣੀ
(ੲ) ਸੰਦੂਕੀ
(ਸ) ਸਦੂਕੀ
ਸਹੀ ਉਤਰ (ਉ)
29. ਸੂਰਜ ਸ਼ਬਦ ਦਾ ਸਹੀ ਲਿੰਗ ਦੱਸੋ
(ਉ) ਸੂਰਜਨ
(ਅ) ਸੂਰਜੀ
(ੲ) ਸੂਰਜਨੀ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ
ਹੇਠ ਲਿਖੇ ਵਾਕਾ ਦੇ ਵਚਨ ਬਦਲ ਕੇ ਸਹੀ ਵਿਕਲਪ ਚੁਣੋ
30. ਗੁਲਾਬ ਦਾ ਫੁੱਲ ਬਹੁਤ ਸੁਹਣਾ ਹੈ।
(ਉ) ਗੁਲਾਬ ਦਾ ਫੁੱਲ ਬਹੁਤ ਸੁਹਣੇ ਹੈ।
(ਅ) ਗੁਲਾਬ ਦੇ ਫੁੱਲ ਬਹੁਤ ਸੁਹਣੇ ਹਨ।
(ੲ) ਗੁਲਾਬਾਂ ਦੇ ਫੁੱਲ ਬਹੁਤੇ ਸੁਹਣੇ ਹੈ।
(ਸ) ਗੁਲਾਬਾਂ ਦੇ ਫੁਲ ਬਹੁਤੇ ਸੋਹਣੇ ਹਨ।
ਸਹੀ ਉਤਰ (ਅ)
31. ਮੈਂ ਰੋਟੀ ਪਕਾ ਰਹੀ ਹਾਂ।
(ਉ) ਮੈਂ ਰੋਟੀਆਂ ਪਕਾ ਹਾਂ
(ਅ) ਮੈਂ ਰੋਟੀਆਂ ਪਕਾ ਰਹੀਆਂ ਹਾਂ।
(ੲ) ਅਸੀਂ ਰੋਟੀਆਂ ਪਕਾ ਰਹੀਆਂ ਹਾਂ।
(ਸ) ਅਸੀਂ ਰੋਟੀ ਪਕਾ ਰਹੀਆਂ ਹਨ।
ਸਹੀ ਉਤਰ (ੲ)
32. ਉਹ ਕੱਲੂ ਜਲੰਧਰ ਗਿਆ ਸੀ
(ਉ) ਉਹ ਕੱਲ੍ਹ ਜਲੰਧਰ ਗਿਆ ਸਨ।
(ਅ) ਉਹ ਕੱਲੂ ਜਲੰਧਰ ਗਏ ਸੀ।
(ੲ) ਉਹ ਕੱਲੂ ਜਲੰਧਰ ਗਏ ਸਨ।
(ਸ) ਉਹ ਕੱਲ ਜਲੰਧਰ ਗਏ ਸਨ।
ਸਹੀ ਉਤਰ (ਸ)
34. ਚਾਚਾ ਜੀ ਮੇਰੇ ਲਈ ਘੜੀ ਲਿਆਏ।
(ਉ) ਚਾਚਾ ਜੀ ਮੇਰੇ ਲਈ ਘੜੀਆਂ ਲਿਆਏ
(ਅ) ਚਾਚੇ ਜੀ ਮੇਰੇ ਲਈ ਘੜੀਆਂ ਲਿਆਏ।
(ੲ) ਚਾਚਾ ਜੀ ਸਾਡੇ ਲਈ ਘੜੀਆਂ ਲਿਆਏ।
(ਸ) ਚਾਚੇ ਜੀ ਸਾਡੇ ਲਈ ਘੜੀ ਲਿਆਏ
ਸਹੀ ਉਤਰ (ੲ)
35. ਮੈਂ ਆਪਣੇ ਨਾਨਕੇ ਗਿਆ।
(ਉ) ਮੈਂ ਆਪਣੇ ਨਾਨਕਿਆਂ ਗਿਆ।
(ਅ) ਅਸੀਂ ਆਪਣੇ ਨਾਨਕੇ ਗਿਆ।
(ੲ) ਅਸੀਂ ਆਪਣਿਆਂ ਨਾਨਕੇ ਗਏ।
(ਸ) ਅਸੀਂ ਆਪਣੇ ਨਾਨਕੇ ਗਏ।
ਸਹੀ ਉਤਰ (ਸ)
36. ਬੱਚਾ ਪੌੜੀ ਤੇ ਚੜ੍ਹ ਰਿਹਾ ਹੈ।
(ਉ) ਬੱਚੇ ਪੌੜੀਆਂ ਤੇ ਚੜ੍ਹ ਰਹੇ ਹਨ।
(ਅ) ਬੱਚੇ ਪੰੜੀ ਤੇ ਚੜ੍ਹ ਰਹੇ ਹਨ।
(ੲ) ਬੱਚਿਆਂ ਪੌੜੀਆਂ ਤੇ ਚੜ੍ਹ ਰਹੇ ਹਨ।
(ਸ) ਬੱਚੇ ਪੌੜੀਆਂ ਤੇ ਚੜ੍ਹ ਰਿਹਾ ਹੈ।
ਸਹੀ ਉਤਰ (ਉ)
37. ਚਿੜੀ ਚੀਚੀ ਕਰ ਰਹੀ ਹੈ
(ਉ) ਚਿੜੀਆਂ ਚੀਂ-ਚੀਂ ਕਰ ਰਹੀਆਂ ਹੈ।
(ਅ) ਚਿੜੀਆਂ ਚੀਂ-ਚੀਂ ਕਰ ਰਹੀਆਂ ਹਨ।
(ਏ) ਚਿੜੀ ਚੀਂ-ਚੀਂ ਕਰ ਰਹੀਆਂ ਹੈ।
(ਸ) ਚਿੜੀਆਂ ਚੀਆਂ-ਚੀਆਂ ਕਰਾ ਰਹੀਆਂ ਹਨ।
ਸਹੀ ਉਤਰ (ਅ)
38. ਉਸ ਦੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ।
(ਉ) ਉਨ੍ਹਾਂ ਦੇ ਮੁੰਡਿਆਂ ਸਾਰੇ ਕੰਮ ਵਿਗਾੜ ਦਿੱਤੇ।
(ਅ) ਉਸ ਦੇ ਮੁੰਡਿਆਂ ਨੇ ਸਾਰੇ ਕੰਮ ਵਿਗਾੜ ਦਿੱਤੇ।
(ਏ) ਉਨ੍ਹਾਂ ਦੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ।
(ਸ) ਉਨ੍ਹਾਂ ਦੇ ਮੁੰਡੇ ਨੇ ਸਾਰੇ ਕੰਮ ਵਿਗਾੜ ਦਿੱਤੇ।
ਸਹੀ ਉਤਰ (ਉ)
ਪੜਨਾਂਵ
39. ਵਾਕ ਵਿੱਚ ਨਾਂਵ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਦਾ ਹੈ।
(ਉ) ਪੜਨਾਂਵ
(ਅ) ਨਾਂਵ
(ੲ) ਖਾਸ-ਨਾਂਵ
(ਸ) ਲਿੰਗ
ਸਹੀ ਉਤਰ (ਉ)
40. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
(ਉ) ਦੋ
(ਅ) ਚਾਰ
(ਏ) ਤਿੰਨ
( ਸ) ਛੇ
ਸਹੀ ਉਤਰ ( ਸ)
41. ਜਿਹੜੇ ਪੜਨਾਂਵ ਕੇਵਲ ਵਿਅਕਤੀ/ ਪੁਰਖਾਂ ਦੇ ਨਾਂਵਾਂ ਦੀ ਥਾਂ ` ਤੇ ਵਰਤੇ ਜਾਣ, ਉਨ੍ਹਾਂ ਨੂੰ ਕੀ ਕਹਿੰਦੇ ਹਨ?
(ਉ) ਪੁਰਖ-ਵਾਚਕ ਪੜਨਾਂਵ
(ਅ) ਉੱਤਮ-ਪੁਰਖ ਵਾਚਕ ਪੜਨਾਂਵ
(ੲ) ਸੰਬੰਧ-ਵਾਚਕ ਪੜਨਾਂਵ
(ਸ) ਨਾਂਵ-ਪੜਨਾਂਵ
ਸਹੀ ਉਤਰ ( ਸ)
42. ਪੁਰਖ-ਵਾਚਕ ਪੜਨਾਂਵ ਚੁਣੋ:
(ਉ) ਦਲਜੀਤ ਸਿੰਘ,
(ਅ) ਉਹ, ਅਸੀਂ, ਮੈਂ, ਸਾਡਾ
(ਏ) ਕਿਹੜਾ, ਅਸੀਂ
(ਸ) ਕਿਸ ਨੂੰ,
ਸਹੀ ਉਤਰ (ਅ)
43. ਪੁਰਖ-ਵਾਚਕ ਪੜਨਾਂਵ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ?
(ਉ) ਦੇ
(ਅ) ਤਿੰਨ
(ਏ) ਛੇ
(ਸ) ਅੱਠ
ਸਹੀ ਉਤਰ (ਅ)
44. ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ?
(ਉ) ਲੀਡਰ
(ਅ) ਬੁਲਾਰਾ
(ਏ) ਉੱਤਮ-ਪੁਰਖ
(ਸ) ਪੜਨਾਂਵ
ਸਹੀ ਉਤਰ (ਏ)
45. ਉੱਤਮ-ਪੁਰਖ ਚੁਣੋ?
(ਉ) ਉਹ, ਉਨ੍ਹਾਂ
(ਅ) ਤੂੰ, ਤੇਰਾ
(ੲ) ਮੈਂ, ਮੇਰਾ, ਸਾਡਾ
(ਸ) ਕੌਣ, ਕਦੋਂ
ਸਹੀ ਉਤਰ (ਏ)
46. ਵਾਕ ਵਿੱਚ ਜਿਸ ਨਾਲ ਗੱਲ ਕੀਤੀ ਜਾਵੇ, ਉਸ ਨੂੰ ਕੀ ਕਿਹਾ ਜਾਂਦਾ ਹੈ?
(ਉ) ਤੁਸੀਂ, ਉਹ
(ਅ) ਭਰਾ ਜੀ
ਇ) ਉੱਤਮ-ਪੁਰਖ
(ਸ) ਮੱਧਮ-ਪੁਰਖ
ਸਹੀ ਉਤਰ (ਸ)
47. ਮੱਧਮ-ਪੁਰਖ ਚੁਣੋ:
(ਉ) ਤੂੰ, ਤੁਸੀ, ਤੁਹਾਡਾ
(ਅ) ਮੈਂ, ਮੇਰਾ, ਸਾਡਾ, ਅਸੀਂ
(ਏ) ਹਲਕਾ, ਭਾਰਾ
(ਸ) ਉਹ, ਕੌਣ, ਕਦੋਂ
ਸਹੀ ਉਤਰ (ਉ)
48. ਵਾਕ ਵਿੱਚ ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਕੀ ਕਿਹਾ ਜਾਂਦਾ ਹੈ?
(ੳ) ਉੱਤਮ-ਪੁਰਖ
(ਅ) ਮੱਧਮ-ਪੁਰਖ
(ਏ) ਅੱਨਯ-ਪੁਰਖ
(ਸ) ਪੜਨਾਂਵ-ਪੁਰਖ
ਸਹੀ ਉਤਰ (ਏ)
49. ਜਿਹੜਾ ਪੜਨਾਂਵ ਕਰਤਾ ਦੀ ਥਾਂ ‘ ਤੇ ਵਰਤਿਆ ਜਾਵੇ-ਵਾਚਕ ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੇਸੇ, ਉਸ ਨੂੰ ਕੀ ਕਿਹਾ ਜਾਂਦਾ ਹੈ?
(ਉ) ਪੁਰਖ-ਵਾਚਕ ਪੜਨਾਂਵ
(ਅ) ਨਿੱਜ-ਵਾਚਕ ਪੜਨਾਂਵ
(ਏ) ਮੱਧਮ-ਪੁਰਖ
(ਸ) ਸੰਬੰਧ-ਵਾਚਕ ਪੜਨਾਂਵ
ਸਹੀ ਉਤਰ (ਅ)
50. ਨਿੱਜ-ਵਾਚਕ ਪੜਨਾਂਵ ਚੁਣੋ:
(ੳ) ਆਪ, ਆਪਸ
(ਅ) ਉਹ, ਉਹਨਾਂ
(ਏ) ਤੁਸੀ
(ਸ) ਕੌਣ, ਕਿਸ ਨੂੰ
51. ਜਿਹੜਾ ਸ਼ਬਦ ਪੜਨਾਂਵ ਹੁੰਦਿਆਂ ਹੋਇਆ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿੱਚ ਜੋੜੇ ਉਹ
(ਉ) ਨਿੱਜ-ਵਾਚਕ ਪੜਨਾਂਵ
(ਅ) ਮੱਧਮ-ਪੁਰਖ ਪੜਨਾਂਵ
(ੲ) ਸੰਬੰਧ-ਵਾਚਕ ਪੜਨਾਂਵ
(ਸ) ਪੁਰਖ-ਵਾਚਕ ਪੜਨਾਂਵ
ਸਹੀ ਉਤਰ (ੲ)
52. ਸੰਬੰਧ-ਵਾਚਕ ਪੜਨਾਂਵ ਚੁਣੋ:
(ਉ) ਆਪ
(ਅ) ਉਸ ਨੂੰ
(ੲ) ਜੋ, ਜਿਹੜਾ, ਜਿਸ
(ਸ) ਤੂੰ, ਤੁਸੀਂ
53. ਜਿਹੜੇ ਪੜਨਾਂਵ ਪ੍ਰਸ਼ਨ ਪੁੱਛਣ ਦਾ ਕੰਮ ਕਰਦੇ ਹਨ ਉਹ ਉ) ਪਸ
(ਉ) ਪ੍ਰਸ਼ਨ-ਵਾਚਕ ਪੜਨਾਂਵ
(ਅ) ਸੰਬੰਧ-ਵਾਚਕ ਪੜਨਾਂਵ
(ਏ) ਪੁਰਖ-ਵਾਚਕ ਪੜਨਾਂਵ
(ਸ) ਉੱਤਮ ਪੁਰਖ ਪੜਨਾਂਵ
ਸਹੀ ਉਤਰ (ਉ)
54. ਪ੍ਰਸ਼ਨ-ਵਾਚਕ ਪੜਨਾਂਵ ਚੁਣੇ:
(ਉ) ਉਹ, ਅਸੀਂ
(ਅ) ਤੁਸੀ, ਮੈਂ
(ਏ) ਕੀ, ਕਿਹੜਾ, ਕੌਣ
(ਸ) ਮੈਂ, ਕੀ
ਸਹੀ ਉਤਰ (ਏ)
55. ਜਿਹੜੇ ਪੜਨਾਂਵ ਕਿਸੇ ਦੂਰ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਨ ਲਈ ਵਰਤੇ ਜਾਣ, ਉਹ
(ਉ) ਪ੍ਰਸ਼ਨ-ਵਾਚਕ ਪੜਨਾਂਵ
(ਅ) ਪੁਰਖ-ਵਾਚਕ ਪੜਨਾਂਵ
(ਏ) ਅੱਨਯ-ਪੁਰਖ
(ਸ) ਨਿਸਚੇ-ਵਾਚਕ ਪੜਨਾਂਵ
ਸਹੀ ਉਤਰ (ਸ)
56. ਨਿਸਚੇ-ਵਾਚਕ ਪੜਨਾਂਵ ਚੁਣੋ:
(ਉ) ਤੁਸੀਂ, ਉਹ
(ਅ) ਅਸੀਂ, ਇਹ
(ਏ) ਉਹ, ਔਹ, ਆਹ
(ਸ) ਮੈਂ, ਅਸੀਂ
ਸਹੀ ਉਤਰ (ਏ)
57. ਜਿਹੜੇ ਪੜਨਾਂਵ ਕਿਸੇ ਚੀਜ਼ ਦਾ ਅੰਦਾਜਾ ਹੀ ਦੱਸਣ, ਗਿਣਤੀ ਨਾ ਦੱਸਣ, ਉਹ
(ਓ) ਨਿਸਚੇ-ਵਾਚਕ ਪੜਨਾਂਵ
(ਅ) ਪੁਰਖ-ਵਾਚਕ ਪੜਨਾਂਵ
(ੲ) ਪ੍ਰਸ਼ਨ-ਵਾਚਕ ਪੜਨਾਂਵ
(ਸ) ਅਨਿਸਚੇ-ਵਾਚਕ ਪੜਨਾਂਵ
ਸਹੀ ਉਤਰ (ਸ)
58. ਅਨਿਸਚੇ-ਵਾਚਕ ਪੜਨਾਂਵ ਚੁਣੋ:
(ਉ) ਇਹ, ਉਹ
(ਅ) ਦੂਰ, ਨੇੜੇ ਲਕੀਰੇ
(ਏ) ਦਸ-ਬਾਰਾਂ
(ਸ) ਸਾਰੇ, ਕਈ, ਕੁਝ
ਸਹੀ ਉਤਰ (ਸ)
59. ਮੁੰਡੇ ਆਪਸ ਵਿੱਚ ਲੜਦੇ ਹਨ।ਲਕੀਰੇ ਸ਼ਬਦ ਦਾ ਪੜਨਾਵ ਕਿਸਮ ਦੱਸੋ?
(ਉ) ਨਿੱਜ-ਵਾਚਕ
(ਅ) ਪੂਰਖ-ਵਾਚਕ
(ੲ)ਨਿਸਚੇ-ਵਾਚਕ
(ਸ) ਸੰਬੰਧ-ਵਾਚਕ ਪੜਨਾਂਵ
ਸਹੀ ਉਤਰ (ਉ)
60. ਸਰਬੱਤ ਦਾ ਭਲਾ ਮੰਗੋ।ਲਕੀਰੇ ਸ਼ਬਦ ਦਾ ਪੜਨਾਵ ਕਿਸਮ ਦੱਸੋ?
(ਅ) ਅਨਿਸਚੇ-ਵਾਚਕ
(ਉ) ਸੰਬੰਧ-ਵਾਚਕ
(ਇ) ਨਿਸਚੇ-ਵਾਚਕ
(ਸ) ਪੁਰਖ ਵਾਚਕ
ਸਹੀ ਉਤਰ (ਅ)
ਵਿਸ਼ੇਸਣ
61. ਸੰਖਿਆ- ਵਾਚਕ ਵਿਸ਼ੇਸ਼ਣ ਚੁਣੋ:
(ੳ) ਇੱਕ, ਸੌ, ਦੁੱਗਣਾ
(ਅ) ਬਹੁਤ ਸਾਰੇ
(ਇ) ਕੋਈ-ਕੋਈ
(ਸ) ਕਿਹੜਾ, ਜਿਹੜਾ
62. ਨਾਂਵ ਜਾਂ ਪੜਨਾਂਵ ਦੀ ਮਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣ ਨੂੰ ਕੀ ਕਹਿੰਦੇ ਹਨ?
(ਉ) ਸੰਖਿਆ-ਵਾਚਕ ਵਿਸ਼ੇਸ਼ਣ
(ਅ) ਗੁਣ-ਵਾਚਕ ਵਿਸ਼ੇਸ਼ਣ
(ਇ) ਪਰਿਮਾਣ-ਵਾਚਕ ਵਿਸ਼ੇਸ਼ਣ
(ਸ) ਅਧਿਕਤਰ ਵਿਸ਼ੇਸ਼ਣ
ਸਹੀ ਉਤਰ (ਇ)
63. ਪਰਿਮਾਣ-ਵਾਚਕ ਵਿਸੇਸਣ ਚੁਣੋ:
(ਉ) ਪੰਜ ਮੀਟਰ
(ਅ) ਤੁਹਾਡਾ ਘਰ
(ਏ) ਇਹ
(ਸ) ਕਾਲਾ ਗੋਰਾ
ਸਹੀ ਉਤਰ (ਉ)
64. ਨਾਂਵ-ਪੜਨਾਵਾਂ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਣ ਵਾਲੇ ਵਿਸ਼ੇਸ਼ਣ ਨੂੰ ਕੀ ਕਹਿੰਦੇ ਹਨ?
(ਉ) ਗੁਣ-ਵਾਚਕ ਵਿਸ਼ੇਸ਼ਣ
(ਅ) ਸੰਖਿਆ-ਵਾਚਕ ਵਿਸ਼ੇਸ਼ਣ
(ੲ) ਪਰਿਮਾਣ-ਵਾਚਕ ਵਿਸ਼ੇਸ਼ਣ
(ਸ) ਨਿਸ਼ਚੇ-ਵਾਚਕ ਵਿਸ਼ੇਸ਼ਣ
ਸਹੀ ਉਤਰ (ਸ)
65. ਨਿਸਚੇ-ਵਾਚਕ ਵਿਸ਼ੇਸ਼ਣ ਚੁਣੋ:
(ਉ) ਇਹ, ਔਹ।
(ਅ) ਤੂੰ, ਤੇਰਾ
(ਏ) ਅਸੀਂ, ਤੁਸੀਂ
(ਸ) ਕਦੋਂ, ਕਿਸ ਨੂੰ
ਸਹੀ ਉਤਰ (ਉ)
66. ਨਾਂਵਾ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਵਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਸੰਖਿਆ-ਵਾਚਕ ਵਿਸ਼ੇਸ਼ਣ
(ਅ) ਪੜਨਾਵੀਂ ਵਿਸ਼ੇਸ਼ਣ
(ਏ) ਗਿਣਤੀ-ਵਾਚਕ ਵਿਸ਼ੇਸ਼ਣ
(ਸ) ਗੁਣ-ਵਾਚਕ ਵਿਸ਼ੇਸ਼ਣ
ਸਹੀ ਉਤਰ (ਅ)
67. ਪੜਨਾਂਵੀ ਵਿਸੇਸਣ ਚਣੇ
(ਉ) ਕੌਣ, ਕੀ, ਕਿਹੜੀ
(ਅ) ਕੁੜੀ
(ਏ) ਉਹ
(ਸ) ਪੰਜ ਮੀਲ
ਸਹੀ ਉਤਰ (ਉ)
68. ਇਹ ਫੁੱਲ ਬਹੁਤ ਸੋਹਣਾ ਹੈ ‘ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਹੋਈ ਹੈ?
(ਉ) ਸੰਖਿਆ-ਵਾਚਕ
(ਅ) ਗੁਣ-ਵਾਚਕ ਵਿਸ਼ੇਸ਼ਣ
(ੲ) ਪਰਿਮਾਣ-ਵਾਚਕ
(ਸ) ਨਿਸਚੇ -ਵਾਚਕ ਵਿਸ਼ੇਸ਼ਣ
ਸਹੀ ਉਤਰ (ਅ)
69. ਮੇਰਾ ਭਰਾ ਤੇਰੇ ਨਾਲੋ ਹੁਸ਼ਿਆਰ ਹੈ’ ਵਾਕ ਵਿੱਚ ਗੁਣ-ਵਾਚਕ ਵਿਸ਼ੇਸ਼ਣ ਦੀ ਕਿਹੜੀ ਅਵਸਥਾ ਹੈ?
(ਉ) ਅਧਿਕਤਰ
(ਅ) ਸਧਾਰਨ
(ਏ) ਅਧਿਕਤਮ
(ਸ) ਵਿਸੇਸ
ਸਹੀ ਉਤਰ (ਉ)
70. ਸਾਡਾ ਘਰ ਸਭ ਨਾਲੋਂ ਉੱਚਾ ਹੈਂ ਵਾਕ ਵਿੱਚ ਗੁਣਵਾਚਕ ਵਿਸ਼ੇਸ਼ਣ ਦੀ ਕਿਹੜੀ ਅਵਸਥਾ ਆਈ ਹੈ?
(ਉ) ਸਧਾਰਨ
(ਅ) ਅਧਿਕਤਰ
(ਇ) ਅਧਿਕਤਮ
(ਸ) ਪੜਨਾਵੀਂ
ਸਹੀ ਉਤਰ (ਇ)
71. ਮੇਰੇ ਕੋਲ ਦਸ ਰੁਪਏ ਹਨ।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਸੰਖਿਆ-ਵਾਚਕ
(ਅ) ਪਰਿਮਾਣ-ਵਾਚਕ
(ਇ) ਨਿਸ਼ਚੇ-ਵਾਚਕ
(ਸ) ਪੜਨਾਂਵੀ
ਸਹੀ ਉਤਰ (ਉ)
72. ਮੈਨੂੰ ਥੋੜਾ ਜਿਹਾ ਪਾਣੀ ਚਾਹੀਦਾ ਹੈ।।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਪੜਨਾਂਵੀਂ।
(ਅ) ਪਰਿਮਾਣ-ਵਾਚਕ
(ੲ) ਸੰਖਿਆ-ਵਾਚਕ
(ਸ) ਨਿਸ਼ਚੇ-ਵਾਚਕ
73. ਉਹ ਲੜਕਾ ਚੋਰ ਹੈ।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਗੁਣ-ਵਾਚਕ
(ਅ) ਸੰਖਿਆ-ਵਾਚਕ
(ੲ) ਨਿਸਚੇ-ਵਾਚਕ
(ਸ) ਪੜਨਾਂਵੀ
ਸਹੀ ਉਤਰ (ੲ)
74. ਅੱਜ ਮੌਸਮ ਬਹੁਤ ਸੁਹਾਵਣਾ ਹੈ ।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਅ) ਨਿਸਚੇ-ਵਾਚਕ
(ਉ) ਗੁਣ-ਵਾਚਕ
(ੲ) ਪਰਿਮਾਣ-ਵਾਚਕ
(ਸ) ਸੰਖਿਆ-ਵਾਚਕ
ਸਹੀ ਉਤਰ (ਉ)
75. ਕਿਹੜੀ ਕੁਰਸੀ ਟੁੱਟੀ ਹੈ?।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਪੜਨਾਂਵੀ
(ਅ) ਸੰਖਿਆ-ਵਾਚਕ
(ੲ) ਪਰਿਮਾਣ-ਵਾਚਕ
(ਸ) ਗੁਣ-ਵਾਚਕ
ਸਹੀ ਉਤਰ (ਉ)
76. ਕਾਲਾ ਘੋੜਾ ਤੇਜ਼ ਦੌੜਦਾ ਹੈ।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਗੁਣ-ਵਾਚਕ
(ਅ) ਸੰਖਿਆ-ਵਾਚਕ
(ੲ) ਪਰਿਮਾਣ-ਵਾਚਕ
(ਸ) ਪੜਨਾਂਵੀ
ਸਹੀ ਉਤਰ (ਉ)
77. ਸਾਡਾ ਘਰ ਸਕੂਲ ਦੇ ਨੇੜੇ ਹੈ।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਸੰਖਿਆ-ਵਾਚਕ
(ਅ) ਪੜਨਾਂਵੀ
(ੲ) ਪਰਿਮਾਣ-ਵਾਚਕ
(ਸ) ਨਿਸ਼ਚੇ-ਵਾਚਕ
ਸਹੀ ਉਤਰ (ਅ)
78. ਦੋਧੀ ਨੇ ਦੁੱਧ ਵਿੱਚ ਦੁੱਗਣਾ ਪਾਣੀ ਮਿਲਾ ਇਆ ਹੈ।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਗੁਣ-ਵਾਚਕ
(ਅ) ਪਰਿਮਾਣ-ਵਾਚਕ
(ੲ) ਸੰਖਿਆ-ਵਾਚਕ
(ਸ) ਨਿਸ਼ਚੇ-ਵਾਚਕ
ਸਹੀ ਉਤਰ (ੲ)
79. ਜਿਹੜੀ ਇਸਤਰੀ ਕੱਲ ਤੁਹਾਡੇ ਘਰ ਆਈ ਸੀ ਕੀ ਉਹ ਤੁਹਾਡੀ ਮਾਸੀ ਹੈ? ਵਾਕ ਦੀ ਕਿਹੜੀ ਕਿਸਮ ਹੈ ।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਸੰਖਿਆ-ਵਾਚਕ
(ਅ) ਗੁਣ-ਵਾਚਕ
(ੲ) ਨਿਸ਼ਚੇ-ਵਾਚਕ
(ਸ) ਪੜਨਾਂਵੀ
ਸਹੀ ਉਤਰ (ੲ)
80. ਕੱਲ ਦੋ ਮੁੰਡੇ ਦੋ ਸਵਾ-ਦੋ ਵਜੇ ਸਾਡੇ ਘਰ ਆਏ ਸਨ ।ਲਕੀਰੇ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਸੰਖਿਆ-ਵਾਚਕ
(ਅ) ਗੁਣ-ਵਾਚਕ
(ਇ) ਨਿਸ਼ਚੇ-ਵਾਚਕ
(ਸ) ਅਨਿਸ਼ਚੇ-ਵਾਚਕ
ਸਹੀ ਉਤਰ (ਉ)
ਕਿਰਿਆ
81.’ ਬੱਚੇ ਖੇਡਦੇ ਹਨ ’ ਵਾਕ ਵਿਚ ਕਿਸ ਪ੍ਰਕਾਰ ਦੀ ਕਿਰਿਆ ਹੈ?
(ਉ) ਅਕਰਮਕ
(ਅ) ਸਕਰਮਕ
(ਏ) ਸਹਾਇਕ
(ਸ) ਸੰਰਗੀ
ਸਹੀ ਉਤਰ (ਉ)
82. ਮੈਂ ਰੋਟੀ ਖਾ ਲਈ ਹੈ ਵਾਕ ਵਿਚ ਕਿਹੜੀ ਕਿਰਿਆ ਦੀ ਵਰਤੋਂ ਹੋਈ ਹੈ?
(ਉ) ਅਕਰਮਕ
(ਅ) ਸਕਰਮਕ
(ਏ) ਸਹਾਇਕ
(ਸ) ਸੰਸਰਗੀ
ਸਹੀ ਉਤਰ (ਅ)
83. ਸਬਰਜੀਤ ਬਹਾਦਰ ਹੈ। ਵਾਕ ਵਿਚ ਸੰਸਰਗੀ ਕਿਰਿਆ ਕਿਹੜੀ ਹੈ?
(ਉ) ਸਰਬਜੀਤ
(ਅ) ਬਹਾਦਰ)
(ਏ) ਹੈ
(ਸ) ਕੋਈ ਵੀ ਨਹੀ
ਸਹੀ ਉਤਰ (ਏ)
84. ਤੁਹਾਨੂੰ ਸਕੂਲ ਜਾਣਾ ਚਾਹੀਦਾ ਹੈ। ਵਾਕ ਵਿਚ ਸਹਾਇਕ ਕਿਰਿਆਂ ਚੁਣੋ:
(ਉ) ਤੁਹਾਨੂੰ
(ਅ) ਜਾਣਾ
(ਏ) ਸਕੂਲ
(ਸ) ਚਾਹੀਦਾ ਹੈ
ਸਹੀ ਉਤਰ (ਸ)
85. ਉਸ ਨੇ ਸ਼ੀਸ਼ਾ ਤੋੜ ਦਿੱਤਾ ਕਿਰਿਆ ਦਾ ਕਿਹੜਾ ਰੂਪ ਹੈ?
(ਉ) ਅਕਰਮਕ
(ਅ) ਸੰਸਰਗੀ
(ਏ) ਪੂਰਨ ਸਕਰਮਕ
(ਸ) ਸਹਾਇਕ
ਸਹੀ ਉਤਰ (ਏ)
86. ਹੇਠ ਲਿਖੇ ਵਿਕਲਪਾਂ ਵਿਚ ਅਕਰਮਕ ਕਿਰਿਆ ਵਾਲਾ ਵਾਕ ਚੁਣੋ:
(ਉ) ਕੁੜੀ ਗੀਤ ਗਾਉਦੀ ਹੈ।
(ਅ) ਬੱਚੇ ਨੇ ਫੁੱਲ ਤੋੜ ਦਿੱਤਾ।
(ੲ) ਫੁੱਲ ਮੁਰਝਾ ਗਏ ਹਨ।
(ਸ) ਕਿਸਾਨਾਂ ਨੇ ਹੜਤਾਲ ਕੀਤੀ।
ਸਹੀ ਉਤਰ (ਏ)
87. ਸਕਰਮਕ ਕਿਰਿਆ ਵਾਲਾ ਵਾਕ ਚੁਣੋ:
(ਉ) ਮੀਂਹ ਪੈ ਰਿਹਾ ਹੈ।
(ਅ) ਪੰਛੀ ਉੱਡਦੇ ਹਨ।
(ਏ) ਤਾਰੇ ਚਮਕ ਰਹੇ ਹਨ।
(ਸ) ਕੁੜੀਆਂ ਕਿਕਲੀ ਪਾ ਰਹੀਆਂ ਹਨ!
ਸਹੀ ਉਤਰ (ਸ)
88. ਹਰਨਾਮ ਬਹੁਤ ਕੰਜੂਸ ਸੀ। ਵਾਕ ਵਿਚ ‘ ਸੀਂ ਕਿਹੜੀ ਕਿਰਿਆ ਹੈ?
(ਉ) ਅਕਰਮਕ
(ਅ) ਸਕਰਮਕ
(ਏ) ਸਹਾਇਕ
(ਸ) ਸੰਸਰਗੀ
ਸਹੀ ਉਤਰ (ਏ)
89. ਮੈਂ ਤਿੰਨ ਭਾਸ਼ਾਵਾਂ ਜਾਣਦਾ ਹਾਂ। ਵਾਕ ਵਿਚ ਮੁੱਖ ਕਿਰਿਆ ਚੁਣੋ:
(ਉ) ਮੈਂ
(ਅ) ਤਿੰਨ
(ਏ) ਭਾਸ਼ਾਵਾਂ
(ਸ) ਜਾਣਦਾ ਹਾਂ
ਸਹੀ ਉਤਰ (ਸ)
90. ਪਿਤਾ ਵੱਡੇ ਪੁੱਤਰ ਨੂੰ ਕਹਿਣ ਲੱਗਾ” ਵਾਕ ਕਿਰਿਆ ਦਾ ਕਿਹੜਾ ਰੂਪ ਹੈ?
(ਉ) ਅਕਰਮਕ
(ਅ) ਪੂਰਨ ਅਕਰਮਕ
(ਏ) ਸਕਰਮਕ
(ਸ) ਪੂਰਨ ਸਕਰਮਕੇ
ਸਹੀ ਉਤਰ (ਅ)
91. ਜਿਹੜੇ ਸ਼ਬਦ ਕਿਸੇ ਕੰਮ ਦੇ ਹੋਣ ਜਾਂ ਵਾਪਰਨ ਸਬੰਧੀ, ਕਾਲ ਸਾਹਿਤ ਜਾਣਕਾਰੀ ਦੇਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ।
(ਉ) ਨਾਂਵ
(ਅ) ਪੜਨਾਂਵ
(ੲ) ਵਿਸ਼ੇਸ਼ਣ
(ਸ) ਕਿਰਿਆ
ਸਹੀ ਉਤਰ (ਸ)
92. ਕਿਰਿਆ ਚੁਣੋ:
(ਉ) ਹੱਸਦੇ, ਖੇਡਦੇ, ਨੱਚਦੇ
(ਅ) ਲੜਕੀ, ਲੜਕੀਆਂ
(ਏ) ਕੌਣ, ਕੀ
(ਸ) ਮੋਰ, ਸੇਰ
ਸਹੀ ਉਤਰ (ਉ)
93. ਮੁੱਖ ਰੂਪ ਵਿੱਚ ਕਿਰਿਆ ਕਿੰਨੀ ਤਰ੍ਹਾਂ ਦੀ ਹੁੰਦੀ ਹੈ?
(ਉ) ਦੋ
(ਅ) ਚਾਰ
(ਏ) ਕਿਰਿਆ
(ਸ) ਅੱਠ
ਸਹੀ ਉਤਰ (ਉ)
94. ਜਿਹੜੇ ਸ਼ਬਦਾਂ ਤੋਂ ਕਿਰਿਆਵਾਂ ਬਣਦੀਆਂ ਹਨ, ਉਨ੍ਹਾਂ ਨੂੰ ਕੀ ਕਹਿੰਦੇ ਹਨ?
(ਉ) ਨਾਂਵ
(ਅ) ਮੂਲ ਸ਼ਬਦ ਧਾਤੂ
(ੲ) ਕਿਰਿਆ
(ਸ) ਵਿਸ਼ੇਸ਼ਣ
ਸਹੀ ਉਤਰ (ਅ)
95. ਕਰ, ਖਾ, ਸੁਣ, ਲਿਖ ਕੀ ਹਨ?
(ਉ) ਕਿਰਿਆਵਾਂ
(ਅ) ਨਾਂਵ
(ਇ) ਪੜਨਾਂਵ
(ਸ) ਵਿਸ਼ੇਸ਼ਣ
ਸਹੀ ਉਤਰ (ਉ)
96. ਜਿਸ ਵਾਕ ਵਿੱਚ ਕਿਰਿਆ ਦਾ ਕਰਮ ’ ਨਾ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(ਉ) ਅਕਰਮਕ-ਕਿਰਿਆ
(ਅ) ਸਕਰਮਕ-ਕਿਰਿਆ
(ਏ) ਸਹਾਇਕ-ਕਿਰਿਆ
(ਸ) ਮੁੱਖ ਕਿਰਿਆ
ਸਹੀ ਉਤਰ (ਉ)
97. ਜਿਸ ਵਾਕ ਵਿਚ ਕਿਰਿਆ ਦਾ ਕਰਮ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(ਉ) ਅਕਰਮਕ-ਕਿਰਿਆ
(ਅ) ਸਕਰਮਕ-ਕਿਰਿਆ
(ਏ) ਸਹਾਇਕ-ਕਿਰਿਆ
(ਸ) ਮੁੱਖ-ਕਿਰਿਆ
ਸਹੀ ਉਤਰ (ਅ)
98. ਜਿਨ੍ਹਾਂ ਵਾਕਾਂ ਵਿੱਚ ਹੈ ` ਸੀਂ`, ‘ ਸਨ ਆਦਿ ਇਕੱਲਾ ਸ਼ਬਦ ਹੀ ਕਿਰਿਆ ਦਾ ਰੂਪ ਹੋਵੇ, ਉਸ ਨੂੰ ਕੀ ਕਹਿੰਦੇ ਹਨ?
(ਉ) ਅਕਰਮਕ-ਕਿਰਿਆ
(ਅ) ਸਕਰਮਕ-ਕਿਰਿਆ
(ੲ) ਸੰਗੀ-ਕਿਰਿਆ
(ਸ) ਧਾਤੂ
ਸਹੀ ਉਤਰ (ੲ)
ਕਾਲ (काल )
99. ਕਾਲ ਚੁਣੇ
(ਉ) ਦਾ, ਦੇ, ਦੀ
(ਅ) ਹੈ, ਹਨ, ਸੀ, ਸਨ, ਗਾ, ਗੇ, ਗੀ
(ੲ) ਨੂੰ, ਕਾਲ
(ਸ) ਕੌਣ, ਕਿਸ ਲਈ
ਸਹੀ ਉਤਰ (ਅ)
100. ਕਾਲ ਦੇ ਕਿੰਨੇ ਰੂਪ ਹਨ?
(ਉ) ਦੋ
(ਅ) ਤਿੰਨ
(ੲ) ਸੱਤ
(ਸ) ਦਸ
ਸਹੀ ਉਤਰ (ਅ)
101. ਜਦੋ ਕਿਰਿਆ ਦਾ ਕੰਮ ਚੱਲ ਰਹੇ ਸਮੇਂ ਵਿਚ ਹੋਵੇ, ਉਹ ਕਿਹੜਾ ਕਾਲ ਹੁੰਦਾ ਹੈ?
(ਉ) ਸਰਦ-ਕਾਲ
(ਅ) ਭਵਿੱਖਤ ਕਾਲ
(ੲ) ਵਰਤਮਾਨ ਕਾਲ
(ਸ) ਭੂਤਕਾਲ
ਸਹੀ ਉਤਰ (ੲ)
102. ਵਰਤਮਾਨ-ਕਾਲ ਚੁਣੋ:
(ਉ) ਹੈ, ਹਨ, ਹਾਂ
(ਅ) ਸੀ, ਸਨ, ਸਾਂ
(ਇ) ਗਾ, ਗੇ, ਗੀ
(ਸ) ਦਾ, ਦੇ, ਦੀ
ਸਹੀ ਉਤਰ (ਉ)
103. ਭੂਤਕਾਲ ਚੁਣੋ:
(ਉ) ਹੈ, ਹਨ, ਹਾਂ
(ਅ) ਸੀ, ਸਨ, ਸਾਂ
(ੲ) ਗਾ, ਗੇ, ਗੀ
(ਸ) ਨੂੰ, ਨਾਲ
ਸਹੀ ਉਤਰ (ਅ)
104. ਭਵਿੱਖਤ-ਕਾਲ ਚੁਣੋ:
(ਉ) ਹੈ, ਹਨ, ਹਾਂ
(ਅ) ਸੀ, ਸਨ, ਸਾਂ
(ਇ) ਗਾ, ਗੀ, ਗੇ
(ਸ) ਨੂੰ, ਨੇ, ਨਾਲ
ਸਹੀ ਉਤਰ (ਇ)
105. ਹੇਠ ਲਿਖੇ ਵਾਕਾਂ ਵਿਚੋਂ ਕਿਹੜਾ ਵਰਤਮਾਨ-ਕਾਲ ਵਿਚ ਹੈ?
(ਉ) ਅਸੀ ਜਾਵਾਂਗੇ
(ਅ) ਅਸੀ ਜਾ ਰਹੇ ਹਾਂ
(ੲ) ਅਸੀ ਜਾ ਰਹੇ ਸਾਂ
(ਸ) ਨਹੀ, ਅਸੀ ਨਹੀ ਜਾਣਾ
ਸਹੀ ਉਤਰ (ਅ)
106. ਹੇਠ ਲਿਖੇ ਵਾਕਾਂ ਵਿਚੋਂ ਕਿਹੜਾ ਭੂਤਕਾਲ ਵਿਚ ਹੈ?
(ਉ) ਮੈਂ ਰੋਟੀ ਖਾਂਦਾ ਹਾਂ
(ਅ) ਮੈ ਰੋਟੀ ਖਾਵਾਂਗਾ
(ਇ) ਮੈ ਰੋਟੀ ਖਾ ਰਿਹਾ ਸੀ।
(ਸ) ਮੈ ਰੋਟੀ ਨਹੀ ਖਾਵਾਂਗਾ।
ਸਹੀ ਉਤਰ (ਇ)
107. ਹੇਠ ਲਿਖੇ ਵਾਕਾਂ ਵਿਚੋਂ ਕਿਹੜਾ ਵਾਕ ਭਵਿੱਖਤ-ਕਾਲ ਵਿਚ ਹੈ?
(ਉ) ਬੱਚੇ ਖੇਡਣਗੇ।
(ਅ) ਬੱਚੇ ਖੇਡ ਰਹੇ ਹਨ
(ੲ) ਬੱਚੇ ਖੇਡ ਰਹੇ ਸਨ
(ਸ) ਨਹੀ। ਕੋਈ ਨਹੀ
ਸਹੀ ਉਤਰ (ਉ)
108. ਗਰੀਬਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਹਨ। ਭਵਿੱਖਤ-ਕਾਲ ਵਿਚ ਬਦਲੋ।
(ੳ) ਗਰੀਬਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
(ਅ) ਗਰੀਬਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ।
(ੲ) ਗਰੀਬਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਸਨ।
(ਸ) ਗਰੀਬਾਂ ਨੂੰ ਵਿਸ਼ੇਸ਼ ਸਹੂਲਤਾਂ ਦੇ ਦਿੱਤੀਆਂ ਗਈਆਂ ਸਨ।
ਸਹੀ ਉਤਰ (ਅ)
109. ਮੈ ਵਿਦੇਸ਼ ਜਾ ਰਿਹਾ ਹਾਂ। (ਭੂਤਕਾਲ ਵਿਚ ਬਦਲੋ।
(ਉ) ਮੈਂ ਵਿਦੇਸ਼ ਜਾ ਰਿਹਾ ਸੀ।
(ਅ) ਮੈਂ ਵਿਦੇਸ਼ ਗਿਆ ਹਾਂ।
(ੲ) ਮੈ ਵਿਦੇਸ਼ ਜਾਵਾਂਗਾ।
(ਸ) ਮੈਂ ਵਿਦੇਸ਼ ਗਿਆ ਸੀ।
ਸਹੀ ਉਤਰ (ਉ)
110. ਬੱਚੇ ਖਾਣਾ ਖਾ ਚੁੱਕੇ ਸਨ। (ਵਰਤਮਾਨ-ਕਾਲ ਵਿਚ ਬਦਲੋ।
(ਉ) ਬੱਚੇ ਖਾਣਾ ਖਾ ਚੁੱਕੇ ਹਨ।
(ਅ) ਬੱਚੇ ਖਾਣਾ ਖਾ ਰਹੇ ਹਨ।
(ੲ) ਬੱਚੇ ਖਾਣਾ ਖਾਣਗੇ।
(ਸ) ਬੱਚਿਆਂ ਨੇ ਖਾਣਾ ਖਾ ਲਿਆ ਹੈ।
ਸਹੀ ਉਤਰ (ਅ)
111. ਸਵੇਰ ਤੋਂ ਮੀਂਹ ਪੈ ਰਿਹਾ ਹੈ। ਵਾਕ ਵਰਤਮਾਨ ਕਾਲ ਦੀ ਕਿਹੜੀ ਕਿਸਮ ਹੈ?
(ਉ) ਚਾਲੂ ਵਰਤਮਾਨ
(ਅ) ਪੂਰਨ-ਚਾਲੂ ਵਰਤਮਾਨ
(ੲ) ਸ਼ਰਤੀ
(ਸ) ਹੁਕਮੀ-ਵਰਤਮਾਨ
ਸਹੀ ਉਤਰ (ਅ)
112. ਕਦੇ ਕਿਸੇ ਨਾਲ ਧੋਖਾ ਨਾ ਕਰੋ। ਵਰਤਮਾਨ-ਕਾਲ ਦੀ ਕਿਹੜੀ ਕਿਸਮ ਹੈ?
(ਉ) ਸਧਾਰਨ
(ਅ) ਪੂਰਨ-ਚਾਲੂ
(ੲ) ਸ਼ਰਤੀ
(ਸ) ਹੁਕਮੀ
ਸਹੀ ਉਤਰ (ਸ)
113. ਸੁਰਿੰਦਰ ਨੇ ਆਪਣੀ ਦੁਕਾਨ ਦਾ ਮਹੂਰਤ ਕੀਤਾ? ਭੂਤਕਾਲ ਦੀ ਕਿਹੜੀ ਕਿਸਮ ਹੈ?
(ਉ) ਸਧਾਰਨ
(ਅ) ਚਾਲੂ
(ੲ) ਪੂਰਨ-ਚਾਲੂ
(ਸ) ਸ਼ਰਤੀ
ਸਹੀ ਉਤਰ (ਉ)
114. ਕੱਲ ਇਸ ਵੇਲੇ ਅਸੀ ਸਫਰ ਕਰ ਰਹੇ ਹੋਵਾਂਗੇ।` ਵਾਕ ਭਵਿੱਖਤ-ਕਾਲ ਦੀ ਕਿਹੜੀ ਕਿਸਮ ਹੈ?
(ਉ) ਸਧਾਰਨ
(ਅ) ਚਾਲੂ
(ਏ) ਪੂਰਨ-ਚਾਲੂ
(ਸ) ਸ਼ਰਤੀ
ਸਹੀ ਉਤਰ (ਅ)
ਕਾਰਕ (कारक )
115. ਵਾਕ ਵਿਚ ਨਾਂਵ ਜਾਂ ਪੜਨਾਂਵ ਦਾ ਹੋਰਨਾਂ ਸ਼ਬਦਾਂ (ਕਿਰਿਆ ਆਦਿ) ਨਾਲ ਸਬੰਧ ਪ੍ਰਗਟ ਕਰਨ ਵਾਲੇ ਰੂਪਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਵਿਸਮਿਕ
(ਅ) ਕਾਰਕ
(ਏ) ਯੋਜਕ
(ਸ) ਸੰਬੰਧਕ
ਸਹੀ ਉਤਰ (ਅ)
116. ਵਾਕ ਵਿਚ ਕਾਰਕ ਚਿੰਨ੍ਹ ਕਿਨ੍ਹਾਂ ਰਾਹੀਂ ਪ੍ਰਗਟ ਹੁੰਦੇ ਹਨ?
(ਉ) ਸੰਬੰਧਕਾਂ ਰਾਹੀਂ
(ਅ) ਰਾਹੀ
(ੲ) ਨਾਵਾਂ ਰਾਹੀਂ
(ਸ) ਪੜਨਾਂਵ ਰਾਹੀਂ
ਸਹੀ ਉਤਰ (ਉ)
117. ਵਾਕ ਵਿਚ ਨਾਂਵ ਜਾਂ ਪੜਨਾਂਵ ਦਾ ਸਬੰਧ ਜਿਨ੍ਹਾਂ ਸੰਬੰਧਕਾ ਰਾਹੀਂ ਪ੍ਰਗਟ ਹੁੰਦਾ ਹੈ, ਉਨ੍ਹਾਂ ਨੂੰ ਕੀ ਕਹਿੰਦੇ ਹਨ?
(ਉ) ਕਾਰਕ
(ਅ) ਕਾਰਕ ਚਿੰਨ੍ਹ
(ਏ) ਪੜਨਾਂਵ
(ਸ) ਸੰਬੰਧਕ
ਸਹੀ ਉਤਰ (ਅ)
118. ਕਾਰਕ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
(ਉ) ਦੋ
(ਅ) ਸੱਤ
(ਏ) ਅੱਠ
(ਸ) ਦਸ
ਸਹੀ ਉਤਰ (ਏ)
119. ਵਾਕ ਵਿਚ ਕੰਮ ਕਰਨ ਵਾਲੇ ਨਾਂਵ ਜਾਂ ਪੜਨਾਂਵ ਨੂੰ ਕੀ ਕਿਹਾ ਜਾਂਦਾ ਹੈ?
(ਉ) ਕਰਤਾ ਕਾਰਕ
(ਅ) ਕਰਮ ਕਾਰਕ
(ੲ) ਸੰਬੰਧਕ
(ਸ) ਵਿਸਮਿਕ
ਸਹੀ ਉਤਰ (ਉ)
120. ਸੁਰਿੰਦਰ ਫੁੱਟਬਾਲ ਖੇਡਦਾ ਹੈ। ਵਾਕ ਵਿਚ ਕਰਤਾ ਕਾਰਕ ਦੱਸੋ।
(ਉ) ਸੁਰਿੰਦਰ
(ਅ) ਫੁੱਟਬਾਲ
(ੲ) ਖੇਡਦਾ
(ਸ) ਹੈ।
ਸਹੀ ਉਤਰ (ਉ)
121. ਵਾਕ ਵਿਚੋ ਕਾਰਕ ਲੱਭਣ ਲਈ ਹੋਰ ਕਿਹੜੇ ਸਾਧਨ ਦੀ ਵਰਤੋਂ ਕੀਤੀ ਜਾ ਸਕਦੀ ਹੈ?
(ਉ) ਅੰਦਾਜਾ ਲਾ ਕੇ
(ਅ) ਮਨਮਰਜ਼ੀ ਨਾਲ
(ਇ) ਪ੍ਰਸ਼ਨ ਪੁੱਛ ਕੇ
(ਸ) ਸ਼ਬਦਾਂ ਨੂੰ ਗਿਣ ਕੇ
ਸਹੀ ਉਤਰ (ਇ)
122. ਵਾਕ ਦੀ ਕਿਰਿਆ ਦਾ ਜਿਸ ਨਾਂਵ ਜਾਂ ਪੜਨਾਂਵ ਉੱਤੇ ਪ੍ਰਭਾਵ ਪਵੇ, ਉਹ ਕਿਹੜਾ ਕਾਰਕ ਹੁੰਦਾ ਹੈ?
(ਉ) ਕਰਤਾ ਕਾਰਕ
(ਅ) ਕਰਮ ਕਾਰਕ
(ਏ) ਕਰਨ ਕਾਰਕ
(ਸ) ਪੜਨਾਂਵ
ਸਹੀ ਉਤਰ (ਅ)
123. ਕੁਲਜੀਤ ਨੂੰ ਰੋਟੀ ਦਿਓ ’ ਵਾਕ ਵਿਚ ਕਰਮ ਕਾਰਕ ਦੱਸੋ।
(ਉ) ਕੁਲਜੀਤ
(ਅ) ਰੋਟੀ
(ਏ) ਨੂੰ
(ਸ) ਦਿਉ
ਸਹੀ ਉਤਰ (ਅ)
124. ਵਾਕ ਵਿਚ ਕਰਤਾ ਜਿਸ ਨਾਂਵ ਜਾਂ ਪੜਨਾਂਵ ਨੂੰ ਸਾਧਨ ਬਣਾ ਕੇ ਕੰਮ ਕਰੇ, ਉਹ ਕਿਹੜਾ ਕਾਰਕ ਹੁੰਦਾ ਹੈ?
(ਉ) ਕਰਤਾ
(ਅ) ਕੈਰਮ
(ਏ) ਕਰਨ ਕਾਰਕ
(ਸ) ਸੰਪਰਦਾਨ
ਸਹੀ ਉਤਰ (ਏ)
125. ਮੈ ਪੈਂਨ ਨਾਲ ਚਿੱਠੀ ਲਿਖੀ ਵਾਕ ਵਿਚ ਕਰਨ ਕਾਰਕ ਦੱਸੋ।
(ਉ) ਪੈਂਨ ਨਾਲ
(ਅ) ਚਿੱਠੀ
(ਏ) ਲਿਖੀ
(ਸ) ਮੈਂ
ਸਹੀ ਉਤਰ (ਉ)
126. ਵਾਕ ਦਾ ਕਰਤਾ ਜਿਸ ਨਾਂਵ ਜਾਂ ਪੜਨਾਂਵ ਲਈ ਕੰਮ ਕਰੇ, ਉਹ ਕਿਹੜਾ ਕਾਰਕ ਹੁੰਦਾ ਹੈ?
(ਉ) ਕਰਤਾ
(ਅ) ਕਰਨ ਕਾਰਕ
(ਏ) ਕਰਮ
(ਸ) ਸੰਪਰਦਾਨ ਕਾਰਕ
ਸਹੀ ਉਤਰ (ਸ)
127. ਭਗਤ ਸਿੰਘ ਨੇ ਦੇਸ਼ ਦੀ ਖਾਤਰ ਜਾਨ ਕੁਰਬਾਨ ਕਰ ਦਿੱਤੀ ਵਾਕ ਵਿਚ ਸੰਪਰਦਾਨ ਕਾਰਕ ਕਿਹੜਾ ਹੈ
(ਉ) ਭਗਤ ਸਿੰਘ
(ਅ) ਦੇਸ਼ ਦੀ ਖਾਤਰ
(ਏ) ਜਾਨ
(ਸ) ਕੁਰਬਾਨ
ਸਹੀ ਉਤਰ (ਅ)
128. ਵਾਕ ਵਿਚ ਜਿਸ ਨਾਂਵ ਜਾਂ ਪੜਨਾਂਵ ਤੋਂ ਕਿਰਿਆ ਦਾ ਕੰਮ ਸ਼ੁਰੂ ਹੋਣ ਜਾਂ ਵੱਖ ਹੋਣ ਦਾ ਪਤਾ ਲੱਗੇ, ਉਹ ਕਿਹੜਾ ਕਾਰਕ ਹੁੰਦਾ ਹੈ?
(ਉ) ਕਰਤਾ
(ਅ) ਕਰਮ
(ੲ) ਸੰਪਰਦਾਨ
(ਸ) ਅਪਾਦਾਨ ਕਾਰਕ
ਸਹੀ ਉਤਰ (ਸ)
129. ਸੁਰਜੀਤ ਸਿੰਘ ਸਕੂਲੋਂ ਨਹੀ ਆਇਆ ਵਾਕ ਵਿਚ ਅਪਾਦਾਨ ਕਾਰਕ ਕਿਹੜਾ ਹੈ?
(ਉ) ਸੁਰਜੀਤ ਸਿੰਘ
(ਅ) ਸਕੂਲੋਂ
(ੲ) ਨਹੀ
(ਸ) ਆਇਆ
ਸਹੀ ਉਤਰ (ਅ)
130. ਵਾਕ ਵਿਚ ਜਿਸ ਨਾਂਵ ਜਾਂ ਪੜਨਾਂਵ ਦਾ ਦੂਜੇ ਨਾਂਵ ਜਾਂ ਪੜਨਾਂਵ ਉੱਤੇ ਮਾਲਕੀ ਦਾ ਸਬੰਧ ਹੋਵੇ, ਉਹ ਕਿਹੜਾ ਕਾਰਕ ਹੁੰਦਾ ਹੈ?
(ਉ) ਕਰਤਾ
(ਅ) ਕਰਮ
(ੲ) ਸਬੰਧ ਕਾਰਕ
(ਸ) ਸੰਪਰਦਾਨ
ਸਹੀ ਉਤਰ (ੲ)
131. ਸਿਮਰਨ ਦਾ ਭਰਾ ਡਾਕਟਰ ਹੈ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਕਰਤਾ ਕਾਰਕ
(ਅ) ਕਰਮ ਕਾਰਮ
(ਏ) ਕਰਨ ਕਾਰਕ
(ਸ) ਅਪਾਦਾਨ ਕਾਰਕ
ਸਹੀ ਉਤਰ (ਉ)
132. ਸੂਰਜ ਚਮਕ ਰਿਹਾ ਹੈ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਕਰਤਾ ਕਾਰਕ
(ਅ) ਕਰਮ
(ਏ) ਕਰਨ
(ਸ) ਸੰਪਰਦਾਨ
ਸਹੀ ਉਤਰ (ਉ)
133. ਗੁਰਪ੍ਰੀਤ ਨੇ ਸੁਰਜੀਤ ਨੂੰ ਫੋਨ ਕੀਤਾ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਕਰਤਾ ਵਾਚਕ
(ਅ) ਕਰਮ ਕਾਰਕ
(ਏ) ਕਰਨ।
(ਸ) ਸੰਬੰਧ ਕਾਰਕ
ਸਹੀ ਉਤਰ (ਅ)
134. ਮੈਂ ਦਹੀਂ ਨਾਲ ਰੋਟੀ ਖਾਧੀ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਕਰਮ ਕਾਰਮ
(ਅ) ਸੰਬੰਧ ਕਾਰਮ
(ਏ) ਕਰਨ ਕਾਰਕ
(ਸ) ਅਪਾਦਾਨ
ਸਹੀ ਉਤਰ (ਏ)
135. ਮਨੁੱਖ ਰੋਜ਼ੀ ਰੋਟੀ ਖਾਤਰ ਦੇਸ ਪਰਦੇਸ ਵੀ ਜਾਂਦਾ ਹੈ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਕਰਤਾ ਕਾਰਕ
(ਅ) ਅਧਿਕਰਨ।
(ੲ) ਸੰਬੋਧਨ
(ਸ) ਸੰਪਰਦਾਨ ਕਾਰਕ
ਸਹੀ ਉਤਰ (ਸ)
136. ਚਾਚਾ ਜੀ ਮੇਰੇ ਲਈ ਮੋਬਾਇਲ ਲਿਆਏ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਕਰਮ ਕਾਰਕ
(ਅ) ਕਰਤਾ ਕਾਰਕ
(ਇ) ਸੰਬੋਧਨ
(ਸ) ਸੰਪਰਦਾਨ ਕਾਰਕ
ਸਹੀ ਉਤਰ (ਸ)
137. ਮੇਰੇ ਕੋਟ ਦਾ ਰੰਗ ਕਾਲਾ ਹੈ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਸੰਬੰਧ ਕਾਰਕ
(ਅ) ਕਰਨ
(ਏ) ਅਪਾਦਾਨ।
(ਸ) ਸੰਪਰਦਾਨ
ਸਹੀ ਉਤਰ (ਉ)
138. ਗਮਲਿਆ ਵਿਚ ਫੁੱਲ ਬੀਜ ਦਿਓ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਸੰਪਰਦਾਨ ਕਾਰਕ
(ਅ) ਅਧਿਕਰਨ ਕਾਰਕ
(ਏ) ਕਰਮ
(ਸ) ਕਰਨ ਕਾਰਕ
ਸਹੀ ਉਤਰ (ਅ)
139. ਮੇਰੇ ਨਵੇ ਸੂਟ ਉੱਤੇ ਗਰਮ-ਗਰਮ ਚਾਹ ਡੁੱਲ ਗਈ ਹੈ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਕਰਤਾ ਕਾਰਕ
(ਅ) ਕਰਨ ਕਾਰਕ
(ਏ) ਅਧਿਕਰਨ ਕਾਰਕ
(ਸ) ਸੰਬੰਧ ਕਾਰਕ
ਸਹੀ ਉਤਰ (ਏ)
140. ਓਇ ਕਮਲਿਆ ਚੁੱਪ ਵੀ ਕਰ।ਲਕੀਰੇ ਕਾਰਕ ਦੀਆਂ ਕਿਸਮਾਂ ਦੱਸੋ:
(ਉ) ਕਰਤਾ ਕਾਰਕ
(ਅ) ਸੰਬੋਧਨ ਕਾਰਕ
(ੲ) ਸੰਬੰਧ
(ਸ) ਸੰਪਰਦਾਨ ਕਾਰਕ
ਸਹੀ ਉਤਰ (ਅ)
ਕਿਰਿਆ-ਵਿਸ਼ੇਸ਼ਣ (क्रिया -विशेषण )
141. ਕਿਰਿਆ-ਵਿਸ਼ੇਸ਼ਣ ਚੁਣੋ:
(ੳ) ਖਾ, ਪੀ, ਸੌ
(ਅ) ਤੇਜ਼, ਬਹੁਤ ਉੱਚਾ, ਉਪਰ
(ੲ) ਹੱਸਣਾ, ਖੇਡਣਾ
(ਸ) ਆਉਣਾ, ਜਾਣਾ
ਸਹੀ ਉਤਰ (ਅ)
142. ਕਿਰਿਆ-ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ਉ) ਦੋ
(ਅ) ਤਿੰਨ
(ੲ) ਦਸ
(ਸ) ਅੱਠ
ਸਹੀ ਉਤਰ (ਸ)
143. ਜੋ ਕਿਰਿਆ-ਵਿਸ਼ੇਸ਼ਣ, ਕਿਰਿਆ ਦੇ ਕੰਮ ਹੋਣ ਦਾ, ਸਮਾਂ ਦੱਸਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਕਾਲ-ਵਾਚਕ ਕਿਰਿਆ-ਵਿਸ਼ੇਸ਼ਣ
(ਅ) ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ
(ੲ) ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ
(ਸ) ਨਾਂਹ-ਵਾਚੀ ਕਿਰਿਆ-ਵਿਸ਼ੇਸ਼ਣ
ਸਹੀ ਉਤਰ (ਉ)
144. ਕਾਲ-ਵਾਚਕ ਕਿਰਿਆ-ਵਿਸ਼ੇਸ਼ਣ ਚੁਣੋ:
(ਉ) ਦੂਰ, ਨੇੜੇ, ਬਾਹਰ
(ਅ) ਸਵੇਰੇ, ਸ਼ਾਮ, ਦੁਪਹਿਰੇ
(ਏ) ਇਸ ਤਰ੍ਹਾਂ, ਉਸ ਤਰ੍ਹਾਂ
(ਸ) ਕਈ ਵਾਰ, ਵਾਰ-ਵਾਰ
ਸਹੀ ਉਤਰ (ਅ)
145. ਜਿਹੜੇ ਕਿਰਿਆ-ਵਿਸ਼ੇਸ਼ਣ ਤੋਂ ਕਿਰਿਆ ਦੇ ਕੰਮ ਦੇ ਸਥਾਨ ਦਾ ਪਤਾ ਲੱਗੇ, ਉਨ੍ਹਾਂ ਨੂੰ ਕੀ ਕਿਹਾ ਜਾਦਾ ਹੈ?
(ਉ) ਕਾਲ-ਵਾਚਕ ਕਿਰਿਆ-ਵਿਸ਼ੇਸ਼ਣ
(ਅ) ਪ੍ਰਕਾਰ-ਵਾਚਕ ਕਿਰਿਆ-ਵਿਸ਼ੇਸ਼ਣ
(ੲ) ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ
(ਸ) ਸੰਖਿਆ-ਵਾਚਕ ਕਿਰਿਆ-ਵਿਸ਼ੇਸ਼ਣ
ਸਹੀ ਉਤਰ (ੲ)
146. ਸਥਾਨ-ਵਾਚਕ ਕਿਰਿਆ-ਵਿਸ਼ੇਸ਼ਣ ਚੁਣੋ:
(ਉ) ਅੱਜ, ਕੱਲੂ, ਪਰਸੋਂ
(ਅ) ਇੱਕ ਇੱਕ, ਦੋ-ਦੋ
(ਏ) ਅੰਦਰ, ਬਾਹਰ, ਕਿਧਰ
(ਸ) ਹੌਲੀ, ਤੇਜ਼, ਘੱਟ
ਸਹੀ ਉਤਰ (ੲ)
147. ਨੂੰ ਜਿਹੜੇ ਕੀਕਿਹਾ ਕਿਰਿਆ ਜਾਂਦਾ-ਵਿਸ਼ੇਸ਼ਣਾਂ ਹੈ? ਤੋਂ ਕਿਰਿਆ ਦੇ ਕੰਮ ਹੋਣ ਦੀ ਮਿਕਦਾਰ ਜਾਂ ਮਿਣਤੀ ਦਾ ਪਤਾ ਲੱਗੇ, ਉਹਨਾਂ ਨੂੰ ਕੀ ਕਿਹਾ ਜਾਦਾ ਹੈ?
(ਉ) ਸਥਾਨ-ਵਾਚਕ
(ਅ) ਕਿਰਿਆ-ਵਾਚਕ
(ਏ) ਪ੍ਰਕਾਰ-ਵਾਚਕ
(ਸ) ਪਰਿਮਾਣ-ਵਾਚਕ/ ਮਿਣਤੀ-ਵਾਚਕ
ਸਹੀ ਉਤਰ (ਸ)
148. ਮਿਣਤੀ-ਵਾਚਕ ਕਿਰਿਆ-ਵਿਸ਼ੇਸ਼ਣ ਚੋਣੋ:
(ਉ) ਇੰਝ-ਉਝ
(ਅ) ਘੱਟ, ਥੋੜਾ ਰਤਾ ਕੁ
(ਏ) ਹੋਲੀ-ਹੋਲੀ
(ਸ) ਸਮੇਂ ਸਿਰ,ਕਵੇਲੇ
ਸਹੀ ਉਤਰ (ਅ)
149. ਜਿਹੜੇ ਕਿਰਿਆ ਵਿਸ਼ੇਸ਼ਣਾ ਤੋਂ-ਕਿਰਿਆ ਦੇ ਕੰਮ ਹੋਣ ਦੇ ਕਾਰਨ ਦਾ ਪਤਾ ਲੱਗੇ ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਪ੍ਰਕਾਰ -ਵਾਚਕ ਕਿਰਿਆ ਵਿਸ਼ੇਸ਼ਣਾ
(ਅ) ਸੰਖਿਆ-ਵਾਚਕ
(ਏ) ਕਾਰਨ-ਵਾਚਕ
(ਸ) ਨਾਹ ਵਾਚਕ ਕਿਰਿਆ-ਵਿਸ਼ੇਸ਼ਣ
ਸਹੀ ਉਤਰ (ਏ)
150. ਅਸੀ ਬਾਹਰ ਖੜੇ ਹਾਂ । ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਕਾਲ ਵਾਚਕ
(ਅ) ਸਥਾਨ ਵਾਚਕ
(ੲ) ਪਰਿਮਾਣ ਵਾਚਕ
(ਸ) ਪ੍ਰਕਾਰ ਵਾਚਕ
ਸਹੀ ਉਤਰ (ਅ)
151. ਉਹ ਪਰਸੋਂ ਆਵੇਗਾ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਕਾਲ ਵਾਚਕ
(ਅ) ਸਥਾਨ ਵਾਚਕ
(ਇ) ਨਿਰਣੇ ਵਾਚਕ
(ਸ) ਨਿਸਚੇ ਵਾਚਕ
ਸਹੀ ਉਤਰ (ਉ)
152. ਜਿਵੇਂ ਤੁਸੀ ਕਹੋਗੇ ਅਸੀ ਜ਼ਰੂਰ ਉਵੇ ਹੀ ਕਰਾਂਗੇ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ
(ਉ) ਕਾਰਨ ਵਾਚਕ
(ਅ) ਕਾਲ ਵਾਚਕ
(ਏ) ਪ੍ਰਕਾਰ ਵਾਚਕ
(ਸ) ਨਿਰਨਾ ਵਾਚਕ
ਸਹੀ ਉਤਰ (ਸ)
153. ਅਸੀ ਤੁਹਾਨੂੰ ਪਹਿਲਾਂ ਵੀ ਕਈ ਵਾਰ ਸੁਨੇਹਾ ਭੇਜ਼ ਚੁੱਕੇ ਹਾਂ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਸਥਾਨ ਵਾਚਕ
(ਅ) ਨਿਸਚੇ ਵਾਚਕ
(ੲ) ਗਿਣਤੀ ਵਾਚਕ
(ਸ) ਕਾਰਨ ਵਾਚਕ
ਸਹੀ ਉਤਰ (ੲ)
154. ਇਹ ਬਿਲਕੁੱਲ ਉਹੋ ਹੀ ਵਿਅਕਤੀ ਹੈ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਨਿਸਚੇ ਵਾਚਕ
(ਅ) ਪ੍ਰਕਾਰ ਵਾਚਕ
(ਏ) ਕਾਲ ਵਾਚਕ
(ਸ) ਪਰਿਮਾਣ ਵਾਚਕ
ਸਹੀ ਉਤਰ (ਉ)
155. ਕੀ ਤੁਸੀ ਮੈਨੂੰ ਨਹੀ ਜਾਣਦੇ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਨਿਸਚੇ ਵਾਚਕ
(ਅ) ਨਿਰਨੇ ਵਾਚਕ
(ਏ) ਕਾਲ ਵਾਚਕ
(ਸ) ਪ੍ਰਕਾਰ ਵਾਚਕ
ਸਹੀ ਉਤਰ (ਅ)
156. ਤੁਸੀ ਚੋਰੀ ਕੀਤੀ ਹੈ ਇਸ ਲਈ ਸਜ਼ਾ ਵੀ ਭੁਗਤੋਗੇ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਗਿਣਤੀ ਵਾਚਕ
(ਅ) ਪਰਿਮਾਣ ਵਾਚਕ
(ਏ) ਕਾਰਨ ਵਾਚਕ
(ਸ) ਨਿਸਚੇ ਵਾਕਚ
ਸਹੀ ਉਤਰ (ਏ)
157. ਸ਼ੀਲਾ ਬਹੁਤ ਮਿਹਨਤੀ ਹੈ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਕਾਲ ਵਾਚਕ
(ਅ) ਸਥਾਨ ਵਾਚਕ
(ਇ) ਨਿਰਨਾ ਵਾਚਕ
(ਸ) ਪਰਿਮਾਣ ਵਾਚਕ
ਸਹੀ ਉਤਰ (ਸ)
158. ਅਸੀ ਹਰ ਰੋਜ਼ ਸੈਰ ਕਰਦੇ ਹਾਂ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਸੰਖਿਆ ਵਾਚਕ
(ਅ) ਕਾਲ ਵਾਚਕ
(ਏ) ਕਾਰਨ ਵਾਚਕ
(ਸ) ਸਥਾਨ ਵਾਚਕ
ਸਹੀ ਉਤਰ (ਅ)
159. ਬੁਰੀ ਸੰਗਤ ਤੋਂ ਦੂਰ ਰਹੋ। ਲਕੀਰੇ ਸ਼ਬਦ ਚ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸੋ:
(ਉ) ਕਾਲ ਵਾਚਕ
(ਅ) ਪ੍ਰਕਾਰ ਵਾਚਕ
(ਏ) ਸਥਾਨ ਵਾਚਕ
(ਸ) ਨਿਸਚੇ ਵਾਚਕ
ਸਹੀ ਉਤਰ (ਏ)
ਸੰਬੰਧਕ
160. ਵਾਕ ਵਿਚਲੇ ਉਹੀ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਨਾਲ ਲੱਗ ਕੇ, ਉਸਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਵਿਸ਼ੇਸ਼ਣ
(ਅ) ਨਾਂਵ
(ਏ) ਪੜਨਾਂਵ
(ਸ) ਸੰਬੰਧਕ
ਸਹੀ ਉਤਰ (ਸ)
161. ਸੰਬੰਧਕ ਚੁਣੋ:
(ਉ) ਮੈ, ਸਾਡਾ, ਉਹ।
(ਅ) ਤੂੰ, ਤੁਸੀ
(ਏ) ਦਾ, ਦੇ, ਦੀ, ਨੇ, ਨੂੰ, ਨਾਲ
(ਸ) ਕੌਣ, ਕਦੋਂ
ਸਹੀ ਉਤਰ (ਏ)
162. ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ਉ) ਇੱਕ
(ਅ) ਤਿੰਨ
(ੲ) ਪੰਜ
ਸਹੀ ਉਤਰ (ਉ)
163. ਬਣਤਰ ਦੇ ਆਧਾਰ ‘ ਤੇ ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ਉ) ਦੋ
(ਅ) ਤਿੰਨ
(ਏ) ਚਾਰ
(ਸ) ਪੰਜ
ਸਹੀ ਉਤਰ (ਅ)
164. ਬਣਤਰ ਦੇ ਆਧਾਰ ਤੇ ਸੰਬੰਧਕ ਕਿਹੜੇ ਹਨ?
(ਉ) ਪੂਰਨ, ਅਪੂਰਨ
(ਅ) ਮੁਲ, ਸੰਬੰਧ-ਸੂਚਕ, ਸੰਯੁਕਤ
(ੲ) ਵਿਕਾਰੀ, ਅਵਿਕਾਰੀ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀ
ਸਹੀ ਉਤਰ (ਅ)
165. ਰੂਪ ਦੇ ਆਧਾਰ’ ਤੇ ਸੰਬੰਧਕ ਚੁਣੇ:
(ਉ) ਪੂਰਨ ਅਪੂਰਨ
(ਅ) ਮੂਲ, ਸੰਬੰਧ-ਸੂਚਕ
(ਏ) ਵਿਕਾਰੀ, ਅਵਿਕਾਰੀ
(ਸ) ਦੁਬਾਜਰੇ
ਸਹੀ ਉਤਰ (ਏ)
166. ਜਿਹੜੇ ਸੰਬੰਧਕੀ ਸ਼ਬਦ ਆਪਣਾ ਰੂਪ ਬਦਲ ਲੈਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਵਿਕਾਰੀ।
(ਅ) ਅਵਿਕਾਰੀ
(ਏ) ਪੂਰਨ
(ਸ) ਅਪੂਰਨ
ਸਹੀ ਉਤਰ (ਅ)
167. ਨੇ, ਨੂੰ, ਤੋਂ, ਰਾਹੀਂ, ਲਈਂ ਕਿਹੜੇ ਸੰਬੰਧਕ ਹਨ?
(ਉ) ਵਿਕਾਰੀ।
(ਅ) ਅਵਿਕਾਰੀ
(ਏ) ਪੂਰਨ
(ਸ) ਦੁਬਾਜਰੇ
ਸਹੀ ਉਤਰ (ਅ)
168. ਪੂਰਨ-ਸੰਬੰਧਕ ਚੁਣੇ:
(ਉ) ਉਸ, ਨੂੰ, ਦਾ, ਦੇ, ਦੀਆਂ, ਤੱਕ
(ਅ) ਕੋਲ
ਇਨ੍ਹਾਂ ਵਿਚੋਂ ਕੋਈ ਵੀ ਨਹੀਂ।
(ਸ) ਦੇ ਵਿਚਕਾਰ
ਸਹੀ ਉਤਰ (ਉ)
169. ਜਿਹੜੇ ਸੰਬੰਧਕ ਹੋਰਨਾਂ ਸੰਬੰਧਕਾਂ ਨਾਲ ਵਰਤੇ ਜਾਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਪੂਰਨ
(ਅ) ਅਪੂਰਨ
(ਏ) ਦੁਬਾਜਰੇ
(ਸ) ਵਿਕਾਰੀ
ਸਹੀ ਉਤਰ (ਅ)
170. ਅਪੂਰਨ-ਸੰਬੰਧਕ ਚੁਣੇ
(ਉ) ਨਾ, ਨੂੰ, ਦੇ
(ਅ) ਕੋਲ, ਦੂਰ, ਬਾਹਰ, ਸਾਹਮਣੇ, ਉੱਤੇ।
(ੲ) ਦੀਆਂ, ਦਿਆਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ
ਸਹੀ ਉਤਰ (ਅ)
171. ਜਿਹੜੇ ਸੰਬੰਧਕ ਕਦੇ ਪੂਰਨ ਤੇ ਕਦੇ ਅਪੂਰਨ ਹੋਣ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਪੂਰਨ
(ਅ) ਅਪੂਰਨ
(ੲ) ਦੁਬਾਜਰੇ/ ਮਿਸ਼ਰਤ
(ਸ) ਅਵਿਕਾਰੀ
ਸਹੀ ਉਤਰ (ੲ)
172. ਸੰਬੰਧੀ ਕਿਸ ਨੂੰ ਕਹਿੰਦੇ ਹਨ?
(ਉ) ਸੰਬੰਧਕਾਂ ਤੋਂ ਪਹਿਲਾਂ ਲੱਗਣ ਵਾਲੇ ਸ਼ਬਦਾਂ ਨੂੰ
(ਅ) ਸੰਬੰਧਕਾਂ ਤੋਂ ਬਾਅਦ ਲੱਗਣ ਵਾਲੇ ਸ਼ਬਦਾਂ
(ੲ) ਸੰਬੰਧਕਾਂ ਨੂੰ ਹੀ
(ਸ) ਉਪਰੋਕਤ ਸਾਰਿਆਂ ਨੂੰ ਹੀ
ਸਹੀ ਉਤਰ (ਉ)
173. ਬੱਚੇ ਨੂੰ ਦੁੱਧ ਦਿਓ। ਵਾਕ ਵਿਚੋਂ ਸੰਬੰਧੀ ਦੱਸੋ:
(ਉ) ਬੱਚੇ
(ਅ) ਨੂੰ
(ਏ) ਦੁੱਧ
(ਸ) ਦਿਓ
ਸਹੀ ਉਤਰ (ਉ)
174. ਸੰਬੰਧਮਾਨ ਕਿਸ ਨੂੰ ਕਹਿੰਦੇ ਹਨ?
(ਉ) ਸੰਬੰਧਕਾਂ ਤੋਂ ਪਹਿਲਾਂ ਲੱਗਣ ਵਾਲੇ ਨਾਵਾਂ ਨੂੰ
(ਅ) ਸੰਬੰਧਕਾਂ ਤੋਂ ਬਾਅਦ ਲੱਗਣ ਵਾਲੇ ਸ਼ਬਦਾਂ
(ਏ) ਨਾਵਾਂ ਨਾਲ ਲੱਗਣ ਵਾਲੇ ਸੰਬੰਧਕਾਂ ਨੂੰ
(ਸ) ਅਵਿਕਾਰੀ ਸੰਬੰਧਕਾਂ ਨੂੰ
ਸਹੀ ਉਤਰ (ਅ)
175. ਮੇਰੀ ਅੱਖ ਵਿੱਚ ਰੜਕ ਪੈ ਰਹੀ ਹੈ। ਵਾਕ ਵਿਚ ਸੰਬੰਧਮਾਨ ਦੱਸੋ।
(ਉ) ਮੇਰੀ।
(ਅ) ਅੱਖ
(ਏ) ਅੱਖ
(ਸ) ਰਕ
ਸਹੀ ਉਤਰ (ਸ)
ਯੋਜਕ(योजक )
176 . ਸਮਾਨ ਯੋਜਕ ਚੁਣੋ:
(ਉ) ਜਿਵੇ, ਜਦੋ
(ਅ) ਜਿਹੜਾ, ਜੋ
(ਇ) ਇਸ ਲਈ, ਤਾਂ ਹੀ
(ਸ) ਤੇ, ਅਤੇ, ਸਗੋ, ਭਾਵੇ, ਪਰ, ਤਾਂਹੀਓ
ਸਹੀ ਉਤਰ (ਸ)
177. ਅਧੀਨ ਯੋਜਕ ਚੁਣੋ:
(ਉ) ਨਹੀ ਪਰ
(ਅ) ਇਸੇ ਲਈ
(ਏ) ਕਿਸ ਨੂੰ
(ਸ) ਕਿ, ਕਿਉਕਿ, ਤਾਂ ਜੋ, ਫਿਰ ਵੀ, ਜੇ, ਤਾਂ
ਸਹੀ ਉਤਰ (ਸ)
178. ਮੈ ਜਾਣਦੀ ਹਾਂ ਕਿ ਤੁਸੀ ਪਰੇਸ਼ਾਨ ਹੋ ॥ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(ਉ) ਮੈ
(ਅ) ਜਾਣਦੀ
(ਇ) ਪਰੇਸ਼ਾਨ
(ਸ) ਕਿ
ਸਹੀ ਉਤਰ (ਸ)
179. ਹਰਪ੍ਰੀਤ ਅਤੇ ਮਨਪ੍ਰੀਤ ਪੜ੍ਹ ਰਹੇ ਹਨ।ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(ਉ) ਹਰਪ੍ਰੀਤ
(ਅ) ਅਤੇ
(ੲ) ਮਨਪ੍ਰੀਤ
(ਸ) ਪੜ੍ਹ।
ਸਹੀ ਉਤਰ (ਅ)
180. ਹੇਠ ਲਿਖੇ ਵਾਕਾਂ ਵਿਚੋ ਸਮਾਨ ਯੋਜਕ ਵਾਕ ਚੁਣੋ:
(ਉ) ਉਹ ਗਰੀਬ ਹੈ ਪਰੰਤੂ ਇਮਾਨਦਾਰ ਨਹੀ
(ਅ) ਇਹ ਸੱਚ ਹੈ ਕਿ ਮੈਂ ਉਸ ਨੂੰ ਨਹੀਂ ਜਾਣਦਾ
(ੲ) ਉਹ ਕਸਰਤ ਕਰਦਾ ਹੈ ਤਾਂ ਜੋ ਤੰਦਰੁਸਤ ਰਹੇ
(ਸ) ਜੇਕਰ ਤੁਸੀ ਪਾਸ ਹੋਣਾ ਹੈ ਤਾਂ ਮਿਹਨਤ ਕਰੋ।
ਸਹੀ ਉਤਰ (ਉ)
181. ਹੇਠ ਲਿਖੇ ਵਾਕਾਂ ਵਿਚੋਂ ਅਧੀਨ ਯੋਜਕ ਵਾਕ ਚੁਣੋ:ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(ਉ) ਮੈਨੂੰ ਕਾਪੀਆਂ ਅਤੇ ਪੈਨਸਲਾਂ ਚਾਹੀਦੀਆਂ ਹਨ।
(ਅ) ਇਹ ਉਹੋ ਮੁੰਡਾ ਹੈ ਜਿਸ ਨੇ ਚੋਰੀ ਕੀਤੀ ਸੀ।
(ੲ) ਪ੍ਰਧਾਨ ਮੰਤਰੀ ਜੀ ਆਏ ਤੇ ਭਾਸ਼ਣ ਦੇ ਕੇ ਚਲੇ ਗਏ।
(ਸ) ਉਹ ਪਤਲਾ ਹੈ ਪਰ ਤਾਕਤਵਰ ਨਹੀ।
ਸਹੀ ਉਤਰ (ਅ)
182. ਉਹ ਚਿਤਰਕਾਰ ਹੀ ਨਹੀ ਸਗੋ ਚੰਗਾ ਲਿਖਾਰੀ ਵੀ ਹੈ? ’ ਵਾਕ ਸਮਾਨ ਯੋਜਕ ਦੀ ਕਿਹੜੀ ਕਿਸਮ ਹੈ?ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(ਉ) ਸਮੁੱਚੀ ਸਮਾਨ ਯੋਜਕ
(ਅ) ਵਿਕਲਪੀ
(ੲ) ਵਿਰੋਧਾਰਥਕ
(ਸ) ਕਾਰਨ ਕਾਰਜ ਬੋਧਕ
ਸਹੀ ਉਤਰ (ਉ)
183. ਜੁਰਮਾਨਾ ਤੂੰ ਭਰ ਜਾਂ ਉਹ ਭਰੇ ਸਮਾਨ-ਯੋਜਕ ਦੀ ਕਿਹੜੀ ਕਿਸਮ ਹੈ?ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(ਉ) ਸਮੁੱਚੀ
(ਅ) ਵਿਕਲਪੀ
(ਇ) ਵਿਰੋਧੀ
(ਸ) ਕਾਰਨ-ਕਾਰਜ
ਸਹੀ ਉਤਰ (ਅ)
184. ਭਾਵੇਂ ਉਹ ਗਰੀਬ ਹੈ ਫਿਰ ਵੀ ਖੁੱਲਦਿਲਾ ਹੈ। ” ਵਾਕ ਅਧੀਨ-ਯੋਜਕ ਦੀ ਕਿਹੜੀ ਕਿਸਮ ਹੈ?ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(ਉ) ਸਮਾਨ
(ਅ) ਕਾਰਨ
(ਇ) ਮੰਤਵ
(ਸ) ਵਿਰੋਧ-ਵਾਚਕ
ਸਹੀ ਉਤਰ (ਸ)
185. ਜੇਕਰ ਤੁਸੀ ਸਫਲ ਹੋਣਾ ਹੈ ਤਾਂ ਖਬ ਮਿਹਨਤ ਕਰੋ। ਵਾਕ ਅਧੀਨ ਯੋਜਕ ਦੀ ਕਿਹੜੀ ਕਿਸਮ ਹੈ?ਹੇਠ ਲਿਖੇ ਵਾਕਾਂ ਵਿਚ ਯੋਜਕ ਚੁਣੋ:
(ਉ) ਕਾਰਨ
(ਅ) ਸਮਾਨ
(ਏ) ਮੰਤਵ
(ਸ) ਸ਼ਰਤ ਵਾਚਕ
ਸਹੀ ਉਤਰ (ਸ)
ਵਿਸਮਕ
186. ਜਿਹੜੇ ਸ਼ਬਦ ਮਨ ਦੀ ਖੁਸ਼ੀ, ਗਮੀ, ਹੈਰਾਨੀ ਆਦਿ ਦੇ ਭਾਵ ਪ੍ਰਗਟ ਕਰਨ, ਉਨ੍ਹਾਂ ਨੂੰ ਕੀ ਕਿਹਾ ਜਾਂਦਾ ਹੈ?
(ਉ) ਨਾਂਵ
(ਅ) ਪੜਨਾਂਵ
(ੲ) ਸੰਬੰਧਕ
(ਸ) ਵਿਸਮਿਕ
ਸਹੀ ਉਤਰ (ਸ)
187. ਵਿਸਮਿਕ ਚਿੰਨ ਕਿਹੜਾ ਹੈ?
(ਉ) ?
(ਅ) ;
(ੲ) !
(ਸ) ।
ਸਹੀ ਉਤਰ (ੲ)
188. ਵਿਸਮਿਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
(ਉ) ਦੋ
(ਅ) ਅੱਨ.
(ਏ) ਬਾਰਾਂ
ਸਹੀ ਉਤਰ (ਸ)
189. ਵਿਸਮਿਕ ਸ਼ਬਦ ਚੁਣੋ:
(ਉ) ਪਰ! ਕਿਉਕਿ
(ਅ) ਤੇ! ਅਤੇ!!
(ਇ) ਦਾ! ਦੇ! ਦੀ!
(ਸ) ਵੇ ਨੀ! ਅੜਿਆ! ਸਾਬਾਸ਼!
ਸਹੀ ਉਤਰ (ਸ)
190. ਸੰਬੋਧਨੀ ਵਿਸਮਿਕ ਚੁਣੋ:
(ਉ) ਵੇ! ਨੀ! ਵੇ ਬੀਬਾ!
(ਅ) ਦੁਰ ਫਿੱਟੇ-ਮੂੰਹ
(ਏ) ਕਾਸ਼
(ਸ) ਹਾਏ! ਹਾਏ!
ਸਹੀ ਉਤਰ (ਉ)
191. ਪ੍ਰਸੰਸਾ-ਵਾਚਕ ਵਿਸਮਿਕ ਚੁਣੋ:
(ਉ) ਸ਼ਾਬਾਸੁ! ਸਦਕੇ ਤੇਰੇ!
(ਅ) ਲਖ ਲਾਹਨਤ! ਸ਼ਾਬਾਸ਼!
(ੲ) ਹੈ! ਨੀ!
(ਸ) ਖਬਰਦਾਰ! ਉਏ!
ਸਹੀ ਉਤਰ (ਉ)
192. ਹਾਏ ਓ ਰੱਬਾ! ਅਫਸੋਸ! ਉਫ! ਵਿਸਮਿਕ ਕਿਹੜੀ ਕਿਸਮ ਦੇ ਹਨ?
(ਉ) ਪ੍ਰਸੰਸਾ-ਵਾਚਕ
(ਅ) ਸ਼ੋਕ ਵਾਚਕ
(ਇ) ਸੂਚਨਾ ਵਾਚਕ
(ਸ) ਸਤਿਕਾਰ ਵਾਚਕ
ਸਹੀ ਉਤਰ (ਅ)
193. ਇੱਛਾ ਪ੍ਰਗਟ ਕਰਨ ਲਈ ਕਿਹੜੇ ਵਿਸਮਿਕ ਵਰਤੇ ਜਾਂਦੇ ਹਨ?
(ਉ) ਕਾਸ਼! ਜੇ! ਹੇ ਦਾਤਾ!
(ਅ) ਆਓ ਨੀ! ਜੀ ਆਇਆ ਨੂੰ
(ਏ) ਹਾਇ! ਉਇ
(ਸ) ਸੰਬੋਧਨੀ
ਸਹੀ ਉਤਰ (ਉ)
194. ਦੁਰ ਫਿੱਟੇ ਮੂਹ! ਲੱਖ ਲਾਹਨਤ! ਬੇਸ਼ਰਮ! ਸ਼ਬਦ ਕਿਸ ਪ੍ਰਕਾਰ ਦੇ ਵਿਸਮਿਕ ਹਨ?
(ਉ) ਪ੍ਰਸੰਸਾ-ਵਾਚਕ
(ਅ) ਫਿਟਕਾਰ ਵਾਚਕ
(ੲ) ਸਤਿਕਾਰ-ਵਾਚਕ
(ਸ) ਸੰਬੋਧਨੀ
ਸਹੀ ਉਤਰ (ਅ)
195. ਅਸੀਸ ਵਾਚਕ ਵਿਸਮਿਕ ਚੁਣੋ:
(ਉ) ਜਿਊਦੇ ਰਹੁ! ਜੁਆਨੀਆਂ ਮਾਣੋ!
(ਅ) ਖਬਰਦਾਰ! ਵੇ! ਜੁਗ-ਜੁਗ ਜੀਵੇ!
(ੲ) ਜੀ ਆਇਆ ਨੂੰ!
(ਸ) ਸ਼ਾਬਾਸ਼! ਅਸ਼ਕੇ
196. ਜਾਗਦੇ ਰਹੋ! ਠਹਿਰ ਜਾਓ! ਹੁਸ਼ਿਆਰ! ਸ਼ਬਦ ਕਿਸ ਕਿਸਮ ਦੇ ਵਿਸਮਿਕ ਹਨ?
(ਉ) ਪ੍ਰਸੰਸਾ-ਵਾਚਕ
(ਅ) ਸੂਚਨਾ-ਵਾਚਕ
(ਏ) ਇੱਛਾ-ਵਾਚਕ
(ਸ) ਸ਼ੋਕ ਵਾਚਕ
ਸਹੀ ਉਤਰ (ਅ)
197. ਆਓ ਜੀ! ਜੀ ਆਇਆ ਨੂੰ! ਧੰਨ ਭਾਗ! ਕਿਸ ਪ੍ਰਕਾਰ ਦੇ ਵਿਸਮਿਕ ਹਨ?
(ਉ) ਅਸੀਸ ਵਾਚਕ
(ਅ) ਸੰਬੋਧਨੀ
(ਏ) ਆਦਰ ਸੂਚਕ
(ਸ) ਫਿਟਕਾਰ ਵਾਚਕ
ਸਹੀ ਉਤਰ (ਏ)
198. ਹੈਂ! ਇਹ ਕੀ ਹੋ ਗਿਆ ‘ ਵਾਕ ਵਿਚ ਕਿਸ ਪ੍ਰਕਾਰ ਦੇ ਵਿਸਮਿਕ ਦੀ ਵਰਤੋਂ ਹੋਈ ਹੈ?
(ਉ) ਫਿਟਕਾਰ ਵਾਚਕ
(ਅ) ਪ੍ਰਸੰਸਾ ਵਾਚਕ
(ਏ) ਸੂਚਨਾ ਵਾਚਕ
(ਸ) ਹੈਰਾਨੀ ਵਾਚਕ
ਸਹੀ ਉਤਰ (ਸ)
199. ਕਾਸ਼! ਮੈਂ ਅਮੀਰ ਹੁੰਦਾ ਵਾਕ ਵਿਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ।
(ਉ) ਇੱਛਾ ਵਾਚਕ
(ਅ) ਫਿਟਕਾਰ ਵਾਚਕ
(ਏ) ਅਸੀਸ ਵਾਚਕ
(ਸ) ਅਸੀਸ ਵਾਚਕ
ਸਹੀ ਉਤਰ (ਉ)
200. ਸ਼ਾਬਾਸ਼! ਖੁਸ਼ ਕੀਤਾ ਜੇ। ਸਦਕੇ ਓਇ ਤੇਰੇ! ਤੂੰ ਮੈਰਿਟ ਵਿਚ ਆਇਆ ਹੈ। ਵਾਕ ਵਿਚ ਕਿਹੜੇ ਵਿਸਮਿਕ ਦੀ ਵਰਤੋਂ ਹੋਈ ਹੈ।
(ਉ) ਪ੍ਰਸੰਸਾ ਵਾਚਕ
(ਅ) ਫਿਟਕਾਰ ਵਾਚਕ
(ਏ) ਅਸੀਸ ਵਾਚਕ
(ਸ) ਸੰਬੋਧਨ ਵਾਚਕ
ਸਹੀ ਉਤਰ (ਉ)
Read Also
27.023803674.2179326
Like this:
Like Loading...
Related
8 thoughts on “Punjabi Grammar Important Questions Answer”