ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ | alankar in punjabi grammar

ਇਸ ਪੋਸਟ ਵਿਚ ( alankar in punjabi grammar ) ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ ਬਾਰੇ ਵਿਸਤਾਰ ਨਾਲ ਦੱਸਿਆ ਗਯਾ ਹੈ| , जो आपके REET EXAM  के लिए बहुत सहायक साबित होगा |

Contents

Punjabi Grammar अलंकार notes | REET  Level I & II ( alankar in punjabi grammar )

 

ਅਲੰਕਾਰ

ਅਲੰਕਾਰ ਦਾ ਸ਼ਬਦੀ ਅਰਥ ‘ ਗਹਿਣਾ, ਸਜਾਵਟ ਜਾਂ ਸ਼ਿੰਗਾਰ ਆਦਿ ਹੈ।
  • ਇਸ ਤਰਾਂ ਅਲੰਕਾਰ ਕਵਿਤਾ ਦੇ ਗਹਿਣੇ ਹਨ। ਇਹਨਾਂ ਦੀ ਵਰਤੋ ਕਵਿਤਾ ਦੇ ਸਹਜ ਲਈ ਕੀਤੀ ਜਾਂਦੀ ਹੈ।
  • ਆਪਣੇ ਸਰੀਰਕ ਸ਼ਿੰਗਾਰ ਲਈ ਗਹਿਣਿਆਂ ਆਦਿ ਦੀ ਵਰਤੋ ਕਰਦੇ ਹਾਂ ਇਸੇ ਤਰਾਂ ਕਵਿਤਾ ਦੇ ਸੁਹਜ ਨੂੰ ਵਧਾਉਣ ਲਈ ਵੀ ਕਈ ਤਰਾਂ ਦੀਆ ਕਾਵਿ-ਜੁਗਤਾਂ ਦੀ ਮਦਦ ਲਈ ਜਾਂਦੀ ਹੈ। ਇਹਨਾਂ ਕਾਵਿ-ਜੁਗਤਾਂ ਵਿੱਚ ਅਲੰਕਾਰਾਂ ਦੀ ਜੁਗਤ ਬਹੁਤ ਪ੍ਰਭਾਵਸ਼ਾਲੀ ਹੈ।

ਅਲੰਕਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ

  1. ਸ਼ਬਦ ਅਲੰਕਾਰ
  2. ਅਰਥ ਅਲੰਕਾਰ
  3. ਸ਼ਬਦਾਰਥ ਅਲੰਕਾਰ
ਸ਼ਬਦ ਅਲੰਕਾਰ
ਸ਼ਬਦ ਅਲੰਕਾਰ ਵਿੱਚ ਕਵੀ ਸ਼ਬਦਾਂ ਵਿੱਚ ਸੁਹਜ ਪੈਦਾ ਕਰਦਾ ਹੈ। ਅਨੁਪ੍ਰਾਸ ਅਲੰਕਾਰ ਸ਼ਬਦ ਅਲੰਕਾਰ ਦੀ ਹੀ ਇੱਕ ਕਿਸਮ ਹੈ।
 
ਅਰਥ ਅਲੰਕਾਰ
ਅਰਥ ਅਲੰਕਾਰਾਂ ਵਿੱਚ ਅਰਥਾਂ ਦਾ ਸੁਹਜ ਪੈਦਾ ਕੀਤਾ ਜਾਂਦਾ ਹੈ। ਉਪਮਾ, ਰੂਪਕ, ਦ੍ਰਿਸ਼ਟਾਂਤ, ਅਤਿਕਥਨੀ ਆਦਿ ਅਰਥ ਅਲੰਕਾਰ ਹਨ।
 
ਸ਼ਬਦਾਰਥ ਅਲੰਕਾਰ
ਜਿਸ ਅਲੰਕਾਰ ਵਿੱਚ ਸ਼ਬਦਾਂ ਅਤੇ ਅਰਥਾਂ ਦੋਹਾਂ ਵਿੱਚ ਹੀ ਸੁਹਜ ਪੈਦਾ ਕੀਤੀ ਜਾਵੇ ਉਸ ਨੂੰ ਸ਼ਬਦਾਰਥ ਅਲੰਕਾਰ ਕਹਿੰਦੇ ਹਨ।

ਅਨੁਪ੍ਰਾਸ ਅਲੰਕਾਰ

ਪਰਿਭਾਸ਼ਾ:- ਜਦ ਕਵਿਤਾ ਵਿੱਚ ਇੱਕੋ ਜਿਹੇ ਸਮਾਨ ਵਰਨਾਂ, ਅੱਖਰਾਂ ਜਾਂ ਸ਼ਬਦਾਂ ਦਾ ਵਾਰ ਵਾਰ ਦੁਹਰਾਉ ਇਸ ਤਰ੍ਹਾਂ ਹੋਵੇ ਕਿ ਉਸ ਵਿੱਚ, ਸੰਗੀਤਕ ਲੇਅ, ਵਜ਼ਨ ਤੇ ਤੋਲ ਪੇਦਾ ਹੋਵੇ ਉਸ ਨੂੰ ਅਨੁਪ੍ਰਾਸ ਅਲੰਕਾਰ ਕਿਹਾ ਜਾਂਦਾ ਹੈ।
ਅਨੁਪਾਸ ਦਾ ਅਰਥ ਹੈ। ਵਾਰ ਵਾਰ ਦੁਹਰਾਉ। ਇਹ ਦੁਹਰਾਉ ਜਾਂ ਵਾਰ ਵਾਰ ਵਰਤੋਂ ਅਖਰਾਂ ਦੀ, ਸ਼ਬਦਾਂ ਦੀ ਜਾਂ ਸ਼ਬਦਾਜ਼ਾਂ ਦੀ ਹੋ ਸਕਦੀ ਹੈ।
ਉਦਾਹਰਨ:-
ਫਿਰ ਰੂਪ, ਸਰੂਪ, ਅਨੁਪ ਦਿਸੇ,
ਫਿਰ ਜਿੰਦ ਦੀਵਾਨੀ ਝਲੀ-ਝਲੀ।
ਫਿਰ ਹੋਸ਼, ਬੇਹੋਸ਼, ਮਦਹੋਸ਼ ਹੋਈ,
ਵਿਰ ਪਤ ਦੀ ਗਲੀ ਗਲੀ।

ਉਪਮਾ ਅਲੰਕਾਰ

ਪਰਿਭਾਸ਼ਾ:- ਪੰਜਾਬੀ ਵਿੱਚ ਉਪਮਾ ਦਾ ਆਮ ਅਰਥ ਜਸ, ਕੀਰਤੀ, ਪ੍ਰਸੰਸਾ ਤੋਂ ਲਿਆ ਜਾਂਦਾ ਹੈ। ਅਲੰਕਾਰਾਂ ਦੇ ਪ੍ਰਸੰਗ ਵਿੱਚ ‘ ਉਪਮਾ ਤੋਂ ਇਹ ਸਧਾਰਨ ਅਰਥ ਨਹੀਂ ਲਿਆ ਜਾਂਦਾ।
ਉਪਮਾ ਅਲੰਕਾਰ ਵਿੱਚ ਚਾਰ ਤੱਤ ਹੁੰਦੇ ਹਨ।
1 ਉਪਮੇਯ- ਉਹ ਚੀਜ਼ ਜਿਸ ਦੀ ਉਪਮਾ ਕੀਤੀ ਜਾਵੇ ਜਾਂ ਜਿਸ ਦੀ ਖਾਤਰ ਕਿਸੇ ਹੋਰ ਵਸਤੂ ਨਾਲ ਤੁਲਨਾ ਕੀਤੀ ਜਾਵੇ।
2. ਉਪਮਾਨ- ਉਹ ਵਸਤੂ ਜਿਸ ਨਾਲ ਉਪਮਾ ਦਿਖਾਈ ਜਾਵੇ।
3. ਸਾਂਝਾ ਗੁਣ- ਉਹ ਗੁਣ ਜੋ ਦੋਹਾਂ ਵਿੱਚ ਇੱਕੋ ਜਿਹਾ ਸਾਂਝਾ ਹੋਵੇ।
4. ਵਾਚਕ ਸ਼ਬਦ:- ਜਿਵੇਂ ਵਰਗਾ, ਵਾਂਗੂ, ਤਰਾਂ, ਜਿਉਂ-ਉਹ ਸ਼ਬਦ ਜੋ ਇਸ ਉਪਮਾ ਜਾਂ ਤੁਲਨਾ ਨੂੰ ਪ੍ਰਗਟ ਕਰੇ।
ਉਦਾਹਰਨ:-1
“ ਉਸ ਦਾ ਮੁਖੜਾ ਚੰਦ ਵਰਗਾ ਸੋਹਣਾ ਹੈ”
ਇਸ ਵਿੱਚ ਇਹ ਚਾਰ ਤੱਤ ਹਨ:
(1) ਮੁੱਖੜਾ (2) ਚੰਦ (3) ਸੋਹਣਾ (4) ਵਰਗਾ
ਉਪਮੇਯ—ਜਿਵੇਂ ਮੁਖੜਾ) –
ਉਪਮਾਨ –ਜਿਵੇਂ ਚੰਦ) –
ਸਾਂਝਾ ਗੁਣ —ਜਿਵੇਂ ਸੋਹਣਾ) –
ਵਾਚਕ ਸ਼ਬਦ–ਜਿਵੇਂ ਵਰਗਾ
 
ਉਦਾਹਰਨ:-2
ਨੀਂ ਅੱਜ ਕੋਈ ਆਇਆ ਸਾਡੇ ਵੇਹੜੇ।
ਤੱਕਣ ਚੰਨ-ਸੁਰਜ ਚੁਕ-ਚੁਕ ਨੇੜੇ।
ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ,
ਆਇਆ ਨੀ ਖੋਰੇ ਅੰਬਰ ਘੁੰਮ-ਘੁੰਮ ਕਿਹੜੇ।
ਇਸ ਵਿੱਚ ਇਹ ਚਾਰ ਤੱਤ ਹਨ:
1. ‘ ਮੱਥਾ – ‘ ਉਪਮੇਯ
2. ‘ ਤਾਰੇ – ਉਪਮਾਨ
3. “ ਲੱਸਣਾ ‘ – ਚਮਕਣਾ | ਸਾਂਝਾ ਗੁਣ
4. ‘ ਵਾਂਗੂ – ਵਾਚਕ ਸ਼ਬਦ

 

ਰੂਪਕ ਅਲੰਕਾਰ

ਪਰਿਭਾਸ਼ਾ:- ਰੂਪਕ ਅਲੰਕਾਰ ਉਪਮਾ ਅਲੰਕਾਰ ਦੇ ਨਾਲ ਮਿਲਦਾ-ਜੁਲਦਾ ਹੈ। ਰੂਪਕ ਅਲੰਕਾਰ ਵਿੱਚ ਤਿੰਨ ਤੱਤ ਹਾਜ਼ਰ ਰਹਿੰਦੇ ਹਨ। ‘ਵਾਚਕ ਸ਼ਬਦ ’ ਵਾਲਾ ਤੱਤ ਲੋਪ ਰਹਿੰਦਾ ਹੈ। ਰੂਪਕ ਅਲੰਕਾਰ ਵਿੱਚ ਦੋ ਚੀਜ਼ਾਂ ਦੀ ਤੁਲਨਾ ਕਰ ਕੇ ਦੋਹਾਂ ਵਿੱਚ ਇੱਕ ਸਾਂਝਾ ਗੁਣ ਇਸ ਤਰਾਂ ਦਸਿਆ ਜਾਂਦਾ ਹੈ। ਕਿ ਉਹਨਾ ਦੋਹਾਂ ਚੀਜ਼ਾਂ ਵਿੱਚ ਫ਼ਰਕ ਮਿਟ ਜਾਂਦਾ ਹੈ ਅਤੇ ਦੋਹਾਂ ਵਿੱਚ ਇਕਮਿਕਤਾ ਤੇ ਇੱਕਰੂਪਤਾ ਪੈਦਾ ਹੋ ਜਾਂਦੀ ਹੈ।

 ਉਪਮੇਯ:- ਕਵਿਤਾ ਵਿੱਚ ਜਿਸ ਵਸਤੂ ਦਾ ਵਰਣਨ ਕੀਤਾ ਜਾਂਦਾ ਹੈ ਉਸ ਨੂੰ ਉਪਮੇਯ ਕਿਹਾ ਜਾਂਦਾ ਹੈ।
ਉਪਮਾਨ:-  ਉਪਮੇਯ ਵਸਤੂ ਨਾਲ ਜਿਸ ਹੋਰ ਵਸਤੂ ਨੂੰ ਮੇਚਿਆ ਜਾਂਦਾ ਹੈ। ਉਹ ਉਪਮਾਨ ਹੈ।
 
 ਉਦਾਹਰਨ:-1
ਬਿਰਹੋ ਦਾ ਇੱਕ ਖਰਲ ਬਲੋਰੀ,
ਜਿੰਦੜੀ ਦਾ ਅਸਾਂ ਸੁਰਮਾ ਪੀਠਾ।
ਰੋਜ਼ ਰਾਤ ਨੂੰ ਅੰਬਰ ਆ ਕੇ,
ਮੰਗਦਾ ਇੱਕ ਸਲਾਈ ਵੇ।
 
 ਉਦਾਹਰਨ:-2
ਚਿਟੇ ਚਾਨਣ ਦਾ ਦੁੱਧ ਛਲਿਆ,

ਤੇ ਮਟਕੀ ਭੱਜੀ ਹਨੇਰੇ ਦੀ।
ਛੱਡ ਰਾਤਾਂ ਦੀਆਂ ਹਕਾਇਤਾਂ ਨੂੰ,
ਕੋਈ ਗੱਲ ਕਰ ਨਵੇਂ ਸਵੇਰੇ ਦੀ।

 

 ਦ੍ਰਿਸ਼ਟਾਂਤ ਅਲੰਕਾਰ

ਦ੍ਰਿਸ਼ਟਾਂਤ ਇੱਕ ਅਰਥ ਅਲੰਕਾਰ ਹੈ।
ਪਰਿਭਾਸ਼ਾ:-  ਦ੍ਰਿਸ਼ਟਾਂਤ ਦਾ ਅਰਥ ਉਦਾਹਰਨ, ਮਿਸਾਲ, ਨਮੂਨਾ ਆਦਿ ਹਨ।
ਕਵੀ ਆਪਣੀ ਕਵਿਤਾ ਵਿੱਚ ਜਿਸ ਕਿਸੇ ਵਿਸ਼ੇ ਦਾ ਵਰਨਣ ਕਰ ਰਿਹਾ ਹੁੰਦਾ ਹੈ ਉਸ ਨੂੰ ਸਮਝਾਉਣ ਲਈ ਉਹ ਆਮ ਜੀਵਨ ਤੇ ਪਾਕਿਤੀ ਵਿੱਚੋਂ ਕੋਈ ਅਜਿਹੀ ਉਦਾਹਰਨ ਚੁਣ ਕੇ ਉਸ ਦੇ ਬਰਾਬਰ ਰੱਖ ਦੇਂਦਾ ਹੈ ਜਿਸ ਵਿਚ ਅਤੇ ਵਰਣਨ ਕੀਤੇ ਜਾ ਰਹੇ ਵਿਸ਼ੇ ਵਿੱਚ ਸਾਂਝੇ ਗੁਣ ਹੁੰਦੇ ਹਨ। ਦ੍ਰਿਸ਼ਟਾਂਤ ਅਲੰਕਾਰ ਵਿੱਚ ਇੱਕ ਗੱਲ ਕਹਿ ਕੇ ਫਿਰ ਦੂਜੀ ਗੱਲ ਉਸ ਦੇ ਉਦਾਹਰਨ ਦੇ ਰੂਪ ਵਿੱਚ ਆਖੀ ਜਾਂਦੀ ਹੈ। 
ਦੋਹਾਂ ਦਾ ਉਦੇਸ਼ ਇੱਕੇ ਹੁੰਦਾ ਹੈ ਇਸ ਪ੍ਰਗਟਾਉਣ ਲਈ ਬਿੰਬ ਤੇ ਪ੍ਰਤੀਬਿੰਬ ਸ਼ਬਦ ਵਰਤੇ ਜਾਂਦੇ ਹਨ। ਵਿਸ਼ੇ-ਵਸਤੂ ਬਿੰਬ ਹੈ ਅਤੇ ਬਾਹਰੋਂ ਪੇਸ਼ ਕੀਤਾ ਉਦਾਹਰਨ ਪ੍ਰਤੀਬਿੰਬ ਹੈ। 
ਕਵਿਤਾ ਦੀ ਇੱਕ ਤੁਕ ਵਿੱਚ ਬਿੰਬ ਮੋਜੂਦ ਹੁੰਦਾ ਹੈ ਅਤੇ ਦੂਸਰੀ ਵਿੱਚ ਪ੍ਰਤੀਬਿੰਬ ਪ੍ਰਤੀਬਿੰਬ ਦਾ ਅਰਥ ਹੈ ਪਰਛਾਵਾਂ ਦਿਸ਼ਟਾਂਤ ਅਲੰਕਾਰ ਦਾ ਆਧਾਰ ਕੋਈ ਸਾਂਝ,ਸਮਾਨਤਾ ਜਾਂ ਬਰਾਬਰੀ ਦਾ ਭਾਵ ਹੁੰਦਾ ਹੈ।
 
ਉਦਾਹਰਣ:-1
ਕਬੀਰ ਮਾਨੁਖ ਜਨਮ ਦੁਲੱਭ ਹੈ
ਤ ਹੋਤ ਨਾ ਬਾਰੰਬਾਰ।
ਜਿਉਂ ਬਨ ਵਲ ਪਾ ਕੇ ਭੁਇੰ ਗਿਰਹਿ
ਬਹੁਰਿ ਨ ਲਾਗਹਿ ਡਾਰਿ।

 ਉਦਾਹਰਨ:-2
ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ।
ਨ। ਚੜੇ ਪੁੱਤ ਸਰਦਾਰਾਂ ਦੇ ਫੈਲ ਬਾਂਕੇ,
ਜਿਵੇਂ ਬੇਲਿਉਂ ਨਿਕਲਦੇ ਸ਼ੇਰ ਮੀਆਂ।

ਅਤਿਕਥਨੀ ਅਲੰਕਾਰ

ਅਤਿਕਥਨੀ ਇੱਕ ਅਰਥ ਅਲੰਕਾਰ ਹੈ।
ਪਰਿਭਾਸ਼ਾ:-
 ਅਤਿਕਥਨੀ ਇਸ ਸ਼ਬਦ ਦੇ ਅਤਿ ’ ਅਤੇ ‘ ਕਥਨੀਂ ਦੋ ਹਿੱਸੇ ਹਨ। ਇਸ ਦਾ ਅਰਥ ਹੈ ਕਿਸੇ ਗੱਲ
ਨੂੰ ਵਧਾ-ਚੜਾ ਕੇ ਅਤੇ ਮਸਾਲਾ ਲਾ ਕੇ ਬਿਆਨ ਕਰਨਾ। ਅਤਿਕਥਨੀ ਨੂੰ ਅਤਿਉਕਤੀ ਵੀ ਕਿਹਾ ਜਾਂਦਾ ਹੈ। ਕਵੀ ਆਪਣੀ ਰਚਨਾ ਦੇ ਕਿਸੇ ਪਾਤਰ, ਘਟਨਾ ਜਾਂ ਗੱਲ ਦੀ ਬਹੁਤ ਉਪਮਾ ਜਾਂ ਨਿੰਦਿਆ ਕਰਨੀ ਚਾਹੁੰਦਾ ਹੈ ਤਾਂ ਉਹ ਛੋਟੀ ਜਿਹੀ ਗੱਲ ਨੂੰ ਵਧਾ-ਚੜਾ ਕੇ ਬਿਆਨ ਕਰਦਾ ਹੈ । alankar in punjabi grammar
 
 ਉਦਾਹਰਨ:-1
ਜੇ ਤੂੰ ਗਲ ਵਿੱਚ ਫੁੱਲਾਂ ਦਾ ਹਾਰ ਪਾਇਆ,
ਤੇਰੇ ਲੱਕ ਨੂੰ ਪਏ ਕੜਵੱਲ ਮੋਈਏ।
ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ,
ਭਾਰ ਨਾਲ ਤੂੰ ਸੱਕੀ ਨਾ ਹਲ ਮੋਈਏ।

 
ਉਦਾਹਰਨ:-2
ਨਾਜ਼ੁਕ ਪੈਰ ਮਲੂਕ ਸੱਸੀ ਦੇ
ਮਹਿੰਦੀ ਨਾਲ ਸ਼ਿੰਗਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਉਂ ਜੋਂ ਭੰਨਣ ਭਠਿਆਰੇ।
ਸੂਰਜ ਭੱਜ ਵੜਿਆ ਵਿੱਚ ਬਦਲੀ
ਡਰਦਾ ਲਿਸ਼ਕ ਨਾ ਮਾਰੇ।

Read Also

11 thoughts on “ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ | alankar in punjabi grammar”

Leave a Reply

%d