ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ | naav di paribhasha in punjabi

naav di paribhasha in punjabi : ਨਾਂਵ ( संज्ञा ) पंजाबी व्याकरण का एक अति महत्वपूर्ण टॉपिक है, इस पोस्ट में संज्ञा क्या है ? संज्ञा के कितने भेद होते है ? के बारे में विस्तार से समझाया है, यह पोस्ट REET 2021 leval I & II , CTET, PTET, RPSC आदि के लिए बहुत लाभदायक है |

Contents

ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ | naav di paribhasha in punjabi

punjabi-grammar-sangya-notes
ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ 
 

ਨਾਂਵ ਦੀ ਪਰਿਭਾਸ਼ਾ

ਜਿਹੜੇ ਸ਼ਬਦਾਂ ਤੋਂ ਕਿਸੇ ਜੀਵ, ਗੁਣ, ਸਥਾਨ, ਵਸਤੂ, ਭਾਵ ਆਦਿ ਦਾ ਬੋਧ ਹੁੰਦਾ ਹੈ, ਉਨ੍ਹਾਂ ਨੂੰ ਨਾਂਵ ਕਿਹਾ ਜਾਂਦਾ ਹੈ| ਜਿਵੇਂ- ਰਮਨ, ਮੇਜ਼,ਜਲੰਧਰ , ਜਮਾਤ,ਪਾਣੀ, ਮੋਰ ਆਦਿ 

ਨਾਂਵ ਦੀਆਂ ਕਿਸਮਾਂ:- ਨਾਂਵ ਪੰਜ ਕਿਸਮ ਦੇ ਹੁੰਦੇ ਹਨ:
1. ਆਮ ਨਾਂਵ
2. ਖਾਸ ਨਾਂਵ
3. ਵਸਤੂ ਵਾਚਕ ਨਾਂਵ
4 ਇਕੱਠ-ਵਾਚਕ ਨਾਂਵ
5. ਭਾਵ-ਵਾਚਕ ਨਾਂਵ

ਆਮ ਨਾਂਵ ਜਾਂ ਜਾਤੀ ਨਾਂਵ

ਜਿਹੜੇ ਨਾਂਵ ਆਮ ਮਨੁੱਖਾਂ, ਵਸਤੂਆਂ, ਸਥਾਨ, ਜਾਨਵਰਾਂ ਆਦਿ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਆਮ ਨਾਂਵ ਕਿਹਾ ਜਾਂਦਾ ਹੈ। ਜਿਵੇਂ:- ਔਰਤਾਂ, ਵਿਦਿਆਰਥੀ, ਬੱਸ, ਨਦੀ, ਜਾਨਵਰ, ਘੋੜਾ,ਕਾਰ, ਸਿਪਾਹੀ ਦਰਿਆ ਆਦਿ 

ਉਦਾਹਰਨ:-
1 ਕਿਸਾਨ ਹਲ ਵਾਹ ਰਿਹਾ ਹੈ।
ii. ਇਹ ਕੁਰਸੀ ਮੋਹਨ ਦੀ ਹੈ।
iii.. ਲੜਕੇ ਸਕੂਲ ਜਾਂਦੇ ਹਨ।
iv. ਮੁੰਡੇ ਪੜ੍ਹ ਰਹੇ ਹਨ।
V. ਇਹ ਗੁਰਪਾਲ ਦਾ ਮੋਟਰ ਸਾਈਕਲ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਆਮ ਨਾਂਵ ਹਨ

 ਖਾਸ  ਨਾਂਵ

ਜਿਹੜੇ  ਨਾਂਵ ਕਿਸੇ  ਖਾਸ, ਮਨੁੱਖ , ਵਸਤੂ,  ਜਾਨਵਰ , ਸਥਾਨ ਆਦਿ ਲਈ ਵਰਤੇ ਜਾਂਦੇ ਹਨ, ਉਨਾਂ ਨੂੰ ਖਾਸ-ਨਾਂਵ ਕਿਹਾ  ਜਾਂਦਾ ਹੈ|ਜਿਵੇਂ:-  ਪਟਿਆਲਾ,ਦੀਪਕ,ਮੋਰ,ਸਤਲੁਜ਼ ਆਦਿ।
ਉਦਾਹਰਨ:-
i. ਕੋਹਿਨੂਰ ਕੀਮਤੀ ਹੀਰਾ ਹੈ।
ii. ਕਲਪਨਾ ਚਾਵਲਾ ਨੂੰ ਅਰਸਾਂ ਦੀ ਧੀ ਕਿਹਾ ਗਿਆ ਹੈ।
iii. ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕੀਤੇ।
iv. ਅੰਮ੍ਰਿਤਸਰ ਸੁੰਦਰ ਸ਼ਹਿਰ ਹੈ।
v.  ਹਰਬੰਸ ਬਹੁੱਤ ਸਿਆਣਾ ਹੈ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਖਾਸ ਨਾਂਵ ਹਨ।

ਵਸਤੂ ਵਾਚਕ ਨਾਂਵ

ਜਿਹੜੇ ਨਾਂਵ ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤਾਂ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਵਸਤੂ-ਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇਂ:- ਦੁੱਧ, ਸੋਨਾ, ਬੱਜਰੀ, ਚਾਵਲ, ਤੇਲ ਆਦਿ।
ਉਦਾਹਰਨ:-
i. ਅੱਜ ਕੱਲ, ਸੋਨਾ ਬਹੁਤ ਮਹਿੰਗਾ ਹੋ ਗਿਆ ਹੈ।
i. ਦੁੱਧ, ਘਿਓ ਤੇ ਤੇਲ ਦੀਆਂ ਕੀਮਤਾਂ ਦਿਨੋ ਦਿਨ ਵੱਧ ਰਹੀਆਂ ਹਨ।
iii.. ਡੀਪੂ, ’ ਤੇ ਕੱਪੜਾ, ਕਣਕ ਅਤੇ ਚੌਲ ਮਿਲ ਰਹੇ ਹਨ।
iv. ਸੋਨਾ ਬਹੁਤ ਕੀਮਤੀ ਧਾਤੂ ਹੈ।
V. ਬੱਜਰੀ ਬਹੁਤ ਭਾਰੀ ਹੁੰਦੀ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਵਸਤੂ ਵਾਚਕ ਨਾਂਵ ਹਨ।

 ਇਕੱਠ ਵਾਚਕ ਨਾਂਵ

ਜਿਹੜੇ ਨਾਂਵ ਵਸਤੂਆਂ ਜਾਂ ਜੀਵਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਇਕੱਠਵਾਚਕ ਨਾਂਵ ਕਿਹਾ ਜਾਂਦਾ ਹੈ|  ਜਿਵੇਂ:- ਵੱਗ, ਫੌਜ਼, ਟੀਮ, ਜੱਥਾ, ਜਲੂਸ, ਇੱਜੜ, ਭੀੜ, ਸਭਾ, ਗੁੱਟ, ਗਿਰੋਹ, ਬਰਾਤ ਆਦਿ।
ਉਦਾਹਰਨ:-
i. ਫੌਜ਼ ਅਨੁਸ਼ਾਸਨ ‘ ਤੇ ਕਾਇਮ ਰਹਿੰਦੀ ਹੈ।
ii. ਵਿਦਿਆਰਥੀ ਜਮਾਤ ਵਿਚ ਬੈਠੇ ਹਨ।
iii. ਗਊਆਂ, ਮੱਝਾਂ, ਭੇਡਾਂ ਤੇ ਬੱਕਰੀਆਂ ਦਾ ਵੱਗ ਜਾ ਰਿਹਾ ਹੈ।
iv. ਆਜੜੀ ਇੱਜੜ ਚਰਾ ਰਿਹਾ ਹੈ।
V. ਸਾਡੀ ਟੀਮ ਮੈਚ ਜਿੱਤ ਗਈ ਸੀ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਇਕੱਠ ਵਾਚਕ ਨਾਂਵ ਹਨ।

 ਭਾਵ ਵਾਚਕ ਨਾਂਵ 

ਜਿਹੜੇ ਨਾਂਵ ਵਸਤੂਆਂ ਜਾਂ ਸਥਿਤੀਆਂ ਦੇ ਅਜਿਹੇ ਗੁਣਾਂ ਜਾਂ ਔਗੁਣਾਂ ਲਈ ਵਰਤੇ ਜਾਂਦੇ ਹਨ, ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ ਬਲਕੀ ਮਹਿਸੂਸ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਭਾਵ ਵਾਚਕ ਨਾਂਵ ਆਖਦੇ ਹਨ। ਜਿਵੇਂ: ਗਰਮੀ, ਪਿਆਰ, ਕੁੜੱਤਣ, ਅਮੀਰੀ, ਝੂਠ, ਖੁਸ਼ੀ, ਚਿੰਤਾ ਆਦਿ ॥
ਉਦਾਹਰਨ:-
i. ਸੱਚ ਹਮੇਸ਼ਾ ਕੌੜਾ ਹੁੰਦਾ ਹੈ।
ii ਸੁੱਖ ਅਤੇ ਦੁੱਖ ਜਿੰਦਗੀ ਦਾ ਹਿੱਸਾ ਹਨ।
iii ਗੁਰਜੀਤ ਸ਼ਾਮ ਨਾਲੋਂ ਗਰੀਬ ਹੈ।
iv. ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ।
V. ਅੱਜ ਬਹੁਤ ਗਰਮੀ ਹੈ।
ਇਨ੍ਹਾਂ ਵਾਂਕਾ ਵਿੱਚ ਮੋਟੇ ਸ਼ਬਦ ਭਾਵ ਵਾਚਕ ਨਾਂਵ ਹਨ।\

Read Also

12 thoughts on “ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ | naav di paribhasha in punjabi”

Leave a Reply

%d