ਕਿਰਿਆ : ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ| kiriya di pribhasha ate kisma in punjabi

kiriya di pribhasha ate kisma in punjabi ਕਿਰਿਆ,ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ : (क्रिया ) क्रिया पंजाबी भाषा का एक अति महत्वपूर्ण टॉपिक है , यह टॉपिक REET, CTET, PUNJAB TET, UPTET, RPSC I GRADE, II GRADE आदि परीक्षा की तेयारी कर रहे विद्यार्थियों के लिए अति महत्वपूर्ण है |

kiriya di pribhasha ate kisma in punjabi
kiriya di pribhasha ate kisma in punjabi

Contents

ਕਿਰਿਆ ਦੀ ਪਰਿਭਾਸ਼ਾ

ਕਿਸੇ ਕੰਮ ਦੇ ਹੋਣ ਬਾਰੇ, ਉਸ ਦੇ ਵਾਪਰਨ ਬਾਰੇ ਜਾਂ ਉਸ ਦੇ ਕੀਤੇ ਜਾਣ ਬਾਰੇ ਜਿਹੜੇ ਸ਼ਬਦ ਵਰਤੇ ਜਾਂਦੇ ਹਨ, ਵਿਆਕਰਨ ਵਿੱਚ ਉਨ੍ਹਾਂ ਨੂੰ ਕਿਰਿਆ ਕਿਹਾ ਜਾਂਦਾ ਹੈ
ਜਿਵੇਂ:- ਪੜ੍ਹ ਰਿਹਾ ਹੈ, ਗਾ ਰਿਹਾ ਹੈ, ਖੇਡ ਰਿਹਾ ਹੈ ਆਦਿ।

ਕਿਰਿਆ ਦੀਆਂ ਕਿਸਮਾਂ

ਕਿਰਿਆ ਦੀਆਂ ਹੇਠਲੀਆਂ ਦੋ ਕਿਸਮਾਂ ਹਨ:
1. ਅਕਰਮਕ ਕਿਰਿਆ
2. ਸਕਰਮਕ ਕਿਰਿਆ

1. ਅਕਰਮਕ ਕਿਰਿਆ-

ਅਕਰਮਕ ਤੋਂ ਭਾਵ ਕਰਮ ਰਹਿਤ ਹੈ। ਇਸ ਤਰ੍ਹਾਂ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਬਲਕੀ ਕੇਵਲ ਕਰਤਾ ਹੀ ਹੁੰਦਾ ਹੈ, ਉਸਨੂੰ ਅਕਰਮਕ ਕਿਰਿਆ ਆਖਦੇ ਹਨ
ਜਿਵੇਂ:-
1. ਰਮਨ ਸੁੱਤਾ ਹੈ।
2. ਸੀਤਾ ਪਦੀ ਹੈ।
ਵਾਕਾਂ ਵਿੱਚ ਰਮਨ ਤੇ ਸੀਤਾ ਕਰਤਾ ਹਨ, ਪਰ ਵਾਕ ਵਿੱਚ ਕੋਈ ਕਰਮ ਨਾ ਹੋਣ ਕਾਰਨ ਇਨ੍ਹਾਂ ਦੀ ਕਿਰਿਆਵਾਂ ਸੁੱਤਾ ਹੈ, ਪੜਦੀ ਹੈ ਅਕਰਮਕ ਕਿਰਿਆਵਾਂ ਹੀ ਹਨ।
ਅਕਰਮਕ ਕਿਰਿਆ ਦੇ ਅੱਗੇ ਦੋ ਰੂਪ ਹਨ:
(ਉ) ਪੂਰਨ ਅਕਰਮਕ ਕਿਰਿਆ
(ਅ) ਅਪੂਰਨ ਅਕਰਮਕ ਕਿਰਿਆ

(ਉ) ਪੂਰਨ ਅਕਰਮਕ ਕਿਰਿਆ-

ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਬਣਾਉਂਦੀ ਹੋਵੇ, ਉਸਨੂੰ ਪੂਰਨ ਅਕਰਮਕ ਕਿਰਿਆ ਆਖਦੇ ਹਨ:
ਜਿਵੇਂ:-
1. ਬਲਜੀਤ ਸੌਂ ਗਿਆ।
2. ਅਸ਼ੋਕ ਰੋਇਆ।
ਇਨ੍ਹਾਂ ਵਾਕਾਂ ਵਿੱਚ ਬਲਜੀਤ ਅਤੇ ਅਸ਼ੋਕ ਕਰਤਾ ਹਨ, ਸੌਂ ਗਿਆ ਅਤੇ ਰੋਇਆ ਅਕਰਮਕ ਕਿਰਿਆਵਾਂ ਹਨ, ਪਰੰਤੂ ਸਾਰਥਕ ਵਾਕ ਹੋਣ ਸਦਕਾ ਇਹ ਪੂਰਨ ਅਕਰਮਕ ਕਿਰਿਆਵਾਂ ਹਨ।

(ਅ) ਅਪੂਰਨ ਅਕਰਮਕ ਕਿਰਿਆ-

ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਕ ਵਾਕ ਨਾ ਬਣਾ ਸਕੇ, ਉਸਨੂੰ ਅਪੂਰਨ ਅਕਰਮਕ ਕਿਰਿਆ ਆਖਦੇ ਹਨ:
ਜਿਵੇਂ:-
1. ਬਲਕਾਰ ਗਿਆ ਹੈ।
ਵਾਕ ਵਿੱਚ ਬਲਕਾਰ ਅਤੇ ਕਿਰਿਆ ਗਿਆ ਹੈ, ਪਰ ਵਾਕ ਵਿੱਚੋ. ਪਤਾ ਨਹੀਂ ਲਗਦਾ ਕਿ ਬਲਕਾਰ ਕਿੱਥੇ ਗਿਆ ਹੈ? ਅਰਥਾਤ ਵਾਕ ਸਾਰਥਕ ਨਾ ਹੋਣ ਕਾਰਨ ਅਪੂਰਨ ਅਕਰਮਕ ਕਿਰਿਆ ਹੈ।

2. ਸਕਰਮਕ ਕਿਰਿਆ

ਸਕਰਮਕ ਤੋਂ ਭਾਵ ਕਰਮ ਸਹਿਤ ਹੈ, ਇਸੇ ਕਾਰਨ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ|
ਜਿਵੇਂ:-
1. ਜਤਿੰਦਰ ਹਾਕੀ ਖੇਡਦਾ ਹੈ।

2. ਦੀਪਕ ਨਾਟਕ ਪੜ੍ਹਦਾ ਹੈ।
ਇਨਾਂ ਵਾਕਾਂ ਵਿੱਚ ਜਤਿੰਦਰ ਅਤੇ ਦੀਪਕ ਕਰਤਾ ਹਨ, ਖੇਡਦਾ ਹੈ, ਪੜਦਾ ਹੈ ਕਿਰਿਆਵਾਂ ਹਨ ਅਤੇ ਹਾਕੀ ਤੇ ਨਾਟਕ ਕਰਮ ਹਨ।

ਸਕਰਮਕ ਕਿਰਿਆ ਦੇ ਅੱਗੋਂ ਦੋ ਰੂਪ ਹਨ:
(ਉ) ਪੂਰਨ ਸਕਰਮਕ ਕਿਰਿਆ
(ਅ) ਅਪੂਰਨ ਸਕਰਮਕ ਕਿਰਿਆ

(ਉ) ਪੂਰਨ ਸਕਰਮਕ ਕਿਰਿਆ

ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਬਣਾਵੇ, ਉਸਨੂੰ ਪੂਰਨ ਸਕਰਮਕ ਕਿਰਿਆ ਕਿਹਾ ਜਾਂਦਾ ਹੈ
ਜਿਵੇਂ:-
|. ਕਿਸਾਨਾਂ ਨੇ ਭੰਗੜਾ ਪਾਇਆ।
2. ਮੁਡਿੰਆ ਨੇ ਪਰੇਡ ਕੀਤੀ।

(ਅ) ਅਪੂਰਨ ਸਕਰਮਕ ਕਿਰਿਆ

ਜਿਹੜੀ ਸਕਰਮਕ ਕਿਰਿਆ ਆਪਣੇ ਕਰਤਾ ਅਤੇ ਕਰਮ ਨਾਲ ਮਿਲ ਕੇ ਸਾਰਥਕ ਵਾਕ ਨਾ ਬਣੇ ਸਕੇ, ਉਸ ਨੂੰ ਅਪੂਰਨ ਸਕਰਮਕ ਕਿਰਿਆ ਆਖਦੇ ਹਨ|
ਜਿਵੇਂ:-
1. ਹਰਪਾਲ ਭੈਣ ਨੂੰ ਦੱਸਣ ਲੱਗਾ।
2. ਮੰਤਰੀ ਨੇ ਰਿਸ਼ਤੇਦਾਰ ਨੂੰ ਬਣਾ ਦਿੱਤਾ।
ਇਨਾਂ ਵਾਕਾਂ ਵਿੱਚ ਹਰਪਾਲ ਤੇ ਮੰਤਰੀ ਕਰਤਾ ਭੈਣ ਤੇ ਰਿਸ਼ਤੇਦਾਰ ਕਰਮ ਅਤੇ ਦੱਸਣ ਲੱਗਾ ਤੇ ਬਣਾ ਦਿੱਤਾ ਕਿਰਿਆਵਾਂ ਹਨ, ਪਰ ਫਿਰ ਵੀ ਵਾਕ ਪੂਰਾ ਸਾਰਥਕ ਨਹੀਂ। ਇਸ ਲਈ ਅਪੂਰਨ ਸਕਰਮਕ ਕਿਰਿਆਵਾਂ ਹਨ।

Read Also :

FAQ

1. ਕਿਰਿਆ ਦੀ ਪਰਿਭਾਸ਼ਾ ਕਿ ਹੈ ?

ਉੱਤਰ : ਕਿਸੇ ਕੰਮ ਦੇ ਹੋਣ ਬਾਰੇ, ਉਸ ਦੇ ਵਾਪਰਨ ਬਾਰੇ ਜਾਂ ਉਸ ਦੇ ਕੀਤੇ ਜਾਣ ਬਾਰੇ ਜਿਹੜੇ ਸ਼ਬਦ ਵਰਤੇ ਜਾਂਦੇ ਹਨ, ਵਿਆਕਰਨ ਵਿੱਚ ਉਨ੍ਹਾਂ ਨੂੰ ਕਿਰਿਆ ਕਿਹਾ ਜਾਂਦਾ ਹੈ |

2. ਕਿਰਿਆ ਦੀਆਂ ਕਿੰਨੀਆਂ ਕਿਸਮਾਂ ਜਾਨ ਭੇਦ ਹੁੰਦੇ ਹਨ?

ਉੱਤਰ : ਕਿਰਿਆ ਦੀਆਂ ਹੇਠਲੀਆਂ ਦੋ ਕਿਸਮਾਂ ਹਨ:
1. ਅਕਰਮਕ ਕਿਰਿਆ
2. ਸਕਰਮਕ ਕਿਰਿਆ

3. ਅਕਰਮਕ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਜਾਨ ਭੇਦ ਹੁੰਦੇ ਹਨ?

ਉੱਤਰ : ਅਕਰਮਕ ਕਿਰਿਆ ਦੀਆਂ ਦੋ ਕਿਸਮਾਂ ਹੁੰਦੀਆਂ ਹਨ ।

4. ਸਕਰਮਕ ਕਿਰਿਆ ਦੀਆਂ ਕਿੰਨੀਆਂ ਕਿਸਮਾਂ ਜਾਨ ਭੇਦ ਹੁੰਦੇ ਹਨ?

ਉੱਤਰ : ਸਕਰਮਕ ਕਿਰਿਆ ਦੀਆਂ ਦੋ ਕਿਸਮਾਂ ਹੁੰਦੀਆਂ ਹਨ ।

11 thoughts on “ਕਿਰਿਆ : ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ| kiriya di pribhasha ate kisma in punjabi”

Leave a Reply

%d