ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ | karak paribhasha in punjabi

karak paribhasha in punjabi : ਦੋਸਤੋ ਇਸ ਪੋਸਟ ਵਿਚ ਅਸੀਂ ਦਸਇਆ ਹੈ, ਕਾਰਕ ਕਿ ਹੈ ? ਕਾਰਕ ਦੀਆ ਕੀਨੀਆ ਕਿਸਮਾਂ ਜਾਂ ਭੇਦ ਹੁੰਦੇ ਹਨ| ਤੇ ਕਾਰਕ ਦੀਆ ਕਿਸਮਾਂ ਬਾਰੇ ਚੰਗੀ ਤਰ੍ਹਾਂ ਸਮਝਾਣ ਦੀ ਕੋਸ਼ਿਸ਼ ਕੀਤੀ ਹੈ |
ਇਸ ਲਈ ਇਸ ਪੋਸਟ ਨੂੰ ਚੰਗੀ ਤਰ੍ਹਾਂ ਪੜ੍ਹੋ ਤੇ ਪ੍ਰੀਖਿਆ ਵਿਚ ਚੰਗੇ ਨਮਰ ਲੈ ਕੇ ਆਓ|
punjabi-grammar-karak-notes
 

Contents

ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ

 ਕਾਰਕ ਦੀ ਪਰਿਭਾਸ਼ਾ karak paribhasha in punjabi:-

ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦਾ ਵਾਕ ਦੇ ਕਿਰਿਆ ਵਾਲੇ ਸ਼ਬਦਾਂ ਜਾਂ ਵਾਕ ਦੇ ਦੂਜੇ ਸ਼ਬਦਾ ਨਾਲ ਸੰਬੰਧਾਂ ਨੂੰ ਦਰਸਾਉਣ ਉਨਾਂ ਨੂੰ ਕਾਰਕ ਕਿਹਾ ਜਾਂਦਾ ਹੈ।
ਕਾਰਕ ਚਿਨ-ਵਾਕ ਵਿੱਚ ਜਿਹੜੇ ਸੰਬੰਧਕਾਂ ਰਾਂਹੀ ਇਹ ਸੰਬੰਧ ਪ੍ਰਗਟ ਹੁੰਦੇ ਹਨ, ਉਨ੍ਹਾਂ ਨੂੰ ਕਾਰਕ ਚਿਨੂ ਆਖਦੇ ਹਨ।

ਕਾਰਕ ਦੀਆਂ ਕਿਸਮਾਂ- ਕਾਰਕ ਦੀਆਂ ਅੱਠ ਕਿਸਮਾਂ ਹਨ:
1. ਕਰਤਾ ਕਾਰਕ
2. ਕਰਮ ਕਾਰਕ
3. ਕਰਨ ਕਾਰਕ
4. ਸੰਪਰਦਾਨ ਕਾਰਕ
5. ਅਪਾਦਨ ਕਾਰਕ
6. ਸੰਬੰਧ ਕਾਰਕ
7. ਅਧਿਕਰਨ ਕਾਰਕ
8. ਸੰਬੋਧਨ ਕਾਰਕ

 ਕਰਤਾ  ਕਾਰਕ

 ਵਾਕ ਦੀ ਕਿਰਿਆ ਤੋ. ਜਿਹੜਾ ਕੰਮ ਪ੍ਰਗਟ ਹੁੰਦਾ ਹੋਵੇ, ਉਸਦੇ ਕਰਨ ਵਾਲੇ ਨੂੰ ਕਰਤਾ ਕਾਰਕ ਕਿਹਾ ਜਾਂਦਾ  ਹੈ|

 

ਉਦਾਹਰਨ:-

(ਉ) ਤਰਖਾਣ ਨੇ ਮੇਜ਼ ਬਣਾਇਆ
(ਅ) ਮੋਹਨ ਕਾਰ ਚਲਾਉਂਦਾ ਹੈ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਕਰਤਾ ਕਾਰਕ ਹਨ। 

 ਜਦੋਂ ਵਾਕ ਦੀ ਕਿਰਿਆ ਦੇ ਕੰਮ ਦਾ ਅਸਰ ਕਰਤਾ ਤੋਂ ਇਲਾਵਾ ਦੂਜੇ ਨਾਂਵ ਜਾਂ ਪੜਨਾਂਉ ਉਪਰ ਪੈਂਦਾ ਹੈ ਤਾਂ ਉਸਨੂੰ ਨਾਵ ਜਾਂ ਪੜਨਾਂਵ ਨੂੰ ਕਰਮ ਕਾਰਕ ਆਖਦੇ ਹਨ|
ਉਦਾਹਰਨ:-

(ਉ) ਕਿਸਾਨ ਨੇ ਖੇਤਾਂ ਨੂੰ ਪਾਣੀ ਦਿੱਤਾ
(ਅ) ਸੰਗੀਤਾ ਕਹਾਣੀ ਪੜ੍ਹਦੀ ਹੈ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਕਰਮ ਕਾਰਕ ਹਨ। 

 ਕਰਨ ਕਾਰਕ-

ਵਾਕ ਵਿੱਚ ਜਿਸ ਨਾਵ ਜਾਂ ਪੜਨਾਂਵ ਨਾਲ ਕਿਰਿਆ ਦਾ ਕਾਰਜ ਕੀਤਾ ਜਾਂਦਾ ਹੈ, ਉਸਨੂੰ ਕਰਨ ਕਾਰਕ ਆਖਦੇ ਹਨ|
ਉਦਾਹਰਨ:-
(ਉ) ਰਮਨਦੀਪ ਨੇ ਸੋਟੇ ਨਾਲ ਚੂਹਾ ਮਾਰ ਦਿੱਤਾ
(ਅ) ਸਿਪਾਹੀ ਨੇ ਗੋਲੀ ਨਾਲ ਡਾਕੂ ਨੂੰ ਮਾਰਿਆ
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਕਰਮ ਕਾਰਕ ਹਨ। 

  ਸੰਪਰਦਾਨ ਕਾਰਕ

 ਵਾਕ ਵਿੱਚ ਜਿਹੜੇ ਨਾਂਵ ਜਾਂ ਪੜਨਾਂਵ ਲਈ ਕਿਰਿਆ ਦਾ ਕਾਰਜ ਕੀਤਾ ਜਾਵੇ, ਉਨਾਂ ਨੂੰ ਸੰਪਰਦਾਨ ਕਾਰਕਕਿਹਾ ਜਾਂਦਾ ਹੈ।
ਉਦਾਹਰਨ:-
(ਉ) ਡਾਕਟਰ ਨੇ ਮਰੀਜ਼ ਨੂੰ ਟੀਕਾ ਲਗਾਇਆ।
(ਅ) ਮਹਿਮਾਨਾਂ ਲਈ ਚਾਹ ਪਾਣੀ ਦਾ ਪ੍ਰੰਬਧ ਕਰੋ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਸੰਪਰਦਾਨ ਕਾਰਕ ਹਨ।
 

 ਅਪਾਦਾਨ ਕਾਰਕ

 ਵਾਕ ਵਿੱਚ ਜਿਸ ਨਾਂਵ ਜਾਂ ਪੜਨਾਂਵ ਤੋਂ ਕੋਈ ਵਸਤੂ ਵੱਖ ਕੀਤੀ ਜਾਣ ਦਾ ਭਾਵ ਪ੍ਰਗਟ ਹੋਵੇ, ਉਸਨੂੰ ਅਪਾਦਾਨ ਕਾਰਕ ਕਿਹਾ ਜਾਂਦਾ ਹੈ|
ਉਦਾਹਰਨ:-

(ਓ) ਕਰਮਜੀਤ ਨੇ ਅਲਮਾਰੀ ਵਿਚੋਂ ਕਮੀਜ਼ ਕੱਢੀ।
(ਅ) ਹਰਪਾਲ ਘਰੋਂ ਚਲਾ ਗਿਆ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਅਪਾਦਾਨ ਕਾਰਕ ਹਨ।

 ਸੰਬੰਧ ਕਾਰਕ

 ਜਦੋਂ ਵਾਕ ਵਿੱਚ ਕਿਸੇ ਇਕ ਨਾਂਵ ਜਾਂ ਪੜਨਾਂਵ ਦਾ ਦੂਸਰੇ ਨਾਂਵ ਜਾਂ ਪੜਨਾਂਵ ਉਪਰ ਮਾਲਕੀ ਜਾਂ ਅਧਿਕਾਰ ਦਾ ਸੰਬੰਧ ਪ੍ਰਗਟ ਹੋਵੇ, ਤਾਂ ਉਸਨੂੰ ਸੰਬੰਧ ਕਾਰਕ ਆਖਦੇ ਹਨ|
ਉਦਾਹਰਨ:-

(ਉ) ਹਰਜੀਤ ਦਾ ਸਕੂਟਰ ਬਹੁਤ ਸੋਹਣਾ ਹੈ।
(ਅ) ਸਕੂਲ ਦੇ ਅਧਿਆਪਕ ਮਿਹਨਤੀ ਹਨ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਸੰਬੰਧ ਕਾਰਕ ਹਨ। 

 ਅਧਿਕਰਨ ਕਾਰਕ- 

ਵਾਕ ਵਿੱਚ ਕਿਰਿਆ ਤੋਂ ਪ੍ਰਗਟ ਹੋਣਾ ਵਾਲਾ ਕੰਮ ਜਿਸ ਨਾਂਵ ਜਾਂ ਪੜਨਾਂਵ ਦੇ ਆਸਰੇ ਜਾਂ ਜਿਸ ਥਾਂ ਦਾ ਹੋਵੇ, ਉਸਨੂੰ ਅਧਿਕਰਨ ਕਾਰਕ ਕਿਹਾ ਜਾਂਦਾ ਹੈ|
ਉਦਾਹਰਨ:-
(ਉ) ਮੈਂ ਕਪੜੇ ਅਲਮਾਰੀ ਵਿੱਚ ਰੱਖੇ ਹਨ।
(ਅ) ਬੱਚਾ ਬੱਸ ਵਿੱਚ ਬੈਠਾ ਹੈ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਸੰਬੰਧ ਕਾਰਕ ਹਨ। 

 

ਸੰਬੋਧਨ ਕਾਰਕ

ਜਦੋਂ ਵਾਕ ਵਿੱਚ ਨਾਂਵ ਜਾਂ ਪੜਨਾਵ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਉਸਨੂੰ ਸੰਬੋਧਨ ਕਾਰਕ ਆਖਦੇ ਹਨ|
ਉਦਾਹਰਨ:-

(ਉ) ਓਏ ਮੁੰਡਿਆ। ਛੇਤੀ ਘਰ ਆ ਜਾਵੀਂ।
(ਅ) ਨੀ ਕੁੜੀਓ। ਇੱਥੇ ਰੋਲਾ ਨਾ ਪਾਵੋ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਸੰਬੋਧਨ ਕਾਰਕ ਹਨ।

Read Also

11 thoughts on “ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ | karak paribhasha in punjabi”

Leave a Reply

%d