Muhavare in punjabi PDF ਮੁਹਾਵਰੇ ( मुहावरे) टॉपिक पंजाबी विषय ग्रामर के व्याकरण के विद्यार्थियों के लिए अति महत्वपूर्ण पोस्ट है , यह पोस्ट REET, CTET, PUNJAB TET, RPSC I GRADE, II GRADE, आदि परीक्षाओ के विद्यार्थियों के लिए लाभदायक है |
Contents
ਮੁਹਾਵਰੇ | Muhavare in punjabi pdf
i. ਮੁਹਾਵਰਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦੇ, ਅਰਥ ਹਨ ਖਾਸ ਤਰੀਕੇ ਨਾਲ ਗੱਲ ਕਰਨਾ।
ii. ਮੁਹਾਵਰਾ ਸ਼ਬਦਾਂ ਦਾ ਸਮੂਹ ਹੁੰਦਾ ਹੈ ਜਿਸਦੇ ਸ਼ਬਦ ਅਰਥਾਂ ਨੂੰ ਮਹੱਤਵ ਨਾ ਦਿੰਦੇ ਹੋਏ ਭਾਵ ਅਰਥਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ
iii. ਮੁਹਾਵਰੇ ਦਾ ਅਖੀਰੀ ਸ਼ਬਦਾਂਸ਼ ਭਾਵਾਰਥ ਕਾਰਦੰਤਕ (ਣਾ/ ਨਾ) ਹੁੰਦਾ ਹੈ।
iv. ਮੁਹਾਵਰੇ ਨੂੰ ਸੁਤੰਤਰ ਤੌਰ ਤੇ ਨਹੀਂ ਵਰਤਿਆ ਜਾ ਸਕਦਾ। ਇਸ ਨੂੰ ਵਾਕ ਵਿੱਚ ਹੀ ਵਰਤਣਾ ਪੈਂਦਾ ਹੈ।
v. ਮੁਹਾਵਰੇ ਦੀ ਵਾਕ ਵਰਤੋਂ ਵੇਲੇ ਲਿੰਗ, ਵਚਨ, ਕਾਰਕ, ਕਿਰਿਆ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ।
vi. ਮੁਹਾਵਰੇ ਦੀ ਵਰਤੋਂ ਇਕ ਵਾਕ ਵਿੱਚ ਹੀ ਕੀਤੀ ਜਾ ਸਕਦੀ ਹੈ।
ਮੁਹਾਵਰੇ
ਮੁਹਾਵਰਾ ਸ਼ਬਦਾਂ ਦਾ ਇਕ ਅਜਿਹਾ ਸਮੂਹ ਹੁੰਦਾ ਹੈ ਜਿਨ੍ਹਾਂ ਤੋਂ ਪ੍ਰਾਪਤ ਹੋ ਰਹੇ ਅਰਥਾਂ ਅਰਥਾਤ ਸੰਚਾਰਿਤ ਅਰਥ ਉਨਾਂ ਸ਼ਬਦਾਂ ਦੇ ਕੋਸ਼ਗਤ ਅਰਥਾਂ ਭਾਵ ਵਿਆਕਰਨਕ ਅਰਥਾਂ ਤੋਂ ਵੱਖਰੇ ਹੁੰਦੇ ਹਨ, ਜਿਵੇਂ ਇਕ ਅੱਖ ਨਾਲ ਵੇਖਣਾ, ਮੁਹਾਵਰੇ ਦਾ ਸੰਚਾਰਿਤ ਅਰਥ ਸਾਰਿਆਂ ਨਾਲ ਇਕੋ ਜਿਹਾ ਵਿਹਾਰ ਕਰਨਾ ਹੁੰਦਾ ਹੈ ਪਰ ਇਸ ਦਾ ਸ਼ਾਬਦਿਕ ਅਰਥ ਦੋ ਅੱਖਾਂ ਨਾਲ ਨਹੀਂ ਬਲਕਿ ਇੱਕ ਅੱਖ ਨਾਲ ਵੇਖਣਾ ਹੈ।
ਮੁਹਾਵਰਿਆਂ ਦੀ ਮਹੱਤਤਾ
ਹਰ ਭਾਸ਼ਾ ਵਿੱਚ ਮੁਹਾਵਰਿਆਂ ਦੀ ਬਹੁਤ ਮਹੱਤਤਾ ਹੁੰਦੀ ਹੈ। ਮੁਹਾਵਰਿਆਂ ਨੂੰ ਭਾਸ਼ਾ ਦੇ ਗਹਿਣੇ ਕਿਹਾ ਜਾਂਦਾ ਹੈ। ਸਾਹਿਤ ਵਿੱਚ ਜਾਂ ਬੋਲ-ਚਾਲ ਵਿੱਚ ਮੁਹਾਵਰਿਆਂ ਦੀ ਵਰਤੋਂ ਨਾਲ ਗੰਭੀਰਤਾ, ਸਹਿਜਤਾ ਤੇ ਸੰਜਮਤਾ ਦਾ ਗੁਣ ਸ਼ਾਮਲ ਹੋ ਜਾਂਦਾ ਹੈ। ਇਸੇ ਕਾਰਨ ਇਨਾ ਦੀ ਵਰਤੋਂ ਨਾਲ ਲਿਖਣ ਵਾਲੇ ਤੇ ਬੋਲਣ ਵਾਲੇ ਦਾ ਪ੍ਰਭਾਵ ਬਹੁਤ ਵੱਧ ਜਾਂਦਾ ਹੈ।
ਮੁਹਾਵਰਿਆਂ ਦੀ ਵਾਕਾਂ ਵਿੱਚ ਵਰਤੋ
ਮੁਹਾਵਰੇ ਨੂੰ ਵਾਕ ਵਿੱਚ ਵਰਤਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਮੁਹਾਵਰੇ ਵਰਤੋਂ ਹਮੇਸ਼ਾਂ ਇਸ ਦੇ ਪ੍ਰਾਪਤ ਰੂਪ ਵਿੱਚ ਹੀ ਕੀਤੀ ਜਾਂਦੀ ਹੈ, ਜਿਵੇਂ- ਚਾਂਦੀ ਦੀ ਜੁੱਤੀ ਮਾਰਨੀਂ ਮੁਹਾਵਰੇ ਨੂੰ ਸੋਨੇ ਦੀ ਜੁੱਤੀ ਮਾਰਨੀ ਵਜੋਂ ਨਹੀਂ ਵਰਤਿਆ ਜਾ ਸਕਦਾ। ਪਰ ਮੁਹਾਵਰਿਆਂ ਨੂੰ ਹਰ ਲਿੰਗ, ਕਾਲ, ਵਚਨ ਪੁਰਖ ਆਦਿ ਵਿੱਚ ਵਰਤਿਆ ਜਾ ਸਕਦਾ ਹੈ।
ਮੁਹਾਵਰੇ | Muhavare in punjabi PDF
1. ਉਸਤਾਦੀ ਕਰਨੀ – ਚਲਾਕੀ ਕਰਨੀ
2. ਉਂਗਲ ਕਰਨੀ – ਨੁਕਸ ਕੱਢਣਾ ਜਾਂ ਦੋਸ਼ ਲਾਉਣਾ
3. ਉਘ ਸੁੱਘ ਮਿਲਣਾ – ਪਤਾ ਲੱਗਣਾ
4. ਉੱਚਾ ਨੀਂਵਾਂ ਬੋਲਣਾ – ਵੱਧ ਘੱਟ ਜਾਂ ਚੰਗਾ ਮੰਦਾ ਬੋਲਣਾ
5. ਉਮਰ ਭਰ ਦੀਆਂ ਰੋਟੀਆਂ ਕਮਾਉਣਾ- ਵਧੇਰੇ ਕਮਾਈ ਕਰਨੀ
6. ਉਲੂ ਸਿਧਾ ਕਰਨਾ – ਸਵਾਰਥੀਮਤਲਬੀ ਹੋਣਾ।
7. ਉਲੂ ਬੋਲਣੇ – ਉਜਾੜ/ ਸੁੰਨਸਾਨ ਹੋਣੀ
8. ਉੱਲੂ ਬਣਾਉਣਾ – ਮੂਰਖ ਬਣਾਉਣਾ
9. ਊਠ ਦੇ ਮੂੰਹ ਜੀਰਾ ਦੇਣਾ- ਬਹੁਤ ਖਾਣ ਵਾਲੇ ਨੂੰ ਜਰਾ ਜਿੰਨੀ ਚੀਜ ਦੇਣੀ
10. ਅਕਲ ਤੇ ਪਰਦਾ ਪੈਣਾ – ਮੱਤ ਮਾਰੀ ਜਾਣੀ
11. ਅੱਖ ਲੱਗਣੀ- ਸੌਂ ਜਾਣਾ
12. ਅੱਖ ਮਾਰਨਾ – ਇਸ਼ਾਰਾ ਕਰਨਾ
13. ਅੱਖਾਂ ਮੀਟ ਜਾਣਾ- ਮੌਤ ਹੋ ਜਾਣੀ
14. ਅੱਖਾਂ ਵਿੱਚ ਘੱਟਾ ਪਾਉਣਾ – ਧੋਖਾ ਦੇਣਾ
15. ਅੱਖਾਂ ਫੇਰ ਲੈਣਾ- ਬਦਲ ਜਾਣਾ
16. ਅੱਖਾਂ ਵਿੱਚ ਰੜਕਣਾ- ਬੁਰਾ ਲਗਣਾ
17. ਅੱਗ ਦੇ ਭਾਅ ਹੋਣਾ- ਬਹੁਤ ਮਹਿੰਗਾ ਹੋਣਾ
18. ਅੱਜ ਕਲ ਕਰਨਾ- ਟਾਲਮਟੋਲ ਕਰਨਾ
19. ਇਕ ਅੱਖ ਨਾਲ ਵੇਖਣਾ- ਸਾਰਿਆਂ ਨੂੰ ਇਕੋ ਜਿਹਾ ਸਮਝਣਾ।
20. ਇਟ ਕੁੱਤੇ ਦਾ ਵੈਰ ਹੋਣਾ- ਪੱਕੀ ਦੁਸ਼ਮਣੀ
200 muhavare in punjabi
21. ਇਟ ਨਾਲ ਇਟ ਖੜਕਾਉਣਾ- ਪੂਰੀ ਤਰ੍ਹਾਂ ਤਬਾਹ ਕਰ ਦੇਣਾ।
22. ਇੱਲ ਦੀ ਨਜ਼ਰ ਰੱਖਣੀ – ਹੁਤ ਤੇਜ਼ ਨਜਰ ਰੱਖਣਾ।
23. ਈਦ ਦਾ ਚੰਨ ਹੋਣਾ- ਬਹੁਤ ਦੇਰ ਬਾਅਦ ਮਿਲਣਾ
24. ਸਾਹ ਸੁੱਕ ਜਾਣਾ- ਘਬਰਾ ਜਾਣਾ
25. ਸਿਰ ਸੁਆਹ ਪੁਆਉਣੀ- ਬਦਨਾਮੀ ਕਰਵਾਉਣੀ
26. ਸਿਰ ਤੇ ਹੱਥ ਰੱਖਣਾ- ਸਹਾਰਾ ਦੇਣਾ
27. ਸਿਰ ਤਲੀ ਤੇ ਧਰਨਾ- ਜਾਨ ਦੀ ਪਰਵਾਹ ਨਾ ਕਰਨੀ
28. ਸਿਰ ਤੇ ਚੁਕਣਾ- ਬਹੁਤ ਸਤਿਕਾਰ ਕਰਨਾ
29. ਸਿੱਧੇ ਮੂੰਹ ਗੱਲ ਨਾ ਕਰਨੀ- ਹੰਕਾਰੇ ਫਿਰਨਾ)
30. ਹੱਥ ਮਲਣਾ- ਪਛਤਾਉਣਾ।
31. ਹਜਾਮਤ ਕਰਨਾ – ਠੱਗਣਾ
32. ਹੱਡਾਂ ਦਾ ਸੁੱਚਾ ਹੋਣਾ- ਅਰੋਗ ਹੋਣਾ। ਸਿਹਤਮੰਦ ਹੋਣਾ
33. ਹੱਥ ਤੰਗ ਹੋਣਾ – ਪੈਸੇ ਦੀ ਘਾਟ ਹੋਣੀ
34. ਹੱਥ ਪੀਲੇ ਕਰਨਾ- ਧੀ ਦਾ ਵਿਆਹ ਕਰਨਾ
35. ਹਰਨ ਹੋ ਜਾਣਾ- ਭੱਜ ਜਾਣਾ
muhavare in punjabi
36. ਕਸਰ ਖਾਣੀ – ਨੁਕਸਾਨ ਸਹਿਣਾ
37. ਕੱਚਾ ਹੋਣਾ- ਸ਼ਰਮਸਾਰ ਹੋਣਾ
38. ਕੱਛਾ ਵਜਾਉਣੀਆਂ – ਬਹੁਤ ਖੁਸ਼ ਹੋਣਾ।
39. ਕੰਨ ਕਰਨਾ- ਧਿਆਨ ਦੇਣਾ
40. ਕੰਨਾਂ ਨੂੰ ਹੱਥ ਲਾਉਣੇ- ਤੌਬਾ ਕਰਨੀ
41. ਕਿਸਮਤ ਖੁਲਣੀ – ਚੰਗੇ ਦਿਨ ਆਉਣੇ
42. ਕੁੱਤੇ ਦੀ ਮੌਤ ਮਰਨਾ- ਬੁਰੀ ਮੌਤ ਮਰਨਾ
43. ਖੰਡ ਖੀਰ ਹੋਣਾ- ਇਕਠਿਆਂ ਰਹਿਣਾ
44. ਖਾਰ ਖਾਣੀ – ਈਰਖਾ ਕਰਨੀ
45. ਖੇਹ ਪੁਆਉਣੀ – ਬਦਨਾਮੀ ਕਰਵਾਉਣੀ
46. ਖੇਹ ਛਾਣਨੀ – ਵਿਹਲੇ ਫਿਰਨਾ
47. ਗੰਢ ਲੈਣਾ- ਆਪਣੇ ਵਲ ਕਰ ਲੈਣਾ
48. ਗਦ ਗਦ ਹੋਣਾ- ਬਹੁਤ ਖੁਸ਼ ਹੋਣਾ।
49. ਗੁੱਡੀ ਚੜ੍ਹਨੀ – ਤਰੱਕੀ ਹੋਣਾ
50. ਗਰੀਬ ਮਾਰ ਕਰਨੀ – ਗਰੀਬਾਂ ਤੇ ਜੁਲਮ ਕਰਨਾ/ ਵਧੀਕੀ ਕਰਨੀ
punjab tET important muhavare in punjabi
51. ਘਰ ਕਰਨਾ – ਅਸਰ ਕਰਨਾ
52. ਘਿਓ ਖਿਚੜੀ ਹੋਣਾ – ਪੂਰੀ ਤਰ੍ਹਾਂ ਘੁਲ ਮਿਲ ਜਾਣਾ।
53. ਘਿਓ ਦੇ ਦੀਵੇ ਬਾਲਣੇ – ਬਹੁਤ ਖੁਸ਼ੀ ਮਨਾਉਣੀ
54. ਚਲਾਣਾ ਕਰ ਜਾਣਾ- ਮੌਤ ਹੋ ਜਾਣੀ
55. ਚਿਹਰਾ ਉਡ ਜਾਣਾ- ਘਬਰਾ ਜਾਣਾ
56. ਚਾਦਰ ਪਾਉਣੀ- ਵਿਧਵਾ ਨਾਲ ਵਿਆਹ ਕਰਾਉਣਾ
57. ਚਾਂਦੀ ਦੀ ਜੁੱਤੀ ਮਾਰਨੀ- ਰਿਸ਼ਵਤ ਦੇਣੀ
58. ਚਾਦਰ ਵੇਖ ਕੇ ਪੈਰ ਪਸਾਰਨੇ- ਵਿਤ ਅਨੁਸਾਰ ਖਰਚਾ ਕਰਨਾ
59. ਚਿੱਕੜ ਸੁਟਣਾ – ਦੋਸ਼ ਲਾਉਣਾ
60. ਚਿਹਰਾ ਉਤਰਿਆ ਹੋਣਾ- ਘਬਰਾਏ ਹੋਣਾ/ ਉਦਾਸ ਹੋਣਾ
important muhavre in punjabi
61. ਛਾਈਂ ਮਾਈਂ ਹੋ ਜਾਣਾ – ਅਲੋਪ ਹੋ ਜਾਣਾ
62. ਛਾਪਾ ਮਾਰਨਾ- ਅਚਨਚੇਤ ਆਉਣਾ
63. ਛਿਕੇ ਉਤੇ ਟੰਗਣਾ- ਪਰਵਾਹ ਨਾ ਕਰਨੀ
64. ਫਿਲ ਲਾਹਣੀ- ਲੂਟਣਾ
65. ਜਫਰ ਜਾਲਣੇ – ਮੁਸੀਬਤਾਂ ਸਹਾਰਨੀਆਂ
66. ਜੁਬਾਨ ਫੇਰ ਲੈਣਾ- ਮੁਕਰ ਜਾਣਾ
67. ਜਾਨ ਤੇ ਖੇਡਣਾ- ਬਹੁਤ ਮੁਸ਼ਕਲ ਕੰਮ ਕਰਨਾ
68. ਜਾਨ ਤਲੀ ਤੇ ਧਰਨਾ- ਜਾਨ ਖਤਰੇ ਵਿੱਚ ਪਾਉਣੀ
69. ਜਾਨ ਮਾਰਨਾ – ਸਖਤ ਮਿਹਨਤ ਕਰਨੀ।
70. ਭੁੱਗਾ ਚੌੜ ਹੋਣਾ- ਆਰਥਕ ਤੌਰ ਤੇ ਤਬਾਹ ਹੋਣਾ।
71. ਝੋਲੀ ਚੁੱਕਣਾ- ਚਾਪਲੂਸੀ ਕਰਨਾ
72. ਟਕੇ ਵਰਗਾ ਜਵਾਬ ਦੇਣਾ- ਕੋਰੀ ਨਾਂਹ ਕਰ ਦੇਣੀ
73. ਟੰਗ ਅੜਾਉਣੀ – ਬੇਲੋੜਾ ਦਖਲ ਦੇਣਾ/ ਰੁਕਾਵਟ ਪਾਉਣੀ।
74. ਟਰ ਟਰ ਕਰਨਾ – ਵਧੇਰੇ ਬੋਲਣਾ
75. ਠੰਢੀਆਂ ਛਾਵਾਂ ਮਾਣਨਾ- ਸੁੱਖ ਭੋਗਨਾ
ਮੁਹਾਵਰੇ | Muhavare in punjabi pdf
76. ਠਨ-ਠਨ ਗੋਪਾਲ – ਪੱਲੇ ਕੁਝ ਨਾ ਹੋਣਾ।
77. ਟੁੱਠ ਵਿਖਾਉਣਾ- ਨਾਂਹ ਕਰਨੀ)
78. ਠੋਕ ਵਜਾ ਕੇ ਲੈਣਾ – ਤਸੱਲੀ ਕਰ ਕੇ ਲੈਣਾ)
79. ਡਕਾਰ ਜਾਣਾ- ਹੜੱਪ ਕਰ ਜਾਣਾ।
80. ਡੰਡੇ ਵਜਾਉਣਾ – ਵਿਹਲੇ ਫਿਰਨਾ
81. ਡੁੱਬਦੀ ਬੇੜੀ ਪਾਰ ਲਾਉਣਾ – ਮੁਸੀਬਤ ਤੋਂ ਬਚਾਉਣਾ
82. ਢਾਈ ਦਿਨ ਦੀ ਬਾਦਸ਼ਾਹੀ – ਥੋੜੇ ਦਿਨ ਦਾ ਅਧਿਕਾਰ ਮਿਲਣ
83. ਢਿੱਡ ਪਾਲਣਾ – ਗੁਜਾਰਾ ਕਰਨਾ।
84. ਢਿੱਡ ਵਿੱਚ ਚੂਹੇ ਨੱਚਣਾ – ਬਹੁਤ ਭੁੱਖ ਲਗਣੀ
85. ਢਿੱਡ ਵਿੱਚ ਰੱਖਣਾ – ਕਿਸੇ ਗੱਲ ਦਾ ਭੇਦ ਰੱਖਣਾ
86. ਢਿੱਡੀ ਪੀੜਾਂ ਪੈਣੀਆਂ – ਬਹੁਤ ਹੱਸਣਾ
87. ਤਗ ਹੋ ਜਾਣਾ – ਰੁਸ ਜਾਣਾ।
88. ਤੀਲੀ ਲਾਉਣੀ – ਕਿਸੇ ਨੂੰ ਭੜਕਾਉਣਾ
89. ਤਲਵਾਰ ਦੇ ਘਾਟ ਉਤਾਰਨਾ – ਮਾਰ ਸੁੱਟਣਾ
90. ਤਾਰੇ ਤੋੜਨੇ – ਅਸੰਭਵ ਕੰਮ ਕਰਨੇ
ਮੁਹਾਵਰੇ
91. ਤਾੜੀ ਲਾਉਣੀ – ਸਮਾਧੀ ਲਾਉਣੀ
92. ਤਾਕ ਵਿੱਚ ਰਹਿਣਾ- ਮੋਕੇ ਦੀ ਤਾੜ ਵਿੱਚ ਰਹਿਣਾ
93. ਤਿੱਤਰ ਹੋ ਜਾਣਾ- ਭੱਜ ਜਾਣਾ
94. ਤੀਰ ਹੋ ਜਾਣਾ – ਭੱਜ ਜਾਣਾ।
95. ਤੋਤੇ ਉਡਣੇ – ਘਬਰਾ ਜਾਣਾ।
96. ਥਰ ਥਰ ਕੰਬਣਾ – ਘਬਰਾ ਜਾਣਾ
97. ਥਾਪੀ ਦੇਣਾ – ਹੌਸਲਾਂ ਦੇਣਾ
98. ਦੰਦ ਕੱਢਣਾ- ਹੱਸੀ ਜਾਣਾ।
99. ਥੱਕ ਕੇ ਚੱਟਣਾ- ਵਾਅਦੇ ਜਾਂ ਇਕਰਾਰ ਤੋਂ ਮੁਕਰਨਾ
100. ਦੰਦ ਖੱਟੇ ਕਰਨੇ – ਹਰਾਉਣਾ।
101. ਦੰਦ ਵੱਜਣਾ – ਠੰਢ ਲੱਗਣੀ
102. ਦੰਦ ਪੀਹਣੇ – ਗੁੱਸਾ ਕਰਨਾ
103 ਵਾਸਤੇ ਪਾਉਣ- ਮਿੰਨਤਾਂ ਕਰਨੀਆਂ
104. ਦਿਲ ਖੱਟਾ ਹੋਣਾ – ਘਿਣਾ ਹੋਣਾ
105. ਦੁੱਧ ਦਾ ਉਬਾਲ ਹੋਣਾ – ਥੋੜੇ ਸਮੇਂ ਲਈ ਗੁੱਸੇ ਹੋਣਾ।
punjabi muhavre
106. ਦੂਰੋਂ ਮੱਥਾ ਟੇਕਣਾ – ਬੁਰੇ ਬੰਦੇ ਕੋਲੋਂ ਦੂਰ ਰਹਿਣਾ
107. ਧਰਮ ਨਿਭਾਉਣਾ – ਫਰਜ਼ਾਂ ਦੀ ਪਾਲਣਾ ਕਰਨਾ)
108. ਧਾਗਾ ਕਰਾਉਣਾ – ਟੂਣਾ ਕਰਵਾਉਣਾ।
109. ਧੁੰਮਾ ਪੈ ਜਾਣੀਆਂ – ਬਹੁਤ ਪ੍ਰਸਿਧੀ ਹੋਣਾ।
110. ਧੂੰ ਨਾ ਕੱਢਣਾ – ਕੋਈ ਭੇਤ ਅੱਗੇ ਨਾ ਦੱਸਣਾ
111. ਨੱਕ ਚੜਾਉਣਾ- ਪਸੰਦ ਨਾ ਕਰਨਾ
112. ਨੱਕ ਵਿੱਚ ਦਮ ਕਰਨਾ – ਬਹੁਤ ਤੰਗ ਕਰਨਾ
113. ਨੱਕੋ ਨੱਕ ਭਰਨਾ – ਪੂਰਾ ਭਰਨਾ।
114. ਨਾਨੀ ਚੇਤੇ ਕਰਾਉਣਾ- ਬਹੁਤ ਮਾਰਨਾ ਕੁਟਣਾ
115. ਨੱਕ ਰੱਖਣਾ – ਇੱਜਤ ਰੱਖਣੀ
116. ਪਾਣੀ ਪਾਣੀ ਹੋਣਾ- ਬਹੁਤ ਸ਼ਰਮਿੰਦਾ ਹੋਣਾ
117. ਪੈਰ ਜਮੀਨ ’ ਤੇ ਨਾ ਲੱਗਣਾ- ਬਹੁਤ ਖੁਸ਼ ਹੋਣਾ।
119. ਪੈਰ ਭਾਰੇ ਹੋਣਾ – ਗਰਭਵਤੀ ਹੋਣਾ
120. ਢਿੱਟ ਜਾਣਾ – ਹੰਕਾਰੇ ਜਾਣਾ
important muhavare in punjabi pdf
121. ਫੁੱਲ ਕਿਰਨੇ – ਮਿਠੀਆਂ ਮਿਠੀਆਂ ਗੱਲਾਂ ਕਰਨੀਆਂ
122. ਫੁੱਟ ਫੁੱਟ ਕੇ ਰੋਣਾ – ਬਹੁਤ ਰੋਣਾ
123. ਫੁੱਲੇ ਨਾ ਸਮਾਉਣਾ- ਬਹੁਤ ਖੁਸ਼ ਹੋਣਾ
124. ਬਰ ਮਿਚਣਾ – ਸੁਭਾ ਮਿਲਣਾ/ ਬਰਾਬਰ ਹੋਣਾ
125. ਬੜਕਾਂ ਮਾਰਨੀਆਂ – ਲਲਕਾਰੇ ਮਾਰਨੇ।
126. ਬੀੜਾ ਉਠਾਉਣਾ – ਜਿੰਮੇਵਾਰੀ ਲੈਣੀ
125. ਬੜਕਾਂ ਮਾਰਨੀਆਂ – ਲਲਕਾਰੇ ਮਾਰਨ
126. ਬੀੜਾ ਉਠਾਉਣਾ – ਜਿੰਮੇਵਾਰੀ ਲੈਣੀ
127. ਬੇੜਾ ਗਰਕ ਹੋਣਾ – ਪੂਰੀ ਤਰ੍ਹਾਂ ਤਬਾਹ ਹੋ ਜਾਣਾ।
128. ਬੇੜੀ ਵਿੱਚ ਵੱਟੇ ਪੈਣੇ – ਬਰਬਾਦੀ ਦਾ ਮੁੱਢ ਬੱਝ ਜਾਣਾ
129. ਬੋਲੀ ਮਾਰਨੀ – ਮਿਹਣੇ ਦੇਣਾ
130. ਭਾਨੀ ਮਾਰਨੀ – ਬਣਦਾ ਕੰਮ ਵਿਗਾੜਨਾ
131. ਭਾਰਾਂ ਤੇ ਪੈਣਾ- ਨਖਰੇ ਕਰਨੇ
132. ਭਿਣਕ ਪੈਣੀ – ਸੂਹ ਲੱਗਣੀ
133. ਭੰਨੇ ਤਿੱਤਰ ਉਡਾਉਣੇ – ਕੋਈ ਅਸੰਭਵ ਕਾਰਜ ਕਰਨਾ
134. ਮਨ ਮਿਲਣਾ – ਪਿਆਰ ਹੋਣਾ
135. ਮਨ ਦੀਆਂ ਮਨ ਵਿੱਚ ਰਹਿਣੀਆਂ – ਰੀਝ ਪੂਰੀ ਨਾ ਹੋਣੀ
punjabi muhavre pdf
136. ਮੱਥਾ ਰਗੜਨਾਂ – ਤਰਲੇ ਕਰਨੇ
137. ਮੱਥਾ ਠਣਕਣਾ – ਸੱਕ ਪੈਣਾ
138. ਮਾਤਾ ਦਾ ਮਾਲ ਹੋਣਾ – ਨਿਕੰਮਾ ਹੋਣਾ
139. ਮੁੱਛ ਦਾ ਵਾਲ ਹੋਣਾ – ਗੂੜਾ ਦੋਸਤ ਹੋਣਾ
140. ਮੂੰਹ ਮੋਟਾ ਕਰਨਾ – ਗੁਸੇ ਹੋ ਜਾਣਾ
141. ਰੰਗ ਉਡ ਜਾਣਾ – ਘਬਰਾ ਜਾਣਾ
142. ਰਾਈ ਦਾ ਪਹਾੜ ਬਣਾਉਣਾ- ਗਲ ਵਧਾ ਕੇ ਕਰਨੀ
143. ਲਾਜ ਰੱਖਣੀ- ਇੱਜਤ ਰੱਖਣੀ
144. ਲਹੂ ਪਾਣੀ ਇਕ ਕਰਨਾ- ਬਹੁਤ ਮਿਹਨਤ ਕਰਨੀ।
145. ਲਾਲ ਪੀਲਾ ਹੋਣਾ – ਬਹੁਤ ਗੁੱਸੇ ਵਿੱਚ ਆਉਣਾ
146. ਵਾਰਾਂ ਗਾਉਣੀਆਂ – ਬਹਾਦਰੀ ਦੇ ਗੀਤ ਗਾਉਣੇ
147. ਵਾ ਵਗ ਜਾਣੀ – ਨਵਾਂ ਰਿਵਾਜ ਪੈਣਾ/ ਰਿਵਾਜ ਦੇ ਉਲਟ ਚਾਲਾ ਵਰਤਣਾ
148. ਵਾਲ ਦੀ ਖੱਲ ਲਾਹੁਣੀ – ਬਰੀਕੀ ਵਿੱਚ ਜਾਣਾ
149. ਅੱਖਾਂ ਵਿੱਚ ਚਰਬੀ ਆਉਣਾ- ਹੰਕਾਰੇ ਜਾਣਾ
150. ਅਕਲ ਤੇ ਪਰਦਾ ਪੈਣਾ- ਅਕਲ ਮਾਰੀ ਜਾਣੀ
punjabi muhavare pdf
151. ਉੱਗਲ ਕਰਨਾ- ਦੋਸ਼ ਦੇਣਾ
152. ਉਬਾਲ ਉੱਠਣਾ- ਜ਼ੋਸ਼ ਆਉਣਾ
153. ਅੱਖਾਂ ਮੀਟ ਜਾਣੀਆਂ- ਮਰ ਜਾਣਾ
154. ਵਿੱਸ ਘੋਲਣਾ – ਕੁੜਨਾ
155. ਚਾਅ ਚੜਨਾਂ- ਖੁਸ਼ ਹੋਣਾ
156. ਬਾਲ ਬਾਲ ਬੱਚਣਾ – ਮੌਤ ਦੇ ਮੂੰਹੋ ਬੱਚਣਾ
157. ਹੱਥ ਪੈਰ ਮਾਰਨੇ- ਯਤਨ ਕਰਨੇ
158. ਅਸਮਾਨ ਨਾਲ ਗੱਲਾਂ ਕਰਨੀਆਂ- ਹੰਕਾਰੇ ਜਾਣਾ
159. ਈਨ ਮੰਨਣਾ- ਹਾਰ ਮੰਨਣੀ
160. ਸਤਿਆ ਹੋਣਾ- ਦੁੱਖੀ ਹੋਣਾ
161. ਸਿਰ ਤੇ ਚੜਨਾਂ- ਬਹੁਤ ਵਿਗੜ ਜਾਣਾ
162. ਅੱਖਾਂ ਦਾ ਤਾਰਾ- ਬਹੁਤ ਪਿਆਰਾ
163. ਸਿੱਕਾ ਜੰਮਣਾ- ਰੋਹਬ ਪੈ ਜਾਣਾ
164. ਸਾਖੀ ਭਰਨੀ- ਹਾਮੀ ਭਰਨੀ
165. ਸਿਰ ਫੇਰਨਾ- ਨਾਂਹ ਕਰਨੀ
reet me aane vale important muhavare
166. ਹੱਡ ਪੈਰ ਭੱਜਣੇ- ਬੁਖਾਰ ਹੋਣਾ
167. ਹੱਥ ਤੰਗ ਹੋਣਾ- ਪੈਸਿਆਂ ਦੀ ਘਾਟ ਹੋਣੀ
168. ਅੱਖਾਂ ਦਿਖਾਉਣਾ- ਡਰਾਉਣਾ/ ਧਮਕਾਉਣਾ
169. ਹੱਥ ਲਾਇਆਂ ਮੈਲਾ ਹੋਣਾ- ਬਹੁਤ ਸੁੰਦਰ ਹੋਣਾ
170. ਹੱਥ ਵਟਾਉਣਾ- ਸਹਾਇਤਾ ਕਰਨੀ
171. ਹੱਥ ਮੱਲਣ- ਪਛਤਾਉਣਾ
172. ਹੱਥ ਅੱਡਣਾ- ਮੰਗਣਾ
173. ਕੰਨ ਭਰਨਾ- ਚੁਗਲੀਆਂ ਕਰਨੀਆਂ
174. ਕੀਤਾ ਜਾਣਨਾ- ਅਹਿਸਾਨਮੰਦ ਹੋਣਾ
175. ਕੰਨ ਖਾਣਾ- ਬਹੁਤ ਰੌਲਾ ਪਾਉਣਾ
176. ਕਾਵਾਂ ਰੌਲੀ ਪਾਉਣਾ- ਬਹੁਤ ਰੌਲਾ ਪਾਉਣਾ
177. ਗੱਲ ਪੈਣਾ- ਝਗੜਾ ਕਰਨਾ
178. ਗਲੋਂ ਲਾਹੁਣਾ- ਪਿੱਛਾ ਛੁਡਾਉਣਾ
179. ਗੰਗਾ ਨਹਾਉਣਾ- ਫਰਜਾਂ ਤੋਂ ਮੁਕਤ ਹੋਣਾ
180. ਘਰ ਫੂਕ ਤਮਾਸ਼ਾ ਵੇਖਣਾ- ਆਪਣਾ ਨੁਕਸਾਨ ਕਰਕੇ ਖੁਸ਼ ਹੋਣਾ।
CTET me aane vale important muhavare
181. ਸਿਰੋਂ ਫੜਨਾਂ- ਉਪਰੋਂ ਫੜਨਾਂ
182. ਚੰਨ ਚਾੜਨਾ- ਮਾਤਾ ਕੰਮ ਕਰਨਾ
183. ਜੁੱਤੀਆਂ ਘਸ ਜਾਣੀਆਂ- ਬਹੁਤ ਗੇੜੇ ਮਾਰਨਾ
184. ਟੁੱਟ ਕੇ ਪੈਣਾ- ਗੁਸੇ ਨਾਲ ਬੋਲਣਾ
185. ਟੱਕਰਾਂ ਮਾਰਨਾ- ਭਟਕਦੇ ਫਿਰਨਾ
186. ਠੰਢੀਆਂ ਛਾਵਾਂ ਮਾਨਣਾ- ਸੁੱਖ ਪਾਉਣਾ
187. ਢਿੱਡ ਵਿੱਚ ਰੱਖਣਾ- ਭੇਤ ਰੱਖਣਾ
188. ਤੱਤੀ ਵਾ ਨਾ ਲੱਗਣੀ- ਕੋਈ ਨੁਕਸਾਨ ਨਾ ਹੋਣਾ
189. ਥਾਪੀ ਦੇਣੀ- ਸ਼ਾਬਾਸ਼ੀ ਦੇਣੀ
190. ਧੱਕਾ ਕਰਨਾ- ਵਧੀਕੀ ਕਰਨੀ
191. ਧੱਕੇ ਪੈਣੇ- ਠੋਕਰਾਂ ਖਾਣੀਆਂ/ ਖੁਆਰ ਹੋਣਾ
192. ਨੌਂ ਦੋ ਗਿਆਰਾ ਹੋਣਾ- ਭੱਜ ਜਾਣਾ
193. ਨੱਕ ਤੇ ਮੱਖੀ ਨਾ ਬਹਿਣ ਦੇਣੀ- ਵਧੇਰੇ ਆਕੜ ਰੱਖਣਾ
194. ਪੈਰਾਂ ਤੋਂ ਪਾਣੀ ਨਾ ਪੈਣ ਦੇਣਾ- ਕਸੂਰ ਨਾ ਮੰਨਣਾ
195. ਪਿੱਛਾ ਛੁਡਾਉਣਾ- ਖਹਿੜਾ ਛੁਡਾਉਣਾ
muhavre important in punjab tet
196. ਬਾਂਹ ਫੜਨੀ- ਆਸਰਾ ਦੇਣਾ
197. ਭੰਗ ਭੁਜਣਾ- ਗਰੀਬੀ ਆ ਜਾਣੀ
198. ਮਿਠੀ ਛੁਰੀ- ਬਾਹਰੋਂ ਹੋਰ ਤੇ ਅੰਦਰੋਂ ਹੋਰ
199. ਮਿਰਚਾਂ ਲੱਗਣੀਆਂ- ਬੁਰਾ ਲੱਗਣਾ
200. ਮੂੰਹ ਸੁਜਾਉਣਾ- ਨਰਾਜ਼ਗੀ ਪ੍ਰਗਟ ਕਰਨੀ
201. ਮੱਸ ਫੁੱਟਣੀ- ਜਵਾਨ ਹੋ ਜਾਣਾ
202. ਮੱਥਾ ਮਾਰਨਾ- ਸਮਝਾਉਣਾ
203. ਮੁਠੀ ਗਰਮ ਕਰਨੀ- ਰਿਸ਼ਵਤ ਦੇਣੀ
204. ਰਗ ਰਗ ਤੋਂ ਵਾਕਫ਼ ਹੋਣਾ- ਚੰਗੀ ਤਰ੍ਹਾਂ ਜਾਣਨਾ
205. ਰੇਖ ਵਿੱਚ ਮੇਖ ਮਾਰਨੀ- ਕਿਸਮਤ ਚੰਗੀ ਬਣਾ ਦੇਣੀ
206. ਲੱਕ ਬੰਨਣਾ- ਤਿਆਰੀ ਕਰਨੀ
207. ਲਕੀਰ ਦਾ ਫਕੀਰ ਹੋਣਾ- ਪੁਰਾਣੀਆਂ ਰਸਮਾਂ ਤੇ ਚਲਣਾ
208. ਲੱਕ ਟੁੱਟਣਾ- ਮੁਸੀਬਤ ਆਉਣੀ
209. ਲੋਈ ਲਾਹੁਣੀ- ਬੇਸ਼ਰਮ ਹੋਣਾ
210. ਸਾਹ ਸੁੱਕ ਜਾਣਾ- ਘਬਰਾ ਜਾਣਾ
Read Also :
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
14 thoughts on “ਮੁਹਾਵਰੇ | Muhavare in punjabi PDF”