अगर आप Sambandhak Di Pribhasha Ate Kisma In Punjabi ਸੰਬੰਧਕ,ਪਰਿਭਾਸ਼ਾ ਅਤੇ ਸੰਬੰਧਕ ਦੀਆਂ ਕਿਸਮਾਂ में सम्बन्धक किसे कहते है? सम्बन्धक कितने प्रकार के होते है ? या सम्बन्धक के बारे में विस्तार पूर्वक जानकारी प्राप्त करना चाहते है , तो आप बिलकुल सही पोस्ट पर है, इस पोस्ट में सम्बन्धक और उसके भेदों के बारे में विस्तार पूर्वक समझाया गया है , सम्बन्धक पंजाबी व्याकरण का अति महत्वपूर्ण टॉपिक है, यह पोस्ट REET, CTET, PUNJAB TET, UPTET, RPSC 1st GRADE, 2nd GRADE आदि की तेयारी कर रहे विद्यार्थियों के लिए अति महत्वपूर्ण है |
Contents
ਸੰਬੰਧਕ,ਪਰਿਭਾਸ਼ਾ ਅਤੇ ਸੰਬੰਧਕ ਦੀਆਂ ਕਿਸਮਾਂ| Sambandhak Di Pribhasha Ate Kisma In Punjabi
ਪਰਿਭਾਸ਼ਾ- ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਪਿਛੇ ਆ ਕੇ ਉਸ ਦਾ ਸੰਬੰਧ ਵਾਕ ਦੇ ਬਾਕੀ ਹਿੱਸੇ/ ਸ਼ਬਦਾਂ ਨਾਲ ਜ਼ੋੜੇ ਉਸਨੂੰ ਸੰਬੰਧਕ ਆਖਦੇ ਹਨ:
ਜਿਵੇਂ- ਦਾ, ਦੇ, ਦੀ, ਦੀਆਂ, ਵਿੱਚ, ਨਾਲ ਰਾਂਹੀ, ਕੋਲ, ਨੂੰ, ਨੇ, ਤੋਂ, ਬਾਹਰ, ਵਿਚਕਾਰ ਆਦਿ ॥
(ਉ) ਇਹ ਰੋਹਿਤ ਦਾ ਘਰ ਹੈ।
(ਅ) ਪੁਲਿਸ ਨੇ ਚੋਰ ਨੂੰ ਫੜ ਲਿਆ ਹੈ।
ਇਨਾ ਵਾਕਾਂ ਵਿੱਚ ਮੋਟੇ ਸ਼ਬਦ ਸੰਬੰਧਕ ਹਨ।
ਸੰਬੰਧਕ ਦੀਆਂ ਕਿਸਮਾਂ
ਸੰਬੰਧਕ ਤਿੰਨ ਕਿਸਮ ਦੇ ਹੁੰਦੇ ਹਨ:
1. ਪੂਰਨ ਸੰਬੰਧਕ
2. ਅਪੂਰਨ ਸੰਬੰਧਕ
3. ਮਿਸ਼ਰਤ ਜਾਂ ਦੁਬਾਜਰੇ ਸੰਬੰਧਕ
1. ਪੂਰਨ ਸੰਬੰਧਕ-
ਪਰਿਭਾਸ਼ਾ :- ਜਿਹੜੇ ਸੰਬੰਧਕ ਇਕਲੇ ਹੀ ਅਰਥਾਤ ਸੁਤੰਤਰ ਰੂਪ ਵਿਚ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦੇ ਸਮਰਥ ਹੋਣ ਉਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ।
ਜਿਵੇਂ- ਨੂੰ, ਨੇ, ਤੋਂ, ਤੇ, ਦਾ, ਦੇ, ਦੀ ਆਦਿ।
(ਉ) ਮੁੰਡੇ ਨੂੰ ਇਨਾਮ ਮਿਲਿਆ।
(ਅ) ਠੱਗਾਂ ਤੋਂ ਬੱਚਣਾ ਚਾਹੀਦਾ ਹੈ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਪੂਰਨ ਸੰਬੰਧਕ ਹਨ।
2. ਅਪੂਰਨ ਸੰਬਧਕ-
ਪਰਿਭਾਸ਼ਾ :- ਜਿਹੜੇ ਸੰਬੰਧਕ ਇਕਲੇ ਹੀ ਅਰਥਾਤ ਸੁੰਤਤਰ ਰੂਪ ਵਿੱਚ ਸ਼ਬਦਾਂ ਨੂੰ ਆਪਸ ਵਿੱਚ ਜ਼ੋੜਨ ਦੇ ਸਮਰਥ ਨਾ ਹੋਣ ਬਲਕਿ ਕਿਸੇ ਹੋਰ ਸੰਬੰਧਕ ਦੀ ਸਹਾਇਤਾ ਨਾਲ ਭਾਵ ਪ੍ਰਗਟ ਕਰਨ ਦੇ ਸਮਰਥ ਹੋਣ, ਉਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ:
ਜਿਵੇਂ- ਦੂਰ, ਘਰੋਂ, ਬਾਹਰ, ਨਾਲ, ਵਿਚਕਾਰ, ਸਾਹਮਣੇ ਆਦਿ।
(ਉ) ਮੇਰਾ ਘਰ ਸਕੂਲ ਦੇ ਨਾਲ ਹੈ।
(ਅ) ਮੇਰੇ ਮਾਮਾ ਜੀ ਦੀ ਦੁਕਾਨ ਸ਼ਹਿਰ ਦੇ ਵਿਚਕਾਰ ਹੈ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਨਾਲ,, ਵਿਚਕਾਰ ਅਪੂਰਨ ਸੰਬੰਧਕ ਹਨ, ਜੋ ’ ਦੇ ਸ਼ਬਦ ਦੀ ਸਹਾਇਤਾ ਨਾਲ ਹੀ ਭਾਵ ਪ੍ਰਗਟ ਕਰਨ ਦੇ ਸਮਰਥ ਹੋਏ ਹਨ।
3. ਮਿਸ਼ਰਤ ਜਾਂ ਦੁਬਾਜਰੇ ਸੰਬੰਧਕ
ਪਰਿਭਾਸ਼ਾ :- ਜਿਹੜੇ ਸ਼ਬਦ ਕਦੇ ਅਪੂਰਨ, ਸੰਬਧਕ ਵਾਲੀ ਭੂਮਿਕਾ ਨਿਭਾਉਣ ਉਨਾਂ ਨੂੰ ਮਿਸ਼ਰਿਤ ਜਾਂ ਦੁਬਾਜਰੇ ਸੰਬਧਕ ਆਖਦੇ ਹਨ:
ਜਿਵੇਂ:- ਪਰ ਅਤੇ ਅਤੇ ਬਿਨਾਂ, ਰਾਹੀਂ, ਪਿਛੇ, ਜਿਹਾ, ਹੇਠਾਂ, ਅੱਗੇ, ਉਤੇ, ਦੁਬਾਰਾ ਆਦਿ।
(ਉ) ਦੀਪਕ ਦੇ ਘਰ ਰਿਸ਼ਤੇਦਾਰ ਆਏ ਹਨ।
(ਅ) ਬਲਦੇਵ ਦਾ ਘਰ ਸਟੇਸ਼ਨ ਦੇ ਨੇੜੇ ਹੈ।
ਬਣਤਰ ਦੇ ਅਧਾਰ ਤੇ ਸੰਬੰਧਕਾਂ ਦੀਆਂ ਕਿਸਮਾਂ
ਬਣਤਰ ਦੇ ਪੱਖੋਂ ਪੰਜਾਬੀ ਸੰਬੰਧਕਾਂ ਨੂੰ ਹੇਠਲੇ ਤਿੰਨ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ:
1. ਮੂਲ ਸੰਬੰਧਕ
2. ਸੰਧੀ ਸਬੰਧਕ
3. ਸੰਯੁਕਤ ਸੰਬੰਧਕ
1. ਮੂਲ: ਸੰਬੰਧਕ
ਪਰਿਭਾਸ਼ਾ :- ਜਿਹੜੇ ਸੰਬੰਧਕ ਇਕ ਸ਼ਾਬਦਿਕ ਰੂਪ ਵਜੋਂ ਸੁੰਤਤਰ ਤੌਰ ਤੇ ਵਿਚਰ ਸਕਦੇ ਹੋਣ ਉਨਾਂ ਨੂੰ ਮੂਲ ਸੰਬੰਧਕ ਆਖਦੇ ਹਨ।
ਜਿਵੇਂ:- ਤੋਂ, ਵਿੱਚ,ਅੰਦਰ, ਹੇਠਾਂ, ਉਪਰ, ਕੋਲ, ਰਾਹੀਂ, ਲਈ, ਦੁਆਰਾ, ਨੂੰ, ਨੇ, ਦਾ ਵਾਸਤੇ ਆਦਿ
Sambandhak Di Pribhasha Ate Kisma In Punjabi
-ਕਈ ਵਾਰੀ ਵਾਕ ਵਿੱਚ ਸੰਬੰਧਕ ਦੇ ਬਦਲਣ ਨਾਲ ਵਾਕ ਦਾ ਪੂਰਾ ਅਰਥ ਹੀ ਬਦਲ ਜਾਂਦਾ ਹੈ; ਜਿਵੇਂ
ਜਿਵੇਂ :-
1. (ਓ) ਰਾਮ ਨੇ ਸ਼ਾਮ ਨੂੰ ਮਾਰਿਆ।
(ਅ) ਰਾਮ ਨੂੰ ਸ਼ਾਮ ਨੇ ਮਾਰਿਆ।
2. (ਉ) ਥਾਣੇਦਾਰ ਨੇ ਚੋਰ ਨੂੰ ਫੜ ਲਿਆ।
(ਅ) ਥਾਣੇਦਾਰ ਨੂੰ ਚੋਰ ਨੇ ਫੜ ਲਿਆ।
2. ਸੰਧੀ ਸੰਬੰਧਕ
ਪਰਿਭਾਸ਼ਾ :- ਵਾਕ ਵਿੱਚ ਜਿਹੜੇ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕਾਰਜ ਕਰਦੇ ਹਨ, ਉਨ੍ਹਾਂ ਪਿਛੇਤਰਾਂ ਨੂੰ ਸੰਧੀ ਸੰਬੰਧਕ ਆਖਦੇ ਹਨ। ਅਜਿਹੇ ਸੰਬੰਧਕ ਸੁੰਤਤਰ-ਪਿਛੇਤਰ ਸੰਬੰਧਕ ਨਾਲ ਹੀ ਬਣਦੇ ਹਨ |
ਜਿਵੇਂ-ਅੰਦਰੋਂ, ਨਾਲੋਂ, ਬਾਹਰੋਂ, ਵਿੱਚੋਂ, ਸਕੂਲੋਂ, ਘਰੋਂ ਆਦਿ।
(ਉ) ਵਿਚੋਂ (ਵਿਚ + ਤੋਂ)-ਪਾਣੀ ਜੱਗ ਵਿਚੋਂ ਲੈ ਲਵੋ।
(ਅ) ਸਕੂਲੋਂ (ਸਕੂਲ + ਤੋਂ)-ਰਾਧਾ ਸਕੂਲੋਂ ਹੀ ਆਈ ਹੈ।
3. ਸੰਯੁਕਤ ਸੰਬੰਧਕ
ਪਰਿਭਾਸ਼ਾ :- ਜਦੋਂ ਦੋ ਜਾਂ ਦੋ ਤੋਂ ਵਧੇਰੇ ਸੁੰਤਤਰ ਰੂਪ ਵਿੱਚ ਵਿਚਰਦਿਆਂ ਵਾਕ ਦਾ ਅਰਥ ਪ੍ਰਗਟ ਕਰਦੇ ਹਨ ਉਨਾ ਨੂੰ ਸੰਯੁਕਤ ਸੰਬੰਧਕ ਆਖਦੇ ਹਨ|
ਜਿਵੇਂ-ਦੇ ਕੋਲ, ਦੇ ਨਾਲ, ਦੇ ਉਤੇ, ਦੇ ਵਿੱਚ ਆਦਿ।
(ਉ) ਬਾਲਟੀ ਦੇ ਵਿੱਚ ਪਾਣੀ ਹੈ।
(ਅ) ਸਾਡੀ ਦੁਕਾਨ ਬੱਸ ਅੱਡੇ ਦੇ ਕੋਲ ਹੈ।
Read Also
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
FAQ
Answer : ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਦੇ ਪਿਛੇ ਆ ਕੇ ਉਸ ਦਾ ਸੰਬੰਧ ਵਾਕ ਦੇ ਬਾਕੀ ਹਿੱਸੇ/ ਸ਼ਬਦਾਂ ਨਾਲ ਜ਼ੋੜੇ ਉਸਨੂੰ ਸੰਬੰਧਕ ਆਖਦੇ ਹਨ |
Answer : ਸੰਬੰਧਕ ਤਿੰਨ ਕਿਸਮ ਦੇ ਹੁੰਦੇ ਹਨ
Answer : ਬਣਤਰ ਦੇ ਪੱਖੋਂ ਪੰਜਾਬੀ ਸੰਬੰਧਕਾਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ:
1. ਮੂਲ ਸੰਬੰਧਕ
2. ਸੰਧੀ ਸਬੰਧਕ
3. ਸੰਯੁਕਤ ਸੰਬੰਧਕ
Answer : ਜਿਹੜੇ ਸੰਬੰਧਕ ਇਕਲੇ ਹੀ ਅਰਥਾਤ ਸੁਤੰਤਰ ਰੂਪ ਵਿਚ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦੇ ਸਮਰਥ ਹੋਣ ਉਨਾਂ ਨੂੰ ਪੂਰਨ ਸੰਬੰਧਕ ਕਿਹਾ ਜਾਂਦਾ ਹੈ।
Answer : ਜਿਹੜੇ ਸੰਬੰਧਕ ਇਕਲੇ ਹੀ ਅਰਥਾਤ ਸੁੰਤਤਰ ਰੂਪ ਵਿੱਚ ਸ਼ਬਦਾਂ ਨੂੰ ਆਪਸ ਵਿੱਚ ਜ਼ੋੜਨ ਦੇ ਸਮਰਥ ਨਾ ਹੋਣ ਬਲਕਿ ਕਿਸੇ ਹੋਰ ਸੰਬੰਧਕ ਦੀ ਸਹਾਇਤਾ ਨਾਲ ਭਾਵ ਪ੍ਰਗਟ ਕਰਨ ਦੇ ਸਮਰਥ ਹੋਣ, ਉਨਾਂ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ |
Answer : ਜਿਹੜੇ ਸ਼ਬਦ ਕਦੇ ਅਪੂਰਨ, ਸੰਬਧਕ ਵਾਲੀ ਭੂਮਿਕਾ ਨਿਭਾਉਣ ਉਨਾਂ ਨੂੰ ਮਿਸ਼ਰਿਤ ਜਾਂ ਦੁਬਾਜਰੇ ਸੰਬਧਕ ਆਖਦੇ ਹਨ |
Answer : ਜਿਹੜੇ ਸੰਬੰਧਕ ਇਕ ਸ਼ਾਬਦਿਕ ਰੂਪ ਵਜੋਂ ਸੁੰਤਤਰ ਤੌਰ ਤੇ ਵਿਚਰ ਸਕਦੇ ਹੋਣ ਉਨਾਂ ਨੂੰ ਮੂਲ ਸੰਬੰਧਕ ਆਖਦੇ ਹਨ।
Answer : ਵਾਕ ਵਿੱਚ ਜਿਹੜੇ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕਾਰਜ ਕਰਦੇ ਹਨ, ਉਨ੍ਹਾਂ ਪਿਛੇਤਰਾਂ ਨੂੰ ਸੰਧੀ ਸੰਬੰਧਕ ਆਖਦੇ ਹਨ। ਅਜਿਹੇ ਸੰਬੰਧਕ ਸੁੰਤਤਰ-ਪਿਛੇਤਰ ਸੰਬੰਧਕ ਨਾਲ ਹੀ ਬਣਦੇ ਹਨ |
Answer : ਜਦੋਂ ਦੋ ਜਾਂ ਦੋ ਤੋਂ ਵਧੇਰੇ ਸੁੰਤਤਰ ਰੂਪ ਵਿੱਚ ਵਿਚਰਦਿਆਂ ਵਾਕ ਦਾ ਅਰਥ ਪ੍ਰਗਟ ਕਰਦੇ ਹਨ ਉਨਾ ਨੂੰ ਸੰਯੁਕਤ ਸੰਬੰਧਕ ਆਖਦੇ ਹਨ |
1 thought on “ਸੰਬੰਧਕ,ਪਰਿਭਾਸ਼ਾ ਅਤੇ ਸੰਬੰਧਕ ਦੀਆਂ ਕਿਸਮਾਂ| Sambandhak di pribhasha ate kisma in punjabi”