ਯੋਜਕ, ਪਰਿਭਾਸ਼ਾ ਅਤੇ ਯੋਜਕ ਦੀਆਂ ਕਿਸਮਾਂ | YOJAK DI PRIBHASHA IN PUNJABI PDF

इस पोस्ट YOJAK DI PRIBHASHA IN PUNJABI PDF ਯੋਜਕ, ਪਰਿਭਾਸ਼ਾ ਅਤੇ ਯੋਜਕ ਦੀਆਂ ਕਿਸਮਾਂ (योजक ) में योजक किसे कहते है ? योजक कितने प्रकार के होते है? योजक के उदाहरण क्या है? के बारे में विस्तार पूर्वक समझाया गया है , जो विद्यार्थी REET, CTET, UPTET, PUNJABI TET, RPSE 1st GRADE, 2nd GRADE आदि भर्ती परीक्षाओ की तेयारी कर रहे है, उन सब के लिए यह पोस्ट अति महत्वपूर्ण है |

YOJAK DI PRIBHASHA IN PUNJABI PDF
YOJAK DI PRIBHASHA IN PUNJABI PDF

Contents

ਯੋਜਕ, ਪਰਿਭਾਸ਼ਾ ਅਤੇ ਯੋਜਕ ਦੀਆਂ ਕਿਸਮਾਂ | YOJAK DI PRIBHASHA IN PUNJABI PDF

ਪਰਿਭਾਸ਼ਾ:- ਯੋਜਕ ਦਾ ਸ਼ਾਬਦਿਕ ਅਰਥ ਜ਼ੋੜਨ ਵਾਲਾ ਹੁੰਦਾ ਹੈ। ਜਿਹੜੇ ਸ਼ਬਦ ਦੋ ਸ਼ਬਦਾਂ, ਵਾਕਾਂ ਜਾਂ ਵਾਕ ਦੇ ਮੁੱਖ ਹਿਸਿਆਂ (ਵਾਕੰਸ਼, ਉਪਵਾਕ) ਦਾ ਇੱਕ ਦੂਜੇ ਨਾਲ ਸੰਬੰਧ ਜ਼ੋੜਦੇ ਹਨ, ਉਹਨਾਂ ਨੂੰ ਯੋਜਕ ਕਿਹਾ ਜਾਦਾ ਹੈ।
ਜਿਵੇਂ :- ਤੇ, ਅਤੇ, ਕਿ, ਜੋ,ਜਿਹੜਾ, ਪਰ, ਨਾਲੇ, ਤਾਂ, ਇਸ ਲਈ, ਇਸ ਕਰਕੇ, ਸਗੋਂ ਆਦਿ।

1. ਧੀਰਜ ਸਿਹਤਮੰਦ ਹੀ ਨਹੀਂ ਸਗੋਂ ਨਿਡਰ ਵੀ ਹੈ।
2. ਮੈਨੂੰ ਉਸ ਤੇ ਵਿਸ਼ਵਾਸ਼ ਨਹੀਂ ਇਸ ਕਰਕੇ ਮੈਂ ਉਸ ਦੇ ਨਾਲ ਨਹੀਂ ਗਿਆ।
ਇਨ੍ਹਾਂ ਵਾਕਾਂ ਵਿੱਚ ਮੋਟੇ ਸ਼ਬਦ ਯੋਜਕ ਹਨ।

ਯੋਜਕ ਦੀਆਂ ਕਿਸਮਾਂ:-

ਅਰਥ ਦੇ ਅਧਾਰ ਤੇ ਯੋਜਕ ਦੋ ਕਿਸਮ ਦੇ ਹੁੰਦੇ ਹਨ
1. ਸਮਾਨ ਯੋਜਕ
2. ਅਧੀਨ ਯੋਜਕ

1. ਸਮਾਨ ਯੋਜਕ

ਪਰਿਭਾਸ਼ਾ:- ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਦੋ ਸ਼ਬਦਾਂ, ਵਾਕੰਸ਼ਾ, ਉਪਵਾਕਾਂ ਜਾਂ ਵਾਕਾਂ ਨੂੰ ਆਪਸ ਵਿੱਚ ਜ਼ੋੜਨ, ਉਨਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ।
ਜਿਵੇਂ- ਤੇ, ਨਾਲ, ਪਰ, ਅਤੇ, ਜੇ, ਸਗੋਂ, ਪਰੰਤੂ ਆਦਿ

1. ਰਾਜ ਤੇ ਬੱਬੀ ਨੱਚ ਰਹੀਆਂ ਹਨ।
2. ਮੰਤਰੀ ਜੀ ਆਏ ਪਰ ਭਾਸ਼ਣ ਦਿੱਤੇ ਬਗੈਰ ਚਲੇ ਗਏ|
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਸਮਾਨ ਯੋਜਕ ਹਨ।

2. ਅਧੀਨ ਯੋਜਕ

ਪਰਿਭਾਸ਼ਾ:- ਜਿਹੜੇ ਯੋਜਕ ਮਿਸ਼ਰਤ ਵਾਕਾਂ ਵਿੱਚ ਪ੍ਰਧਾਨ/ ਮੁਖ ਉਪ ਵਾਕ ਅਤੇ ਅਧੀਨ ਉਪਵਾਕ ਨੂੰ ਆਪਸ ਵਿੱਚ ਜ਼ੋੜਦੇ ਹਨ, ਉਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ;
ਜਿਵੇਂ- ਜਿਥੇ, ਜਦ, ਨਹੀਂ ਤਾਂ, ਕਿਉਂਕਿ, ਤਾਂ ਜੋ, ਪਰ, ਜਿਹੜਾ, ਇਸ ਲਈ, ਸਗੋਂ ਆਦਿ।
Read More About : Punjabi Grammar
1. ਇਹ ਜੇਲ਼ ਦਾ ਉਹ ਕਮਰਾ ਹੈ ਜਿਥੇ ਜਵਾਹਰ ਲਾਲ ਨਹਿਰੂ ਨੂੰ ਕੈਦ ਵਿੱਚ ਰੱਖਿਆ ਗਿਆ ਸੀ।
2. ਰਚਨਾ ਸਕੂਲ ਨਹੀਂ ਗਈ ਕਿਉਂਕਿ ਉਸਨੂੰ ਬੁਖਾਰ ਹੈ।
ਇਨਾਂ ਵਾਕਾਂ ਵਿੱਚ ਮੋਟੇ ਸ਼ਬਦ ਅਧੀਨ ਯੋਜਕ ਹਨ।

Read Also

FAQ

1. ਯੋਜਕ ਦੀ ਪਰਿਭਾਸ਼ਾ ਕਿ ਹੈ ?

Answer : ਯੋਜਕ ਦਾ ਸ਼ਾਬਦਿਕ ਅਰਥ ਜ਼ੋੜਨ ਵਾਲਾ ਹੁੰਦਾ ਹੈ। ਜਿਹੜੇ ਸ਼ਬਦ ਦੋ ਸ਼ਬਦਾਂ, ਵਾਕਾਂ ਜਾਂ ਵਾਕ ਦੇ ਮੁੱਖ ਹਿਸਿਆਂ (ਵਾਕੰਸ਼, ਉਪਵਾਕ) ਦਾ ਇੱਕ ਦੂਜੇ ਨਾਲ ਸੰਬੰਧ ਜ਼ੋੜਦੇ ਹਨ, ਉਹਨਾਂ ਨੂੰ ਯੋਜਕ ਕਿਹਾ ਜਾਦਾ ਹੈ।

2. ਯੋਜਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹੈ ?

Answer : ਅਰਥ ਦੇ ਅਧਾਰ ਤੇ ਯੋਜਕ ਦੋ ਕਿਸਮ ਦੇ ਹੁੰਦੇ ਹਨ

3. ਸਮਾਨ ਯੋਜਕ ਦੀ ਪਰਿਭਾਸ਼ਾ ਕਿ ਹੈ ?

Answer : ਜਿਹੜੇ ਸ਼ਬਦ ਸਮਾਨ ਜਾਂ ਬਰਾਬਰ ਦੇ ਦੋ ਸ਼ਬਦਾਂ, ਵਾਕੰਸ਼ਾ, ਉਪਵਾਕਾਂ ਜਾਂ ਵਾਕਾਂ ਨੂੰ ਆਪਸ ਵਿੱਚ ਜ਼ੋੜਨ, ਉਨਾਂ ਨੂੰ ਸਮਾਨ ਯੋਜਕ ਕਿਹਾ ਜਾਂਦਾ ਹੈ ।

4. ਅਧੀਨ ਯੋਜਕ ਦੀ ਪਰਿਭਾਸ਼ਾ ਕਿ ਹੈ ?

Answer : ਜਿਹੜੇ ਯੋਜਕ ਮਿਸ਼ਰਤ ਵਾਕਾਂ ਵਿੱਚ ਪ੍ਰਧਾਨ/ ਮੁਖ ਉਪ ਵਾਕ ਅਤੇ ਅਧੀਨ ਉਪਵਾਕ ਨੂੰ ਆਪਸ ਵਿੱਚ ਜ਼ੋੜਦੇ ਹਨ, ਉਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ |

5. ਸਮਾਨ ਯੋਜਕ ਦੇ ਉਦਾਹਰਣ ਦੱਸੋ ?

Answer : ਤੇ, ਨਾਲ, ਪਰ, ਅਤੇ, ਜੇ, ਸਗੋਂ, ਪਰੰਤੂ ਆਦਿ

6. ਅਧੀਨ ਯੋਜਕ ਦੇ ਉਦਾਹਰਣ ਦੱਸੋ ?

Answer : ਜਿਥੇ, ਜਦ, ਨਹੀਂ ਤਾਂ, ਕਿਉਂਕਿ, ਤਾਂ ਜੋ, ਪਰ, ਜਿਹੜਾ, ਇਸ ਲਈ, ਸਗੋਂ ਆਦਿ।

1 thought on “ਯੋਜਕ, ਪਰਿਭਾਸ਼ਾ ਅਤੇ ਯੋਜਕ ਦੀਆਂ ਕਿਸਮਾਂ | YOJAK DI PRIBHASHA IN PUNJABI PDF”

Leave a Reply

%d