ਅਖਾਣ Akhan In Punjabi Grammar, Punjabi Muhavare Pdf, Punjabi Akhan and Muhavare Pdf Download : ਲੋਕ ਅਖਾਣ ਸੱਚ ਲੋਕ ਛੁਪੇ ਸਾਹਿਤ ਹੁੰਦੇ ਹਨ ਦਾ। ਹੀ ਰੂਪ ਹਨ। ਇਹ ਸ਼ਬਦਾਂ ਦਾ ਸਮੂਹ ਹੁੰਦੇ ਹਨ ਜਿਨ੍ਹਾਂ ਵਿੱਚ ਬਜੁਰਗਾਂ ਦੇ ਅਨੁਭਵ, ਸਿਆਣਪ, ਅਖਾਣ ਦੀ ਸੁਤੰਤਰ ਵਰਤੋਂ ਹੋ ਸਕਦੀ ਹੈ। ਅਖਾਣ ਦੇ ਸ਼ਬਦਾਂ ’ ਚ ਲਿੰਗ, ਵਚਨ ਦੀ ਤਬਦੀਲੀ ਨਹੀਂ ਕੀਤੀ ਜਾ ਸਕਦੀ ਇਸ ਨੂੰ ਜਿਉਂ ਦਾ ਤਿਉਂ ਹੀ ਵਰਤਿਆ ਜਾਂਦਾ ਅਖਾਣ ਦੀਆਂ ਤੁਕਾਂ ਦਾ ਕਈ ਵਾਰ ਤੁਕਾਂਤ ਮੇਲ ਵੀ ਹੁੰਦਾ ਹੈ। ਜਿਸ ਨਾਲ ਇਹਨਾਂ ਵਿੱਚ ਕਾਵਿ ਗੁਣ ਵੀ ਆ ਜਾਂਦੇ ਹਨ।
Contents
ਅਖਾਣ Akhan In Punjabi Grammar
ਅਖਾਣਾ ਦੀ ਵਾਕਾਂ ਵਿੱਚ ਵਰਤੋਂ
ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਵਧੇਰੇ ਕਰਕੇ ਅਖਾਣਾਂ ਨੂੰ ਵਾਕ ਵਿੱਚ ਵਰਤ ਕੇ ਇਸ ਦੇ ਅਰਥ ਸਪਸ਼ਟ ਕਰਨ ਲਈ ਕਿਹਾ ਜਾਂਦਾ ਹੈ। ਅਖਾਣਾਂ ਨੂੰ ਵਾਕਾਂ ਵਿੱਚ ਵਰਤਣ ਸਮੇਂ ਇਨਾ ਦਾ ਲਿੰਗ, ਵਚਨ ਅਤੇ ਕਾਲ ਬਦਲਿਆ ਨਹੀਂ ਜਾਂਦਾ।
ਮੁਹਾਵਰੇ ਤੇ ਅਖਾਣ ਵਿੱਚ ਅੰਤਰ
- Muhaware ਦੀ ਸੁੰਤਤਰ ਵਰਤੋਂ ਨਹੀਂ ਹੋ ਸਕਦੀ ਅਖਾਣ ਦੀ ਸੁੰਤਤਰ ਵਰਤੋਂ ਹੋ ਸਕੂਦੀ ਹੈ।
- ਮੁਹਾਵਰੇ ਦੇ ਸ਼ਬਦਾਂ ’ ਚ ਲੋੜ ਅਨੁਸਾਰ ਤਬਦੀਲੀ ਕੀਤੀ ਜਾ ਸਕਦੀ ਹੈ, ਅਖਾਣ ਦੇ ਸ਼ਬਦਾਂ ‘ ਚ ਤਬਦੀਲੀ ਨਹੀਂ ਕੀਤੀ ਜਾ ਸਕਦੀ ਹੈ।
- ਮੁਹਾਵਰਾ ਭਾਵਾਰਥਕ, ਕਾਰਦੰਤਕ ਣਾ/ ਨਾ ਹੀ ਸਮਾਪਤ ਹੁੰਦਾ ਹੈ। ਕਿਸੇ ਵੀ ਸ਼ਬਦ ਨਾਲ ਸਮਾਪਤ ਹੋ ਸਕਦਾ ਹੈ।
- ਮੁਹਾਵਰਾ ਵਾਕ ਦਾ ਅੰਸ਼ ਮਾਤਰ ਹੁੰਦਾ ਹੈ। ਅਖਾਣ ਸੰਪੂਰਨ ਵਾਕ ਹੁੰਦੇ ਹਨ।
- ਅਖਾਣ ਅਤੇ ਮੁਹਾਵਰਿਆਂ ਦੀ ਵਰਤੋਂ ਨਾਲ ਭਾਸ਼ਾ ਸ਼ੈਲੀ ਰੋਚਕ ਅਤੇ ਪ੍ਰਭਾਵਸ਼ਾਲੀ ਬਣਦੀ ਹੈ।
- ਜੋ ਗੱਲ ਵਾਕ ਸਮੂਹਾਂ ਤੋਂ ਸਪਸ਼ਟ ਨਹੀਂ ਹੁੰਦੀ, ਮੁਹਾਵਰੇ ਅਤੇ ਅਖਾਣ ਅਜਿਹੇ ਨੁਕਤੇ ਨੂੰ ਥੋੜੇ ਸ਼ਬਦਾਂ’ ਚ ਹੀ ਸ਼ਪਸ਼ਟ ਕਰ ਦਿੰਦੇ ਹਨ।
Punjabi Muhavare with sentences
1. ਉੱਠ ਨਾ ਸਕਾ ਫਿੱਟੇ ਮੂੰਹ ਗੋਡਿਆਂ ਦਾ- ਕੰਮ ਆਪ ਪਾਸੋਂ ਨਾ ਹੋਣਾ, ਪਰ ਦੋਸ਼ ਦੂਜਿਆਂ ਨੂੰ।
2. ਉੱਠ ਧੀਏ ਨਿੱਸਲ ਹੋ ਚਰਖਾ ਛੱਡ ਕੇ ਚੱਕੀ ਝੋ- ਉਪਰੋਂ ਉਪਰੋਂ ਆਖਣਾ ਆਰਾਮ ਕਰ ਲੈ, ਪਰ ਉੱਜ ਕੰਮ ਤੇ ਕੰਮ ਦਸੀ ਜਾਣਾ
3. ਉਹ ਕਿਹੜੀ ਗਲੀ ਜਿਥੇ ਭਾਗੋ ਨਹੀਂ ਖਲੀ- ਕਿਸੇ ਇਸਤਰੀ ਜਾਂ ਪੁਰਸ਼ ਦਾ ਹਰ ਥਾਂ ਤੇ ਹਰ ਕੰਮ ਵਿਚ ਫਿਰਦਿਆਂ ਨਜਰ ਆਉਣਾ
4. ਉਹ ਕੀ ਜਾਣੇ ਪੀਰ ਪਰਾਈ, ਜਿਸਦੇ ਅੰਦਰ ਦਰਦ ਨਾ ਰਾਈ- ਕੋਈ ਦੁਖੀਆ ਹੀ ਕਿਸੇ ਦਾ ਦੁਖ ਮਹਿਸੂਸ ਕਰਦਾ ਹੈ।
5. ਉਹ ਦਿਨ ਡੁੱਬਾ, ਜਿੱਦਣ ਘੋੜੀ ਚੜਿਆ ਕੁੱਬਾ- ਭੈੜੇ ਕਮਜੋਰ ਆਦਮੀ ਪਾਸੋਂ ਕਿਸੇ ਕੰਮ ਦੀ ਆਸ ਨਹੀਂ ਹੋ ਸਕਦੀ।
Punjabi Muhavare Pdf
6. ਉੱਖਲ ਪੁੱਤ ਨਾ ਜੰਮਦੇ, ਧੀ ਕਾਣੀ ਚੰਗੀ- ਨਲਾਇਕ ਪੁੱਤਰ ਨਾਲੋਂ ਕੁਰੂਪ ਤੇ ਕਾਣੀ ਧੀ ਚੰਗੀ ਹੈ।
7. ਉਠ ਚਾਲੀ ਤੇ ਬੋਤਾ ਬਤਾਲੀ- ਵੱਡੇ ਵਡੇਰੇ ਤਾਂ ਬੋਲਦੇ ਨਹੀਂ, ਪਰ ਛੋਟੇ ਬੱਚੇ ਵਧ ਚੜ੍ਹ ਕੇ ਗੱਲਾਂ ਕਰਦੇ ਹਨ।
8. ਉਠ ਨਾ ਕੁੱਦੇ, ਬੋਰਾ ਕੁੱਦੇ- ਵਡੇ ਵਡੇਰੇ ਤਾਂ ਕੀ ਚਲਾਕ ਹਨ, ਜਿੰਨੇ ਕਿ ਛੋਟੇ ਬੱਚੇ।
9. ਉਹੋ ਰਾਣੀ ਜੋ ਖਸਮੇਂ ਭਾਣੀ- ਇਸਤਰੀ ਜਾਂ ਨੌਕਰ ਉਹੋ ਹੀ ਚੰਗਾ ਹੈ ਜੋ ਮਾਲਕ ਨੂੰ ਭਾ ਜਾਵੇ।
10. ਉਹ ਵੀ ਰਾਣੀ, ਮੈਂ ਵੀ ਰਾਣੀ, ਕੌਣ ਭਰੇਗਾ ਪਾਣੀ- ਜੇਕਰ ਸਾਰੇ ਹੀ ਅਫਸਰ ਬਣ ਜਾਣ ਤਾਂ ਕੰਮ ਕੌਣ ਕਰੇਗਾ।
11. ਉਲਟੀ ਗੰਗਾ ਪਹਾੜਾਂ ਨੂੰ- ਔਖਾ ਕੰਮ ਕਰਨਾ।
12. ਉਲਟੀ ਵਾੜ ਖੇਤ ਨੂੰ ਖਾਏ- ਜੇ ਰਖਵਾਲੇ ਹੀ ਹਾਨੀਕਾਰਕ ਸਿੱਧ ਹੋਣ
Punjabi Grammar Notes PDF
13. ਆਪੇ ਕਰਦਾ ਫਾਥੜੀਏ।, ਤੈਨੂੰ ਕੋਣ ਛੁਡਾਵੇ- ਜਿਹੜਾ ਜਾਣ ਬੁੱਝ ਕੇ ਕਿਸੇ ਕਸ਼ਟ ਵਿਚ ਫਸ ਜਾਵੇ, ਉਸ ਦੀ ਮਦਦ ਕੋਈ ਨਹੀਂ
14. ਆਪ ਮੀਆਂ ਮੰਗਤੇ, ਬਾਹਰ ਖੜੇ ਦਰਵੇਸ਼- ਗਰੀਬ ਨੇ ਕਿਸ ਨੂੰ ਕੀ ਦੇਣਾ ਹੈ।
15. ਅੱਖੀਂ ਡਿੱਠਾ ਭਾਵੇ ਨਾ, ਕੁੱਛੜ ਬਹੇ ਨਿਰਲੱਜ- ਉਹ ਫਿਰੇ ਨੱਕ ਵੱਢਣ ਨੂੰ ਤੇ ਉਹ ਫਿਰੇ ਨੱਥ ਘੜਾਉਣ ਨੂੰ।
16. ਅੱਖੀ ਦਿਸੇ ਨਾ ਨਾਂ ਨੂਰ ਭਰੀ- ਕਰਤੂਤ ਕੁਝ ਵੀ ਨਹੀਂ ਪਰ ਗੱਪਾਂ ਵੱਡੀਆਂ ਵੱਡੀਆਂ
17. ਅੰਨੀ, ਕੁਤੀ ਵਾਉ ਨੂੰ ਛਿੱਕੇ- ਫਜ਼ੂਲ ਕੰਮ ਕਰਨੇ।
18. ਇਕ ਝੋਟੀ ਪਹਾੜੀ, ਜਠੇਰਿਆਂ ਸਿਰ ਚਾੜੀ- ਖਰਾਬ ਚੀਜ਼ ਨੂੰ ਪੁੰਨ ਕਰ ਦੇਣਾ
19. ਇਕ ਇਕ, ਦੋ ਯਾਰਾਂ- ਇਤਫਾਕ ਵਿਚ ਬਰਕਤ ਹੈ।
20. ਇਕ ਨਿੰਬੂ ਪਿੰਡ ਭੁੱਸਿਆਂ ਦਾ- ਚੀਜ਼- ਥੋੜੀ ਹੋਵੇ ਪਰ ਲੈਣ ਦੀ
2।. ਇਕ ਅਨਾਰ ਸੌ ਬੀਮਾਰ- ਚਾਹਵਾਨ ਜਿਆਦਾ ਹੋਣ
22. ਇੱਕ ਚੁੱਪ ਸੌ ਸੁੱਖ- ਚੁਪ ਰਹਿਣ ਵਿਚ ਹੀ ਸੁਖ ਹੁੰਦਾ ਹੈ।
Akhan In Punjabi Grammar PDF
23. ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਸਮਾਂਉਦੀਆਂ- ਜਿਵੇਂ ਇਕ ਮਿਆਨ ਵਿਚ ਦੋ ਤਲਵਾਰਾਂ ਨਹੀਂ ਆ ਸਕਦੀਆਂ ਇਸੇ ਤਰ੍ਹਾਂ ਇਕ ਪਦਵੀ ਤੇ ਦੋ ਅਧਿਕਾਰੀ ਨਹੀਂ ਰਹਿ ਸਕਦੇ।
24. ਇਹ ਮੂੰਹ ਤੇ ਮਸਰਾਂ ਦੀ ਦਾਲ- ਅਯੋਗ ਆਦਮੀ ਨੂੰ ਕਿਸੇ ਉੱਚੀ ਪਦਵੀ ਤੇ ਲਾ ਦੇਣਾ।
25. ਸੱਪ ਦਾ ਬੱਚਾ ਸਪੋਲੀਆ- ਭੇੜੇ ਮਾਪਿਆਂ ਦੀ ਔਲਾਦ ਹੁੰਦੀ ਹੈ।
26. ਸੱਪੇ ਦੁੱਧ ਪਿਆਈਏ, ਵਿਹੁ ਮੁਖ ਥੀਂ ਸੁੱਟੇ- ਬੁਰੇ ਨਾਲ ਭਾਵੇਂ ਲੱਖ ਨੇਕੀ ਕਰੋ, ਉਹ ਬੁਰਾਈ ਕਰਨ ਤੋਂ ਨਹੀਂ ਹਟਦਾ।
27. ਸਸਤਾ ਰੋਵੇ ਬਾਰ-ਬਾਰ, ਮਹਿੰਗਾ ਰੋਵੇ ਇਕੋ ਵਾਰ- ਸਸਤੀ ਚੀਜ ਜਰਾ ਵੀ ਨਹੀਂ ਹੁੰਦੀ।
28. ਸਸ ਨਾ ਨਨਾਣ, ਨੂੰਹ ਆਪੇ ਹੀ ਪ੍ਰਧਾਨ- ਸਿਰ ਤੇ ਵੱਡਾ ਵਡੇਰਾ ਕੋਈ ਨਾਹ ਹੋਵੇ ਤਾਂ ਛੋਟੇ ਚੌੜੇ ਹੋ ਜਾਂਦੇ ਹਨ।
29. ਸਹੇ ਦੀ ਨਹੀਂ ਪਹੇ ਦੀ ਹੈ- ਨੁਕਸਾਨ ਤਾਂ ਕੋਈ ਖਿਆਲ ਨਹੀਂ ਪਰ ਭੈੜੀ ਲੀਹ ਪੈ ਜਾਣ ਦਾ ਡਰ ਹੈ।
30. ਸੱਜਣ ਛੱਡੀਐ ਰੰਗ ਸਿਉਂ ਫਿਰ ਵੀ ਆਵੇ ਕੰਮ- ਕਿਸੇ ਨੂੰ ਛੱਡਣ ਲਗਿਆਂ ਦੁਸ਼ਮਣ ਨਹੀਂ ਬਣਾ ਲੈਣਾ ਚਾਹੀਦਾ।
Akhan In Punjabi Grammar NOTES
31. ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ- ਬਿਨਾਂ ਬੁਲਾਏ ਕਿਸੇ ਕੰਮ ਵਿਚ ਦਖਲ ਦੇਣਾ।
32. ਸੱਟ ਪਏ ਤਾਂ ਆਦਮੀ ਸੁਧਰਦਾ ਹੈ- ਮੁਸੀਬਤ ਵੇਲੇ ਹੀ ਆਦਮੀ ਨੇਕ ਬਣਦਾ ਹੈ।
33. ਸਿਰੋਂ ਗੰਜਾ ਜੋੜਾ ਕੰਮੀਆਂ ਦਾ- ਕੋਝੇ ਹੁੰਦਿਆਂ ਹੋਇਆਂ ਸ਼ਿੰਗਾਰ ਕਰਨਾ।
34. ਸਾਰੀ ਨਾਲੋਂ ਘਰ ਦੀ ਅੱਧੀ ਚੰਗੀ- ਘਰ ਦੀ ਥੋੜੀ ਚੀਜ ਬਾਹਰ ਦੀ ਬਹੁਤੀ ਨਾਲੋਂ ਚੰਗੀ ਹੁੰਦੀ ਹੈ।
35. ਸੋ ਹੱਥਾਂ ਰੱਸਾ ਸਿਰੇ ਤੇ ਗੰਢ- ਲੰਮੀ ਗੱਲ ਦਾ ਇਕੋ ਸਿੱਟਾ, ਅੰਤ ਗੱਲ ਉਸੇ ਟਿਕਾਣੇ ਤੇ ਹੀ ਮੁਕਦੀ ਹੈ|
36. ਸੋ ਸਿਆਣਇਆਂ- ਇਕ ਮੌਤ, ਮੂਰਖ ਆਪੋ ਆਪਣੀ- ਸਾਰੇ ਹੀ ਸਿਆਣੇ ਆਦਮੀ ਗੱਲ ਦਾ ਇਕੋ ਨਤੀਜਾ ਕੱਢਦੇ ਹਨ, ਪਰ ਮੁਰਖਾਂ ਦੀ ਰਾਇ ਵਖੋ ਵਖਰੀ ਹੁੰਦੀ ਹੈ।
37. ਸੋ ਸੁਨਾਰ ਦੀ ਇਕ ਲੁਹਾਰ ਦੀ, ਜਾਂ ਸੁਨਾਰ ਦੀ ਠੱਕ ਠੱਕ, ਲੁਹਾਰ ਦੀ ਇਕੋ ਸੱਟ- ਕਮਜੋਰ ਦੇ ਸੌ ਵਾਰ ਵਰਗਾ ਤਕੜੇ ਦਾ ਇਕੋ ਵਾਰ ਚੰਗਾ।
Akhan In Punjabi Grammar
38. ਸਾਂਝਾ ਬਾਪ ਨਾ ਪਿੱਟੇ ਕੋਈ-ਸਾਂਝੀ ਵਸਤੂ ਦੀ ਸੰਭਾਲ ਕੋਈ ਨਹੀਂ ਕਰਦਾ।
39. ਸੱਪ ਦਾ ਡਰਿਆ ਰੱਸੀ ਤੋਂ ਡਰਦਾ ਹੈ- ਡਰ ਪਿਆ ਹੋਇਆ ਦਿਲੋਂ ਨਿਕਲਣਾ ਕਠਿਨ ਹੈ।
40. ਹੱਥ ਪੁਰਾਣੇ ਖੌਸੜੇ ਬਸੰਤੇ ਹੋਰੀ ਆਏ- ਉਸੇ ਭੈੜੇ ਹਾਲ ਵਿਚ ਘਰ ਨੂੰ ਵਾਪਸ ਆਉਣਾ।
41. ਹੱਥ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਹਨ- ਪਹਿਲਾ ਕੰਮ ਵਿਗਾੜ ਕੇ ਮੁੜ ਆਪ ਸੁਆਰਨਾ ਪੈਂਦਾ ਹੈ।
42. ਹੱਥਾਂ ਬਾਝ ਕਰਾਰਿਆਂ ਵੈਰੀ ਹੋਣ ਨਾ ਮਿੱਤ- ਦੁਸ਼ਮਣ ਡੰਡੇ ਬਿਨਾਂ ਕਾਬੂ ਨਹੀਂ ਆ ਸਕਦਾ।
43. ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ- ਉਪਰੋ ਹੋਰ ਦਿਲੋਂ ਹੋਰ।
44. ਹੀਲੇ ਰਿਜਕ ਬਹਾਨੇ ਮੋਤ- ਰਿਜਕ ਕਿਸੇ ਵਸੀਲੇ ਨਾਲ ਹੀ ਮਿਲਦਾ ਹੈ,
45. ਹੋਣਹਾਰ ਬਿਰਛਾਂ ਦੇ ਚਿਕਨੇ- ਚਿਕਨੇ ਪੱਤੇ ਹੋਣਹਾਰ ਬੱਚੇ ਦੀਆਂ ਨਿਸ਼ਾਨੀਆਂ ਪਹਿਲੋਂ ਹੀ ਨਜਰ ਆ ਜਾਂਦੇ ਹਨ।
CTET Ane vale Akhan In Punjabi
46. ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ- ਪਰਾਇਆ ਹੱਕ ਨਹੀਂ ਖਾਣਾ ਚਾਹੀਦਾ।
47. ਹੋਕੇ ਜੱਟ ਕਟੋਰਾ ਲੱਭਾ, ਪਾਣੀ ਪੀ ਪੀ ਆਫਰਿਆ- ਹੋਛਾ ਆਦਮੀ ਹੋਠੀਆਂ ਗੱਲਾਂ ਕਰਦਾ ਹੈ ਅਤੇ ਫੇਰ ਪਛਤਾਂਦਾ ਹੈ।
48. ਹੋਕਾ ਦਿਤਾ ਬੋਰਾਂ ਦਾ, ਕੱਢ ਵਿਖਾਇਆ ਚੀਕੀ-ਰਾਹਾ- ਕਹਿਣਾ ਕੁਝ ਤੇ ਕਰਨਾ ਕੁਝ।
49. ਹਾਥੀ ਲੰਘ ਗਿਆ ਪੂਛ ਰਹਿ ਗਈ- ਬਹੁਤ ਸਾਰਾ ਕੰਮ ਮੁਕ ਜਾਵੇ ਕੇਵਲ ਥੋੜਾ ਜਿਹਾ ਰਹਿ ਜਾਵੇ।
50. ਹੇਠਾਂ ਮਸੀਤ ਉਥੇ ਠਾਕਰ ਦੁਆਰਾ- ਦੋ ਮੁਖਾਲਫ਼ ਚੀਜ਼ਾਂ ਤੇ ਇਕਠ ਨੂੰ ਕਹਿੰਦੇ ਹਨ।
51. ਹੰਕਾਰ ਦਾ ਸਿਰ ਨੀਵਾਂ- ਹੰਕਾਰ ਕਰਨ ਵਾਲਾ ਮਨੁੱਖ ਸੱਦਾ ਹੀ ਮੂੰਹ ਦੀ ਖਾਂਦਾ ਹੈ।
52. ਕਬਰ ਕੰਜਰੀ ਦੀ ਮਖਮਲ ਦਾ ਗਿਲਾਫ- ਉੱਚੀ ਦੁਕਾਨ ਵਿੱਕਾ ਪਕਵਾਨ
PUNJAB TET ME Ane Vale Akhan In Punjabi
53. ਕੱਕਾ, ਕੈਰਾ, ਨਹੁੰ-ਭਰਾ, ਛਾਤੀ ਤੇ ਨਾ ਵਾਲ, ਚਾਰੇ ਖੋਟੇ ਜੇ ਮਿਲਣ, ਦੂਰ ਗੰਢ ਸੰਭਾਲ- ਇਹ ਚਾਰੇ ਹੀ ਭੈੜੇ ਹੁੰਦੇ ਹਨ।
54. ਕੱਖਾਂ ਦੀ ਕੁੱਲੀ, ਦੰਦ ਖੰਡ ਦਾ ਪਰਨਾਲਾ- ਧੋਲੇ ਦੀ ਬੁਢੀ ਟੱਕਾ ਸਿਰ ਮੁਨਾਈ ॥
55. ਕੱਖਾਂ ਦੀ ਬੇੜੀ, ਬਾਂਦਰ ਮਲਾਹ- ਨਾਜੂਕ ਜਿਹੀ ਚੀਜ਼ ਮੂਰਖਾਂ ਦੇ ਹਵਾਲੇ ਕਰਕੇ ਬੇਹਤਰੀ ਦੀ ਆਸ ਕਰਨਾ।
56. ਕਪਾਹ ਦੀ ਫੁੱਟੀ, ਜਿਥੇ ਰੱਖੀ ਉਥੇ ਲੁਟੀ- ਚੰਗ ਚੀਜ਼ ਤੇ ਹਰ ਇਕ ਦੀਆਂ ਨਜਰਾਂ ਹੁੰਦੀਆਂ ਹਨ।
57. ਕੱਲ ਨਾਂ ਕਾਲ ਦਾ- ਕੱਲ ਤੇ ਕੰਮ ਨਹੀਂ ਛੱਡਣਾ ਚਾਹੀਦਾ।
58. ਕਰੇ ਕੋਈ ਭਰੇ ਕੋਈ- ਦੋਸ਼ ਕਿਸੇ ਦਾ, ਡੰਡ ਕਿਸੇ ਨੂੰ।
59. ਕੋਠਾ ਉਸਰਿਆਂ ਤਰਖਾਣ ਵਿਸਰਿਆਂ- ਵਿਮਾਰੀ ਦਾ ਆਰਾਮ ਆਉਣ ਤੇ ਦੁਆਈਆਂ ਭੁੱਲ ਜਾਂਦੀਆਂ ਹਨ।
60. ਕਾਹਲੀ ਅੱਗੇ ਟੋਏ- ਜਲਦੀ ਵਿਚ ਹੀ ਕੰਮ ਵਿਗੜ ਜਾਂਦੇ ਹਨ।
REET ME Ane Vale Akhan In Punjabi
61. ਕੱਛ ਵਿਚ ਛੁਰੀ ਮੂੰਹ ਵਿਚ ਰਾਮ ਰਾਮ- ਦਿਲੋਂ ਕੁਝ ਤੇ ਉਤੋਂ ਕੁਝ।
62. ਕਰ ਮਜ਼ੂਰੀ ਖਾਹ ਚੂਰੀ- ਮਿਹਨਤ ਨਾਲ ਜੀਵ ਸੁਖੀ ਹੁੰਦਾ ਹੈ।
63. ਕੁਕੜ, ਕਾਂ, ਕੰਬੋਅ, ਕਬੀਲਾ ਪਾਲਦੇ, ਜੱਟ, ਸੰਦ, ਸੰਸਾਰ ਕਬੀਲਾ ਗਾਲਦੇ- ਮਨੁੱਖ ਨੂੰ ਕੰਬੋਅ, ਕਾਂ ਤੇ ਕੁਕੜ ਵਾਂਗ ਮਈ ਜੀਵਨ
64. ਕੂੜ ਨਿਖੁਟੇ ਨਾਨਕ ਓੜਕ ਸਚੀ ਰਹੀ- ਸਚ ਦੀ ਸਦਾ ਹੀ ਜਿੱਤ ਹੁੰਦੀ ਹੈ।
65. ਕਰ ਸੇਵਾ ਖਾਹ ਮੇਵਾ- ਸੇਵਾ ਦਾ ਫਲ ਸਦਾ ਮਿੱਠਾ ਹੁੰਦਾ ਹੈ।
66. ਕਿਥੇ ਰਾਜਾ ਭੋਜ ਕਿਥੇ ਗੰਗੂ ਤੇਲੀ- ਸੱਚ ਤੇ ਝੂਠ ਦਾ, ਚੰਗੇ ਤੇ ਮੰਦੇ
67. ਖਰਿਆਂ ਨਾਲ ਖੋਟਾ, ਉਹਨੂੰ ਦਰਗਾਹੋਂ ਟੋਟਾ- ਭਲੇ ਨਾਲ ਬੁਰਾਈ ਕਰਨ ਵਾਲਾ ਲਾਭ ਨਹੀਂ ਲੈ ਸਕਦਾ।
68. ਖੋਟਾ ਪੁੱਤਰ ਤੇ ਖੋਟਾ ਪੈਸਾ ਵੈਲੇ ਸਿਰ ਕੰਮ ਆ ਜਾਂਦਾ ਹੈ- ਕਦੇ ਭੈੜੀ ਚੀਜ ਵੀ ਕੰਮ ਆ ਜਾਂਦੀ ਹੈ।
69. ਖੂਹ ਪੁੱਟਦੇ ਨੂੰ ਖਾਤਾ ਤਿਆਰ ਹੈ- ਬੁਰਾ ਕਰਨ ਵਾਲੇ ਦਾ ਬੁਰਾ ਹੀ ਹੁੰਦਾ ਹੈ।
70. ਖੇਤੀ ਖਸਮਾਂ ਸੇਤੀ- ਪੈਲੀ ਹਮੇਸ਼ਾ ਰਾਖੀ ਤੇ ਮਿਹਨਤ ਨਾਲ ਤਿਆਰ ਹੁੰਦੀ ਹੈ।
IMPORTANT PUNJABI AKHAN
71. ਖਾਲੀ ਸੰਖ ਵਜਾਇ ਦੀਪਾ- ਐਵੇਂ ਗੱਪਾਂ ਮਾਰਨੀਆਂ ਤੇ ਹੋਣਾ ਕੁਝ ਵੀ ਨਾ।
72. ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣਾ ਛੜੱਪ- ਜਿਨ੍ਹਾਂ ਦੇ ਵਡੇ ਵਡੇਰੇ ਚਲਾਕ ਹਨ ਉਨ੍ਹਾਂ ਦੇ ਛੋਟੇ ਵੀ ਘੱਟ ਨਹੀਂ ਹੁੰਦੇ।
73. ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ- ਮਾਸਖੋਰ ਅਤੇ ਖਾਊ ਆਦਮੀ ਪਾਸ ਗਈ ਚੀਜ ਕਦੇ ਵਾਪਸ ਨਹੀਂ ਆ ਸਕਦੀ।
74. ਗੱਲ ਲੱਖ ਦੀ ਅਕਲ ਕੱਖ ਦੀ- ਗੱਪਾਂ ਵੱਡੀਆਂ- ਵੱਡੀਆਂ ਮਾਰਨੀਆਂ, ਅਕਲ ਜਰਾਂ ਵੀ ਨਾ ਹੋਣੀ।
75. ਸੌਂ ਭੁਨਾਵੇ ਸੌ- ਆਪਣੇ ਮਤਲਬ ਲਈ ਸਭ ਕੁਝ ਕਰਨਾ ਪੈਂਦਾ ਹੈ।
76. ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣ ਬੋਲ- ਜਬਾਨੀ ਗੱਲਾਂ ਕਰਨੀਆਂ ਸੁਖੱਲੀਆਂ ਹਨ, ਪਰ ਅਮਲ ਕਰਨਾ ਔਖਾ ਹੈ।
77. ਗਏ ਨਿਮਾਣੇ ਰੋਜੜੇ ਰਹਿ ਗਏ ਨੌ ਤੇ ਵੀਹ- ਬਹੁਤ ਵੱਡੇ ਕੰਮਦਾ ਥੋੜਾ ਜਿਹੜਾ ਹਿਸਾ ਮੁਕਾ ਕੇ ਹੀ ਸਮਝ ਲੈਣਾ ਕਿ ਸਾਰਾ ਹੀ ਹੋ ਗਿਆ ਹੈ।
Important Grammer In Punjabi
78. ਗੁੜ ਦਿੱਤਿਆਂ ਮਰੇ ਤਾਂ ਜ਼ਹਿਰ ਨਹੀਂ ਦੇਣਾ ਚਾਹੀਦਾ- ਜੇ ਕਰ ਕੋਈ ਪਿਆਰ ਨਾਲ ਮੰਨ ਜਾਵੇ ਤਾਂ ਸਖਤੀ ਕਰਨ ਦੀ ਲੋੜ ਨਹੀਂ
79. ਘਰ ਦੀ ਅੱਧੀ ਚੰਗੀ ਬਾਹਰ ਦੀ ਸਾਰੀ ਕੁਝ ਨਾ- ਘਰ ਦੀ ਥੋੜੀ ਆਮਦਨ ਬਾਹਰ ਦੀ ਬਹੁਤ ਨਾਲੋਂ ਚੰਗੀ ਹੁੰਦੀ ਹੈ।
80. ਘਰ ਪਾਟਾ ਤੇ ਦਹਿਸਰ ਮਾਰਿਆ- ਘਰ ਦੀ ਛੁੱਟ ਆਦਮੀ ਨੂੰ ਤਬਾਹ ਕਰ ਦੇਂਦੀ ਹੈ।
81. ਘਰੋਂ ਮੈਂ ਜਾਵਾਂ, ਸੁਨੇਹੇ ਤੂੰ ਦੇਵੇ- ਜਿਸ ਨੂੰ ਪਹਿਲਾਂ ਹੀ ਸਭ ਕੁਝ ਮਾਲੂਮ ਹੋਵੇ ਉਸ ਨੂੰ ਸਮਝਣਾ।
82. ਘਿਓ ਸਵਾਰੇ ਸਲਾਨਾ ਬੜੀ ਬਹੂ ਦਾ ਨਾਂ- ਕੰਮ ਕੋਈ ਕਰੇ ਤੇ ਸਿਫਤਾਂ ਕਿਸੇ ਹੋਰ ਦੀਆਂ।
83. ਘਰ ਪਕਦੀਆਂ ਦੇ ਸਾਰੇ ਸਾਕ- ਸੁਖ ਦੇ ਸਭ ਸਾਥ ਨੇ ਦੁਖ ਵੇਲੇ ਕੋਈ ਨੇੜੇ ਨਹੀਂ ਆਉਂਦਾ।
84. ਚੱਕੀ ਦਾ ਪੀਠਾ ਚੰਗਾ ਤੇ ਦੰਦਾਂ ਦਾ ਪੀਠਾ ਮੰਦਾ- ਲੋਕਾਂ ਮੂੰਹੀ ਬਦਨਾਮ ਆਦਮੀ ਚੱਕੀ ਪੀਠੇ ਨਾਲੋਂ ਵੀ ਮਾੜਾ ਹੈ।
important akhan
85. ਚੰਗੀ ਕਰ ਬਹਾਲੀ ਤੇ ਪੇੜੇ ਲਏ ਚੁਰਾ- ਜਿਸ ਨੂੰ ਚੰਗਾ ਸਮਝ ਕੇ ਜਿੰਮੇਵਾਰੀ ਦੀ ਥਾਂ ਦਿੱਤੀ ਸੀ, ਉਸ ਨੇ ਬੇਇਮਾਨੀ ਕਰ ਕੇ
ਆਪਣਾ ਉੱਲੂ ਸਿੱਧਾ ਕਰਨਾ ਆਰੰਭ ਕੀਤਾ।
86. ਚੰਨ ਚੜੇ ਗੁੱਝੇ ਨਹੀਂ ਰਹਿੰਦੇ- ਚੰਗੇ ਸ਼ੁਭ ਕੰਮ ਕਰਨ ਵਾਲੇ ਬੰਦੇ ਮਸ਼ਹੂਰ ਹੋ ਹੀ ਜਾਂਦੇ ਹਨ।
87. ਚਮੜੀ ਜਾਏ ਪਰ ਦਮੜੀ ਨ ਜਾਏ- ਵਧ ਤੋਂ ਵਧੇ ਔਖਿਆਈ ਭੁੱਲ ਕੇ ਵੀ ਪੈਸੇ ਬਚਾ ਲੈਣੇ ॥
88. ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਕਸਾਈ- ਭੈੜਿਆਂ ਨੂੰ ਹੋਰ ਭੈੜੇ ਮਿਲ ਜਾਂਦੇ ਹਨ ਤੇ ਉਨ੍ਹਾਂ ਦਾ ਹਾਲ ਹੋਰ ਵੀ ਭੈੜਾ ਹੁੰਦਾ ਹੈ।
89. ਚੜਿਆਂ ਸੌ ਤੇ ਲੱਖਾਂ ਭੇਂ- ਬਹੁਤੇ ਕਰਜੇ ਕਾਰਨ ਮਨੁੱਖ ਦੀ ਗੈਰਤ ਮਰ ਜਾਂਦੀ ਹੈ। ਬਹੁਤੇ ਭੇੜ ਕਰਕੇ ਵੀ ਸ਼ਰਮ ਨਹੀਂ
ਰਹਿੰਦੀ।
90. ਚਿੰਤਾ ਚਿਖਾ ਬਰਾਬਰੀ- ਚਿੰਤਾ ਭਠੀ ਵਾਂਗੂੰ ਇਨਸਾਨ ਨੂੰ ਸਾੜ ਛਡਦੀ ਹੈ।
Important Akhan PDF
91. ਚਿੜੀਆਂ ਦੀ ਮੌਤ ਤੇ ਗਵਾਰਾ ਦਾ ਹਾਸਾ- ਹਾਸੇ ਹਾਸੇ ਵਿਚ ਚਿੜੀ ਦੀ ਜਾਨ ਚਲੀ ਗਈ।
92. ਛੋਟਾ ਮੁੰਹ ਤੇ ਵੱਡੀ ਬਾਤ- ਜਦ ਕਿਸੇ ਵੱਡੇ ਪ੍ਰਤਾਪੀ ਬੰਦੇ ਦਾ ਕੋਈ ਨੁਕਸ ਦਸਣ ਲੱਗਿਆ ਆਦਮੀ ਨਾ ਝਕੇ।
93. ਜਸ ਜੀਉਣਾ ਤੇ ਅਪਜਸ ਮਰਨਾ- ਬਦਨਾਮੀ ਨਾਲੋਂ ਮੌਤ ਚੰਗੀ।
94. ਜਾਗਦੇ ਦਾ ਲੱਖ ਤੇ ਸੁੱਤੇ ਦਾ ਕੱਖ- ਜਿਹੜੇ ਆਦਮੀ ਚੁਕੰਨੇ ਰਹਿੰਦੇ ਹਨ, ਉਹ ਨਫੇ ਵਿਚ ਰਹਿੰਦੇ ਹਨ।
95. ਜਿਥੇ ਚਾਹ ਉਥੇ ਰਾਹ- ਜਦ ਕੋਈ ਆਦਮੀ ਕੰਮ ਕਰਨ ਦਾ ਚਾਹਵਾਨ ਹੋਵੇ ਤਾਂ ਉਸ ਨੂੰ ਕੰਮ ਕਰਨ ਦਾ ਰਾਹ ਮਿਲ ਜਾਂਦਾ ਹੈ।
Important punjabi grammer notes
96 ਜਿਹੜੇ ਗੱਜਦੇ ਹਨ ਉਹ ਵਰਦੇ ਨਹੀਂ- ਬਹੁਤੀਆਂ ਸ਼ੇਖੀਆਂ ਮਾਰਨ ਵਾਲੇ ਹੱਥੀ ਕੁਝ ਵੀ ਨਹੀਂ ਕਰ ਵਿਖਾਉਦੇ।
97 ਜੀਵੇ ਆਸਾ ਮਰੇ ਨਿਰਾਸਾ- ਆਸ ਮਰ ਜਾਵੇ ਤਾਂ ਜਿੰਦ ਹੀ ਮੁੱਕ ਜਾਵੇ, ਆਸ਼ਾਵਾਂ ਨਾਲ ਹੀ ਜੀਵਨ ਹੈ।
98. ਲਾਹੌਰ ਦੇ ਸ਼ੌਕੀਨ ਬੋਝੇ ਗਾਜਰਾਂ- ਫ਼ੌਕੀਆਂ ਫੜਾਂ ਮਾਰਨ ਵਾਲਾ ਆਦਮੀ akhan
99. ਲਾਗੀਆਂ ਨੇ ਤਾ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜਾਵੇ- ਮਿਹਨਤ ਕਰਨ ਵਾਲੇ ਨੇ ਮਿਹਨਤ ਲੈਣੀ ਹੈ, ਭਾਵੇਂ ਚੀਜ਼ ਕੰਮ ਆਵੇ ਜਾਂ ਨਾ।
100. ਵਾਹ ਕਿਸਮਤ ਦੇ ਬਲੀਆ, ਗਿੱਧੀ ਖੀਰ ਤੇ ਹੋ ਗਿਆ ਦਲੀਆ- ਜਦੋਂ ਲਾਭ ਲਈ ਕੀਤੇ ਯਤਨਾਂ ਦਾ ਸਿੱਟਾ ਆਸ਼ਾ ਤੋਂ ਉਲਟ ਨਿਕਲੇ|
- ਨਾਂਵ, ਪਰਿਭਾਸ਼ਾ ਅਤੇ ਨਾਂਵ ਦੀਆਂ ਕਿਸਮਾਂ ਜਾਂ ਭੇਦ
- ਪੜਨਾਂਵ, ਪਰਿਭਾਸ਼ਾ ਅਤੇ ਪੜਨਾਂਵ ਦੀਆਂ ਕਿਸਮ/ ਭੇਦ
- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
- ਕਾਰਕ, ਪਰਿਭਾਸ਼ਾ ਅਤੇ ਕਾਰਕ ਦੀਆਂ ਕਿਸਮਾਂ
- ਸਮਾਨਰਥਕ ਸ਼ਬਦ
- ਵਿਸਮਕ ਅਤੇ ਵਿਸਮਕ ਦੇ ਭੇਦ
- ਕਿਰਿਆ ਵਿਸ਼ੇਸ਼ਣ, ਪਰਿਭਾਸ਼ਾ ਅਤੇ ਕਿਰਿਆ ਵਿਸ਼ੇਸ਼ਣ ਦੇ ਭੇਦ
- ਵਿਸ਼ਰਾਮ-ਚਿੰਨ੍ਹ
- ਛੰਦ ਅਤੇ ਛੰਦ ਦੇ ਭੇਦ
- ਰਸ ਅਤੇ ਰਸ ਦੀ ਪਰਿਭਾਸ਼ਾ, ਰਸ ਦੇ ਪ੍ਰਕਾਰ
- ਅਲੰਕਾਰ – ਭੇਦ ਅਤੇ ਪਰਿਭਾਸ਼ਾ | ਅਨੁਪ੍ਰਾਸ, ਉਪਮਾ, ਰੂਪਕ, ਦ੍ਰਿਸਟਾਂਤ ਅਤੇ ਅਤਿਕਥਨੀ ਅਲੰਕਾਰ
- ਕਿਰਿਆ :ਪਰਿਭਾਸ਼ਾ ਅਤੇ ਕਿਰਿਆ ਦੀਆਂ ਕਿਸਮਾਂ
- ਮੁਹਾਵਰੇ
- ਕਾਲ,ਪਰਿਭਾਸ਼ਾਂ ਅਤੇ ਕਾਲ ਦੀਆਂ ਕਿਸਮਾਂ
- ਵਿਸ਼ੇਸ਼ਣ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ
- Punjabi Grammar Important Questions Answer
- ਲਿੰਗ ਅਤੇ ਪੰਜਾਬੀ ਵਿੱਚ ਲਿੰਗ ਬਦਲੋ ਦੇ ਨੀਆਮ
- ਵਚਨ ਅਤੇ ਵਚਨ ਬਦਲਣ ਦੇ ਪ੍ਰਮੁੱਖ ਨਿਯਮ
- ਕਾਰਦੰਤਕ
- ਵਾਚ ( vach )
- ਉਲਟ-ਭਾਵੀ ਸ਼ਬਦ
- ਬਹੁਅਰਥਕ ਸ਼ਬਦ
- ਅਗੇਤਰ – ਪਿਛੇਤਰ
- ਸਮਾਨ-ਅਰਥਕ ਸ਼ਬਦ
4 thoughts on “ਅਖਾਣ akhan in punjabi grammar”