vaishakhee da mela in punjabi | ਵਿਸਾਖੀ ਦਾ ਮੇਲਾ

ਵਿਸਾਖੀ ਦਾ ਮੇਲਾ ( vaishakhee da mela in punjabi ) : ਭਾਰਤ ਵਿਚ ਸਮੇਂ-ਸਮੇਂ ਤੇ ਕਈ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ ਤੇ ਖਾਸ ਤੌਰ ਤੇ ਪੰਜਾਬ ਵਿਚ ਲੱਗਣ ਵਾਲੇ ਮੇਲਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ। ਪੰਜਾਬ ਤਾਂ ਹੈ ਹੀ ਮੇਲਿਆਂ ਤੇ ਗੀਤਾਂ ਦਾ ਦੇਸ਼। ਇਹਨਾਂ ਸਾਰਿਆਂ ਮੇ ਲਿਆਂ ਵਿਚੋਂ ਵਿਸਾਖੀ ਦਾ ਮੇਲਾ ਪ੍ਰਮੁੱਖ ਹੈ। ਵਿਸਾਖੀ ਦਾ ਤਿਉਹਾਰ ਸਿਰਫ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਭਾਰਤ ਵਿਚ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ। ਮੇਲੇ ਤੋਂ ਭਾਵ-ਮੇਲ-ਮਿਲਾਪ ਤੋਂ ਵੀ ਲਿਆ ਜਾਂਦਾ ਹੈ। ਇਹ ਅਖਾਣ ‘ ਮੇਲਾ ਮੇਲੀਆਂ ਦਾ ’ ਆਪਣੇ ਆਪ ਹੀ ਉਪਰੋਕਤ ਕਥਨ ਨੂੰ ਸੱਚ ਕਰ ਦਿੰਦਾ ਹੈ। vaishakhee da mela in punjabi

Contents

ਵਿਸਾਖੀ ਦਾ ਮੇਲਾ Essay in Punjabi

ਮੇਲਾ ਮਨਾਉਣ ਦਾ ਕਾਰਨ

ਮਨਾਉਣ ਦਾ ਕਾਰਨ :- ਵਿਸਾਖੀ ਦਾ ਮੇਲਾ ਹਰ ਸਾਲ 13 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਕਿਸਾਨਾਂ ਦੀਆਂ ਹਾੜੀ ਦੀਆਂ ਫਸਲਾਂ ਪੱਕ ਚੁੱਕੀਆ ਹੁੰਦੀਆਂ ਹਨ ਤੇ ਇਸੇ ਖੁਸ਼ੀ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਕਿਸਾਨ ਆਪਣੀ ਸੱਚੀ ਤੇ ਸੁੱਚੀ ਕਮਾਈ ਦੇਖ ਕੇ ਖੁਸ਼ੀ ਵਿਚ ਝੂਮ ਉਠਦਾ ਹੈ। ਉਸਦੇ ਆਲੇ -ਦੁਆਲੇ ਸੋਨੇ ਦੀ ਤਰ੍ਹਾਂ ਵਿਛਿਆਂ ਹੋਈਆਂ ਪੀਲੀਆਂ-ਪੀਲੀਆਂ ਕਣਕਾਂ ਉਸਦੇ ਅੰਦਰ ਉਤਸਾਹ, ਉਮੰਗ ਅਤੇ ਚਾਅ ਭਰ ਦਿੰਦੀਆਂ ਹਨ। ਉਹ ਸ਼ਗਨ ਮਨਾ ਕੇ ਆਪਣੀ ਫਸਲ ਦੀ ਵਾਢੀ ਕਰਦਾ ਹੈ।

ਵਿਸਾਖੀ ਦੇ ਮੇਲਾ ਇਤਿਹਾਸਿਕ ਪਿਛੋਕੜ

ਇਤਿਹਾਸਿਕ ਪਿਛੋਕੜ : ਵਿਸਾਖੀ ਦੇ ਤਿਉਹਾਰ ਨਾਲ ਦੋ ਇਤਿਹਾਸਿਕ ਘਟਨਾਵਾਂ ਵੀ ਜੁੜੀਆਂ ਹੋਇਆਂ ਹਨ। ਇਸ ਮਹਾਨ ਦਿਹਾੜੇ ਹੀ 13 ਅਪ੍ਰੈਲ, 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਇਸੇ ਦਿਨ ਹੀ 13 ਅਪ੍ਰੈਲ, 1919 ਈ: ਵਿਚ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ ਵਿਚ, ਅੰਗਰੇਜ਼ਾਂ ਦੇ ਵਿਰੁੱਧ ਆਪਣਾ ਰੋਸ ਪ੍ਰਗਟ ਕਰਨ ਆਏ ਨਿਹੱਥੇ ਲੋਕਾਂ ਨੂੰ ਜਾਲਮ ਅੰਗਰੇਜ਼ ਜਨਰਲ ਡਾਇਰ ਨੇ ਗੋਲਿਆਂ ਨਾਲ ਭੁੰਨ ਛੱਡਿਆ ਸੀ। ਇਸ ਲਈ ਹਰ ਸਾਲ ਇਹ ਤਿਉਹਾਰ ਉਹਨਾਂ ਸ਼ਹੀਦਾਂ ਦੀ ਯਾਦ ਤੇ ਖਾਲਸੇ ਦੀ ਸਥਾਪਨਾ ਦੀ ਖੁਸ਼ੀ ਲੈ ਕੇ ਆਉਂਦਾ ਹੈ।

ਵਿਸਾਖੀ ਮੇਲੇ ਦੇ ਰਸਤੇ ਦਾ ਵਰਣਨ

ਮੇਲੇ ਦੇ ਰਸਤੇ ਦਾ ਵਰਣਨ : – ਐਤਕੀ ਅਸੀਂ ਵੀ ਮੇਲਾ ਵੇਖਣ ਦਾ ਪ੍ਰਗੋਰਾਮ ਬਣਾਇਆ। ਸਾਡੇ ਪਿੰਡ ਤੋਂ ਦੋ ਕੁ ਮਾਲ ਦੀ ਦੂਰੀ ਤੇ ਵਿਸਾਖੀ ਦਾ ਮੇਲਾ ਲਗਦਾ ਹੈ। ਜੱਦ ਅਸੀਂ ਮੇਲੇ ਵੱਲ ਨੂੰ ਤੁਰੇ ਤਾਂ ਰਸਤੇ ਵਿਚ ਅਸੀਂ ਹੋਰ ਬਹੁਤ ਸਾਰੇ ਨੌਜਵਾਨਾਂ ਤੇ ਬੱਚਿਆਂ ਨੂੰ ਮੇਲੇ ਵਲ ਜਾਂਦੇ ਹੋਏ ਵੇਖਿਆ। ਸਾਰਿਆਂ ਨੇ ਨਵੇਂ ਕਪੜੇ ਪਾਏ ਹੋਏ ਸਨ। ਕੁਝ ਕਿਸਾਨ ਆਪਣੀ ਵਾਢੀ ਦੇ ਸ਼ਗਨ ਕਰਦੇ ਹੋਏ ਆਪਣੀਆਂ ਫਸਲਾਂ ਨੂੰ ਦਾਤੀ ਲਾ ਰਹੇ ਸਨ। ਰਸਤੇ ਦੇ ਆਲੇ-ਦੁਆਲੇ ਵਿਛਿਆਂ ਕਣਕਾਂ ਸੋਨੇ ਵਾਂਗ ਜਾਪ ਰਹੀਆਂ ਸਨ।

ਵਿਸਾਖੀ ਮੇਲੇ ਦਾ ਦ੍ਰਿਸ਼

ਮੇਲੇ ਦਾ ਦ੍ਰਿਸ਼ : – ਮੇਲੇ ਪੁੱਜਣ ਤੇ ਅਸੀਂ ਵੇਖਿਆ ਕਿ ਮੇਲੇ ਵਿਚੋਂ ਵਾਜੇ ਵੱਜਣ, ਢੋਲ ਖੜਕਣ, ਪੰਘੂੜਿਆਂ ਦੀ ਚਰਚਰ ਤੇ ਬਹੁਤ ਸਾਰੇ ਲਾਊਡ ਸਪੀਕਰਾਂ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਮੇਲੇ ਵਿਚ ਬਹੁਤ ਭੀੜ ਸੀ। ਜਿਸ ਕਾਰਨ ਮੋਢੇ ਨਾਲ ਮੋਢਾ ਠਾਕਦਾ ਸੀ।

vaishakhee da mela
vaishakhee da mela

ਆਲੇ ਦੁਆਲੇ ਕਈ ਤਰ੍ਹਾਂ ਦੀਆਂ ਦੁਕਾਨਾਂ ਜਿਵੇਂ ਮਠਿਆਈਆਂ, ਜਲੇਬੀਆਂ, ਗੋਲ-ਗੱਪਿਆਂ, ਪਕੌੜਿਆਂ ਆਦਿ ਦੀਆਂ ਦੁਕਾਨਾਂ ਸੱਜੀਆਂ ਹੋਈਆਂ ਸਨ। ਮੇਲੇ ਵਿਚ ਬੱਚੇ ਪਘੂੜੇ ਝੂਟ ਰਹੇ ਸਨ ਤੇ ਕਈ ਤਰ੍ਹਾਂ ਤੇ ਖੇਲ ਹੋ ਰਹੇ ਸਨ। ਅਸੀਂ ਵੀ ਜਾਦੂ ਦਾ ਇਕ ਖੇਲ ਵੇਖਿਆ ਤੇ ਤੱਤੀਆਂ-ਤੱਤੀਆਂ ਜਲੇਬੀਆਂ ਖਾਧੀਆਂ।

ਵਿਸਾਖੀ ਮੇਲੇ ਵਿਚ ਕਈ ਖੇਡਾਂ ਦਾ ਪ੍ਰਬੰਧ

ਕਈ ਖੇਡਾਂ ਦਾ ਪ੍ਰਬੰਧ :- ਲੋਕਾਂ ਦੇ ਮਨੋਰੰਜਨ ਲਈ ਕਈ ਤਰ੍ਹਾਂ ਦੀਆਂ ਖੇਡਾਂ ਦੌੜਾਂ, ਕਬੱਡੀ, ਦੰਗਲ, ਨੇਜ਼ਾਬਾਜੀ ਬੈਲ-ਗੱਡੀਆਂ ਦੀ ਦੌੜ ਆਦਿ ਦਾ ਪ੍ਰਬੰਧ ਵੀ ਸੀ। ਕਈ ਤਰ੍ਹਾਂ ਦੇ ਦੀਵਾਨ ਸਜਾਏ ਗਏ ਸਨ। ਜੱਟਾਂ ਨੂੰ ਥਾਂ-ਥਾਂ ਤੇ ਪੀਦੇ, ਭੰਗੜਾ ਪਾਉਂਦੇ ਤੇ ਬੋਲੀਆਂ ਪਾਉਦੇ ਦੇਖਿਆ ਜਾ ਸਕਦਾ ਹੈ।

ਵਿਸਾਖੀ ਮੇਲੇ ਦਾ ਸਿੱਟਾ

ਸਿੱਟਾ :- ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇਗਾ ਜਿਸ ਵਿਚ ਪੰਜਾਬਤਰ੍ਹਾਂ ਮੇਲੇ ਮਨਾ ਕੇ ਆਪਣੀ ਹਰ ਖੁਸ਼ੀ ਨੂੰ ਜ਼ਾਹਰ ਕੀਤਾ ਜਾਂਦਾ ਹੈ।ਤਿਉਹਾਰ ਸਾਡੀ ਜਿੰਦਗੀ ਵਿਚੋਂ ਨੀਰਸਤਾ ਨੂੰ ਦੂਰ ਕਰਦੇ ਹਨ ਅਤੇ ਖੁਸ਼ੀ ਵਿਚ ਵਾਧਾ ਕਰਦੇ ਹਨ। ਇਹਨਾਂ ਤੋਂ ਸਾਨੂੰ ਆਪਣੀ ਜਿੰਦਗੀ ਉਤਸਾਹ ਨਾਲ ਜੀਣ ਦੀ ਪ੍ਰੇਰਨਾ ਮਿਲਦੀ ਹੈ। ਇਸ ਲਈ ਸਾਨੂੰ ਆਪਣੀ ਜਿੰਦਗੀ ਵਿਚ ਆਉਣ ਵਾਲੇ ਹਰ ਮੇਲੇ ਜਾਂ ਤਿਉਹਾਰ ਦਾ ਆਨੰਦ ਮਾਨਣਾ ਚਾਹੀਦਾ ਹੈ। ਵਿਸਾਖੀ ਦਾ ਤਿਉਹਾਰ ਵੀ ਖੁਸ਼ੀਆਂ-ਖੇੜਿਆਂ ਦਾ ਤਿਉਹਾਰ ਹੈ, ਇਸਨੂੰ ਪੂਰੇ ਜੋਸ਼ ਤੇ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ।

Read Also

1 thought on “vaishakhee da mela in punjabi | ਵਿਸਾਖੀ ਦਾ ਮੇਲਾ”

Leave a Reply