mahatma gandhi in punjabi |ਮਹਾਤਮਾ ਗਾਂਧੀ ਦਾ ਜੀਵਨ

ਮਹਾਤਮਾ ਗਾਂਧੀ ਦਾ ਜੀਵਨ ( mahatma gandhi in punjabi ) : ਭਾਰਤ ਵਿੱਚ ਮਹਾਤਮਾਂ ਗਾਂਧੀ ਨੂੰ ‘ ਰਾਸ਼ਟਰ ਪਿਤਾ’ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਆਪ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਜਾਂ ਫਿਰ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਆਜ਼ਾਦੀ ਆਪ ਦੀਆਂ ਕੁਰਬਾਨੀਆਂ ਅਤੇ ਮਿਹਨਤ ਦਾ ਹੀ ਸਿੱਟਾ ਹੈ। ਆਪ ਸਦਾ ਹੀ ਮਨੁੱਖਤਾ ਦੇ ਪੁਜਾਰੀ ਰਹੇ। ਆਪ ਨੂੰ ਸ਼ਾਂਤੀ ਦਾ ਪੁੰਜ ਮੰਨਿਆ ਜਾਂਦਾ ਹੈ। ਆਪ ਨੇ ਬਿਨ੍ਹਾਂ ਕਿਸੇ ਤੀਰ ਤਲਵਾਰ ਦੇ ਅਹਿੰਸਾ ਦੇ ਮਾਰਗ ਤੇ ਚਲ ਕੇ ਭਾਰਤ ਆਜ਼ਾਦੀ ਪ੍ਰਦਾਨ ਕੀਤੀ। mahatma gandhi in punjabi
ਗਾਂਧੀ ਜੀ ਸਾਦਾ ਰਹਿਣ ਤੇ ਸਾਦਾ ਖਾਣ-ਪੀਣ ਦੇ ਹਾਮੀ ਸਨ। ਉਹਨਾਂ ਨੇ ਮਨੁੱਖਤਾ ਦੇ ਭਲੇ ਲਈ ਦਿਨ ਰਾਤ ਇਕ ਕਰ ਦਿੱਤਾ। ਮਹਾਤਮਾ ਗਾਂਧੀ ਦਾ ਜੀਵਨ ਸਾਨੂੰ ਸਰਤਲਾ, ਸੱਚ ਤੇ ਸਾਦਗੀ ਸਿਖਾਉਂਦਾ ਹੈ।

Contents

ਮਹਾਤਮਾ ਗਾਂਧੀ ਜੀ ਦਾ ਲੇਖ ( mahatma gandhi in punjabi )

ਮਹਾਤਮਾ ਗਾਂਧੀ ਦਾ ਜਨਮ

ਜਨਮ :- ਆਪ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਕਾਠੀਆਵਾੜ ਦੀ ਛੋਟੀ ਜਿਹੀ ਰਿਆਸਤ ਪੋਰਬੰਦਰ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਕਰਮਚੰਦ ਸੀ ਤੇ ਉਹ ਕਾਠੀਆਵਾੜ ਰਿਆਸਤ ਵਿੱਚ ਦੀਵਾਨ ਸਨ। ਆਪ ਦੀ ਮਾਤਾ ਦਾ ਨਾਂ ਪੁਤਲੀਬਾਈ ਸੀ। ਜਲਦੀ ਹੀ ਆਪ ਦੇ ਪਿਤਾ ਦਾ ਤਬਾਦਲਾ ਰਾਜਕੋਟ ਹੋ ਗਿਆ। ਇੱਥੇ ਹੀ ਗਾਂਧੀ ਜੀ ਨੇ ਆਪਣੀ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ।

ਮਹਾਤਮਾ ਗਾਂਧੀ ਦਾ ਵਿਆਹ

ਵਿਆਹ :- 13 ਸਾਲ ਦੀ ਉਮਰ ਵਿੱਚ ਹੀ ਆਪ ਦਾ ਵਿਆਹ ਕਸਤੂਰਬਾ ਨਾਂ ਦੀ ਲੜਕੀ ਨਾਲ ਹੋ ਗਿਆ। ਉਸ ਵੇਲੇ ਆਪ ਅਜੇ ਪੜ੍ਹਦੇ ਹੀ ਸਨ।

ਮਹਾਤਮਾ ਗਾਂਧੀ ਦਾ ਦੱਖਣੀ ਅਫ਼ਰੀਕਾ ਜਾਣਾ

ਦੱਖਣੀ ਅਫ਼ਰੀਕਾ ਜਾਣਾ :- 1891 ਵਿੱਚ ਆਪ ਇੰਗਲੈਂਡ ਤੋਂ ਵਕਾਲਤ ਪਾਸ ਕਰਕੇ ਭਾਰਤ ਆ ਗਏ। ਬੰਬਈ ਦੇ ਹਾਈਕੋਟ ਵਿੱਚ ਆਪਨੇ ਵਕਾਲਤ ਸ਼ੁਰੂ ਕੀਤੀ। ਇਸੇ ਦੌਰਾਨ ਇੱਕ ਮੁਕੱਦਮੇ ਦੀ ਪੈਰਵੀ ਕਰਨ ਲਈ ਦੱਖਣੀ ਅਫ਼ਰੀਕਾ ਗਏ। ਦੱਖਣੀ ਅਫ਼ਰੀਕਾ ਵਿੱਚ ਗੋਰੇ ਲੋਕ ਕਾਲੇ ਲੋਕਾਂ ਉੱਤੇ ਜ਼ੁਲਮ ਕਰਦੇ ਸਨ। ਥਾਂ-ਥਾਂ ਤੇ ਭਾਰਤੀ ਲੋਕਾਂ ਦਾ ਅਪਮਾਨ ਕੀਤਾ ਜਾਂਦਾ ਸੀ। ਭਾਰਤੀਆਂ ਨਾਲ ਹੋ ਰਹੇ ਜ਼ੁਲਮ ਗਾਂਧੀ ਜੀ ਤੋਂ ਸਹਿਣ ਨਹੀਂ ਹੋਏ। ਇਸ ਲਈ ਉਹਨਾਂ ਨੇ ਉੱਥੇ ਅੰਦੋਲਨ ਸ਼ੁਰੂ ਕੀਤਾ ਅਤੇ ਉਸ ਵਿੱਚ ਸਫ਼ਲ ਵੀ ਹੋਏ।

ਮਹਾਤਮਾ ਗਾਂਧੀ ਭਾਰਤ ਵਾਪਸੀ

ਭਾਰਤ ਵਾਪਸੀ :- 1914 ਈ. ਵਿੱਚ ਆਪ ਭਾਰਤ ਵਾਪਸ ਆਏ ਉਸ ਵੇਲੇ ਪਹਿਲਾ ਵਿਸ਼ਵਯੁੱਧ ਸ਼ੁਰੂ ਹੋਇਆ ਸੀ| ਗਾਂਧੀ ਜੀ ਨੇ ਇਸ ਯੁੱਧ ਵਿੱਚ ਅੰਗਰੇਜਾਂ ਦਾ ਇਸ ਲਈ ਸਾਥ ਦਿੱਤਾ ਕਿਉਂਕਿ ਅੰਗਰੇਜਾਂ ਨੇ ਆਪ ਨੂੰ ਯਕੀਨ ਦਵਾਇਆ ਸੀ ਕਿ ਅਗਰ ਉਹ ਇਸ ਲੜਾਈ ਵਿੱਚ ਜਿੱਤ ਗਏ ਤੇ ਉਹ ਜੰਗ ਪਿੱਛੋਂ ਭਾਰਤ ਨੂੰ ਆਜ਼ਾਦ ਕਰ ਦੇਣਗੇ।

ਰੋਲਟ ਐਕਟ

ਰੋਲਟ ਐਕਟ :- ਜੰਗ ਖਤਮ ਹੋਣ ਮਗਰੋਂ ‘ ਅੰਗਰੇਜ਼ਾਂ’ ਨੇ ਆਜਾਦੀ ਦੀ ਥਾਂ ਰੋਲਟ ਐਕਟ ਦੀ ਪੇਸ਼ਕਸ਼ ਕੀਤੀ ਜਿਸ ਅਨੁਸਾਰ ਅੰਗਰੇਜ਼ ਕਿਸੇ ਵੀ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਤੇ ਉਸ ਦੇ ਖ਼ਿਲਾਫ਼ ਕੋਈ ਵਕੀਲ ਕੋਈ ਦਲੀਲ ਜਾਂ ਅਪੀਲ ਨਹੀਂ ਕਰ ਸਕਦਾ। ਇਸ ਐਕਟ ਦੇ ਵਿਰੋਧ ਵਿੱਚ ਦੇਸ਼ ਵਿੱਚ ਹਰ ਪਾਸੇ ਰੌਲਾ ਮੱਚ ਗਿਆ ਅਤੇ ਥਾਂ-ਥਾਂ ਹੜਤਾਲਾ ਹੋਇਆਂ।

ਮਹਾਤਮਾ ਗਾਂਧੀ : ਨਾ-ਮਿਲਵਰਤਨ ਲਹਿਰ

ਨਾ-ਮਿਲਵਰਤਨ ਲਹਿਰ :- ਗਾਂਧੀ ਜੀ ਨੇ 1921 ਈ. ਵਿੱਚ ਨਾ-ਮਿਲਵਰਤਨ ਲਹਿਰ ਚਲਾਈ। ਇਸ ਅਨੁਸਾਰ ਲੋਕਾਂ ਨੇ ਸਰਕਾਰੀ ਸਕੂਲਾਂ, ਕਾਲਜਾਂ ਅਤੇ ਸਰਕਾਰੀ ਨੌਕਰੀਆਂ ਦਾ ਤਿਆਗ ਕਰ ਦਿੱਤਾ। ਇਸ ਸੰਬੰਧ ਵਿੱਚ ਗਾਂਧੀ ਜੀ ਨੂੰ ਜੇਲ ਵੀ ਭੇ ਜ ਦਿੱਤਾ ਗਿਆ ਪਰ 1923 ਵਿੱਚ ਛੱਡ ਦਿੱਤਾ ਗਿਆ।

ਮਹਾਤਮਾ ਗਾਂਧੀ : ਭਾਰਤ ਛੱਡੋ ਆਨੰਦੋਲਨ

ਭਾਰਤ ਛੱਡੋ ਆਨੰਦੋਲਨ :- 1942 ਈ. ਵਿੱਚ ਗਾਂਧੀ ਜੀ ਨੇ ਭਾਰਤ ਛੱਡੋ ਆਨੰਦੋਲਨ ਚਲਾਇਆ। ਆਪ ਨੂੰ ਬਹੁਤ ਸਾਰੇ ਕਾਂਗਰੇਸੀ ਨੇਤਾਵਾਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਪਰ 1945 ਈ. ਵਿੱਚ ਰਿਹਾ ਕਰ ਦਿੱਤਾ ਗਿਆ।

ਮਹਾਤਮਾ ਗਾਂਧੀ : ਹਰੀਜਨ ਸੁਧਾਰ

ਹਰੀਜਨ ਸੁਧਾਰ :- ਹਰੀਜਨਾਂ ਦੇ ਸੁਧਾਰ ਲਈ ‘ ਹਰੀਜਨ’ ਨਾਂ ਦਾ ਸਮਾਚਾਰ ਪੱਤਰ ਵੀ ਚਲਾਇਆ। ਆਪ ਨੇ ਫਿਰਕੂ ਫ਼ੈਸਲੇ ਦੇ ਵਿਰੁੱਧ ਕਈ ਮੋਨ ਵਰਤ ਰੱਖੇ। ਆਪ ਨੇ ‘ ਪੂਨਾ ਐਕਟ ’ ਦੇ ਅਨੁਸਾਰ ਹਿੰਦੂਆਂ ਤੇ ਹਰੀਜਨਾਂ ਨੂੰ ਵੱਖ ਹੋਣ ਤੋਂ ਬਚਾਇਆ

ਦੇਸ਼ ਆਜ਼ਾਦ ਹੋਣਾ

ਦੇਸ਼ ਆਜ਼ਾਦ ਹੋਣਾ– ਵਿਦੇਸ਼ੀ ਰਾਜ ਇਹਨਾਂ ਦੀ ਸਚਾਈ ਤੇ ਸੁਚੱਜੇ ਪ੍ਰਚਾਰ ਅੱਗੇ ਠਹਿਰ ਨਾ ਸੱਕਿਆ। ਆਖਿਰਕਾਰ 15 ਅਗਸਤ 1947 ਨੂੰ ਅੰਗਰੇਜਾਂ ਨੂੰ ਭਾਰਤ ਛੱਡਣਾ ਪਿਆ। ਪਰ ਇਸ ਤੋਂ ਪਹਿਲਾਂ ਅੰਗਰੇਜਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਫੁੱਟ ਪੁਆ ਦਿੱਤੀ। ਇਸ ਫੁੱਟ ਦੇ ਨਤੀਜੇ ਵੱਜੋਂ ਦੇਸ਼ ਦੋ ਭਾਗਾਂ ਵਿੱਚ ਵੰਡਿਆ ਗਿਆ। ਭਾਰਤ ਅਤੇ ਪਾਕਿਸਤਾਨ। ਉਸ ਵੇਲੇ ਫਿਰਕੂ ਅੱਗ ਭੜਕ ਉੱਠੀ ਤੇ ਹਜਾਰਾਂ ਲੋਕ ਮਾਰੇ ਗਏ। ਗਾਂਧੀ ਜੀ ਨੇ ਸਾਰੇ ਦੇਸ਼ ਦਾ ਦੌਰਾ ਕੀਤਾ, ਮਰਨ-ਵਰਤ ਅਤੇ ਪਰਚਾਰ ਨਾਲ ਨਾਲ ਇੱਸ ਅੱਗ ਨੂੰ ਬੁਝਾਇਆ।

ਮਹਾਤਮਾ ਗਾਂਧੀ ਦੀ ਹੱਤਿਆ

ਅੰਤਮ ਸਮ੍ਹਾਂ :- ਅਜੇ ਭਾਰਤ ਨੇ ਆਜ਼ਾਦੀ ਦਾ ਆਨੰਦ ਵੀ ਨਹੀਂ ਸੀ ਮਾਣਿਆਂ ਕਿ 30 ਜਨਵਰੀ, 1948 ਨੂੰ ਨੱਥੂ ਰਾਮ ਗੋਡਸੇ ਨਾਮ ਦੇ ਇਕ ਹਿੰਦੂ ਨੌਜਵਾਨ ਨੇ ਉਸ ਅਹਿੰਸਾ ਦੇ ਪੁਜਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਾਰਾ ਦੇਸ਼ ਇਸ ਵੇਲੇ ਕੁਰਲਾ ਉਠਿਆ ਪਰ ਉਹ ਅਮਰ ਆਤਮਾ ਸਾਡੇ ਵਿੱਚੋਂ ਜਾ ਚੁੱਕੀ ਸੀ।

Read Also

4 thoughts on “mahatma gandhi in punjabi |ਮਹਾਤਮਾ ਗਾਂਧੀ ਦਾ ਜੀਵਨ”

Leave a Reply