Bhagat singh di jivani | ਸ਼ਹੀਦ ਭਗਤ ਸਿੰਘ ਦੀ ਜੀਵਨੀ

ਸ਼ਹੀਦ ਭਗਤ ਸਿੰਘ ਦੀ ਜੀਵਨੀ ( Bhagat singh di jivani ) : ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸ: ਭਗਤ ਸਿੰਘ ਦਾ ਨਾਂ ਭਾਰਤ ਦੀ ਆਜ਼ਾਦੀ ਲਈ ਜਾਨ ਵਾਰਨ ਵਾਲਿਆਂ ਵਿੱਚ ਸਭ ਤੋਂ ਉਪਰ ਆਉਂਦਾ ਹੈ। ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਲੰਬਾ ਘੋਲ ਕੀਤਾ।ਉਹਨਾਂ ਨੇ ਦੇਸ਼ ਆਜ਼ਾਦ ਕਰਾਉਣ ਲਈ ਅੰਗਰੇਜੀ ਰਾਜ ਵਿਚ ਕਈ ਏਸੇ ਅਲਵਲੇ ਪੈਦਾ ਕੀਤੇ ਕਿ ਆਜ਼ਾਦੀ ਦੇ ਸੰਘਰਸ਼ ਨੂੰ ਜਿਆਦਾ ਖਿੱਚਣਾ ਨਹੀ ਪਿਆ ਤੇ ਜਲਦੀ ਹੀ ਦੇਸ਼ ਆਜ਼ਾਦ ਹੋ ਗਿਆ।

Bhagat singh di jivani
Bhagat singh di jivani

ਭਗਤ ਸਿੰਘ ਵਰਗੇ ਵੀਰਾਂ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ।ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਕੁਰਬਾਨੀ ਨੇ ਸਾਡੇ ਦੇਸ਼ ਨੂੰ ਜਗਾ ਦਿੱਤਾ ਤੇ ਇਹਨਾਂ ਕੁਰਬਾਨੀਆਂ ਦਾ ਸਦਕਾ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ

Contents

ਸ਼ਹੀਦ ਭਗਤ ਸਿੰਘ ਦਾ ਲੇਖ in punjabi

ਭਗਤ ਸਿੰਘ ਦਾ ਜਨਮ

ਜਨਮ :- ਭਗਤ ਸਿੰਘ ਦਾ ਜਨਮ 11 ਨਵੰਬਰ 1907 ਈ: ਨੂੰ ਚੱਕ ਨੰ: 5 ਜ਼ਿਲਾ ਲਾਇਲਪੁਰ ਦੇ ਪਿੰਡ ਬੰਗਾ ਵਿਚ ਹੋਇਆ।ਆਪ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਕਾਂਗ੍ਰੇਸ ਦੇ ਉੱਘੇ ਲੀਡਰ ਸਨ। ਆਪ ਦੀ ਮਾਤਾ ਦਾ ਨਾਂ ਵਿਦਿਆਵਤੀ ਸੀ। ਆਪ ਦਾ ਪਰਿਵਾਰ ਕੌਮੀ ਪਰਵਾਨਿਆਂ ਦਾ ਪਰਿਵਾਰ ਸੀ। ਪ੍ਰਸਿੱਧ ਇਨਕਲਾਬੀ ਸ: ਅਜੀਤ ਸਿੰਘ ਆਪ ਦੇ ਚਾਚਾ ਸਨ।ਇਸ ਲਈ ਦੇਸ਼ ਪਿਆਰ ਆਪ ਨੂੰ ਆਪਣੀ ਪਰਿਵਾਰਿਕ ਵਿਰਾਸਤ ਵਿੱਚ ਹੀ ਮਿਲਿਆ ਸੀ। ਭਗਤ ਸਿੰਘ ਦੇ ਜਨਮ ਸਮੇਂ ਆਪ ਦੇ ਪਿਤਾ ਲਾਹੌਰ ਜੇਲ ਵਿੱਚ ਚਾਚਾ ਅਜੀਤ ਸਿੰਘ ਮਾਂਡਲੇ ਜੇਲ ਵਿੱਚ ਤੇ ਦੂਸਰੇ ਚਾਚਾ ਸ: ਸਵਰਨ ਸਿੰਘ ਲਾਹੌਰ ਜੇਲ ਵਿੱਚ ਬੰਦ ਸਨ। ਆਪ ਦੇ ਜਨਮ ਤੋਂ ਥੋੜੇ ਦਿਨਾਂ ਬਾਅਦ ਉਹਨਾਂ ਦੀ ਰਿਹਾਈ ਹੋ ਗਈ। ਇਸ ਲਈ ਆਪ ਦੀ ਦਾਦੀ ਨੇ ਆਪ ਨੂੰ ਭਾਗਾਂ ਵਾਲਾ ਤੇ ਗੁਰੂ ਦਾ ਭਗਤ ਮੰਨ ਕੇ ਆਪ ਦਾ ਨਾਂ ਭਗਤ ਸਿੰਘ ਰੱਖਿਆ

ਭਗਤ ਸਿੰਘ ਦੀ ਵਿੱਦਿਆ

ਵਿੱਦਿਆ: – ਸ: ਭਗਤ ਸਿੰਘ ਨੇ ਆਪਣੀ ਆਰੰਭਿਕ ਵਿੱਦਿਆ ਬੰਗੇ ਵਿੱਚ ਹੀ ਆਪਣੇ ਦਾਦਾ ਸ: ਅਰਜਨ ਸਿੰਘ ਕੋਲੋਂ ਪ੍ਰਾਪਤ ਕੀਤੀ। ਉਚੇਰੀ ਵਿਦਿਆ ਲਈ ਆਪ ਲਾਹੌਰ ਆ ਗਏ।ਇਥੇ ਡੀ. ਏ. ਵੀ ਹਾਈ ਸਕੂਲ ਵਿਚੋਂ ਦਸਵੀਂ ਪਾਸ ਕਰਕੇ ਡੀ. ਏ. ਵੀ ਕਾਲਜ ਵਿਚ ਦਾਖਲ ਹੋਏ।

ਭਗਤ ਸਿੰਘ : ਦੇਸ਼ ਭਗਤੀ ਦੀ ਲਗਨ

ਦੇਸ਼ ਭਗਤੀ ਦੀ ਲਗਨ: – ਕਾਲਜ ਵਿਚ ਆਪ ਦਾ ਮੇਲ ਸੁਖਦੇਵ, ਧਨਵੰਤੀ ਅਤੇ ਭਗਵਤੀ ਚਰਨ ਨਾਲ ਹੋਇਆ ਜਿਨ੍ਹਾਂ ਨਾਲ ਮਿਲ ਕੇ ਆਪ ਨੇ ( ਨੌਜਵਾਨ ਭਾਰਤ ਸਭਾ ) ਬਣਾਈ । 1920 ਈ: ਵਿਚ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ। ਉਸ ਵੇਲੇ ਭਗਤ ਸਿੰਘ ਨੈਸ਼ਨਲ ਕਾਲੇਜ ਖਿਚ ਦਾਖਲ ਹੋ ਗਏ। ਇਥੋਂ ਉਸਨੇ ਦੇਸ਼ ਭਗਤੀ ਤੇ ਦੇਸ਼ ਆਜ਼ਾਦੀ ਲਈ ਕੁਝ ਕਰ ਗੁਜਰਨ ਦਾ ਪਹਿਲਾਂ ਪਾਠ ਪੜਿਆ।ਉਹਨਾਂ ਦਿਨਾਂ ਵਿਚ ਭਾਰਤ ਵਿਚ ਕਈ ਗਰਮ-ਖਿਆਲੀਏ ਨੌਜਵਾਨਾਂ ਨੇ ਕਈ ਜੱਥੇਬੰਦੀਆਂ ਬਣਾਇਆ। ਭਗਤ ਸਿੰਘ ਇਨ੍ਹਾਂ ਸਾਰੀਆਂ ਜੱਥੇਬੰਦੀਆਂ ਦਾ ਆਗੂ ਸੀ। ਆਪ ਨੇ ਨੌਜਵਾਨਾਂ ਨੂੰ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੱਤੀ। ਦੇਸ਼ ਸੇਵਾ ਲਈ ਆਪ ਨੇ ਇਨਕਲਾਬ ਦਾ ਰਾਹ ਚੁਣਿਆ।

ਸਾਈਮਨ ਕਮੀਸ਼ਨ

ਸਾਈਮਨ ਕਮੀਸ਼ਨ : 1929 ਈ: ਵਿਚ ਸਾਈਮਨ ਕਮੀਸ਼ਨ ਭਾਰਤ ਆਇਆ। ਦੇਸ਼ ਭਰ ਵਿਚ ਇਸ ਦਾ ਵਿਰੋਧ ਹੋਏ।ਮਹਾਨ ਦੇਸ਼ ਭਗਤ ਲਾਲਾ ਲਾਜਪਤ ਰਾਏ ਵੀ ਸ਼ਹੀਦ ਹੋ ਗਏ। ਭਗਤ ਸਿੰਘ ਨੇ ਉਹਨਾਂ ਦੀ ਮੌਤ ਦਾ ਬਦਲਾ ਲੈਣ ਲਈ ਸਾਂਡਰਸ ਦਾ ਕਤਲ ਕਰ ਦਿੱਤਾ। ਪਰ ਪੁਲਿਸ ਦੇ ਹੱਥ ਨਾ ਆਏ। ਅਸੈਂਬਲੀ ਵਿਚ ਬੰਬ ਸੁੱਟਣਾ: -ਭਗਤ ਸਿੰਘ ਨੇ ਸਰਕਾਰ ਦੇ ਕੰਨ ਖੋਲਣ ਲਈ ਆਪਣੇ ਇਕ ਸਾਥੀ ਬਟੁਕੇਸ਼ਵਰ ਦੱਤ ਨਾਲ ਮਿਲ ਕੇ ਅਸੈਂਬਲੀ ਹਾਲ ਵਿਚ ਬੰਬ ਸੁੱਟ ਦਿੱਤਾ ਤੇ ਆਪ ਉੱਥੇ ਹੀ ਖੜੇ ਰਹੇ ਤੇ ਇਨਕਲਾਬ ਜਿੰਦਾਬਾਦ ‘ ਅਤੇ’ ਸਾਮਰਾਜ ਮੁਰਦਾਬਾਦ ਦੇ ਨਾਰੇ ਲਾਏ।ਇਸ ਪਿਛੋਂ ਆਪ ਨੇ ਕੁਝ ਇਸ਼ਤਿਹਾਰ ਸੁੱਟੇ ਤੇ ਪਿਸਤੌਲ ਨਾਲ ਹਵਾਈ ਫਾਇਰ ਕੀਤੇ। ਆਪ ਆਸਾਨੀ ਨਾਲ ਉਥੋਂ ਭੱਜ ਸਕਦੇ ਸਨ। ਪਰ ਆਪ ਨੇ ਉੱਥੇ ਰਹਿ ਕੇ ਆਪੇ ਆਪਣੀ ਗ੍ਰਿਫਤਾਰੀ ਦਿੱਤੀ

ਭਗਤ ਸਿੰਘ : ਕੈਦ

ਕੈਦ:- ਜੇਲ ਵਿਚ ਰਹਿੰਦੀਆਂ ਆਪ ਉਪਰ ਕਈ ਸਖਤ ਜ਼ੁਲਮ ਕੀਤੇ ਗਏ ਪਰ ਆਪ ਨੇ ਇਹਨਾਂ ਸਾਰੇ ਜ਼ੁਲਮਾਂ ਨੂੰ ਹੱਸ ਕੇ ਸਹਾਰਿਆਂ ਕਿਉਂਕਿ ਆਪ ਤਾਂ ਦੇਸ਼ ਭਗਤੀ ਦੇ ਪਿਆਰ ਅਤੇ ਕੁਰਬਾਨੀ ਦੇ ਜ਼ਜ਼ਬੇ ਨਾਲ ਭਰਪੂਰ ਸਨ

Bhagat singh di jivani
Bhagat singh di jivani

ਆਪ ਹਮੇਸ਼ਾ ਹੀ ਕਹਿੰਦੇ ਸਨ। ‘ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਦੇਖਣਾ ਹੈ ਜ਼ੋਰ ਕਿਤਨਾ ਬਾਜੂ ਏ ਕਾਤਿਲ ਮੇਂ ਹੈ। ”

ਭਗਤ ਸਿੰਘ ਨੂੰ ਫਾਂਸੀ

ਫਾਂਸੀ :- ਭਗਤ ਸਿੰਘ ਦੇ ਪਿਤਾ ਨੇ ਮੁਕੱਦਮਾ ਲੜਨ ਲਈ ਵਕੀਲ ਕੀਤਾ ਪਰ ਭਗਤ ਸਿੰਘ ਨੇ ਆਪਨਾ ਜ਼ੁਰਮ ਮੰਨਣ ਤੋਂ ਇਨਕਾਰ ਨਾ ਕੀਤਾ। ਉਹਨਾਂ ਆਪਣੇ ਲਿਖਤੀ ਬਿਆਨ ਵਿਚ ਕਿਹਾ ਕਿ ਆਪ ਨੇ ਬੰਬ ਸੁੱਟੇ ਹਨ। ਪਰ ਆਪ ਦਾ ਮਕਸਦ ਕਿਸੇ ਦੀ ਜਾਨ ਲੈਣਾ ਨਹੀਂ ਬਲਕਿ ਅੰਗਰੇਜੀ ਹਕੂਮਤ ਦੇ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰਨਾ ਸੀ । 23 ਮਾਰਚ 1931 ਦੀ ਰਾਤ ਵੇਲੇ ਆਪ ਨੂੰ ਆਪ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਫਾਂਸੀ ਤੇ ਲਟਕਾ ਦਿੱਤਾ ਗਿਆ।

Bhagat singh di jivani
Bhagat singh di jivani

ਫਾਂਸੀ ਦੇ ਤਖਤੇ ਤੇ ਖੜੇ ਹੋ ਕੇ ਉਹਨਾਂ ਨੇ ਫਾਂਸੀ ਦੇ ਰੱਸੇ ਨੂੰ ਚੁੰਮਿਆ ਤੇ ‘ ਇਨਕਲਾਬ ਦਾ ਨਾਰਾ ਲਾਇਆ। ਇਹਨਾਂ ਦੇ ਮਿਰਤਕ ਸ਼ਰੀਰ ਨੂੰ ਵਾਰਸਾਂ ਨੂੰ ਦੇਣ ਦੀ ਥਾਂ ਅੰਗਰੇਜੀ ਹਕੂਮਤ ਨੇ ਰਾਤ ਦੇ ਸਮੇਂ ਹੀ ਫਿਰੋਜ਼ਪੁਰ ਕੋਲ ਹੁਸੈਨੀਵਾਲਾ ਵਿਚ ਸਤਲੁਜ ਦੇ ਕੰਢੇ ਸਾੜਿਆ ਤੇ ਉਪਰੰਤ ਸਾਰੀ ਸਮਗਰੀ ਦਰਿਆ ਵਿਚ ਰੋੜ ਦਿੱਤੀ। ਸਰਕਾਰ ਨੇ ਉੱਥੇ ਇਨ੍ਹਾਂ ਤਿੰਨਾਂ ਦੇਸ਼ ਭਕਤਾਂ ਦੀਆਂ ਸਮਾਧੀਆਂ ਬਣਾਇਆ ਸਨ, ਜਿੱਥੇ ਹਰ ਸਾਲ 23 ਮਾਰਚ ਨੂੰ ਸ਼ਹੀਦਾਂ ਦੀ ਯਾਦ ਵਿਚ ਮੇਲਾ ਲਗਦਾ ਹੈ।

Read Also


1 thought on “Bhagat singh di jivani | ਸ਼ਹੀਦ ਭਗਤ ਸਿੰਘ ਦੀ ਜੀਵਨੀ”

Leave a Reply

%d