subhash chandar boss| ਸੁਭਾਸ਼ ਚੰਦਰ ਬੋਸ

ਸੁਭਾਸ਼ ਚੰਦਰ ਬੋਸ ( subhash chandar boss ) : ਸੁਭਾਸ਼ ਚੰਦਰ ਬੋਸ ਦਾ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਮਹੱਤਵਪੂਰਨ ਯੋਗਦਾਨ ਹੈ। ਉਹਨਾਂ ਵਿਚ ਬਹਾਦਰੀ ਅਤੇ ਦਲੇਰੀ ਦੇ ਨਾਲ-ਨਾਲ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਦਾ ਇਕ ਖਾਸ ਜ਼ਜ਼ਬਾ ਵੀ ਸੀ। ਉਹ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਦੇ ਸਨ ਤੇ ਕੋਈ ਵੀ ਮੁਸ਼ਕਿਲ ਜਾਂ ਸਮੱਸਿਆ ਉਹਨਾਂ ਦੇ ਮਜਬੂਤ ਇਰਾਦੇ ਬਦਲਣ ਵਿਚ ਸਫਲ ਨਾ ਹੋਈ ਸੀ ਬਲਕਿ ਮੁਸ਼ਕਲਾਂ ਆਉਣ ਤੇ ਉਹਨਾਂ ਦੇ ਇਰਾਦੇ ਹੋਰ ਵੀ ਮਜ਼ਬੂਤ ਹੋ ਜਾਂਦੇ। ਆਪ ਸਾਰੇ ਦੇਸ਼ ਦੇ ਹਰਮਨ ਪਿਆਰੇ ਆਗੂ ਸਨ ਤੇ ਆਪਨੇ ਦੇਸ਼ ਆਜ਼ਾਦ ਕਰਵਾਉਣ ਲਈ ਬਹੁਤ ਹੀ ਕੜਾ ਸੰਘਰਸ਼ ਕੀਤਾ। subhash chandar boss
ਸੁਭਾਸ਼ ਚੰਦਰ ਬੋਸ ਸੁਤੰਤਰਤਾ ਸੰਗਰਾਮ ਦਾ ਇਕ ਦਲੇਰ ਜਰਨੈਲ, ਇਕ ਸੱਚਾ ਦੇਸ਼ ਭਗਤ ਤੇ ਨਿਕ ਬੇਗਰਜ਼ ਰਾਜਸੀ ਨੇਤਾ ਸੀ। ਉਹਨਾਂ ਦੀ ਸਿੱਖਿਆ ਨੇ ਭਾਰਤੀਆਂ ਵਿਚ ਪਿਆਰ ਤੇ ਏਕਤਾ ਕਾਯਮ ਕੀਤੀ।ਆਪ ਦੀ ਦਲੇਰੀ ਅਗੇ ਦੇ ਅੱਗੇ ਅੰਗਰੇਜਾਂ ਨੂੰ ਘੁਟਨੇ ਟੇਕਨੇ ਪਏ। ਆਪ ਜਿਹੇ ਮਹਾਨ ਦੇਸ਼ ਭਗਤਾਂ ਦਾ ਨਾਂ ਇਤਿਹਾਸ ਵਿਚ ਪੌ-ਫੁੱਟੇ ਸਿਤਾਰੇ ਦੀ ਤਰ੍ਹਾਂ ਹਮੇਸ਼ਾ ਚਮਕਦਾ ਰਹੇਗਾ।

Contents

ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ

ਜਨਮ :- ਸੁਭਾਸ਼ ਚੰਦਰ ਦਾ ਜਨਮ ਕੱਟਕ ਵਿਚ ਕੌਦਾਤੀਆ ਪਿੰਡ ਵਿਚ 13 ਫਰਵਰੀ 1897 ਈ: ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਰਾਏ ਬਹਾਦਰ ਜਾਨਕੀ ਨਾਥ ਸੀ ਜੋ ਕਿ ਕੱਟਕ ਵਿਚ ਸਰਕਾਰੀ ਵਕੀਲ ਸਨ। ਆਪ ਦੀ ਮਾਤਾ ਬੜੇ ਹੀ ਧਾਰਮਿਕ ਵਿਚਾਰਾਂ ਵਾਲੀ ਇਸਤਰੀ ਸੀ। ਉਹ ਸਾਦਾ ਜੀਵਨ ਜੀਣ ਵਿਚ ਵਿਸ਼ਵਾਸ ਰੱਖਦੀ ਸੀ। ਉਹਨਾਂ ਨੇ ਕਦੇ ਵੀ ਨਈ ਸੋਚਿਆ ਸੀ ਕਿ ਉਹਨਾਂ ਦੇ ਪੁੱਤਰ ਆਜ਼ਾਦੀ ਦੀਆਂ ਲਹਿਰਾਂ ਵਿਚ ਗੋਤੇ ਖਾ ਕੇ ਇਕ ਮਹਾਨ ਨੇਤਾ ਜਾਂ ਜਰਨੈਲ ਬਣੇਗਾ।

ਨੇਤਾ ਜੀ ਸੁਭਾਸ਼ ਚੰਦਰ ਬੋਸ : ਵਿੱਦਿਆ

ਵਿੱਦਿਆ :- ਆਪ ਨੇ ਆਪਣੀ ਆਰੰਭਿਕ ਵਿੱਦਿਆ ਕੱਟਕ ਵਿਚ ਹੀ ਪ੍ਰਾਪਤ ਕੀਤੀ। ਇਸ ਮਗਰੋਂ ਦਸਵੀਂ ਦੀ ਪ੍ਰੀਖਿਆ ‘ ਰੈਨਧਿਨਸਾ ਕਾਲਜੀਏਟ ਸਕੂਲ ਵਿਚ ਪਾਸ ਕਤੀ। ਕਾਲੇਜ ਵਿਚ ਆਪ ਦੀ ਬੇਗਰਜ਼ ਨੇਤਾ ਹੋਣ ਦੀ ਪ੍ਰਸਿੱਧੀ ਕਿਸੇ ਕੋਲੋਂ ਲੁਕੀ ਨਹੀਂ ਸੀ ਹੋਈ। ਆਪ ਆਜ਼ਾਦ ਖਿਆਲਾਂ ਦੇ ਵਿਅਕਤੀ ਸਨ। ਪਰਮਹੰਸ ਰਾਮ ਕ੍ਰਿਸ਼ਨ ਜੀ ਦੇ ਪ੍ਰਭਾਵ ਥੱਲੇ ਆਪਨੇ 1918 ਵਿਚ ਆਪਣਾ ਘਰ ਬਾਰ ਛੱਡ ਦਿੱਤਾ ਅਤੇ ਆਪਣੇ ਅੰਦਰ ਦੇਸ਼ ਸੇਵਾ ਦਾ ਦ੍ਰਿੜ ਨਿਸ਼ਚਾ ਪੈਦਾ ਕਰ ਲਿਆ।

ਨੇਤਾ ਜੀ ਸੁਭਾਸ਼ ਚੰਦਰ ਬੋਸ : ਨਾ-ਮਿਲਵਰਤਨ ਅੰਦੋਲਨ ਵਿਚ ਹਿੱਸਾ ਲੈਣਾ

ਨਾ-ਮਿਲਵਰਤਨ ਅੰਦੋਲਨ ਵਿਚ ਹਿੱਸਾ ਲੈਣਾ :- 1920 ਵਿਚ ਗਾਂਧੀ ਜੀ ਨੇ ਨਾ-ਮਿਲਵਰਤਨ ਅੰਦੋਲਨ ਚਲਾਇਆ ਹੋਇਆ ਸੀ। ਇਸ ਅੰਦੋਲਨ ਵਿਚ ਭਾਗ ਲੈਣ ਲਈ ਵਿਦਿਆਰਥੀ ਕਾਲੇਜਾਂ ਦਾ ਤੇ ਅਫਸਰ ਸਰਕਾਰੀ ਨੌਕਰੀਆਂ ਦਾ ਬਾਈਕਾਟ ਕਰ ਰਹੇ ਸਨ। ਉਸ ਵੇਲੇ ਆਪ ਵੀ ਆਈ. ਏ. ਐਸ ਦੀ ਨੌਕਰੀ ਤੇ ਸਨ। ਪਰ ਇਸ ਅੰਦੋਲਨ ਦੇ ਪ੍ਰਭਾਵ ਵਿਚ ਆ ਕੇ ਆਪ ਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਇਸ ਅੰਦੋਲਨ ਵਿਚ ਵੱਧ ਚੜ ਕੇ ਹਿੱਸਾ ਲਿਆ।

ਨੇਤਾ ਜੀ ਸੁਭਾਸ਼ ਚੰਦਰ ਬੋਸ : ਯੁਵਰਾਜ ਦਾ ਬਾਈਕਾਟ

ਯੁਵਰਾਜ ਦਾ ਬਾਈਕਾਟ :- ਨਾ-ਮਿਲਵਰਤਨ ਅੰਦੋਲਨ ਨੂੰ ਮੱਧਮ ਕਰਨ ਲਈ ਅੰਗਰੇਜ਼ ਸਰਕਾਰ ਨੇ ਇਕ ਯੁਵਰਾਜ ਭਾਰਤ ਭੇਜਿਆ।ਕਾਂਗਰਸ ਨੇ ਯੁਵਰਾਜ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰ ਦਿੱਤਾ। ਯੁਵਰਾਜ ਦੇ ਕਲਕੱਤੇ ਪਹੁੰਚਣ ਤੇ ਆਪ ਨੇ ਉਸ ਦੇ ਬਾਈਕਾਟ ਵਿਚ ਸਭ ਤੋਂ ਵੱਧ ਕੇ ਹਿੱਸਾ ਲਿਆ ਜਿਸ ਕਾਰਨ ‘ ਮਹੀਨੇ ਦੀ ਸਜ਼ਾ ਹੋਈ ਇਸ ਆਪ ਦੀ ਪਹਿਲੀ ਜੇਲ ਯਾਤਰਾ ਸੀ।

ਨੇਤਾ ਜੀ ਸੁਭਾਸ਼ ਚੰਦਰ ਬੋਸ : ਅਲਗਪਾਰਟੀ ਦਾ ਨਿਰਮਾਣ

ਅਲਗਪਾਰਟੀ ਦਾ ਨਿਰਮਾਣ:- ਜੇਲ ਤੋਂ ਵਾਪਸ ਆਉਣ ਮਗਰੋਂ ਆਪ ਨੇ ਚੋਰੀ ਦੀ ਦੁਰਘਟਨਾ ਨੂੰ ਮੁੱਖ ਰੱਖ ਕੇ ਸਤਿਆਗ੍ਰਹਿ ਨੂੰ ਮੁਲਤਵੀ ਕਰ ਦਿੱਤਾ।ਜਿਸ ਕਾਰਨ ਕਾਂਗਰਸ ਦੇ ਦੋ ਧੜੇ ਬਨ ਗਏ। ਆਪ ਨੇ ਬੰਗਾਲ ਦੇ ਵੱਡੇ ਆਗੂ ਬੰਧੂ ਦਾਸ ਨਾਲ ਮਿਲ ਕੇ ਆਪਣੀ ਅਲੱਗ ਸਵਰਾਜ ਪਾਰਟੀ ਬਣਾਈ ਤੇ ‘ ਫਾਰਵਰਡ ਨਾਂ ਦਾ ਅੰਗਰੇ ਜੀ ਅਖਬਾਰ ਜਾਰੀ ਕੀਤਾ। subhash chandar boss

ਨੇਤਾ ਜੀ ਸੁਭਾਸ਼ ਚੰਦਰ ਬੋਸ : ਹਵਾਈ ਜਹਾਜ਼ ਦੀ ਦੁਰਘਟਨਾ

ਹਵਾਈ ਜਹਾਜ਼ ਦੀ ਦੁਰਘਟਨਾ :- 1944 ਵਿਚ ਆਪਨੇ ਜਾਪਾਨ ਤੋਂ ਸਿੰਘਾਪੁਰ ਪਹੁੰਚ ਕੇ ਆਪਣੀ ਅਲੱਗ ਸੇਨਾ ‘ ਆਜ਼ਾਦ ਹਿੰਦ ਫੌਜ ਖੜੀ ਕਰ ਦਿੱਤੀ। ਇਸ ਸੇਨਾ ਨੂੰ ਜਾਪਾਨ ਦਾ ਸਮਰਥਨ ਪ੍ਰਾਪਤ ਸੀ ਪਰ ਜੱਦ ਤੀਜੇ ਵਿਸ਼ਵ ਯੁੱਧ ਵਿਚ ਜਾਪਾਨ ਹਾਰ ਗਿਆ ਤਾਂ ਇਸ ਜੰਗ ਨੂੰ ਕਾਯਮ ਰੱਖਣਾ ਔਖਾ ਹੋ ਗਿਆ।ਇਸ ਲਈ ਆਪਨੇ ਜੰਗ ਬੰਦ ਕਰਨ ਮਗਰੋਂ ਹਵਾਈ ਜ਼ਹਾਜ਼ ਰਾਹੀਂ ਟੋਕੀਉ ਜਾਣ ਦਾ ਫੈਸਲਾ ਕੀਤਾ। 23 ਅਗਸਤ 1945 ਨੂੰ ਟੋਕੀਉ ਦੇ ਰੇਡੀਉ ਰਾਹੀਂ ਹਵਾਈ ਜ਼ਹਾਜ਼ ਦੇ ਹਾਦਸੇ ਦੀ ਖਬਰ ਨਾਲ ਆਪਣੇ ਚਲਾਣੇ ਦਾ ਪਤਾ ਲੱਗਿਆ।

Read Also

1 thought on “subhash chandar boss| ਸੁਭਾਸ਼ ਚੰਦਰ ਬੋਸ”

Leave a Reply

%d