punjabi grammar MCQ 28 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 28 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ। punjabi grammar MCQ 28

Contents

punjabi grammar MCQ 28

1. ਅਲੰਕਾਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ
(ੳ) ਸ਼ਬਦ ਅਲੰਕਾਰ
(ਅ) ਅਰਥ ਅਲੰਕਾਰ
(ੲ) ਸ਼ਬਦਾਰਥ ਅਲੰਕਾਰ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਸ)

2. ’ ਉਸਦੀ ਚਾਲ ਹਿਰਣੀ ਵਰਗੀ ਹੈ ’ ਵਾਕ ਵਿਚ ਅਲੰਕਾਰ ਹੈ
(ੳ) ਅਨੁਪ੍ਰਾਸ
(ਅ) ਅਤਿਕਥਨੀ
(ੲ) ਦ੍ਰਿਸ਼ਟਾਂਤ
(ਸ) ਉਪਮਾ
ਸਹੀ ਜਵਾਬ – (ਸ)

3. ” ਕਿਸੇ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਨਾ ਵਿੱਚ ਕਿਹੜਾ ਅਲੰਕਾਰ ਦਾ ਰੂਪ ਹੈ—
(ੳ) ਅਨੁਪ੍ਰਾਸ
(ਅ) ਉਪਮਾ
(ੲ) ਅਤਿਕਥਨੀ
(ਸ) ਰੂਪਕ
ਸਹੀ ਜਵਾਬ – (ੲ)

4. ਉਪਮੇਯ, ਉਪਮਾਨ, ਸਾਂਝਾ ਗੁਣ ਕਿਸ ਅਲੰਕਾਰ ਦੇ ਮੁੱਖ ਤੱਤ ਹਨ
(ੳ) ਰੂਪਕ
(ਅ) ਅਨੁਪ੍ਰਾਸ
(ੲ) ਊਪਮਾ
(ਸ) ਦ੍ਰਿਸ਼ਟਾਂਤ
ਸਹੀ ਜਵਾਬ – (ੳ)

5.’ ਅਨੁਪ੍ਰਾਸ ‘ ਅਲੰਕਾਰ ਦਾ ਅਰਥ ਹੈ
(ੳ) ਵਾਰ-ਵਾਰ ਦੁਹਰਾਉ
(ਅ) ਗੱਲ ਨੂੰ ਵਧਾ ਚੜਾ ਕੇ ਕਰਨਾ
(ੲ) ਇਕ ਵਾਰ ਦੁਹਰਾਉ
(ਸ) ਕੋਈ ਵੀ ਦੁਹਰਾਉ ਨਹੀਂ
ਸਹੀ ਜਵਾਬ – (ੳ)

6. ਜਦੋ ਕਵਿਤਾ ਵਿਚ ਸ਼ਬਦਾ ਨਾਲ ਸੁਹਜ ਪੈਦਾ ਕੀਤਾ ਜਾਵੇ
(ੳ) ਸ਼ਬਦਾਰਥ ਅਲੰਕਾਰ
(ਅ) ਅਰਥ ਅਲੰਕਾਰ
(ੲ) ਸ਼ਬਦ ਅਲੰਕਾਰ
(ਸ) ਇਹਨਾਂ ਵਿਚੋਂ ਕੋਈ ਵੀ ਨਹੀਂ
ਸਹੀ ਜਵਾਬ – (ੲ)

7. ਉਪਮਾ ਅਲੰਕਾਰ ਵਿੱਚ ਕਿੰਨ੍ਹੇ ਤੱਤ ਵਿਚਰਦੇ ਹਨ
(ੳ) 2
(ਅ) 3
(ੲ) 4
(ਸ) 7
ਸਹੀ ਜਵਾਬ – (ੲ)

8. ਰੂਪਕ ਅਲੰਕਾਰ ਵਿੱਚ ਕਿੰਨ੍ਹੇ ਤੱਤ ਵਿਚਰਦੇ ਹਨ
(ੳ) 3
(ਅ) 4
(ੲ) 2
(ਸ) 1
ਸਹੀ ਜਵਾਬ – (ੳ)

9. ਇਸ ਕਾਵਿ-ਸਤਰ ਵਿੱਚ ਕਿਸ ਅਲੰਕਾਰ ਦੀ ਵਰਤੋਂ ਹੋਈ ਹੈ।
(ੳ) ਰੂਪਕ
(ਅ) ਉਪਮਾ
(ੲ) ਦ੍ਰਿਸ਼ਟਾਂਤ
(ਸ) ਅਤਿਕਥਨੀ
ਸਹੀ ਜਵਾਬ – (ਅ)

ਕਬੀਰ ਮਾਨੁਖ ਜਨਮ ਦੁਲੱਭ ਹੈ।
ਹੋਤ ਨਾ ਬਾਰੰਬਾਰ
ਜਿਉ ਬਨ ਫਲ ਪਾਕੇ ਭੁਇ ਗਿਰਹਿ
ਬਹੁਰਿ ਨ ਲਾਗਹਿ ਡਾਰਿ।

10. ਉਪਰੋਕਤ ਕਾਵਿ-ਸਤਰਾਂ ਵਿੱਚ ਕਿਸ ਅਲੰਕਾਰ ਦੀ ਵਰਤੋਂ ਹੋਈ ਹੈ।
(ੳ) ਰੂਪਕ
(ਅ) ਉਪਮਾ
(ੲ) ਦ੍ਰਿਸ਼ਟਾਂਤ
(ਸ) ਅਨੁਪ੍ਰਾਸ
ਸਹੀ ਜਵਾਬ – (ੲ)

ਵਲਾਂ ਵਾਲੀਆਂ ਉਸ ਦੀਆਂ ਵਾਲੀਆਂ ਨੇ
ਲਿਆ ਲੁੱਟ ਜਹਾਨ ਦੇ ਵਾਲੀਆਂ ਨੂੰ।
11. ਉਪਰੋਕਤ ਕਾਵਿ-ਸਤਰਾਂ ਵਿੱਚ ਕਿਸ ਅਲੰਕਾਰ ਦੀ ਵਰਤੋਂ ਹੋਈ ਹੈ।

(ੳ) ਦ੍ਰਿਸ਼ਟਾਂਤ
(ਅ) ਰੂਪਕ
(ੲ) ਅਨੁਪ੍ਰਾਸ
(ਸ) ਅਤਿਕਥਨੀ
ਸਹੀ ਜਵਾਬ – (ੲ)

punjabi grammar important questions

ਸੱਸੀ ਦੇ
ਨਾਜੁਕ ਪੈਰ ‘ ਮਲੂਕ
ਮਹਿੰਦੀ ਨਾਲ ਸਿੰਗਾਰੇ।
ਬਾਲੂ ਰੇਤ ਤਪੇ ਵਿੱਚ ਥਲ ਦੇ।
ਜਿਉਂ ਜੌਂ ਭੁੰਨਣ ਭਠਿਆਰੇ।
ਸੂਰਜ ਭੱਜ ਵੜਿਆ ਵਿੱਚ ਬਦਲੀ।
ਡਰਦਾ ਲਿਸਕ ਨਾ ਮਾਰੇ।
12. ਉਪਰੋਕਤ ਕਾਵਿ-ਸਤਰਾਂ ਵਿੱਚ ਕਿਸ ਅਲੰਕਾਰ ਦੀ ਵਰਤੋਂ ਹੋਈ ਹੈ।

(ੳ) ਉਪਮਾ
(ਅ) ਅਤਿਕਥਨੀ
(ੲ) ਰੂਪਕ
(ਸ) ਦ੍ਰਿਸ਼ਟਾਂਤ
ਸਹੀ ਜਵਾਬ – (ਅ)

ਗੁਰੂ ਸਰਣ ਆਵੇ, ਨਾਹੀਂ ਲਾਗੇ ਦੁਖ ਪੀੜ।
ਗੁਰੂ ਸਰਨ ਆਵੇ ਨਾਹੀਂ, ਲਾਗੇ ਦੁਖ ਪੀੜ।
13. ਉਪਰੋਕਤ ਕਾਵਿ-ਸਤਰਾਂ ਵਿੱਚ ਕਿਸ ਅਲੰਕਾਰ ਦੀ ਵਰਤੋਂ ਹੋਈ ਹੈ।

(ੳ) ਰੂਪਕ
(ਅ) ਅਨੁਪ੍ਰਾਸ
(ੲ) ਦ੍ਰਿਸ਼ਟਾਂਤ
(ਸ) ਉਪਮਾ
ਸਹੀ ਜਵਾਬ – (ਅ)

14. ਅਨੁਪ੍ਰਾਸ ਅਲੰਕਾਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ?
(ੳ) ਚਾਰ
(ਅ) ਪੰਜ
(ੲ) ਦੋ
(ਸ) ਛੇ
ਸਹੀ ਜਵਾਬ – (ਅ)

15. ਜਿੱਥੇ ਇੱਕੋ ਅੱਖਰ ਸ਼ਬਦਾਂ ਦੇ ਅਰੰਭ ਅਤੇ ਮੱਧ ਵਿੱਚ ਕਈ ਵਾਰ ਵਰਤਿਆ ਜਾਵੇ ਜਾਂ ਕਿਸੇ ਤੁਕ ਦੇ ਕਈ ਸ਼ਬਦ ਇੱਕੋ ਅੱਖਰ ਨਾਲ ਸ਼ੁਰੂ ਹੋਣ ਤਾਂ ਅਨੁਪ੍ਰਾਸ ਅਲੰਕਾਰ ਦਾ ਕਿਹੜਾ ਰੂਪ ਹੁੰਦਾ ਹੈ।
(ੳ) ਵ੍ਰਿਤੀ ਅਨੁਪ੍ਰਾਸ
(ਅ) ਸ਼ਰੂਤੀ ਅਨੁਪ੍ਰਾਸ
(ੲ) ਛੇਕ ਅਨੁਪ੍ਰਾਸ
(ਸ) ਲਾਟ ਅਨੁਪ੍ਰਾਸ
ਸਹੀ ਜਵਾਬ – (ੲ)

16. ਜਦੋਂ ਇੱਕ ਜਾਂ ਕੁਝ ਅੱਖਰ ਸ਼ਬਦਾਂ ਦੇ ਅਖੀਰ ਵਿੱਚ ਆ ਕੇ ਲੈਅ ਪੈਦਾ ਕਰਨ, ਤਾਂ ਅਨੁਪ੍ਰਾਸ ਅਲੰਕਾਰ ਦਾ ਕਿਹੜਾ ਰੂਪ ਹੁੰਦਾ ਹੈ?
(ੳ) ਵ੍ਰਿਤੀ ਅਲੰਕਾਰ
(ਅ) ਅੰਤ ਅਨੁਪ੍ਰਾਸ
(ੲ) ਲਾਟ ਅਨੁਪ੍ਰਾਸ
(ਸ) ਛੇਕ ਅਨੁਪ੍ਰਾਸ
ਸਹੀ ਜਵਾਬ – (ੳ)

17. ਜਦੋਂ ਇੱਕੋ ਉਚਾਰਨ ਸਥਾਨ ਤੋਂ ਉਚਾਰੇ ਜਾਣ ਵਾਲੇ ਸ਼ਬਦ ਇੱਕ ਤੁਕ ਵਿੱਚ ਵਰਤੇ ਜਾਣ ਤਾਂ ਅਨੁਪ੍ਰਾਸ ਅਲੰਕਾਰ ਦਾ ਕਿਹੜਾ ਰੂਪ ਹੁੰਦਾ ਹੈ?
(ੳ) ਅੰਤ ਅਨੁਪ੍ਰਾਸ
(ਅ) ਸ਼ਰੂਤੀ ਅਨੁਪ੍ਰਾਸ
(ੲ) ਵ੍ਰਿਤੀ ਅਨੁਪ੍ਰਾਸ
(ਸ) ਲਾਟ ਅਨੁਪ੍ਰਾਸ
ਸਹੀ ਜਵਾਬ – (ਅ)

18. ਜਦ ਕਿਸੇ ਤੁਕ ਵਿੱਚ ਸ਼ਬਦ ਤਾਂ ਉਹੀ ਹੋਣ, ਪਰ ਵਿਸ਼ਰਾਮ ਲੱਗਣ ਨਾਲ ਅਰਥ ਬਦਲ ਜਾਣ, ਤਾਂ ਅਨੁਸ ਅੰਲਕਾਰ ਦਾ ਕਿਹੜਾ ਰੂਪ ਹੁੰਦਾ ਹੈ?
(ੳ) ਲਾਟ ਅਨੁਪ੍ਰਾਸ
(ਅ) ਛੇਕ ਅਨੁਪ੍ਰਾਸ
(ੲ) ਸ਼ਰੂਤੀ ਅਨੁਪ੍ਰਾਸ
(ਸ) ਅੰਤ ਅਨੁਪ੍ਰਾਸ
ਸਹੀ ਜਵਾਬ –

aalnkar in punjabi important questions

19. ਜਿੱਥੇ ਤੁਕਾਂਤ ਵਿੱਚ ਸ਼ਬਦਾਂ ਦੇ ਅੰਤਿਮ ਅੱਖਰ ਤੇ ਲੈਅ ਮਿਲਦੀ ਹੋਵੇ, ਤਾਂ ਅਨੁਪ੍ਰਾਸ ਅਲੰਕਾਰ ਦਾ ਕਿਹੜਾ ਰੂਪ ਹੁੰਦਾ ਹੈ?
(ੳ) ਵ੍ਰਿਤੀ ਅਨੁਪ੍ਰਾਸ
(ਅ) ਅੰਤ ਅਨੁਪ੍ਰਾਸ
(ੲ) ਛੇਕ ਅਨੁਪ੍ਰਾਸ
(ਸ) ਸ਼ਰੂਤੀ ਅਨੁਪ੍ਰਾਸ
ਸਹੀ ਜਵਾਬ – (ਅ)

20. ਉਪਮਾ ਦੇ ਕਿੰਨੇ ਭੇਦ ਹੁੰਦੇ ਹਨ?
(ੳ) ਪੰਜ
(ਅ) ਚਾਰ
(ੲ) ਛੇ
(ਸ) ਤਿੰਨ
ਸਹੀ ਜਵਾਬ – (ੳ)

21. ਰੂਪਕ ਅਲੰਕਾਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ?
(ੳ) ਚਾਰ
(ਅ) ਤਿੰਨ
(ੲ) ਪੰਜ
(ਸ) ਦੋ
ਸਹੀ ਜਵਾਬ – (ਸ)

ਉਹਦਾ ਨਾਜ਼ੁਕ ਜੁੱਸਾ ਮਖਮਲੋਂ, ਵਾਂਗ ਗੁਲਾਬੇ ਰੰਗ।
ਕੱਦ ਬੁਲੰਦੀ ਸਰਵ ਦੀ, ਗਰਦਨ ਮਿਸਲ ਕੁਲੰਗ
ਕੇਲੇ ਵਾਂਗੂ ਪਿੰਨੀਆਂ, ਮਤਲਸ ਭਿੰਨੀ ਰੰਗ।
ਦੇਖ ਝੜਨ ਪਰਿੰਦੇ ਕਾਦਰਾ, ਜਿਵੇਂ ਮਸ਼ਾਲ ਪਤੰਗ। (ਸੋਹਣੀ, ਕਾਦਰਯਾਰ)
22. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜਾ ਅਲੰਕਾਰ ਹੈ?

(ੳ) ਰੂਪਕ ਅਲੰਕਾਰ
(ਅ) ਉਪਮਾ ਅਲੰਕਾਰ.
(ੲ) ਅਤਿਕਥਨੀ ਅਲੰਕਾਰ
(ਸ) ਦ੍ਰਿਸ਼ਟਾਂਤ ਅਲੰਕਾਰ
ਸਹੀ ਜਵਾਬ – (ਅ)

ਜੇ ਤੂੰ ਗੱਲ ਵਿੱਚ ਫੁੱਲਾਂ ਦਾ ਹਾਰ ਪਾਇਆ,
ਤੇਰੇ ਲੱਕ ਨੂੰ ਪਏ ਕੜਵੱਲ ਮੋਈਏ।
ਜੇ ਤੂੰ ਹੱਥਾਂ ਤੇ ਪੈਰਾਂ ਨੂੰ ਲਾਈ ਮਹਿੰਦੀ।
ਭਾਰ ਨਾਲ ਤੂੰ ਸੱਕੀ ਨਾ ਹਲ ਮੋਈਏ।
23. ਉਪਰੋਕਤ ਕਾਵਿ-ਸਤਰਾਂ ਵਿਚ ਕਿਹੜਾ ਅਲੰਕਾਰ ਹੈ?

(ੳ) ਉਪਮਾ ਅਲੰਕਾਰ
(ਅ) ਅਤਿਕਥਨੀ ਅਲੰਕਾਰ
(ੲ) ਅਨੁਪ੍ਰਾਸ ਅਲੰਕਾਰ
(ਸ) ਰੂਪਕ ਅਲੰਕਾਰ
ਸਹੀ ਜਵਾਬ – (ਅ)

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ।
ਚੜੇ ਸੂਰਮੇ ਸਿੰਘ ਦਲੇਰ ਮੀਆਂ।
ਚੜੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ।
ਜਿਵੇਂ ਬੋਲਿਉਂ ਨਿਕਲਦੇ ਸ਼ੇਰ ਮੀਆਂ।
24. ਉਪਰੋਕਤ ਕਾਵਿ-ਸਤਰਾਂ ਵਿਚ ਕਿਹੜਾ ਅਲੰਕਾਰ ਹੈ?

(ੳ) ਅਤਿਕਥਨੀ ਅਲੰਕਾਰ
(ਅ) ਉਪਮਾ ਅਲੰਕਾਰ
(ੲ) ਦ੍ਰਿਸ਼ਟਾਂਤ ਅਲੰਕਾਰ
(ਸ) ਅਨੁਪ੍ਰਾਸ ਅਲੰਕਾਰ
ਸਹੀ ਜਵਾਬ – (ੲ)

ਫਿਰ ਰੂਪ ਸਰੂਪ ਅਨੂਪ ਦਿਸੇ, ਫਿਰ ਜਿੰਦ ਦੀਵਾਨੀ ਝੱਲੀ-ਝੱਲੀ,
ਫਿਰ ਹੋਸ਼, ਬੇਹੋਸ਼, ਮਦਹੋਸ਼ ਹੋਈ,
ਫਿਰ ਪੱਤ ਰੁਲੇਂਦੀ ਗਲੀ-ਗਲੀ।
25. ਉਪਰੋਕਤ ਕਾਵਿ-ਸਤਰਾਂ ਵਿਚ ਕਿਹੜਾ ਅਲੰਕਾਰ ਹੈ?

(ੳ) ਰੂਪਕ ਅਲੰਕਾਰ
(ਅ) ਅਤਿਕਥਨੀ ਅਲਕਾਰ
(ੲ) ਅਨੁਪ੍ਰਾਸ ਅਲੰਕਾਰ
(ਸ) ਉਪਮਾ ਅਲੰਕਾਰ
ਸਹੀ ਜਵਾਬ – (ੲ)

ਚਾਂਦੀ ਤੇਰਾ ਰੰਗ ਹੈ, ਸੋਨਾ ਤੇਰੇ ਵਾਲ।
26. ਉਪਰੋਕਤ ਕਾਵਿ- ਸਤਰ ਵਿੱਚ ਕਿਹੜਾ ਅਲੰਕਾਰ ਹੈ?

(ੳ) ਰੂਪਕ ਅਲੰਕਾਰ
(ਅ) ਉਪਮਾ ਅਲੰਕਾਰ
(ੲ) ਦ੍ਰਿਸ਼ਟਾਂਤ ਅਲੰਕਾਰ
(ਸ) ਅਤਿਕਥਨੀ ਅਲੰਕਾਰ
ਸਹੀ ਜਵਾਬ – (ੳ)

punjab police bhrti important questions

ਨੀ ਅੱਜ ਕੋਈ ਆਇਆ ਸਾਡੇ ਵਿਹੜੇ,
ਤੱਕਣ ਚੰਨ ਸੂਰਜ ਢੁੱਕ-ਢੁੱਕ ਨੇੜੇ।
ਲੱਸੇ ਨੀ ਉਹਦਾ ਮੱਥਾ ਤਾਰਿਆ ਵਾਂਗੂ
ਆਇਆ ਨੀ ਖੋਰੇ ਅੰਬਰ ਘੁੰਮ-ਘੁੰਮ ਕਿਹੜੇ।
27. ਉਪਰੋਕਤ ਕਾਵਿ-ਸਤਰਾਂ ਵਿਚ ਕਿਹੜਾ ਅਲੰਕਾਰ ਹੈ?

(ੳ) ਰੂਪਕ ਅੰਲਕਾਰ
(ਅ) ਅਨੁਪ੍ਰਾਸ ਅਲੰਕਾਰ
(ੲ) ਅਤਿਕਥਨੀ ਅਲੰਕਾਰ
(ਸ) ਉਪਮਾ ਅਲੰਕਾਰ
ਸਹੀ ਜਵਾਬ – (ਸ)

ਸੋਹਣਾ ਦੇਸ਼ਾਂ ਅੰਦਰ ਦੇਸ਼ ਪੰਜਾਬ ਨੀ ਸਈਓ।
ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ।
28. ਉਪਰੋਕਤ ਕਾਵਿ-ਸਤਰਾਂ ਵਿਚ ਕਿਹੜਾ ਅਲੰਕਾਰ ਹੈ?

(ਅ) ਦ੍ਰਿਸ਼ਟਾਂਤ ਅਲੰਕਾਰ
(ੳ) ਉਪਮਾ ਅੰਲਕਾਰ
(ੲ) ਅਤਿਕਥਨੀ ਅਲੰਕਾਰ
(ਸ) ਅਨੁਪ੍ਰਾਸ ਅਲੰਕਾਰ
ਸਹੀ ਜਵਾਬ – (ੳ)

29. ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਵਿੱਚ ਕਿਹੜਾ ਅਲੰਕਾਰ ਹੈ।
(ੳ) ਅਤਿਕਥਨੀ ਅਲੰਕਾਰ
(ਅ) ਉਪਮਾ ਅਲੰਕਾਰ
(ੲ) ਅਨੁਪ੍ਰਾਸ ਅਲੰਕਾਰ
(ਸ) ਰੂਪਕ ਅਲੰਕਾਰ
ਸਹੀ ਜਵਾਬ – (ੲ)

30. ਅਲੰਕਾਰ ਸਬੰਧੀ ਸਭ ਤੋਂ ਪਹਿਲਾਂ ਵਿਚਾਰ-ਚਰਚਾ ਕਰਨ ਵਾਲੇ-
(ੳ) ਪਿਗਲ ਰਿਸ਼ੀ
(ਅ) ਅਚਾਰਿਆ ਭਰਤਮੁਨੀ
(ੲ) ਪਾਣੀਨੀ
(ਸ) ਡਾ. ਪ੍ਰੇਮ ਪ੍ਰਕਾਸ਼
ਸਹੀ ਜਵਾਬ – (ਅ)

31. ਕਵਿਤਾ ਵਿਚ ਜਿੱਥੇ ਸ਼ਬਦਾਂ ਤੇ ਅਰਥਾਂ ਦੋਨਾਂ ਰਾਹੀਂ ਸੁਹਜ ਪੈਦਾ ਕੀਤਾ ਜਾਵੇ।
(ੳ) ਸ਼ਬਦ ਅਲਕਾਰ
(ਅ) ਅਰਥ ਅਲੰਕਾਰ
(ੲ) ਸ਼ਬਦਾਰਥ ਅਲਕਾਰ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੲ)

ਤੇਰੇ ਤੰਦ ਮੋਤੀਆਂ ਦੇ ਦਾਣੇ,
ਹੱਸਦੀ ਦੇ ਕਿਰ ਜਾਣਗੇ।
32. ਇਸ ਕਾਵਿ ਰਚਨਾ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ?

(ੳ) ਉਪਮਾ ਅਲੰਕਾਰ
(ਅ) ਰੂਪਕ ਅਲੰਕਾਰ
(ੲ) ਅਨੁਪ੍ਰਾਸ ਅਲੰਕਾਰ
(ਸ) ਅਤਿਕਥਨੀ ਅਲੰਕਾਰ
ਸਹੀ ਜਵਾਬ – (ਅ)

” ਕੁੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
33. ਇਸ ਕਾਵਿ-ਸਤਰ ਵਿੱਚ ਕਿਹੜਾ ਅਲੰਕਾਰ ਹੈ?

(ੳ) ਦ੍ਰਿਸ਼ਟਾਂਤ
(ਅ) ਰੂਪਕ
(ੲ) ਉਪਮਾ
(ਸ) ਅਨੁਪ੍ਰਾਸ
ਸਹੀ ਜਵਾਬ – (ਸ)

ਚੱਪਾ ਚੰਨ੍ਹ ਤੇ ਮੁੱਠ ਕੂ ਤਾਰੇ,
ਸਾਡਾ ਮੱਲ ਬੈਠੇ ਅਸਮਾਨ।
34. ਇਸ ਕਾਵਿ-ਸਤਰ ਵਿੱਚ ਵਰਤੇ ਗਏ ਅਲੰਕਾਰ ਦਾ ਨਾਮ ਦੱਸੋ?

(ੳ) ਰੂਪਕ
(ਅ) ਦ੍ਰਿਸ਼ਟਾਤ
(ੲ) ਅਤਿਕਥਨੀ
(ਸ) ਅਨੁਪ੍ਰਾਸ
ਸਹੀ ਜਵਾਬ – (ੳ)

35. ਉਪਮੇਅ ਅਤੇ ਉਪਮਾਨ ਦੀ ਤੁਲਨਾ ਕੀਤੀ ਜਾਂਦੀ ਹੈ-
(ੳ) ਉਪਮਾ ਅਲੰਕਾਰ ਵਿਚ
(ਅ) ਦ੍ਰਿਸ਼ਟਾਤ ਅਲੰਕਾਰ ਵਿਚ
(ੲ) ਅਨੁਪ੍ਰਾਸ ਅਲੰਕਾਰ ਵਿਚ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)

punjab tet important questions

36. ਜਿਸ ਅੰਲਕਾਰ ਵਿੱਚ ਦੋ ਵਸਤੂਆਂ ਦੀ ਤੁਲਨਾ ਕੀਤੀ ਜਾਵੇ, ਪਰ ਦੋਹਾਂ ਦਾ ਫਰਕ ਮਿਟਾ ਕੇ, ਦੋਵਾਂ ਨੂੰ ਇਕ ਰੂਪ ਦੱਸਿਆ ਉੱਥੇ ਹੁੰਦਾ ਹੈ
(ੳ) ਅਨੁਪ੍ਰਾਸ ਅਲੰਕਾਰ
(ਅ) ਅਤਿਕਥਨੀ ਅਲੰਕਾਰ
(ੲ) ਦ੍ਰਿਸ਼ਟਾਤ ਅਲੰਕਾਰ
(ਸ) ਰੂਪਕ ਅਲੰਕਾਰ
ਸਹੀ ਜਵਾਬ – (ਸ)

ਮੇਰੀ ਬੱਗੀ ਤੋਂ ਡਰਨ ਫ਼ਰੀਸ਼ਤੇ
ਤੇ ਮੈਥੋਂ ਡਰੇ ਖੁਦਾ।
37. ਇਸ ਕਾਵਿ-ਸਤਰ ਵਿੱਚ ਕਿਹੜਾ ਅਲੰਕਾਰ ਵਰਤਿਆ ਗਿਆ ਹੈ?

(ੳ) ਰੂਪਕ ਅਲੰਕਾਰ
(ਅ) ਦ੍ਰਿਸ਼ਟਾਂਤ ਅਲੰਕਾਰ
(ੲ) ਅਸੰਭਵ ਅਲੰਕਾਰ
(ਸ) ਅਤਿਕਥਨੀ ਅੰਲਕਾਰ
ਸਹੀ ਜਵਾਬ – (ਸ)

38. ਕਵਿਤਾ ਵਿਚ ਜਿੱਥੇ ਵਿਚਾਰਾਂ ਦੀ ਸਪਸ਼ਟਤਾ ਲਈ ਜਾਂ ਕੁਝ ਸਮਝਾਉਣ ਲਈ ਉਦਾਹਰਣ ਦਿੱਤਾ ਹੋਵੇ ਤਾਂ ਉਹ ਅਲੰਕਾਰ ਹੁੰਦਾ ਹੈ-
(ੳ) ਦ੍ਰਿਸ਼ਟਾਤ ਅਲੰਕਾਰ
(ਅ) ਉਪਮਾ ਅਲੰਕਾਰ
(ੲ) ਰੂਪਕ ਅਲੰਕਾਰ
(ਸ) ਤਿੰਨਾਂ ਵਿਚੋਂ ਕੋਈ ਨਹੀ
ਸਹੀ ਜਵਾਬ – (ੳ)

39. ਜੈਸੇ ਜਲ ਤੇ ਬੁਦ-ਬੁਦਾ, ਉਪਜੈ ਬਿਨਸੇ ਨਿਤ, ਜਗ ਰਚਨਾ ਤੈਸੇ ਰਚੀ, ਕਹੁ ਨਾਨਕ ਸੁਣ ਮੇਰੇ ਮੀਤ, ਵਿਚ ਅਲੰਕਾਰ ਹੈ|
(ੳ) ਰੂਪਕ ਅਲੰਕਾਰ
(ਅ) ਉਪਮਾ ਅਲੰਕਾਰ
(ੲ) ਦ੍ਰਿਸ਼ਟਾਤ ਅਲੰਕਾਰ
(ਸ) ਅਤਿਕਥਨੀ ਅਲੰਕਾਰ
ਸਹੀ ਜਵਾਬ – (ੲ)

40. ਕਵਿਤਾ ਵਿਚ ਜਿਥੇ ਸ਼ਬਦਾਂ ਨਾਲ ਸੁਹਜ ਪੈਦਾ ਕੀਤਾ ਜਾਵੇ
(ੳ) ਸ਼ਬਦ ਅਲੰਕਾਰ
(ਅ) ਅਰਥ ਅਲੰਕਾਰ
(ੲ) ਸ਼ਬਦਾਰਥ ਅਲੰਕਾਰਰ
(ਸ) ਇਹਨਾਂ ਵਿਚੋਂ ਕੋਈ ਨਹੀਂ
ਸਹੀ ਜਵਾਬ – (ੳ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw

6 thoughts on “punjabi grammar MCQ 28 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”

Leave a Reply

%d