punjabi grammar MCQ 29 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ

ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ ( punjabi grammar MCQ 29 ) : ਇਸ ਪੋਸਟ ਵਿੱਚ ਪੰਜਾਬੀ ਵਿਆਕਰਨ ਤੋਂ ਪੁੱਛੇ ਗਏ ਅਹਿਮ ਸਵਾਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ। punjabi grammar MCQ 29

Contents

punjabi grammar MCQ 29

1. ਸ਼ਿਗਾਰ ਰਸ ਦਾ ਸਥਾਈ ਭਾਵ ਕੀ ਹੁੰਦਾ ਹੈ?
(ੳ) ਪ੍ਰੀਤ ਜਾਂ ਪ੍ਰੇਮ
(ਅ) ਕਰੋਧ
(ੲ) ਉਤਸਾਹ
(ਸ) ਸ਼ੌਂਕ
ਸਹੀ ਜਵਾਬ – (ੳ)

2. ਵੀਭਤਸ ਰਸ ਦਾ ਸਥਾਈ ਭਾਵ ਕੀ ਹੁੰਦਾ ਹੈ?
(ੳ) ਕਰੋਧ
(ਅ) ਹਾਸਾ
(ੲ) ਨਫ਼ਰਤ
(ਸ) ਡਰ
ਸਹੀ ਜਵਾਬ – (ੲ)

3. ਰੌਦਰ ਰਸ ਦਾ ਸਥਾਈ ਭਾਵ ਕੀ ਹੁੰਦਾ ਹੈ?
(ੳ) ਸ਼ੌਕ
(ਅ) ਪ੍ਰੀਤ
(ੲ) ਉਤਸ਼ਾਹ
(ਸ) ਕਰੋਧ
ਸਹੀ ਜਵਾਬ – (ਸ)

4. ਅਦਭੁਤ ਦਾ ਸਥਾਈ ਭਾਵ ਕੀ ਹੁੰਦਾ ਹੈ?
(ੳ) ਹਾਸਾ
(ਅ) ਵੈਰਾਗ
(ੲ) ਅਸਚਰਜ
(ਸ) ਭੈ
ਸਹੀ ਜਵਾਬ – (ੲ)

5. ਹਾਸ ਰਸ ਦਾ ਸਥਾਈ ਭਾਵ ਕੀ ਹੁੰਦਾ ਹੈ?
(ੳ) ਵੈਰਾਗ
(ਅ) ਉਤਸ਼ਾਹ
(ੲ) ਹਾਸਾ
(ਸ) ਪ੍ਰੀਤ
ਸਹੀ ਜਵਾਬ – (ੲ)

6. ਸ਼ਾਂਤ ਰਸ ਦਾ ਸਥਾਈ ਭਾਵ ਕੀ ਹੁੰਦਾ ਹੈ?
(ੳ) ਸੌਕ
(ਅ) ਅਸਚਰਜ
(ੲ) ਵੈਰਾਗ
(ਸ) ਉਤਸ਼ਾਹ
ਸਹੀ ਜਵਾਬ – (ੲ)

7. ਬੀਰ ਰਸ ਦਾ ਸਥਾਈ ਭਾਵ ਕੀ ਹੁੰਦਾ ਹੈ?
(ੲ) ਵਿਸਮਾਦ
(ਸ) ਪ੍ਰੀਤ
(ੳ) ਕਰੋਧ
(ਅ) ਉਤਸ਼ਾਹ
ਸਹੀ ਜਵਾਬ – (ਅ)

8. ਕਰੁਣਾ ਰਸ ਦਾ ਸਥਾਈ ਭਾਵ ਕੀ ਹੁੰਦਾ ਹੈ?
(ੳ) ਸ਼ੌਕ
(ਅ) ਡਰ
(ੲ) ਵੈਰਾਗ
(ਸ) ਕਰੋਧ
ਸਹੀ ਜਵਾਬ – (ੳ)

9. ਰਸਾਂ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ?
(ਅ) ਪਾਣੀਨੀ
(ੳ) ਪਿੰਗਲ ਰਿਸ਼ੀ
(ਸ) ਅਚਾਰਿਆ ਮੰਮਟ
(ੲ) ਅਚਾਰਿਆ ਭਰਤ ਮੁਨੀ
ਸਹੀ ਜਵਾਬ – (ੲ)

10. ਸ਼ਿੰਗਾਰ ਰਸ ਹੁੰਦਾ ਹੈ
(ਅ) ਵਿਯੋਗ
(ੳ) ਸੰਜੋਗ
(ਸ) ਇਹਨਾਂ ਵਿਚੋਂ ਕੋਈ ਨਹੀਂ
(ੲ) ਇਹ ਦੋਵੇਂ
ਸਹੀ ਜਵਾਬ – (ੲ)

ਕਈਆਂ ਮਾਵਾਂ ਦੇ ਪੁੱਤ ਨੀ ਮੋਏ ਉਥੇ, ਸੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।
ਜਿਨ੍ਹਾਂ ਭੈਣਾ ਦੇ ਵੀਰ ਨਾ ਮਿਲੇ ਮਰ ਕੇ, ਪਈਆਂ ਰੋਂਦੀਅ ਫਿਰਨ ਵਿਚਾਰੀਆਂ ਨੀਂ।
ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ, ਖੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀਂ।
11. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਹਾਸ ਰਸ
(ਅ) ਕਰੁਣਾ ਰਸ
(ੲ) ਬੀਰ ਰਸ
(ਸ) ਸ਼ਿੰਗਾਰ ਰਸ
ਸਹੀ ਜਵਾਬ – (ਅ)

punjabi grammar important questions

ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ, ਚੜ੍ਹੇ, ਸੂਰਮੇ ਸਿੰਘ ਦਲੇਰ ਮੀਆਂ।
ਚੜ੍ਹੇ, ਪੁੱਤ ਸਰਦਾਰਾਂ ਦੇ ਛੈਲ ਬਾਂਗੇ, ਜਿਵੇਂ ਬੇਲਿਓਂ ਨਿਕਲਦੇ ਸ਼ੇਰ ਮੀਆਂ।
12. ਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਰੌਦਰ ਰਸ
(ਅ) ਭਿਆਨਕ ਰਸ
(ੲ) ਬੀਰ ਰਸ
(ਸ) ਕਰੁਣਾ ਰਸ
ਸਹੀ ਜਵਾਬ – (ੲ)

ਚੰਡ ਚਿਤਾਰੀ ਕਾਲਿਕਾ, ਮਨ ਬਾਹਲਾ ਰੋਸ ਬਢਾਇ ਕੈ,
ਨਿਕਲੀ ਮੱਥਾ ਫੋੜ ਕੇ, ਜਣ ਫਤੇ ਨੀਸਾਣ ਬਜਾਇ ਕੈ।
ਦਲ ਵਿਚ ਘੇਰਾ ਘੱਤਿਆ, ਮਰ ਸ਼ੀਂਹ ਤੁਰਿਆ ਗੁਣ ਨਾਇਕੈ,
ਪਕੜ ਪਛਾੜੇ ਰਾਕਸ਼ਾਂ ਦਲ ਦੈਂਤਾਂ ਅੰਦਰ ਜਾਇ ਕੈ।
ਬਹੁ ਕੇਸੀਂ ਪਕੜ ਪਿਛਾੜੀਅਨ ਰਣ ਅੰਦਰ ਧੂਮ ਰਚਾਇਕੈ,
ਰਣ ਕਾਲੀ ਗੁੱਸਾ ਖਾਇ ਕੈ।
13. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਰੌਦਰ ਰਸ
(ਅ) ਵੀਭਤਸ ਰਸ
(ੲ) ਸ਼ਿੰਗਾਰ ਰਸ
(ਸ) ਭਿਆਨਕ ਰਸ
ਸਹੀ ਜਵਾਬ – (ੳ)

ਨੀ ਅੱਜ ਕੋਈ ਆਇਆ ਸਾਡੇ ਵਿਹੜੇ,
ਤੱਕਣ ਚੰਨ ਸੂਰਜ ਢੁੱਕ-ਢੁੱਕ ਨੇੜੇ
ਲੱਸੇ ਨੀ ਉਹਦਾ ਮੱਥਾ ਤਾਰਿਆਂ ਵਾਂਗੂ,
ਆਇਆ ਨੀ ਖੌਰੇ ਅੰਬਰ ਘੁੰਮ-ਘੁੰਮ ਕਿਹੜੇ।
14. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਬੀਰ ਰਸ
(ਅ) ਸ਼ਾਂਤ ਰਸ
(ੲ) ਸ਼ਿੰਗਾਰ ਰਸ
(ਸ) ਕਰੁਣਾ ਰਸ
ਸਹੀ ਜਵਾਬ – (ੲ)

ਪੰਜ ਸੱਤ ਜੇਬਾਂ ਲਵਾਈਆਂ ਬਾਪੂ ਨੇ ਬਨਿਆਣ ਨੂੰ,
ਸੋਨੇ ਦੇ ਅਮਰੀਕਨ ਬਿਸਕੁਟ ਪਾਕਿਸਤਾਨੋਂ ਲਿਆਉਣ ਨੂੰ।
ਕੱਲ੍ਹ ਬਾਪੂ ਬਨਿਆਣ ਮੰਗੀ ਤਾਂ ਬੇਬੇ ਹੱਸ ਕੇ ਬੋਲੀ,
ਉਹ ਬਨਿਆਣ ਤਾਂ ਕਾਕਾ ਪਾ ਕੇ ਤੁਰ ਗਿਆ ਇਮਤਿਹਾਨ
15. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਵੀਭਤਸ ਰਸ
(ਅ) ਹਾਸ ਰਸ
(ੲ) ਭਿਆਨਕ ਰਸ
(ਸ) ਬੀਰ ਰਸ
ਸਹੀ ਜਵਾਬ – (ਅ)

punjab tet important questions

” ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ।
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ-ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ਼ ਸ਼ਾਹ ਨੂੰ ਕਹਿਣ।
ਵੇ ਦਰਦਮੰਦਾ ਦਿਆ ਦਰਦੀਆ! ਉੱਠ ਤੱਕ ਆਪਣਾ ਪੰਜਾਬ।
ਅੱਜ ਬੁੱਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।”
16. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਕਰੁਣਾ ਰਸ
(ਅ) ਬੀਰ ਰਸ
(ੲ) ਰੌਦਰ ਰਸ
(ਸ) ਅਦਭੁਤ
ਸਹੀ ਜਵਾਬ – (ੳ)

ਕਾਲੀ ਰਾਤ ਅੰਧੇਰ ਤੇ ਗਿਰਨ ਗੋਲੇ,
ਜੈਸੇ ਛਡਦੇ ਤੀਰ ਕਮਾਨ ਲੋਕੋ।
ਬਿਜਲੀ ਬੱਦਲਾਂ ਥੀਂ ਕੜਕ ਕੜਕ ਪੈਂਦੀ,
ਕੰਬ ਜਾਂਵਦੇ ਜ਼ਿਮੀਂ ਅਸਮਾਨ ਲੋਕੋ।
ਮਾਰੇ ਸੀਤ ਨੇ ਸ਼ੇਰ ਲੰਗੂਰ ਹਾਥੀ,
ਤੜਫਨ ਵਿੱਚ ਪਏ ਬੀਆਬਾਨ ਲੋਕੋ।
17. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਹਾਸ ਰਸ
(ਅ) ਰੌਦਰ ਰਸ
(ੲ) ਵੀਭਤਸ ਰਸ
(ਸ) ਭਿਆਨਕ ਰਸ
ਸਹੀ ਜਵਾਬ – (ਸ)

ਸੱਜਣ ਬਿਨੁ ਰਾਤੀਂ ਹੋਈਆਂ ਵੱਡੀਆਂ,
ਮਾਸ ਝੜੇ ਝੜ ਪਿੰਜਰ ਹੋਇਆ
ਕੜਿ ਕੜਿ ਹੋਈਆਂ ਹੱਡੀਆਂ।
18. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਸ਼ਿੰਗਾਰ ਰਸ
(ਅ) ਕਰੁਣਾ ਰਸ
(ੲ) ਵੀਭਤਸ ਰਸ
(ਸ) ਸ਼ਾਂਤ ਰਸ
ਸਹੀ ਜਵਾਬ – (ੳ)

ਉਮਲ ਲੱਥੇ ਜੋਧੇ ਮਾਰੂ ਬੱਜਿਆ
ਬੱਦਲ ਜਿਉਂ ਮਹਿਖਾਸੁਰ ਰਣ ਵਿਚ ਗੱਜਿਆ
ਇੰਦਰ ਜੇਹਾ ਜੋਧਾ ਮੈਥੋਂ ਭੱਜਿਆ
ਕੌਣ ਵਿਚਾਰੀ ਦੁਰਗਾ ਜਿਣ ਰਣ ਸੱਜਿਆ।
19. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਅਦਭੁਤ ਰਸ
(ਅ) ਰੌਦਰ ਰਸ
(ੲ) ਬੀਰ ਰਸ
(ਸ) ਭਿਆਨਕ ਰਸ
ਸਹੀ ਜਵਾਬ – (ੲ)

ras in punjabi important questions

ਜਿਧਰ ਨਜਰ ਜਾਵੇ ਤਬਾਹੀ ਮਚੀ, ਕਹਾਣੀ ਰਹੀ ਹੈ ਲਹੂ-ਮਿੱਝ ਦੀ,
ਕਿਤੇ ਮਗਜ਼ ਖੋਪਤ ਵਿਚੋਂ ਵਹਿ ਰਹਿਆ, ਗਇਆ ਟੁੱਟ ਮਟਕਾ ਦਹੀਂ ਹੈ ਵਹਿਆ।
ਕਿਤੇ ਧੌਣ ਵਿਚੋਂ ਫੁਹਾਰਾਂ ਫੁੱਟੇ, ਕਿਤੇ ਮਗਜ਼ ਦੀ ਖੋਪਰੀ ਪਏ ਟੁੱਟੇ।
ਅਕਾਲੀ ਹੈ ਸਿੰਘ ਨਾਦ ਕਰ ਗੱਜਿਆ, ਪਠਾਣਾਂ ਦਾ ਦਲ ਦਹਿਲ ਕੇ ਲਰਜ਼ਿਆ ..
20. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਸ਼ਾਂਤ ਰਸ
(ਅ) ਵੀਭਤਸ ਰਸ
(ੲ) ਕਰੁਣਾ ਰਸ
(ਸ) ਸ਼ਿੰਗਾਰ ਰਸ
ਸਹੀ ਜਵਾਬ – (ਅ)

ਅੰਮ੍ਰਿਤ ਵੇਲਾ ਸਚੁ ਨਾਉ, ਵਡਿਆਈ ਵੀਚਾਰੁ ॥
ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ॥
ਨਾਨਕ ਏਵੈ ਜਾਈਐ ਸਭੁ ਆਪੇ ਸਚਿਆਰ ॥
21. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਹਾਸ ਰਸ
(ਅ) ਅਦਭੁਤ ਰਸ
(ੲ) ਵੀਭਤਸ ਰਸ
(ਸ) ਸ਼ਾਂਤ ਰਸ
ਸਹੀ ਜਵਾਬ – (ਸ)

ਦੋਹੀਂ ਦਲੀਂ ਮੁਕਾਬਲੇ ਰਣ ਸੂਰੇ ਗੜਕਣ
ਚੜ੍ਹ ਤੋਪਾਂ ਗੱਡੀ ਢੁੱਕੀਆਂ, ਲੱਖ ਸੰਗਲ ਖੜਕਣ
ਜਿਉਂ ਝੱਲਾਂ ਅੱਗਾਂ ਲੱਗੀਆਂ ਰਣਸੂਰੇ ਤੜਕਣ
ਉਹ ਹਸ਼ਰ ਦਿਹਾੜਾ ਵੇਖ ਕੇ ਦਲ ਦੋਵੇਂ ਧੜਕਣ।
22. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਭਿਆਨਕ ਰਸ
(ਅ) ਰੌਦਰ ਰਸ
(ੲ) ਬੀਰ ਰਸ
(ਸ) ਵੀਭਤਸ ਰਸ
ਸਹੀ ਜਵਾਬ – (ੳ)

ਬਾਊ ਇਕ ਵਲੈਤ ਜਦ ਜਾਣ ਲੱਗਾ, ਤੇ ਵਹੁਟੀ ਉਹਦੀ ਨੇ ਰੇੜਕਾ ਪਾ ਦਿੱਤਾ।
ਉਥੋਂ ਏਸ ਨੇ ਮੇਮ ਹੈ ਲੈ ਆਉਣੀ, ਖੜ ਕੇ ਗਲੀ ‘ ਚ ਸ਼ੋਰ ਮਚਾ ਦਿੱਤਾ।
ਪੁੱਛਿਆ ਇਕ ਗਵਾਂਢੀ ਤਾਂ ਕਿਹਾ ਬਾਬੂ, ਮੈਂ ਤਾਂ ਝਗੜਾ ਹੀ ਸਾਰਾ ਮੁਕਾ ਦੇਣੈ।
ਆਪਣੇ ਲਈ ਜੇ ਮੇਮ ਇਕ ਲੈ ਆਂਦੀ, ਇਹਦੇ ਲਈ ਵੀ ਸਾਹਬ ਲਿਆ ਦੇਣੈ।
23. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਕਰੁਣਾ ਰਸ
(ਅ) ਹਾਸ ਰਸ
(ੲ) ਸ਼ਾਂਤ ਰਸ
(ਸ) ਸ਼ਿੰਗਾਰ ਰਸ
ਸਹੀ ਜਵਾਬ – (ਅ)

” ਸ਼ਾਹ ਮੁਹੰਤਦਾ ਸਿੰਘਾਂ ਨੇ ਗੋਰਿਆ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਦਿੱਤੇ।
24. ਉਪਰੋਕਤ ਕਾਵਿ-ਸਤਰ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਅਦਭੁਤ ਰਸ
(ਅ) ਵੀਭਤਸ ਰਸ
(ੲ) ਬੀਰ ਰਸ
(ਸ) ਹਾਸ ਰਸ
ਸਹੀ ਜਵਾਬ – (ੲ)

punjab police bharti important questions

ਕਬੀਰ ਐਸਾ ਕੋਈ ਨ ਜਨਮਿਓ, ਆਪਨੈ ਧੁਰਿ ਲਾਵੈਆਗਿ।
ਪਾਂਚਉ ਲਰਿਕੇ ਜਾਰਿਕੈ ਰਹੈ ਰਾਮ ਲਿਵ ਲਾਗਿ ॥
25. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਭਿਆਨਕ ਰਸ
(ਅ) ਅਦਭੁਤ ਰਸ
(ੲ) ਰੌਦਰ ਰਸ
(ਸ) ਬੀਰ ਰਸ
ਸਹੀ ਜਵਾਬ – (ਅ)

ਸੱਜਣ ਦੇ ਹੱਥ ਬਾਂਹਿ ਅਸਾਡੀ,
ਕਿਉਂ ਕਰਿ ਆਖਾਂ ਛੱਡ ਵੇਂ ਅੜਿਆ।
ਪੋਸਤੀਆਂ ਦੇ ਪੋਸਤ ਵਾਂਗੂ,
ਇਸ਼ਕ ਪਿਆ ਸਾਡੇ ਹੱਡ ਵੇ ਅੜਿਆ।
26. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਸ਼ਾਂਤ ਰਸ
(ਅ) ਰੌਦਰ ਰਸ
(ੲ) ਸ਼ਿੰਗਾਰ ਰਸ
(ਸ) ਕਰੁਣਾ ਰਸ
ਸਹੀ ਜਵਾਬ – (ੲ)

ਰਣ ਵਿਚ ਘੱਤੀ ਘਾਣੀ ਲਹੂ ਮਿੱਝ ਦੀ
ਬਿਧਣ ਖੇਤ ਵਿਹਾਣੀ ਮਹਿਖੇ ਦੈਂਤ ਨੂੰ ॥
27. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਅਦਭੁਤ ਰਸ
(ਅ) ਵੀਭਤਸ ਰਸ
(ੲ) ਭਿਆਨਕ ਰਸ
(ਸ) ਬੀਰ ਰਸ
ਸਹੀ ਜਵਾਬ – (ਅ)

ਵੈਰੀ ਨਾਗ ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿਚ ਵੱਜਦਾ ॥
ਕੁਦਰਤ ਦੇ ਕਾਦਰ ਦਾ ਜਲਵਾ, ਲੈ ਲੈਂਦਾ ਇਕ ਸਿਜਦਾ ॥
28. ਉਪਰੋਕਤ ਕਾਵਿ-ਸਤਰਾਂ ਵਿੱਚ ਕਿਹੜੇ ਰਸ ਦੀ ਵਰਤੋਂ ਕੀਤੀ ਗਈ ਹੈ?

(ੳ) ਬੀਰ ਰਸ
(ਅ) ਹਾਸ ਰਸ
(ੲ) ਕਰੁਣਾ ਰਸ
(ਸ) ਸ਼ਾਂਤ ਰਸ
ਸਹੀ ਜਵਾਬ – (ਸ)

ਤੱਕ ਸ਼ਬਦਾਂ ਦੀ ਅਹਿਲ ਜਵਾਨੀ, ਚੰਦਨ-ਵੰਨਾ ਮੱਥਾ।
ਦਿਲ ਸੈਦੇ ਦਾ ਗਿਆ ਮਰੰਡਿਆ, ਝਟ ਘੋੜੀ ਤੋਂ ਲੱਥਾ।
29. ਇਸ ਕਾਵਿ-ਸਤਰ ਵਿੱਚ ਕਿਹੜਾ ਰਸ ਹੈ?

(ੳ) ਸ਼ਿੰਗਾਰ ਰਸ
(ਅ) ਵੀਰ ਰਸ
(ੲ) ਅਦਭੁਤ
(ਸ) ਸ਼ਾਂਤ ਰਸ
ਸਹੀ ਜਵਾਬ – (ੳ)

ਧੂਹ ਲਈ ਕ੍ਰਿਪਾਣੀ ਦੁਰਗਾ ਮਿਆਨ ਤੇ,
ਚੰਡੀ ਰਾਕਸਖਾਣੀ ਵਾਹੀ ਦੈਂਤ ਲੈ,
ਕੋਪਰ ਚੂਰ ਚਵਾਣੀ ਲਥੀ ਕਰੰਗ ਲੈ,
ਪਾਖਰ ਤੁਲਾ ਪਲਾਣੀ ਰਿੜਕੀ ਧਰਤਿ ਜਾਇ ।।
30. ਇਸ ਕਾਵਿ-ਟੋਟੇ ਵਿੱਚ ਕਿਹੜਾ ਰਸ ਵਰਤਿਆ ਗਿਆ ਹੈ?

(ੳ) ਸ਼ਾਂਤ ਰਸ
(ਅ) ਰੌਦਰ ਰਸ
(ੲ) ਭਿਆਨਕ ਰਸ
(ਸ) ਭਗਤੀ ਰਸ
ਸਹੀ ਜਵਾਬ – (ਅ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw

4 thoughts on “punjabi grammar MCQ 29 | ਵਿਆਕਰਨ ਬਹੁਚੋਣੀ ਵਸਤੂਨਿਸ਼ਟ ਪ੍ਰਸ਼ਨ”

Leave a Reply

%d