Punjabi Teaching Methods MCQ | ਪੰਜਾਬੀ ਸਿੱਖਣ ਵਿਧੀਆ

Punjabi Teaching Methods MCQ ( ਪੰਜਾਬੀ ਸਿੱਖਣ ਵਿਧੀਆ ) : ਪੰਜਾਬੀ ਦੀ ਇਸ ਮਹੱਤਵਪੂਰਨ ਪੋਸਟ ਵਿੱਚ, ਪੰਜਾਬੀ ਪੜ੍ਹਾਉਣ ਦੇ ਢੰਗਾਂ ਨਾਲ ਸਬੰਧਤ ਪ੍ਰਸ਼ਨ, ਜੋ ਕਿ ਹੁਣ ਤੱਕ ਦੀਆਂ ਵੱਖ-ਵੱਖ ਭਰਤੀ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਹਨ, ਨੂੰ ਸ਼ਾਮਲ ਕੀਤਾ ਗਿਆ ਹੈ, ਇਹ ਪੋਸਟ ਤਜਰਬੇਕਾਰ ਅਧਿਆਪਕਾਂ ਦੁਆਰਾ ਬਣਾਈ ਗਈ ਹੈ, ਇਹ ਪੋਸਟ ਤੁਹਾਡੀ ਆਉਣ ਵਾਲੀ ਭਰਤੀ ਪ੍ਰੀਖਿਆ ਨਾਲ ਸਬੰਧਤ ਹੈ ਜਿਸ ਵਿੱਚ ਪੰਜਾਬੀ ਅਧਿਆਪਨ ( Punjabi Teaching Methods MCQ ) ਦੇ ਢੰਗ ਪੁੱਛੇ ਜਾਂਦੇ ਹਨ। ਉਨ੍ਹਾਂ ਸਾਰੀਆਂ ਭਰਤੀਆਂ ਲਈ ਪ੍ਰਸ਼ਨ ਬਹੁਤ ਮਹੱਤਵਪੂਰਨ ਪੁੱਛੇ ਜਾਂਦੇ ਹਨ|
ਜਿਹੜੇ ਉਮੀਦਵਾਰ ਇਨ੍ਹਾਂ REET PRI, REET MAINS, 2nd GRADE, 1st GRADE, PUNJABTET, CTET, PUNJAB POLICE ਭਰਤੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਹ ਇਸ ਪੋਸਟ ਨੂੰ ਇੱਕ ਵਾਰ ਜ਼ਰੂਰ ਪੜ੍ਹ ਲੈਣ।

Contents

Punjabi Teaching Methods MCQ

1. ਮਨੁੱਖ ਜਾਤੀ ਦੇ ਵਿਕਾਸ ਦਾ ਇੱਕ ਮੁੱਖ ਕਾਰਨ ਕੀ ਹੈ-
(ੳ) ਪੜ੍ਹਨਾ
(ਅ) ਲਿਖਣਾ
(ੲ) ਸਿੱਖਣਾ
(ਸ) ਨਕਲ ਕਰਨਾ
ਸਹੀ ਜਵਾਬ – (ੲ)

2. ਸਿੱਖਿਆ ਦੇ ਸੰਕਲਪ ਦਾ ਅਸਲ ਵਿੱਚ ਅਰਥ ਹੈ-
(ੳ) ਸਕੂਲੀ-ਸਿੱਖਿਆ
(ਅ) ਲਿਖਣ ਦੀ ਪ੍ਰਕ੍ਰਿਆ
(ੲ) ਘਰੇਲੂ ਸਿੱਖਿਆ
(ਸ) ਜੀਵਨ ਭਰ ਦੀ ਸਿੱਖਣ ਪ੍ਰਕ੍ਰਿਆ
ਸਹੀ ਜਵਾਬ – (ਸ)

3. ਇਹ ” ਸਿੱਖਣ ਕਥਨ ਦਾ ਹੈ ਅਰਥ ਵਿਵਹਾਰ ਵਿੱਚ ਆਉਣ ਵਾਲਾ ਪ੍ਰਗਤੀਸ਼ੀਲ ਬਦਲਾਓ ਹੈ ਜੋ ਅਨੁਭਵ ਦੁਆਰਾ ਆਉਂਦਾ ਹੈ”
(ੳ) ਕ੍ਰੋ ਐਂਡ ਕ੍ਰੋ ਦਾ
(ਅ) ਗੇਟਸ ਦਾ
(ੲ) ਸਕਿਨ ਦਾ
(ਸ) ਵੁੱਡਸਵਰਥ ਦਾ
ਸਹੀ ਜਵਾਬ – (ਅ)

4. ” ਗਹਿਣ ਕਰਨਾ ਤੇ ਯਾਦ ਰੱਖਣਾ ਇਹ ਦੋਵੇਂ ਸਮੁੱਚੇ ਰੂਪ ਵਿੱਚ ਸਿੱਖਣਾ ਹਨ।”
(ੳ) ਸਕਿੱਨਰ ਦਾ
(ਅ) ਗੇਟਸ ਦਾ
(ੲ) ਕ੍ਰੋ ਐਂਡ ਕ੍ਰੋ ਦਾ
(ਸ) ਰਬਿੰਦਰ ਨਾਥ ਟੈਗੋਰ ਦਾ
ਸਹੀ ਜਵਾਬ – (ੳ)

ਕਾਫ਼ੀ | kaafi in punjabi important questions

5. ਸਿੱਖਣਾ ਅਤੇ ਗਹਿਣ ਕਰਨਾ, ਇੱਕ ਅਹਿਜਾ ਬਦਲਾਓ ਹੈ ਜੋ ਮੂਲ ਰੂਪ ਵਿੱਚ
(ੳ) ਸਥਾਈ ਹੈ
(ਅ) ਅਸਥਾਈ ਹੈ
(ੲ) ਕਾਲਪਨਿਕ ਹੈ
(ਸ) ਸਥੂਲ ਹੈ
ਸਹੀ ਜਵਾਬ – (ੳ)

6. ਸਿੱਖਣ ਨਾਲ ਬੱਚਾ ਗ੍ਰਹਿਣ ਕਰਦਾ ਹੈ?
(ੳ) ਗਿਆਨ
(ਅ) ਕੌਸ਼ਲ
(ੲ) ਮਨੋਬਿਰਤੀਆਂ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਸ)

7. ’ ਸਿੱਖਣਾ ’ ਇੱਕ ਮਨੁੱਖ ਲਈ ਹੁੰਦਾ ਹੈ
(ੳ) ਵਿਅਕਤੀਗਤ
(ਅ) ਸਾਮੂਹਿਕ
(ੲ) ਸਮਾਜਿਕ
(ਸ) ਆਰਥਿਕ
ਸਹੀ ਜਵਾਬ – (ੳ)

8. ਸਿੱਖਣਾ ਕਿਹੜੀ ਕਿਸਮ ਦੀ ਪ੍ਰੀਕਿਆ ਹੈ
(ੳ) ਅਧਿਆਤਮਿਕ
(ਅ) ਮਨੋਵਿਗਿਆਨਕ
(ੲ) ਰਹੱਸਵਾਦੀ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

9. ਜਲਦੀ ਸਿੱਖਣ ਲਈ ਤੇ ਗ੍ਰਹਿਣ ਕਰਨ ਲਈ ਵਿਦਿਆਰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ-
(ੳ) ਕਾਰਜਸ਼ੀਲ
(ਅ) ਆਲਸੀ
(ੲ) ਸੁਸਤ
(ਸ) ਉਪਰੋਕਤ ਸਾਰੇ ਗੁਣ
ਸਹੀ ਜਵਾਬ – (ੳ)

10. ਵਧੇਰੇ ਬੁਧੀਮਾਨ ਮਨੁੱਖ ਕਿਵੇਂ ਸਿੱਖਦਾ ਹੈ-
(ੳ) ਜਲਦੀ ਤੇ ਵਧੇਰੇ
(ਅ) ਹੋਲੀ-ਹੋਲੀ
(ੲ) ਹੌਲੀ-ਹੌਲੀ ਪਰ ਸਥਾਈ
(ਸ) ਕੁਝ ਕਹਿ ਨਹੀਂ ਸਕਦੇ
ਸਹੀ ਜਵਾਬ – (ੳ)

11. ਸਿੱਖਣ ਤੇ ਅਧਿਆਪਨ ਵਿਚਕਾਰ-
(ੳ) ਕੋਈ ਅੰਤਰ ਨਹੀਂ
(ਅ) ਡੂੰਘਾ ਸੰਬੰਧ ਹੈ
(ੲ) ਥੌੜਾ ਸੰਬੰਧ ਹੈ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

punjabi teaching method pdf

12. ਭਾਸ਼ਾ ਸਿੱਖਿਆ ਵਿੱਚ ਬਹੁਤ ਮਹੱਤਵ ਹੁੰਦਾ ਹੈ
(ੳ) ਸੂਚਨਾਵਾਂ ਦਾ
(ਅ) ਤੱਥਾਂ ਦਾ
(ੲ) ਭਾਵਾਂ ਦੀ ਪ੍ਰਕਿਰਤੀ ਦਾ
(ਸ) ਉਪਰੋਕਤ ਸਾਰੇ
ਸਹੀ ਜਵਾਬ – (ੲ)

13. ਬੱਚਾ ਵਾਤਾਵਰਨ ਤੋਂ ਭਾਸ਼ਾ ਕਿਵੇਂ ਸਿੱਖਦਾ ਹੈ
(ੳ) ਅਨੁਕਰਨ ਦੁਆਰਾ
(ਅ) ਅਨੁਭਵ ਦੁਆਰਾ
(ੲ) ਲਿਖ ਕੇ
(ਸ) ਸੁਣ ਕੇ
ਸਹੀ ਜਵਾਬ – (ੳ)

14. ਭਾਸ਼ਾ ਸਿੱਖਣਾ ਬੱਚੇ ਦੀ ਪ੍ਰਵਿਰਤੀ ਹੈ
(ੳ) ਅਸੁਭਾਵਿਕ
(ਅ) ਸਹਿਜ
(ੲ) ਸੁਭਾਵਿਕ
(ਸ) ਸਹਿਜ ਤੇ ਸੁਭਾਵਿਕ
ਸਹੀ ਜਵਾਬ – (ਸ)

15. ਭਾਸ਼ਾ ਸਿੱਖਣ ਦੇ ‘ ਸੁਭਾਵਿਕਤਾ ਦੇ ਸਿਧਾਂਤ ’ ਦਾ ਕੀ ਆਧਾਰ ਹੈ
(ੳ) ਬੱਚਾ ਸਵੇਰੇ ਜਲਦੀ ਸਿੱਖਦਾ ਹੈ।
(ਅ) ਬੱਚਾ ਸੁਭਾਵਿਕ ਹਾਲਤ ਵਿੱਚ ਬੈਠ ਕੇ ਸਿੱਖਦਾ ਹੈ।
(ੲ) ਭਾਸ਼ਾ ਸਿੱਖਣ ਦੀ ਸ਼ਕਤੀ ਕੁਦਰਤੀ ਹੈ।
(ਸ) ਬੱਚਾ ਸੁਚੇਤ ਤੌਰ ਤੇ ਭਾਸ਼ਾ ਸਿੱਖਦਾ ਹੈ।
ਸਹੀ ਜਵਾਬ – (ੲ)

16. ਭਾਸ਼ਾ ਸਿਖਾਉਣ ਦਾ ਸੁਭਾਵਿਕ ਕ੍ਰਮ ਕੀ ਹੈ
(ੳ) ਪੜ੍ਹਨਾ, ਲਿਖਣਾ, ਬੋਲਣਾ, ਸਮਝਣਾ
(ਅ) ਸੁਣਨਾ ਤੇ ਸਮਝਨਾ, ਬੋਲਣਾ, ਪੜਣਾ ਤੇ ਲਿੱਖਣਾ
(ੲ) ਲਿਖਣਾ, ਬੋਲਣਾ, ਸਮਝਣਾ, ਸੁਣਨਾ
(ਸ) ਨ ਅਤੇ ਣ ਦੋਵੇਂ ਠੀਕ
ਸਹੀ ਜਵਾਬ – (ਅ)

17. ਭਾਸ਼ਾ ਪਾਠ-ਸਮੱਗਰੀ ਤੇ ਉਸਦੀਆਂ ਅਧਿਆਪਨ ਪੱਧਤੀਆਂ ਦੀ ਚੋਣ ਦਾ ਆਧਾਰ ਹੋਣਾ ਚਾਹੀਦਾ ਹੈ।
(ੳ) ਅਧਿਆਪਕ ਦਾ ਪੜ੍ਹਾਉਣ ਦਾ ਢੰਗ
(ਅ) ਸਕੂਲ ਦੀ ਸਮਰੱਥਾ
(ੲ) ਪਾਠ-ਪੁਸਤਕਾਂ
(ਸ) ਬੱਚਿਆਂ ਦੀ ਰੂਚੀ, ਰੁਝਾਨ ਅਤੇ ਜ਼ਰੂਰਤਾ
ਸਹੀ ਜਵਾਬ – (ਸ)

18. ” ਦਿਮਾਗ ਦੀ ਕਿਰਿਆ ਕੇਵਲ ਸਰੀਰ ਦੇ ਅੰਗਾਂ ਦੇ ਉੱਚਿਤ ਅਭਿਆਸ ਅਤੇ ਸਿਖਲਾਈ ਦੁਆਰਾ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਕਿਸ ਵਿਦਵਾਨ ਦਾ ਕਥਨ ਹੈ
(ੳ) ਮਹਾਤਮਾ ਗਾਂਧੀ ਦਾ
(ਅ) ਗ੍ਰੇਟਸ ਦਾ
(ੲ) ਰੂਸੋ ਦਾ
(ਸ) ਕ੍ਰੋ ਐਂਡ ਕ੍ਰੋ ਦਾ
ਸਹੀ ਜਵਾਬ – (ੳ)

19. ਅਭਿਪ੍ਰੇਰਨਾ ਬੱਚੇ ਵਿੱਚ ਕੀ ਪੈਦਾ ਕਰਦੀ ਹੈ
(ੳ) ਆਲਸੀ
(ਅ) ਕਿਰਿਆਸ਼ੀਲਤਾ
(ੲ) ਅਕਾਊਪਨ
(ਸ) ਨਿਰਾਸ਼ਤਾ
ਸਹੀ ਜਵਾਬ – (ਅ)

सम्पूर्ण पंजाबी व्याकरण पढ़े आसान भाषा में | ਪੂਰੀ ਪੰਜਾਬੀ ਵਿਆਕਰਣ ਪੜ੍ਹੋ ਸੌਖੀ ਭਾਸ਼ਾ ਵਿੱਚ

20. ਭਾਸ਼ਾ ਦੇ ਬੋਲਚਾਲ ਦੇ ਸਿਧਾਂਤ ’ ਤੋਂ ਕੀ ਭਾਵ ਹੈ-
(ੳ) ਬੱਚਾ ਉੱਚੀ ਬੋਲ ਕੇ ਪਾਠ ਯਾਦ ਕਰੋ
(ਅ) ਅਧਿਆਪਕ ਬੋਲ-ਬੋਲ ਕੇ ਪੜ੍ਹਾਵੇ
(ੲ) ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ
(ਸ) ਸਾਰੀ ਕਲਾਸ ਦੇ ਵਿਦਿਆਰਥੀ ਆਪਸ ਵਿੱਚ ਗੱਲਬਾਤ ਕਰਨ।
ਸਹੀ ਜਵਾਬ – (ੲ)

21. ਵਿਦਿਆਰਥੀ ਨੇ’ ਕੁਰਸੀ ਉਤੇ ਲੇਖ ਲਿਖਿਆ ਹੈ। ਇਸ ਦੇ ਆਧਾਰ ’ ਤੇ ਮੇਜ਼ ਤੇ ਲੇਖ ਲਿਖਣ ਲਈ ਕਿਹੜਾ ਭਾਸ਼ਾ ਸੂਤਰ ਵਰਤੋਂ ਵਿੱਚ ਆਵੇਗਾ।
(ੳ) ਸੌਖ ਤੋਂ ਔਖ ਵੱਲ
(ਅ) ਆਗਮਨ ਤੋਂ ਟਿਰਮਾਨ ਵੱਲ
(ੲ) ਅਨਿਸ਼ਚਿਤ ਤੋਂ ਨਿਸਚਿਤ ਵੱਲ
(ਸ) ਗਿਆਤ ਤੋਂ ਅਗਿਆਤ ਵੱਲ
ਸਹੀ ਜਵਾਬ – (ਸ)

22. ” ਭਾਸ਼ਾ-ਸਿੱਖਿਆ ਵਿੱਚ ਸਰਲ ਸ਼ਬਦਾਂ, ਵਾਕੰਸ਼ਾ ਤੇ ਵਾਕਾਂ ਆਦਿ ਨੂੰ ਪਹਿਲਾਂ ਪੜ੍ਹਾਉਣਾ ਚਾਹੀਦਾ ਹੈ। ਇਸ ਤੋਂ ਬਾਅਦ ਮਿਸ਼ਰਿਤ ਤੇ ਸੰਯੁਕਤ ਸ਼ਬਦ ਜਾਂ ਵਾਕ ਪੜ੍ਹਾਉਣੇ ਚਾਹੀਦੇ ਹਨ।” ਇੱਥੇ ਕਿਹੜਾ ਸਿੱਖਿਆ ਭਾਸ਼ਾ ਸੂਤਰ ਲੱਗੇਗਾ?
(ੳ) ਸੌਖ ਤੋਂ ਔਖ ਵੱਲ
(ਅ) ਸਾਧਾਰਨ ਤੋਂ ਵਿਸ਼ੇਸ਼ ਵੱਲ
(ੲ) ਅਨੁਭਵ ਤੋਂ ਤਰਕ ਵੱਲ
(ਸ) ਵਿਸ਼ਲੇਸ਼ਣ ਤੋਂ ਸੰਸ਼ਲੇਸ਼ਣ ਵੱਲ
ਸਹੀ ਜਵਾਬ – (ੳ)

23. ਭਾਸ਼ਾ-ਸਿੱਖਿਆ ਦੇ ਸੂਤਰ ” ਮੂਰਤ ਤੋਂ ਅਮੂਰਤ ਵੱਲ” ਤੋਂ ਕੀ ਭਾਵ ਹੈ
(ੳ) ਤਸਵੀਰਾਂ ਦੇ ਜ਼ਰੀਏ ਪੜ੍ਹਾਉਣਾ
(ਅ) ਅਮੂਰਤ ਵਸਤੂ ਵੱਲ ਧਿਆਨ ਕਰਨਾ
(ੲ) ਸਥੂਲ ਭਾਵ ਤੇ ਵਿਚਾਰ, ਅਸਥਲਾਂ ਤੋਂ ਪਹਿਲਾਂ ਪੇਸ਼ ਕਰਨਾ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੲ)

24. ” ਬੱਚਿਆਂ ਨੂੰ ਪਹਿਲਾਂ ਬਾਲ-ਗੀਤਾ ਪੜ੍ਹਾਉਣਾ ਫਿਰ ਵਾਰਤਕ ਜਾਂ ਹੋਰ ਸਾਹਿਤਕ ਵੰਨਗੀਆਂ ਕਰਾਉਣਾ” ਇੱਥੇ ਕਿਹੜਾ ਭਾਸ਼ਾ ਸਿੱਖਿਆ ਸੂਤਰ ਲੱਗੇਗਾ
(ੳ) ਗਿਆਨ ਤੋਂ ਅਗਿਆਨ ਵੱਲ
(ਅ) ਮਨੋਵਿਗਿਆਨ ਤੋਂ ਤਾਰਕਿਕ ਵੱਲ
(ੲ) ਸਾਧਾਰਨ ਤੋਂ ਵਿਸ਼ੇਸ਼ ਵੱਲ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

25. ਭਾਸ਼ਾ ਸਿੱਖਿਆ ਲਈ ਮੈਡਮ ਮਾਂਟੇਸਰੀ ਦਾ ਸਿਧਾਂਤ ਹੈ ਕਿ ਬੱਚੇ ਨੂੰ-
(ੳ) ਮੌਖਿਕ ਕਾਰਜ ਬਾਅਦ ਵਿੱਚ ਤੇ ਲਿਖਤੀ ਕਾਰਜ ਪਹਿਲਾਂ ਸਿਖਾਉਣਾ ਚਾਹੀਦਾ ਹੈ।
(ਅ) ਮੌਖਿਕ ਕਾਰਜ ਪਹਿਲਾਂ ਸਿਖਾਉਣਾ ਚਾਹੀਦਾ ਹੈ
(ੲ) ਲਿਖਣਾ ਪਹਿਲਾਂ ਸਿਖਾਉਣਾ ਚਾਹੀਦਾ ਹੈ।
(ਸ) ਉਪਰੋਕਤ ਸਾਰੇ ਠੀਕ
ਸਹੀ ਜਵਾਬ – (ੲ)

punjabi grammar important questions

26. ਬੱਚਾ ਰਸਮੀ-ਭਾਸ਼ਾ ਕਿਸ ਤੋਂ ਸਿਖਦਾ ਹੈ
(ੳ) ਪਰਿਵਾਰ ਤੋਂ
(ਅ) ਸਕੂਲ ਤੋਂ
(ੲ) ਮਿੱਤਰਾਂ
(ਸ) ਉਪਰੋਕਤ ਸਾਰਿਆਂ ਤੋਂ
ਸਹੀ ਜਵਾਬ – (ਅ)

27. ਬੱਚੇ ਨੂੰ ਪਹਿਲਾਂ ਬਾਲ ਗੀਤ ਪੜਾਉ ਫਿਰ ਵਾਰਤਕ ਜਾਂ ਹੋਰ ਸਾਹਿਤਕ ਵੰਨਗੀਆਂ, ਇਥੇ ਭਾਸਾ ਸਿੱਖਿਆ ਦਾ ਕਿਹੜਾ ਸੂਤਰ ਕੰਮ ਕਰ ਰਿਹਾ ਹੈ।
(ੳ) ਅਨਿਸਚਿਤ ਤੋਂ ਨਿਸ਼ਚਿਤ ਵੱਲ
(ਅ) ਆਗਮਨ ਤੋਂ ਨਿਗਮਨ ਵੱਲ
(ੲ) ਮਨੋਵਿਗਿਆਨਿਕ ਤੋਂ ਤਾਰਕਿਕ ਵੱਲ
(ਸ) ਗਿਆਤ ਤੋਂ ਅਗਿਆਤ ਵੱਲ
ਸਹੀ ਜਵਾਬ – (ੲ)

28. ਬੱਚੇ ਨੇ ‘ ਮੇਜ਼ ’ ’ ਤੇ ਲੇਖ ਲਿਖਿਆ ਹੈ, ਇਸ ਦੇ ਆਧਾਰ ਤੇ ਕੁਰਸੀ ਤੇ ਲੇਖ ਲਿਖਣ ਲਈ ਕਿਹੜੇ ਭਾਸ਼ਾ ਸੂਤਰ ਦੀ ਵਰਤੋਂ ਹੋਵੇਗੀ?
(ੳ) ਅਨੂਭਵ ਤੋਂ ਤਰਕ ਵੱਲ
(ਅ) ਆਗਮਨ ਤੋਂ ਨਿਗਮਨ ਵੱਲ
(ੲ) ਪੂਰਨ ਤੋਂ ਅੰਸ਼ ਵੱਲ
(ਸ) ਗਿਆਤ ਤੋਂ ਅਗਿਆਤ ਵੱਲ
ਸਹੀ ਜਵਾਬ – (ਸ)

29. ਬੱਚਿਆਂ ਨੂੰ ਪੰਜਾਬੀ ਵਰਨਮਾਲਾ ਦੇ ਸਾਰੇ 35 ਅੱਖਰਾਂ ਨੂੰ ਸਮਝਾ ਕੇ ਫਿਰ ਉਸ ਨੂੰ ਵੱਖ ਵੱਖ ਵਰਗਾਂ ਨੂੰ ਦੱਸਣਾ, ਭਾਸ਼ਾ ਸਿਖਿਆ ਦਾ ਕਿਹੜਾ ਸੂਤਰ ਹੋਵੇਗਾ
(ੳ) ਗਿਆਤ ਤੋਂ ਅਗਿਆਤ
(ਅ) ਮੂਰਤ ਤੋਂ ਅਮੂਰਤ
(ੲ) ਪੂਰਨ ਤੋਂ ਅੰਸ
(ਸ) ਆਗਮਨ ਤੋਂ ਨਿਗਮਨ
ਸਹੀ ਜਵਾਬ – (ੲ)

30. ਕਿਹੜੇ ਸੂਤਰ ਅਨੁਸਾਰ ਪੂਰਨ ਭਾਗ ਨੂੰ ਛੋਟੇ-ਛੋਟੇ ਭਾਗਾਂ ਵਿੱਚ ਜੋੜ ਕੇ ਅਧਿਐਨ ਕਰਨਾ ਅਤੇ ਫਿਰ ਛੋਟੇ ਛੋਟੇ ਭਾਗਾਂ, ਤੱਥਾਂ ਆਦਿ ਨੂੰ ਜੋੜ ਕੇ ਸੰਪੂਰਨ ਸਥਿਤੀ ਦੇ ਨਤੀਜੇ ਕੱਢਣਾ ਹੈ?
(ੳ) ਅਨਿਸਚਿਤ ਤੋਂ ਨਿਸਚਿਤ
(ਅ) ਵਿਸ਼ਲੇਸ਼ਣ ਤੋਂ ਸੰਸਲੇਸ਼ਣ
(ੲ) ਮਨੋਵਿਗਿਆਨਿਕ ਤੋਂ ਤਾਰਕਿਕ
(ਸ) ਗਿਆਤ ਤੋਂ ਅਗਿਆਤ
ਸਹੀ ਜਵਾਬ – (ਅ)

ਸੁਣਨ ਕੌਸ਼ਲ, ਬੋਲਣ ਕੌਸ਼ਲ, ਪੜ੍ਹਨ ਕੌਸ਼ਲ, ਲਿਖਣ ਕੌਸ਼ਲ ਤੋ ਸੰਬੰਧਿਤ ਕੁੱਝ ਬਹੁ-ਚੌਣਵੇਂ ਪ੍ਰਸ਼ਨ

31. ਲਿਖਣ-ਕਲਾ ਵਿੱਚ ਨਿਪੁੰਨਤਾ ਲਿਆਉਣ ਲਈ, ਕਿਸ ਵਿਧੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ?
(ੳ) ਬੋਲ-ਲਿਖਤ ਵਿਧੀ
(ਅ) ਸ਼ਬਦ ਵਿਧੀ
(ੲ) ਅੱਖਰ ਵਿਧੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ੳ)

32. ਲਿਖਣਾ ਸਿੱਖਣ ਦੀ ਅੱਖਰ-ਜੁੱਟ ਵਿਧੀ ਕਿਹੜੀ ਹੈ?
(ੳ) ਇਸ ਵਿੱਚ ਪਹਿਲਾਂ ਪੈਂਤੀ ਦੇ ਅੱਖਰ ਲਿਖਾਏ ਜਾਂਦੇ ਹਨ ਫਿਰ ਲਿਖਣਾ।
(ਅ) ਇੱਥੇ ਵਰਨਮਾਲਾ ਦੇ ਅਖੱਰਾਂ ਦੀ ਬਣਤਰ ਨੂੰ ਮੁੱਖ ਰੱਖਦਿਆਂ, ਉਨ੍ਹਾਂ ਦੇ ਜੁੱਟ ਬਣਾ ਕੇ ਲਿਖਣਾ ਸਿਖਾਇਆ ਜਾਂਦਾ ਹੈ।
(ੲ) ਵਿਧੀ ਦੇ ਅੱਖਰਾਂ ਦੀ ਪਛਾਣ ਨਾਲ
(ਸ) ਉਪਰੋਕਤ ਸਾਰੇ
ਸਹੀ ਜਵਾਬ – (ਅ)

33. ਲਿਖਣ ਕੌਸ਼ਲ ਦੀ ਚੌਥੀ ਅਵਸਥਾ ਦਾ ਸੰਬੰਧ ਹੈ
(ੳ) ਲਿਖਣ ਅਤੇ ਪੜ੍ਹਨ ਨਾਲ
(ਅ) ਲਿਖਣ ਕੌਸ਼ਲ ਨੂੰ ਆਦਰਸ਼ਕ ਬਣਾਉਣ ਲਈ ਸਾਰੀਆਂ ਅਵਸਥਾਵਾਂ ਨਾਲ
(ੲ) ਵਿਧੀ ਦੇ ਅੱਖਰਾਂ ਦੀ ਪਛਾਣ ਨਾਲ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ਅ)

34. ਲਿਖਣਾ ਸਿਖਾਉਣ ਲਈ ਸ਼ਬਦ ਰਚਨਾ ਤੇ ਵਾਕ ਰਚਨਾ ਦਾ ਕਾਰਨ ਕਿਹੜੀ ’ ਅਵਸਥਾ ’ ਵਿੱਚ ਸਿਖਾਇਆ ਜਾਦਾ ਹੈ
(ੳ) ਪਹਿਲੀ
(ਅ) ਦੂਜੀ
(ੲ) ਤੀਜੀ
(ਸ) ਚੌਥੀ
ਸਹੀ ਜਵਾਬ – (ੲ)

35. ’ ਲਿਖਣ ਦੀ ਤਿਆਰੀ ’ (ਪਹਿਲੀ ਅਵਸਥਾ) ਵਿੱਚ ਬੱਚੇ ਨੂੰ
(ੳ) ਸਰੀਰਕ ਅਤੇ ਮਾਨਸਿਕ ਤੌਰ ‘ ਤੇ ਲਿਖਣ ਲਈ ਤਿਆਰ ਕੀਤਾ ਜਾਂਦਾ ਹੈ।
(ਅ) ਲਿਖਣ ਲਈ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ।
(ੲ) ਮਨ ਲਾ ਕੇ ਕੰਮ ਕਰਨਾ ਸਿਖਾਇਆ ਜਾਂਦਾ ਹੈ।
(ਸ) ਉਪਰੋਕਤ ਸਾਰੇ।
ਸਹੀ ਜਵਾਬ – (ੳ)

36. ਬੱਚਿਆਂ ਨੂੰ ਵਿਧੀਵਤ ਢੰਗ ਨਾਲ ਸਿਖਾਉਣ ਲਈ ਕੁਝ
(ੳ) ਵਿਸ਼ੇਸ਼ ਯਤਨ ਕਰਨੇ ਪੈਂਦੇ ਹਨ।
(ਅ) ਵਿਸ਼ੇਸ਼ ਵਸਤੂਆਂ ਦੀ ਸਹਾਇਤਾ ਲੇਣੀ ਪੈਂਦੀ ਹੈ
(ੲ) ਵਿਸ਼ੇਸ਼ ਅਵਸਥਾਵਾਂ ਚੋਂ ਲੰਘਣਾ ਪੈਂਦਾ ਹੈ।
(ਸ) ਵਿਸ਼ੇਸ਼ ਸਾਧਨ ਵਰਤਣੇ ਪੈਂਦੇ ਹਨ।
ਸਹੀ ਜਵਾਬ – (ੲ)

37. ਭਾਸ਼ਾ ਦੇ ਦੋ ਮੁੱਖ ਰੂਪ ਕਿਹੜੇ ਹਨ-
(ੳ) ਸੁਣਨਾ ਤੇ ਲਿਖਣਾ
(ਅ) ਦੇਖਣਾ ਤੇ ਪੜ੍ਹਨਾ
(ੲ) ਲਿਖਤੀ ਤੇ ਮੌਖਿਕ
(ਸ) ਮੌਖਿਕ ਤੇ ਸੁਣਨਾ
ਸਹੀ ਜਵਾਬ – (ੲ)

38. ਬੱਚਾ ਭਾਸ਼ਾ ਦਾ ਵਾਚਨ ਸਿੱਖਣ ਸਮੇਂ ਸਭ ਤੋਂ ਪਹਿਲਾਂ ਸਿੱਖਦਾ ਹੈ
(ੳ) ਮੋਨ-ਪਾਠ
(ਅ) ਵਿਅਕਤੀਗਤ ਪਾਠ
(ੲ) ਉੱਚੀ ਪਾਠ
(ਸ) ਸਮੂਹਿਕ-ਪਾਠ
ਸਹੀ ਜਵਾਬ – (ੲ)

pstet teaching methods important questions

39. ਮੌਨ-ਵਾਚਨ ਦਾ ਕੀ ਅਰਥ ਹੈ?
(ੳ) ਚੁੱਪ ਰਹਿ ਕੇ ਪੜ੍ਹਨਾ
(ਅ) ਉੱਚੀ ਪਾਠ ਯਾਦ ਕਰਨਾ
(ੲ) ਮਨ ਵਿੱਚ ਬਿਨ੍ਹਾਂ ਆਵਾਜ਼ ਕੀਤੇ ਅਰਥ ਗ੍ਰਹਿਣ ਕਰਨ ਦੀ ਕਿਰਿਆ
(ਸ) ਉਪਰੋਕਤ ਕੋਈ ਨਹੀਂ।
ਸਹੀ ਜਵਾਬ – (ੲ)

40. ਜਿਸ ਵਿਅਕਤੀ ਨੂੰ ਲਿਪੀਬੱਧ ਪੜ੍ਹਨਾ ਨਹੀਂ ਆਉਂਦਾ ਉਸਨੂੰ ਆਖਦੇ ਹਨ-
(ੳ) ਬੁੱਧੀਮਾਨ
(ਅ) ਅਨਪੜ੍ਹ
(ੲ) ਪੜ੍ਹਾਕੂ
(ਸ) ਉਦਾਰਵਾਦੀ
ਸਹੀ ਜਵਾਬ – (ਅ)

41. ਵਾਚਨ-ਮੁਦਰਾ ਤੋਂ ਭਾਵ ਹੈ-
(ੳ) ਪੜ੍ਹਦੇ ਸਮੇਂ ਹਿਲਣਾ
(ਅ) ਇਕਾਗਰਚਿੱਤ ਹੋ ਕੇ ਪੜ੍ਹਨਾ
(ੲ) ਬੈਠ ਕੇ ਪੜ੍ਹਨਾ
(ਸ) ਪੜ੍ਹਦੇ-ਪੜ੍ਹਦੇ ਦ੍ਰਿਸ਼ਟੀ ਅਤੇ ਹੋਰ ਅੰਗਾਂ ਦਾ ਸਹੀ ਸੰਚਾਲਨ ਕਰਨਾ
ਸਹੀ ਜਵਾਬ – (ਸ)

42. ਭਾਸ਼ਾ ਦੀ ਵਚਨ ਸਿੱਖਿਆ ਦੇ ਤਹਿਤ ਸਿਰਫ ਪੁਸਤਕ ਪੜ੍ਹਨਾ ਹੀ ਨਹੀਂ ਆਉਂਦਾ ਸਗੋਂ
(ੳ) ਅਰਥ ਸ਼ੋਧ ਹੋਣਾ ਚਾਹੀਦਾ ਹੈ
(ਅ) ਗਿਆਨ ਸ਼ੋਧ ਹੋਣਾ ਚਾਹੀਦਾ ਹੈ
(ੲ) ਅਰਥ ਸ਼ੋਧ ਅਤੇ ਗਿਆਨ ਸ਼ੋਧ ਦੋਵੇਂ ਹੋਣੇ ਚਾਹੀਦੇ ਹਨ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ੲ)

43. ਨਾਟਕ ਤੇ ਅਭਿਨੈ ਦੁਆਰਾ ਕਿਸ ਭਾਸ਼ਾ ਕੌਸ਼ਲ ਦਾ ਵਿਕਾਸ ਹੁੰਦਾ ਹੈ-
(ੳ) ਲਿਖਣ ਕੌਸ਼ਲ
(ਅ) ਪੜ੍ਹਨ ਕੌਸ਼ਲ
(ੲ) ਮੌਖਿਕ ਪ੍ਰਗਟਾਅ ਕੌਸ਼ਲ
(ਸ) ਉਪਰੋਕਤ ਸਾਰੇ
ਸਹੀ ਜਵਾਬ – (ੲ)

44. ਉਹ ਕਿਹੜੀ ਯੋਗਤਾ ਹੈ ਜਿਸ ਵਿੱਚ ਸੁਣਨਾ ਅਤੇ ਬੋਲਚਾਲ ਭਾਸ਼ਾ ਕੌਸ਼ਲਾਂ ਦਾ ਅਭਿਆਸ ਇਕੋ ਸਮੇਂ ਹੁੰਦਾ ਹੈ
(ੳ) ਭਾਸ਼ਣ
(ਅ) ਵਾਦ-ਵਿਵਾਦ
(ੲ) ਗੱਲਬਾਤ
(ਸ) ਕਲਾਸ ਦੇ ਲੈਕਚਰ
ਸਹੀ ਜਵਾਬ – (ਅ)

45. ਭਾਸ਼ਾ ਸਿੱਖਣ ਦਾ ਪਹਿਲਾ ਪੜਾਅ ਕਿਹੜਾ ਹੈ-
(ੳ) ਅਖੱਰਾਂ ਦੀ ਪਛਾਣ
(ਅ) ਸ਼ਬਦਾਂ ਦੀ ਸਮਝ
(ੲ) ਭਾਸ਼ਾ ਦੇ ਵੱਖ-ਵੱਖ ਤੱਤਾਂ ਨੂੰ ਗ੍ਰਹਿਣ ਕਰਨਾ
(ਸ) ਧੁਨੀਆਂ ਦੀ ਸਮਝ
ਸਹੀ ਜਵਾਬ – (ੲ)

46. ਜੇਕਰ ਬੱਚੇ ਨੂੰ ਜਨਮ ਤੋਂ ਹੀ ਸਮਾਜ ਤੋਂ ਵੱਖਰਾ ਕਰ ਦਿੱਤਾ ਜਾਵੇ ਤਾਂ ਕੀ ਉਹ ਭਾਸ਼ਾ ਸਿੱਖ ਸਕੇਗਾ
(ੳ) ਬਿਲਕੁਲ ਨਹੀਂ
(ਅ) ਸਿਰਫ਼ ਲਿਖ ਸਕੇਗਾ
(ੲ) ਬੋਲ ਸਕੇਗਾ
(ਸ) ਕੁੱਝ ਕਹਿ ਨਹੀਂ ਸਕਦੇ
ਸਹੀ ਜਵਾਬ – (ੳ)

47. ਭਾਸ਼ਾ ਸਿੱਖਿਆ ਵਿੱਚ ਬੱਚਾ ਵਿਚਾਰਾਂ ਦਾ ਆਦਾਨ-ਪ੍ਰਦਾਨ ਕਿਵੇਂ ਕਰਦਾ ਹੈ
(ੳ) ਸੁਣ ਕੇ
(ਅ) ਪੜ੍ਹ ਕੇ
(ੲ) ਬੋਲ ਕੇ
(ਸ) ਸੁਣ ਕੇ, ਬੋਲ ਕੇ, ਪੜ੍ਹ ਅਤੇ ਲਿਖ ਕੇ
ਸਹੀ ਜਵਾਬ – (ਸ)

reet teaching methods important questions

48. ਭਾਸ਼ਾ ਦੀ ਕਾਰਜਸ਼ਾਲਾ ਕਿਸਨੂੰ ਕਿਹਾ ਜਾਂਦਾ ਹੈ?
(ੳ) ਪੁਸਤਕਾਲੇ (ਲਾਇਬਰੇਰੀ) ਨੂੰ
(ਅ) ਭਾਸ਼ਾ ਵਿਭਾਗ ਨੂੰ
(ੲ) ਸੱਭਿਆਚਾਰਕ ਵਿਭਾਗ ਨੂੰ
(ਸ) ਉਪਰੋਕਤ ਕੋਈ ਨਹੀਂ
ਸਹੀ ਜਵਾਬ – (ੳ)

49. ਪੰਜਾਬੀ ਭਾਸ਼ਾ ਪ੍ਰਤੀ ਪਿਆਰ ਪੈਦਾ ਕਰਨ ਲਈ ਅਧਿਆਪਕ ਨੂੰ ਕੀ ਕਰਨਾ ਚਾਹੀਦਾ ਹੈ?
(ੳ) ਪੰਜਾਬੀ ਦੀ ਲਗਨ ਨਾਲ ਪੜ੍ਹਾਈ ਕਰਵਾਈ ਜਾਵੇ।
(ਅ) ਅਧਿਆਪਕ ਨੂੰ ਪੰਜਾਬੀ ਭਾਸ਼ਾ ਦਾ ਪੂਰਾ ਗਿਆਨ ਹੋਵੇ।
(ੲ) ਪੰਜਾਬੀ ਭਾਸ਼ਾ ਦੇ ਵਿਦਿਆਰਥੀਆਂ ਨੂੰ ਉਤਸ਼ਾਹ ਦਿੱਤਾ ਜਾਵੇ।
(ਸ) ਪੰਜਾਬੀ ਭਾਸ਼ਾ ਦੇ ਸੱਭਿਆਚਾਰ ਤੇ ਕਦਰਾਂ ਕੀਮਤਾ ਬਾਰੇ ਸਮਝਾਇਆ ਜਾਵੇ।
ਸਹੀ ਜਵਾਬ – (ਸ)

50. ਤਖਸ਼ੀਸ਼ੀ ਪ੍ਰੀਖਿਆ ਦਾ ਕਾਰਜ ਹੈ
(ੳ) ਭਾਸ਼ਾ ਸੰਬੰਧੀ ਤਰੁੱਟੀਆਂ ਅਤੇ ਦੋਸ਼ਾਂ ਦਾ ਪਤਾ ਲਗਾਉਣਾ।
(ਅ) ਬੱਚੇ ਦਾ ਅਗਲੀ ਕਲਾਸ ਵਿੱਚ ਵਾਧਾ ਕਰਨਾ।
(ੲ) ਉਪਰੋਕਤ ਦੋਵੇਂ।
(ਸ) ਉਪਰੋਕਤ ਕੋਈ ਨਹੀਂ।
ਸਹੀ ਜਵਾਬ – (ੳ)

51. ਬੱਚਿਆਂ ਦੇ ਭਾਸ਼ਾ ਸੰਬੰਧੀ ਦੋਸ਼ਾਂ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ।
(ੳ) ਨਿਰੀਖਣ ਦੁਆਰਾ
(ਅ) ਲਿਖਤੀ ਪ੍ਰੀਖਿਆ ਦੁਆਰਾ
(ੲ) ਗੱਲਬਾਤ ਦੁਆਰਾ
(ਸ) ਸਲਾਹ ਦੁਆਰਾ
ਸਹੀ ਜਵਾਬ – (ੳ)

52. ਭਾਸ਼ਾ-ਸਿੱਖਿਆ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ
(ੳ) ਬੱਚੇ ਭਾਸ਼ਾ ਵਿੱਚ ਦਿਲਚਸਪੀ ਨਹੀਂ ਲੈਂਦੇ।
(ਅ) ਅਧਿਆਪਕ ਨੂੰ ਵਿਆਕਰਣ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ
(ੲ) ਜਮਾਤ ਦੇ ਹਰੇਕ ਬੱਚੇ ਦੀ ਭਾਸ਼ਾ ਗ੍ਰਹਿਣ ਸ਼ਕਤੀ ਇੱਕੋ ਜਿਹੀ ਨਹੀਂ ਹੁੰਦੀ
(ਸ) ਉਪਰੋਕਤ ਸਾਰੀਆਂ।
ਸਹੀ ਜਵਾਬ – (ੲ)

53. ਹੋਰ ਭਾਸ਼ਾਵਾਂ ਦੇ ਸ਼ਬਦ, ਭਾਸ਼ਾ ਵਿੱਚ ਜੋੜਨ ਨਾਲ ਉਸਦਾ
(ੳ) ਸਰੂਪ ਵਿਗੜਦਾ ਹੈ
(ਅ) ਉਚਾਰਨ ਬਦਲਦਾ ਹੈ
(ੲ) ਵਿਆਕਰਨ ਸ਼ੁੱਧੀ ਨਹੀਂ ਰਹਿੰਦੀ ਹੈ।
(ਸ) ਸ਼ਬਦ-ਭੰਡਾਰ ਵਿੱਚ ਵਾਧਾ ਹੁੰਦਾ ਹੈ।
ਸਹੀ ਜਵਾਬ – (ਸ)

54. ਸ਼ੁੱਧ ਉਚਾਰਨ ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ
(ੳ) ਸ਼ਬਦਾਂ ਦਾ
(ਅ) ਧੁਨੀਆਂ ਦਾ
(ੲ) ਵਾਕਾਂ ਦਾ
(ਸ) ਅਰਥਾਂ ਦਾ
ਸਹੀ ਜਵਾਬ – (ਅ)

55. ਜੇਕਰ ਇੱਕ ਜਮਾਤ ਵਿੱਚ ਪੰਜਾਬ ਦੇ ਸਾਰੇ ਖੇਤਰਾਂ ਵਿੱਚੋਂ ਆਏ ਬੱਚੇ ਬੈਠੇ ਹਨ ਤਾਂ ਅਧਿਆਪਕ ਪੰਜਾਬੀ ਦਾ ਕਿਹੜਾ ਰੂਪ ਵਰਤੋਂ ਵਿੱਚ ਲਿਆਵੇਗਾ
(ੳ) ਪੁਆਧੀ
(ਅ) ਦੁਆਬੀ
(ੲ) ਮਿਆਰੀ
(ਸ) ਮਲਵਈ
ਸਹੀ ਜਵਾਬ – (ੲ)

2nd grade punjabi teaching method important questions

56. ਪੰਜਾਬੀ ਦੇ ਅਸ਼ੁੱਧ ਉਚਾਰਨ ਦਾ ਵੱਡਾ ਕਾਰਨ ਹੈ
(ੳ) ਸ਼ਹਿਰੀ ਬੱਚੇ ਹਿੰਦੀ-ਪੰਜਾਬੀ ਰਲੀ-ਮਿਲੀ ਬੋਲਦੇ ਹਨ।
(ਅ) ਸਕੂਲਾਂ ਵਿੱਚ ਮੌਖਿਕ ਕਾਰਜਾਂ ਦੀ ਘਾਟ ਹੁੰਦੀ ਹੈ।
(ੲ) ਅਧਿਆਪਕ ਅੰਗਰੇਜ਼ੀ ਸ਼ਬਦ ਵਧੇਰੇ ਬੋਲਦੇ ਹਨ।
(ਸ) ਉਪਰੋਕਤ ਸਾਰੇ ਕਾਰਨ ਹਨ।
ਸਹੀ ਜਵਾਬ – (ਅ)

57. ਮੌਖਿਕ ਪ੍ਰਗਟਾਅ ਨੂੰ ਸਪੱਸ਼ਟ ਸੁਬੋਧ ਬਣਾਉਣ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ
(ੳ) ਸ਼ੁੱਧ ਲਿਖਣਾ ਸਿਖਾਏ
(ਅ) ਸ਼ੁੱਧ ਉਚਾਰਨ ਸਿਖਾਏ
(ੲ) ਸ਼ੁੱਧ ਪੜ੍ਹਨਾ ਸਿਖਾਏ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ਅ)

58. ਕੰਪਿਊਟਰ ਦੀ ਮੱਦਦ ਨਾਲ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ, ਜਿਸ ਵਿੱਚ ਸ਼ਾਮਿਲ ਹੁੰਦਾ ਹੈ-
(ੳ) ਚਾਰਟ
(ਅ) ਗਰਾਫ
(ੲ) ਕਾਰਟੂਨ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਸ)

59. ਭਾਸ਼ਾ ਪ੍ਰਯੋਗਸ਼ਾਲਾ ਨੂੰ ਭਾਸ਼ਾ ਸਿੱਖਿਆ ਲਈ ਵਰਤਣ ਸਮੇਂ
(ੳ) ਵਿਦਿਆਰਥੀ ਆਪਣੇ-ਆਪ ਸਿੱਖਿਆ ਗ੍ਰਹਿਣ ਕਰਦੇ ਹਨ।
(ਅ) ਅਧਿਆਪਕ ਕੋਲ ਵਿਹਲਾ ਸਮਾਂ ਹੁੰਦਾ ਹੈ।
(ੲ) ਵਿਦਿਆਰਥੀ ਅਧਿਆਪਕ ਦੇ ਹਾਵ-ਭਾਵ ਨਹੀਂ ਦੇਖ ਸਕਦਾ।
(ਸ) ਉਪਰੋਕਤ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ੲ)

60. ਟੀ.ਵੀ ਤੇ ਪ੍ਰਸਾਰਿਤ ਕੀਤੇ ਜਾਂਦੇ ਨਾਟਕ, ਭਾਸ਼ਣ, ਗੀਤ, ਗੋਸ਼ਟੀ, ਕਵੀ ਦਰਬਾਰ ਆਦਿ ਪ੍ਰੋਗਰਾਮਾਂ ਤੋਂ ਭਾਸ਼ਾ ਵਿਦਿਆਰਥੀਆਂ ਨੂੰ-
(ੳ) ਮਨੋਰੰਜਨ ਮਿਲਦਾ ਹੈ
(ਅ) ਤਾਜ਼ਾ ਜਾਣਕਾਰੀ ਮਿਲਦੀ ਹੈ।
(ੲ) ਕਲਾਕਾਰਾਂ ਨਾਲ ਜਾਣ-ਪਛਾਣ ਹੁੰਦੀ ਹੈ।
(ਸ) ਸ਼ੁੱਧ ਤੇ ਸਪੱਸ਼ਟ ਭਾਸ਼ਾ ਦਾ ਗਿਆਨ ਪ੍ਰਾਪਤ ਹੁੰਦਾ ਹੈ
ਸਹੀ ਜਵਾਬ – (ਸ)

61. ਓਵਰਹੈੱਡ ਪ੍ਰੋਜੈਕਟਰ ਨਾਲ ਵਿਸ਼ੇ-ਵਸਤੂ ਦੀ ਸਲਾਇਡ ਨੂੰ
(ੳ) ਵੱਡਾ ਕਰਕੇ ਦਿਖਾਇਆ ਜਾਂਦਾ ਵਸਤ
(ਅ) ਪਰਦੇ ਉੱਤੇ ਪ੍ਰੋਜੈਕਟ ਕੀਤਾ ਜਾਦਾ ਹੈ
(ੲ) ਛੋਟਾ ਕਰਕੇ ਦਿਖਾਇਆ ਜਾਂਦਾ ਹੈ।
(ਸ) ਉਪਰੋਕਤ ਕੋਈ ਨਹੀਂ।
ਸਹੀ ਜਵਾਬ – (ਅ)

62. ਜਿਹੜੇ ਯੰਤਰ ਨਾਲ ਕੇਬਲ ਦੀ ਸਹਾਇਤਾ ਦੁਆਰਾ ਸੂਚਨਾਵਾਂ ਭੇਜਿਆਂ ਜਾਂਦੀਆਂ ਹਨ, ਉਸਨੂੰ ਕਹਿੰਦੇ ਹਨ-
(ੳ) ਟੀ.ਵੀ
(ਅ) ਟੇਪ-ਰਿਕਾਰਡਰ
(ੲ) ਕਲੋਜ਼ਡ ਸਰਕਟ ਦੂਰਦਰਸ਼ਨ
(ਸ) ਉਪਰੋਕਤ ਕੋਈ ਨਹੀਂ।
ਸਹੀ ਜਵਾਬ – (ੲ)

63. ਇੱਕ ਚੰਗੀ ਪਾਠ-ਪੁਸਤਕ ਵਿੱਚ ਹੋਣੀ ਚਾਹੀਦੀ ਹੈ
(ੳ) ਵਿਆਕਰਨਿਕ ਸ਼ੁੱਧਤਾ
(ਅ) ਭਾਸ਼ਾ ਸ਼ੈਲੀ ਦੀ ਸਪੱਸ਼ਟਤਾ
(ੲ) ਬੱਚਿਆਂ ਦੇ ਅਨੁਕੂਲ ਵਿਸ਼ਾ-ਵਸਤੂ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਸ)

1st grade punjabi teaching methods important questions

64. ਇੱਕ ਚੰਗਾ ਅਧਿਆਪਕ ਉਹ ਹੈ ਜਿਹੜਾ
(ੳ) ਬੁੱਧੀਮਾਨ ਹੋਵੇ
(ਅ) ਆਪਣੇ ਵਿਸ਼ੇ ਦਾ ਮਾਹਿਰ ਹੋਵੇ
(ੲ) ਲੋੜੀਂਦੀਆਂ ਅਤੇ ਢੁੱਕਵੀਆਂ ਸਿੱਖਣ ਤਕਨੀਕਾਂ ਦੀ ਵਰਤੋਂ ਕਰੋ
(ਸ) ਔਖੀ ਤੋਂ ਔਖੀ ਗੱਲ ਨੂੰ ਸੌਖੇ ਢੰਗ ਨਾਲ ਸਮਝਾਵੇ।
ਸਹੀ ਜਵਾਬ – (ਸ)

65. ਭਾਸ਼ਾ ਸਿੱਖਿਆ ਵਿੱਚ ਦੇਖਣ-ਸੁਣਨ ਸਾਧਨਾਂ ਦੀ ਵਰਤੋਂ ਕਿਹੜੇ ਸਿੱਖਿਆ ਸਿਧਾਂਤਾਂ ਉੱਤੇ ਅਧਾਰਿਤ ਹੈ।
(ੳ) ਗਿਆਤ ਤੋਂ ਅਗਿਆਤ ਵੱਲ
(ਅ) ਸਥੂਲ ਤੋਂ ਸੂਖਮ ਵੱਲ
(ੲ) ਵਿਸ਼ਲੇਸ਼ਣ ਤੋਂ ਸੰਸ਼ਲੇਸ਼ਣ ਵੱਲ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ਅ)

66. ਭਾਸ਼ਾ ਪਾਠ ਪੁਸਤਕ ਦੀ ਸਹਾਇਤਾ ਨਾਲ ਵਿਦਿਆਰਥੀ-
(ੳ) ਆਪਣੇ ਆਪ ਹੀ ਪੜ੍ਹ ਸਕਦੇ ਹਨ
(ਅ) ਪਾਠ ਦੀ ਦੁਹਰਾਈ ਕਰ ਸਕਦੇ ਹਨ
(ੲ) ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ
(ਸ) ਵਾਚਨ, ਵਾਰਤਾਲਾਪ, ਵਿਆਕਰਨ, ਰਚਨਾ ਆਦਿ ਸਿੱਖ ਸਕਦੇ ਹਨ
ਸਹੀ ਜਵਾਬ – (ਸ)

67. ਆਧੁਨਿਕ ਸਿੱਖਿਆ ਪਾਠ-ਪੁਸਤਕ ਕੇਂਦਰਿਤ ਹੋਣੀ ਚਾਹੀਦੀ ਹੈ
(ੳ) ਅਧਿਆਪਕ-ਕੇਂਦਰਿਤ
(ਅ) ਵਿਸ਼ਾ-ਵਸਤੂ ਕੇਂਦਰਿਤ
(ੲ) ਬਾਲ ਕੇਂਦਰਿਤ
(ਸ) ਉਪਰੋਕਤ ਸਾਰੇ।
ਸਹੀ ਜਵਾਬ – (ੲ)

68. ਪਾਠ-ਪੁਸਤਕਾਂ ਉੱਤੇ ਵਧੇਰੇ ਨਿਰਭਰਤਾ ਕਾਰਨ ਬੱਚੇ
(ੳ) ਜ਼ਿਆਦਾ ਪੜ੍ਹਾਈ ਕਰਦੇ
(ਅ) ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ।
(ੲ) ਰੱਟਾ ਲਗਾਉਣ ਦੀ ਪ੍ਰਵਿਰਤੀ ਵੱਲ ਵੱਧਦੇ ਹਨ।
(ਸ) ਉਪਰੋਕਤ ਸਾਰੇ।
ਸਹੀ ਜਵਾਬ – (ੲ)

69. ਲਿੰਗੂਆ ਫੋਨ ਇੱਕ ਅਜਿਹਾ ਯੰਤਰ ਹੈ ਜਿਸ ਰਾਹੀਂ ਬੱਚਿਆ ਨੂੰ-
(ੳ) ਸੁੱਧ ਲਿਖਤ ਸਿਖਾਈ ਜਾਂਦੀ ਹੈ।
(ਅ) ਆਮ ਭਾਸ਼ਾ ਸੁਣਾਈ ਜਾਂਦੀ ਹੈ।
(ੲ) ਸੁੱਧ ਭਾਸ਼ਾ ਸੁਣਾਈ ਜਾਂਦੀ ਹੈ।
(ਸ) ਇਹਨਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ੲ)

70. ਸੁਣਨ ’ ਤੇ ਲਿਖਣ ਦੀ ਯੋਗਤਾ ਪ੍ਰਖਣ ਦਾ ਸੱਭ ਤੋਂ ਵਧੀਆ ਤਰੀਕਾ ਹੈ-
(ੳ) ਕਵਿਤਾ ਸੁਣਾਉਣਾ ਤੇ ਸ਼ਬਦ ਲਿਖਣਾ
(ਅ) ਕਵਿਤਾ ਸੁਣ ਕੇ ਪ੍ਰਸ਼ਨ ਦੇ ਉੱਤਰ ਲਿਖਣਾ
(ੲ) ਸੁਣੀ ਗਈ ਕਹਾਣੀ ਆਪਣੇ ਸ਼ਬਦਾਂ ਵਿੱਚ ਲਿਖਣਾ
(ਸ) ਸੁਣੀ ਗਈ ਕਹਾਣੀ ਦੇ ਸ਼ਬਦ ਲਿਖਣਾ
ਸਹੀ ਜਵਾਬ – (ੲ)

71. ਇੱਕ ਚੰਗੀ ਪਾਠ ਪੁਸਤਕ ਵਿੱਚ|
(ੳ) ਭਾਸ਼ਾ-ਸ਼ੈਲੀ ਸਪੱਸ਼ਟ ਅਤੇ ਸਰਲ ਹੋਣੀ ਚਾਹੀਦੀ ਹੈ
(ਅ) ਵਿਸ਼ਾ-ਵਸਤੂ ਬੱਚਿਆਂ ਦੇ ਅਨੁਕੂਲ ਹੋਣਾ ਚਾਹੀਦਾ ਹੈ
(ੲ) ਵਿਆਕਰਣਿਕ ਅਸ਼ੁੱਧੀਆਂ ਨਹੀਂ ਹੋਣੀਆਂ ਚਾਹੀਦੀਆਂ
(ਸ) ਉਪਰੋਕਤ ਸਭ ਕੁੱਝ ਹੋਣਾ ਚਾਹੀਦਾ ਹੈ
ਸਹੀ ਜਵਾਬ – (ਸ)

ctet punjabi important questions

72. ਆਧੁਨਿਕ ਸਿੱਖਿਆ ਪਾਠ-ਪੁਸਤਕ ਕੇਂਦਰਿਤ ਨਹੀਂ ਹੋਣੀ ਚਾਹੀਦੀ, ਇਹ:
(ੳ) ਬਾਲ-ਕੇਂਦਰਤਿ ਹੋਣੀ ਚਾਹੀਦੀ ਹੈ
(ਅ) ਅਧਿਆਪਕ-ਕੇਂਦਰਿਤ ਹੋਣੀ ਚਾਹੀਦੀ ਹੈ
(ੲ) ਵਿਸ਼ਾ-ਵਸਤੂ ਕੇਂਦਰਿਤ ਹੋਣੀ ਚਾਹੀਦੀ ਹੈ
(ਸ) ਸਿੱਖਣ-ਅਧਿਆਪਨ ਸਮੱਗਰੀ-ਕੇਂਦਰਿਤ ਹੋਣੀ ਚਾਹੀਦੀ ਹੈ
ਸਹੀ ਜਵਾਬ – (ੳ)

73. ਪਾਠ-ਪੁਸਤਕਾਂ ‘ ਤੇ ਵਧੇਰੇ ਨਿਰਭਰਤਾ ਕਾਰਨ ਬੱਚੇ:
(ੳ) ਪੜ੍ਹਾਈ ਵੱਲ ਧਿਆਨ ਨਹੀਂ ਦੇ ਰਹੇ
(ਅ) ਫੇਲ੍ਹ ਹੋ ਰਹੇ ਹਨ
(ੲ) ਅਧਿਆਪਕ ਵੀ ਪਰਵਾਹ ਨਹੀਂ ਕਰਦੇ
(ਸ) ਘੋਟਾ ਲਗਾਉਣ ਦੀ ਪ੍ਰਵਿਰਤੀ ਵੱਲ ਮੁੜ ਜਾਂਦੇ ਹਨ
ਸਹੀ ਜਵਾਬ – (ਸ)

74. ਪਾਠ-ਪੁਸਤਕਾਂ ਦੇ ਵਿਸ਼ੇ-ਵਸਤੂ ਵਿੱਚ ਸਮੇਂ-ਸਮੇਂ ਤੇ ਤਬਦੀਲੀ ਆਉਣੀ ਚਾਹੀਦੀ ਹੈ, ਕਿਉਂਕਿ:
(ੳ) ਸਿੱਖਿਆ ਇੱਕ ਗਤੀਸ਼ੀਲ ਪ੍ਰਕਿਰਿਆ ਹੈ
(ਅ) ਬੱਚੇ ਇੱਕੋਂ ਚੀਜ਼ ਪੜ੍ਹਦੇ-ਪੜ੍ਹਦੇ ਅੱਕ ਜਾਂਦੇ ਹਨ
(ੲ) ਇਸ ਨਾਲ ਪ੍ਰਕਾਸ਼ਕਾਂ ਨੂੰ ਆਰਥਿਕ ਲਾਭ ਹੁੰਦਾ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ੳ)

75. ਭਾਸ਼ਾ ਪਾਠ-ਪੁਸਤਕ ਦੀ ਸਹਾਇਤਾ ਨਾਲ ਵਿਦਿਆਰਥੀ:
(ੳ) ਪਾਠ ਨੂੰ ਦੁਹਰਾ ਸਕਦੇ ਹਨ
(ਅ) ਆਪਣੇ ਆਪ ਹੀ ਪੜ੍ਹ ਸਕਦੇ ਹਨ
(ੲ) ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ
(ਸ) ਵਾਚਨ, ਵਾਰਤਾਲਾਪ, ਵਿਆਕਰਣ, ਰਚਨਾ ਆਦਿ ਸਿੱਖ ਸਕਦੇ ਹਨ
ਸਹੀ ਜਵਾਬ – (ਸ)

76. ਭਾਸ਼ਾ ਸਿੱਖਿਆ ਵਿੱਚ ਵਿਆਕਰਣ, ਰਚਨਾ, ਉਚਾਰਨ, ਬੋਲਚਾਲ ਆਦਿ ਸਿੱਖਾਉਣ ਲਈ, ਸਭ ਤੋਂ ਸੌਖਾ ਅਤੇ ਸਸਤਾ ਸਾਧਨ ਕਿਹੜਾ ਹੈ?
(ੳ) ਪਾਠ-ਪੁਸਕਤਾਂ
(ਅ) ਸਹਾਇਕ ਪੁਸਤਕਾਂ
(ੲ) ਦੇਖਣ-ਸੁਣਨ ਸਮੱਗਰੀ
(ਸ) ਅਧਿਆਪਕ ਦਾ ਕੌਸ਼ਲ
ਸਹੀ ਜਵਾਬ – (ੳ)

77. ਸਿੱਖਣ-ਅਧਿਆਪਨ ਸਮੱਗਰੀ ਦਾ ਅਰਥ ਹੈ।
(ੳ) ਪ੍ਰਯੋਗਸ਼ਾਲਾ ਵਿੱਚ ਪਈ ਸਹਾਇਕ-ਸਮੱਗਰੀ
(ਅ) ਸਿੱਖਣ ਸਮੇਂ ਕੰਮ ਆਉਣ ਵਾਲੀ ਸਮੱਗਰੀ
(ੲ) ਅਧਿਆਪਨ ਸਮੇਂ ਕੰਮ ਆਉਣ ਵਾਲੀ ਸਮੱਗਰੀ
(ਸ) ਅਧਿਆਪਕ ਦੁਆਰਾ ਪੜ੍ਹਾਉਣ ਵੇਲੇ ਵਰਤੀ ਜਾਣ ਵਾਲੀ ਦੇਖਣ –ਸੁਣਨ ਸਮੱਗਰੀ
ਸਹੀ ਜਵਾਬ – (ਸ)

78. ਅਧਿਆਪਕ ਵੱਲੋਂ ਸ਼੍ਰੇਣੀ ਵਿੱਚ ਪੜ੍ਹਾਉਂਦੇ ਸਮੇਂ ਅਧਿਆਪਨ-ਸਿੱਖਣ ਸਮੱਗਰੀ ਦਾ ਪ੍ਰਯੋਗ ਜ਼ਰੂਰੀ ਹੈ, ਕਿਉਂਕਿ
(ੳ) ਬੱਚੇ ਹੈਰਾਨ ਹੋ ਕੇ ਇਸ ਸਮੱਗਰੀ ਨੂੰ ਦੇਖਦੇ ਹਨ
(ਅ) ਇਸ ਨਾਲ ਬੱਚਿਆਂ ਦੀਆਂ ਗਿਆਨ ਇੰਦਰੀਆਂ ਵਧੇਰੇ ਚੁਸਤ ਅਤੇ ਤੇਜ਼ ਬਣਦੀਆਂ ਹਨ
(ੲ) ਬਾਅਦ ਵਿੱਚ ਬੱਚਿਆਂ ਨੂੰ ਉਹ ਸਮੱਗਰੀ ਅਧਿਆਪਕ ਵੱਲੋਂ ਮੁਫਤ ਮਿਲ ਜਾਂਦੀ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ਅ)

reet mains punjabi important questions

79. ਭਾਸ਼ਾ ਸਿੱਖਿਆਂ ਵਿੱਚ ਦੇਖਣ-ਸੁਣਨ ਸਾਧਨਾਂ ਦੀ ਵਰਤੋ ਕਿਹੜੇ ਸਿੱਖਿਆ ਸਿਧਾਂਤ ’ ਤੇ ਅਧਾਰਿਤ ਹੈ?
(ੳ) ਸੌਖ ਤੇ ਔਖ ਵੱਲ
(ਅ) ਗਿਆਤ ਤੋਂ ਅਗਿਆਤ ਵੱਲ
(ਸ) ਵਿਸ਼ਲੇਸ਼ਣ ਤੋਂ ਸੰਸ਼ਲੇਸ਼ਣ ਵੱਲ
(ੲ) ਸਥੂਲ ਤੋਂ ਸੂਖਮ ਵੱਲ
ਸਹੀ ਜਵਾਬ – (ੲ)

80. ਭਾਸ਼ਾ ਪ੍ਰਯੋਗਸ਼ਾਲਾ ਨੂੰ ਭਾਸ਼ਾ ਸਿੱਖਿਆ ਲਈ ਵਰਤਣ ਸਮੇਂ:
(ੳ) ਵਿਦਿਆਰਥੀ ਗਾਣੇ ਅਤੇ ਗੀਤ ਸੁਣ ਸਕਦੇ ਹਨ
(ਅ) ਵਿਦਿਆਰਥੀ ਅਧਿਆਪਕ ਦੇ ਹਾਵ-ਭਾਵ ਨਹੀਂ ਦੇਖ ਸਕਦੇ
(ੲ) ਅਧਿਆਪਕ ਨੂੰ ਵਿਹਲ ਪ੍ਰਾਪਤ ਹੁੰਦੀ ਹੈ
(ਸ) ਵਿਦਿਆਰਥੀ ਆਪਣੇ ਆਪ ਸਿੱਖਿਆ ਗ੍ਰਹਿਣ ਕਰਦੇ ਹਨ
ਸਹੀ ਜਵਾਬ – (ਅ)

81. ਭਾਸ਼ਾ ਸਿੱਖਿਆ ਵਿੱਚ ਭਾਸ਼ਾ ਪ੍ਰਯੋਗਸ਼ਾਲਾ ਦੀ ਵਰਤੋਂ ਇਸ ਕਾਰਨ ਹੋਈ ਕਿ
(ੳ) ਭਾਸ਼ਾ ਅਧਿਆਪਕ ਨੂੰ ਇੱਕਲੇ ਬੈਠਣ ਲਹੀ ਇੱਕ ਵੱਖਰਾ ਕਮਰਾ ਮਿਲ ਸਕੇ
(ਅ) ਭਾਸ਼ਾ ਨੂੰ ਵਿਗਿਆਨ ਦਾ ਦਰਜਾ ਦਿੱਤਾ ਜਾ ਸਕੇ
(ੲ) ਵਿਅਕਤੀਗਤ ਸਿੱਖਿਆ ਅਤੇ ਸਮੂਹ ਸਿੱਖਿਆ ਵਿੱਚਕਾਰ ਸੁਮੇਲ ਕੀਤਾ ਜਾ ਸਕੇ
(ਸ) ਇਨ੍ਹਾਂ ਵਿੱਚੋਂ ਕਈ ਨਹੀਂ
ਸਹੀ ਜਵਾਬ – (ੲ)

82. ਵਿੱਚ ਕੰਪਿਊਟਰ ਸ਼ਾਮਲ ਦੀ ਹਨ ਸਹਾਇਤਾ: ਨਾਲ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ, ਜਿਸ
(ੳ) ਗਰਾਫ
(ਅ) ਕਾਰਟੂਨ
(ੲ) ਚਾਰਟ
(ਸ) ਇਹ ਸਾਰੇ
ਸਹੀ ਜਵਾਬ – (ਸ)

83. ਉਵਹੈਂਡ ਪ੍ਰੋਜੈਕਟ ਨਾਲ ਵਿਸ਼ੇ-ਵਸਤੂ ਦੀ ਸਲਾਈਡ ਜਾਂ ਸਾਧਾਰਨ ਲਿਖਤ ਨੂੰ-
(ੳ) ਛੋਟਾ ਕਰ ਕੇ ਦਿਖਾਇਆ ਜਾਂਦਾ ਹੈ
(ਅ) ਵੱਡਾ ਕਰ ਦਿਖਾਇਆ ਜਾਂਦਾ ਹੈ
(ੲ) ਪਰਦੇ ਤੇ ਪ੍ਰੋਜੈਕਟਰ ਦੁਆਰਾ ਦਿਖਾਇਆ ਜਾਂਦਾ ਹੈ
(ਸ) ਬੱਚਿਆਂ ਦੇ ਸਿਰਾਂ ਦੇ ਉਪਰ ਪ੍ਰੋਜੈਕਟਰ ਦੁਆਰਾ ਦਿਖਾਇਆ ਜਾਂਦਾ ਹੈ
ਸਹੀ ਜਵਾਬ – (ੲ)

84. ਭਾਸ਼ਾ ਟੈਲੀਵਿਜ਼ਨ-ਵਿਦਿਆਰਥੀਆਂ ਤੋਂ ਪ੍ਰਸਾਰਿਤ ਨੂੰ ਨਾਟਕ, ਭਾਸ਼ਣ, ਗੀਤ, ਗੋਸ਼ਟੀ, ਕਵੀ ਦਰਬਾਰ ਆਦਿ ਪ੍ਰੋਗਰਾਮਾਂ ਤੋਂ
(ੳ) ਨਵੀਨ ਜਾਣਕਾਰੀ ਪ੍ਰਾਪਤ ਹੁੰਦੀ ਹੈ
(ਅ) ਮਨੋਰੰਜਨ ਪ੍ਰਾਪਤ ਹੁੰਦਾ ਹੈ
(ੲ) ਸ਼ੁੱਧ ਅਤੇ ਸਪਸ਼ਟ ਭਾਸ਼ਾ ਦਾ ਗਿਆਨ ਪ੍ਰਾਪਤ ਹੁੰਦਾ ਹੈ
(ਸ) ਚੰਗੇ ਕਲਾਕਾਰਾਂ ਨਾਲ ਜਾਣ-ਪਛਾਣ ਹੁੰਦੀ ਹੈ
ਸਹੀ ਜਵਾਬ – (ੲ)

PGT IN PUNJABI IMPORTANT QUESTIONS

85. ਇੱਕ ਚੰਗਾ ਅਧਿਆਪਕ ਉਹ ਹੈ, ਜਿਹੜਾ:
(ੳ) ਆਪਣੇ ਵਿਸ਼ੇ ਦਾ ਮਾਹਰ ਹੋਵੇ
(ਅ) ਵਿਦਵਾਨ ਹੋਵੇ
(ੲ) ਲੋੜੀਂਦੀਆਂ ਅਤੇ ਢੁੱਕਵੀਆਂ ਸਿੱਖਣ ਤਕਨੀਕਾਂ ਦੇ ਢੰਗ ਵਰਤ ਸਕੇ
(ਸ) ਔਖੀ ਤੋਂ ਔਖੀ ਗੱਲ ਨੂੰ ਵਿਦਿਆਰਥੀਆਂ ਦੇ ਪੱਧਰ ਅਨੁਸਾਰ, ਦੇਖਣ-ਸੁਣਨ ਸਾਧਨਾਂ ਦਾ ਪ੍ਰਯੋਗ ਕਰਕੇ ਸੋਖੇ ਢੰਗ ਨਾਲ ਸਮਝਾ ਸਕੇ
ਸਹੀ ਜਵਾਬ – (ਸ)

86. ਜਿਸ ਯੰਤਰ ਨਾਲ, ਕੇਬਲ ਦੀ ਸਹਾਇਤਾ ਦੁਆਰਾ ਸੂਚਨਾਵਾਂ ਭੇਜੀਆਂ ਜਾਂਦੀਆਂ ਹਨ, ਉਸ ਨੂੰ ਕਹਿੰਦੇ ਹਨ:
(ੳ) ਕਲੋਜਡ ਸਰਕੱਟ ਦੂਰਦਰਸ਼ਨ
(ਅ) ਰੇਡੀਉ
(ੲ) ਟੇਪ ਰਿਕਾਰਡ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ੳ)

87. ਆਡੀਓ-ਵਿਜ਼ੂਅਲ ਪ੍ਰਣਾਲੀ ਵਿੱਚ ਸਿੱਖਿਆ ਕਿਹੜੇ ਕਿਹੜੇ ਮਾਧਿਅਮ ਰਾਹੀਂ ਦਿੱਤੀ ਜਾਂਦੀ ਹੈ?
(ੳ) ਦੇਖਣ ਅਤੇ ਪੜ੍ਹਨ ਰਾਹੀਂ
(ਅ) ਪੜ੍ਹਨ ਅਤੇ ਸਿੱਖਣ ਰਾਹੀਂ
(ੲ) ਦੇਖਣ ਅਤੇ ਸੁਣਨ ਰਾਹੀਂ
(ਸ) ਪੜ੍ਹਨ ਅਤੇ ਲਿਖਣ ਰਾਹੀਂ
ਸਹੀ ਜਵਾਬ – (ੲ)

88. ਹੇਠ ਲਿਖਿਆਂ ਵਿੱਚੋਂ ਕਿਹੜਾ ਮਾਸ-ਮੀਡੀਆ ਦੀ ਸ਼੍ਰੇਣੀ ਅਧੀਨ ਨਹੀਂ ਆਉਂਦਾ?
(ੳ) ਫਿਲਮਾਂ
(ਅ) ਰੇਡੀਉ
(ੲ) ਟੈਲੀਵਿਜ਼ਨ
(ਸ) ਚਾਰਟ
ਸਹੀ ਜਵਾਬ – (ਸ)

89. ਆਡੀਓ ਹੈ:
(ੳ) ਅੱਖਾਂ ਨਾਲ ਦੇਖਣਾ
(ਅ) ਨੱਕ ਨਾਲ ਸੁਣਨਾ
(ੲ) ਕੰਨਾਂ ਨਾਲ ਸੁਣਨਾਂ
(ਸ) ਇਨ੍ਹਾਂ ਵਿੱਚੋਂ ਕਈ ਨਹੀਂ
ਸਹੀ ਜਵਾਬ – (ੲ)

90. ਵਿਜ਼ੂਅਲ ਹੈ:
(ੳ) ਜੀਭ ਨਾਲ ਸਵਾਦ ਲੈਣਾ
(ਅ) ਕੰਨਾਂ ਨਾਲ ਸੁਣਨਾ
(ੲ) ਅੱਖਾਂ ਨਾਲ ਦੇਖਦਾ
(ਸ) ਨੱਕ ਨਾਲ ਸੁੰਘਣਾ
ਸਹੀ ਜਵਾਬ – (ੲ)

91. ਕਿਹੜੀ ਸਹਾਇਤਾ ਵਿਦਿਆਰਥੀਆਂ ਲਈ ਵਧੇਰੇ ਲਾਭਦਾਇਕ ਹੈ?
(ੳ) ਸਿਨੇਮਾ
(ਅ) ਪ੍ਰੋਜੈਕਟਰ
(ੲ) ਫਿਲਮ ਸਟ੍ਰਿਪ ਪ੍ਰੋਜੈਕਟਰ
(ਸ) ਟੈਲੀਵਿਜ਼ਨ
ਸਹੀ ਜਵਾਬ – (ਸ)

92. ਪਾਠ ਵਿਚ ਆਡੀਓ-ਵਿਜ਼ੂਅਲ ਹੇਡਜ਼ ਦਾ ਵਧੇਰੇ ਪ੍ਰਯੋਗ ਹੈ:
(ੳ) ਹਾਨੀਕਾਰਕ
(ਅ) ਲਾਭਦਾਇਕ
(ੲ) ਜ਼ਰੂਰੀ
(ਸ) ਇਨ੍ਹਾਂ ਵਿੱਚੋਂ ਕਈ ਨਹੀਂ
ਸਹੀ ਜਵਾਬ – (ੳ)

93. ਹੇਠ ਲਿਖਿਆਂ ਵਿੱਚੋਂ ਕਿਹੜੀ ਗਿਆਨ-ਇੰਦਰੀ ਮਨੁੱਖ ਦੇ ਸਿੱਖਣ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ?
(ੳ) ਸੁਣਨਾ
(ਅ) ਛੂਹਣਾ
(ੲ) ਸੁੰਘਣਾ
(ਸ) ਦੇਖਣਾ
ਸਹੀ ਜਵਾਬ – (ਸ)

punjab pulish bharti important questions

94.ਜਨ-ਸੰਚਾਰ ਸਾਧਨ ਵਰਤੋਂ ਕਰਦੇ ਹਨ:
(ੳ) ਟੈਕਨੋਲੋਜੀ ਦੇ ਸਾਧਨਾਂ ਦੀ
(ਅ) ਰਵਾਇਤੀ ਸਾਧਨਾਂ ਦੀ
(ੲ) ਕਲਾਸੀਕਲ ਸਾਧਨਾਂ ਦੀ
(ਸ) ਕਲਾਮਈ ਸਾਧਨਾਂ ਦੀ
ਸਹੀ ਜਵਾਬ – (ੳ)

95. ਜਨ-ਸੰਚਾਰ ਵਰਦਾਨ ਸਾਬਤ ਹੋਏ ਹਨ:
(ੳ) ਬੱਚਿਆਂ ਲਈ
(ਅ) ਬਾਲਗਾਂ ਲਈ
(ੲ) ਕਿਸ਼ੋਰਾਂ ਲਈ
(ਸ) ਬਹੁ-ਗਿਣਤੀ ਲਈ
ਸਹੀ ਜਵਾਬ – (ੳ)

96. ਜਨ-ਸੰਚਾਰ ਸਾਧਨ ਸਿੱਖਿਆ ਨੂੰ ਪਹੁੰਚਾਣ ਵਿੱਚ ਸਹਾਇਤਾ ਕਰਦੇ ਹਨ:
(ੳ) ਮੁਢੱਲੇ ਪੱਧਰਾਂ ਤੇ
(ਅ) ਸਕੂਲਾਂ ਵਿੱਚ
(ੲ) ਹਰੇਕ ਸਿੱਖਿਆਰਥੀ ਤੱਕ
(ਸ) ਯੂਨੀਵਰਸਿਟੀਆਂ ਤੱਕ
ਸਹੀ ਜਵਾਬ – (ੲ)

97.ਜਨ-ਸੰਚਾਰ ਸਾਧਨ ਵਿਚਾਰ ਕਰਦੇ ਹਨ:
(ੳ) ਉਮਰ ’ ਤੇ
(ਅ) ਜਾਤ ਤੇ
(ੲ) ਲਿੰਗ ‘ ਤੇ
(ਸ) ਸਿੱਖਿਆਰਥੀ ’ ਤੇ
ਸਹੀ ਜਵਾਬ – (ਸ)

98.ਜਨ-ਸੰਚਾਰ ਸਾਧਨ ਪੈਦਾ ਕਰਦੇ ਹਨ:
(ੳ) ਬੌਧਿਕ ਵਾਤਾਵਰਨ
(ਅ) ਆਨੰਦਮਈ ਵਾਤਾਵਰਨ
(ੲ) ਪੱਖਪਾਤੀ ਵਾਤਾਵਰਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ
ਸਹੀ ਜਵਾਬ – (ੳ)

99. ਉਦੇਸ਼ਾਤਮਕ ਸਾਖਰਤਾ ਸੰਭਵ ਹੈ:
(ੳ) ਰੇਡੀਉ ਦੁਆਰਾ
(ਅ) ਟੈਲੀਵਿਜ਼ਨ ਦੁਆਰਾ
(ੲ) ਕੰਪਿਊਟਰ ਦੁਆਰਾ
(ਸ) ਰੇਡੀਉ ਅਤੇ ਟੈਲੀਵਿਜ਼ਨ ਦੁਆਰਾ
ਸਹੀ ਜਵਾਬ – (ਸ)

100. ਜਨ-ਸੰਚਾਰ ਸਾਧਨ ਲਿਆ ਸਕਦੇ ਹਨ:
(ਅ) ਸਮਾਜਿਕ ਤਬਦੀਲੀ
(ੳ) ਆਰਥਿਕ ਤਬਦੀਲੀ
(ਸ) ਸੱਭਿਆਚਾਰਕ ਤਬਦੀਲੀ
(ੲ) ਰਾਜਨੀਤਿਕ ਤਬਦੀਲੀ
ਸਹੀ ਜਵਾਬ – (ਅ)

Read Now

punjabi grammar MCQ 1Read NOw
punjabi grammar MCQ 2Read NOw
punjabi grammar MCQ 3Read NOw
punjabi grammar MCQ 4Read NOw
punjabi grammar MCQ 5Read NOw
punjabi grammar MCQ 6Read NOw
punjabi grammar MCQ 7Read NOw
punjabi grammar MCQ 8Read NOw
punjabi grammar MCQ 9Read NOw
punjabi grammar MCQ 10Read NOw
punjabi grammar MCQ 11Read NOw
punjabi grammar MCQ 12Read NOw
punjabi grammar MCQ 13Read NOw
punjabi grammar MCQ 14Read NOw
punjabi grammar MCQ 15Read NOw
punjabi grammar MCQ 16Read NOw
punjabi grammar MCQ 17Read NOw
punjabi grammar MCQ 18Read NOw
punjabi grammar MCQ 19Read NOw
punjabi grammar MCQ 20Read NOw
punjabi grammar MCQ 21Read NOw
punjabi grammar MCQ 22Read NOw
punjabi grammar MCQ 23Read NOw
punjabi grammar MCQ 24Read NOw
punjabi grammar MCQ 25Read NOw
punjabi grammar MCQ 26Read NOw
punjabi grammar MCQ 27Read NOw
punjabi grammar MCQ 28Read NOw
punjabi grammar MCQ 29Read NOw
punjabi grammar MCQ 30Read NOw
punjabi grammar MCQ 31Read NOw
punjabi grammar MCQ 32Read NOw
punjabi grammar MCQ 33Read NOw
punjabi grammar MCQ 34Read NOw
punjabi grammar MCQ 35Read NOw
Punjabi Teaching Methods MCQ

Leave a Reply

%d